ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
2-8 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 26
“ਪਸਾਹ ਦਾ ਤਿਉਹਾਰ ਅਤੇ ਮੈਮੋਰੀਅਲ—ਸਮਾਨਤਾਵਾਂ ਅਤੇ ਫ਼ਰਕ”
(ਮੱਤੀ 26:17-20) ਬੇਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਅਸੀਂ ਤੇਰੇ ਲਈ ਪਸਾਹ ਦਾ ਖਾਣਾ ਕਿੱਥੇ ਤਿਆਰ ਕਰੀਏ?” 18 ਉਸ ਨੇ ਕਿਹਾ: “ਸ਼ਹਿਰ ਵਿਚ ਫਲਾਨੇ ਬੰਦੇ ਨੂੰ ਜਾ ਕੇ ਕਹੋ, ‘ਗੁਰੂ ਜੀ ਨੇ ਕਿਹਾ ਹੈ: “ਮੇਰੇ ਮਰਨ ਦਾ ਮਿਥਿਆ ਸਮਾਂ ਆ ਗਿਆ ਹੈ; ਮੈਂ ਤੇਰੇ ਘਰ ਆਪਣੇ ਚੇਲਿਆਂ ਨਾਲ ਪਸਾਹ ਦਾ ਤਿਉਹਾਰ ਮਨਾਵਾਂਗਾ।”’” 19 ਅਤੇ ਚੇਲਿਆਂ ਨੇ ਯਿਸੂ ਦੇ ਕਹੇ ਅਨੁਸਾਰ ਪਸਾਹ ਵਾਸਤੇ ਸਾਰਾ ਕੁਝ ਤਿਆਰ ਕਰ ਲਿਆ। 20 ਸ਼ਾਮ ਨੂੰ ਉਹ ਅਤੇ ਉਸ ਦੇ ਬਾਰਾਂ ਚੇਲੇ ਮੇਜ਼ ਦੁਆਲੇ ਬੈਠੇ ਹੋਏ ਸਨ।
nwtsty ਤਸਵੀਰਾਂ
ਪਸਾਹ ਦਾ ਖਾਣਾ
ਪਸਾਹ ਦੇ ਖਾਣੇ ਵਿਚ ਜ਼ਰੂਰੀ ਚੀਜ਼ਾਂ (1) ਭੁੰਨਿਆ ਹੋਇਆ ਲੇਲਾ (ਜਿਸ ਦੀ ਕੋਈ ਹੱਡੀ ਤੋੜੀ ਨਾ ਗਈ ਹੋਵੇ); (2) ਬੇਖਮੀਰੀ ਰੋਟੀ; (3) ਕੌੜੀ ਭਾਜੀ। (ਕੂਚ 12:5, 8; ਗਿਣ 9:11) ਮਿਸ਼ਨਾਹ ਮੁਤਾਬਕ ਕੌੜੀ ਭਾਜੀ ਸ਼ਾਇਦ ਲੈਟਿਸ, ਚਿਕਸਰੀ, ਪੈਪਰਵੌਟ, ਐੱਨਡਾਈਵ ਜਾਂ ਡੰਡਲੀਅਨ ਤੋਂ ਬਣਾਈ ਜਾਂਦੀ ਸੀ ਜੋ ਇਜ਼ਰਾਈਲੀਆਂ ਨੂੰ ਉਨ੍ਹਾਂ ਦੀ ਮਿਸਰ ਵਿਚ ਦੁਖਦਾਈ ਗ਼ੁਲਾਮੀ ਯਾਦ ਕਰਾਉਂਦੀ ਸੀ। ਯਿਸੂ ਨੇ ਬੇਖਮੀਰੀ ਰੋਟੀ ਨੂੰ ਆਪਣੇ ਮੁਕੰਮਲ ਸਰੀਰ ਵਜੋਂ ਦਰਸਾਇਆ। (ਮੱਤੀ 26:26) ਨਾਲੇ ਪੌਲੁਸ ਰਸੂਲ ਨੇ ਯਿਸੂ ਨੂੰ ‘ਪਸਾਹ ਦਾ ਲੇਲਾ’ ਕਿਹਾ ਸੀ। (1 ਕੁਰਿੰ 5:7) ਪਹਿਲੀ ਸਦੀ ਵਿਚ ਪਸਾਹ ਦੇ ਖਾਣੇ ਵਿਚ (4) ਦਾਖਰਸ ਵੀ ਦਿੱਤੀ ਜਾਂਦੀ ਸੀ। ਇਹ ਯਿਸੂ ਦੇ ਲਹੂ ਨੂੰ ਦਰਸਾਉਂਦੀ ਸੀ ਜੋ ਕੁਰਬਾਨੀ ਦੇ ਤੌਰ ʼਤੇ ਵਹਾਇਆ ਜਾਣਾ ਸੀ।—ਮੱਤੀ 26:27, 28.
(ਮੱਤੀ 26:26) ਉਨ੍ਹਾਂ ਦੇ ਖਾਂਦੇ-ਖਾਂਦੇ ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: “ਲਓ ਖਾਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”
nwtsty ਵਿੱਚੋਂ ਮੱਤੀ 26:26 ਲਈ ਖ਼ਾਸ ਜਾਣਕਾਰੀ
ਦਰਸਾਉਂਦਾ: ਯੂਨਾਨੀ ਸ਼ਬਦ ਐਸਟਿਨ ਦਾ ਮਤਲਬ ਹੈ, ਦਰਸਾਉਣਾ। ਰਸੂਲ ਇਸ ਗੱਲ ਨੂੰ ਸਮਝਦੇ ਸਨ ਕਿਉਂਕਿ ਯਿਸੂ ਦਾ ਮੁਕੰਮਲ ਸਰੀਰ ਅਤੇ ਬੇਖਮੀਰੀ ਰੋਟੀ ਜੋ ਉਹ ਖਾਣ ਜਾ ਰਹੇ ਸਨ ਉਨ੍ਹਾਂ ਦੇ ਸਾਮ੍ਹਣੇ ਸੀ। ਇਸ ਕਰਕੇ ਰੋਟੀ ਸੱਚ-ਮੁੱਚ ਯਿਸੂ ਦਾ ਸਰੀਰ ਨਹੀਂ ਹੋ ਸਕਦੀ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਮੱਤੀ 12:7 ਵਿਚ ਵੀ ਇਹੀ ਯੂਨਾਨੀ ਸ਼ਬਦ ਇਸਤੇਮਾਲ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਬਾਈਬਲ ਅਨੁਵਾਦਾਂ ਵਿਚ ਇਸ ਲਈ “ਮਤਲਬ” ਸ਼ਬਦ ਵਰਤਿਆ ਗਿਆ ਹੈ।
(ਮੱਤੀ 26:27, 28) ਅਤੇ ਫਿਰ ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਲਓ ਤੁਸੀਂ ਸਾਰੇ ਇਸ ਵਿੱਚੋਂ ਪੀਓ, 28 ਇਹ ਦਾਖਰਸ ਮੇਰੇ ਲਹੂ ਨੂੰ ਅਰਥਾਤ ‘ਇਕਰਾਰ ਦੇ ਲਹੂ’ ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ।
nwtsty ਵਿੱਚੋਂ ਮੱਤੀ 26:28 ਲਈ ਖ਼ਾਸ ਜਾਣਕਾਰੀ
ਇਕਰਾਰ ਦਾ ਲਹੂ: ਯਹੋਵਾਹ ਅਤੇ ਚੁਣੇ ਹੋਏ ਮਸੀਹੀਆਂ ਵਿਚ ਕੀਤਾ ਗਿਆ ਨਵਾਂ ਇਕਰਾਰ ਯਿਸੂ ਦੀ ਕੁਰਬਾਨੀ ਨਾਲ ਲਾਗੂ ਹੋਇਆ। (ਇਬ 8:10) ਇੱਥੇ ਯਿਸੂ ਨੇ ਉਹੀ ਸ਼ਬਦ ਇਸਤੇਮਾਲ ਕੀਤੇ ਜੋ ਮੂਸਾ ਨੇ ਵਿਚੋਲੇ ਵਜੋਂ ਸੀਨਈ ਪਹਾੜ ਤੇ ਇਜ਼ਰਾਈਲੀਆਂ ਨੂੰ ਇਹ ਕਾਨੂੰਨ ਦੱਸਣ ਵੇਲੇ ਵਰਤੇ ਸਨ। (ਕੂਚ 24:8; ਇਬ 9:19-21) ਠੀਕ ਜਿਵੇਂ ਬਲਦਾਂ ਅਤੇ ਬੱਕਰਿਆਂ ਦੇ ਲਹੂ ਨਾਲ ਯਹੋਵਾਹ ਅਤੇ ਇਜ਼ਰਾਈਲੀਆਂ ਵਿਚਲਾ ਮੂਸਾ ਦਾ ਕਾਨੂੰਨ ਜਾਇਜ਼ ਠਹਿਰਾਇਆ ਜਾਂਦਾ ਸੀ, ਉਸੇ ਤਰ੍ਹਾਂ ਯਿਸੂ ਦੇ ਲਹੂ ਰਾਹੀਂ ਯਹੋਵਾਹ ਅਤੇ ਚੁਣੇ ਹੋਏ ਮਸੀਹੀਆਂ ਵਿਚਲਾ ਨਵਾਂ ਇਕਰਾਰ ਜਾਇਜ਼ ਠਹਿਰਾਇਆ ਗਿਆ ਸੀ। ਇਹ ਇਕਰਾਰ ਪੰਤੇਕੁਸਤ 33 ਈਸਵੀ ਵਿਚ ਲਾਗੂ ਹੋਇਆ ਸੀ।—ਇਬ 9:14, 15.
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 26:17) ਬੇਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਅਸੀਂ ਤੇਰੇ ਲਈ ਪਸਾਹ ਦਾ ਖਾਣਾ ਕਿੱਥੇ ਤਿਆਰ ਕਰੀਏ?”
nwtsty ਵਿੱਚੋਂ ਮੱਤੀ 26:17 ਲਈ ਖ਼ਾਸ ਜਾਣਕਾਰੀ
ਬੇਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ: ਬੇਖਮੀਰੀ ਰੋਟੀ ਦਾ ਤਿਉਹਾਰ 15 ਨੀਸਾਨ ਨੂੰ ਪਸਾਹ ਦੇ ਤਿਉਹਾਰ (14 ਨੀਸਾਨ) ਤੋਂ ਇਕ ਦਿਨ ਬਾਅਦ ਸ਼ੁਰੂ ਹੁੰਦਾ ਸੀ ਅਤੇ ਸੱਤ ਦਿਨਾਂ ਤਕ ਚੱਲਦਾ ਸੀ। (ਅਪੈਂਡਿਕਸ B15 ਦੇਖੋ।) ਪਰ ਯਿਸੂ ਦੇ ਦਿਨਾਂ ਵਿਚ ਪਸਾਹ ਦੇ ਤਿਉਹਾਰ ਦਾ ਸੰਬੰਧ ਇਸ ਤਿਉਹਾਰ ਨਾਲ ਇੰਨਾ ਗਹਿਰਾ ਹੋ ਗਿਆ ਸੀ ਕਿ 14 ਨੀਸਾਨ ਨੂੰ ਮਿਲਾ ਕੇ ਅੱਠਾਂ ਦਿਨਾਂ ਨੂੰ ਕਦੇ-ਕਦੇ ‘ਬੇਖਮੀਰੀ ਰੋਟੀ ਦਾ ਤਿਉਹਾਰ’ ਕਿਹਾ ਜਾਂਦਾ ਸੀ। (ਲੂਕਾ 22:1) ਇਸ ਹਿਸਾਬ ਨਾਲ “ਪਹਿਲੇ ਦਿਨ” ਨੂੰ “ਇਕ ਦਿਨ ਪਹਿਲਾਂ” ਕਿਹਾ ਜਾ ਸਕਦਾ ਹੈ। (ਯੂਹੰ 1:15, 30 ਵਿਚ ਨੁਕਤਾ ਦੇਖੋ ਜਿੱਥੇ “ਪਹਿਲਾ” ਲਈ ਯੂਨਾਨੀ ਸ਼ਬਦ [ਪ੍ਰੋਟੋਸ] ਵਰਤਿਆ ਗਿਆ ਹੈ। ਇਸੇ ਤਰ੍ਹਾਂ “ਪਹਿਲਾਂ” ਲਈ ਵੀ ਇਹੀ ਯੂਨਾਨੀ ਸ਼ਬਦ [ਪ੍ਰੋਟੋਸ] ਵਰਤਿਆ ਗਿਆ ਹੈ ਯਾਨੀ “ਉਹ ਮੇਰੇ ਤੋਂ ਵੀ ਪਹਿਲਾਂ [ਪ੍ਰੋਟੋਸ] ਹੋਂਦ ਵਿਚ ਸੀ”) ਮੂਲ ਯੂਨਾਨੀ ਅਤੇ ਯਹੂਦੀ ਰੀਤ ਮੁਤਾਬਕ ਚੇਲਿਆਂ ਨੇ 13 ਨੀਸਾਨ ਨੂੰ ਯਿਸੂ ਨੂੰ ਸਵਾਲ ਪੁੱਛਿਆ ਹੋਣਾ। 13 ਨੀਸਾਨ ਨੂੰ ਦਿਨ ਵੇਲੇ ਚੇਲਿਆਂ ਨੇ ਪਸਾਹ ਦੇ ਤਿਉਹਾਰ ਦੀਆਂ ਤਿਆਰੀਆਂ ਕੀਤੀਆਂ ਸਨ ਅਤੇ “ਸ਼ਾਮ ਹੋਣ ʼਤੇ” 14 ਨੀਸਾਨ ਦੀ ਸ਼ੁਰੂਆਤ ਤੇ ਇਹ ਤਿਉਹਾਰ ਮਨਾਇਆ ਸੀ।—ਮਰ 14:16, 17.
