-
ਬੈਤਅਨੀਆ ਵਿਖੇ, ਸ਼ਮਊਨ ਦੇ ਘਰ ਵਿਚਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 101
ਬੈਤਅਨੀਆ ਵਿਖੇ, ਸ਼ਮਊਨ ਦੇ ਘਰ ਵਿਚ
ਜਦੋਂ ਯਿਸੂ ਯਰੀਹੋ ਤੋਂ ਨਿਕਲਦਾ ਹੈ, ਤਾਂ ਉਹ ਬੈਤਅਨੀਆ ਵੱਲ ਚੱਲ ਪੈਂਦਾ ਹੈ। ਇਹ ਸਫਰ ਲਗਭਗ ਸਾਰਾ ਦਿਨ ਲੈ ਲੈਂਦਾ ਹੈ, ਕਿਉਂਕਿ ਇਹ ਇਕ ਮੁਸ਼ਕਲ ਖੇਤਰ ਦੇ ਰਾਹੀਂ ਕੁਝ 19 ਕਿਲੋਮੀਟਰ ਦੀ ਚੜ੍ਹਾਈ ਹੈ। ਯਰੀਹੋ ਸਮੁੰਦਰ ਤਲ ਤੋਂ ਲਗਭਗ 250 ਮੀਟਰ ਨੀਵਾਂ ਹੈ, ਅਤੇ ਬੈਤਅਨੀਆ ਸਮੁੰਦਰ ਤਲ ਤੋਂ ਕੋਈ 760 ਮੀਟਰ ਉੱਚਾ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ, ਬੈਤਅਨੀਆ ਹੀ ਲਾਜ਼ਰ ਅਤੇ ਉਸ ਦੀਆਂ ਭੈਣਾਂ ਦਾ ਨਿਵਾਸ-ਸਥਾਨ ਹੈ। ਇਹ ਛੋਟਾ ਪਿੰਡ ਯਰੂਸ਼ਲਮ ਤੋਂ ਲਗਭਗ 3 ਕਿਲੋਮੀਟਰ ਦੂਰ ਹੈ, ਅਤੇ ਜ਼ੈਤੂਨ ਦੇ ਪਹਾੜ ਦੀ ਪੂਰਬੀ ਢਲਾਣ ਉੱਤੇ ਸਥਿਤ ਹੈ।
ਬਹੁਤ ਸਾਰੇ ਲੋਕ ਤਾਂ ਪਸਾਹ ਲਈ ਪਹਿਲਾਂ ਹੀ ਯਰੂਸ਼ਲਮ ਪਹੁੰਚ ਚੁੱਕੇ ਹਨ। ਉਹ ਆਪਣੇ ਆਪ ਨੂੰ ਰਸਮੀ ਤੌਰ ਤੇ ਸ਼ੁੱਧ ਕਰਨ ਲਈ ਅਗਾਉਂ ਆਏ ਹਨ। ਸ਼ਾਇਦ ਉਨ੍ਹਾਂ ਨੇ ਕਿਸੇ ਲੋਥ ਨੂੰ ਛੋਹਿਆ ਹੋਵੇ ਜਾਂ ਕੁਝ ਅਜਿਹਾ ਕੰਮ ਕੀਤਾ ਹੋਵੇ ਜਿਸ ਨਾਲ ਉਹ ਅਸ਼ੁੱਧ ਹੋ ਗਏ ਹਨ। ਇਸ ਲਈ ਉਹ ਪ੍ਰਵਾਨਣਯੋਗ ਢੰਗ ਨਾਲ ਪਸਾਹ ਮਨਾਉਣ ਵਾਸਤੇ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਵਿਧੀ ਦਾ ਅਨੁਕਰਣ ਕਰਦੇ ਹਨ। ਜਿਉਂ ਹੀ ਇਹ ਪਹਿਲਾਂ ਪਹੁੰਚਣ ਵਾਲੇ ਲੋਕ ਹੈਕਲ ਵਿਖੇ ਇਕੱਠੇ ਹੁੰਦੇ ਹਨ, ਬਹੁਤੇਰੇ ਲੋਕ ਯਿਸੂ ਬਾਰੇ ਅਨੁਮਾਨ ਲਗਾਉਂਦੇ ਹਨ ਕਿ ਉਹ ਪਸਾਹ ਲਈ ਆਵੇਗਾ ਜਾਂ ਨਹੀਂ।
ਯਰੂਸ਼ਲਮ ਯਿਸੂ ਦੇ ਬਾਰੇ ਵਾਦ-ਵਿਵਾਦ ਦਾ ਇਕ ਕੇਂਦਰ ਬਣਿਆ ਹੋਇਆ ਹੈ। ਇਹ ਸਭ ਨੂੰ ਪਤਾ ਹੈ ਕਿ ਧਾਰਮਿਕ ਆਗੂ ਉਸ ਨੂੰ ਮਾਰ ਦੇਣ ਵਾਸਤੇ ਉਸ ਨੂੰ ਫੜਨਾ ਚਾਹੁੰਦੇ ਹਨ। ਅਸਲ ਵਿਚ, ਉਨ੍ਹਾਂ ਨੇ ਹੁਕਮ ਦਿੱਤੇ ਹੋਏ ਹਨ ਕਿ ਜੇਕਰ ਕੋਈ ਉਸ ਦਾ ਅਤਾ-ਪਤਾ ਜਾਣ ਜਾਵੇ, ਤਾਂ ਉਹ ਉਨ੍ਹਾਂ ਨੂੰ ਇਸ ਦੀ ਖ਼ਬਰ ਕਰੇ। ਹਾਲ ਹੀ ਦਿਆਂ ਮਹੀਨਿਆਂ ਵਿਚ ਤਿੰਨ ਵਾਰੀ— ਡੇਰਿਆਂ ਦੇ ਪਰਬ ਤੇ, ਸਮਰਪਣ ਦੇ ਪਰਬ ਤੇ, ਅਤੇ ਉਸ ਦੇ ਲਾਜ਼ਰ ਨੂੰ ਪੁਨਰ-ਉਥਿਤ ਕਰਨ ਮਗਰੋਂ— ਇਨ੍ਹਾਂ ਆਗੂਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ, ਲੋਕੀ ਵਿਚਾਰ ਕਰਦੇ ਹਨ, ਕੀ ਯਿਸੂ ਲੋਕਾਂ ਸਾਮ੍ਹਣੇ ਇਕ ਵਾਰੀ ਫਿਰ ਆਵੇਗਾ? “ਤੁਸੀਂ ਕੀ ਸਮਝਦੇ ਹੋ?” ਉਹ ਇਕ ਦੂਜੇ ਨੂੰ ਪੁੱਛਦੇ ਹਨ।
ਐਨੇ ਨੂੰ, ਯਿਸੂ ਪਸਾਹ ਤੋਂ ਛੇ ਦਿਨ ਪਹਿਲਾਂ ਬੈਤਅਨੀਆ ਪਹੁੰਚ ਜਾਂਦਾ ਹੈ, ਜਿਹੜਾ ਕਿ ਯਹੂਦੀ ਕਲੰਡਰ ਦੇ ਅਨੁਸਾਰ ਨੀਸਾਨ 14 ਨੂੰ ਪੈਂਦਾ ਹੈ। ਯਿਸੂ ਸ਼ੁੱਕਰਵਾਰ ਸ਼ਾਮ ਨੂੰ ਕਿਸੇ ਸਮੇਂ ਬੈਤਅਨੀਆ ਪਹੁੰਚਦਾ ਹੈ, ਜਿਹੜਾ ਕਿ ਨੀਸਾਨ 8 ਦਾ ਸ਼ੁਰੂ ਹੈ। ਉਹ ਸਿਨੱਚਰਵਾਰ ਨੂੰ ਬੈਤਅਨੀਆ ਲਈ ਸਫਰ ਨਹੀਂ ਕਰ ਸਕਦਾ ਸੀ ਕਿਉਂਕਿ ਯਹੂਦੀ ਨਿਯਮ ਦੇ ਅਨੁਸਾਰ ਸਬਤ ਦੇ ਦਿਨ ਤੇ— ਸ਼ੁੱਕਰਵਾਰ ਸੰਝ ਤੋਂ ਸਿਨੱਚਰਵਾਰ ਸੰਝ ਤਕ— ਸਫਰ ਕਰਨਾ ਮਨ੍ਹਾ ਹੈ। ਸੰਭਵ ਹੈ ਕਿ ਯਿਸੂ ਲਾਜ਼ਰ ਦੇ ਘਰ ਜਾਂਦਾ ਹੈ, ਜਿਵੇਂ ਕਿ ਉਸ ਨੇ ਪਹਿਲਾਂ ਵੀ ਕੀਤਾ ਹੈ, ਅਤੇ ਸ਼ੁੱਕਰਵਾਰ ਰਾਤ ਉੱਥੇ ਬਿਤਾਉਂਦਾ ਹੈ।
