ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
6-12 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਕੁਰਿੰਥੀਆਂ 4-6
“ਅਸੀਂ ਹਾਰ ਨਹੀਂ ਮੰਨਦੇ”
(2 ਕੁਰਿੰਥੀਆਂ 4:16) ਇਸ ਲਈ, ਅਸੀਂ ਹਾਰ ਨਹੀਂ ਮੰਨਦੇ, ਭਾਵੇਂ ਅਸੀਂ ਬਾਹਰੋਂ ਖ਼ਤਮ ਹੁੰਦੇ ਜਾ ਰਹੇ ਹਾਂ, ਪਰ ਅੰਦਰੋਂ ਦਿਨ-ਬਦਿਨ ਨਵੇਂ ਬਣਾਏ ਜਾ ਰਹੇ ਹਾਂ।
ਥੱਕ ਜਾਂਦੇ ਹਾਂ ਪਰ ਹੌਸਲਾ ਨਹੀਂ ਹਾਰਦੇ
16 ਆਪਣੀਆਂ ਅਧਿਆਤਮਿਕ ਲੋੜਾਂ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਭਾਵੇਂ ਯਹੋਵਾਹ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੈ, ਫਿਰ ਵੀ ਅਸੀਂ ਸਰੀਰਕ ਤੌਰ ਤੇ ਥੱਕ ਸਕਦੇ ਹਾਂ, ਪਰ ਅਸੀਂ ਕਦੇ ਵੀ ਯਹੋਵਾਹ ਦੀ ਭਗਤੀ ਕਰਨ ਤੋਂ ਨਹੀਂ ਥੱਕਾਂਗੇ। ਯਹੋਵਾਹ ਹੀ ਹੈ ਜੋ “ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।” (ਯਸਾਯਾਹ 40:28, 29) ਪੌਲੁਸ ਰਸੂਲ ਨੇ ਵੀ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਅਨੁਭਵ ਕੀਤਾ ਸੀ। ਉਸ ਨੇ ਲਿਖਿਆ: “ਅਸੀਂ ਹੌਸਲਾ ਨਹੀਂ ਹਾਰਦੇ ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ।”—2 ਕੁਰਿੰਥੀਆਂ 4:16.
17 “ਦਿਨੋ ਦਿਨ” ਸ਼ਬਦਾਂ ਤੇ ਧਿਆਨ ਦਿਓ। ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਹਰ ਰੋਜ਼ ਯਹੋਵਾਹ ਦੇ ਪ੍ਰਬੰਧਾਂ ਤੋਂ ਫ਼ਾਇਦਾ ਲੈਣਾ ਚਾਹੀਦਾ ਹੈ। ਤਰਤਾਲੀ ਸਾਲਾਂ ਤਕ ਵਫ਼ਾਦਾਰੀ ਨਾਲ ਸੇਵਾ ਕਰਨ ਵਾਲੀ ਇਕ ਮਿਸ਼ਨਰੀ ਅਜਿਹੇ ਸਮਿਆਂ ਵਿੱਚੋਂ ਗੁਜ਼ਰੀ ਹੈ ਜਦੋਂ ਉਹ ਸਰੀਰਕ ਤੌਰ ਤੇ ਥੱਕ ਜਾਂਦੀ ਸੀ ਤੇ ਨਿਰਾਸ਼ ਹੋ ਜਾਂਦੀ ਸੀ। ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਉਹ ਕਹਿੰਦੀ ਹੈ: “ਮੈਂ ਸਵੇਰੇ ਜਲਦੀ ਉੱਠਣ ਦੀ ਆਦਤ ਬਣਾ ਲਈ ਤਾਂਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਉਸ ਦੇ ਬਚਨ ਨੂੰ ਪੜ੍ਹਨ ਵਿਚ ਸਮਾਂ ਬਿਤਾ ਸਕਾਂ। ਹਰ ਰੋਜ਼ ਇਸ ਤਰ੍ਹਾਂ ਕਰਨ ਨਾਲ ਮੈਨੂੰ ਹੁਣ ਤਕ ਨਿਹਚਾ ਵਿਚ ਦ੍ਰਿੜ੍ਹ ਰਹਿਣ ਵਿਚ ਮਦਦ ਮਿਲੀ ਹੈ।” ਜੀ ਹਾਂ, ਜੇ ਅਸੀਂ ਬਾਕਾਇਦਾ ਯਾਨੀ “ਦਿਨੋ ਦਿਨ” ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਉਸ ਦੇ ਸ਼ਾਨਦਾਰ ਗੁਣਾਂ ਅਤੇ ਵਾਅਦਿਆਂ ਉੱਤੇ ਮਨਨ ਕਰਦੇ ਹਾਂ, ਤਾਂ ਅਸੀਂ ਸੱਚ-ਮੁੱਚ ਤਾਕਤ ਲਈ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ।
(2 ਕੁਰਿੰਥੀਆਂ 4:17) ਭਾਵੇਂ ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਹਨ ਅਤੇ ਮਾਮੂਲੀ ਹਨ, ਪਰ ਸਾਨੂੰ ਜੋ ਮਹਿਮਾ ਮਿਲੇਗੀ ਉਹ ਇਨ੍ਹਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ ਅਤੇ ਹਮੇਸ਼ਾ ਰਹੇਗੀ;
it-1 724-725
ਧੀਰਜ
ਇਹ ਵੀ ਜ਼ਰੂਰੀ ਹੈ ਕਿ ਮਸੀਹੀ ਕਦੇ ਵੀ ਆਪਣੀ ਉਮੀਦ ਤੋਂ ਨਜ਼ਰ ਨਾ ਹਟਾਉਣ ਉਹ ਮੁਕੰਮਲ ਹੋਣਗੇ ਤੇ ਹਮੇਸ਼ਾ ਦੀ ਜ਼ਿੰਦਗੀ ਜੀਉਣਗੇ। ਵਿਰੋਧੀਆਂ ਦੇ ਹੱਥੋਂ ਮੌਤ ਵੀ ਇਸ ਉਮੀਦ ਨੂੰ ਖ਼ਤਮ ਨਹੀਂ ਕਰ ਸਕਦੀ। (ਰੋਮੀ 5:4, 5; 1 ਥੱਸ 1:3; ਪ੍ਰਕਾ 2:10) ਜਦੋਂ ਅਸੀਂ ਆਪਣੀਆਂ ਮੁਸ਼ਕਲਾਂ ਦੀ ਤੁਲਨਾ ਆਪਣੀ ਸ਼ਾਨਦਾਰ ਉਮੀਦ ਨਾਲ ਕਰਦੇ ਹਾਂ, ਤਾਂ ਸਾਡੀਆਂ ਮੁਸ਼ਕਲਾਂ ਨਾ ਮਾਤਰ ਜਾਪਦੀਆਂ ਹਨ। (ਰੋਮੀ 8:18-25) ਹਮੇਸ਼ਾ ਦੀ ਜ਼ਿੰਦਗੀ ਦੇ ਸਾਮ੍ਹਣੇ ਅੱਜ ਦੀਆਂ ਵੱਡੀਆਂ ਮੁਸ਼ਕਲਾਂ ਵੀ “ਥੋੜ੍ਹੇ ਸਮੇਂ ਲਈ ਹਨ ਅਤੇ ਮਾਮੂਲੀ ਹਨ।” (2 ਕੁਰਿੰ 4:16-18) ਜੇ ਇਕ ਮਸੀਹੀ ਯਾਦ ਰੱਖਦਾ ਹੈ ਕਿ ਅੱਜ ਦੀਆਂ ਅਜ਼ਮਾਇਸ਼ਾਂ ਥੋੜ੍ਹੇ ਸਮੇਂ ਲਈ ਹਨ ਅਤੇ ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖਦਾ ਹੈ, ਤਾਂ ਉਹ ਨਿਰਾਸ਼ ਹੋਣ ਅਤੇ ਯਹੋਵਾਹ ਪਰਮੇਸ਼ੁਰ ਨਾਲ ਬੇਵਫ਼ਾਈ ਕਰਨ ਤੋਂ ਬਚ ਸਕਦਾ ਹੈ।
(2 ਕੁਰਿੰਥੀਆਂ 4:18) ਅਤੇ ਅਸੀਂ ਆਪਣੀ ਨਜ਼ਰ ਦਿਸਣ ਵਾਲੀਆਂ ਚੀਜ਼ਾਂ ਉੱਤੇ ਨਹੀਂ, ਸਗੋਂ ਨਾ ਦਿਸਣ ਵਾਲੀਆਂ ਚੀਜ਼ਾਂ ਉੱਤੇ ਲਾਈ ਰੱਖਦੇ ਹਾਂ। ਕਿਉਂਕਿ ਦਿਸਣ ਵਾਲੀਆਂ ਚੀਜ਼ਾਂ ਥੋੜ੍ਹੇ ਸਮੇਂ ਲਈ ਹਨ, ਪਰ ਨਾ ਦਿਸਣ ਵਾਲੀਆਂ ਚੀਜ਼ਾਂ ਹਮੇਸ਼ਾ ਰਹਿਣਗੀਆਂ।
ਹੀਰੇ-ਮੋਤੀਆਂ ਦੀ ਖੋਜ ਕਰੋ
(2 ਕੁਰਿੰਥੀਆਂ 4:7) ਪਰ ਸਾਡੇ ਕੋਲ ਸੇਵਾ ਦਾ ਇਹ ਖ਼ਾਸ ਕੰਮ ਹੈ, ਜਿਵੇਂ ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ। ਇਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਸਾਡੇ ਕੋਲ ਜੋ ਤਾਕਤ ਹੈ, ਉਹ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ ਅਤੇ ਇਹ ਤਾਕਤ ਸਾਡੀ ਆਪਣੀ ਨਹੀਂ, ਸਗੋਂ ਸਾਨੂੰ ਪਰਮੇਸ਼ੁਰ ਤੋਂ ਮਿਲੀ ਹੈ।
“ਯਹੋਵਾਹ ਦੇ ਚਿਹਰੇ ʼਤੇ ਮੁਸਕਾਨ ਲਿਆਓ”
ਪ੍ਰਬੰਧਕ ਸਭਾ ਦੇ ਭਰਾ ਡੇਵਿਡ ਸਪਲੇਨ ਨੇ ਇਸ ਆਇਤ ʼਤੇ ਚਰਚਾ ਕੀਤੀ। (2 ਕੁਰਿੰਥੀਆਂ 4:7) ਇਹ ਖ਼ਜ਼ਾਨਾ ਕੀ ਹੈ? ਕੀ ਇਹ ਗਿਆਨ ਜਾਂ ਬੁੱਧ ਹੈ? ਭਰਾ ਨੇ ਜਵਾਬ ਦਿੱਤਾ, “ਨਹੀਂ। ਪੌਲੁਸ ਰਸੂਲ ਨੇ ਜਿਸ ਖ਼ਜ਼ਾਨੇ ਦੀ ਗੱਲ ਕੀਤੀ, ਉਹ ‘ਸੇਵਾ’ ਹੈ। ਅਸੀਂ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਬਾਰੇ ‘ਲੋਕਾਂ ਨੂੰ ਦੱਸਦੇ ਹਾਂ।’” (2 ਕੁਰਿੰਥੀਆਂ 4:1, 2, 5) ਭਰਾ ਸਪਲੇਨ ਨੇ ਵਿਦਿਆਰਥੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੇ ਪੰਜ ਮਹੀਨੇ ਜੋ ਸਿੱਖਿਆ ਹੈ, ਉਹ ਸੇਵਾ ਦਾ ਖ਼ਾਸ ਕੰਮ ਕਰਨ ਦੀ ਸਿਖਲਾਈ ਸੀ। ਇਹ ਜ਼ਿੰਮੇਵਾਰੀ ਬਹੁਤ ਹੀ ਅਨਮੋਲ ਹੈ।
ਭਰਾ ਨੇ ਸਮਝਾਇਆ ਕਿ ‘ਮਿੱਟੀ ਦੇ ਭਾਂਡੇ’ ਸਾਡੇ ਸਰੀਰ ਹਨ। ਉਸ ਨੇ ਮਿੱਟੀ ਦੇ ਭਾਂਡੇ ਅਤੇ ਸੋਨੇ ਦੇ ਭਾਂਡੇ ਵਿਚ ਫ਼ਰਕ ਸਮਝਾਇਆ। ਸੋਨੇ ਦੇ ਭਾਂਡੇ ਅਕਸਰ ਨਹੀਂ ਵਰਤੇ ਜਾਂਦੇ। ਦੂਜੇ ਪਾਸੇ, ਮਿੱਟੀ ਦੇ ਭਾਂਡੇ ਕੰਮ ਲਈ ਵਰਤੇ ਜਾਂਦੇ ਹਨ। ਜੇ ਅਸੀਂ ਖ਼ਜ਼ਾਨਾ ਸੋਨੇ ਦੇ ਭਾਂਡੇ ਵਿਚ ਰੱਖਦੇ ਹਾਂ, ਤਾਂ ਸਾਡਾ ਧਿਆਨ ਸ਼ਾਇਦ ਖ਼ਜ਼ਾਨੇ ਦੇ ਨਾਲ-ਨਾਲ ਭਾਂਡੇ ʼਤੇ ਵੀ ਹੋਵੇ। ਭਰਾ ਸਪਲੇਨ ਨੇ ਕਿਹਾ: “ਵਿਦਿਆਰਥੀਓ, ਤੁਸੀਂ ਦੂਜਿਆਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਣਾ ਚਾਹੁੰਦੇ। ਮਿਸ਼ਨਰੀਆਂ ਵਜੋਂ, ਤੁਸੀਂ ਲੋਕਾਂ ਦਾ ਧਿਆਨ ਯਹੋਵਾਹ ਵੱਲ ਖਿੱਚਣਾ ਚਾਹੁੰਦੇ ਹੋ। ਤੁਸੀਂ ਮਾਮੂਲੀ ਮਿੱਟੀ ਦੇ ਭਾਂਡੇ ਹੋ।”
(2 ਕੁਰਿੰਥੀਆਂ 6:13) ਮੈਂ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਗੱਲ ਕਰ ਰਿਹਾ ਹਾਂ, ਤੁਸੀਂ ਵੀ ਸਾਡੇ ਨਾਲ ਉਸੇ ਤਰ੍ਹਾਂ ਪੇਸ਼ ਆਓ ਜਿਵੇਂ ਅਸੀਂ ਤੁਹਾਡੇ ਨਾਲ ਪੇਸ਼ ਆਉਂਦੇ ਹਾਂ। ਤੁਸੀਂ ਵੀ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।
ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਰਹੋ
7 ਸਾਡੇ ਬਾਰੇ ਕੀ? ਅਸੀਂ ਕਿਵੇਂ “ਖੁਲ੍ਹੇ ਦਿਲ” ਦੇ ਹੋ ਕੇ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰ ਸਕਦੇ ਹਾਂ? ਇੱਕੋ ਉਮਰ ਦੇ ਜਾਂ ਇੱਕੋ ਨਸਲ ਦੇ ਲੋਕ ਕੁਦਰਤੀ ਇਕ-ਦੂਸਰੇ ਵੱਲ ਖਿੱਚੇ ਜਾਂਦੇ ਹਨ। ਉਹ ਲੋਕ ਵੀ ਅਕਸਰ ਇਕੱਠੇ ਸਮਾਂ ਬਿਤਾਉਂਦੇ ਹਨ ਜਿਹੜੇ ਇੱਕੋ ਜਿਹਾ ਮਨੋਰੰਜਨ ਪਸੰਦ ਕਰਦੇ ਹਨ। ਪਰ ਜੇ ਕੁਝ ਮਸੀਹੀਆਂ ਨੂੰ ਛੱਡ ਕੇ ਬਾਕੀਆਂ ਨਾਲੋਂ ਸਾਡੀਆਂ ਰੁਚੀਆਂ ਵੱਖਰੀਆਂ ਹਨ, ਤਾਂ ਸਾਨੂੰ “ਖੁਲ੍ਹੇ ਦਿਲ” ਦੇ ਹੋਣ ਦੀ ਲੋੜ ਹੈ। ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਆਪਣੇ ਆਪ ਨੂੰ ਪੁੱਛੀਏ: ‘ਕੀ ਮੈਂ ਕਦੇ-ਕਦੇ ਉਨ੍ਹਾਂ ਭੈਣ-ਭਰਾਵਾਂ ਨਾਲ ਪ੍ਰਚਾਰ ਤੇ ਜਾਂਦਾ ਹਾਂ ਜਾਂ ਉਨ੍ਹਾਂ ਨਾਲ ਸੰਗਤ ਕਰਦਾ ਹਾਂ ਜੋ ਮੇਰੇ ਕਰੀਬੀ ਦੋਸਤ-ਮਿੱਤਰ ਨਹੀਂ ਹਨ? ਕਿੰਗਡਮ ਹਾਲ ਵਿਚ ਕੀ ਮੈਂ ਨਵੇਂ-ਨਵੇਂ ਆਏ ਭੈਣ-ਭਰਾਵਾਂ ਨਾਲ ਘੱਟ ਗੱਲ ਕਰਦਾ ਹਾਂ ਕਿਉਂਕਿ ਉਨ੍ਹਾਂ ਨੂੰ ਮੇਰੇ ਦੋਸਤ ਬਣਨ ਵਿਚ ਹਾਲੇ ਸਮਾਂ ਲੱਗੇਗਾ? ਕੀ ਮੈਂ ਕਲੀਸਿਯਾ ਵਿਚ ਵੱਡੇ-ਛੋਟੇ ਸਾਰਿਆਂ ਨੂੰ ਬੁਲਾਉਂਦਾ ਹਾਂ?’