(ਮੱਤੀ 26:39) “ਅਤੇ ਉਹ ਥੋੜ੍ਹਾ ਹੋਰ ਅੱਗੇ ਜਾ ਕੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ: “ਹੇ ਮੇਰੇ ਪਿਤਾ, ਜੇ ਹੋ ਸਕੇ, ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲੈ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਜੋ ਤੂੰ ਚਾਹੁੰਦਾ ਹੈਂ, ਉਹੀ ਹੋਵੇ।””
nwtsty ਵਿੱਚੋਂ ਮੱਤੀ 26:39 ਲਈ ਖ਼ਾਸ ਜਾਣਕਾਰੀ
ਇਹ ਪਿਆਲਾ . . . ਹਟਾ ਲੈ: ਬਾਈਬਲ ਵਿਚ “ਪਿਆਲਾ” ਸ਼ਬਦ ਪਰਮੇਸ਼ੁਰ ਦੀ ਮਰਜ਼ੀ ਨੂੰ ਜਾਂ ਇਕ ਵਿਅਕਤੀ ਨੂੰ “ਦਿੱਤੀ ਜ਼ਿੰਮੇਵਾਰੀ” ਨੂੰ ਦਰਸਾਉਂਦਾ ਹੈ। (ਮੱਤੀ 20:22 ਲਈ ਖ਼ਾਸ ਜਾਣਕਾਰੀ ਦੇਖੋ।) ਬਿਨਾਂ ਸ਼ੱਕ, ਯਿਸੂ ਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ ਕਿ ਪਰਮੇਸ਼ੁਰ ਦੀ ਨਿੰਦਿਆ ਅਤੇ ਉਸ ਵਿਰੁੱਧ ਬਗਾਵਤ ਦੇ ਇਲਜ਼ਾਮ ਕਰਕੇ ਮਾਰੇ ਜਾਣ ਨਾਲ ਪਰਮੇਸ਼ੁਰ ਦੀ ਬਦਨਾਮੀ ਹੋਣੀ ਸੀ। ਇਸ ਕਰਕੇ ਉਸ ਨੇ ਪ੍ਰਾਰਥਨਾ ਕੀਤੀ ਕਿ ਇਹ “ਪਿਆਲਾ” ਉਸ ਤੋਂ ਹਟਾ ਲਿਆ ਜਾਵੇ।
ਬਾਈਬਲ ਪੜ੍ਹਾਈ
(ਮੱਤੀ 26:1-19) ਫਿਰ ਜਦੋਂ ਯਿਸੂ ਇਹ ਸਾਰੀਆਂ ਗੱਲਾਂ ਕਹਿ ਹਟਿਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: 2 “ਤੁਸੀਂ ਜਾਣਦੇ ਹੋ ਕਿ ਅੱਜ ਤੋਂ ਦੋ ਦਿਨਾਂ ਬਾਅਦ ਪਸਾਹ ਦਾ ਤਿਉਹਾਰ ਹੈ, ਅਤੇ ਮਨੁੱਖ ਦੇ ਪੁੱਤਰ ਨੂੰ ਫੜਵਾਇਆ ਜਾਵੇਗਾ ਅਤੇ ਸੂਲ਼ੀ ʼਤੇ ਟੰਗ ਦਿੱਤਾ ਜਾਵੇਗਾ।” 3 ਉਸ ਵੇਲੇ ਮਹਾਂ ਪੁਜਾਰੀ ਕਾਇਫ਼ਾ ਦੇ ਘਰ ਦੇ ਵਿਹੜੇ ਵਿਚ ਮੁੱਖ ਪੁਜਾਰੀ ਅਤੇ ਬਜ਼ੁਰਗ ਇਕੱਠੇ ਹੋਏ, 4 ਅਤੇ ਉਨ੍ਹਾਂ ਨੇ ਯਿਸੂ ਨੂੰ ਫੜ ਕੇ ਮਾਰਨ ਦੀ ਸਾਜ਼ਸ਼ ਘੜੀ। 5 ਪਰ ਉਹ ਕਹਿ ਰਹੇ ਸਨ: “ਤਿਉਹਾਰ ʼਤੇ ਨਹੀਂ; ਕਿਤੇ ਲੋਕ ਭੜਕ ਨਾ ਉੱਠਣ।” 6 ਯਿਸੂ ਬੈਥਨੀਆ ਵਿਚ ਸ਼ਮਊਨ ਦੇ ਘਰ ਸੀ ਜੋ ਪਹਿਲਾਂ ਕੋੜ੍ਹੀ ਹੁੰਦਾ ਸੀ। 7 ਉੱਥੇ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਬਹੁਤ ਮਹਿੰਗਾ ਅਤਰ ਲੈ ਕੇ ਆਈ ਅਤੇ ਉਸ ਨੇ ਮੇਜ਼ ਕੋਲ ਬੈਠੇ ਯਿਸੂ ਦੇ ਸਿਰ ʼਤੇ ਅਤਰ ਪਾ ਦਿੱਤਾ। 8 ਇਹ ਦੇਖ ਕੇ ਚੇਲੇ ਖਿਝ ਗਏ ਅਤੇ ਕਹਿਣ ਲੱਗੇ: “ਇਹ ਅਤਰ ਕਿਉਂ ਖ਼ਰਾਬ ਕੀਤਾ? 9 ਇਸ ਨੂੰ ਵੇਚ ਕੇ ਬਹੁਤ ਪੈਸੇ ਮਿਲ ਸਕਦੇ ਸਨ ਅਤੇ ਗ਼ਰੀਬਾਂ ਨੂੰ ਦਿੱਤੇ ਜਾ ਸਕਦੇ ਸਨ!” 10 ਯਿਸੂ ਜਾਣਦਾ ਸੀ ਕਿ ਉਹ ਕੀ ਗੱਲ ਕਰ ਰਹੇ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਉਸ ਨੂੰ ਪਰੇਸ਼ਾਨ ਕਰ ਰਹੇ ਹੋ? ਉਸ ਨੇ ਮੇਰੇ ਲਈ ਇਹ ਵਧੀਆ ਕੰਮ ਕੀਤਾ ਹੈ। 11 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ। 12 ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ਸਰੀਰ ʼਤੇ ਅਤਰ ਮਲ਼ਿਆ ਹੈ। 13 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਸਾਰੀ ਦੁਨੀਆਂ ਵਿਚ ਜਿੱਥੇ ਕਿਤੇ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਸ ਤੀਵੀਂ ਦੀ ਯਾਦ ਵਿਚ ਇਸ ਕੰਮ ਦਾ ਵੀ ਜ਼ਿਕਰ ਕੀਤਾ ਜਾਵੇਗਾ।” 14 ਫਿਰ ਉਸ ਦੇ ਬਾਰਾਂ ਰਸੂਲਾਂ ਵਿੱਚੋਂ ਇਕ ਰਸੂਲ, ਯਹੂਦਾ ਇਸਕਰਿਓਤੀ ਨੇ ਮੁੱਖ ਪੁਜਾਰੀਆਂ ਕੋਲ ਜਾ ਕੇ 15 ਕਿਹਾ: “ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾ ਦੇਵਾਂ, ਤਾਂ ਤੁਸੀਂ ਮੈਨੂੰ ਕੀ ਦਿਓਗੇ?” ਉਨ੍ਹਾਂ ਨੇ ਉਸ ਨੂੰ ਚਾਂਦੀ ਦੇ ਤੀਹ ਸਿੱਕੇ ਦੇਣ ਦਾ ਵਾਅਦਾ ਕੀਤਾ। 16 ਉਦੋਂ ਤੋਂ ਹੀ ਉਹ ਯਿਸੂ ਨੂੰ ਧੋਖੇ ਨਾਲ ਫੜਵਾਉਣ ਲਈ ਸਹੀ ਮੌਕੇ ਦੀ ਭਾਲ ਕਰਨ ਲੱਗਾ। 17 ਬੇਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਅਸੀਂ ਤੇਰੇ ਲਈ ਪਸਾਹ ਦਾ ਖਾਣਾ ਕਿੱਥੇ ਤਿਆਰ ਕਰੀਏ?” 18 ਉਸ ਨੇ ਕਿਹਾ: “ਸ਼ਹਿਰ ਵਿਚ ਫਲਾਨੇ ਬੰਦੇ ਨੂੰ ਜਾ ਕੇ ਕਹੋ, ‘ਗੁਰੂ ਜੀ ਨੇ ਕਿਹਾ ਹੈ: “ਮੇਰੇ ਮਰਨ ਦਾ ਮਿਥਿਆ ਸਮਾਂ ਆ ਗਿਆ ਹੈ; ਮੈਂ ਤੇਰੇ ਘਰ ਆਪਣੇ ਚੇਲਿਆਂ ਨਾਲ ਪਸਾਹ ਦਾ ਤਿਉਹਾਰ ਮਨਾਵਾਂਗਾ।”’” 19 ਅਤੇ ਚੇਲਿਆਂ ਨੇ ਯਿਸੂ ਦੇ ਕਹੇ ਅਨੁਸਾਰ ਪਸਾਹ ਵਾਸਤੇ ਸਾਰਾ ਕੁਝ ਤਿਆਰ ਕਰ ਲਿਆ।
9-15 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 27-28
“ਜਾਓ ਤੇ ਚੇਲੇ ਬਣਾਓ—ਕਿਉਂ, ਕਿੱਥੇ ਅਤੇ ਕਿਵੇਂ?”
(ਮੱਤੀ 28:18) ਯਿਸੂ ਨੇ ਉਨ੍ਹਾਂ ਕੋਲ ਆ ਕੇ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।
‘ਤੁਸੀਂ ਜਾ ਕੇ ਚੇਲੇ ਬਣਾਓ’
4 ਯਿਸੂ ਕੋਲ ਆਪਣੀ ਕਲੀਸਿਯਾ ਉੱਤੇ ਇਖ਼ਤਿਆਰ ਹੈ ਅਤੇ 1914 ਤੋਂ ਉਸ ਨੂੰ ਪਰਮੇਸ਼ੁਰ ਦੇ ਰਾਜ ਉੱਤੇ ਵੀ ਇਖ਼ਤਿਆਰ ਦਿੱਤਾ ਗਿਆ ਹੈ। (ਕੁਲੁੱਸੀਆਂ 1:13; ਪ੍ਰਕਾਸ਼ ਦੀ ਕਿਤਾਬ 11:15) ਮਹਾਂ-ਦੂਤ ਹੋਣ ਕਰਕੇ ਉਹ ਲੱਖਾਂ-ਕਰੋੜਾਂ ਦੂਤਾਂ ਦੀਆਂ ਫ਼ੌਜਾਂ ਉੱਤੇ ਵੀ ਇਖ਼ਤਿਆਰ ਰੱਖਦਾ ਹੈ। (1 ਥੱਸਲੁਨੀਕੀਆਂ 4:16; 1 ਪਤਰਸ 3:22; ਪਰਕਾਸ਼ ਦੀ ਪੋਥੀ 19:14-16) ਉਸ ਦੇ ਪਿਤਾ ਨੇ ਉਸ ਨੂੰ ਉਨ੍ਹਾਂ “ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ” ਨੂੰ ਨਾਸ ਕਰਨ ਦਾ ਇਖ਼ਤਿਆਰ ਦਿੱਤਾ ਹੈ ਜੋ ਪਰਮੇਸ਼ੁਰ ਦੇ ਖ਼ਿਲਾਫ਼ ਹਨ। (1 ਕੁਰਿੰਥੀਆਂ 15:24-26; ਅਫ਼ਸੀਆਂ 1:20-23) ਯਿਸੂ ਦਾ ਇਖ਼ਤਿਆਰ ਇਸ ਤੋਂ ਵੀ ਜ਼ਿਆਦਾ ਹੈ। ਯਹੋਵਾਹ ਨੇ ਉਸ ਨੂੰ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਸ਼ਕਤੀ ਦਿੱਤੀ ਹੋਈ ਹੈ ਕਿਉਂਕਿ ਉਹ “ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰਨ ਵਾਲਾ” ਹੈ। (ਰਸੂਲਾਂ ਦੇ ਕਰਤੱਬ 10:42; ਯੂਹੰਨਾ 5:26-28) ਜਿਸ ਵਿਅਕਤੀ ਨੂੰ ਇੰਨਾ ਇਖ਼ਤਿਆਰ ਦਿੱਤਾ ਗਿਆ ਹੈ, ਕੀ ਉਸ ਦੇ ਹੁਕਮ ਨੂੰ ਸਭ ਤੋਂ ਜ਼ਰੂਰੀ ਨਹੀਂ ਸਮਝਿਆ ਜਾਣਾ ਚਾਹੀਦਾ? ਜੀ ਹਾਂ! ਇਸ ਲਈ ਅਸੀਂ ਯਿਸੂ ਦਾ ਆਦਰ ਕਰਦੇ ਹੋਏ ਉਸ ਦੇ ‘ਚੇਲੇ ਬਣਾਉਣ’ ਦੇ ਹੁਕਮ ਨੂੰ ਆਪਣੇ ਦਿਲ ਨਾਲ ਮੰਨਦੇ ਹਾਂ।
(ਮੱਤੀ 28:19) ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ʼਤੇ, ਪੁੱਤਰ ਦੇ ਨਾਂ ʼਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਦਿਓ।
nwtsty ਵਿੱਚੋਂ ਮੱਤੀ 28:19 ਲਈ ਖ਼ਾਸ ਜਾਣਕਾਰੀ
ਚੇਲੇ ਬਣਾਓ: ਯੂਨਾਨੀ ਕਿਰਿਆ ਮਤਾਏਓ ਦਾ ਮਤਲਬ ਚੇਲੇ ਬਣਾਉਣ ਦੇ ਮਕਸਦ ਨਾਲ “ਸਿਖਾਉਣਾ” ਹੋ ਸਕਦਾ ਹੈ। (ਮੱਤੀ 13:52 ਵਿਚ ਇਸ ਦਾ ਇਸਤੇਮਾਲ ਦੇਖੋ ਜਿੱਥੇ “ਸਿੱਖਿਆ” ਸ਼ਬਦ ਇਸਤੇਮਾਲ ਕੀਤਾ ਗਿਆ ਹੈ।) “ਬਪਤਿਸਮਾ ਦਿਓ” ਅਤੇ “ਸਿਖਾਓ” ਕ੍ਰਿਆਵਾਂ ਤੋਂ ਪਤਾ ਲੱਗਦਾ ਹੈ ਕਿ ‘ਚੇਲੇ ਬਣਾਉਣ’ ਦੇ ਹੁਕਮ ਵਿਚ ਕੀ ਕੁਝ ਸ਼ਾਮਲ ਹੈ।
ਸਾਰੀਆਂ ਕੌਮਾਂ ਦੇ ਲੋਕ: ਇਨ੍ਹਾਂ ਸ਼ਬਦਾਂ ਦਾ ਸ਼ਬਦ-ਬ-ਸ਼ਬਦ ਅਨੁਵਾਦ ਹੈ, “ਸਾਰੀਆਂ ਕੌਮਾਂ।” ਪਰ ਇਸ ਆਇਤ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਕੌਮਾਂ ਵਿੱਚੋਂ ਲਏ ਗਏ ਲੋਕਾਂ ਨੂੰ ਦਰਸਾਉਂਦਾ ਹੈ ਕਿਉਂਕਿ ਉਨ੍ਹਾਂ ਨੂੰ ਬਪਤਿਸਮਾ ਦਿਓ ਸ਼ਬਦਾਂ ਵਿਚ ਯੂਨਾਨੀ ਪੜਨਾਂਵ “ਉਨ੍ਹਾਂ ਨੂੰ” ਆਦਮੀਆਂ ਲਈ ਇਸਤੇਮਾਲ ਕੀਤਾ ਜਾਣ ਵਾਲਾ ਸ਼ਬਦ ਹੈ ਅਤੇ ਇਹ ਲੋਕਾਂ ਨੂੰ ਦਰਸਾਉਂਦਾ ਹੈ ਨਾ ਕਿ “ਕੌਮਾਂ” ਨੂੰ। ਯੂਨਾਨੀ ਵਿਚ ਕੌਮਾਂ ਸ਼ਬਦ ਲਿੰਗ-ਪੁਲਿੰਗ ਦੋਵਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। “ਸਾਰੀਆਂ ਕੌਮਾਂ ਦੇ ਲੋਕਾਂ” ਤਕ ਪਹੁੰਚਣ ਦਾ ਇਹ ਹੁਕਮ ਨਵਾਂ ਸੀ। ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੀ ਸੇਵਕਾਈ ਤੋਂ ਪਹਿਲਾਂ ਜੇ ਪਰਾਈਆਂ ਕੌਮਾਂ ਦੇ ਲੋਕ ਯਹੋਵਾਹ ਦੀ ਸੇਵਾ ਕਰਨ ਲਈ ਆਉਂਦੇ ਸਨ, ਤਾਂ ਉਨ੍ਹਾਂ ਨੂੰ ਇਜ਼ਰਾਈਲ ਕੌਮ ਵਿਚ ਸ਼ਾਮਲ ਹੋਣ ਦਿੱਤਾ ਜਾਂਦਾ ਸੀ। (1 ਰਾਜ 8:41-43) ਪਰ ਇਸ ਹੁਕਮ ਅਨੁਸਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਪੈਦਾਇਸ਼ੀ ਯਹੂਦੀਆਂ ਤੋਂ ਇਲਾਵਾ ਬਾਕੀ ਲੋਕਾਂ ਨੂੰ ਵੀ ਪ੍ਰਚਾਰ ਕਰਨ ਲਈ ਕਿਹਾ। ਇਸ ਤੋਂ ਪਤਾ ਚੱਲਦਾ ਹੈ ਕਿ ਮਸੀਹੀਆਂ ਦੁਆਰਾ ਚੇਲੇ ਬਣਾਉਣ ਦਾ ਕੰਮ ਸਾਰੀ ਦੁਨੀਆਂ ਵਿਚ ਕੀਤਾ ਜਾਣਾ ਹੈ।—ਮੱਤੀ 10:1, 5-7; ਪ੍ਰਕਾ 7:9; ਮੱਤੀ 24:14 ਲਈ ਖ਼ਾਸ ਜਾਣਕਾਰੀ ਦੇਖੋ।
(ਮੱਤੀ 28:20) ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ। ਅਤੇ ਦੇਖੋ! ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।”
nwtsty ਵਿੱਚੋਂ ਮੱਤੀ 28:20 ਲਈ ਖ਼ਾਸ ਜਾਣਕਾਰੀ
ਉਨ੍ਹਾਂ ਨੂੰ ਸਿਖਾਓ: ਜਿਸ ਯੂਨਾਨੀ ਸ਼ਬਦ ਲਈ “ਸਿਖਾਓ” ਸ਼ਬਦ ਵਰਤਿਆ ਗਿਆ ਹੈ ਉਸ ਵਿਚ ਹਿਦਾਇਤਾਂ ਦੇਣੀਆਂ, ਸਮਝਾਉਣਾ, ਤਰਕ ਅਤੇ ਸਬੂਤਾਂ ਦੇ ਆਧਾਰ ਤੇ ਦੱਸਣਾ ਸ਼ਾਮਲ ਹੈ। (ਮੱਤੀ 3:1; 4:23 ਲਈ ਖ਼ਾਸ ਜਾਣਕਾਰੀ ਦੇਖੋ।) ਯਿਸੂ ਵੱਲੋਂ ਦਿੱਤਾ ਹੁਕਮ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ, ਇਕ ਲਗਾਤਾਰ ਜਾਰੀ ਰਹਿਣ ਵਾਲਾ ਕੰਮ ਸੀ। ਇਸ ਵਿਚ ਉਸ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਸਿਖਾਉਣਾ ਅਤੇ ਇਨ੍ਹਾਂ ਨੂੰ ਲਾਗੂ ਕਰਨਾ ਸਿਖਾਉਣਾ ਸੀ। ਨਾਲੇ ਇਹ ਵੀ ਸਿਖਾਉਣਾ ਸੀ ਕਿ ਉਹ ਯਿਸੂ ਦੀ ਮਿਸਾਲ ʼਤੇ ਚੱਲਣ।—ਯੂਹੰ 13:17; ਅਫ਼ 4:21; 1 ਪਤ 2:21.