ਪਰੰਤੂ, ਬੈਤਅਨੀਆ ਦਾ ਇਕ ਹੋਰ ਵਾਸੀ ਯਿਸੂ ਅਤੇ ਉਸ ਦੇ ਸਾਥੀਆਂ ਨੂੰ ਸਿਨੱਚਰਵਾਰ ਸ਼ਾਮ ਨੂੰ ਖਾਣੇ ਲਈ ਸੱਦਦਾ ਹੈ। ਇਹ ਆਦਮੀ ਸਾਬਕਾ ਕੋੜ੍ਹੀ ਸ਼ਮਊਨ ਹੈ, ਜਿਹੜਾ ਸ਼ਾਇਦ ਪਹਿਲਾਂ ਯਿਸੂ ਦੁਆਰਾ ਚੰਗਾ ਕੀਤਾ ਗਿਆ ਸੀ। ਆਪਣੇ ਉੱਦਮੀ ਸੁਭਾਅ ਦੇ ਅਨੁਸਾਰ, ਮਾਰਥਾ ਮਹਿਮਾਨਾਂ ਦੀ ਸੇਵਾ-ਟਹਿਲ ਕਰ ਰਹੀ ਹੈ। ਪਰੰਤੂ, ਆਪਣੇ ਸੁਭਾਅ ਦੇ ਅਨੁਸਾਰ, ਮਰਿਯਮ ਯਿਸੂ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ, ਇਸ ਵਾਰੀ ਅਜਿਹੇ ਢੰਗ ਨਾਲ ਕਿ ਵਾਦ-ਵਿਵਾਦ ਸ਼ੁਰੂ ਹੋ ਜਾਂਦਾ ਹੈ।
ਮਰਿਯਮ ਇਕ ਸਿਲਖੜੀ ਦੀ ਬੋਤਲ, ਜਾਂ ਛੋਟੀ ਸ਼ੀਸ਼ੀ ਖੋਲ੍ਹਦੀ ਹੈ, ਜਿਸ ਵਿਚ ਲਗਭਗ ਅੱਧਾ ਕਿਲੋ ‘ਖਰਾ ਜਟਾ ਮਾਸੀ’ ਦਾ ਖੁਸ਼ਬੂਦਾਰ ਤੇਲ ਹੈ। ਇਹ ਬਹੁਤ ਕੀਮਤੀ ਹੈ। ਸੱਚ-ਮੁੱਚ, ਇਸ ਦੀ ਕੀਮਤ ਲਗਭਗ ਇਕ ਵਰ੍ਹੇ ਦੀ ਮਜ਼ਦੂਰੀ ਦੇ ਬਰਾਬਰ ਹੈ! ਜਦੋਂ ਮਰਿਯਮ ਤੇਲ ਨੂੰ ਯਿਸੂ ਦੇ ਸਿਰ ਅਤੇ ਪੈਰਾਂ ਉੱਤੇ ਡੋਲ੍ਹਦੀ ਹੈ ਅਤੇ ਉਸ ਦੇ ਪੈਰਾਂ ਨੂੰ ਆਪਣੇ ਵਾਲਾਂ ਨਾਲ ਪੂੰਝਦੀ ਹੈ, ਤਾਂ ਸਾਰਾ ਘਰ ਖੁਸ਼ਬੂ ਨਾਲ ਭਰ ਜਾਂਦਾ ਹੈ।
ਚੇਲੇ ਗੁੱਸੇ ਹੁੰਦੇ ਹਨ ਅਤੇ ਪੁੱਛਦੇ ਹਨ: “ਇਹ ਨੁਕਸਾਨ ਕਾਹ ਨੂੰ ਹੋਇਆ?” ਫਿਰ ਯਹੂਦਾ ਇਸਕਰਿਯੋਤੀ ਕਹਿੰਦਾ ਹੈ: “ਇਹ ਅਤਰ ਡੂਢ ਸੌ ਰੁਪਏ [“ਤਿੰਨ ਸੌ ਦੀਨਾਰ,” ਨਿ ਵ] ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ?” ਪਰੰਤੂ ਯਹੂਦਾ ਅਸਲ ਵਿਚ ਗਰੀਬਾਂ ਬਾਰੇ ਪਰਵਾਹ ਨਹੀਂ ਕਰਦਾ ਹੈ, ਕਿਉਂਕਿ ਉਹ ਚੇਲਿਆਂ ਕੋਲ ਰੱਖੇ ਹੋਏ ਪੈਸਿਆਂ ਵਾਲੇ ਬਕਸੇ ਵਿੱਚੋਂ ਚੋਰੀ ਕਰਦਾ ਹੁੰਦਾ ਸੀ।
ਯਿਸੂ ਮਰਿਯਮ ਦੀ ਤਰਫ਼ਦਾਰੀ ਕਰਦਾ ਹੈ। “ਇਹ ਨੂੰ ਛੱਡ ਦਿਓ,” ਉਹ ਹੁਕਮ ਦਿੰਦਾ ਹੈ। “ਕਿਉਂ ਇਹ ਨੂੰ ਕੋਸਦੇ ਹੋ? ਉਸ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਕਿਉਂ ਜੋ ਕੰਗਾਲ ਸਦਾ ਤੁਹਾਡੇ ਨਾਲ ਹਨ ਅਤੇ ਜਾਂ ਚਾਹੋ ਤਾਂ ਉਨ੍ਹਾਂ ਦਾ ਭਲਾ ਕਰ ਸੱਕਦੇ ਹੋ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਜੋ ਉਸ ਤੋਂ ਬਣ ਪਿਆ ਉਸ ਨੇ ਕੀਤਾ। ਉਸ ਨੇ ਅੱਗੋਂ ਹੀ ਮੇਰੇ ਸਰੀਰ ਉੱਤੇ ਕਫ਼ਨਾਉਣ ਦਫ਼ਨਾਉਣ ਲਈ ਅਤਰ ਪਾ ਦਿੱਤਾ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ।”
ਯਿਸੂ 24 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਬੈਤਅਨੀਆ ਵਿਚ ਹੈ, ਅਤੇ ਉਸ ਦੀ ਮੌਜੂਦਗੀ ਦੀ ਖ਼ਬਰ ਆਲੇ-ਦੁਆਲੇ ਫੈਲ ਗਈ ਹੈ। ਇਸ ਕਰਕੇ, ਬਹੁਤੇਰੇ ਲੋਕ ਸ਼ਮਊਨ ਦੇ ਘਰ ਯਿਸੂ ਨੂੰ ਦੇਖਣ ਲਈ ਆਉਂਦੇ ਹਨ, ਪਰੰਤੂ ਉਹ ਲਾਜ਼ਰ ਨੂੰ ਵੀ ਦੇਖਣ ਆਉਂਦੇ ਹਨ, ਜੋ ਉੱਥੇ ਹੀ ਮੌਜੂਦ ਹੈ। ਇਸ ਲਈ ਮੁੱਖ ਜਾਜਕਾਂ ਨੇ ਨਾ ਸਿਰਫ਼ ਯਿਸੂ ਨੂੰ ਪਰ ਨਾਲ ਹੀ ਲਾਜ਼ਰ ਨੂੰ ਵੀ ਮਾਰ ਦੇਣ ਦੀ ਸਲਾਹ ਬਣਾਈ ਹੈ। ਇਹ ਇਸ ਕਰਕੇ ਹੈ ਕਿ ਬਹੁਤ ਲੋਕੀ ਯਿਸੂ ਉੱਤੇ ਨਿਹਚਾ ਕਰ ਰਹੇ ਹਨ ਕਿਉਂਕਿ ਉਹ ਲਾਜ਼ਰ ਨੂੰ ਜੀਉਂਦਾ ਦੇਖ ਰਹੇ ਹਨ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉਠਾਇਆ ਹੈ! ਸੱਚ-ਮੁੱਚ ਹੀ, ਇਹ ਧਾਰਮਿਕ ਆਗੂ ਕਿੰਨੇ ਦੁਸ਼ਟ ਹਨ! ਯੂਹੰਨਾ 11:55–12:11; ਮੱਤੀ 26:6-13; ਮਰਕੁਸ 14:3-9; ਰਸੂਲਾਂ ਦੇ ਕਰਤੱਬ 1:12.
▪ ਯਰੂਸ਼ਲਮ ਵਿਚ ਹੈਕਲ ਵਿਖੇ ਕਿਹੜੀ ਚਰਚਾ ਚੱਲ ਰਹੀ ਹੈ, ਅਤੇ ਕਿਉਂ?
▪ ਯਿਸੂ ਬੈਤਅਨੀਆ ਵਿਚ ਸਿਨੱਚਰਵਾਰ ਦੀ ਬਜਾਇ ਸ਼ੁੱਕਰਵਾਰ ਨੂੰ ਕਿਉਂ ਪਹੁੰਚਿਆ ਹੋਵੇਗਾ?