ਬਾਈਬਲ ਪੜ੍ਹਾਈ
(2 ਕੁਰਿੰਥੀਆਂ 4:1-15) ਸਾਨੂੰ ਸੇਵਾ ਦਾ ਇਹ ਕੰਮ ਪਰਮੇਸ਼ੁਰ ਦੀ ਦਇਆ ਸਦਕਾ ਮਿਲਿਆ ਹੈ, ਇਸ ਲਈ ਅਸੀਂ ਹਾਰ ਨਹੀਂ ਮੰਨਦੇ; 2 ਪਰ ਅਸੀਂ ਬੇਈਮਾਨੀ ਤੇ ਬੇਸ਼ਰਮੀ ਭਰੇ ਕੰਮ ਕਰਨੇ ਛੱਡ ਦਿੱਤੇ ਹਨ। ਨਾਲੇ ਅਸੀਂ ਮੱਕਾਰੀਆਂ ਨਹੀਂ ਕਰਦੇ ਅਤੇ ਨਾ ਹੀ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਾਂ, ਸਗੋਂ ਲੋਕਾਂ ਨੂੰ ਉਹੀ ਦੱਸਦੇ ਹਾਂ ਜੋ ਇਸ ਵਿਚ ਲਿਖਿਆ ਹੈ। ਇਸ ਤਰ੍ਹਾਂ ਕਰ ਕੇ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਲੋਕਾਂ ਸਾਮ੍ਹਣੇ ਚੰਗੀ ਮਿਸਾਲ ਬਣਦੇ ਹਾਂ। 3 ਜੇ ਖ਼ੁਸ਼ ਖ਼ਬਰੀ, ਜਿਸ ਦਾ ਅਸੀਂ ਐਲਾਨ ਕਰਦੇ ਹਾਂ, ਲੁਕੀ ਹੋਈ ਹੈ, ਤਾਂ ਇਹ ਅਸਲ ਵਿਚ ਉਨ੍ਹਾਂ ਤੋਂ ਲੁਕੀ ਹੋਈ ਹੈ ਜਿਹੜੇ ਵਿਨਾਸ਼ ਦੇ ਰਾਹ ʼਤੇ ਚੱਲ ਰਹੇ ਹਨ। 4 ਇਸ ਦੁਨੀਆਂ ਦੇ ਈਸ਼ਵਰ ਨੇ ਇਨ੍ਹਾਂ ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ ਤਾਂਕਿ ਉਨ੍ਹਾਂ ਉੱਤੇ ਮਸੀਹ ਬਾਰੇ, ਜਿਹੜਾ ਪਰਮੇਸ਼ੁਰ ਦਾ ਸਰੂਪ ਹੈ, ਸ਼ਾਨਦਾਰ ਖ਼ੁਸ਼ ਖ਼ਬਰੀ ਦਾ ਚਾਨਣ ਨਾ ਚਮਕੇ। 5 ਅਸੀਂ ਆਪਣੇ ਬਾਰੇ ਪ੍ਰਚਾਰ ਨਹੀਂ ਕਰਦੇ, ਸਗੋਂ ਮਸੀਹ ਯਿਸੂ ਬਾਰੇ ਪ੍ਰਚਾਰ ਕਰਦੇ ਹਾਂ ਕਿ ਉਹੀ ਪ੍ਰਭੂ ਹੈ ਅਤੇ ਅਸੀਂ ਇਹ ਵੀ ਦੱਸਦੇ ਹਾਂ ਕਿ ਅਸੀਂ ਯਿਸੂ ਦੀ ਖ਼ਾਤਰ ਤੁਹਾਡੇ ਗ਼ੁਲਾਮ ਹਾਂ। 6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ,” ਅਤੇ ਉਸ ਨੇ ਮਸੀਹ ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾਇਆ ਹੈ। 7 ਪਰ ਸਾਡੇ ਕੋਲ ਸੇਵਾ ਦਾ ਇਹ ਖ਼ਾਸ ਕੰਮ ਹੈ, ਜਿਵੇਂ ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ। ਇਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਸਾਡੇ ਕੋਲ ਜੋ ਤਾਕਤ ਹੈ, ਉਹ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ ਅਤੇ ਇਹ ਤਾਕਤ ਸਾਡੀ ਆਪਣੀ ਨਹੀਂ, ਸਗੋਂ ਸਾਨੂੰ ਪਰਮੇਸ਼ੁਰ ਤੋਂ ਮਿਲੀ ਹੈ। 8 ਅਸੀਂ ਮੁਸੀਬਤਾਂ ਨਾਲ ਘਿਰੇ ਹੋਏ ਤਾਂ ਹਾਂ, ਪਰ ਪੂਰੀ ਤਰ੍ਹਾਂ ਫਸੇ ਹੋਏ ਨਹੀਂ ਹਾਂ; ਅਸੀਂ ਉਲਝਣ ਵਿਚ ਤਾਂ ਹਾਂ, ਪਰ ਇਸ ਤਰ੍ਹਾਂ ਨਹੀਂ ਕਿ ਕੋਈ ਰਾਹ ਨਹੀਂ ਹੈ; 9 ਸਾਡੇ ਉੱਤੇ ਅਤਿਆਚਾਰ ਤਾਂ ਕੀਤੇ ਜਾਂਦੇ ਹਨ, ਪਰ ਸਾਨੂੰ ਬੇਸਹਾਰਾ ਨਹੀਂ ਛੱਡਿਆ ਜਾਂਦਾ; ਸਾਨੂੰ ਡੇਗਿਆ ਤਾਂ ਜਾਂਦਾ ਹੈ, ਪਰ ਅਸੀਂ ਨਾਸ਼ ਨਹੀਂ ਹੁੰਦੇ। 10 ਯਿਸੂ ਵਾਂਗ ਸਾਡੇ ਉੱਤੇ ਵੀ ਹਮੇਸ਼ਾ ਮੌਤ ਦਾ ਖ਼ਤਰਾ ਮੰਡਲਾਉਂਦਾ ਰਹਿੰਦਾ ਹੈ, ਜਿਸ ਤੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਵੀ ਯਿਸੂ ਵਾਂਗ ਦੁੱਖ ਝੱਲਦੇ ਹਾਂ। 11 ਅਸੀਂ ਜੀਉਂਦੇ ਤਾਂ ਹਾਂ, ਪਰ ਯਿਸੂ ਦੀ ਖ਼ਾਤਰ ਅਸੀਂ ਹਮੇਸ਼ਾ ਮੌਤ ਦਾ ਸਾਮ੍ਹਣਾ ਕਰਦੇ ਹਾਂ, ਜਿਸ ਤੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਵੀ ਯਿਸੂ ਵਾਂਗ ਦੁੱਖ ਝੱਲਦੇ ਹਾਂ। 12 ਸੋ ਭਾਵੇਂ ਸਾਨੂੰ ਮੌਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਇਸ ਕਰਕੇ ਤੁਹਾਨੂੰ ਜ਼ਿੰਦਗੀ ਮਿਲਦੀ ਹੈ। 13 ਹੁਣ ਅਸੀਂ ਵੀ ਉਸੇ ਵਾਂਗ ਨਿਹਚਾ ਕਰਦੇ ਹਾਂ ਜਿਸ ਬਾਰੇ ਲਿਖਿਆ ਗਿਆ ਹੈ: “ਮੈਂ ਨਿਹਚਾ ਕੀਤੀ, ਇਸੇ ਕਰਕੇ ਮੈਂ ਗੱਲ ਕੀਤੀ।” ਇਸ ਲਈ ਅਸੀਂ ਵੀ ਨਿਹਚਾ ਕਰਨ ਕਰਕੇ ਗੱਲ ਕਰਦੇ ਹਾਂ, 14 ਇਹ ਜਾਣਦੇ ਹੋਏ ਕਿ ਜਿਸ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਸੀ, ਉਹ ਯਿਸੂ ਵਾਂਗ ਸਾਨੂੰ ਸਾਰਿਆਂ ਨੂੰ ਵੀ ਦੁਬਾਰਾ ਜੀਉਂਦਾ ਕਰ ਕੇ ਉਸ ਦੇ ਸਾਮ੍ਹਣੇ ਪੇਸ਼ ਕਰੇਗਾ। 15 ਅਸੀਂ ਜੋ ਵੀ ਕੀਤਾ, ਤੁਹਾਡੀ ਖ਼ਾਤਰ ਕੀਤਾ ਤਾਂਕਿ ਹੋਰ ਜ਼ਿਆਦਾ ਲੋਕਾਂ ਉੱਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਵੇ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪਰਮੇਸ਼ੁਰ ਦਾ ਧੰਨਵਾਦ ਕਰ ਰਹੇ ਹਨ ਅਤੇ ਇਸ ਤਰ੍ਹਾਂ ਉਸ ਦੀ ਵਡਿਆਈ ਕਰ ਰਹੇ ਹਨ।
13-19 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਕੁਰਿੰਥੀਆਂ 7-10
“ਰਾਹਤ ਦਾ ਕੰਮ”
(2 ਕੁਰਿੰਥੀਆਂ 8:1-3) ਹੁਣ ਭਰਾਵੋ, ਅਸੀਂ ਤੁਹਾਨੂੰ ਮਕਦੂਨੀਆ ਦੀਆਂ ਮੰਡਲੀਆਂ ਬਾਰੇ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਉੱਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਈ ਸੀ। ਇਸ ਅਪਾਰ ਕਿਰਪਾ ਸਦਕਾ 2 ਉੱਥੇ ਦੇ ਭਰਾ ਸਖ਼ਤ ਅਜ਼ਮਾਇਸ਼ ਦੌਰਾਨ ਕਸ਼ਟ ਸਹਿੰਦੇ ਹੋਏ ਵੀ ਬਹੁਤ ਖ਼ੁਸ਼ ਰਹੇ ਅਤੇ ਇੰਨੇ ਗ਼ਰੀਬ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੀ ਖੁੱਲ੍ਹ-ਦਿਲੀ ਦਾ ਸਬੂਤ ਦਿੱਤਾ। 3 ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ ਦਿੱਤਾ, ਦਰਅਸਲ ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਵੀ ਵੱਧ ਦਿੱਤਾ ਅਤੇ ਮੈਂ ਇਸ ਗੱਲ ਦਾ ਗਵਾਹ ਹਾਂ।
“ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ”
ਪਹਿਲਾ, ਪੌਲੁਸ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਮਕਦੂਨੀਆ ਬਾਰੇ ਦੱਸਿਆ ਜਿਨ੍ਹਾਂ ਨੇ ਰਾਹਤ ਦੇ ਕੰਮ ਵਿਚ ਵਧੀਆ ਮਿਸਾਲ ਕਾਇਮ ਕੀਤੀ। ਪੌਲੁਸ ਨੇ ਲਿਖਿਆ: “ਉੱਥੇ ਦੇ ਭਰਾ ਸਖ਼ਤ ਅਜ਼ਮਾਇਸ਼ ਦੌਰਾਨ ਕਸ਼ਟ ਸਹਿੰਦੇ ਹੋਏ ਵੀ ਬਹੁਤ ਖ਼ੁਸ਼ ਰਹੇ ਅਤੇ ਇੰਨੇ ਗ਼ਰੀਬ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੀ ਖੁੱਲ੍ਹ-ਦਿਲੀ ਦਾ ਸਬੂਤ ਦਿੱਤਾ।” ਮਕਦੂਨੀਆ ਦੇ ਮਸੀਹੀਆਂ ਨੂੰ ਵਾਰ-ਵਾਰ ਦਾਨ ਦੇਣ ਸੰਬੰਧੀ ਕਹਿਣ ਦੀ ਲੋੜ ਨਹੀਂ ਸੀ। ਇਸ ਦੇ ਉਲਟ, ਪੌਲੁਸ ਨੇ ਕਿਹਾ ਕਿ “ਉਹ ਭਰਾ ਆਪ ਆ ਕੇ ਮੇਰੀਆਂ ਮਿੰਨਤਾਂ ਕਰਨ ਲੱਗੇ ਕਿ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਵਾਸਤੇ ਦਿਲ ਖੋਲ੍ਹ ਕੇ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ।” ਜਦੋਂ ਅਸੀਂ ਗੌਰ ਕਰਦੇ ਹਾਂ ਕਿ “ਇੰਨੇ ਗ਼ਰੀਬ” ਹੋਣ ਦੇ ਬਾਵਜੂਦ ਉਨ੍ਹਾਂ ਨੇ ਖੁੱਲ੍ਹ-ਦਿਲੀ ਦਿਖਾਈ, ਤਾਂ ਉਹ ਜ਼ਿਆਦਾ ਤਾਰੀਫ਼ ਦੇ ਕਾਬਲ ਹਨ।—2 ਕੁਰਿੰਥੀਆਂ 8:2-4.
kr 209 ਪੈਰਾ 1
ਰਾਹਤ ਦਾ ਕੰਮ
ਲਗਭਗ 46 ਈਸਵੀ ਦੀ ਗੱਲ ਹੈ। ਪੂਰੇ ਯਹੂਦੀਆ ਵਿਚ ਕਾਲ਼ ਪਿਆ ਹੋਇਆ ਸੀ। ਥੋੜ੍ਹਾ-ਬਹੁਤ ਜੋ ਅਨਾਜ ਮਿਲਦਾ ਸੀ, ਉਸ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਸਨ। ਉੱਥੇ ਦੇ ਯਹੂਦੀ ਮਸੀਹੀਆਂ ਕੋਲ ਅਨਾਜ ਖ਼ਰੀਦਣ ਨੂੰ ਪੈਸੇ ਨਹੀਂ ਸਨ। ਭੁੱਖ ਨਾਲ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਰਹੀ ਸੀ। ਪਰ ਜਲਦੀ ਹੀ ਉਨ੍ਹਾਂ ਨੂੰ ਪਤਾ ਲੱਗਣ ਵਾਲਾ ਸੀ ਕਿ ਯਹੋਵਾਹ ਉਨ੍ਹਾਂ ਨੂੰ ਕਿਵੇਂ ਬਚਾਵੇਗਾ। ਉਨ੍ਹਾਂ ਨਾਲ ਕੁਝ ਇੱਦਾਂ ਦਾ ਹੋਣ ਵਾਲਾ ਸੀ ਜੋ ਪਹਿਲਾਂ ਕਦੇ ਵੀ ਮਸੀਹ ਦੇ ਚੇਲਿਆਂ ਨਾਲ ਨਹੀਂ ਹੋਇਆ ਸੀ। ਪਰ ਇੱਦਾਂ ਦਾ ਕੀ ਹੋਣ ਵਾਲਾ ਸੀ?