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 27:51) ਅਤੇ ਦੇਖੋ! ਮੰਦਰ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤਕ ਪਾਟ ਕੇ ਦੋ ਹਿੱਸੇ ਹੋ ਗਿਆ, ਅਤੇ ਭੁਚਾਲ਼ ਆਇਆ ਤੇ ਚਟਾਨਾਂ ਪਾਟ ਗਈਆਂ।
nwtsty ਵਿੱਚੋਂ ਮੱਤੀ 27:51 ਲਈ ਖ਼ਾਸ ਜਾਣਕਾਰੀ
ਪਰਦਾ: ਇਹ ਸੁੰਦਰ ਪਰਦਾ ਮੰਦਰ ਵਿਚ ਪਵਿੱਤਰ ਅਤੇ ਅੱਤ ਪਵਿੱਤਰ ਕਮਰੇ ਨੂੰ ਅਲੱਗ ਕਰਦਾ ਸੀ। ਯਹੂਦੀ ਰੀਤ ਤੋਂ ਪਤਾ ਲੱਗਦਾ ਹੈ ਕਿ ਇਹ ਭਾਰਾ ਪਰਦਾ ਲਗਭਗ 18 ਮੀ. (60 ਫੁੱਟ) ਲੰਬਾ, 9 ਮੀ. (30 ਫੁੱਟ) ਚੌੜਾ, ਅਤੇ 7.4 ਸੈ. ਮੀ. (2.9 ਇੰਚ) ਮੋਟਾ ਸੀ। ਪਰਦੇ ਨੂੰ ਦੋ ਹਿੱਸਿਆਂ ਵਿਚ ਪਾੜ ਕੇ ਯਹੋਵਾਹ ਨੇ ਨਾ ਸਿਰਫ਼ ਆਪਣੇ ਪੁੱਤਰ ਦੇ ਕਾਤਲਾਂ ਲਈ ਗੁੱਸਾ ਜ਼ਾਹਰ ਕੀਤਾ, ਸਗੋਂ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹੁਣ ਸਵਰਗ ਜਾਣ ਦਾ ਰਸਤਾ ਖੁੱਲ੍ਹ ਗਿਆ ਹੈ।—ਇਬ 10:19, 20; ਸ਼ਬਦਾਵਲੀ ਦੇਖੋ।
ਮੰਦਰ: ਇੱਥੇ ਯੂਨਾਨੀ ਸ਼ਬਦ ਨੇਓਸ ਮੰਦਰ ਦੇ ਖ਼ਾਸ ਹਿੱਸੇ ਨੂੰ ਦਰਸਾਉਂਦਾ ਹੈ ਜਿਸ ਵਿਚ ਪਵਿੱਤਰ ਅਤੇ ਅੱਤ ਪਵਿੱਤਰ ਕਮਰੇ ਸਨ।
(ਮੱਤੀ 28:7) ਅਤੇ ਤੁਸੀਂ ਫਟਾਫਟ ਜਾ ਕੇ ਚੇਲਿਆਂ ਨੂੰ ਦੱਸੋ: ‘ਯਿਸੂ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਹੈ ਤੇ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਿਹਾ ਹੈ; ਤੁਸੀਂ ਉਸ ਨੂੰ ਉੱਥੇ ਮਿਲੋਗੇ।’ ਮੈਂ ਜੋ ਤੁਹਾਨੂੰ ਦੱਸਣਾ ਸੀ, ਦੱਸ ਦਿੱਤਾ ਹੈ।”
nwtsty ਵਿੱਚੋਂ ਮੱਤੀ 28:7 ਲਈ ਖ਼ਾਸ ਜਾਣਕਾਰੀ
ਚੇਲਿਆਂ ਨੂੰ ਦੱਸੋ ਕਿ ਯਿਸੂ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਹੈ: ਚੇਲਿਆਂ ਵਿੱਚੋਂ ਇਨ੍ਹਾਂ ਔਰਤਾਂ ਨੂੰ ਨਾ ਸਿਰਫ਼ ਯਿਸੂ ਦੇ ਜੀ ਉਠਾਏ ਜਾਣ ਬਾਰੇ ਦੱਸਿਆ ਗਿਆ ਸੀ, ਸਗੋਂ ਉਨ੍ਹਾਂ ਨੂੰ ਬਾਕੀ ਚੇਲਿਆਂ ਨੂੰ ਵੀ ਇਸ ਬਾਰੇ ਦੱਸਣ ਲਈ ਕਿਹਾ ਗਿਆ ਸੀ। (ਮੱਤੀ 28:2, 5, 7) ਯਹੂਦੀ ਰੀਤ ਅਨੁਸਾਰ ਕਿਸੇ ਵੀ ਕੋਰਟ ਵਿਚ ਇਕ ਔਰਤ ਨੂੰ ਗਵਾਹੀ ਦੇਣ ਦੀ ਇਜਾਜ਼ਤ ਨਹੀਂ ਸੀ। ਇਸ ਦੇ ਉਲਟ, ਯਹੋਵਾਹ ਦੇ ਦੂਤ ਨੇ ਔਰਤਾਂ ਨੂੰ ਇਹ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਦਾ ਮਾਣ ਕੀਤਾ।
ਬਾਈਬਲ ਪੜ੍ਹਾਈ
(ਮੱਤੀ 27:38-54) ਫਿਰ ਉਸ ਦੇ ਨਾਲ ਦੋ ਲੁਟੇਰਿਆਂ ਨੂੰ ਵੀ ਸੂਲ਼ੀ ʼਤੇ ਟੰਗਿਆ ਗਿਆ, ਇਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ ਪਾਸੇ। 39 ਉੱਥੋਂ ਲੰਘਣ ਵਾਲੇ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ ਅਤੇ ਘਿਰਣਾ ਨਾਲ ਸਿਰ ਹਿਲਾ ਕੇ 40 ਕਹਿੰਦੇ ਸਨ: “ਓਏ ਮੰਦਰ ਦੇ ਢਾਹੁਣ ਵਾਲਿਆ ਤੇ ਤਿੰਨਾਂ ਦਿਨਾਂ ਵਿਚ ਇਸ ਨੂੰ ਬਣਾਉਣ ਵਾਲਿਆ, ਆਪਣੇ ਆਪ ਨੂੰ ਬਚਾ! ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਤਸੀਹੇ ਦੀ ਸੂਲ਼ੀ ਤੋਂ ਥੱਲੇ ਉੱਤਰ ਆ!” 41 ਇਸੇ ਤਰ੍ਹਾਂ, ਗ੍ਰੰਥੀਆਂ ਤੇ ਬਜ਼ੁਰਗਾਂ ਨਾਲ ਮਿਲ ਕੇ ਮੁੱਖ ਪੁਜਾਰੀ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ: 42 “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਆਪਣੇ ਆਪ ਨੂੰ ਤਾਂ ਬਚਾ ਨਹੀਂ ਸਕਦਾ! ਇਹ ਤਾਂ ਇਜ਼ਰਾਈਲ ਦਾ ਰਾਜਾ ਹੈ; ਹੁਣ ਜੇ ਇਹ ਤਸੀਹੇ ਦੀ ਸੂਲ਼ੀ ਤੋਂ ਉੱਤਰ ਕੇ ਦਿਖਾਵੇ, ਤਾਂ ਅਸੀਂ ਇਸ ʼਤੇ ਵਿਸ਼ਵਾਸ ਕਰਾਂਗੇ। 43 ਇਹ ਦਾ ਭਰੋਸਾ ਤਾਂ ਪਰਮੇਸ਼ੁਰ ʼਤੇ ਹੈ; ਜੇ ਪਰਮੇਸ਼ੁਰ ਵਾਕਈ ਇਸ ਤੋਂ ਖ਼ੁਸ਼ ਹੈ, ਤਾਂ ਉਹੀ ਆ ਕੇ ਇਸ ਨੂੰ ਬਚਾਵੇ। ਇਹ ਨੇ ਆਪੇ ਕਿਹਾ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’” 44 ਇੱਥੋਂ ਤਕ ਕਿ ਉਸ ਦੇ ਨਾਲ ਟੰਗੇ ਲੁਟੇਰੇ ਵੀ ਉਸ ਦੀ ਬੇਇੱਜ਼ਤੀ ਕਰਨ ਲੱਗ ਪਏ। 45 ਫਿਰ ਦੁਪਹਿਰ ਦੇ ਬਾਰਾਂ ਕੁ ਵਜੇ ਤੋਂ ਲੈ ਕੇ ਤਿੰਨ ਕੁ ਵਜੇ ਤਕ ਸਾਰੀ ਧਰਤੀ ʼਤੇ ਹਨੇਰਾ ਛਾਇਆ ਰਿਹਾ। 46 ਤਿੰਨ ਕੁ ਵਜੇ ਯਿਸੂ ਨੇ ਉੱਚੀ-ਉੱਚੀ ਕਿਹਾ: “ਏਲੀ ਏਲੀ ਲਾਮਾ ਸਬਕਤਾਨੀ?” ਇਸ ਦਾ ਮਤਲਬ ਹੈ, “ਹੇ ਮੇਰਿਆ ਰੱਬਾ, ਹੇ ਮੇਰਿਆ ਰੱਬਾ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?” 47 ਇਹ ਸੁਣ ਕੇ ਉੱਥੇ ਖੜ੍ਹੇ ਕਈ ਜਣੇ ਕਹਿਣ ਲੱਗੇ: “ਇਹ ਏਲੀਯਾਹ ਨਬੀ ਨੂੰ ਬੁਲਾ ਰਿਹਾ ਹੈ।” 48 ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇਕ ਜਣੇ ਨੇ ਸਿਰਕੇ ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੱਤਾ; 49 ਪਰ ਬਾਕੀ ਸਾਰੇ ਕਹਿਣ ਲੱਗੇ: “ਚਲੋ ਦੇਖਦੇ ਹਾਂ ਕਿ ਏਲੀਯਾਹ ਨਬੀ ਉਸ ਨੂੰ ਬਚਾਉਣ ਆਉਂਦਾ ਹੈ ਜਾਂ ਨਹੀਂ।” [ਇਕ ਹੋਰ ਬੰਦੇ ਨੇ ਬਰਛਾ ਲੈ ਕੇ ਉਸ ਦੀ ਵੱਖੀ ਵਿਚ ਮਾਰਿਆ। ਉਸ ਦੇ ਸਰੀਰ ਵਿੱਚੋਂ ਲਹੂ ਤੇ ਪਾਣੀ ਨਿਕਲਿਆ।] 50 ਦੁਬਾਰਾ ਯਿਸੂ ਨੇ ਉੱਚੀ ਆਵਾਜ਼ ਕੱਢੀ ਅਤੇ ਦਮ ਤੋੜ ਦਿੱਤਾ। 51 ਅਤੇ ਦੇਖੋ! ਮੰਦਰ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤਕ ਪਾਟ ਕੇ ਦੋ ਹਿੱਸੇ ਹੋ ਗਿਆ, ਅਤੇ ਭੁਚਾਲ਼ ਆਇਆ ਤੇ ਚਟਾਨਾਂ ਪਾਟ ਗਈਆਂ। 52 ਕਬਰਾਂ ਵੀ ਖੁੱਲ੍ਹ ਗਈਆਂ ਤੇ ਮਰ ਚੁੱਕੇ ਕਈ ਪਵਿੱਤਰ ਸੇਵਕਾਂ ਦੀਆਂ ਲੋਥਾਂ ਬਾਹਰ ਆ ਡਿਗੀਆਂ, 53 ਅਤੇ ਕਈ ਲੋਕਾਂ ਨੇ ਇਹ ਲੋਥਾਂ ਦੇਖੀਆਂ (ਅਤੇ ਜਿਹੜੇ ਲੋਕ ਕਬਰਸਤਾਨ ਵਿਚ ਗਏ ਸਨ, ਉਹ ਯਿਸੂ ਦੇ ਜੀ ਉੱਠਣ ਤੋਂ ਬਾਅਦ ਪਵਿੱਤਰ ਸ਼ਹਿਰ ਵਿਚ ਗਏ)। 54 ਪਰ ਯਿਸੂ ਉੱਤੇ ਨਿਗਰਾਨੀ ਰੱਖ ਰਹੇ ਫ਼ੌਜੀ ਅਫ਼ਸਰ ਤੇ ਉਸ ਦੇ ਬੰਦੇ ਭੁਚਾਲ਼ ਅਤੇ ਹੋਰ ਘਟਨਾਵਾਂ ਨੂੰ ਦੇਖ ਕੇ ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ: “ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।”
16-22 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 1-2
“ਤੇਰੇ ਪਾਪ ਮਾਫ਼ ਹੋ ਗਏ ਹਨ”
(ਮਰਕੁਸ 2:3-5) ਕੁਝ ਆਦਮੀ ਇਕ ਅਧਰੰਗੀ ਨੂੰ ਲੈ ਕੇ ਆਏ ਅਤੇ ਚਾਰ ਜਣਿਆਂ ਨੇ ਉਸ ਨੂੰ ਮੰਜੀ ਉੱਤੇ ਚੁੱਕਿਆ ਹੋਇਆ ਸੀ। 4 ਪਰ ਭੀੜ ਲੱਗੀ ਹੋਣ ਕਰਕੇ ਉਹ ਉਸ ਨੂੰ ਯਿਸੂ ਕੋਲ ਲਿਆ ਨਾ ਸਕੇ। ਇਸ ਲਈ ਜਿੱਥੇ ਯਿਸੂ ਬੈਠਾ ਸੀ, ਉਨ੍ਹਾਂ ਨੇ ਉੱਥੇ ਛੱਤ ਪਾੜ ਕੇ ਅਧਰੰਗੀ ਨੂੰ ਮੰਜੀ ਸਮੇਤ ਕਮਰੇ ਵਿਚ ਉਤਾਰ ਦਿੱਤਾ। 5 ਜਦੋਂ ਯਿਸੂ ਨੇ ਉਨ੍ਹਾਂ ਦੀ ਨਿਹਚਾ ਦੇਖੀ, ਤਾਂ ਉਸ ਨੇ ਅਧਰੰਗੀ ਨੂੰ ਕਿਹਾ: “ਪੁੱਤਰ, ਤੇਰੇ ਪਾਪ ਮਾਫ਼ ਹੋ ਗਏ ਹਨ।”
gt 26 ਪੈਰੇ 3-5
ਵਾਪਸ ਘਰ ਕਫ਼ਰਨਾਹੂਮ ਵਿਚ
