ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • th ਪਾਠ 1 ਸਫ਼ਾ 4
  • ਦਿਲਚਸਪ ਸ਼ੁਰੂਆਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਿਲਚਸਪ ਸ਼ੁਰੂਆਤ
  • ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਜਾਣਕਾਰੀ ਨੂੰ ਲਾਗੂ ਕਰਨ ਬਾਰੇ ਦੱਸੋ
    ਲਗਨ ਨਾਲ ਪੜ੍ਹੋ ਅਤੇ ਸਿਖਾਓ
ਲਗਨ ਨਾਲ ਪੜ੍ਹੋ ਅਤੇ ਸਿਖਾਓ
th ਪਾਠ 1 ਸਫ਼ਾ 4

ਪਾਠ 1

ਦਿਲਚਸਪ ਸ਼ੁਰੂਆਤ

ਆਇਤ

ਰਸੂਲਾਂ ਦੇ ਕੰਮ 17:22

ਸਾਰ: ਭਾਸ਼ਣ ਦੀ ਸ਼ੁਰੂਆਤ ਦਿਲਚਸਪ ਹੋਣੀ ਚਾਹੀਦੀ ਹੈ। ਇਸ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਕਿਸ ਵਿਸ਼ੇ ʼਤੇ ਗੱਲ ਕਰਨੀ ਹੈ ਅਤੇ ਸੁਣਨ ਵਾਲਿਆਂ ਨੂੰ ਇਸ ਤੋਂ ਕੀ ਫ਼ਾਇਦਾ ਹੋਵੇਗਾ।

ਇਸ ਤਰ੍ਹਾਂ ਕਿਵੇਂ ਕਰੀਏ?

  • ਦਿਲਚਸਪੀ ਜਗਾਓ। ਤੁਸੀਂ ਕੋਈ ਸਵਾਲ ਪੁੱਛ ਕੇ, ਕੋਈ ਤਜਰਬਾ ਦੱਸ ਕੇ, ਕੋਈ ਖ਼ਬਰ ਦੱਸ ਕੇ ਜਾਂ ਕੋਈ ਹੋਰ ਗੱਲ ਕਹਿ ਕੇ ਸੁਣਨ ਵਾਲਿਆਂ ਦੀ ਦਿਲਚਸਪੀ ਜਗ੍ਹਾ ਸਕਦੇ ਹੋ।

    ਸੁਝਾਅ

    ਪਹਿਲਾਂ ਹੀ ਸੋਚੋ ਕਿ ਲੋਕਾਂ ਨੂੰ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਹੈ ਤੇ ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਹੈ, ਫਿਰ ਉਸ ਮੁਤਾਬਕ ਆਪਣੀ ਗੱਲਬਾਤ ਸ਼ੁਰੂ ਕਰੋ।

  • ਵਿਸ਼ਾ ਸਾਫ਼-ਸਾਫ਼ ਦੱਸੋ। ਇਸ ਗੱਲ ਦਾ ਧਿਆਨ ਰੱਖੋ ਕਿ ਸ਼ੁਰੂਆਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਸੁਣਨ ਵਾਲਿਆਂ ਨੂੰ ਵਿਸ਼ਾ ਅਤੇ ਇਸ ਦਾ ਮਕਸਦ ਸਾਫ਼-ਸਾਫ਼ ਪਤਾ ਲੱਗ ਸਕੇ।

  • ਦੱਸੋ ਕਿ ਵਿਸ਼ਾ ਜ਼ਰੂਰੀ ਕਿਉਂ ਹੈ। ਸੁਣਨ ਵਾਲਿਆਂ ਦੀਆਂ ਲੋੜਾਂ ਮੁਤਾਬਕ ਗੱਲ ਕਰੋ। ਉਨ੍ਹਾਂ ਨੂੰ ਸਾਫ਼- ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਵਿਸ਼ੇ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ।

    ਸੁਝਾਅ

    ਭਾਸ਼ਣ ਤਿਆਰ ਕਰਦੇ ਵੇਲੇ ਖ਼ੁਦ ਨੂੰ ਪੁੱਛੋ, ‘ਮੇਰੀ ਮੰਡਲੀ ਦੇ ਭੈਣ-ਭਰਾ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਨ?’ ਫਿਰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਗੱਲ ਸ਼ੁਰੂ ਕਰੋ।

ਪ੍ਰਚਾਰ ਕਰਦੇ ਵੇਲੇ

ਘਰ-ਮਾਲਕ ਨੂੰ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਹੈ, ਇਹ ਪਤਾ ਕਰਨ ਲਈ ਧਿਆਨ ਦਿਓ ਕਿ ਉਹ ਕੀ ਕਰ ਰਿਹਾ ਹੈ, ਉਸ ਦੇ ਘਰ ਵਿਚ ਕਿਹੜਾ ਸਾਮਾਨ ਹੈ ਜਾਂ ਉਸ ਦੇ ਬੱਚੇ ਹਨ ਕਿ ਨਹੀਂ। ਗੱਲਬਾਤ ਸ਼ੁਰੂ ਕਰਨ ਲਈ ਇਨ੍ਹਾਂ ਚੀਜ਼ਾਂ ਬਾਰੇ ਕੋਈ ਗੱਲ ਕਰੋ ਜਾਂ ਕੋਈ ਸਵਾਲ ਪੁੱਛੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