▪ ਜਦੋਂ ਯਿਸੂ ਬੈਤਅਨੀਆ ਵਿਚ ਪਹੁੰਚਦਾ ਹੈ, ਤਾਂ ਸੰਭਵ ਤੌਰ ਤੇ ਉਹ ਸਬਤ ਦਾ ਦਿਨ ਕਿੱਥੇ ਬਤੀਤ ਕਰਦਾ ਹੈ?
▪ ਮਰਿਯਮ ਦਾ ਕਿਹੜਾ ਕੰਮ ਵਾਦ-ਵਿਵਾਦ ਸ਼ੁਰੂ ਕਰ ਦਿੰਦਾ ਹੈ, ਅਤੇ ਯਿਸੂ ਕਿਸ ਤਰ੍ਹਾਂ ਉਸ ਦੀ ਤਰਫ਼ਦਾਰੀ ਕਰਦਾ ਹੈ?
▪ ਕਿਹੜੀ ਚੀਜ਼ ਮੁੱਖ ਜਾਜਕਾਂ ਦੀ ਵੱਡੀ ਦੁਸ਼ਟਤਾ ਨੂੰ ਸਪੱਸ਼ਟ ਕਰਦੀ ਹੈ?
-
-
ਮਸੀਹ ਦਾ ਯਰੂਸ਼ਲਮ ਵਿਚ ਵਿਜਈ ਪ੍ਰਵੇਸ਼ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 102
ਮਸੀਹ ਦਾ ਯਰੂਸ਼ਲਮ ਵਿਚ ਵਿਜਈ ਪ੍ਰਵੇਸ਼
ਅਗਲੀ ਸਵੇਰ, ਐਤਵਾਰ, ਨੀਸਾਨ 9, ਨੂੰ ਯਿਸੂ ਆਪਣੇ ਚੇਲਿਆਂ ਨਾਲ ਬੈਤਅਨੀਆ ਤੋਂ ਨਿਕਲਦਾ ਹੈ ਅਤੇ ਜ਼ੈਤੂਨ ਦੇ ਪਹਾੜ ਉੱਤੋਂ ਹੁੰਦੇ ਹੋਏ ਯਰੂਸ਼ਲਮ ਵੱਲ ਵਧਦਾ ਹੈ। ਥੋੜ੍ਹੇ ਹੀ ਸਮੇਂ ਵਿਚ ਉਹ ਜ਼ੈਤੂਨ ਦੇ ਪਹਾੜ ਉੱਪਰ ਸਥਿਤ ਬੈਤਫ਼ਗਾ ਕੋਲ ਪਹੁੰਚ ਜਾਂਦੇ ਹਨ। ਯਿਸੂ ਆਪਣੇ ਦੋ ਚੇਲਿਆਂ ਨੂੰ ਹਿਦਾਇਤਾਂ ਦਿੰਦਾ ਹੈ:
“ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਵੜਦੇ ਹੀ ਤੁਸੀਂ ਇੱਕ ਗਧੀ ਬੰਨ੍ਹੀ ਹੋਈ ਅਰ ਉਹ ਦੇ ਨਾਲ ਬੱਚੇ ਨੂੰ ਪਾਓਗੇ ਸੋ ਖੋਲ੍ਹ ਕੇ ਮੇਰੇ ਕੋਲ ਲਿਆਓ। ਅਰ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਭਈ ਪ੍ਰਭੁ ਨੂੰ ਇਨ੍ਹਾਂ ਦੀ ਲੋੜ ਹੈ, ਫੇਰ ਉਹ ਉਸੇ ਵੇਲੇ ਉਨ੍ਹਾਂ ਨੂੰ ਘੱਲ ਦੇਵੇਗਾ।”
ਭਾਵੇਂ ਕਿ ਪਹਿਲਾਂ ਚੇਲੇ ਇਹ ਨਹੀਂ ਸਮਝ ਸਕੇ ਕਿ ਇਹ ਹਿਦਾਇਤਾਂ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਦੇ ਨਾਲ ਕੋਈ ਸੰਬੰਧ ਰੱਖਦੀਆਂ ਹਨ, ਬਾਅਦ ਵਿਚ ਉਹ ਇਹ ਸਮਝ ਜਾਂਦੇ ਹਨ ਕਿ ਇਨ੍ਹਾਂ ਦਾ ਸੰਬੰਧ ਹੈ। ਜ਼ਕਰਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਰਾਜਾ ਇਕ ਗਧੇ ਉੱਤੇ, ਜੀ ਹਾਂ, “ਗਧੇ ਦੇ ਜੁਆਨ ਬੱਚੇ ਉੱਤੇ,” ਬੈਠ ਕੇ ਯਰੂਸ਼ਲਮ ਵਿਚ ਆਵੇਗਾ। ਇਸੇ ਤਰ੍ਹਾਂ ਰਾਜਾ ਸੁਲੇਮਾਨ ਵੀ ਮਸਹ ਹੋਣ ਲਈ ਗਧੇ ਦੇ ਬੱਚੇ ਉੱਤੇ ਬੈਠ ਕੇ ਆਇਆ ਸੀ।
ਜਦੋਂ ਚੇਲੇ ਬੈਤਫ਼ਗਾ ਵਿਚ ਦਾਖ਼ਲ ਹੁੰਦੇ ਹਨ ਅਤੇ ਗਧੇ ਅਤੇ ਉਸ ਦੀ ਮਾਂ ਨੂੰ ਖੋਲ੍ਹਦੇ ਹਨ, ਤਾਂ ਕੋਲ ਖੜ੍ਹੇ ਕੁਝ ਵਿਅਕਤੀ ਕਹਿੰਦੇ ਹਨ: “ਇਹ ਕੀ ਕਰਦੇ ਹੋ?” ਪਰ ਜਦੋਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਜਾਨਵਰ ਪ੍ਰਭੂ ਲਈ ਹਨ, ਤਾਂ ਆਦਮੀਆਂ ਨੇ ਚੇਲਿਆਂ ਨੂੰ ਉਨ੍ਹਾਂ ਨੂੰ ਯਿਸੂ ਕੋਲ ਲੈ ਜਾਣ ਦਿੱਤਾ। ਚੇਲਿਆਂ ਨੇ ਆਪਣੇ ਬਾਹਰੀ ਕੱਪੜੇ ਉਤਾਰ ਕੇ ਗਧੀ ਅਤੇ ਉਸ ਦੇ ਬੱਚੇ ਉੱਤੇ ਪਾ ਦਿੱਤੇ, ਪਰ ਯਿਸੂ ਬੱਚੇ ਉੱਤੇ ਸਵਾਰ ਹੁੰਦਾ ਹੈ।
ਜਿਉਂ ਹੀ ਯਿਸੂ ਯਰੂਸ਼ਲਮ ਵੱਲ ਜਾਂਦਾ ਹੈ, ਭੀੜ ਵਧਦੀ ਜਾਂਦੀ ਹੈ। ਜ਼ਿਆਦਾਤਰ ਲੋਕ ਆਪਣੇ ਬਾਹਰੀ ਕੱਪੜੇ ਰਾਹ ਉੱਤੇ ਵਿਛਾ ਦਿੰਦੇ ਹਨ, ਜਦ ਕਿ ਬਾਕੀ ਲੋਕ ਦਰਖ਼ਤਾਂ ਦੀਆਂ ਟਾਹਣੀਆਂ ਕੱਟ ਕੇ ਉਨ੍ਹਾਂ ਨੂੰ ਵਿਛਾ ਦਿੰਦੇ ਹਨ। “ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦੇ ਨਾਮ ਉੱਤੇ ਆਉਂਦਾ ਹੈ!” ਉਹ ਉੱਚੀ ਆਵਾਜ਼ ਵਿਚ ਕਹਿੰਦੇ ਹਨ। “ਸੁਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਵਡਿਆਈ!”
ਭੀੜ ਵਿਚ ਕੁਝ ਫ਼ਰੀਸੀ ਇਨ੍ਹਾਂ ਘੋਸ਼ਣਾਵਾਂ ਦੁਆਰਾ ਪਰੇਸ਼ਾਨ ਹੋ ਜਾਂਦੇ ਹਨ ਅਤੇ ਯਿਸੂ ਨੂੰ ਸ਼ਿਕਾਇਤ ਕਰਦੇ ਹਨ: “ਗੁਰੂ ਜੀ ਆਪਣਿਆਂ ਚੇਲਿਆਂ ਨੂੰ ਵਰਜ!” ਪਰੰਤੂ ਯਿਸੂ ਜਵਾਬ ਦਿੰਦਾ ਹੈ: “ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਏਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ!”