ਜਦੋਂ ਕਿ ਯਿਸੂ ਭੀੜ ਨੂੰ ਸਿਖਾ ਰਿਹਾ ਹੁੰਦਾ ਹੈ, ਚਾਰ ਆਦਮੀ ਇਕ ਅਧਰੰਗੀ ਨੂੰ ਮੰਜੀ ਤੇ ਪਾ ਕੇ ਉਸੇ ਘਰ ਤੇ ਲਿਆਉਂਦੇ ਹਨ। ਉਹ ਚਾਹੁੰਦੇ ਹਨ ਕਿ ਯਿਸੂ ਉਨ੍ਹਾਂ ਦੇ ਮਿੱਤਰ ਨੂੰ ਚੰਗਾ ਕਰੇ, ਪਰੰਤੂ ਭੀੜ ਦੇ ਕਾਰਨ ਉਹ ਅੰਦਰ ਨਹੀਂ ਜਾ ਸਕਦੇ ਹਨ। ਕਿੰਨਾ ਹੀ ਨਿਰਾਸ਼ਾਜਨਕ! ਫਿਰ ਵੀ ਉਹ ਹੌਸਲਾ ਨਹੀਂ ਹਾਰਦੇ ਹਨ। ਉਹ ਪੱਧਰੀ ਛੱਤ ਤੇ ਚੜ੍ਹ ਜਾਂਦੇ ਹਨ, ਉਸ ਵਿਚ ਇਕ ਮੋਘਾ ਕੱਢਦੇ ਹਨ, ਅਤੇ ਅਧਰੰਗੀ ਨੂੰ ਮੰਜੀ ਸਮੇਤ ਹੀ ਯਿਸੂ ਦੇ ਅੱਗੇ ਹੇਠਾਂ ਉਤਾਰ ਦਿੰਦੇ ਹਨ।
ਕੀ ਯਿਸੂ ਇਸ ਵਿਘਨ ਦੇ ਕਾਰਨ ਗੁੱਸੇ ਹੁੰਦਾ ਹੈ? ਨਹੀਂ, ਜ਼ਰਾ ਵੀ ਨਹੀਂ! ਸਗੋਂ ਉਹ ਉਨ੍ਹਾਂ ਦੀ ਨਿਹਚਾ ਦੁਆਰਾ ਬਹੁਤ ਪ੍ਰਭਾਵਿਤ ਹੁੰਦਾ ਹੈ। ਉਹ ਅਧਰੰਗੀ ਨੂੰ ਕਹਿੰਦਾ ਹੈ: “ਤੇਰੇ ਪਾਪ ਮਾਫ਼ ਹੋਏ।” ਪਰੰਤੂ ਕੀ ਯਿਸੂ ਅਸਲ ਵਿਚ ਪਾਪ ਮਾਫ਼ ਕਰ ਸਕਦਾ ਹੈ? ਗ੍ਰੰਥੀ ਅਤੇ ਫ਼ਰੀਸੀ ਸੋਚਦੇ ਹਨ ਕਿ ਉਹ ਨਹੀਂ ਮਾਫ਼ ਕਰ ਸਕਦਾ ਹੈ। ਉਹ ਆਪਣੇ ਦਿਲਾਂ ਵਿਚ ਤਰਕ ਕਰਦੇ ਹਨ: “ਇਹ ਕਿਉਂ ਇਸ ਤਰਾਂ ਬੋਲਦਾ ਹੈ? ਇਹ ਕੁਫ਼ਰ ਬਕਦਾ ਹੈ। ਇੱਕ ਪਰਮੇਸ਼ੁਰ ਦੇ ਬਿਨਾ ਹੋਰ ਕੌਣ ਪਾਪ ਮਾਫ਼ ਕਰ ਸੱਕਦਾ ਹੈ?”
ਉਨ੍ਹਾਂ ਦੇ ਵਿਚਾਰਾਂ ਨੂੰ ਜਾਣਦੇ ਹੋਏ ਯਿਸੂ ਉਨ੍ਹਾਂ ਨੂੰ ਕਹਿੰਦਾ ਹੈ: “ਤੁਸੀਂ ਕਾਹ ਨੂੰ ਆਪਣੇ ਮਨਾਂ ਵਿੱਚ ਅਜੇਹੇ ਵਿਚਾਰ ਕਰਦੇ ਹੋ? ਕਿਹੜੀ ਗੱਲ ਸੁਖਾਲੀ ਹੈ, ਇਸ ਅਧਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ?”
(ਮਰਕੁਸ 2:6-12) ਉੱਥੇ ਕੁਝ ਗ੍ਰੰਥੀ ਵੀ ਬੈਠੇ ਹੋਏ ਸਨ ਜਿਹੜੇ ਆਪਣੇ ਦਿਲਾਂ ਵਿਚ ਸੋਚਣ ਲੱਗੇ: 7 “ਇਹ ਆਦਮੀ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰ ਰਿਹਾ ਹੈ। ਪਰਮੇਸ਼ੁਰ ਤੋਂ ਸਿਵਾਇ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?” 8 ਪਰ ਯਿਸੂ ਆਪਣੇ ਮਨ ਵਿਚ ਜਾਣ ਗਿਆ ਕਿ ਗ੍ਰੰਥੀ ਆਪਸ ਵਿਚ ਕੀ ਗੱਲਾਂ ਕਰ ਰਹੇ ਸਨ। ਇਸ ਲਈ, ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਦਿਲਾਂ ਵਿਚ ਇਹ ਕਿਉਂ ਸੋਚ ਰਹੇ ਹੋ? 9 ਅਧਰੰਗੀ ਨੂੰ ਕੀ ਕਹਿਣਾ ਸੌਖਾ ਹੈ, ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਿ ‘ਉੱਠ ਤੇ ਆਪਣੀ ਮੰਜੀ ਚੁੱਕ ਅਤੇ ਜਾਹ’? 10 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਕੋਲ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ . . .” ਯਿਸੂ ਨੇ ਅਧਰੰਗੀ ਨੂੰ ਕਿਹਾ: 11 “ਮੈਂ ਤੈਨੂੰ ਕਹਿੰਦਾ ਹਾਂ, ਉੱਠ ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।” 12 ਅਤੇ ਉਹ ਉੱਠ ਖੜ੍ਹਾ ਹੋਇਆ ਤੇ ਉਸੇ ਵੇਲੇ ਸਾਰਿਆਂ ਦੇ ਸਾਮ੍ਹਣੇ ਆਪਣੀ ਮੰਜੀ ਚੁੱਕ ਕੇ ਚਲਾ ਗਿਆ। ਇਹ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਿਆਂ ਕਹਿਣ ਲੱਗੇ: “ਅਸੀਂ ਪਹਿਲਾਂ ਕਦੀ ਇਹੋ ਜਿਹੀ ਕਰਾਮਾਤ ਨਹੀਂ ਦੇਖੀ।”
nwtsty ਵਿੱਚੋਂ ਮਰ 2:9 ਲਈ ਖ਼ਾਸ ਜਾਣਕਾਰੀ
ਕੀ ਕਹਿਣਾ ਸੌਖਾ ਹੈ: ਕਿਸੇ ਲਈ ਇਹ ਕਹਿਣਾ ਸ਼ਾਇਦ ਸੌਖਾ ਹੋਵੇ ਕਿ ਉਹ ਪਾਪ ਮਾਫ਼ ਕਰ ਸਕਦਾ ਹੈ ਕਿਉਂਕਿ ਇਹ ਸਾਬਤ ਕਰਨ ਲਈ ਕੁਝ ਕਰ ਕੇ ਦਿਖਾਉਣ ਦੀ ਲੋੜ ਨਹੀਂ ਹੁੰਦੀ। ਪਰ ਉੱਠ . . . ਅਤੇ ਜਾਹ ਕਹਿਣ ਲਈ ਚਮਤਕਾਰ ਦੀ ਲੋੜ ਸੀ ਜਿਸ ਤੋਂ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ ਕਿ ਯਿਸੂ ਕੋਲ ਪਾਪ ਮਾਫ਼ ਕਰਨ ਦਾ ਅਧਿਕਾਰ ਸੀ। ਇਸ ਬਿਰਤਾਂਤ ਅਤੇ ਯਸਾ 33:24 ਤੋਂ ਪਤਾ ਲੱਗਦਾ ਹੈ ਪਾਪ ਅਤੇ ਬੀਮਾਰੀ ਦਾ ਆਪਸ ਵਿਚ ਸੰਬੰਧ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮਰਕੁਸ 1:11) ਅਤੇ ਸਵਰਗੋਂ ਪਰਮੇਸ਼ੁਰ ਦੀ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”
nwtsty ਵਿੱਚੋਂ ਮਰ 1:11 ਲਈ ਖ਼ਾਸ ਜਾਣਕਾਰੀ
ਸਵਰਗੋਂ ਆਵਾਜ਼ ਆਈ: ਇੰਜੀਲ ਦੇ ਬਿਰਤਾਂਤਾਂ ਵਿੱਚੋਂ ਤਿੰਨ ਵਾਰ ਵਿੱਚੋਂ ਇਹ ਪਹਿਲੀ ਵਾਰ ਹੈ ਜਿੱਥੇ ਯਹੋਵਾਹ ਇਨਸਾਨਾਂ ਨਾਲ ਸਿੱਧੀ ਗੱਲ ਕਰ ਰਿਹਾ ਹੈ।—ਮਰ 9:7; ਯੂਹੰ 12:28 ਲਈ ਖ਼ਾਸ ਜਾਣਕਾਰੀ ਦੇਖੋ।
ਤੂੰ ਮੇਰਾ ਪਿਆਰਾ ਪੁੱਤਰ ਹੈ: ਫ਼ਰਿਸ਼ਤੇ ਵਜੋਂ ਯਿਸੂ ਪਰਮੇਸ਼ੁਰ ਦਾ ਪੁੱਤਰ ਸੀ। (ਯੂਹੰ 3:16) ਇਨਸਾਨ ਵਜੋਂ ਜਨਮ ਲੈਣ ਦੇ ਸਮੇਂ ʼਤੇ ਯਿਸੂ ਮੁਕੰਮਲ ਆਦਮ ਵਾਂਗ “ਪਰਮੇਸ਼ੁਰ ਦਾ ਪੁੱਤਰ” ਸੀ। (ਲੂਕਾ 1:35; 3:38) ਪਰ ਇੱਥੇ ਇਹ ਕਹਿਣਾ ਸਹੀ ਲੱਗਦਾ ਹੈ ਕਿ ਯਹੋਵਾਹ ਨੇ ਇਨ੍ਹਾਂ ਸ਼ਬਦਾਂ ਰਾਹੀਂ ਯਿਸੂ ਦੀ ਪਛਾਣ ਕਰਾਉਣ ਤੋਂ ਇਲਾਵਾ ਵੀ ਹੋਰ ਕੁਝ ਦੱਸਿਆ ਸੀ। ਇਹ ਕਹਿ ਕੇ ਪਰਮੇਸ਼ੁਰ ਨੇ ਪਵਿੱਤਰ ਸ਼ਕਤੀ ਦੇ ਕੇ ਯਿਸੂ ਨੂੰ ਆਪਣੇ ਪੁੱਤਰ ਦੇ ਤੌਰ ਤੇ ਅਪਣਾਇਆ। ਯਿਸੂ ਦਾ ਸਵਰਗ ਵਿਚ ਵਾਪਸ ਜ਼ਿੰਦਗੀ ਜੀਉਣ ਦੀ ਉਮੀਦ ਨਾਲ “ਦੁਬਾਰਾ ਜਨਮ” ਹੋਇਆ ਹੈ ਅਤੇ ਉਸ ਨੂੰ ਪਵਿੱਤਰ ਸ਼ਕਤੀ ਨਾਲ ਪਰਮੇਸ਼ੁਰ ਨੇ ਰਾਜਾ ਅਤੇ ਮਹਾਂ ਪੁਜਾਰੀ ਚੁਣਿਆ ਹੈ।—ਯੂਹੰ 3:3-6; 6:51; ਲੂਕਾ 1:31-33; ਇਬ 2:17; 5:1, 4-10; 7:1-3 ਵਿਚ ਨੁਕਤਾ ਦੇਖੋ।
ਮੈਂ ਤੇਰੇ ਤੋਂ ਖ਼ੁਸ਼ ਹਾਂ: ਜਾਂ “ਮੈਂ ਤੇਰੇ ਤੋਂ ਬਹੁਤ ਖ਼ੁਸ਼ ਹਾਂ।” ਇਹੀ ਸ਼ਬਦ ਮੱਤੀ 12:18 ਵਿਚ ਦਰਜ ਹਨ ਜਿਸ ਵਿਚ ਯਸਾ 42:1 ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿਚ ਵਾਅਦਾ ਕੀਤੇ ਮਸੀਹ ਬਾਰੇ ਦੱਸਿਆ ਗਿਆ ਹੈ। ਪਵਿੱਤਰ ਸ਼ਕਤੀ ਦਾ ਆਉਣਾ ਅਤੇ ਪਰਮੇਸ਼ੁਰ ਵੱਲੋਂ ਉਸ ਨੂੰ ਪੁੱਤਰ ਵਜੋਂ ਦੱਸਣਾ ਇਸ ਗੱਲ ਨੂੰ ਜ਼ਾਹਰ ਕਰਦਾ ਸੀ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਸੀ।—ਮੱਤੀ 3:17; 12:18 ਵਿੱਚੋਂ ਖ਼ਾਸ ਜਾਣਕਾਰੀ ਦੇਖੋ।
(ਮਰਕੁਸ 2:27, 28) ਇਸ ਲਈ ਯਿਸੂ ਨੇ ਉਨ੍ਹਾਂ ਨੂੰ ਅੱਗੇ ਕਿਹਾ: “ਸਬਤ ਦਾ ਦਿਨ ਇਨਸਾਨ ਲਈ ਹੈ, ਨਾ ਕਿ ਇਨਸਾਨ ਸਬਤ ਦੇ ਦਿਨ ਲਈ; 28 ਇਸ ਕਰਕੇ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”
nwtsty ਵਿੱਚੋਂ ਮਰ 2:28 ਲਈ ਖ਼ਾਸ ਜਾਣਕਾਰੀ
ਸਬਤ ਦੇ ਦਿਨ ਦਾ . . . ਪ੍ਰਭੂ: ਯਿਸੂ ਇਹ ਸ਼ਬਦ ਆਪਣੇ ʼਤੇ ਲਾਗੂ ਕਰਦਾ ਹੈ। (ਮੱਤੀ 12:8; ਲੂਕਾ 6:5) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਕੋਲ ਸਬਤ ਦੇ ਦਿਨ ਉਹ ਕੰਮ ਕਰਨ ਦਾ ਅਧਿਕਾਰ ਹੈ ਜੋ ਉਸ ਦਾ ਸਵਰਗੀ ਪਿਤਾ ਉਸ ਨੂੰ ਕਰਨ ਲਈ ਕਹਿੰਦਾ ਸੀ। (ਯੂਹੰ 5:19; 10:37, 38 ਵਿਚ ਨੁਕਤਾ ਦੇਖੋ।) ਯਿਸੂ ਨੇ ਸਬਤ ਦੇ ਦਿਨ ਕੁਝ ਸ਼ਾਨਦਾਰ ਚਮਤਕਾਰ ਕੀਤੇ ਜਿਨ੍ਹਾਂ ਵਿਚ ਬੀਮਾਰਾਂ ਨੂੰ ਠੀਕ ਕਰਨਾ ਵੀ ਸ਼ਾਮਲ ਸੀ। (ਲੂਕਾ 13:10-13; ਯੂਹੰ 5:5-9; 9:1-14) ਇਹ ਉਸ ਦੇ ਸਵਰਗੀ ਰਾਜ ਵਿਚ ਮਿਲਣ ਵਾਲੀ ਰਾਹਤ ਦਾ ਪਰਛਾਵਾਂ ਸੀ, ਜੋ ਸਬਤ ਵਿਚ ਆਰਾਮ ਕਰਨ ਦੇ ਬਰਾਬਰ ਹੋਵੇਗਾ।—ਇਬ 10:1.