(2 ਕੁਰਿੰਥੀਆਂ 8:4) ਉਹ ਭਰਾ ਆਪ ਆ ਕੇ ਮੇਰੀਆਂ ਮਿੰਨਤਾਂ ਕਰਨ ਲੱਗੇ ਕਿ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਵਾਸਤੇ ਦਿਲ ਖੋਲ੍ਹ ਕੇ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ ਤਾਂਕਿ ਉਹ ਦੂਸਰਿਆਂ ਨਾਲ ਮਿਲ ਕੇ ਪਵਿੱਤਰ ਸੇਵਕਾਂ ਦੀ ਮਦਦ ਕਰ ਸਕਣ।
kr 209-210 ਪੈਰੇ 4-6
ਰਾਹਤ ਦਾ ਕੰਮ
4 ਕੁਰਿੰਥੀਆਂ ਨੂੰ ਲਿਖੀ ਦੂਜੀ ਚਿੱਠੀ ਵਿਚ ਪੌਲੁਸ ਨੇ ਸਮਝਾਇਆ ਕਿ ਮਸੀਹੀਆਂ ਦੀ ਸੇਵਾ ਦੇ ਦੋ ਪਹਿਲੂ ਹਨ। ਭਾਵੇਂ ਕਿ ਪੌਲੁਸ ਨੇ ਇਹ ਚਿੱਠੀ ਚੁਣੇ ਹੋਏ ਮਸੀਹੀਆਂ ਨੂੰ ਲਿਖੀ ਸੀ, ਪਰ ਉਸ ਦੀ ਸਲਾਹ ਅੱਜ ਮਸੀਹ ਦੀਆਂ “ਹੋਰ ਭੇਡਾਂ” ʼਤੇ ਵੀ ਲਾਗੂ ਹੁੰਦੀ ਹੈ। (ਯੂਹੰ. 10:16) ਸਾਡੀ ਸੇਵਾ ਦਾ ਇਕ ਪਹਿਲੂ ਹੈ, ਪ੍ਰਚਾਰ ਤੇ ਸਿਖਾਉਣ ਦਾ ਕੰਮ ਜੋ “ਸੁਲ੍ਹਾ ਕਰਾਉਣ ਦਾ ਕੰਮ” ਹੈ। (2 ਕੁਰਿੰ. 5:18-20; 1 ਤਿਮੋ. 2:3-6) ਦੂਜਾ ਪਹਿਲੂ ਹੈ, ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨੀ। ਪੌਲੁਸ ਨੇ ਖ਼ਾਸ ਕਰਕੇ ਰਾਹਤ ਪਹੁੰਚਾਉਣ ਦੀ ਗੱਲ ਕੀਤੀ ਸੀ। (2 ਕੁਰਿੰ. 8:4) ਸੇਵਾ ਦੇ ਇਨ੍ਹਾਂ ਦੋਵਾਂ ਪਹਿਲੂਆਂ ਲਈ ਯੂਨਾਨੀ ਵਿਚ ਇਕ ਹੀ ਸ਼ਬਦ ਡਿਆਕੋਨਿਆ ਵਰਤਿਆ ਗਿਆ ਹੈ। ਇਹ ਇੰਨਾ ਅਹਿਮ ਕਿਉਂ ਹੈ?
5 ਪੌਲੁਸ ਨੇ ਦੋਵੇਂ ਤਰ੍ਹਾਂ ਦੀ ਸੇਵਾ ਲਈ ਇੱਕੋ ਯੂਨਾਨੀ ਸ਼ਬਦ ਵਰਤ ਕੇ ਦਿਖਾਇਆ ਕਿ ਰਾਹਤ ਪਹੁੰਚਾਉਣ ਦਾ ਕੰਮ ਵੀ ਉੱਨਾ ਹੀ ਜ਼ਰੂਰੀ ਹੈ ਜਿੰਨਾ ਮਸੀਹੀ ਮੰਡਲੀ ਦਾ ਕੋਈ ਹੋਰ ਕੰਮ ਜ਼ਰੂਰੀ ਹੈ। ਉਸ ਨੇ ਆਪਣੀ ਪਹਿਲੀ ਚਿੱਠੀ ਵਿਚ ਲਿਖਿਆ ਸੀ, “ਵੱਖੋ-ਵੱਖਰੇ ਸੇਵਾ ਦੇ ਕੰਮ ਹਨ, ਪਰ ਇਹ ਸਾਰੇ ਕੰਮ ਇੱਕੋ ਪ੍ਰਭੂ ਲਈ ਕੀਤੇ ਜਾਂਦੇ ਹਨ; . . . ਇਹੀ ਸ਼ਕਤੀ ਇਹ ਸਾਰੇ ਕੰਮ ਕਰਦੀ ਹੈ।” (1 ਕੁਰਿੰ. 12:4-6, 11) ਪੌਲੁਸ ਨੇ ਮੰਡਲੀ ਵਿਚ ਹੋਣ ਵਾਲੇ ਸਾਰੇ ਕੰਮਾਂ ਨੂੰ “ਭਗਤੀ” ਕਿਹਾ ਹੈ। (ਰੋਮੀ. 12:1, 6-8) ਇਸ ਲਈ ਉਸ ਨੇ ਕੁਝ ਸਮਾਂ “ਪਵਿੱਤਰ ਸੇਵਕਾਂ” ਦੀ ਸੇਵਾ ਕਰਨ ਵਿਚ ਲਾਉਣਾ ਜ਼ਰੂਰੀ ਸਮਝਿਆ।—ਰੋਮੀ. 15:25, 26.
6 ਪੌਲੁਸ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਸਮਝਾਇਆ ਕਿ ਰਾਹਤ ਦਾ ਕੰਮ ਉਨ੍ਹਾਂ ਦੀ ਸੇਵਾ ਅਤੇ ਯਹੋਵਾਹ ਦੀ ਭਗਤੀ ਦਾ ਇਕ ਹਿੱਸਾ ਹੈ। ਧਿਆਨ ਦਿਓ ਕਿ ਉਸ ਨੇ ਕੀ ਦਲੀਲ ਦਿੱਤੀ: ਮਸੀਹੀ ਇਸ ਲਈ ਦੂਜਿਆਂ ਨੂੰ ਰਾਹਤ ਪਹੁੰਚਾਉਂਦੇ ਹਨ ਕਿਉਂਕਿ ਉਹ “ਮਸੀਹ ਬਾਰੇ ਖ਼ੁਸ਼ ਖ਼ਬਰੀ ਦੇ ਸੰਦੇਸ਼ ਮੁਤਾਬਕ ਚੱਲਦੇ” ਹਨ। (2 ਕੁਰਿੰ. 9:13) ਅਸੀਂ ਯਿਸੂ ਦੀਆਂ ਸਿੱਖਿਆਵਾਂ ਅਨੁਸਾਰ ਚੱਲਣਾ ਚਾਹੁੰਦੇ ਹਾਂ ਜਿਸ ਕਰਕੇ ਅਸੀਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ। ਪੌਲੁਸ ਨੇ ਕਿਹਾ ਕਿ ਜਦੋਂ ਅਸੀਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਇਹ ‘ਪਰਮੇਸ਼ੁਰ ਦੀ ਅਪਾਰ ਕਿਰਪਾ’ ਦਾ ਇਕ ਸਬੂਤ ਹੈ। (2 ਕੁਰਿੰ. 9:14; 1 ਪਤ. 4:10) ਇਸ ਲਈ ਪਹਿਰਾਬੁਰਜ 1 ਦਸੰਬਰ 1975 ਵਿਚ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਬਾਰੇ ਗੱਲ ਕੀਤੀ ਸੀ ਜਿਸ ਵਿਚ ਰਾਹਤ ਪਹੁੰਚਾਉਣ ਦਾ ਕੰਮ ਵੀ ਸ਼ਾਮਲ ਹੈ: “ਸਾਨੂੰ ਇਸ ਗੱਲ ʼਤੇ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਯਿਸੂ ਮਸੀਹ ਇਸ ਤਰ੍ਹਾਂ ਦੀ ਸੇਵਾ ਨੂੰ ਬਹੁਤ ਅਹਿਮੀਅਤ ਦਿੰਦੇ ਹਨ।” ਜੀ ਹਾਂ, ਰਾਹਤ ਦਾ ਕੰਮ ਪਵਿੱਤਰ ਸੇਵਾ ਦਾ ਇਕ ਜ਼ਰੂਰੀ ਹਿੱਸਾ ਹੈ।—ਰੋਮੀ. 12:1, 7; 2 ਕੁਰਿੰ. 8:7; ਇਬ. 13:16.
(2 ਕੁਰਿੰਥੀਆਂ 9:7) ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।
kr 196 ਪੈਰਾ 10
ਰਾਜ ਦੇ ਕੰਮਾਂ ਦਾ ਖ਼ਰਚਾ ਕਿਵੇਂ ਪੂਰਾ ਹੁੰਦਾ ਹੈ?
10 ਪਹਿਲਾ ਕਾਰਨ, ਅਸੀਂ ਆਪਣੀ ਇੱਛਾ ਨਾਲ ਦਾਨ ਦਿੰਦੇ ਹਾਂ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਹ ਕੰਮ ਕਰਨੇ ਚਾਹੁੰਦੇ ਹਾਂ “ਜਿਹੜੇ ਉਸ ਦੀਆਂ ਨਜ਼ਰਾਂ ਵਿਚ ਸਹੀ ਹਨ।” (1 ਯੂਹੰ. 3:22) ਦਿਲੋਂ ਦਾਨ ਦੇਣ ਵਾਲੇ ਤੋਂ ਯਹੋਵਾਹ ਵਾਕਈ ਖ਼ੁਸ਼ ਹੁੰਦਾ ਹੈ। ਗੌਰ ਕਰੋ ਕਿ ਪੌਲੁਸ ਰਸੂਲ ਨੇ ਦੱਸਿਆ ਕਿ ਮਸੀਹੀਆਂ ਨੂੰ ਕਿਸ ਭਾਵਨਾ ਨਾਲ ਦਾਨ ਦੇਣਾ ਚਾਹੀਦਾ ਹੈ। (2 ਕੁਰਿੰਥੀਆਂ 9:7 ਪੜ੍ਹੋ।) ਇਕ ਸੱਚਾ ਮਸੀਹੀ ਨਾ ਤਾਂ ਦਾਨ ਦੇਣ ਤੋਂ ਝਿਜਕਦਾ ਹੈ ਤੇ ਨਾ ਹੀ ਉਸ ਨੂੰ ਮਜਬੂਰ ਕਰਨਾ ਪੈਂਦਾ ਹੈ। ਉਹ ਦਾਨ ਇਸ ਲਈ ਦਿੰਦਾ ਹੈ ਕਿਉਂਕਿ ਉਸ ਨੇ “ਆਪਣੇ ਦਿਲ ਵਿਚ ਧਾਰਿਆ” ਹੁੰਦਾ ਹੈ। ਯਾਨੀ ਜਦੋਂ ਉਹ ਦੇਖਦਾ ਕਿ ਦਾਨ ਦੇਣ ਦੀ ਲੋੜ ਹੈ ਅਤੇ ਸੋਚਦਾ ਹੈ ਕਿ ਉਹ ਕਿਵੇਂ ਮਦਦ ਕਰ ਸਕਦਾ ਹੈ, ਤਾਂ ਉਹ ਦਾਨ ਦਿੰਦਾ ਹੈ। ਇਸ ਤਰ੍ਹਾਂ ਦਾ ਇਨਸਾਨ ਯਹੋਵਾਹ ਨੂੰ ਚੰਗਾ ਲੱਗਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”
ਹੀਰੇ-ਮੋਤੀਆਂ ਦੀ ਖੋਜ ਕਰੋ
(2 ਕੁਰਿੰਥੀਆਂ 9:15) ਆਓ ਆਪਾਂ ਪਰਮੇਸ਼ੁਰ ਦਾ ਧੰਨਵਾਦ ਕਰੀਏ ਕਿ ਉਸ ਨੇ ਇਹ ਵਰਦਾਨ ਦਿੱਤਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਪਰਮੇਸ਼ੁਰ ਦੇ ਵਰਦਾਨ ਲਈ ਕਦਰ ਦਿਖਾਓ
2 ਪੌਲੁਸ ਜਾਣਦਾ ਸੀ ਕਿ ਯਿਸੂ ਦਾ ਬਲੀਦਾਨ ਇਸ ਗੱਲ ਦੀ ਗਾਰੰਟੀ ਹੈ ਕਿ ਪਰਮੇਸ਼ੁਰ ਦੇ ਸਾਰੇ ਲਾਜਵਾਬ ਵਾਅਦੇ ਜ਼ਰੂਰ ਪੂਰੇ ਹੋਣਗੇ। (2 ਕੁਰਿੰਥੀਆਂ 1:20 ਪੜ੍ਹੋ।) ਇਸ ਤੋਂ ਪਤਾ ਲੱਗਦਾ ਹੈ ਕਿ ‘ਸ਼ਬਦਾਂ ਵਿਚ ਬਿਆਨ ਨਾ ਕੀਤੇ ਜਾਣ ਵਾਲੇ ਵਰਦਾਨ’ ਵਿਚ ਯਿਸੂ ਦੇ ਬਲੀਦਾਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਇਸ ਵਰਦਾਨ ਵਿਚ ਯਹੋਵਾਹ ਦਾ ਪਿਆਰ ਤੇ ਭਲਾਈ ਵੀ ਸ਼ਾਮਲ ਹੈ। ਹਾਂ, ਪੌਲੁਸ ਦੀ ਗੱਲ ਬਿਲਕੁਲ ਸਹੀ ਹੈ ਕਿ ਅਸੀਂ ਇਸ ਵਰਦਾਨ ਦੀ ਕੀਮਤ ਸ਼ਬਦਾਂ ਵਿਚ ਬਿਆਨ ਕਰ ਹੀ ਨਹੀਂ ਸਕਦੇ। ਅਸੀਂ ਇਸ ਬੇਸ਼ਕੀਮਤੀ ਵਰਦਾਨ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ? ਯਿਸੂ ਦੀ ਮੌਤ ਦੀ ਵਰ੍ਹੇ-ਗੰਢ ਮਨਾਉਣ ਤੋਂ ਪਹਿਲਾਂ ਇਹ ਵਰਦਾਨ ਸਾਨੂੰ ਕਿਹੜੇ ਕਦਮ ਚੁੱਕਣ ਲਈ ਪ੍ਰੇਰਿਤ ਕਰੇਗਾ? ਇਸ ਸਾਲ ਯਿਸੂ ਦੀ ਮੌਤ ਦੀ ਵਰ੍ਹੇ-ਗੰਢ ਬੁੱਧਵਾਰ, 23 ਮਾਰਚ 2016 ਨੂੰ ਮਨਾਈ ਜਾਵੇਗੀ।
(2 ਕੁਰਿੰਥੀਆਂ 10:17) “ਪਰ ਜਿਹੜਾ ਸ਼ੇਖ਼ੀ ਮਾਰੇ, ਉਹ ਯਹੋਵਾਹ ਉੱਤੇ ਸ਼ੇਖ਼ੀ ਮਾਰੇ।”
g99 7/8 28-29
ਕੀ ਹੰਕਾਰ ਕਰਨਾ ਗ਼ਲਤ ਹੈ?
