ਗੀਤ 43
ਖ਼ਬਰਦਾਰ ਰਹੋ, ਦਲੇਰ ਬਣੋ
1. ਖ਼ਬਰਦਾਰ ਰਹੋ ਹਮੇਸ਼ਾ
ਹਿੰਮਤ ਨਾਲ ਚੱਲਦੇ ਰਹੋ
ਫ਼ੌਜੀਓ ਯਿਸੂ ਮਸੀਹ ਦੇ
ਅੱਗੇ ਨੂੰ ਵਧਦੇ ਚੱਲੋ
ਡਰੋ ਨਾ ਪ੍ਰਭੂ ਸਾਥ ਦੇਵੇਗਾ
ਸਾਰੇ ਜਿੱਤ ਲਵਾਂਗੇ ਜੰਗ ਆਪਾਂ
(ਕੋਰਸ)
ਖ਼ਬਰਦਾਰ ਰਹੋ, ਦਲੇਰ ਬਣੋ
ਮਰਦੇ ਦਮ ਤਕ ਵਫ਼ਾਦਾਰ
2. ਖ਼ਬਰਦਾਰ ਰਹੋ ਹਮੇਸ਼ਾ
ਸਮਝਦਾਰੀ ਨਾਲ ਚੱਲੋ
ਕਹਿਣੇਕਾਰ ਮਸੀਹ ਦੇ ਬਣੋ
ਉਸ ਦਾ ਹਰ ਫ਼ਰਮਾਨ ਮੰਨੋ
ਕਰਦੇ ਜੋ ਰਖਵਾਲੀ ਸਭਨਾਂ ਦੀ
ਉਨ੍ਹਾਂ ਦੇ ਰਹੋ ਅਧੀਨ ਤੁਸੀਂ
(ਕੋਰਸ)
ਖ਼ਬਰਦਾਰ ਰਹੋ, ਦਲੇਰ ਬਣੋ
ਮਰਦੇ ਦਮ ਤਕ ਵਫ਼ਾਦਾਰ
3. ਖ਼ਬਰਦਾਰ ਰਹੋ ਹਮੇਸ਼ਾ
ਰਾਜੇ ਦਾ ਪੈਗਾਮ ਦੇਵੋ
ਧਮਕੀਆਂ ਭਾਵੇਂ ਦੇਣ ਵੈਰੀ
ਏਕਤਾ ਵਿਚ ਬੱਝੇ ਰਹੋ
ਆ ਰਿਹਾ ਹੈ ਦਿਨ ਯਹੋਵਾਹ ਦਾ
ਵਫ਼ਾਦਾਰੀ ਕਰਾਂਗੇ ਸਦਾ
(ਕੋਰਸ)
ਖ਼ਬਰਦਾਰ ਰਹੋ, ਦਲੇਰ ਬਣੋ
ਮਰਦੇ ਦਮ ਤਕ ਵਫ਼ਾਦਾਰ
(ਮੱਤੀ 24:13; ਇਬ. 13:7, 17; 1 ਪਤ. 5:8 ਦੇਖੋ।)