ਬਾਈਬਲ ਪੜ੍ਹਾਈ
(ਮਰਕੁਸ 1:1-15) ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ: 2 ਜਿਵੇਂ ਯਸਾਯਾਹ ਨਬੀ ਨੇ ਲਿਖਿਆ ਹੈ: “(ਦੇਖ! ਮੈਂ ਤੇਰੇ ਅੱਗੇ-ਅੱਗੇ ਆਪਣੇ ਸੰਦੇਸ਼ ਦੇਣ ਵਾਲੇ ਨੂੰ ਘੱਲ ਰਿਹਾ ਹਾਂ, ਜੋ ਤੇਰਾ ਰਾਹ ਤਿਆਰ ਕਰੇਗਾ;) 3 ਸੁਣੋ! ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: ‘ਯਹੋਵਾਹ ਦਾ ਰਸਤਾ ਤਿਆਰ ਕਰੋ! ਉਹ ਦੇ ਰਾਹਾਂ ਨੂੰ ਸਿੱਧਾ ਕਰੋ।’” 4 ਇਸ ਲਿਖਤ ਦੇ ਮੁਤਾਬਕ, ਯੂਹੰਨਾ ਬਪਤਿਸਮਾ ਦੇਣ ਵਾਲਾ ਉਜਾੜ ਵਿਚ ਆਇਆ ਅਤੇ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ ਕਿ ਪਾਪਾਂ ਦੀ ਮਾਫ਼ੀ ਲਈ ਤੋਬਾ ਕਰੋ ਤੇ ਬਪਤਿਸਮਾ ਲਓ। 5 ਇਸ ਕਰਕੇ ਯਹੂਦੀਆ ਦੇ ਇਲਾਕੇ ਦੇ ਅਤੇ ਯਰੂਸ਼ਲਮ ਦੇ ਸਾਰੇ ਲੋਕ ਉਸ ਕੋਲ ਆਏ ਅਤੇ ਉਨ੍ਹਾਂ ਨੇ ਆਪਣੇ ਪਾਪ ਕਬੂਲ ਕਰ ਕੇ ਉਸ ਕੋਲੋਂ ਯਰਦਨ ਦਰਿਆ ਵਿਚ ਬਪਤਿਸਮਾ ਲਿਆ। 6 ਯੂਹੰਨਾ ਊਠ ਦੇ ਵਾਲ਼ਾਂ ਦਾ ਬਣਿਆ ਚੋਗਾ ਪਾਉਂਦਾ ਹੁੰਦਾ ਸੀ ਅਤੇ ਚਮੜੇ ਦੀ ਬੈੱਲਟ ਲਾਉਂਦਾ ਹੁੰਦਾ ਸੀ। ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ। 7 ਉਸ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ: “ਜਿਹੜਾ ਮੇਰੇ ਤੋਂ ਬਾਅਦ ਆਉਂਦਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ; ਮੈਂ ਤਾਂ ਝੁਕ ਕੇ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ। 8 ਮੈਂ ਤੁਹਾਨੂੰ ਪਾਣੀ ਵਿਚ ਬਪਤਿਸਮਾ ਦਿੱਤਾ ਹੈ, ਪਰ ਉਹ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਵੇਗਾ।” 9 ਉਨ੍ਹੀਂ ਦਿਨੀਂ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਆਇਆ ਅਤੇ ਯੂਹੰਨਾ ਨੇ ਉਸ ਨੂੰ ਯਰਦਨ ਦਰਿਆ ਵਿਚ ਬਪਤਿਸਮਾ ਦਿੱਤਾ। 10 ਪਾਣੀ ਵਿੱਚੋਂ ਨਿਕਲਦੇ ਸਾਰ ਯਿਸੂ ਨੇ ਆਕਾਸ਼ ਨੂੰ ਖੁੱਲ੍ਹਦਿਆਂ ਅਤੇ ਪਵਿੱਤਰ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਆਪਣੇ ਉੱਤੇ ਉੱਤਰਦਿਆਂ ਦੇਖਿਆ, 11 ਅਤੇ ਸਵਰਗੋਂ ਪਰਮੇਸ਼ੁਰ ਦੀ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।” 12 ਅਤੇ ਪਵਿੱਤਰ ਸ਼ਕਤੀ ਨੇ ਤੁਰੰਤ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ। 13 ਉਹ ਚਾਲੀ ਦਿਨ ਉਜਾੜ ਵਿਚ ਰਿਹਾ ਜਿੱਥੇ ਜੰਗਲੀ ਜਾਨਵਰ ਵੀ ਸਨ। ਸ਼ੈਤਾਨ ਨੇ ਉਸ ਦੀ ਪਰੀਖਿਆ ਲਈ, ਅਤੇ ਫਿਰ ਦੂਤਾਂ ਨੇ ਉਸ ਦੀ ਸੇਵਾ ਕੀਤੀ। 14 ਫਿਰ ਯੂਹੰਨਾ ਦੇ ਕੈਦ ਵਿਚ ਸੁੱਟੇ ਜਾਣ ਤੋਂ ਬਾਅਦ ਯਿਸੂ ਗਲੀਲ ਵਿਚ ਗਿਆ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ 15 ਕਹਿਣ ਲੱਗਾ: “ਮਿਥਿਆ ਹੋਇਆ ਸਮਾਂ ਆ ਪਹੁੰਚਿਆ ਹੈ, ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖ਼ੁਸ਼ ਖ਼ਬਰੀ ਵਿਚ ਨਿਹਚਾ ਕਰੋ।”
23-29 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 3-4
“ਸਬਤ ਦੇ ਦਿਨ ਠੀਕ ਕਰਨਾ”
(ਮਰਕੁਸ 3:1, 2) ਇਕ ਵਾਰ ਫਿਰ ਉਹ ਸਭਾ ਘਰ ਗਿਆ ਅਤੇ ਉੱਥੇ ਇਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ। 2 ਫ਼ਰੀਸੀ ਯਿਸੂ ਉੱਤੇ ਦੋਸ਼ ਲਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਦੀਆਂ ਨਜ਼ਰਾਂ ਉਸ ਉੱਤੇ ਲੱਗੀਆਂ ਹੋਈਆਂ ਸਨ ਕਿ ਉਹ ਸਬਤ ਦੇ ਦਿਨ ਇਸ ਆਦਮੀ ਨੂੰ ਠੀਕ ਕਰੇਗਾ ਜਾਂ ਨਹੀਂ।
gt 32 ਪੈਰੇ 1-2
ਸਬਤ ਦੇ ਦਿਨ ਤੇ ਕੀ ਉਚਿਤ ਹੈ?
ਯਿਸੂ ਇਕ ਹੋਰ ਸਬਤ ਤੇ ਗਲੀਲ ਦੀ ਝੀਲ ਦੇ ਨੇੜੇ ਇਕ ਯਹੂਦੀ ਸਭਾ-ਘਰ ਵਿਚ ਜਾਂਦਾ ਹੈ। ਉੱਥੇ ਇਕ ਆਦਮੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਹੈ, ਹਾਜ਼ਰ ਹੁੰਦਾ ਹੈ। ਗ੍ਰੰਥੀ ਅਤੇ ਫ਼ਰੀਸੀ ਸਖ਼ਤ ਨਿਗਾਹ ਰੱਖ ਰਹੇ ਹਨ ਕਿ ਯਿਸੂ ਉਸ ਨੂੰ ਚੰਗਾ ਕਰਦਾ ਹੈ ਜਾਂ ਨਹੀਂ। ਆਖ਼ਰਕਾਰ ਉਹ ਪੁੱਛਦੇ ਹਨ: “ਭਲਾ, ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ?”
ਯਹੂਦੀ ਧਾਰਮਿਕ ਆਗੂ ਵਿਸ਼ਵਾਸ ਕਰਦੇ ਹਨ ਕਿ ਸਬਤ ਦੇ ਦਿਨ ਚੰਗਾ ਕਰਨਾ ਕੇਵਲ ਉਦੋਂ ਯੋਗ ਹੈ ਜਦੋਂ ਜਾਨ ਖ਼ਤਰੇ ਵਿਚ ਹੋਵੇ। ਉਦਾਹਰਣ ਲਈ, ਉਹ ਸਿਖਾਉਂਦੇ ਹਨ ਕਿ ਸਬਤ ਦੇ ਦਿਨ ਇਕ ਹੱਡੀ ਨੂੰ ਠੀਕ ਕਰਨਾ ਜਾਂ ਮੋਚ ਨੂੰ ਮਲ੍ਹਮ-ਪੱਟੀ ਕਰਨਾ ਅਨੁਚਿਤ ਹੈ। ਇਸ ਲਈ ਗ੍ਰੰਥੀ ਅਤੇ ਫ਼ਰੀਸੀ ਯਿਸੂ ਤੋਂ ਸਵਾਲ ਕਰ ਕੇ ਉਸ ਦੇ ਵਿਰੁੱਧ ਦੋਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
(ਮਰਕੁਸ 3:3, 4) ਉਸ ਨੇ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ: “ਉੱਠ ਕੇ ਇੱਥੇ ਗੱਭੇ ਆ।” 4 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਠੀਕ ਹੈ ਜਾਂ ਬੁਰਾ ਕਰਨਾ, ਕੀ ਕਿਸੇ ਦੀ ਜਾਨ ਬਚਾਉਣੀ ਠੀਕ ਹੈ ਜਾਂ ਜਾਨ ਲੈਣੀ?” ਪਰ ਉਹ ਚੁੱਪ ਰਹੇ।
gt 32 ਪੈਰਾ 3
ਸਬਤ ਦੇ ਦਿਨ ਤੇ ਕੀ ਉਚਿਤ ਹੈ?