ਮਸੀਹੀ ਯੂਨਾਨੀ ਸ਼ਾਸਤਰ ਵਿਚ, ਕਾਫਖਾਓਮੇ ਕ੍ਰਿਆ ਦਾ ਅਨੁਵਾਦ “ਫ਼ਖ਼ਰ ਕਰਨਾ, ਖ਼ੁਸ਼ੀ ਮਨਾਉਣੀ, ਅਭਿਮਾਨ ਕਰਨਾ,” ਹੈ। ਇਸ ਕ੍ਰਿਆ ਦਾ ਭਾਵ ਚੰਗਾ ਅਤੇ ਬੁਰਾ ਵੀ ਹੋ ਸਕਦਾ ਹੈ। ਉਦਾਹਰਣ ਲਈ, ਪੌਲੁਸ ਕਹਿੰਦਾ ਹੈ ਕਿ ਅਸੀਂ ‘ਪਰਮੇਸ਼ੁਰ ਦੇ ਪਰਤਾਪ ਦੀ ਆਸ ਉੱਤੇ ਅਭਮਾਨ ਕਰ ਸਕਦੇ’ ਹਾਂ। ਉਹ ਅੱਗੇ ਇਹ ਵੀ ਸਲਾਹ ਦਿੰਦਾ ਹੈ: “ਜੋ ਕੋਈ ਅਭਮਾਨ ਕਰਦਾ ਹੈ ਸੋ ਪ੍ਰਭੁ ਵਿੱਚ ਅਭਮਾਨ ਕਰੇ।” (ਰੋਮੀਆਂ 5:2; 2 ਕੁਰਿੰਥੀਆਂ 10:17) ਇਸ ਦਾ ਮਤਲਬ ਹੈ ਆਪਣੇ ਪਰਮੇਸ਼ੁਰ ਵਜੋਂ ਯਹੋਵਾਹ ਵਿਚ ਅਭਿਮਾਨ ਕਰਨਾ, ਜੋ ਇਕ ਅਜਿਹੀ ਭਾਵਨਾ ਹੈ ਜੋ ਸ਼ਾਇਦ ਸਾਨੂੰ ਉਸ ਦੀ ਨੇਕਨਾਮੀ ਵਿਚ ਖ਼ੁਸ਼ੀ ਮਨਾਉਣ ਲਈ ਪ੍ਰੇਰਿਤ ਕਰੇ।
ਬਾਈਬਲ ਪੜ੍ਹਾਈ
(2 ਕੁਰਿੰਥੀਆਂ 7:1-12) ਇਸ ਲਈ, ਪਿਆਰੇ ਭਰਾਵੋ, ਸਾਡੇ ਨਾਲ ਇਹ ਵਾਅਦੇ ਕੀਤੇ ਹੋਣ ਕਰਕੇ ਆਓ ਆਪਾਂ ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ ਅਤੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਪਵਿੱਤਰ ਬਣਦੇ ਜਾਈਏ। 2 ਆਪਣੇ ਦਿਲਾਂ ਵਿਚ ਸਾਨੂੰ ਥਾਂ ਦਿਓ। ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜਿਆ, ਅਸੀਂ ਕਿਸੇ ਨੂੰ ਗੁਮਰਾਹ ਨਹੀਂ ਕੀਤਾ ਅਤੇ ਅਸੀਂ ਕਿਸੇ ਦਾ ਫ਼ਾਇਦਾ ਨਹੀਂ ਉਠਾਇਆ। 3 ਮੈਂ ਇਹ ਗੱਲਾਂ ਤੁਹਾਡੇ ਉੱਤੇ ਦੋਸ਼ ਲਾਉਣ ਲਈ ਨਹੀਂ ਕਹਿ ਰਿਹਾ ਹਾਂ। ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਤੁਸੀਂ ਸਾਡੇ ਦਿਲਾਂ ਵਿਚ ਵੱਸਦੇ ਹੋ ਤਾਂਕਿ ਅਸੀਂ ਇਕੱਠੇ ਜੀਉਂਦੇ ਰਹੀਏ ਤੇ ਇਕੱਠੇ ਮਰੀਏ। 4 ਮੈਂ ਤੁਹਾਡੇ ਨਾਲ ਬੇਝਿਜਕ ਹੋ ਕੇ ਗੱਲ ਕਰ ਸਕਦਾ ਹਾਂ। ਮੈਨੂੰ ਤੁਹਾਡੇ ਉੱਤੇ ਮਾਣ ਹੈ। ਮੈਨੂੰ ਬਹੁਤ ਹੌਸਲਾ ਮਿਲਿਆ ਹੈ ਅਤੇ ਸਾਡੇ ਸਾਰੇ ਦੁੱਖਾਂ ਦੇ ਬਾਵਜੂਦ ਮੇਰਾ ਦਿਲ ਖ਼ੁਸ਼ੀ ਨਾਲ ਭਰਿਆ ਹੋਇਆ ਹੈ। 5 ਅਸਲ ਵਿਚ, ਜਦੋਂ ਅਸੀਂ ਮਕਦੂਨੀਆ ਪਹੁੰਚੇ, ਤਾਂ ਉੱਥੇ ਵੀ ਸਾਨੂੰ ਚੈਨ ਨਾ ਮਿਲਿਆ। ਅਸੀਂ ਹਰ ਤਰ੍ਹਾਂ ਦਾ ਦੁੱਖ ਸਹਿੰਦੇ ਰਹੇ: ਲੋਕੀਂ ਸਾਡਾ ਵਿਰੋਧ ਕਰਦੇ ਰਹੇ ਅਤੇ ਮੰਡਲੀਆਂ ਦੀ ਚਿੰਤਾ ਸਾਨੂੰ ਸਤਾਉਂਦੀ ਰਹੀ। 6 ਫਿਰ ਵੀ, ਨਿਰਾਸ਼ ਲੋਕਾਂ ਨੂੰ ਹੌਸਲਾ ਦੇਣ ਵਾਲੇ ਪਰਮੇਸ਼ੁਰ ਨੇ ਸਾਨੂੰ ਤੀਤੁਸ ਦੇ ਸਾਥ ਰਾਹੀਂ ਹੌਸਲਾ ਦਿੱਤਾ; 7 ਪਰ ਸਾਨੂੰ ਉਸ ਦੇ ਸਾਥ ਤੋਂ ਹੀ ਹੌਸਲਾ ਨਹੀਂ ਮਿਲਿਆ, ਸਗੋਂ ਇਸ ਗੱਲ ਤੋਂ ਵੀ ਕਿ ਤੀਤੁਸ ਨੂੰ ਤੁਹਾਡੇ ਕਰਕੇ ਹੌਸਲਾ ਮਿਲਿਆ ਸੀ। ਉਸ ਨੇ ਵਾਪਸ ਆ ਕੇ ਸਾਨੂੰ ਦੱਸਿਆ ਕਿ ਤੁਸੀਂ ਮੈਨੂੰ ਮਿਲਣ ਲਈ ਤਰਸ ਰਹੇ ਹੋ ਅਤੇ ਤੁਸੀਂ ਗਹਿਰੀ ਉਦਾਸੀ ਮਹਿਸੂਸ ਕੀਤੀ ਹੈ ਅਤੇ ਤੁਹਾਨੂੰ ਮੇਰਾ ਬਹੁਤ ਫ਼ਿਕਰ ਹੈ; ਇਹ ਜਾਣ ਕੇ ਮੈਨੂੰ ਹੋਰ ਵੀ ਖ਼ੁਸ਼ੀ ਹੋਈ ਹੈ। 8 ਇਸ ਲਈ, ਜੇ ਮੇਰੀ ਚਿੱਠੀ ਨੇ ਤੁਹਾਨੂੰ ਉਦਾਸ ਕੀਤਾ ਹੈ, ਤਾਂ ਮੈਨੂੰ ਕੋਈ ਅਫ਼ਸੋਸ ਨਹੀਂ। ਜੇ ਚਿੱਠੀ ਲਿਖਣ ਕਰਕੇ ਪਹਿਲਾਂ ਮੈਨੂੰ ਅਫ਼ਸੋਸ ਹੋਇਆ ਵੀ ਸੀ, (ਮੈਨੂੰ ਪਤਾ ਹੈ ਕਿ ਮੇਰੀ ਚਿੱਠੀ ਨੇ ਤੁਹਾਨੂੰ ਉਦਾਸ ਕੀਤਾ ਸੀ, ਪਰ ਸਿਰਫ਼ ਥੋੜ੍ਹੇ ਸਮੇਂ ਲਈ,) 9 ਪਰ ਹੁਣ ਮੈਂ ਖ਼ੁਸ਼ ਹਾਂ, ਇਸ ਲਈ ਨਹੀਂ ਕਿ ਤੁਸੀਂ ਉਦਾਸ ਹੋਏ ਸੀ, ਸਗੋਂ ਇਸ ਲਈ ਕਿ ਉਦਾਸ ਹੋਣ ਕਰਕੇ ਤੁਸੀਂ ਤੋਬਾ ਕੀਤੀ। ਤੁਹਾਡੀ ਉਦਾਸੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਸੀ ਜਿਸ ਕਰਕੇ ਤੁਹਾਨੂੰ ਸਾਡੀਆਂ ਗੱਲਾਂ ਤੋਂ ਕੋਈ ਨੁਕਸਾਨ ਨਹੀਂ ਹੋਇਆ। 10 ਕਿਉਂਕਿ ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਨਾਲ ਇਨਸਾਨ ਨੂੰ ਤੋਬਾ ਕਰਨ ਦੀ ਪ੍ਰੇਰਣਾ ਮਿਲਦੀ ਹੈ ਜਿਸ ਨਾਲ ਮੁਕਤੀ ਮਿਲਦੀ ਹੈ। ਇਸ ਗੱਲ ਦਾ ਤੁਹਾਨੂੰ ਕੋਈ ਅਫ਼ਸੋਸ ਨਹੀਂ ਹੋਣਾ ਚਾਹੀਦਾ; ਪਰ ਦੁਨਿਆਵੀ ਤਰੀਕੇ ਨਾਲ ਉਦਾਸ ਹੋਣ ਦਾ ਅੰਜਾਮ ਮੌਤ ਹੁੰਦਾ ਹੈ। 11 ਦੇਖੋ, ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਕਰਕੇ ਤੁਸੀਂ ਕਿੰਨੀ ਛੇਤੀ ਆਪਣੇ ਆਪ ਨੂੰ ਬੇਦਾਗ਼ ਸਾਬਤ ਕੀਤਾ, ਗ਼ਲਤ ਕੰਮ ਪ੍ਰਤੀ ਗੁੱਸਾ ਜ਼ਾਹਰ ਕੀਤਾ, ਪਰਮੇਸ਼ੁਰ ਦੇ ਡਰ ਦਾ ਸਬੂਤ ਦਿੱਤਾ, ਤੋਬਾ ਕਰਨ ਦੀ ਦਿਲੀ ਇੱਛਾ ਜ਼ਾਹਰ ਕੀਤੀ ਅਤੇ ਗ਼ਲਤੀ ਨੂੰ ਸੁਧਾਰਨ ਵਿਚ ਜੋਸ਼ ਦਿਖਾਇਆ! ਤੁਸੀਂ ਹਰ ਤਰੀਕੇ ਨਾਲ ਦਿਖਾਇਆ ਕਿ ਤੁਸੀਂ ਇਸ ਮਾਮਲੇ ਵਿਚ ਜੋ ਵੀ ਕੀਤਾ ਸਹੀ ਕੀਤਾ। 12 ਭਾਵੇਂ ਮੈਂ ਤੁਹਾਨੂੰ ਚਿੱਠੀ ਲਿਖੀ ਸੀ, ਪਰ ਉਸ ਇਨਸਾਨ ਲਈ ਨਹੀਂ ਜਿਸ ਨੇ ਗ਼ਲਤ ਕੰਮ ਕੀਤਾ ਸੀ, ਨਾ ਹੀ ਉਸ ਇਨਸਾਨ ਲਈ ਜਿਸ ਦੇ ਖ਼ਿਲਾਫ਼ ਗ਼ਲਤ ਕੰਮ ਕੀਤਾ ਗਿਆ ਸੀ, ਸਗੋਂ ਇਸ ਲਈ ਲਿਖੀ ਸੀ ਤਾਂਕਿ ਤੁਹਾਡੇ ਆਪਸ ਵਿਚ ਅਤੇ ਪਰਮੇਸ਼ੁਰ ਦੇ ਸਾਮ੍ਹਣੇ ਇਹ ਗੱਲ ਜ਼ਾਹਰ ਹੋ ਜਾਵੇ ਕਿ ਤੁਸੀਂ ਸਾਡੀਆਂ ਗੱਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹੋ।
20-26 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਕੁਰਿੰਥੀਆਂ 11-13
“ਪੌਲੁਸ ਦੇ ‘ਸਰੀਰ ਵਿਚ ਇਕ ਕੰਡਾ ਚੋਭਿਆ ਗਿਆ’”
(2 ਕੁਰਿੰਥੀਆਂ 12:7) ਪਰਮੇਸ਼ੁਰ ਦੁਆਰਾ ਮੈਨੂੰ ਦਿੱਤੇ ਗਏ ਸ਼ਾਨਦਾਰ ਸੰਦੇਸ਼ਾਂ ਕਰਕੇ ਕੋਈ ਮੈਨੂੰ ਜ਼ਿਆਦਾ ਨਾ ਸਮਝੇ। ਕਿਤੇ ਅਜਿਹਾ ਨਾ ਹੋਵੇ ਕਿ ਮੈਂ ਘਮੰਡ ਨਾਲ ਫੁੱਲ ਜਾਵਾਂ, ਇਸ ਲਈ ਮੈਨੂੰ ਦੁੱਖ ਦੇਣ ਵਾਸਤੇ ਮੇਰੇ ਸਰੀਰ ਵਿਚ ਇਕ ਕੰਡਾ ਚੋਭਿਆ ਗਿਆ ਹੈ ਜੋ ਸ਼ੈਤਾਨ ਦੇ ਦੂਤ ਵਾਂਗ ਮੈਨੂੰ ਦੁੱਖ ਦਿੰਦਾ ਹੈ, ਤਾਂਕਿ ਮੈਂ ਘਮੰਡ ਨਾਲ ਫੁੱਲ ਨਾ ਜਾਵਾਂ।
ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਤਾਕਤਵਰ
ਪਰਮੇਸ਼ੁਰ ਦੇ ਇਕ ਹੋਰ ਵਫ਼ਾਦਾਰ ਸੇਵਕ ਪੌਲੁਸ ਨੇ ਪਰਮੇਸ਼ੁਰ ਨੂੰ ਤਿੰਨ ਵਾਰ ਦੁਹਾਈ ਦਿੱਤੀ ਕਿ ਉਹ ਉਸ ਦੇ “ਸਰੀਰ ਵਿੱਚੋਂ ਇਕ ਕੰਡਾ” ਕੱਢ ਸੁੱਟੇ ਜਿਸ ਤੋਂ ਉਹ ਬਹੁਤ ਦੁਖੀ ਸੀ। ਇਹ “ਕੰਡਾ” ਜੋ ਵੀ ਸੀ, ਉਸ ਤੋਂ ਪੌਲੁਸ ਬਹੁਤ ਤੰਗ ਆ ਚੁੱਕਾ ਸੀ ਜਿਸ ਕਰਕੇ ਉਹ ਪਰਮੇਸ਼ੁਰ ਦੀ ਸੇਵਾ ਵਿਚ ਠੰਢਾ ਵੀ ਪੈ ਸਕਦਾ ਸੀ। ਪੌਲੁਸ ਨੇ ਇਸ ਕੰਡੇ ਦੀ ਤੁਲਨਾ ਲਗਾਤਾਰ ਮੁੱਕੇ ਲੱਗਣ ਨਾਲ ਕੀਤੀ ਸੀ। ਯਹੋਵਾਹ ਦਾ ਉਸ ਨੂੰ ਜਵਾਬ ਸੀ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” ਯਹੋਵਾਹ ਨੇ ਪੌਲੁਸ ਦੇ ਸਰੀਰ ਵਿੱਚੋਂ ਕੰਡਾ ਕੱਢਿਆ ਨਹੀਂ ਸੀ। ਪੌਲੁਸ ਨੂੰ ਇਹ ਸਮੱਸਿਆ ਲਗਾਤਾਰ ਸਹਿਣੀ ਪਈ, ਪਰ ਉਸ ਨੇ ਕਿਹਾ: “ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (2 ਕੁਰਿੰ. 12:7-10) ਉਸ ਦਾ ਕੀ ਮਤਲਬ ਸੀ?