ਜਿਉਂ ਹੀ ਯਿਸੂ ਯਰੂਸ਼ਲਮ ਦੇ ਨੇੜੇ ਆਉਂਦਾ ਹੈ, ਉਹ ਸ਼ਹਿਰ ਨੂੰ ਦੇਖ ਕੇ ਉਸ ਉੱਤੇ ਇਹ ਕਹਿੰਦੇ ਹੋਏ ਰੋਣ ਲੱਗਦਾ ਹੈ: “ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਜਾਣਦਾ ਪਰ ਹੁਣ ਓਹ ਤੇਰੀਆਂ ਅੱਖੀਆਂ ਤੋਂ ਲੁਕੀਆਂ ਹੋਈਆਂ ਹਨ।” ਆਪਣੀ ਜਾਣ-ਬੁੱਝ ਕੇ ਕੀਤੀ ਅਣਆਗਿਆਕਾਰੀ ਦੇ ਕਾਰਨ, ਯਰੂਸ਼ਲਮ ਨੂੰ ਮੁੱਲ ਚੁਕਾਉਣਾ ਪਵੇਗਾ, ਜਿਵੇਂ ਕਿ ਯਿਸੂ ਪੂਰਵ-ਸੂਚਨਾ ਦਿੰਦਾ ਹੈ:
“ਤੇਰੇ ਵੈਰੀ [ਸੈਨਾਪਤੀ ਤੀਤੁਸ ਦੇ ਅਧੀਨ ਰੋਮੀ] ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ। ਅਤੇ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ।” ਯਿਸੂ ਦੁਆਰਾ ਪੂਰਵ-ਸੂਚਿਤ ਕੀਤੀ ਗਈ ਯਰੂਸ਼ਲਮ ਦੀ ਇਹ ਤਬਾਹੀ ਅਸਲ ਵਿਚ 37 ਵਰ੍ਹਿਆਂ ਬਾਅਦ, ਸੰਨ 70 ਸਾ.ਯੁ. ਵਿਚ ਪੂਰੀ ਹੁੰਦੀ ਹੈ।
ਸਿਰਫ਼ ਕੁਝ ਹੀ ਹਫ਼ਤੇ ਪਹਿਲਾਂ, ਭੀੜ ਵਿੱਚੋਂ ਬਹੁਤਿਆਂ ਨੇ ਯਿਸੂ ਨੂੰ ਲਾਜ਼ਰ ਨੂੰ ਪੁਨਰ-ਉਥਿਤ ਕਰਦੇ ਹੋਏ ਦੇਖਿਆ ਸੀ। ਹੁਣ ਉਹ ਉਸ ਚਮਤਕਾਰ ਬਾਰੇ ਦੂਜਿਆਂ ਨੂੰ ਦੱਸਦੇ ਜਾਂਦੇ ਹਨ। ਇਸ ਲਈ ਜਦੋਂ ਯਿਸੂ ਯਰੂਸ਼ਲਮ ਵਿਚ ਦਾਖ਼ਲ ਹੁੰਦਾ ਹੈ, ਤਾਂ ਸਾਰੇ ਸ਼ਹਿਰ ਵਿਚ ਹਫੜਾ-ਦਫੜੀ ਮਚ ਜਾਂਦੀ ਹੈ। “ਇਹ ਕੌਣ ਹੈ?” ਲੋਕੀ ਜਾਣਨਾ ਚਾਹੁੰਦੇ ਹਨ। ਅਤੇ ਭੀੜ ਕਹਿੰਦੀ ਜਾਂਦੀ ਹੈ: “ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ!” ਜੋ ਕੁਝ ਵਾਪਰ ਰਿਹਾ ਹੈ ਨੂੰ ਦੇਖ ਕੇ, ਫ਼ਰੀਸੀ ਸੋਗ ਕਰਦੇ ਹਨ ਕਿ ਉਨ੍ਹਾਂ ਕੋਲੋਂ ਕੁਝ ਨਹੀਂ ਹੋ ਰਿਹਾ ਹੈ, ਕਿਉਂਕਿ, ਜਿਵੇਂ ਉਹ ਕਹਿੰਦੇ ਹਨ: “ਜਗਤ ਉਹ ਦੇ ਪਿੱਛੇ ਲੱਗ ਤੁਰਿਆ!”
ਜਿਵੇਂ ਕਿ ਯਰੂਸ਼ਲਮ ਦੀਆਂ ਯਾਤਰਾਵਾਂ ਤੇ ਉਸ ਦੀ ਰੀਤ ਰਹੀ ਹੈ, ਯਿਸੂ ਹੈਕਲ ਵਿਚ ਸਿਖਾਉਣ ਲਈ ਜਾਂਦਾ ਹੈ। ਉੱਥੇ ਅੰਨ੍ਹੇ ਅਤੇ ਲੰਙੇ ਉਸ ਕੋਲ ਆਉਂਦੇ ਹਨ, ਅਤੇ ਉਹ ਉਨ੍ਹਾਂ ਨੂੰ ਚੰਗਾ ਕਰਦਾ ਹੈ! ਜਦੋਂ ਮੁੱਖ ਜਾਜਕ ਅਤੇ ਗ੍ਰੰਥੀ ਯਿਸੂ ਨੂੰ ਇਹ ਅਦਭੁਤ ਕੰਮ ਕਰਦੇ ਹੋਏ ਦੇਖਦੇ ਹਨ ਅਤੇ ਜਦੋਂ ਉਹ ਮੁੰਡਿਆਂ ਨੂੰ ਹੈਕਲ ਵਿਚ ਉੱਚੀ ਆਵਾਜ਼ ਵਿਚ, “ਦਾਊਦ ਦੇ ਪੁੱਤ੍ਰ ਨੂੰ ‘ਹੋਸੰਨਾ’” ਆਖਦੇ ਹੋਏ ਸੁਣਦੇ ਹਨ ਤਾਂ ਉਹ ਬਹੁਤ ਗੁੱਸੇ ਹੋ ਜਾਂਦੇ ਹਨ। “ਕੀ ਤੂੰ ਸੁਣਦਾ ਹੈਂ ਜੋ ਏਹ ਕੀ ਆਖਦੇ ਹਨ?” ਉਹ ਰੋਸ ਪ੍ਰਗਟ ਕਰਦੇ ਹਨ।
“ਹਾਂ,” ਯਿਸੂ ਜਵਾਬ ਦਿੰਦਾ ਹੈ। “ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?”
ਯਿਸੂ ਸਿਖਾਉਣਾ ਜਾਰੀ ਰੱਖਦਾ ਹੈ, ਅਤੇ ਉਹ ਹੈਕਲ ਵਿਚ ਪਈਆਂ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੈ। ਜਲਦੀ ਹੀ ਦੇਰ ਹੋਣ ਲੱਗਦੀ ਹੈ। ਇਸ ਲਈ, ਉਹ 12 ਚੇਲਿਆਂ ਨਾਲ ਨਿਕਲ ਕੇ ਤਿੰਨ-ਕੁ ਕਿਲੋਮੀਟਰ ਸਫਰ ਕਰ ਕੇ ਬੈਤਅਨੀਆ ਵਾਪਸ ਚਲਾ ਜਾਂਦਾ ਹੈ। ਉੱਥੇ ਉਹ ਸੰਭਵ ਹੈ ਆਪਣੇ ਦੋਸਤ ਲਾਜ਼ਰ ਦੇ ਘਰ ਵਿਚ ਐਤਵਾਰ ਦੀ ਰਾਤ ਬਿਤਾਉਂਦਾ ਹੈ। ਮੱਤੀ 21:1-11, 14-17; ਮਰਕੁਸ 11:1-11; ਲੂਕਾ 19:29-44; ਯੂਹੰਨਾ 12:12-19; ਜ਼ਕਰਯਾਹ 9:9.
▪ ਕਦੋਂ ਅਤੇ ਕਿਸ ਢੰਗ ਨਾਲ ਯਿਸੂ ਯਰੂਸ਼ਲਮ ਵਿਚ ਇਕ ਰਾਜਾ ਦੇ ਤੌਰ ਤੇ ਪ੍ਰਵੇਸ਼ ਕਰਦਾ ਹੈ?
▪ ਭੀੜ ਵੱਲੋਂ ਯਿਸੂ ਦੀ ਵਡਿਆਈ ਕਰਨਾ ਕਿੰਨਾ ਜ਼ਰੂਰੀ ਹੈ?
▪ ਯਿਸੂ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਜਦੋਂ ਉਹ ਯਰੂਸ਼ਲਮ ਨੂੰ ਦੇਖਦਾ ਹੈ, ਅਤੇ ਉਹ ਕਿਹੜੀ ਭਵਿੱਖਬਾਣੀ ਬੋਲਦਾ ਹੈ?
▪ ਜਦੋਂ ਯਿਸੂ ਹੈਕਲ ਵਿਖੇ ਜਾਂਦਾ ਹੈ ਤਾਂ ਕੀ ਹੁੰਦਾ ਹੈ?