ਪਰ ਯਿਸੂ ਉਨ੍ਹਾਂ ਦੇ ਤਰਕ ਨੂੰ ਜਾਣਦਾ ਹੈ। ਨਾਲ ਹੀ ਨਾਲ, ਉਸ ਨੂੰ ਇਸ ਦਾ ਵੀ ਅਹਿਸਾਸ ਹੈ ਕਿ ਉਨ੍ਹਾਂ ਨੇ ਇਕ ਅਤਿਅੰਤ ਗ਼ੈਰ-ਸ਼ਾਸਤਰ ਸੰਬੰਧੀ ਵਿਚਾਰ ਅਪਣਾਇਆ ਹੋਇਆ ਹੈ ਕਿ ਕਿਹੜੀਆਂ ਗੱਲਾਂ ਦੁਆਰਾ ਸਬਤ-ਦਿਨ ਦੀ ਮੰਗ, ਜੋ ਕੰਮ ਦੀ ਮਨਾਹੀ ਕਰਦੀ ਹੈ, ਦੀ ਉਲੰਘਣਾ ਹੁੰਦੀ ਹੈ। ਇਸ ਤਰ੍ਹਾਂ ਯਿਸੂ ਇਕ ਨਾਟਕੀ ਟਾਕਰੇ ਲਈ ਸਥਿਤੀ ਤਿਆਰ ਕਰਦੇ ਹੋਏ, ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਹਿੰਦਾ ਹੈ: “ਵਿਚਾਲੇ ਖੜਾ ਹੋ।”
(ਮਰਕੁਸ 3:5) ਫਿਰ ਉਸ ਨੇ ਉਨ੍ਹਾਂ ਵੱਲ ਗੁੱਸੇ ਨਾਲ ਦੇਖਿਆ ਅਤੇ ਉਨ੍ਹਾਂ ਦੇ ਕਠੋਰ ਦਿਲਾਂ ਕਾਰਨ ਉਹ ਬਹੁਤ ਦੁਖੀ ਹੋਇਆ। ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਅਤੇ ਉਸ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਦਾ ਹੱਥ ਠੀਕ ਹੋ ਗਿਆ।
nwtsty ਵਿੱਚੋਂ ਮਰ 3:5 ਲਈ ਖ਼ਾਸ ਜਾਣਕਾਰੀ
ਗੁੱਸੇ ਨਾਲ . . . ਬਹੁਤ ਦੁਖੀ ਹੋਇਆ: ਸਿਰਫ਼ ਮਰਕੁਸ ਨੇ ਯਿਸੂ ਦੀ ਪ੍ਰਤਿਕ੍ਰਿਆ ਨੂੰ ਦਰਜ ਕੀਤਾ ਜਦੋਂ ਇਸ ਮੌਕੇ ਤੇ ਯਿਸੂ ਨੇ ਧਾਰਮਿਕ ਆਗੂਆਂ ਦੇ ਕਠੋਰ ਦਿਲਾਂ ਵੱਲ ਗੌਰ ਕੀਤਾ ਸੀ। (ਮੱਤੀ 12:13; ਲੂਕਾ 6:10) ਹੋ ਸਕਦਾ ਹੈ ਕਿ ਪਤਰਸ ਨੇ ਯਿਸੂ ਦੀਆਂ ਭਾਵਨਾਵਾਂ ਦਾ ਵਰਣਨ ਕੀਤਾ ਸੀ, ਜੋ ਕਿ ਖ਼ੁਦ ਜਜ਼ਬਾਤੀ ਇਨਸਾਨ ਸੀ।—“ਮਰਕੁਸ ਦੀ ਕਿਤਾਬ ਦੀ ਇਕ ਝਲਕ” ਨਾਂ ਦਾ ਵੀਡੀਓ ਦੇਖੋ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮਰਕੁਸ 3:29) ਪਰ ਜਿਹੜਾ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਦਾ ਹੈ, ਉਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾਵੇਗਾ, ਸਗੋਂ ਉਹ ਹਮੇਸ਼ਾ ਦੋਸ਼ੀ ਰਹੇਗਾ।”
nwtsty ਵਿੱਚੋਂ ਮਰ 3:29 ਲਈ ਖ਼ਾਸ ਜਾਣਕਾਰੀ
ਪਵਿੱਤਰ ਸ਼ਕਤੀ ਦੀ ਨਿੰਦਿਆ: ਇਸ ਨਿੰਦਿਆ ਦਾ ਮਤਲਬ ਹੈ ਪਰਮੇਸ਼ੁਰ ਜਾਂ ਪਵਿੱਤਰ ਚੀਜ਼ਾਂ ਵਿਰੁੱਧ ਅਪਮਾਨਜਨਕ ਜਾਂ ਦੁੱਖ ਪਹੁੰਚਾਉਣ ਵਾਲੀਆਂ ਗੱਲਾਂ ਕਹਿਣੀਆਂ। ਪਵਿੱਤਰ ਸ਼ਕਤੀ ਦਾ ਸੋਮਾ ਪਰਮੇਸ਼ੁਰ ਹੈ ਇਸ ਕਰ ਕੇ ਜਾਣ-ਬੁੱਝ ਕੇ ਇਸ ਦਾ ਵਿਰੋਧ ਕਰਨਾ ਅਤੇ ਇਸ ਦੀ ਤਾਕਤ ਨੂੰ ਨਾ ਮੰਨਣਾ ਪਰਮੇਸ਼ੁਰ ਦੀ ਨਿੰਦਿਆ ਕਰਨ ਦੇ ਬਰਾਬਰ ਹੈ। ਮੱਤੀ 12:24, 28 ਅਤੇ ਮਰ 3:22 ਵਿਚ ਦੱਸਿਆ ਗਿਆ ਹੈ ਕਿ ਯਹੂਦੀ ਧਾਰਮਿਕ ਆਗੂਆਂ ਨੇ ਯਿਸੂ ਦੇ ਚਮਤਕਾਰ ਕਰਨ ਵੇਲੇ ਪਵਿੱਤਰ ਸ਼ਕਤੀ ਨੂੰ ਕੰਮ ਕਰਦੇ ਦੇਖਿਆ ਸੀ। ਪਰ ਤਾਂ ਵੀ ਉਨ੍ਹਾਂ ਨੇ ਇਸ ਨੂੰ ਸ਼ੈਤਾਨ ਦੀ ਤਾਕਤ ਦੱਸਿਆ।
ਹਮੇਸ਼ਾ ਦੋਸ਼ੀ ਰਹੇਗਾ: ਇਹ ਜਾਣ-ਬੁੱਝ ਕੇ ਕੀਤੇ ਗਏ ਪਾਪ ਨੂੰ ਦਰਸਾਉਂਦਾ ਹੈ ਜਿਸ ਦੇ ਨਤੀਜੇ ਹਮੇਸ਼ਾ ਲਈ ਭੁਗਤਣੇ ਪੈਂਦੇ ਹਨ। ਇਸ ਤਰ੍ਹਾਂ ਦੇ ਪਾਪ ਨੂੰ ਢਕਣ ਲਈ ਕੋਈ ਕੁਰਬਾਨੀ ਨਹੀਂ ਹੈ।—ਮਰ 3:29 ਵਿਚ ਪਵਿੱਤਰ ਸ਼ਕਤੀ ਦੀ ਨਿੰਦਿਆ ਅਤੇ ਮੱਤੀ 12:31 ਲਈ ਖ਼ਾਸ ਜਾਣਕਾਰੀ ਦੇਖੋ।
(ਮਰਕੁਸ 4:26-29) ਫਿਰ ਉਸ ਨੇ ਕਿਹਾ: “ਪਰਮੇਸ਼ੁਰ ਦਾ ਰਾਜ ਇਸ ਤਰ੍ਹਾਂ ਹੈ ਜਿਵੇਂ ਇਕ ਆਦਮੀ ਖੇਤਾਂ ਵਿਚ ਬੀ ਬੀਜਦਾ ਹੈ, 27 ਅਤੇ ਉਹ ਰੋਜ਼ ਰਾਤ ਨੂੰ ਸੌਂਦਾ ਤੇ ਸਵੇਰ ਨੂੰ ਉੱਠਦਾ ਹੈ ਅਤੇ ਬੀ ਪੁੰਗਰਦਾ ਤੇ ਵਧਦਾ ਹੈ, ਪਰ ਉਸ ਨੂੰ ਨਹੀਂ ਪਤਾ ਕਿ ਇਹ ਕਿਵੇਂ ਹੁੰਦਾ ਹੈ। 28 ਜ਼ਮੀਨ ਖ਼ੁਦ-ਬ-ਖ਼ੁਦ ਹੌਲੀ-ਹੌਲੀ ਫਲ ਦਿੰਦੀ ਹੈ, ਪਹਿਲਾਂ ਬੀ ਪੁੰਗਰਦਾ ਹੈ, ਫਿਰ ਸਿੱਟਾ ਨਿਕਲਦਾ ਹੈ ਅਤੇ ਅਖ਼ੀਰ ਵਿਚ ਸਿੱਟਾ ਦਾਣਿਆਂ ਨਾਲ ਭਰ ਜਾਂਦਾ ਹੈ। 29 ਫਿਰ ਜਦ ਫ਼ਸਲ ਪੱਕ ਜਾਂਦੀ ਹੈ ਅਤੇ ਵਾਢੀ ਦਾ ਸਮਾਂ ਆ ਜਾਂਦਾ ਹੈ, ਤਾਂ ਉਹ ਦਾਤੀ ਨਾਲ ਫ਼ਸਲ ਵੱਢਦਾ ਹੈ।”
ਕੀ ਤੁਸੀਂ ‘ਮਤਲਬ ਸਮਝਦੇ’ ਹੋ?
6 ਅਸੀਂ ਇਸ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਸਭ ਤੋਂ ਪਹਿਲਾਂ, ਸਾਨੂੰ ਕਬੂਲ ਕਰਨਾ ਪਵੇਗਾ ਕਿ ਇਹ ਗੱਲ ਸਾਡੇ ਹੱਥ-ਵੱਸ ਨਹੀਂ ਹੁੰਦੀ ਕਿ ਬਾਈਬਲ ਸਟੱਡੀ ਸੱਚਾਈ ਵਿਚ ਤਰੱਕੀ ਕਰਦੀ ਹੈ ਜਾਂ ਨਹੀਂ। ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਉਸ ਉੱਤੇ ਤਰੱਕੀ ਕਰਨ ਜਾਂ ਬਪਤਿਸਮਾ ਲੈਣ ਲਈ ਜ਼ੋਰ ਨਹੀਂ ਪਾਵਾਂਗੇ। ਅਸੀਂ ਆਪਣੇ ਵੱਲੋਂ ਉਸ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਤਾਂ ਕਰ ਸਕਦੇ ਹਾਂ, ਪਰ ਸਾਨੂੰ ਨਿਮਰਤਾ ਨਾਲ ਕਬੂਲ ਕਰਨਾ ਚਾਹੀਦਾ ਹੈ ਕਿ ਉਸ ਵਿਅਕਤੀ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਫ਼ੈਸਲਾ ਆਪ ਕਰਨਾ ਹੈ। ਯਹੋਵਾਹ ਨਾਲ ਪਿਆਰ ਹੋਣ ਕਰਕੇ ਹੀ ਹਰੇਕ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੀਦੀ ਹੈ। ਜੇ ਕੋਈ ਯਹੋਵਾਹ ਨੂੰ ਦਿਲੋਂ ਪਿਆਰ ਨਹੀਂ ਕਰਦਾ, ਤਾਂ ਉਹ ਉਸ ਦੀ ਸੇਵਾ ਕਬੂਲ ਨਹੀਂ ਕਰੇਗਾ।—ਜ਼ਬੂ. 51:12; 54:6; 110:3.