(2 ਕੁਰਿੰਥੀਆਂ 12:8, 9) ਇਸ ਵਾਸਤੇ ਮੈਂ ਪ੍ਰਭੂ ਨੂੰ ਤਿੰਨ ਵਾਰ ਪ੍ਰਾਰਥਨਾ ਕੀਤੀ ਕਿ ਉਹ ਮੇਰੇ ਸਰੀਰ ਵਿੱਚੋਂ ਇਹ ਕੰਡਾ ਕੱਢ ਦੇਵੇ; 9 ਪਰ ਉਸ ਨੇ ਕਿਹਾ: “ਮੈਂ ਤੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਹੀ ਬਹੁਤ ਹੈ। ਕਮਜ਼ੋਰੀ ਦੌਰਾਨ ਮੇਰੀ ਤਾਕਤ ਪੂਰੀ ਤਰ੍ਹਾਂ ਤੇਰੇ ਨਾਲ ਹੁੰਦੀ ਹੈ।” ਇਸ ਕਰਕੇ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਖ਼ੁਸ਼ੀ-ਖ਼ੁਸ਼ੀ ਸ਼ੇਖ਼ੀਆਂ ਮਾਰਾਂਗਾ ਤਾਂਕਿ ਮੈਂ ਹਮੇਸ਼ਾ ਮਸੀਹ ਦੀ ਤਾਕਤ ਦੀ ਪਨਾਹ ਵਿਚ ਰਹਾਂ।
ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈ
17 ਪੌਲੁਸ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” ਪੌਲੁਸ ਨੇ ਕਿਹਾ: “ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ।” (2 ਕੁਰਿੰਥੀਆਂ 12:9; ਜ਼ਬੂਰਾਂ ਦੀ ਪੋਥੀ 147:5) ਪੌਲੁਸ ਨੇ ਦੇਖਿਆ ਕਿ ਮਸੀਹ ਰਾਹੀਂ ਪਰਮੇਸ਼ੁਰ ਦਾ ਸਾਇਆ ਉਸ ਉੱਤੇ ਸੀ। ਅੱਜ ਯਹੋਵਾਹ ਵੀ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਇਸੇ ਤਰ੍ਹਾਂ ਦਿੰਦਾ ਹੈ। ਯਹੋਵਾਹ ਦਾ ਆਪਣੇ ਭਗਤਾਂ ਉੱਤੇ ਸਾਇਆ ਹੈ ਅਤੇ ਉਹ ਉਨ੍ਹਾਂ ਦੀ ਰੱਖਿਆ ਕਰਦਾ ਹੈ।
18 ਸਿਰ ਤੇ ਛੱਤ ਹੋਣ ਦਾ ਇਹ ਮਤਲਬ ਨਹੀਂ ਕਿ ਬਾਹਰ ਮੀਂਹ ਨਹੀਂ ਪਵੇਗਾ ਜਾਂ ਹਵਾ ਨਹੀਂ ਵਗੇਗੀ, ਪਰ ਸਾਨੂੰ ਉਨ੍ਹਾਂ ਚੀਜ਼ਾਂ ਤੋਂ ਕੁਝ ਹੱਦ ਤਕ ਸੁਰੱਖਿਆ ਜ਼ਰੂਰ ਮਿਲ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਉੱਤੇ “ਮਸੀਹ ਦੀ ਸਮਰੱਥਾ” ਦਾ ਸਾਇਆ ਹੋਣ ਦਾ ਇਹ ਮਤਲਬ ਨਹੀਂ ਕਿ ਸਾਡੇ ਉੱਤੇ ਮੁਸ਼ਕਲਾਂ ਤੇ ਮੁਸੀਬਤਾਂ ਨਹੀਂ ਆਉਣਗੀਆਂ। ਪਰ ਇਹ ਸਾਇਆ ਸਾਡੀ ਨਿਹਚਾ ਦੀ ਰਾਖੀ ਕਰਦਾ ਹੈ ਤਾਂਕਿ ਇਸ ਦੁਨੀਆਂ ਦੇ ਨੁਕਸਾਨਦੇਹ ਅਸਰਾਂ ਅਤੇ ਸ਼ਤਾਨ ਦੇ ਹਮਲਿਆਂ ਦੇ ਬਾਵਜੂਦ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕੀਏ। (ਪਰਕਾਸ਼ ਦੀ ਪੋਥੀ 7:9, 15, 16) ਇਸ ਲਈ ਜੇ ਤੁਹਾਡੀ ਕੋਈ ਮੁਸ਼ਕਲ ‘ਤੁਹਾਥੋਂ ਦੂਰ’ ਨਹੀਂ ਹੋ ਰਹੀ, ਤਾਂ ਤੁਸੀਂ ਪੱਕਾ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਮੁਸ਼ਕਲ ਨੂੰ ਸਮਝਦਾ ਹੈ ਅਤੇ ਉਸ ਨੇ “ਤੁਹਾਡੀ ਦੁਹਾਈ ਦੀ ਅਵਾਜ਼” ਸੁਣੀ ਹੈ। (ਯਸਾਯਾਹ 30:19; 2 ਕੁਰਿੰਥੀਆਂ 1:3, 4) ਪੌਲੁਸ ਨੇ ਲਿਖਿਆ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।”—1 ਕੁਰਿੰਥੀਆਂ 10:13; ਫ਼ਿਲਿੱਪੀਆਂ 4:6, 7.
(2 ਕੁਰਿੰਥੀਆਂ 12:10) ਇਸ ਲਈ ਮੈਂ ਮਸੀਹ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਕਮਜ਼ੋਰੀਆਂ, ਬੇਇੱਜ਼ਤੀ, ਤੰਗੀਆਂ, ਅਤਿਆਚਾਰ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹਾਂ। ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ।
“ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ”
8 ਯਸਾਯਾਹ 40:30 ਪੜ੍ਹੋ। ਭਾਵੇਂ ਅਸੀਂ ਕਿੰਨੇ ਹੀ ਕਾਬਲ ਕਿਉਂ ਨਾ ਹੋਈਏ, ਫਿਰ ਵੀ ਅਸੀਂ ਆਪਣੀ ਤਾਕਤ ਨਾਲ ਸਭ ਕੁਝ ਨਹੀਂ ਕਰ ਸਕਦੇ। ਸਾਨੂੰ ਸਾਰਿਆਂ ਨੂੰ ਇਹ ਗੱਲ ਸਿੱਖਣ ਦੀ ਲੋੜ ਹੈ। ਪੌਲੁਸ ਬਹੁਤ ਹੀ ਕਾਬਲ ਸੀ, ਪਰ ਇਸ ਦੇ ਬਾਵਜੂਦ ਵੀ ਪੌਲੁਸ ਉਹ ਸਭ ਕੰਮ ਨਹੀਂ ਕਰ ਸਕਿਆ ਜੋ ਉਹ ਕਰਨਾ ਚਾਹੁੰਦਾ ਸੀ। ਜਦੋਂ ਉਸ ਨੇ ਆਪਣੀ ਇਸ ਚਿੰਤਾ ਬਾਰੇ ਪਰਮੇਸ਼ੁਰ ਨੂੰ ਦੱਸਿਆ, ਤਾਂ ਉਸ ਨੂੰ ਇਹ ਜਵਾਬ ਮਿਲਿਆ: “ਕਮਜ਼ੋਰੀ ਦੌਰਾਨ ਮੇਰੀ ਤਾਕਤ ਪੂਰੀ ਤਰ੍ਹਾਂ ਤੇਰੇ ਨਾਲ ਹੁੰਦੀ ਹੈ।” ਪੌਲੁਸ ਇਹ ਗੱਲ ਸਮਝ ਗਿਆ ਸੀ ਇਸ ਲਈ ਉਸ ਨੇ ਕਿਹਾ: “ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ।” (2 ਕੁਰਿੰ. 12:7-10) ਉਸ ਦੇ ਕਹਿਣ ਦਾ ਕੀ ਮਤਲਬ ਸੀ?
9 ਪੌਲੁਸ ਜਾਣਦਾ ਸੀ ਕਿ ਪਰਮੇਸ਼ੁਰ ਦੀ ਤਾਕਤ ਤੋਂ ਬਿਨਾਂ ਉਹ ਸਭ ਕੁਝ ਨਹੀਂ ਕਰ ਸਕਦਾ ਸੀ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਪੌਲੁਸ ਨੂੰ ਤਾਕਤ ਦਿੱਤੀ। ਇਸ ਤੋਂ ਇਲਾਵਾ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਉਸ ਨੂੰ ਉਹ ਕੰਮ ਕਰਨ ਦੀ ਤਾਕਤ ਵੀ ਦਿੱਤੀ ਜੋ ਉਹ ਆਪਣੀ ਤਾਕਤ ਨਾਲ ਕਦੀ ਵੀ ਨਹੀਂ ਕਰ ਸਕਦਾ ਸੀ। ਇਹ ਗੱਲ ਸਾਡੇ ਬਾਰੇ ਵੀ ਸੱਚ ਹੈ। ਯਹੋਵਾਹ ਵੱਲੋਂ ਮਿਲੀ ਸ਼ਕਤੀ ਨਾਲ ਅਸੀਂ ਜ਼ਰੂਰ ਤਾਕਤਵਰ ਬਣ ਜਾਵਾਂਗੇ।
ਹੀਰੇ-ਮੋਤੀਆਂ ਦੀ ਖੋਜ ਕਰੋ
(2 ਕੁਰਿੰਥੀਆਂ 12:2-4) ਮੈਂ ਮਸੀਹ ਦੇ ਇਕ ਚੇਲੇ ਨੂੰ ਜਾਣਦਾ ਹਾਂ ਜਿਸ ਨੂੰ ਚੌਦਾਂ ਸਾਲ ਪਹਿਲਾਂ ਤੀਸਰੇ ਸਵਰਗ ਨੂੰ ਚੁੱਕ ਲਿਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਨੂੰ ਸਰੀਰ ਵਿਚ ਚੁੱਕਿਆ ਗਿਆ ਸੀ ਜਾਂ ਫਿਰ ਸਰੀਰ ਤੋਂ ਬਿਨਾਂ; ਰੱਬ ਹੀ ਜਾਣਦਾ ਹੈ। 3 ਹਾਂ, ਮੈਂ ਅਜਿਹੇ ਆਦਮੀ ਨੂੰ ਜਾਣਦਾ ਹਾਂ ਜਿਸ ਨੂੰ ਇਕ ਬਹੁਤ ਸੋਹਣੀ ਜਗ੍ਹਾ ਲਿਜਾਇਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਨੂੰ ਸਰੀਰ ਵਿਚ ਲਿਜਾਇਆ ਗਿਆ ਸੀ ਜਾਂ ਫਿਰ ਸਰੀਰ ਤੋਂ ਬਿਨਾਂ; ਰੱਬ ਹੀ ਜਾਣਦਾ ਹੈ। 4 ਅਤੇ ਉਸ ਸੋਹਣੀ ਜਗ੍ਹਾ ਹੁੰਦਿਆਂ ਉਸ ਨੇ ਅਜਿਹੇ ਸ਼ਬਦ ਸੁਣੇ ਜਿਨ੍ਹਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਜਾਂ ਜਿਨ੍ਹਾਂ ਨੂੰ ਦੱਸਣ ਦੀ ਇਨਸਾਨ ਨੂੰ ਇਜਾਜ਼ਤ ਨਹੀਂ ਹੈ।
ਪਾਠਕਾਂ ਵੱਲੋਂ ਸਵਾਲ
2 ਕੁਰਿੰਥੀਆਂ 12:2 ਵਿਚ ਜ਼ਿਕਰ ਕੀਤੇ “ਤੀਸਰੇ ਸਵਰਗ” ਦਾ ਮਤਲਬ ‘ਨਵਾਂ ਆਕਾਸ਼’ ਯਾਨੀ ਮਸੀਹ ਦਾ ਰਾਜ ਹੋ ਸਕਦਾ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ ਤੇ ਜਿਸ ਨਾਲ 1,44,000 ਰਾਜ ਕਰਨਗੇ।—2 ਪਤ. 3:13.