-
-
ਹੈਕਲ ਵਿਚ ਦੁਬਾਰਾ ਜਾਣਾਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 103
ਹੈਕਲ ਵਿਚ ਦੁਬਾਰਾ ਜਾਣਾ
ਯਰੀਹੋ ਤੋਂ ਆਉਣ ਦੇ ਬਾਅਦ, ਯਿਸੂ ਅਤੇ ਉਸ ਦੇ ਚੇਲਿਆਂ ਨੇ ਹੁਣੇ ਹੀ ਬੈਤਅਨੀਆ ਵਿਚ ਆਪਣੀ ਤੀਜੀ ਰਾਤ ਬਿਤਾਈ ਹੈ। ਹੁਣ, ਸੋਮਵਾਰ, ਨੀਸਾਨ 10 ਦੇ ਤੜਕੇ ਦੇ ਚਾਨਣ ਵਿਚ, ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਉੱਤੇ ਤੁਰ ਪੈਂਦੇ ਹਨ। ਯਿਸੂ ਨੂੰ ਭੁੱਖ ਲੱਗੀ ਹੈ। ਇਸ ਲਈ ਜਦੋਂ ਉਹ ਪੱਤਿਆਂ ਨਾਲ ਭਰੇ ਹੋਏ ਇਕ ਹੰਜੀਰ ਦੇ ਦਰਖ਼ਤ ਨੂੰ ਦੇਖਦਾ ਹੈ, ਤਾਂ ਉਹ ਇਹ ਦੇਖਣ ਲਈ ਕੋਲ ਜਾਂਦਾ ਹੈ ਕਿ ਸ਼ਾਇਦ ਇਸ ਉੱਤੇ ਕੁਝ ਹੰਜੀਰ ਹੋਣ।
ਦਰਖ਼ਤ ਦੇ ਪੱਤੇ ਬੇਮੌਸਮੀ ਢੰਗ ਨਾਲ ਸੁਵੇਲੇ ਹਨ, ਕਿਉਂਕਿ ਹੰਜੀਰਾਂ ਦਾ ਮੌਸਮ ਕੇਵਲ ਜੂਨ ਵਿਚ ਹੀ ਹੁੰਦਾ ਹੈ, ਅਤੇ ਇਸ ਸਮੇਂ ਅਜੇ ਸਿਰਫ਼ ਮਾਰਚ ਮਹੀਨੇ ਦਾ ਅਖ਼ੀਰ ਹੈ। ਫਿਰ ਵੀ, ਸਪੱਸ਼ਟ ਹੈ ਕਿ ਯਿਸੂ ਮਹਿਸੂਸ ਕਰਦਾ ਹੈ ਕਿ ਕਿਉਂਕਿ ਪੱਤੇ ਸੁਵੇਲੇ ਨਿਕਲ ਆਏ ਹਨ, ਸ਼ਾਇਦ ਹੰਜੀਰ ਵੀ ਸੁਵੇਲੇ ਲੱਗੇ ਹੋਣ। ਪਰੰਤੂ ਉਹ ਨਿਰਾਸ਼ ਹੁੰਦਾ ਹੈ। ਪੱਤਿਆਂ ਨੇ ਦਰਖ਼ਤ ਨੂੰ ਇਕ ਧੋਖੇ ਭਰੀ ਦਿੱਖ ਦਿੱਤੀ ਹੈ। ਫਿਰ ਯਿਸੂ ਦਰਖ਼ਤ ਨੂੰ ਸਰਾਪ ਦਿੰਦੇ ਹੋਏ ਕਹਿੰਦਾ ਹੈ: “ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ।” ਯਿਸੂ ਦੇ ਇੰਜ ਕਰਨ ਦੇ ਨਤੀਜੇ ਅਤੇ ਇਸ ਦੀ ਮਹੱਤਤਾ ਅਗਲੀ ਸਵੇਰ ਨੂੰ ਜਾਣੇ ਜਾਂਦੇ ਹਨ।
ਯਿਸੂ ਅਤੇ ਉਸ ਦੇ ਚੇਲੇ ਚੱਲਦੇ-ਚੱਲਦੇ ਜਲਦੀ ਹੀ ਯਰੂਸ਼ਲਮ ਪਹੁੰਚ ਜਾਂਦੇ ਹਨ। ਉਹ ਹੈਕਲ ਨੂੰ ਜਾਂਦਾ ਹੈ, ਜਿਸ ਦਾ ਮੁਆਇਨਾ ਉਹ ਪਿਛਲੀ ਦੁਪਹਿਰ ਨੂੰ ਕਰ ਚੁੱਕਾ ਸੀ। ਪਰੰਤੂ, ਅੱਜ ਉਹ ਕਦਮ ਚੁੱਕਦਾ ਹੈ, ਜਿਵੇਂ ਕਿ ਉਸ ਨੇ ਤਿੰਨ ਵਰ੍ਹੇ ਪਹਿਲਾਂ ਕੀਤਾ ਸੀ ਜਦੋਂ ਉਹ 30 ਸਾ.ਯੁ. ਵਿਚ ਪਸਾਹ ਲਈ ਆਇਆ ਸੀ। ਯਿਸੂ ਹੈਕਲ ਵਿਚ ਵੇਚਣ ਅਤੇ ਖ਼ਰੀਦਣ ਵਾਲਿਆਂ ਨੂੰ ਬਾਹਰ ਕੱਢਦਾ ਹੈ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਘੁੱਗੀਆਂ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੰਦਾ ਹੈ। ਉਹ ਕਿਸੇ ਨੂੰ ਭਾਂਡੇ ਲੈ ਕੇ ਹੈਕਲ ਵਿੱਚੋਂ ਦੀ ਲੰਘਣ ਦੀ ਵੀ ਇਜਾਜ਼ਤ ਨਹੀਂ ਦਿੰਦਾ ਹੈ।
ਉਨ੍ਹਾਂ ਦੀ ਨਿੰਦਿਆ ਕਰਦੇ ਹੋਏ ਜਿਹੜੇ ਹੈਕਲ ਵਿਚ ਪੈਸੇ ਵਟਾਉਂਦੇ ਅਤੇ ਪਸ਼ੂਆਂ ਨੂੰ ਵੇਚਦੇ ਹਨ, ਉਹ ਕਹਿੰਦਾ ਹੈ: “ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ? ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ!” ਉਹ ਡਾਕੂ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ਕੋਲੋਂ ਬਹੁਤ ਜ਼ਿਆਦਾ ਕੀਮਤ ਮੰਗਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਤੋਂ ਬਲੀਦਾਨ ਲਈ ਲੋੜੀਂਦਾ ਪਸ਼ੂ ਖ਼ਰੀਦਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਸ ਲਈ ਅਜਿਹੇ ਵਪਾਰ ਨੂੰ ਯਿਸੂ ਇਕ ਤਰ੍ਹਾਂ ਦੀ ਲੁੱਟ ਜਾਂ ਡਾਕਾ ਸਮਝਦਾ ਹੈ।
ਜਦੋਂ ਮੁੱਖ ਜਾਜਕਾਂ, ਗ੍ਰੰਥੀਆਂ ਅਤੇ ਲੋਕਾਂ ਦੇ ਮੁੱਖ ਵਿਅਕਤੀਆਂ ਨੇ ਸੁਣਿਆਂ ਕਿ ਯਿਸੂ ਨੇ ਕੀ ਕੀਤਾ ਹੈ ਤਾਂ ਉਹ ਫਿਰ ਤੋਂ ਉਸ ਨੂੰ ਮਰਵਾਉਣ ਦਾ ਇਕ ਤਰੀਕਾ ਭਾਲਦੇ ਹਨ। ਇਸ ਤਰ੍ਹਾਂ ਉਹ ਸਾਬਤ ਕਰਦੇ ਹਨ ਕਿ ਉਹ ਨਾ-ਸੁਧਾਰਨਯੋਗ ਹਨ। ਫਿਰ ਵੀ, ਉਹ ਨਹੀਂ ਜਾਣਦੇ ਕਿ ਯਿਸੂ ਨੂੰ ਕਿਸ ਤਰ੍ਹਾਂ ਮਾਰਿਆ ਜਾਵੇ, ਕਿਉਂਕਿ ਸਾਰੇ ਲੋਕ ਉਸ ਨੂੰ ਸੁਣਨ ਲਈ ਉਸ ਦੁਆਲੇ ਘੇਰਾ ਪਾਈ ਰੱਖਦੇ ਹਨ।