7 ਦੂਸਰਾ, ਇਸ ਮਿਸਾਲ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਜੇ ਅਸੀਂ ਆਪਣੀ ਮਿਹਨਤ ਦਾ ਨਤੀਜਾ ਨਹੀਂ ਦੇਖਦੇ, ਤਾਂ ਸਾਨੂੰ ਨਿਰਾਸ਼ ਹੋਣ ਦੀ ਬਜਾਇ ਧੀਰਜ ਰੱਖਣਾ ਚਾਹੀਦਾ ਹੈ। (ਯਾਕੂ. 5:7, 8) ਜੇ ਅਸੀਂ ਆਪਣੇ ਵੱਲੋਂ ਬਾਈਬਲ ਸਟੱਡੀ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਉਸ ਦੇ ਦਿਲ ਵਿਚ ਸੱਚਾਈ ਦਾ ਬੀ ਨਹੀਂ ਪੁੰਗਰਿਆ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਨੂੰ ਵਧੀਆ ਤਰੀਕੇ ਨਾਲ ਨਹੀਂ ਸਿਖਾਇਆ। ਯਹੋਵਾਹ ਨਿਮਰ ਲੋਕਾਂ ਦੇ ਦਿਲਾਂ ਵਿਚ ਹੀ ਸੱਚਾਈ ਦਾ ਬੀ ਪੁੰਗਰਨ ਦਿੰਦਾ ਹੈ ਜੋ ਆਪਣੇ ਆਪ ਨੂੰ ਬਦਲਣ ਲਈ ਤਿਆਰ ਹਨ। (ਮੱਤੀ 13:23) ਪ੍ਰਚਾਰ ਵਿਚ ਸਾਡੀ ਕਾਮਯਾਬੀ ਇਸ ਗੱਲ ʼਤੇ ਨਿਰਭਰ ਨਹੀਂ ਕਰਦੀ ਕਿ ਅਸੀਂ ਕਿੰਨੇ ਲੋਕਾਂ ਦੀ ਬਪਤਿਸਮਾ ਲੈਣ ਵਿਚ ਮਦਦ ਕਰਦੇ ਹਾਂ। ਯਹੋਵਾਹ ਇਹ ਨਹੀਂ ਦੇਖਦਾ ਕਿ ਕਿੰਨੇ ਲੋਕ ਸਾਡੇ ਨਾਲ ਬਾਈਬਲ ਸਟੱਡੀ ਕਰਨ ਲਈ ਤਿਆਰ ਹੁੰਦੇ ਹਨ ਜਾਂ ਬਪਤਿਸਮਾ ਲੈਂਦੇ ਹਨ। ਇਸ ਦੀ ਬਜਾਇ, ਉਹ ਇਸ ਗੱਲ ਦੀ ਕਦਰ ਕਰਦਾ ਹੈ ਕਿ ਅਸੀਂ ਕਿੰਨੀ ਮਿਹਨਤ ਤੇ ਵਫ਼ਾਦਾਰੀ ਨਾਲ ਇਹ ਕੰਮ ਕਰਦੇ ਹਾਂ।—ਲੂਕਾ 10:17-20; 1 ਕੁਰਿੰਥੀਆਂ 3:8 ਪੜ੍ਹੋ।
8 ਤੀਸਰਾ, ਸਾਨੂੰ ਹਮੇਸ਼ਾ ਪਤਾ ਨਹੀਂ ਲੱਗਦਾ ਕਿ ਕਿਸੇ ਵਿਅਕਤੀ ਵਿਚ ਕਿਹੜੀਆਂ ਤਬਦੀਲੀਆਂ ਹੋ ਰਹੀਆਂ ਹਨ। ਉਦਾਹਰਣ ਲਈ, ਇਕ ਮਿਸ਼ਨਰੀ ਭਰਾ ਇਕ ਪਤੀ-ਪਤਨੀ ਨਾਲ ਸਟੱਡੀ ਕਰ ਰਿਹਾ ਸੀ ਜੋ ਪਬਲੀਸ਼ਰ ਬਣਨਾ ਚਾਹੁੰਦੇ ਸਨ। ਭਰਾ ਨੇ ਕਿਹਾ ਕਿ ਪਬਲੀਸ਼ਰ ਬਣਨ ਲਈ ਉਨ੍ਹਾਂ ਦੋਵਾਂ ਨੂੰ ਸਿਗਰਟਾਂ ਛੱਡਣੀਆਂ ਪੈਣਗੀਆਂ। ਉਹ ਉਨ੍ਹਾਂ ਦੀ ਗੱਲ ਸੁਣ ਕੇ ਹੱਕਾ-ਬੱਕਾ ਰਹਿ ਗਿਆ ਕਿ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਹੀ ਸਿਗਰਟਾਂ ਛੱਡ ਦਿੱਤੀਆਂ ਸਨ। ਕਿਉਂ? ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਉਨ੍ਹਾਂ ਨੂੰ ਸਿਗਰਟਾਂ ਪੀਂਦਿਆਂ ਦੇਖਦਾ ਸੀ। ਨਾਲੇ ਉਹ ਦੋਗਲੀ ਜ਼ਿੰਦਗੀ ਜੀਉਣ ਵਾਲਿਆਂ ਨਾਲ ਨਫ਼ਰਤ ਕਰਦਾ ਹੈ। ਇਸ ਕਰਕੇ ਉਨ੍ਹਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਫ਼ੈਸਲਾ ਕਰਨ ਲਈ ਪ੍ਰੇਰਿਆ ਕਿ ਉਹ ਜਾਂ ਤਾਂ ਮਿਸ਼ਨਰੀ ਸਾਮ੍ਹਣੇ ਸਿਗਰਟਾਂ ਪੀਣ ਜਾਂ ਫਿਰ ਬਿਲਕੁਲ ਛੱਡ ਦੇਣ। ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਹੋ ਗਿਆ ਸੀ ਅਤੇ ਇਸ ਪਿਆਰ ਨੇ ਉਨ੍ਹਾਂ ਦੀ ਸਹੀ ਫ਼ੈਸਲਾ ਕਰਨ ਵਿਚ ਮਦਦ ਕੀਤੀ। ਜੀ ਹਾਂ, ਸੱਚਾਈ ਦਾ ਬੀ ਉਨ੍ਹਾਂ ਦੇ ਅੰਦਰ ਵਧ-ਫੁੱਲ ਰਿਹਾ ਸੀ, ਭਾਵੇਂ ਕਿ ਮਿਸ਼ਨਰੀ ਨੂੰ ਇਹ ਵਾਧਾ ਨਜ਼ਰ ਨਹੀਂ ਆਇਆ ਸੀ।
ਬਾਈਬਲ ਪੜ੍ਹਾਈ
(ਮਰਕੁਸ 3:1-19ੳ) ਇਕ ਵਾਰ ਫਿਰ ਉਹ ਸਭਾ ਘਰ ਗਿਆ ਅਤੇ ਉੱਥੇ ਇਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ। 2 ਫ਼ਰੀਸੀ ਯਿਸੂ ਉੱਤੇ ਦੋਸ਼ ਲਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਦੀਆਂ ਨਜ਼ਰਾਂ ਉਸ ਉੱਤੇ ਲੱਗੀਆਂ ਹੋਈਆਂ ਸਨ ਕਿ ਉਹ ਸਬਤ ਦੇ ਦਿਨ ਇਸ ਆਦਮੀ ਨੂੰ ਠੀਕ ਕਰੇਗਾ ਜਾਂ ਨਹੀਂ। 3 ਉਸ ਨੇ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ: “ਉੱਠ ਕੇ ਇੱਥੇ ਗੱਭੇ ਆ।” 4 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਠੀਕ ਹੈ ਜਾਂ ਬੁਰਾ ਕਰਨਾ, ਕੀ ਕਿਸੇ ਦੀ ਜਾਨ ਬਚਾਉਣੀ ਠੀਕ ਹੈ ਜਾਂ ਜਾਨ ਲੈਣੀ?” ਪਰ ਉਹ ਚੁੱਪ ਰਹੇ। 5 ਫਿਰ ਉਸ ਨੇ ਉਨ੍ਹਾਂ ਵੱਲ ਗੁੱਸੇ ਨਾਲ ਦੇਖਿਆ ਅਤੇ ਉਨ੍ਹਾਂ ਦੇ ਕਠੋਰ ਦਿਲਾਂ ਕਾਰਨ ਉਹ ਬਹੁਤ ਦੁਖੀ ਹੋਇਆ। ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਅਤੇ ਉਸ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਦਾ ਹੱਥ ਠੀਕ ਹੋ ਗਿਆ। 6 ਇਹ ਦੇਖ ਕੇ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਸੇ ਵੇਲੇ ਹੇਰੋਦੀਆਂ ਨਾਲ ਮਿਲ ਕੇ ਯਿਸੂ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗੇ। 7 ਪਰ ਯਿਸੂ ਆਪਣੇ ਚੇਲਿਆਂ ਦੇ ਨਾਲ ਝੀਲ ਵੱਲ ਗਿਆ, ਅਤੇ ਗਲੀਲ ਤੇ ਯਹੂਦੀਆ ਤੋਂ ਵੱਡੀ ਭੀੜ ਉਸ ਦੇ ਮਗਰ ਆਈ। 8 ਉਸ ਦੇ ਚਮਤਕਾਰਾਂ ਬਾਰੇ ਸੁਣ ਕੇ ਯਰੂਸ਼ਲਮ ਤੋਂ, ਅਦੂਮੀਆ ਤੋਂ, ਯਰਦਨ ਦਰਿਆ ਦੇ ਦੂਜੇ ਪਾਸਿਓਂ ਅਤੇ ਸੋਰ ਤੇ ਸੀਦੋਨ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੀ ਬਹੁਤ ਸਾਰੇ ਲੋਕ ਉਸ ਕੋਲ ਆਏ। 9 ਅਤੇ ਉਸ ਨੇ ਆਪਣੇ ਚੇਲਿਆਂ ਨੂੰ ਉਸ ਵਾਸਤੇ ਇਕ ਕਿਸ਼ਤੀ ਤਿਆਰ ਰੱਖਣ ਲਈ ਕਿਹਾ ਤਾਂਕਿ ਭੀੜ ਉਸ ਨੂੰ ਦਬਾ ਨਾ ਲਵੇ। 10 ਉਸ ਨੇ ਬਹੁਤ ਸਾਰੇ ਬੀਮਾਰਾਂ ਨੂੰ ਠੀਕ ਕੀਤਾ, ਨਤੀਜੇ ਵਜੋਂ ਬੀਮਾਰੀਆਂ ਨਾਲ ਤੜਫ਼ ਰਹੇ ਲੋਕਾਂ ਨੇ ਉਸ ਨੂੰ ਛੋਹਣ ਲਈ ਉਸ ਦੇ ਆਲੇ-ਦੁਆਲੇ ਭੀੜ ਲਾਈ ਹੋਈ ਸੀ। 11 ਦੁਸ਼ਟ ਦੂਤ ਜਦ ਵੀ ਉਸ ਨੂੰ ਦੇਖਦੇ ਸਨ, ਤਾਂ ਉਹ ਉਸ ਅੱਗੇ ਝੁਕ ਕੇ ਉੱਚੀ ਆਵਾਜ਼ ਵਿਚ ਕਹਿੰਦੇ ਸਨ: “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” 12 ਪਰ ਉਸ ਨੇ ਉਨ੍ਹਾਂ ਨੂੰ ਕਈ ਵਾਰ ਸਖ਼ਤੀ ਨਾਲ ਇਹ ਦੱਸਣ ਤੋਂ ਵਰਜਿਆ ਕਿ ਉਹ ਕੌਣ ਹੈ। 13 ਯਿਸੂ ਇਕ ਪਹਾੜ ਉੱਤੇ ਚੜ੍ਹਿਆ ਅਤੇ ਜਿਨ੍ਹਾਂ ਨੂੰ ਉਹ ਚਾਹੁੰਦਾ ਸੀ ਉਨ੍ਹਾਂ ਨੂੰ ਬੁਲਾਇਆ, ਅਤੇ ਉਹ ਉਸ ਕੋਲ ਆਏ। 14 ਉਸ ਨੇ ਬਾਰਾਂ ਬੰਦਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਰਸੂਲ ਕਿਹਾ, ਤਾਂਕਿ ਉਹ ਉਸ ਦੇ ਨਾਲ-ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਘੱਲੇ। 15 ਤੇ ਉਹ ਉਨ੍ਹਾਂ ਨੂੰ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਣ ਦਾ ਅਧਿਕਾਰ ਦੇਵੇ। 16 ਜਿਨ੍ਹਾਂ ਬਾਰਾਂ ਨੂੰ ਉਸ ਨੇ ਚੁਣਿਆ ਸੀ, ਉਨ੍ਹਾਂ ਦੇ ਨਾਂ ਸਨ: ਸ਼ਮਊਨ (ਜਿਸ ਦਾ ਨਾਂ ਉਸ ਨੇ ਪਤਰਸ ਵੀ ਰੱਖਿਆ ਸੀ), 17 ਜ਼ਬਦੀ ਦਾ ਪੁੱਤਰ ਯਾਕੂਬ, ਯਾਕੂਬ ਦਾ ਭਰਾ ਯੂਹੰਨਾ (ਉਸ ਨੇ ਇਨ੍ਹਾਂ ਦੋਵਾਂ ਭਰਾਵਾਂ ਦਾ ਨਾਂ “ਬੁਆਨੇਰਗਿਸ” ਵੀ ਰੱਖਿਆ, ਜਿਸ ਦਾ ਮਤਲਬ ਹੈ ਗਰਜ ਦੇ ਪੁੱਤਰ), 18 ਅੰਦ੍ਰਿਆਸ, ਫ਼ਿਲਿੱਪੁਸ, ਬਰਥੁਲਮਈ, ਮੱਤੀ, ਥੋਮਾ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ, ਜੋਸ਼ੀਲਾ ਸ਼ਮਊਨ 19 ਅਤੇ ਯਹੂਦਾ ਇਸਕਰਿਓਤੀ, ਜਿਸ ਨੇ ਬਾਅਦ ਵਿਚ ਉਸ ਨਾਲ ਧੋਖਾ ਕੀਤਾ ਸੀ।
ਸਾਡੀ ਮਸੀਹੀ ਜ਼ਿੰਦਗੀ
nwtsty ਵਿੱਚੋਂ ਮਰ 4:9 ਲਈ ਖ਼ਾਸ ਜਾਣਕਾਰੀ
ਧਿਆਨ ਨਾਲ ਮੇਰੀ ਗੱਲ ਸੁਣੋ: ਬੀ ਬੀਜਣ ਵਾਲੇ ਦੀ ਮਿਸਾਲ ਦੇਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਸੁਣੋ” (ਮਰ 4:3) ਉਸ ਨੇ ਇਸ ਮਿਸਾਲ ਦੇ ਅਖ਼ੀਰ ਵਿਚ ਆਪਣੇ ਚੇਲਿਆਂ ਨੂੰ ਹੱਲਾਸ਼ੇਰੀ ਦਿੱਤੀ ਤੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਉਸ ਦੇ ਚੇਲਿਆਂ ਲਈ ਉਸ ਦੀ ਸਲਾਹ ਨੂੰ ਧਿਆਨ ਨਾਲ ਸੁਣਨਾ ਕਿੰਨਾ ਜ਼ਰੂਰੀ ਹੈ ਇਸੇ ਤਰ੍ਹਾਂ ਦੀ ਹੱਲਾਸ਼ੇਰੀ ਮੱਤੀ 11:15; 13:9, 43; ਮਰ 4:23; ਲੂਕਾ 8:8; 14:35; ਪ੍ਰਕਾ 2:7, 11, 17, 29; 3:6, 13, 22; 13:9 ਵੀ ਦਰਜ ਹੈ
30 ਅਪ੍ਰੈਲ–6 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 5-6
“ਯਿਸੂ ਕੋਲ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਤਾਕਤ ਹੈ”
(ਮਰਕੁਸ 5:38) ਜਦੋਂ ਉਹ ਜੈਰੁਸ ਦੇ ਘਰ ਪਹੁੰਚੇ, ਤਾਂ ਉਸ ਨੇ ਲੋਕਾਂ ਨੂੰ ਚੀਕ-ਚਿਹਾੜਾ ਪਾਉਂਦੇ, ਰੋਂਦੇ-ਕੁਰਲਾਉਂਦੇ ਅਤੇ ਉੱਚੀ-ਉੱਚੀ ਵੈਣ ਪਾਉਂਦੇ ਦੇਖਿਆ।
(ਮਰਕੁਸ 5:39-41) ਅਤੇ ਅੰਦਰ ਵੜਨ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਚੀਕ-ਚਿਹਾੜਾ ਪਾਇਆ ਹੋਇਆ ਹੈ ਅਤੇ ਰੋ ਰਹੇ ਹੋ? ਬੱਚੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।” 40 ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ। ਪਰ, ਯਿਸੂ ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਆਪਣੇ ਨਾਲ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲਿਆਂ ਨੂੰ ਉਸ ਕਮਰੇ ਵਿਚ ਲੈ ਗਿਆ ਜਿੱਥੇ ਉਸ ਬੱਚੀ ਨੂੰ ਰੱਖਿਆ ਹੋਇਆ ਸੀ। 41 ਫਿਰ ਉਸ ਨੇ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਿਹਾ: “ਤਲੀਥਾ ਕੂਮੀ,” ਜਿਸ ਦਾ ਮਤਲਬ ਹੈ: “ਬੇਟੀ, ਮੈਂ ਤੈਨੂੰ ਕਹਿੰਦਾ ਹਾਂ, ‘ਉੱਠ!’”
nwtsty ਵਿੱਚੋਂ ਮਰਕੁਸ 5:39 ਲਈ ਖ਼ਾਸ ਜਾਣਕਾਰੀ
ਮਰੀ ਨਹੀਂ, ਸਗੋਂ ਸੁੱਤੀ ਪਈ ਹੈ: ਬਾਈਬਲ ਵਿਚ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਗਈ ਹੈ। (ਜ਼ਬੂ 13:3; ਯੂਹੰ 11:11-14; ਰਸੂ 7:60; 1 ਕੁਰਿੰ 7:39; 15:51; 1 ਥੱਸ 4:13) ਯਿਸੂ ਕੁੜੀ ਨੂੰ ਜੀਉਂਦਾ ਕਰਨ ਜਾ ਰਿਹਾ ਸੀ। ਇਹ ਗੱਲ ਉਸ ਨੇ ਇਸ ਲਈ ਕਹੀ ਹੋਣੀ ਕਿਉਂਕਿ ਉਹ ਦਿਖਾਉਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਕਿਸੇ ਨੂੰ ਗੂੜ੍ਹੀ ਨੀਂਦ ਤੋਂ ਜਗਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਮੌਤ ਤੋਂ ਵੀ ਜਗਾਇਆ ਜਾ ਸਕਦਾ ਹੈ। ਕੁੜੀ ਨੂੰ ਜੀਉਂਦਾ ਕਰਨ ਦੀ ਤਾਕਤ ਯਿਸੂ ਨੂੰ ਉਸ ਦੇ ਪਿਤਾ ਤੋਂ ਮਿਲੀ ਸੀ “ਜਿਹੜਾ ਮਰੇ ਹੋਇਆ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ ਅਤੇ ਜਿਹੜੀਆਂ ਚੀਜ਼ਾਂ ਨਹੀਂ ਹਨ, ਉਨ੍ਹਾਂ ਬਾਰੇ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਹਨ।”—ਰੋਮੀ 4:17.