ਇਹ ‘ਤੀਸਰਾ ਸਵਰਗ’ ਇਸ ਕਰਕੇ ਹੈ ਕਿਉਂਕਿ ਇਹ ਰਾਜ ਸਭ ਤੋਂ ਉੱਤਮ ਹਕੂਮਤ ਹੈ।
ਪੌਲੁਸ ਨੂੰ ਦਰਸ਼ਣ ਵਿਚ ਜਿਸ “ਸੋਹਣੀ ਜਗ੍ਹਾ” ਨੂੰ “ਲਿਜਾਇਆ ਗਿਆ ਸੀ,” ਉਸ ਦੇ ਅਲੱਗ-ਅਲੱਗ ਮਤਲਬ ਹੋ ਸਕਦੇ ਹਨ: (1) ਆਉਣ ਵਾਲੇ ਸਮੇਂ ਵਿਚ ਇਨਸਾਨਾਂ ਨੂੰ ਦਿੱਤੀ ਜਾਣ ਵਾਲੀ ਧਰਤੀ, (2) ਨਵੀਂ ਦੁਨੀਆਂ ਵਿਚ ਯਹੋਵਾਹ ਦੇ ਮੁਕੰਮਲ ਲੋਕਾਂ ਵਿਚ ਸ਼ਾਂਤੀ ਭਰਿਆ ਮਾਹੌਲ ਜੋ ਅੱਜ ਭੈਣ-ਭਰਾਵਾਂ ਵਿਚ ਸ਼ਾਂਤੀ ਭਰੇ ਮਾਹੌਲ ਨਾਲੋਂ ਕਿਤੇ ਜ਼ਿਆਦਾ ਵਧੀਆ ਹੋਵੇਗਾ ਅਤੇ (3) ਸਵਰਗ ਵਿਚ “ਪਰਮੇਸ਼ੁਰ ਦੇ ਬਾਗ਼” ਵਿਚ ਵਧੀਆ ਹਾਲਾਤ।
(2 ਕੁਰਿੰਥੀਆਂ 13:12) ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ।
it-2 177
ਚੁੰਮ ਕੇ
“ਪਿਆਰ ਨਾਲ ਚੁੰਮ ਕੇ।” ਪਹਿਲੀ ਸਦੀ ਦੇ ਮਸੀਹੀ ਇਕ-ਦੂਜੇ ਨੂੰ ਚੁੰਮਦੇ ਸਨ, ਸ਼ਾਇਦ ਆਦਮੀ-ਆਦਮੀ ਤੇ ਔਰਤਾਂ-ਔਰਤਾਂ ਨੂੰ ਚੁੰਮਦੀਆਂ ਸਨ। (ਰੋਮੀ 16:16; 1 ਕੁਰਿੰ 16:20; 2 ਕੁਰਿੰ 13:12; 1 ਥੱਸ 5:26; 1 ਪਤ 5:14) ਪਹਿਲੀ ਸਦੀ ਦੇ ਮਸੀਹੀ ਸ਼ਾਇਦ ਪ੍ਰਾਚੀਨ ਇਬਰਾਨੀਆਂ ਦੇ ਨਕਲ ਕਰਦਿਆਂ ਚੁੰਮ ਕੇ ਇਕ-ਦੂਜੇ ਦਾ ਸੁਆਗਤ ਕਰਦੇ ਸਨ। ਭਾਵੇਂ ਬਾਈਬਲ ਵਿਚ ਇਸ ਬਾਰੇ ਜ਼ਿਆਦਾ ਨਹੀਂ ਦੱਸਿਆ ਗਿਆ, ਪਰ “ਪਿਆਰ ਨਾਲ ਚੁੰਮ ਕੇ” ਤੋਂ ਪਤਾ ਲੱਗਦਾ ਹੈ ਕਿ ਮਸੀਹੀ ਮੰਡਲੀ ਵਿਚ ਪਿਆਰ ਤੇ ਏਕਤਾ ਸੀ।—ਯੂਹੰ 13:34, 35.
ਬਾਈਬਲ ਪੜ੍ਹਾਈ
(2 ਕੁਰਿੰਥੀਆਂ 11:1-15) ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਨਾਸਮਝੀ ਨੂੰ ਬਰਦਾਸ਼ਤ ਕਰ ਲਓ। ਪਰ ਅਸਲ ਵਿਚ ਤੁਸੀਂ ਮੈਨੂੰ ਬਰਦਾਸ਼ਤ ਕਰ ਵੀ ਰਹੇ ਹੋ! 2 ਪਰਮੇਸ਼ੁਰ ਵਾਂਗ ਮੈਨੂੰ ਵੀ ਤੁਹਾਡਾ ਬਹੁਤ ਫ਼ਿਕਰ ਹੈ ਕਿਉਂਕਿ ਮੈਂ ਆਪ ਇਕ ਆਦਮੀ ਨਾਲ ਯਾਨੀ ਮਸੀਹ ਨਾਲ ਤੁਹਾਡੀ ਕੁੜਮਾਈ ਕਰਾਈ ਹੈ ਅਤੇ ਮੈਂ ਤੁਹਾਨੂੰ ਉਸ ਕੋਲ ਪਾਕ ਕੁਆਰੀ ਵਜੋਂ ਲੈ ਕੇ ਜਾਣਾ ਚਾਹੁੰਦਾ ਹਾਂ। 3 ਪਰ ਮੈਨੂੰ ਡਰ ਹੈ ਕਿ ਜਿਵੇਂ ਸੱਪ ਨੇ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ ਸੀ, ਕਿਤੇ ਉਸੇ ਤਰ੍ਹਾਂ ਉਹ ਤੁਹਾਡੀ ਸੋਚ ਨੂੰ ਵੀ ਖ਼ਰਾਬ ਕਰ ਕੇ ਤੁਹਾਡੀ ਸਾਫ਼ਦਿਲੀ ਅਤੇ ਪਵਿੱਤਰਤਾ ਖ਼ਤਮ ਨਾ ਕਰ ਦੇਵੇ ਜਿਸ ਉੱਤੇ ਸਿਰਫ਼ ਮਸੀਹ ਦਾ ਹੱਕ ਹੈ। 4 ਤੁਹਾਨੂੰ ਉਸ ਇਨਸਾਨ ਨੂੰ ਤਾਂ ਬਰਦਾਸ਼ਤ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ ਜਿਹੜਾ ਆ ਕੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰਦਾ ਹੈ ਜਿਸ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਸੀ ਜਾਂ ਜੋ ਸ਼ਕਤੀ ਤੁਹਾਨੂੰ ਮਿਲੀ ਸੀ, ਉਸ ਦੀ ਬਜਾਇ ਤੁਹਾਡੀ ਸੋਚ ਉੱਤੇ ਅਸਰ ਕਰਨ ਵਾਲੀ ਕਿਸੇ ਹੋਰ ਸ਼ਕਤੀ ਦਾ ਪ੍ਰਚਾਰ ਕਰਦਾ ਹੈ ਜਾਂ ਤੁਸੀਂ ਜਿਸ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਸੀ, ਉਸ ਦੀ ਬਜਾਇ ਕਿਸੇ ਹੋਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। 5 ਮੈਂ ਸਮਝਦਾ ਹਾਂ ਕਿ ਮੈਂ ਤੁਹਾਡੇ ਮਹਾਂ ਰਸੂਲਾਂ ਨਾਲੋਂ ਕਿਸੇ ਵੀ ਗੱਲ ਵਿਚ ਘੱਟ ਸਾਬਤ ਨਹੀਂ ਹੋਇਆ। 6 ਪਰ ਜੇ ਮੇਰੇ ਅੰਦਰ ਚੰਗੀ ਤਰ੍ਹਾਂ ਗੱਲ ਕਰਨ ਦੀ ਯੋਗਤਾ ਨਹੀਂ ਵੀ ਹੈ, ਤਾਂ ਵੀ ਮੈਂ ਗਿਆਨ ਵਿਚ ਘੱਟ ਨਹੀਂ ਹਾਂ, ਪਰ ਅਸੀਂ ਹਰ ਤਰ੍ਹਾਂ ਨਾਲ ਅਤੇ ਸਾਰੀਆਂ ਗੱਲਾਂ ਵਿਚ ਆਪਣੇ ਗਿਆਨ ਦਾ ਤੁਹਾਨੂੰ ਸਬੂਤ ਦਿੱਤਾ ਹੈ। 7 ਮੈਂ ਖ਼ੁਸ਼ੀ-ਖ਼ੁਸ਼ੀ ਤੁਹਾਨੂੰ ਮੁਫ਼ਤ ਵਿਚ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ ਅਤੇ ਤੁਹਾਨੂੰ ਉੱਚਾ ਕਰਨ ਲਈ ਮੈਂ ਆਪਣੇ ਆਪ ਨੂੰ ਨੀਵਾਂ ਕੀਤਾ। ਤਾਂ ਕੀ ਮੈਂ ਇਸ ਤਰ੍ਹਾਂ ਕਰ ਕੇ ਕੋਈ ਗੁਨਾਹ ਕੀਤਾ? 8 ਮੈਂ ਦੂਸਰੀਆਂ ਮੰਡਲੀਆਂ ਤੋਂ ਖ਼ਰਚਾ ਲੈ ਕੇ ਉਨ੍ਹਾਂ ਨੂੰ ਲੁੱਟਿਆ ਤਾਂਕਿ ਤੁਹਾਡੀ ਸੇਵਾ ਕਰ ਸਕਾਂ; 9 ਪਰ ਤੁਹਾਡੇ ਨਾਲ ਹੁੰਦਿਆਂ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਪਈ, ਤਾਂ ਮੈਂ ਕਿਸੇ ਉੱਤੇ ਵੀ ਬੋਝ ਨਹੀਂ ਬਣਿਆ, ਕਿਉਂਕਿ ਮਕਦੂਨੀਆ ਤੋਂ ਆਏ ਭਰਾਵਾਂ ਨੇ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਮੈਨੂੰ ਬਹੁਤ ਕੁਝ ਦਿੱਤਾ। ਹਾਂ, ਮੈਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਕਿ ਮੈਂ ਤੁਹਾਡੇ ਲਈ ਬੋਝ ਨਾ ਬਣਾਂ ਅਤੇ ਨਾ ਹੀ ਕਦੇ ਬਣਾਂਗਾ। 10 ਜਿੰਨਾ ਚਿਰ ਮੈਂ ਮਸੀਹ ਦਾ ਚੇਲਾ ਹਾਂ, ਕੋਈ ਵੀ ਚੀਜ਼ ਮੈਨੂੰ ਪੂਰੇ ਅਖਾਯਾ ਵਿਚ ਇਸ ਗੱਲ ʼਤੇ ਸ਼ੇਖ਼ੀ ਮਾਰਨ ਤੋਂ ਰੋਕ ਨਹੀਂ ਸਕਦੀ। 11 ਮੈਂ ਤੁਹਾਡੇ ਲਈ ਬੋਝ ਕਿਉਂ ਨਹੀਂ ਬਣਿਆ? ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ ਹਾਂ? ਪਰਮੇਸ਼ੁਰ ਜਾਣਦਾ ਹੈ ਕਿ ਮੈਂ ਪਿਆਰ ਕਰਦਾ ਹਾਂ। 12 ਮੈਂ ਜੋ ਕਰ ਰਿਹਾ ਹਾਂ, ਮੈਂ ਕਰਦਾ ਰਹਾਂਗਾ ਤਾਂਕਿ ਉਨ੍ਹਾਂ ਲੋਕਾਂ ਨੂੰ ਕੋਈ ਮੌਕਾ ਨਾ ਦਿਆਂ ਜਿਹੜੇ ਸਾਡੇ ਵਾਂਗ ਰਸੂਲ ਹੋਣ ਦੀ ਸ਼ੇਖ਼ੀ ਮਾਰਦੇ ਹਨ ਅਤੇ ਸਾਡੀ ਬਰਾਬਰੀ ਕਰਨ ਦਾ ਬਹਾਨਾ ਭਾਲਦੇ ਹਨ। 13 ਅਜਿਹੇ ਆਦਮੀ ਝੂਠੇ ਰਸੂਲ ਅਤੇ ਧੋਖੇਬਾਜ਼ ਹਨ ਅਤੇ ਮਸੀਹ ਦੇ ਰਸੂਲ ਹੋਣ ਦਾ ਦਿਖਾਵਾ ਕਰਦੇ ਹਨ। 14 ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਸ਼ੈਤਾਨ ਵੀ ਚਾਨਣ ਦਾ ਦੂਤ ਹੋਣ ਦਾ ਦਿਖਾਵਾ ਕਰਦਾ ਹੈ। 15 ਇਸ ਲਈ ਮੈਂ ਇਸ ਗੱਲੋਂ ਹੈਰਾਨ ਨਹੀਂ ਹਾਂ ਕਿ ਉਸ ਦੇ ਸੇਵਕ ਵੀ ਨੇਕ ਕੰਮ ਕਰਨ ਵਾਲੇ ਸੇਵਕ ਹੋਣ ਦਾ ਦਿਖਾਵਾ ਕਰਦੇ ਹਨ। ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।
27 ਮਈ–2 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਲਾਤੀਆਂ 1-3
“ਮੈਂ ਉਸ ਦੇ ਮੂੰਹ ʼਤੇ ਕਿਹਾ”
(ਗਲਾਤੀਆਂ 2:11-13) ਪਰ ਜਦੋਂ ਕੇਫ਼ਾਸ ਅੰਤਾਕੀਆ ਆਇਆ, ਤਾਂ ਮੈਂ ਉਸ ਦੇ ਮੂੰਹ ʼਤੇ ਕਿਹਾ ਕਿ ਉਹ ਜੋ ਕਰ ਰਿਹਾ ਸੀ, ਬਿਲਕੁਲ ਗ਼ਲਤ ਸੀ। ਪਹਿਲਾਂ ਉਹ ਗ਼ੈਰ-ਯਹੂਦੀਆਂ ਨਾਲ ਬੈਠ ਕੇ ਖਾਂਦਾ-ਪੀਂਦਾ ਹੁੰਦਾ ਸੀ, ਪਰ ਫਿਰ ਜਦੋਂ ਯਾਕੂਬ ਕੋਲੋਂ ਕੁਝ ਭਰਾ ਆਏ, ਤਾਂ ਉਸ ਨੇ ਉਨ੍ਹਾਂ ਤੋਂ ਡਰ ਕੇ ਜਿਨ੍ਹਾਂ ਨੇ ਸੁੰਨਤ ਕਰਵਾਈ ਹੋਈ ਸੀ, ਗ਼ੈਰ-ਯਹੂਦੀਆਂ ਨਾਲ ਖਾਣਾ-ਪੀਣਾ ਛੱਡ ਦਿੱਤਾ ਤੇ ਉਨ੍ਹਾਂ ਤੋਂ ਦੂਰ-ਦੂਰ ਰਹਿਣ ਲੱਗਾ। ਬਾਕੀ ਦੇ ਯਹੂਦੀ ਵੀ ਉਸ ਨੂੰ ਦੇਖ ਕੇ ਇਹੀ ਪਖੰਡ ਕਰਨ ਲੱਗ ਪਏ, ਇੱਥੋਂ ਤਕ ਕਿ ਬਰਨਾਬਾਸ ਵੀ ਉਨ੍ਹਾਂ ਦੇ ਪਿੱਛੇ ਲੱਗ ਕੇ ਇਹੋ ਪਖੰਡ ਕਰਨ ਲੱਗ ਪਿਆ।
ਕੀ ਨਿਆਂ ਪ੍ਰਤੀ ਤੁਹਾਡਾ ਨਜ਼ਰੀਆ ਯਹੋਵਾਹ ਵਰਗਾ ਹੈ?