ਪ੍ਰਾਕਿਰਤਿਕ ਯਹੂਦੀਆਂ ਤੋਂ ਇਲਾਵਾ, ਗ਼ੈਰ-ਯਹੂਦੀ ਵੀ ਪਸਾਹ ਲਈ ਆਏ ਹੋਏ ਹਨ। ਇਹ ਨਵ-ਯਹੂਦੀ ਹਨ, ਮਤਲਬ ਕਿ ਉਨ੍ਹਾਂ ਨੇ ਯਹੂਦੀ ਧਰਮ ਵਿਚ ਧਰਮ-ਪਰਿਵਰਤਨ ਕੀਤਾ ਹੈ। ਕੁਝ ਯੂਨਾਨੀ, ਸਪੱਸ਼ਟ ਹੈ ਕਿ ਨਵ-ਯਹੂਦੀ, ਹੁਣ ਫ਼ਿਲਿੱਪੁਸ ਕੋਲ ਆ ਕੇ ਯਿਸੂ ਨੂੰ ਮਿਲਣ ਦੀ ਬੇਨਤੀ ਕਰਦੇ ਹਨ। ਫ਼ਿਲਿੱਪੁਸ ਅੰਦ੍ਰਿਯਾਸ ਕੋਲ ਜਾਂਦਾ ਹੈ, ਸ਼ਾਇਦ ਇਹ ਪੁੱਛਣ ਲਈ ਕਿ ਅਜਿਹਾ ਮਿਲਣਾ ਉਚਿਤ ਹੋਵੇਗਾ ਕਿ ਨਹੀਂ। ਸਪੱਸ਼ਟ ਹੈ ਕਿ ਯਿਸੂ ਅਜੇ ਹੈਕਲ ਵਿਚ ਹੀ ਹੈ, ਜਿੱਥੇ ਯੂਨਾਨੀ ਉਸ ਨੂੰ ਦੇਖ ਸਕਦੇ ਹਨ।
ਯਿਸੂ ਜਾਣਦਾ ਹੈ ਕਿ ਉਸ ਕੋਲ ਜ਼ਿੰਦਗੀ ਦੇ ਸਿਰਫ਼ ਕੁਝ ਹੀ ਦਿਨ ਬਾਕੀ ਹਨ, ਇਸ ਲਈ ਉਹ ਵਧੀਆ ਤਰੀਕੇ ਨਾਲ ਆਪਣੀ ਸਥਿਤੀ ਦਰਸਾਉਂਦਾ ਹੈ: “ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ।”
ਕਣਕ ਦੇ ਇਕ ਦਾਣੇ ਦੀ ਬਹੁਤ ਘੱਟ ਕੀਮਤ ਹੁੰਦੀ ਹੈ। ਪਰੰਤੂ, ਜੇਕਰ ਇਹ ਮਿੱਟੀ ਵਿਚ ਪਵੇ ਅਤੇ “ਮਰੇ,” ਅਰਥਾਤ ਬੀ ਦੇ ਤੌਰ ਤੇ ਆਪਣੀ ਜ਼ਿੰਦਗੀ ਖ਼ਤਮ ਕਰੇ, ਤਦ ਕੀ ਹੋਵੇਗਾ? ਤਦ ਇਹ ਉਪਜਦਾ ਹੈ ਅਤੇ ਸਮਾਂ ਆਉਣ ਤੇ ਇਕ ਡੰਡੀ ਦੇ ਰੂਪ ਵਿਚ ਵਧ ਕੇ ਬਹੁਤ ਸਾਰੇ ਕਣਕ ਦੇ ਦਾਣੇ ਉਤਪੰਨ ਕਰਦਾ ਹੈ। ਇਸੇ ਤਰ੍ਹਾਂ, ਯਿਸੂ ਸਿਰਫ਼ ਇਕ ਹੀ ਸੰਪੂਰਣ ਵਿਅਕਤੀ ਹੈ। ਪਰੰਤੂ ਜੇ ਉਹ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿ ਕੇ ਮਰਦਾ ਹੈ, ਤਾਂ ਉਹ ਉਨ੍ਹਾਂ ਵਫ਼ਾਦਾਰ ਵਿਅਕਤੀਆਂ ਲਈ ਸਦੀਪਕ ਜੀਵਨ ਪ੍ਰਦਾਨ ਕਰਨ ਦਾ ਸਾਧਨ ਬਣਦਾ ਹੈ ਜਿਨ੍ਹਾਂ ਵਿਚ ਉਹੋ ਆਤਮ-ਬਲੀਦਾਨ ਦੀ ਆਤਮਾ ਹੈ ਜੋ ਉਸ ਵਿਚ ਹੈ। ਇਸ ਤਰ੍ਹਾਂ, ਯਿਸੂ ਕਹਿੰਦਾ ਹੈ: “ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ।”
ਸਪੱਸ਼ਟ ਹੈ ਕਿ ਯਿਸੂ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚ ਰਿਹਾ ਹੈ, ਕਿਉਂਕਿ ਉਹ ਅੱਗੇ ਸਮਝਾਉਂਦਾ ਹੈ: “ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ।” ਯਿਸੂ ਦਾ ਅਨੁਕਰਣ ਕਰਨ ਲਈ ਅਤੇ ਉਸ ਦੀ ਸੇਵਾ ਕਰਨ ਲਈ ਕਿੰਨਾ ਹੀ ਅਦਭੁਤ ਇਨਾਮ! ਇਹ ਇਨਾਮ, ਰਾਜ ਵਿਚ ਮਸੀਹ ਦੇ ਨਾਲ ਸੰਗਤ ਕਰਨ ਦਾ ਪਰਮੇਸ਼ੁਰ ਵੱਲੋਂ ਦਿੱਤਾ ਗਿਆ ਸਨਮਾਨ ਹੈ।
ਆਉਣ ਵਾਲੇ ਵੱਡੇ ਦੁੱਖ ਅਤੇ ਕਸ਼ਟਦਾਈ ਮੌਤ ਬਾਰੇ ਸੋਚਦੇ ਹੋਏ, ਯਿਸੂ ਜਾਰੀ ਰੱਖਦਾ ਹੈ: “ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ।” ਕਾਸ਼ ਉਸ ਉੱਤੇ ਆਉਣ ਵਾਲੇ ਕਸ਼ਟ ਰੋਕੇ ਜਾ ਸਕਦੇ! ਪਰੰਤੂ ਨਹੀਂ, ਜਿਵੇਂ ਉਹ ਕਹਿੰਦਾ ਹੈ: “ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ।” ਯਿਸੂ ਪਰਮੇਸ਼ੁਰ ਦੇ ਪੂਰੇ ਪ੍ਰਬੰਧ ਦੇ ਨਾਲ ਸਹਿਮਤ ਹੈ, ਜਿਸ ਵਿਚ ਉਸ ਦੀ ਆਪਣੀ ਬਲੀਦਾਨ ਸੰਬੰਧੀ ਮੌਤ ਸ਼ਾਮਲ ਹੈ। ਮੱਤੀ 21:12, 13, 18, 19; ਮਰਕੁਸ 11:12-18; ਲੂਕਾ 19:45-48; ਯੂਹੰਨਾ 12:20-27.
▪ ਯਿਸੂ ਹੰਜੀਰ ਪਾਉਣ ਦੀ ਆਸ਼ਾ ਕਿਉਂ ਰੱਖਦਾ ਹੈ ਭਾਵੇਂ ਕਿ ਉਨ੍ਹਾਂ ਦਾ ਅਜੇ ਮੌਸਮ ਨਹੀਂ ਹੈ?
▪ ਯਿਸੂ ਉਨ੍ਹਾਂ ਨੂੰ ਜਿਹੜੇ ਹੈਕਲ ਵਿਚ ਵੇਚਦੇ ਹਨ, “ਡਾਕੂ” ਕਿਉਂ ਸੱਦਦਾ ਹੈ?
▪ ਯਿਸੂ ਕਿਸ ਤਰ੍ਹਾਂ ਕਣਕ ਦੇ ਇਕ ਦਾਣੇ ਵਾਂਗ ਹੈ ਜਿਹੜਾ ਮਰ ਜਾਂਦਾ ਹੈ?
▪ ਯਿਸੂ ਆਪਣੇ ਉੱਤੇ ਆਉਣ ਵਾਲੇ ਦੁੱਖ ਅਤੇ ਮੌਤ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?
