ਸਾਡੀ ਮਸੀਹੀ ਜ਼ਿੰਦਗੀ
ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਲਈ ਯਹੋਵਾਹ ਦੁਆਰਾ ਸਿਖਾਏ ਗਏ
ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਮਾਪੇ ਆਪਣੇ ਸਵਰਗੀ ਪਿਤਾ ਯਹੋਵਾਹ ਤੋਂ ਕੀ ਸਿੱਖ ਸਕਦੇ ਹਨ? ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਲਈ ਯਹੋਵਾਹ ਦੁਆਰਾ ਸਿਖਾਏ ਗਏ ਨਾਂ ਦਾ ਵੀਡੀਓ ਦੇਖੋ ਅਤੇ ਅਬੀਲਿਓ ਅਤੇ ਓਲਾ ਆਮੋਰੀਮ ਬਾਰੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਿਸ ਹੱਦ ਤਕ ਉਨ੍ਹਾਂ ਦੇ ਬਚਪਨ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਤਿਆਰ ਕੀਤਾ?
ਉਨ੍ਹਾਂ ਦੇ ਬੱਚਿਆਂ ਕੋਲ ਬਚਪਨ ਦੀਆਂ ਕਿਹੜੀਆਂ ਮਿੱਠੀਆਂ ਯਾਦਾਂ ਹਨ?
ਅਬੀਲਿਓ ਅਤੇ ਓਲਾ ਨੇ ਬਿਵਸਥਾ ਸਾਰ 6:6, 7 ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ?
ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਕੀ ਨਹੀਂ?
ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸਹੀ ਫ਼ੈਸਲੇ ਲੈਣ ਵਿਚ ਕਿਵੇਂ ਮਦਦ ਕੀਤੀ?
ਆਪਣੇ ਬੱਚਿਆਂ ਨੂੰ ਪੂਰੇ ਸਮੇਂ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦੇਣ ਲਈ ਉਨ੍ਹਾਂ ਨੂੰ ਕਿਹੜੀਆਂ ਕੁਰਬਾਨੀਆਂ ਕਰਨੀਆਂ ਪਈਆਂ? (bt 178 ਪੈਰਾ 19)