16 ਗਲਾਤੀਆਂ 2:11-14 ਪੜ੍ਹੋ। ਪਤਰਸ ਇਨਸਾਨਾਂ ਦਾ ਡਰ ਰੱਖਣ ਲੱਗਾ। (ਕਹਾ. 29:25) ਪਤਰਸ ਜਾਣਦਾ ਸੀ ਕਿ ਯਹੋਵਾਹ ਗ਼ੈਰ-ਯਹੂਦੀ ਮਸੀਹੀਆਂ ਬਾਰੇ ਕੀ ਸੋਚਦਾ ਸੀ। ਫਿਰ ਵੀ ਪਤਰਸ ਰਸੂਲ ਯਰੂਸ਼ਲਮ ਦੀ ਮੰਡਲੀ ਤੋਂ ਆਏ ਯਹੂਦੀ ਮਸੀਹੀਆਂ ਤੋਂ ਡਰ ਗਿਆ, ਜੋ ਅਜੇ ਸੁੰਨਤ ਕਰਾਉਣ ਵਿਚ ਵਿਸ਼ਵਾਸ ਕਰਦੇ ਸਨ। ਉਸ ਨੂੰ ਇਹ ਡਰ ਸੀ ਕਿ ਗ਼ੈਰ-ਯਹੂਦੀਆਂ ਨਾਲ ਸੰਗਤੀ ਰੱਖਣ ਕਰਕੇ ਯਹੂਦੀ ਮਸੀਹੀ ਉਸ ਨੂੰ ਨੀਵਾਂ ਸਮਝਣਗੇ। ਪੌਲੁਸ ਰਸੂਲ ਨੇ ਪਤਰਸ ਨੂੰ ਪਖੰਡੀ ਕਿਹਾ। ਕਿਉਂ? ਕਿਉਂਕਿ ਪੌਲੁਸ ਨੇ ਸੁਣਿਆ ਸੀ ਕਿ ਪਤਰਸ ਨੇ 49 ਈਸਵੀ ਵਿਚ ਗ਼ੈਰ-ਯਹੂਦੀਆਂ ਦੇ ਪੱਖ ਵਿਚ ਗੱਲ ਕੀਤੀ ਸੀ। (ਰਸੂ. 15:12; ਗਲਾ. 2:13) ਪਤਰਸ ਦੇ ਬੁਰੇ ਸਲੂਕ ਕਰਕੇ ਗ਼ੈਰ-ਯਹੂਦੀ ਮਸੀਹੀਆਂ ਨੇ ਕੀ ਕੀਤਾ? ਕੀ ਉਨ੍ਹਾਂ ਨੇ ਆਪਣੀ ਨਿਹਚਾ ਕਮਜ਼ੋਰ ਹੋਣ ਦਿੱਤੀ? ਕੀ ਪਤਰਸ ਨੂੰ ਇਸ ਗ਼ਲਤੀ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਹੱਥ ਧੋਣਾ ਪਿਆ?
(ਗਲਾਤੀਆਂ 2:14) ਪਰ ਜਦੋਂ ਮੈਂ ਦੇਖਿਆ ਕਿ ਉਹ ਖ਼ੁਸ਼ ਖ਼ਬਰੀ ਦੀ ਸੱਚਾਈ ਮੁਤਾਬਕ ਨਹੀਂ ਚੱਲ ਰਹੇ ਸਨ, ਤਾਂ ਮੈਂ ਕੇਫ਼ਾਸ ਨੂੰ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਕਿਹਾ: “ਜੇ ਤੂੰ ਯਹੂਦੀ ਹੁੰਦਾ ਹੋਇਆ, ਯਹੂਦੀਆਂ ਵਾਂਗ ਨਹੀਂ, ਸਗੋਂ ਗ਼ੈਰ-ਯਹੂਦੀਆਂ ਵਾਂਗ ਜੀ ਰਿਹਾ ਹੈਂ, ਤਾਂ ਫਿਰ ਤੂੰ ਗ਼ੈਰ-ਯਹੂਦੀਆਂ ਨੂੰ ਯਹੂਦੀਆਂ ਦੇ ਰੀਤਾਂ-ਰਿਵਾਜਾਂ ਉੱਤੇ ਚੱਲਣ ਲਈ ਕਿਉਂ ਮਜਬੂਰ ਕਰਦਾ ਹੈਂ?”
ਯਹੋਵਾਹ ਦੇ ਸੇਵਕਾਂ ਨੂੰ “ਕੋਈ ਠੋਕਰ ਨਹੀਂ ਲੱਗਦੀ”
12 ਪਤਰਸ ਦੇ ਦਿਲ ਵਿਚ ਇਨਸਾਨਾਂ ਦਾ ਡਰ ਸੀ ਜਿਸ ਕਰਕੇ ਉਹ ਕਈ ਵਾਰ ਬੁਰੀ ਤਰ੍ਹਾਂ ਡਿਗਿਆ। ਫਿਰ ਵੀ ਉਹ ਯਿਸੂ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਉਦਾਹਰਣ ਲਈ, ਉਸ ਨੇ ਲੋਕਾਂ ਸਾਮ੍ਹਣੇ ਆਪਣੇ ਮਾਲਕ ਯਿਸੂ ਨੂੰ ਇਕ ਵਾਰ ਨਹੀਂ, ਸਗੋਂ ਤਿੰਨ ਵਾਰ ਪਛਾਣਨ ਤੋਂ ਇਨਕਾਰ ਕੀਤਾ ਸੀ। (ਲੂਕਾ 22:54-62) ਬਾਅਦ ਵਿਚ ਪਤਰਸ ਨੇ ਯਹੂਦੀ ਮਸੀਹੀਆਂ ਤੇ ਗ਼ੈਰ-ਯਹੂਦੀ ਮਸੀਹੀਆਂ ਵਿਚ ਪੱਖਪਾਤ ਕੀਤਾ। ਉਹ ਗ਼ੈਰ-ਯਹੂਦੀ ਮਸੀਹੀਆਂ ਨਾਲ ਇਸ ਤਰ੍ਹਾਂ ਪੇਸ਼ ਆਇਆ ਜਿਵੇਂ ਉਹ ਯਹੂਦੀ ਮਸੀਹੀਆਂ ਨਾਲੋਂ ਨੀਵੇਂ ਹੋਣ। ਉਸ ਦਾ ਰਵੱਈਆ ਗ਼ਲਤ ਸੀ ਜਿਸ ਦਾ ਭੈਣਾਂ-ਭਰਾਵਾਂ ਉੱਤੇ ਬੁਰਾ ਅਸਰ ਪੈ ਸਕਦਾ ਸੀ। ਇਸ ਤਰ੍ਹਾਂ ਹੋਣ ਤੋਂ ਪਹਿਲਾਂ ਹੀ ਪੌਲੁਸ ਰਸੂਲ ਨੇ ਪਤਰਸ ਨੂੰ ਮੂੰਹ ʼਤੇ ਝਾੜਿਆ ਕਿਉਂਕਿ ਪੌਲੁਸ ਨੂੰ ਪਤਾ ਸੀ ਕਿ ਮੰਡਲੀ ਵਿਚ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਣਾ ਚਾਹੀਦਾ। (ਗਲਾ. 2:11-14) ਇਸ ਨਾਲ ਪਤਰਸ ਨੂੰ ਦੁੱਖ ਤਾਂ ਜ਼ਰੂਰ ਹੋਇਆ ਹੋਣਾ, ਪਰ ਉਸ ਨੇ ਪੌਲੁਸ ਦੀ ਸਲਾਹ ਨੂੰ ਮੰਨਿਆ ਅਤੇ ਉਹ ਜ਼ਿੰਦਗੀ ਦੀ ਦੌੜ ਵਿਚ ਦੌੜਦਾ ਰਿਹਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਗਲਾਤੀਆਂ 2:20) ਮੈਨੂੰ ਹੁਣ ਮਸੀਹ ਨਾਲ ਸੂਲ਼ੀ ʼਤੇ ਟੰਗਿਆ ਗਿਆ ਹੈ। ਇਸ ਲਈ ਹੁਣ ਮੈਂ ਆਪਣੇ ਲਈ ਨਹੀਂ ਜੀਉਂਦਾ, ਸਗੋਂ ਮੈਂ ਮਸੀਹ ਨਾਲ ਏਕਤਾ ਵਿਚ ਬੱਝਾ ਰਹਿ ਕੇ ਜੀਉਂਦਾ ਹਾਂ। ਵਾਕਈ ਜੋ ਜ਼ਿੰਦਗੀ ਮੈਂ ਹੁਣ ਜੀ ਰਿਹਾ ਹਾਂ, ਉਹ ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।
“ਬਹੁਤ ਸਾਰੀਆਂ ਮੁਸੀਬਤਾਂ” ਦੇ ਬਾਵਜੂਦ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰੋ
20 ਪਰ ਗੁੱਝੇ ਹਮਲਿਆਂ ਬਾਰੇ ਕੀ? ਮਿਸਾਲ ਲਈ, ਅਸੀਂ ਨਿਰਾਸ਼ਾ ਦਾ ਸਾਮ੍ਹਣਾ ਕਿੱਦਾਂ ਕਰ ਸਕਦੇ ਹਾਂ? ਇਕ ਵਧੀਆ ਤਰੀਕਾ ਹੈ ਯਿਸੂ ਦੀ ਕੁਰਬਾਨੀ ʼਤੇ ਸੋਚ-ਵਿਚਾਰ ਕਰਨਾ। ਪੌਲੁਸ ਰਸੂਲ ਨੇ ਵੀ ਇੱਦਾਂ ਹੀ ਕੀਤਾ। ਭਾਵੇਂ ਉਸ ਨੇ ਕਈ ਵਾਰੀ ਆਪਣੇ ਆਪ ਨੂੰ ਬੇਬੱਸ ਮਹਿਸੂਸ ਕੀਤਾ ਸੀ, ਪਰ ਉਹ ਜਾਣਦਾ ਸੀ ਕਿ ਯਿਸੂ ਮੁਕੰਮਲ ਇਨਸਾਨਾਂ ਲਈ ਨਹੀਂ, ਸਗੋਂ ਪਾਪੀਆਂ ਲਈ ਮਰਿਆ ਸੀ। ਪੌਲੁਸ ਵੀ ਉਨ੍ਹਾਂ ਪਾਪੀਆਂ ਵਿੱਚੋਂ ਇਕ ਸੀ। ਇਸ ਲਈ ਉਸ ਨੇ ਲਿਖਿਆ: “ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।” (ਗਲਾ. 2:20) ਜੀ ਹਾਂ, ਪੌਲੁਸ ਨੇ ਯਿਸੂ ਦੀ ਕੁਰਬਾਨੀ ʼਤੇ ਭਰੋਸਾ ਰੱਖਿਆ। ਉਸ ਨੇ ਮਹਿਸੂਸ ਕੀਤਾ ਕਿ ਇਹ ਕੁਰਬਾਨੀ ਉਸ ਦੀ ਖ਼ਾਤਰ ਦਿੱਤੀ ਗਈ ਸੀ।
21 ਜੇਕਰ ਤੁਸੀਂ ਮੰਨਦੇ ਹੋ ਕਿ ਯਹੋਵਾਹ ਨੇ ਤੁਹਾਡੀ ਖ਼ਾਤਰ ਯਿਸੂ ਦੀ ਕੁਰਬਾਨੀ ਦਿੱਤੀ ਹੈ, ਤਾਂ ਤੁਹਾਨੂੰ ਵੀ ਫ਼ਾਇਦਾ ਹੋਵੇਗਾ। ਇਸ ਦਾ ਮਤਲਬ ਇਹ ਨਹੀਂ ਕਿ ਨਿਰਾਸ਼ਾ ਇਕਦਮ ਖ਼ਤਮ ਹੋ ਜਾਵੇਗੀ। ਕੁਝ ਜਣਿਆਂ ਨੂੰ ਨਵੀਂ ਦੁਨੀਆਂ ਆਉਣ ਤਕ ਸਮੇਂ-ਸਮੇਂ ʼਤੇ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਯਾਦ ਰੱਖੋ ਕਿ ਇਨਾਮ ਉਨ੍ਹਾਂ ਨੂੰ ਹੀ ਮਿਲੇਗਾ ਜੋ ਹਿੰਮਤ ਨਹੀਂ ਹਾਰਨਗੇ। ਉਹ ਦਿਨ ਬਹੁਤ ਨੇੜੇ ਹੈ ਜਦ ਪਰਮੇਸ਼ੁਰ ਦਾ ਰਾਜ ਕਾਇਮ ਹੋਵੇਗਾ। ਉਸ ਦੇ ਰਾਜ ਵਿਚ ਸਾਰੀ ਧਰਤੀ ʼਤੇ ਸ਼ਾਂਤੀ ਹੋਵੇਗੀ ਅਤੇ ਸਾਰੇ ਇਨਸਾਨ ਮੁਕੰਮਲ ਹੋ ਜਾਣਗੇ। ਭਾਵੇਂ ਕਿ ਤੁਹਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ, ਪਰ ਉਸ ਦੇ ਰਾਜ ਵਿਚ ਜਾਣ ਦੇ ਆਪਣੇ ਇਰਾਦੇ ʼਤੇ ਪੱਕੇ ਰਹੋ।
(ਗਲਾਤੀਆਂ 3:1) ਨਾਸਮਝ ਗਲਾਤੀਓ, ਤੁਹਾਨੂੰ ਯਿਸੂ ਮਸੀਹ ਦੇ ਸੂਲ਼ੀ ʼਤੇ ਟੰਗੇ ਜਾਣ ਬਾਰੇ ਇੰਨੀ ਚੰਗੀ ਤਰ੍ਹਾਂ ਸਮਝਾਇਆ ਗਿਆ ਸੀ ਜਿਵੇਂ ਕਿ ਇਹ ਤੁਹਾਡੀਆਂ ਅੱਖਾਂ ਸਾਮ੍ਹਣੇ ਹੋਇਆ ਹੋਵੇ। ਤਾਂ ਫਿਰ, ਕਿਸ ਨੇ ਤੁਹਾਨੂੰ ਭਰਮਾਇਆ ਹੈ?