(ਮਰਕੁਸ 5:42) ਅਤੇ ਉਹ ਕੁੜੀ ਉਸੇ ਵੇਲੇ ਉੱਠ ਕੇ ਤੁਰਨ-ਫਿਰਨ ਲੱਗ ਪਈ। (ਉਹ ਬਾਰਾਂ ਸਾਲਾਂ ਦੀ ਸੀ।) ਅਤੇ ਕੁੜੀ ਦੇ ਮਾਤਾ-ਪਿਤਾ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ।
gt 47 ਪੈਰੇ 5-6
ਹੰਝੂ ਵੱਡੀ ਖ਼ੁਸ਼ੀ ਵਿਚ ਬਦਲ ਗਏ
ਇਹ ਹਿਦਾਇਤ ਦੇਣ ਤੋਂ ਬਾਅਦ ਕਿ ਬੱਚੀ ਨੂੰ ਕੁਝ ਖਾਣ ਨੂੰ ਦਿੱਤਾ ਜਾਵੇ, ਯਿਸੂ ਜੈਰੁਸ ਅਤੇ ਉਸ ਦੀ ਪਤਨੀ ਨੂੰ ਹੁਕਮ ਦਿੰਦਾ ਹੈ ਕਿ ਜੋ ਵਾਪਰਿਆ ਹੈ ਉਹ ਕਿਸੇ ਨੂੰ ਨਾ ਦੱਸਣ। ਪਰੰਤੂ ਯਿਸੂ ਦੇ ਇਹ ਕਹਿਣ ਦੇ ਬਾਵਜੂਦ ਵੀ, ਇਸ ਬਾਰੇ ਗੱਲ ਉਸ ਸਾਰੇ ਖੇਤਰ ਵਿਚ ਫੈਲ ਜਾਂਦੀ ਹੈ। ਇਹ ਦੂਜਾ ਪੁਨਰ-ਉਥਾਨ ਹੈ ਜਿਹੜਾ ਯਿਸੂ ਕਰਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮਰਕੁਸ 5:19, 20) ਪਰ ਯਿਸੂ ਨੇ ਉਸ ਨੂੰ ਨਾਂਹ ਕਹਿੰਦੇ ਹੋਏ ਕਿਹਾ: “ਆਪਣੇ ਘਰਦਿਆਂ ਕੋਲ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਦੱਸ ਕਿ ਯਹੋਵਾਹ ਨੇ ਤੇਰੇ ਲਈ ਕੀ-ਕੀ ਕੀਤਾ ਹੈ ਅਤੇ ਉਸ ਨੇ ਤੇਰੇ ਉੱਤੇ ਕਿੰਨੀ ਦਇਆ ਕੀਤੀ ਹੈ।” 20 ਅਤੇ ਉਹ ਚਲਾ ਗਿਆ ਅਤੇ ਦਿਕਾਪੁਲਿਸ ਵਿਚ ਦੱਸਣ ਲੱਗਾ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ, ਅਤੇ ਸਾਰੇ ਲੋਕ ਹੈਰਾਨ ਰਹਿ ਗਏ।
nwtsty ਵਿੱਚੋਂ ਮਰ 5:19 ਲਈ ਖ਼ਾਸ ਜਾਣਕਾਰੀ
ਉਨ੍ਹਾਂ ਨੂੰ ਦੱਸ: ਯਿਸੂ ਆਮ ਤੌਰ ਤੇ ਆਪਣੇ ਚਮਤਕਾਰਾਂ ਬਾਰੇ ਲੋਕਾਂ ਨੂੰ ਦੱਸਣ ਤੋਂ ਮਨ੍ਹਾ ਕਰਦਾ ਸੀ (ਮਰ 1:44; 3:12; 7:36) ਪਰ ਯਿਸੂ ਨੇ ਇਸ ਆਦਮੀ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੱਸਣ ਲਈ ਕਿਹਾ ਕਿ ਉਸ ਨਾਲ ਕੀ ਹੋਇਆ ਸੀ। ਯਿਸੂ ਨੇ ਇਹ ਇਸ ਲਈ ਕਿਹਾ ਹੋਣਾ ਕਿਉਂਕਿ ਯਿਸੂ ਨੂੰ ਉਹ ਜਗ੍ਹਾ ਛੱਡ ਕੇ ਜਾਣ ਲਈ ਕਿਹਾ ਗਿਆ ਸੀ ਅਤੇ ਉਹ ਆਪ ਜਾ ਕੇ ਗਵਾਹੀ ਨਹੀਂ ਦੇ ਸਕਦਾ ਸੀ। ਇਸ ਨਾਲ ਸੂਰਾਂ ਦੇ ਨੁਕਸਾਨ ਬਾਰੇ ਝੂਠੀਆਂ ਖ਼ਬਰਾਂ ਵੀ ਨਹੀਂ ਫੈਲਣੀਆਂ ਸਨ।
(ਮਰਕੁਸ 6:11) ਅਤੇ ਜਿੱਥੇ ਤੁਹਾਡਾ ਸੁਆਗਤ ਨਹੀਂ ਕੀਤਾ ਜਾਂਦਾ ਜਾਂ ਕੋਈ ਤੁਹਾਡੀ ਗੱਲ ਨਹੀਂ ਸੁਣਦਾ, ਉੱਥੋਂ ਨਿਕਲਣ ਵੇਲੇ ਉਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।”
nwtsty ਵਿੱਚੋਂ ਮਰ 6:11 ਲਈ ਖ਼ਾਸ ਜਾਣਕਾਰੀ
ਆਪਣੇ ਪੈਰਾਂ ਦੀ ਧੂੜ ਝਾੜ ਦਿਓ: ਇਸ ਤਰ੍ਹਾਂ ਕਰਨ ਤੋਂ ਪਤਾ ਲੱਗਦਾ ਹੈ ਕਿ ਚੇਲੇ ਇਸ ਜ਼ਿੰਮੇਵਾਰੀ ਤੋਂ ਮੁਕਤ ਸਨ ਕਿ ਪਰਮੇਸ਼ੁਰ ਲੋਕਾਂ ਨਾਲ ਕੀ ਕਰੇਗਾ। ਇਹੀ ਸ਼ਬਦ ਮੱਤੀ 10:14; ਲੂਕਾ 9:5 ਵਿਚ ਵੀ ਦਰਜ ਹਨ। ਮਰਕੁਸ ਅਤੇ ਲੂਕਾ ਨੇ ਉਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇ ਤੌਰ ʼਤੇ ਸ਼ਬਦ ਲਿਖੇ ਹਨ। ਪੌਲੁਸ ਅਤੇ ਬਰਨਾਬਾਸ ਨੇ ਇਹ ਹਿਦਾਇਤ ਪਸੀਦੀਆ ਦੇ ਸ਼ਹਿਰ ਅੰਤਾਕੀਆ ਵਿਚ ਲਾਗੂ ਕੀਤੀ ਸੀ। (ਰਸੂ 13:51) ਪੌਲੁਸ ਨੇ ਕੁਰਿੰਥੁਸ ਵਿਚ ਆਪਣੇ ਕੱਪੜੇ ਝਾੜ ਕੇ ਕੁਝ ਇਸ ਤਰ੍ਹਾਂ ਕੀਤਾ ਅਤੇ ਕਿਹਾ: “ਤੁਹਾਡਾ ਖ਼ੂਨ ਤੁਹਾਡੇ ਸਿਰ। ਮੈਂ ਨਿਰਦੋਸ਼ ਹਾਂ।” (ਰਸੂ 18:6) ਇਸ ਤਰ੍ਹਾਂ ਕਰਨਾ ਚੇਲਿਆਂ ਲਈ ਕੋਈ ਨਵੀਂ ਗੱਲ ਨਹੀਂ ਸੀ। ਜਿਹੜੇ ਧਾਰਮਿਕ ਯਹੂਦੀ ਗ਼ੈਰ-ਯਹੂਦੀ ਦੇਸ਼ ਵਿਚ ਸਫ਼ਰ ਕਰਦੇ ਸਨ, ਤਾਂ ਉਹ ਯਹੂਦੀ ਇਲਾਕੇ ਵਿਚ ਵਾਪਸ ਦਾਖ਼ਲ ਹੋਣ ਤੋਂ ਪਹਿਲਾਂ ਆਪਣੀ ਜੁੱਤੀ ਝਾੜਦੇ ਸਨ ਕਿਉਂਕਿ ਉਹ ਦੂਸਰੇ ਦੇਸ਼ ਨੂੰ ਅਸ਼ੁੱਧ ਸਮਝਦੇ ਸਨ। ਪਰ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹਿਦਾਇਤ ਦਿੱਤੀ, ਤਾਂ ਉਸ ਦਾ ਕੋਈ ਹੋਰ ਮਤਲਬ ਸੀ।
ਬਾਈਬਲ ਪੜ੍ਹਾਈ
(ਮਰ 6:1-13) ਅਤੇ ਯਿਸੂ ਉੱਥੋਂ ਆਪਣੇ ਇਲਾਕੇ ਵਿਚ ਆ ਗਿਆ ਅਤੇ ਉਸ ਦੇ ਚੇਲੇ ਉਸ ਦੇ ਨਾਲ ਸਨ। 2 ਫਿਰ ਸਬਤ ਦੇ ਦਿਨ ਉਹ ਸਭਾ ਘਰ ਵਿਚ ਲੋਕਾਂ ਨੂੰ ਸਿਖਾਉਣ ਲੱਗਾ; ਅਤੇ ਜ਼ਿਆਦਾਤਰ ਲੋਕ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਏ ਤੇ ਕਹਿਣ ਲੱਗੇ: “ਉਸ ਨੂੰ ਇਹ ਸਾਰਾ ਕੁਝ ਕਿੱਥੋਂ ਪਤਾ ਲੱਗਾ? ਅਤੇ ਉਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ, ਅਤੇ ਉਹ ਕਰਾਮਾਤਾਂ ਕਿਵੇਂ ਕਰਦਾ ਹੈ? 3 ਕੀ ਇਹ ਉਹੀ ਤਰਖਾਣ ਨਹੀਂ ਜਿਸ ਦੀ ਮਾਂ ਮਰੀਅਮ ਹੈ ਅਤੇ ਜਿਸ ਦੇ ਭਰਾ ਯਾਕੂਬ, ਯੋਸੇਸ, ਯਹੂਦਾ ਤੇ ਸ਼ਮਊਨ ਹਨ? ਕੀ ਇਸ ਦੀਆਂ ਭੈਣਾਂ ਇੱਥੇ ਹੀ ਸਾਡੇ ਨਾਲ ਨਹੀਂ ਹਨ?” ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਾ ਕੀਤੀ। 4 ਇਸ ਕਰਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਇਲਾਕੇ ਦੇ ਲੋਕਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਤੋਂ ਛੁੱਟ ਹਰ ਕੋਈ ਨਬੀ ਦਾ ਆਦਰ ਕਰਦਾ ਹੈ।” 5 ਇਸ ਲਈ, ਉਸ ਨੇ ਉੱਥੇ ਕੁਝ ਬੀਮਾਰਾਂ ਨੂੰ ਹੱਥ ਲਾ ਕੇ ਠੀਕ ਕਰਨ ਤੋਂ ਇਲਾਵਾ ਹੋਰ ਕੋਈ ਕਰਾਮਾਤ ਨਹੀਂ ਕੀਤੀ। 6 ਉਨ੍ਹਾਂ ਵਿਚ ਨਿਹਚਾ ਨਾ ਹੋਣ ਕਰਕੇ ਉਹ ਹੈਰਾਨ ਰਹਿ ਗਿਆ। ਫਿਰ ਉਹ ਉਸ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਿੱਖਿਆ ਦੇਣ ਚਲਾ ਗਿਆ। 7 ਫਿਰ ਉਸ ਨੇ ਬਾਰਾਂ ਰਸੂਲਾਂ ਨੂੰ ਦੋ-ਦੋ ਕਰ ਕੇ ਘੱਲਣਾ ਸ਼ੁਰੂ ਕੀਤਾ, ਅਤੇ ਉਨ੍ਹਾਂ ਨੂੰ ਦੁਸ਼ਟ ਦੂਤਾਂ ਉੱਤੇ ਅਧਿਕਾਰ ਦਿੱਤਾ। 8 ਨਾਲੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਫ਼ਰ ਵਾਸਤੇ ਡੰਡੇ ਤੋਂ ਸਿਵਾਇ ਨਾ ਰੋਟੀ, ਨਾ ਝੋਲ਼ਾ, ਨਾ ਆਪਣੇ ਬਟੂਏ ਵਿਚ ਪੈਸੇ ਲੈ ਕੇ ਜਾਣ 9 ਅਤੇ ਨਾ ਦੋ-ਦੋ ਕੁੜਤੇ ਪਾ ਕੇ ਜਾਣ, ਪਰ ਪੈਰੀਂ ਜੁੱਤੀ ਪਾ ਕੇ ਜਾਣ। 10 ਫਿਰ ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਜਦੋਂ ਕਿਸੇ ਇਲਾਕੇ ਵਿਚ ਕੋਈ ਤੁਹਾਨੂੰ ਆਪਣੇ ਘਰ ਰੱਖਦਾ ਹੈ, ਤਾਂ ਜਿੰਨਾ ਚਿਰ ਤੁਸੀਂ ਉਸ ਇਲਾਕੇ ਵਿਚ ਰਹਿੰਦੇ ਹੋ, ਉੱਨਾ ਚਿਰ ਉਸੇ ਘਰ ਵਿਚ ਰਹੋ। 11 ਅਤੇ ਜਿੱਥੇ ਤੁਹਾਡਾ ਸੁਆਗਤ ਨਹੀਂ ਕੀਤਾ ਜਾਂਦਾ ਜਾਂ ਕੋਈ ਤੁਹਾਡੀ ਗੱਲ ਨਹੀਂ ਸੁਣਦਾ, ਉੱਥੋਂ ਨਿਕਲਣ ਵੇਲੇ ਉਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।” 12 ਇਸ ਤੋਂ ਬਾਅਦ, ਉਹ ਪ੍ਰਚਾਰ ਕਰਨ ਲਈ ਤੁਰ ਪਏ ਤਾਂਕਿ ਲੋਕ ਤੋਬਾ ਕਰਨ, 13 ਨਾਲੇ ਉਨ੍ਹਾਂ ਨੇ ਲੋਕਾਂ ਵਿੱਚੋਂ ਬਹੁਤ ਸਾਰੇ ਦੁਸ਼ਟ ਦੂਤਾਂ ਨੂੰ ਕੱਢਿਆ ਅਤੇ ਕਈ ਬੀਮਾਰਾਂ ਨੂੰ ਤੇਲ ਮਲ ਕੇ ਠੀਕ ਕੀਤਾ।