-
-
ਪਰਮੇਸ਼ੁਰ ਦੀ ਆਵਾਜ਼ ਤੀਜੀ ਵਾਰੀ ਸੁਣਾਈ ਦਿੰਦੀ ਹੈਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 104
ਪਰਮੇਸ਼ੁਰ ਦੀ ਆਵਾਜ਼ ਤੀਜੀ ਵਾਰੀ ਸੁਣਾਈ ਦਿੰਦੀ ਹੈ
ਯਿਸੂ ਹੈਕਲ ਵਿਚ ਆਪਣੇ ਉੱਤੇ ਆਉਣ ਵਾਲੀ ਮੌਤ ਦੇ ਬਾਰੇ ਸੰਘਰਸ਼ ਕਰ ਰਿਹਾ ਸੀ। ਉਸ ਦੀ ਮੁੱਖ ਚਿੰਤਾ ਹੈ ਕਿ ਉਸ ਦੇ ਪਿਤਾ ਦੀ ਨੇਕਨਾਮੀ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਵੇਗਾ, ਇਸ ਲਈ ਉਹ ਪ੍ਰਾਰਥਨਾ ਕਰਦਾ ਹੈ: “ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ।”
ਇਸ ਤੇ, ਸਵਰਗ ਤੋਂ ਇਕ ਸ਼ਕਤੀਸ਼ਾਲੀ ਆਵਾਜ਼ ਇਹ ਘੋਸ਼ਣਾ ਕਰਦੇ ਹੋਏ ਆਉਂਦੀ ਹੈ: “ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।”
ਆਲੇ-ਦੁਆਲੇ ਖੜ੍ਹੀ ਭੀੜ ਘਬਰਾ ਜਾਂਦੀ ਹੈ। “ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ,” ਕਈ ਕਹਿਣ ਲੱਗਦੇ ਹਨ। ਦੂਜੇ ਦਾਅਵਾ ਕਰਦੇ ਹਨ ਕਿ ਬੱਦਲ ਗਰਜਿਆ ਹੈ। ਪਰੰਤੂ, ਦਰਅਸਲ, ਇਹ ਯਹੋਵਾਹ ਪਰਮੇਸ਼ੁਰ ਹੈ ਜਿਹੜਾ ਬੋਲਿਆ ਹੈ! ਪਰ, ਇਹ ਪਹਿਲੀ ਵਾਰੀ ਨਹੀਂ ਹੈ ਕਿ ਪਰਮੇਸ਼ੁਰ ਦੀ ਆਵਾਜ਼ ਯਿਸੂ ਦੇ ਸੰਬੰਧ ਵਿਚ ਸੁਣੀ ਗਈ ਸੀ।
ਯਿਸੂ ਦੇ ਬਪਤਿਸਮੇ ਤੇ, ਸਾਢੇ ਤਿੰਨ ਵਰ੍ਹੇ ਪਹਿਲਾਂ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪਰਮੇਸ਼ੁਰ ਨੂੰ ਯਿਸੂ ਦੇ ਬਾਰੇ ਇਹ ਕਹਿੰਦੇ ਹੋਏ ਸੁਣਿਆ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” ਫਿਰ, ਪਿਛਲੇ ਪਸਾਹ ਦੇ ਬਾਅਦ ਕਿਸੇ ਸਮੇਂ ਤੇ, ਜਦੋਂ ਯਿਸੂ ਯਾਕੂਬ, ਯੂਹੰਨਾ, ਅਤੇ ਪਤਰਸ ਦੇ ਸਾਮ੍ਹਣੇ ਰੂਪਾਂਤ੍ਰਿਤ ਹੋਇਆ ਸੀ, ਤਾਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਇਹ ਐਲਾਨ ਕਰਦੇ ਹੋਏ ਸੁਣਿਆ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” ਅਤੇ ਹੁਣ, ਤੀਜੀ ਵਾਰੀ, ਨੀਸਾਨ 10 ਨੂੰ, ਯਿਸੂ ਦੀ ਮੌਤ ਤੋਂ ਚਾਰ ਦਿਨ ਪਹਿਲਾਂ, ਪਰਮੇਸ਼ੁਰ ਦੀ ਆਵਾਜ਼ ਆਦਮੀਆਂ ਦੁਆਰਾ ਫਿਰ ਸੁਣੀ ਜਾਂਦੀ ਹੈ। ਪਰੰਤੂ ਇਸ ਵਾਰੀ ਯਹੋਵਾਹ ਇੰਜ ਬੋਲਦਾ ਹੈ ਤਾਂਕਿ ਭੀੜ ਸੁਣ ਸਕੇ!
ਯਿਸੂ ਸਮਝਾਉਂਦਾ ਹੈ: “ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ।” ਇਹ ਸਬੂਤ ਦਿੰਦਾ ਹੈ ਕਿ ਯਿਸੂ, ਸੱਚ-ਮੁੱਚ ਹੀ ਪਰਮੇਸ਼ੁਰ ਦਾ ਪੁੱਤਰ, ਅਰਥਾਤ ਵਾਅਦਾ ਕੀਤਾ ਹੋਇਆ ਮਸੀਹਾ ਹੈ। “ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ,” ਯਿਸੂ ਅੱਗੇ ਕਹਿੰਦਾ ਹੈ, “ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ।” ਅਸਲ ਵਿਚ, ਯਿਸੂ ਦਾ ਵਫ਼ਾਦਾਰੀ ਨਾਲ ਬਿਤਾਇਆ ਜੀਵਨ ਪੁਸ਼ਟੀ ਕਰਦਾ ਹੈ ਕਿ ਸ਼ਤਾਨ ਅਰਥਾਤ ਇਬਲੀਸ, ਇਸ ਜਗਤ ਦਾ ਸਰਦਾਰ, ‘ਬਾਹਰ ਕੱਢੇ,’ ਅਰਥਾਤ ਨਾਸ਼ ਕੀਤੇ ਜਾਣ ਦੇ ਯੋਗ ਹੈ।
ਆਪਣੀ ਨਜ਼ਦੀਕ ਆ ਰਹੀ ਮੌਤ ਦੇ ਨਤੀਜਿਆਂ ਵੱਲ ਸੰਕੇਤ ਕਰਦੇ ਹੋਏ ਯਿਸੂ ਕਹਿੰਦਾ ਹੈ: “ਅਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ।” ਉਸ ਦੀ ਮੌਤ ਕਿਸੇ ਵੀ ਤਰ੍ਹਾਂ ਇਕ ਹਾਰ ਨਹੀਂ ਹੈ, ਕਿਉਂਕਿ ਇਸ ਦੇ ਜ਼ਰੀਏ, ਉਹ ਦੂਜਿਆਂ ਨੂੰ ਆਪਣੇ ਵੱਲ ਖਿੱਚੇਗਾ ਤਾਂਕਿ ਉਹ ਸਦੀਪਕ ਜੀਵਨ ਦਾ ਆਨੰਦ ਮਾਣ ਸਕਣ।
ਪਰੰਤੂ ਭੀੜ ਵਿਰੋਧ ਕਰਦੀ ਹੈ: “ਅਸਾਂ ਸ਼ਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ। ਫੇਰ ਤੂੰ ਕਿੱਕੁਰ ਆਖਦਾ ਹੈਂ ਭਈ ਮਨੁੱਖ ਦੇ ਪੁੱਤ੍ਰ ਦਾ ਉੱਚਾ ਕੀਤਾ ਜਾਣਾ ਜ਼ਰੂਰ ਹੈ? ਇਹ ਮਨੁੱਖ ਦਾ ਪੁੱਤ੍ਰ ਕੌਣ ਹੈ?”