it-1 880
ਗਲਾਤੀਆਂ ਨੂੰ ਚਿੱਠੀ
ਪੌਲੁਸ ਨੇ ਕਿਹਾ, “ਨਾਸਮਝ ਗਲਾਤੀਓ।” ਇਹ ਇਸ ਗੱਲ ਦਾ ਸਬੂਤ ਨਹੀਂ ਕਿ ਉਹ ਇੱਕੋ ਨਸਲ ਦੇ ਲੋਕਾਂ ਦੀ ਗੱਲ ਕਰ ਰਿਹਾ ਸੀ ਜੋ ਗਲਾਤੀਆ ਦੇ ਉੱਤਰੀ ਭਾਗ ਵਿਚ ਰਹਿੰਦੇ ਗੈਲਿਕ ਲੋਕਾਂ ਤੋਂ ਆਏ ਸਨ। (ਗਲਾ 3:1) ਇਸ ਦੀ ਬਜਾਇ, ਪੌਲੁਸ ਮੰਡਲੀਆਂ ਵਿਚ ਕੁਝ ਜਣਿਆਂ ਨੂੰ ਝਿੜਕ ਰਿਹਾ ਸੀ ਜਿਹੜੇ ਆਪਣੇ ʼਤੇ ਯਹੂਦੀ ਮਤ ਉੱਤੇ ਜ਼ੋਰ ਦੇਣ ਵਾਲਿਆਂ ਦਾ ਅਸਰ ਪੈਣ ਦੇ ਰਹੇ ਸਨ। ਇਹ ਉਹ ਯਹੂਦੀ ਸਨ ਜਿਹੜੇ ਨਵੇਂ ਇਕਰਾਰ ਰਾਹੀਂ “ਨਿਹਚਾ ਕਰਨ ਕਰਕੇ ਧਰਮੀ ਠਹਿਰਾਏ” ਜਾਣ ਦੀ ਬਜਾਇ ਮੂਸਾ ਦੇ ਕਾਨੂੰਨ ਰਾਹੀਂ ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। (2:15–3:14; 4:9, 10) ਪੌਲੁਸ ਨੇ ਜਿਨ੍ਹਾਂ “ਗਲਾਤੀਆ ਦੀਆਂ ਮੰਡਲੀਆਂ” (1:2) ਨੂੰ ਲਿਖਿਆ, ਉਨ੍ਹਾਂ ਵਿਚ ਯਹੂਦੀ ਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕ ਸਨ। ਗ਼ੈਰ-ਯਹੂਦੀਆਂ ਵਿਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਯਹੂਦੀ ਧਰਮ ਅਪਣਾ ਕੇ ਸੁੰਨਤ ਕਰਾਈ ਸੀ ਅਤੇ ਹੋਰ ਕੌਮਾਂ ਵਿੱਚੋਂ ਆਏ ਬੇਸੁੰਨਤੇ ਲੋਕ। ਬਿਨਾਂ ਸ਼ੱਕ ਕੁਝ ਜਣੇ ਕੈੱਲਟਿਕ ਪਿਛੋਕੜ ਦੇ ਸਨ। (ਰਸੂ 13:14, 43; 16:1; ਗਲਾ 5:2) ਇਨ੍ਹਾਂ ਸਾਰਿਆਂ ਨੂੰ ਹੀ ਗਲਾਤੀਆਂ ਦੇ ਮਸੀਹੀ ਕਿਹਾ ਗਿਆ ਸੀ ਕਿਉਂਕਿ ਜਿਸ ਇਲਾਕੇ ਵਿਚ ਉਹ ਰਹਿੰਦੇ ਸਨ, ਉਹ ਇਲਾਕਾ ਗਲਾਤੀਆ ਸੀ। ਸੋ ਕਹਿਣ ਦਾ ਮਤਲਬ ਹੈ ਕਿ ਪੌਲੁਸ ਉਨ੍ਹਾਂ ਨੂੰ ਚਿੱਠੀ ਲਿਖ ਰਿਹਾ ਸੀ ਜੋ ਇਸ ਰੋਮੀ ਸੂਬੇ ਦੇ ਦੱਖਣੀ ਭਾਗ ਵਿਚ ਰਹਿੰਦੇ ਸਨ ਅਤੇ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਉਹ ਉੱਤਰੀ ਭਾਗ ਵਿਚ ਰਹਿੰਦੇ ਅਜਨਬੀਆਂ ਨੂੰ ਨਹੀਂ ਲਿਖ ਰਿਹਾ ਸੀ ਜਿੱਥੇ ਉਹ ਕਦੇ ਗਿਆ ਹੀ ਨਹੀਂ ਸੀ।
ਬਾਈਬਲ ਪੜ੍ਹਾਈ
(ਗਲਾਤੀਆਂ 2:11-21) ਪਰ ਜਦੋਂ ਕੇਫ਼ਾਸ ਅੰਤਾਕੀਆ ਆਇਆ, ਤਾਂ ਮੈਂ ਉਸ ਦੇ ਮੂੰਹ ʼਤੇ ਕਿਹਾ ਕਿ ਉਹ ਜੋ ਕਰ ਰਿਹਾ ਸੀ, ਬਿਲਕੁਲ ਗ਼ਲਤ ਸੀ। 12 ਪਹਿਲਾਂ ਉਹ ਗ਼ੈਰ-ਯਹੂਦੀਆਂ ਨਾਲ ਬੈਠ ਕੇ ਖਾਂਦਾ-ਪੀਂਦਾ ਹੁੰਦਾ ਸੀ, ਪਰ ਫਿਰ ਜਦੋਂ ਯਾਕੂਬ ਕੋਲੋਂ ਕੁਝ ਭਰਾ ਆਏ, ਤਾਂ ਉਸ ਨੇ ਉਨ੍ਹਾਂ ਤੋਂ ਡਰ ਕੇ ਜਿਨ੍ਹਾਂ ਨੇ ਸੁੰਨਤ ਕਰਵਾਈ ਹੋਈ ਸੀ, ਗ਼ੈਰ-ਯਹੂਦੀਆਂ ਨਾਲ ਖਾਣਾ-ਪੀਣਾ ਛੱਡ ਦਿੱਤਾ ਤੇ ਉਨ੍ਹਾਂ ਤੋਂ ਦੂਰ-ਦੂਰ ਰਹਿਣ ਲੱਗਾ। 13 ਬਾਕੀ ਦੇ ਯਹੂਦੀ ਵੀ ਉਸ ਨੂੰ ਦੇਖ ਕੇ ਇਹੀ ਪਖੰਡ ਕਰਨ ਲੱਗ ਪਏ, ਇੱਥੋਂ ਤਕ ਕਿ ਬਰਨਾਬਾਸ ਵੀ ਉਨ੍ਹਾਂ ਦੇ ਪਿੱਛੇ ਲੱਗ ਕੇ ਇਹੋ ਪਖੰਡ ਕਰਨ ਲੱਗ ਪਿਆ। 14 ਪਰ ਜਦੋਂ ਮੈਂ ਦੇਖਿਆ ਕਿ ਉਹ ਖ਼ੁਸ਼ ਖ਼ਬਰੀ ਦੀ ਸੱਚਾਈ ਮੁਤਾਬਕ ਨਹੀਂ ਚੱਲ ਰਹੇ ਸਨ, ਤਾਂ ਮੈਂ ਕੇਫ਼ਾਸ ਨੂੰ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਕਿਹਾ: “ਜੇ ਤੂੰ ਯਹੂਦੀ ਹੁੰਦਾ ਹੋਇਆ, ਯਹੂਦੀਆਂ ਵਾਂਗ ਨਹੀਂ, ਸਗੋਂ ਗ਼ੈਰ-ਯਹੂਦੀਆਂ ਵਾਂਗ ਜੀ ਰਿਹਾ ਹੈਂ, ਤਾਂ ਫਿਰ ਤੂੰ ਗ਼ੈਰ-ਯਹੂਦੀਆਂ ਨੂੰ ਯਹੂਦੀਆਂ ਦੇ ਰੀਤਾਂ-ਰਿਵਾਜਾਂ ਉੱਤੇ ਚੱਲਣ ਲਈ ਕਿਉਂ ਮਜਬੂਰ ਕਰਦਾ ਹੈਂ?” 15 ਅਸੀਂ ਜੋ ਜਨਮ ਤੋਂ ਯਹੂਦੀ ਹਾਂ ਅਤੇ ਗ਼ੈਰ-ਯਹੂਦੀ ਕੌਮਾਂ ਦੇ ਪਾਪੀ ਲੋਕਾਂ ਵਰਗੇ ਨਹੀਂ ਹਾਂ, 16 ਇਹ ਗੱਲ ਜਾਣਦੇ ਹਾਂ ਕਿ ਅਸੀਂ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਨਹੀਂ, ਪਰ ਸਿਰਫ਼ ਮਸੀਹ ਯਿਸੂ ʼਤੇ ਨਿਹਚਾ ਕਰਨ ਕਰਕੇ ਧਰਮੀ ਠਹਿਰਾਏ ਜਾ ਸਕਦੇ ਹਾਂ। ਇਸੇ ਲਈ ਅਸੀਂ ਮਸੀਹ ਯਿਸੂ ʼਤੇ ਨਿਹਚਾ ਕਰਦੇ ਹਾਂ, ਤਾਂਕਿ ਅਸੀਂ ਮਸੀਹ ʼਤੇ ਨਿਹਚਾ ਕਰਨ ਕਰਕੇ ਧਰਮੀ ਠਹਿਰਾਏ ਜਾ ਸਕੀਏ, ਨਾ ਕਿ ਮੂਸਾ ਦੇ ਕਾਨੂੰਨ ʼਤੇ ਚੱਲਣ ਕਰਕੇ, ਕਿਉਂਕਿ ਕੋਈ ਵੀ ਇਨਸਾਨ ਮੂਸਾ ਦੇ ਕਾਨੂੰਨ ʼਤੇ ਚੱਲਣ ਕਰਕੇ ਧਰਮੀ ਨਹੀਂ ਠਹਿਰਾਇਆ ਜਾਵੇਗਾ। 17 ਹੁਣ ਅਸੀਂ ਤਾਂ ਮਸੀਹ ਰਾਹੀਂ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਸਾਨੂੰ ਪਾਪੀ ਸਮਝਿਆ ਜਾਂਦਾ ਹੈ। ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਮਸੀਹ ਸਾਨੂੰ ਪਾਪ ਕਰਨ ਲਈ ਉਕਸਾਉਂਦਾ ਹੈ? ਬਿਲਕੁਲ ਨਹੀਂ! 18 ਕਿਉਂਕਿ ਜੇ ਮੈਂ ਉਨ੍ਹਾਂ ਚੀਜ਼ਾਂ ਨੂੰ ਦੁਬਾਰਾ ਉਸਾਰਾਂ ਜਿਨ੍ਹਾਂ ਨੂੰ ਮੈਂ ਢਾਹ ਚੁੱਕਾ ਹਾਂ, ਤਾਂ ਮੈਂ ਦਿਖਾਉਂਦਾ ਹਾਂ ਕਿ ਮੈਂ ਇਸ ਕਾਨੂੰਨ ਦਾ ਗੁਨਾਹਗਾਰ ਹਾਂ। 19 ਇਸ ਕਾਨੂੰਨ ʼਤੇ ਚੱਲ ਕੇ ਮੈਂ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ, ਤਾਂਕਿ ਮੈਂ ਪਰਮੇਸ਼ੁਰ ਲਈ ਜੀਵਾਂ। 20 ਮੈਨੂੰ ਹੁਣ ਮਸੀਹ ਨਾਲ ਸੂਲ਼ੀ ʼਤੇ ਟੰਗਿਆ ਗਿਆ ਹੈ। ਇਸ ਲਈ ਹੁਣ ਮੈਂ ਆਪਣੇ ਲਈ ਨਹੀਂ ਜੀਉਂਦਾ, ਸਗੋਂ ਮੈਂ ਮਸੀਹ ਨਾਲ ਏਕਤਾ ਵਿਚ ਬੱਝਾ ਰਹਿ ਕੇ ਜੀਉਂਦਾ ਹਾਂ। ਵਾਕਈ ਜੋ ਜ਼ਿੰਦਗੀ ਮੈਂ ਹੁਣ ਜੀ ਰਿਹਾ ਹਾਂ, ਉਹ ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ। 21 ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਨਹੀਂ ਠੁਕਰਾਉਂਦਾ; ਕਿਉਂਕਿ ਜੇ ਇਨਸਾਨਾਂ ਨੂੰ ਮੂਸਾ ਦੇ ਕਾਨੂੰਨ ਦੇ ਜ਼ਰੀਏ ਧਰਮੀ ਠਹਿਰਾਇਆ ਜਾਂਦਾ ਹੈ, ਤਾਂ ਫਿਰ ਮਸੀਹ ਦੇ ਮਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ।
it-2 p. 587 ਪੈਰਾ 3
ਇਸ ਤੋਂ ਕੁਝ ਸਮੇਂ ਬਾਅਦ ਪਤਰਸ ਸੀਰੀਆ ਦੇ ਅੰਤਾਕੀਆ ਸ਼ਹਿਰ ਵਿਚ ਆਇਆ ਅਤੇ ਗ਼ੈਰ-ਯਹੂਦੀਆਂ ਨਾਲ ਸੰਗਤੀ ਕਰਨ ਲੱਗ ਪਿਆ। ਪਰ ਜਦੋਂ ਯਰੂਸ਼ਲਮ ਤੋਂ ਕੁਝ ਯਹੂਦੀ ਆਏ, ਤਾਂ ਉਹ ਇਨਸਾਨਾਂ ਦੇ ਡਰ ਕਰਕੇ ਗ਼ੈਰ-ਯਹੂਦੀਆਂ ਤੋਂ ਦੂਰ-ਦੂਰ ਰਹਿਣ ਲੱਗ ਪਿਆ। ਇਹ ਕੰਮ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਸੀ ਕਿਉਂਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਜਾਤ-ਪਾਤ ਮਾਅਨੇ ਨਹੀਂ ਰੱਖਦੀ। ਬਰਨਾਬਾਸ ਵੀ ਇਹੀ ਪਖੰਡ ਕਰਨ ਲੱਗ ਪਿਆ। ਇਹ ਸਾਰਾ ਕੁਝ ਦੇਖ ਕੇ ਪੌਲੁਸ ਨੇ ਪਤਰਸ ਨੂੰ ਝਾੜਿਆ ਕਿਉਂਕਿ ਉਸ ਦਾ ਰਵੱਈਆ ਮੰਡਲੀਆਂ ਦੇ ਵਾਧੇ ਵਿਚ ਰੁਕਾਵਟ ਸੀ।—ਗਲਾ 2:11-14.