ਗੀਤ 50
ਪਰਮੇਸ਼ੁਰ ਦੇ ਪਿਆਰ ਦੀ ਮਿਸਾਲ
1. ਯਹੋਵਾਹ ਹੈ ਪਿਆਰ, ਮੂਰਤ ਹੈ ਉਹ ਪਿਆਰ ਦੀ
ਬੇਮਿਸਾਲ,
ਲਾਜਵਾਬ
ਕਰਦੇ ਹਾਂ ਸਫ਼ਰ ਮਿਲ ਕੇ ਪਿਆਰ ਦੇ ਰਾਹ ʼਤੇ
ਸੱਚ ਦੇ ਰਾਹ ʼਤੇ
ਪਿਆਰ ਦੇ ਰਾਹ ʼਤੇ
ਮੁਹੱਬਤ ਤੇਰੀ ਹੈ ਗਹਿਰੀ ਯਹੋਵਾਹ
ਬਣੇ ਸਾਡੀ ਰੀਤ, ਬਣੇ ਸਾਡਾ ਰਸਤਾ
ਹਮਸਫ਼ਰ ਅਸੀਂ, ਬਣੀ ਰਹੇ ਏਕਤਾ
ਸੱਚਾ ਹੈ ਪਿਆਰ
ਯਹੋਵਾਹ ਹੈ ਪਿਆਰ
2. ਕਰਦੇ ਅਸੀਂ ਪਿਆਰ ਯਹੋਵਾਹ ਨਾਲ ਚੱਲ ਕੇ
ਦਿਲੋਂ ਪਿਆਰ,
ਸੱਚਾ ਪਿਆਰ
ਇਕ-ਦੂਜੇ ਦਾ ਸਾਥ ਹਮੇਸ਼ਾ ਨਿਭਾਉਂਦੇ
ਸੁੱਖ ਜੇ ਆਵੇ
ਦੁੱਖ ਜੇ ਆਵੇ
ਅਕਸ ਬਣ ਕੇ ਅਸੀਂ ਯਹੋਵਾਹ ਪਿਤਾ ਦੇ
ਗਿਲੇ-ਸ਼ਿਕਵਿਆਂ ਨੂੰ ਪਿਆਰ ਨਾਲ ਭੁਲਾਉਂਦੇ
ਅਮਰ ਸਾਡਾ ਪਿਆਰ, ਨਾ ਮਿਟੇਗਾ ਕਦੇ
ਸੱਚਾ ਹੈ ਪਿਆਰ
ਭਾਈਚਾਰੇ ਦਾ ਪਿਆਰ
3. ਯਹੋਵਾਹ ਦੇ ਦਾਸ ਬਣ ਕੇ ਕਰਦੇ ਸੇਵਾ
ਮਨ ਲਾ ਕੇ,
ਦਿਲ ਲਾ ਕੇ
ਪਰਮੇਸ਼ੁਰ ਦੇ ਪਿਆਰ ਨਾਲ ਮਹਿਕੇ ਜੱਗ ਸਾਰਾ
ਹਰ ਦਿਲ ਖਿੜੇ
ਹਰ ਦਿਲ ਗਾਵੇ
ਯਹੋਵਾਹ ਦਾ ਨਾਮ ਹੈ ਸਾਡੀ ਜ਼ਬਾਨ ʼਤੇ
ਸੁਣੇ ਹਰ ਇਨਸਾਨ, ਚਲੇ ਸੱਚੇ ਰਾਹ ʼਤੇ
ਸ਼ਰਧਾ ਨਾਲ ਅਸੀਂ ਇਬਾਦਤ ਕਰਾਂਗੇ
ਸੱਚਾ ਹੈ ਪਿਆਰ ਹਾਂ,
ਗਹਿਰਾ ਹੈ ਪਿਆਰ
(ਰੋਮੀ. 12:10; ਅਫ਼. 4:3; 2 ਪਤ. 1:7 ਦੇਖੋ।)