ਸਾਰੇ ਸਬੂਤ ਦੇ ਬਾਵਜੂਦ ਵੀ, ਜਿਸ ਵਿਚ ਪਰਮੇਸ਼ੁਰ ਦੀ ਆਪਣੀ ਆਵਾਜ਼ ਦਾ ਸੁਣਨਾ ਵੀ ਸ਼ਾਮਲ ਹੈ, ਜ਼ਿਆਦਾਤਰ ਲੋਕ ਵਿਸ਼ਵਾਸ ਨਹੀਂ ਕਰਦੇ ਹਨ ਕਿ ਯਿਸੂ ਹੀ ਸੱਚਾ ਮਨੁੱਖ ਦਾ ਪੁੱਤਰ, ਅਰਥਾਤ ਵਾਅਦਾ ਕੀਤਾ ਹੋਇਆ ਮਸੀਹਾ ਹੈ। ਫਿਰ ਵੀ, ਜਿਵੇਂ ਉਸ ਨੇ ਛੇ ਮਹੀਨੇ ਪਹਿਲਾਂ ਡੇਰਿਆਂ ਦੇ ਪਰਬ ਤੇ ਕੀਤਾ ਸੀ, ਯਿਸੂ ਆਪਣੇ ਆਪ ਨੂੰ ਫਿਰ “ਚਾਨਣ” ਦੇ ਤੌਰ ਤੇ ਜ਼ਿਕਰ ਕਰਦਾ ਹੈ ਅਤੇ ਆਪਣੇ ਸੁਣਨ ਵਾਲਿਆਂ ਨੂੰ ਉਤਸ਼ਾਹ ਦਿੰਦਾ ਹੈ: “ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤ੍ਰ ਹੋਵੋ।” ਇਹ ਗੱਲਾਂ ਕਹਿਣ ਤੋਂ ਬਾਅਦ, ਯਿਸੂ ਜਾ ਕੇ ਛੁਪ ਜਾਂਦਾ ਹੈ, ਕਿਉਂਕਿ ਸਪੱਸ਼ਟ ਹੈ ਕਿ ਉਸ ਦੀ ਜ਼ਿੰਦਗੀ ਖ਼ਤਰੇ ਵਿਚ ਹੈ।
ਯਿਸੂ ਉੱਤੇ ਯਹੂਦੀਆਂ ਦੀ ਨਿਹਚਾ ਦੀ ਘਾਟ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਕਰਦੀ ਹੈ ਕਿ ‘ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਹੋ ਗਏ ਹਨ ਇਸ ਲਈ ਉਹ ਚੰਗੇ ਹੋਣ ਨੂੰ ਨਹੀਂ ਮੁੜਦੇ ਹਨ।’ ਯਸਾਯਾਹ ਨੇ ਦਰਸ਼ਨ ਵਿਚ ਯਹੋਵਾਹ ਦੀ ਸਵਰਗੀ ਅਦਾਲਤ ਨੂੰ ਦੇਖਿਆ, ਜਿਸ ਵਿਚ ਯਿਸੂ ਯਹੋਵਾਹ ਦੇ ਨਾਲ ਆਪਣੀ ਪੂਰਵ-ਮਾਨਵੀ ਮਹਿਮਾ ਵਿਚ ਹੈ। ਫਿਰ ਵੀ, ਯਸਾਯਾਹ ਦੁਆਰਾ ਲਿਖੀਆਂ ਹੋਈਆਂ ਗੱਲਾਂ ਦੀ ਪੂਰਤੀ ਵਿਚ, ਯਹੂਦੀਆਂ ਨੇ ਜ਼ਿੱਦ ਨਾਲ ਇਸ ਸਬੂਤ ਨੂੰ ਰੱਦ ਕਰ ਦਿੱਤਾ ਕਿ ਇਹੋ ਹੀ ਉਨ੍ਹਾਂ ਦਾ ਵਾਅਦਾ ਕੀਤਾ ਹੋਇਆ ਮੁਕਤੀਦਾਤਾ ਹੈ।
ਦੂਜੇ ਪਾਸੇ, ਸ਼ਾਸਕਾਂ (ਸਪੱਸ਼ਟ ਤੌਰ ਤੇ ਯਹੂਦੀ ਉੱਚ ਅਦਾਲਤ, ਅਰਥਾਤ ਮਹਾਸਭਾ ਦੇ ਸਦੱਸਾਂ) ਵਿੱਚੋਂ ਵੀ ਬਹੁਤ ਸਾਰਿਆਂ ਨੇ ਅਸਲ ਵਿਚ ਯਿਸੂ ਉੱਤੇ ਨਿਹਚਾ ਰੱਖੀ। ਨਿਕੁਦੇਮੁਸ ਅਤੇ ਅਰਿਮਥੈਆ ਸ਼ਹਿਰ ਦਾ ਯੂਸੁਫ਼ ਇਨ੍ਹਾਂ ਸ਼ਾਸਕਾਂ ਵਿੱਚੋਂ ਦੋ ਹਨ। ਪਰੰਤੂ ਘੱਟੋ-ਘੱਟ ਇਸ ਸਮੇਂ ਲਈ, ਇਹ ਸ਼ਾਸਕ ਮਹਾਸਭਾ ਵਿੱਚੋਂ ਆਪਣੀਆਂ ਪਦਵੀਆਂ ਤੋਂ ਕੱਢੇ ਜਾਣ ਦੇ ਡਰ ਕਰਕੇ ਆਪਣੀ ਨਿਹਚਾ ਦਾ ਐਲਾਨ ਕਰਨ ਤੋਂ ਚੁੱਕ ਜਾਂਦੇ ਹਨ। ਅਜਿਹੇ ਵਿਅਕਤੀ ਕਿੰਨਾ ਕੁਝ ਖੋਹ ਦਿੰਦੇ ਹਨ!
ਯਿਸੂ ਅੱਗੇ ਟਿੱਪਣੀ ਕਰਦਾ ਹੈ: “ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ। ਅਰ ਜੋ ਮੈਨੂੰ ਵੇਖਦਾ ਹੈ ਸੋ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ। . . . ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ। . . . ਜਿਹੜਾ ਬਚਨ ਮੈਂ ਕਿਹਾ ਓਹੀਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ।”
ਮਨੁੱਖਜਾਤੀ ਦੇ ਸੰਸਾਰ ਲਈ ਯਹੋਵਾਹ ਦੇ ਪਿਆਰ ਨੇ ਉਸ ਨੂੰ ਯਿਸੂ ਨੂੰ ਭੇਜਣ ਲਈ ਪ੍ਰੇਰਿਤ ਕੀਤਾ ਤਾਂਕਿ ਜੋ ਕੋਈ ਉਸ ਉੱਤੇ ਨਿਹਚਾ ਕਰੇ, ਉਹ ਬਚਾਏ ਜਾਣ। ਲੋਕੀ ਬਚਾਏ ਜਾਣਗੇ ਜਾਂ ਨਹੀਂ, ਇਹ ਇਸ ਤੋਂ ਨਿਸ਼ਚਿਤ ਕੀਤਾ ਜਾਵੇਗਾ ਕਿ ਉਹ ਉਨ੍ਹਾਂ ਗੱਲਾਂ, ਜਿਨ੍ਹਾਂ ਦੀ ਪਰਮੇਸ਼ੁਰ ਨੇ ਯਿਸੂ ਨੂੰ ਬੋਲਣ ਦੀ ਹਿਦਾਇਤ ਦਿੱਤੀ ਸੀ, ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਨਿਆਉਂ, “ਅੰਤ ਦੇ ਦਿਨ” ਵਿਚ ਮਸੀਹ ਦੇ ਹਜ਼ਾਰ ਵਰ੍ਹੇ ਦੇ ਰਾਜ ਦੌਰਾਨ ਕੀਤਾ ਜਾਵੇਗਾ।
ਯਿਸੂ ਇਹ ਕਹਿੰਦੇ ਹੋਏ ਸਮਾਪਤ ਕਰਦਾ ਹੈ: “ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ। ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਪਕ ਜੀਉਣ ਹੈ। ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।” ਯੂਹੰਨਾ 12:28-50; 19:38, 39; ਮੱਤੀ 3:17; 17:5; ਯਸਾਯਾਹ 6:1, 8-10.
▪ ਕਿਹੜੇ ਤਿੰਨ ਮੌਕਿਆਂ ਤੇ ਯਿਸੂ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਆਵਾਜ਼ ਸੁਣੀ ਗਈ ਸੀ?
▪ ਨਬੀ ਯਸਾਯਾਹ ਨੇ ਕਿਸ ਤਰ੍ਹਾਂ ਯਿਸੂ ਦੀ ਮਹਿਮਾ ਦੇਖੀ?
▪ ਉਹ ਸ਼ਾਸਕ ਕੌਣ ਹਨ ਜਿਨ੍ਹਾਂ ਨੇ ਯਿਸੂ ਉੱਤੇ ਨਿਹਚਾ ਰੱਖੀ, ਪਰੰਤੂ ਉਹ ਉਸ ਨੂੰ ਖੁਲ੍ਹੇਆਮ ਕਿਉਂ ਨਹੀਂ ਕਬੂਲ ਕਰਦੇ ਹਨ?
▪ ‘ਅੰਤ ਦਾ ਦਿਨ’ ਕੀ ਹੈ, ਅਤੇ ਉਸ ਸਮੇਂ ਲੋਕਾਂ ਦਾ ਕਿਸ ਆਧਾਰ ਤੇ ਨਿਆਉਂ ਕੀਤਾ ਜਾਵੇਗਾ?
-
-
ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 105
ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤ
ਜਦੋਂ ਯਿਸੂ ਸੋਮਵਾਰ ਸ਼ਾਮ ਨੂੰ ਯਰੂਸ਼ਲਮ ਤੋਂ ਨਿਕਲਦਾ ਹੈ, ਤਾਂ ਉਹ ਜ਼ੈਤੂਨ ਦੇ ਪਹਾੜ ਦੀ ਪੂਰਬੀ ਢਲਾਣ ਤੇ ਸਥਿਤ ਬੈਤਅਨੀਆ ਨੂੰ ਮੁੜ ਆਉਂਦਾ ਹੈ। ਯਰੂਸ਼ਲਮ ਵਿਚ ਉਸ ਦੀ ਅੰਤਿਮ ਸੇਵਕਾਈ ਦੇ ਦੋ ਦਿਨ ਸਮਾਪਤ ਹੋ ਗਏ ਹਨ। ਨਿਰਸੰਦੇਹ, ਯਿਸੂ ਫਿਰ ਆਪਣੇ ਮਿੱਤਰ ਲਾਜ਼ਰ ਨਾਲ ਰਾਤ ਬਿਤਾਉਂਦਾ ਹੈ। ਸ਼ੁੱਕਰਵਾਰ ਨੂੰ ਯਰੀਹੋ ਤੋਂ ਆਉਣ ਤੋਂ ਬਾਅਦ, ਇਹ ਚੌਥੀ ਰਾਤ ਹੈ ਜਿਹੜੀ ਉਸ ਨੇ ਬੈਤਅਨੀਆ ਵਿਚ ਬਿਤਾਈ ਹੈ।
ਹੁਣ, ਨੀਸਾਨ 11 ਨੂੰ, ਮੰਗਲਵਾਰ ਤੜਕੇ ਹੀ, ਉਹ ਅਤੇ ਉਸ ਦੇ ਚੇਲੇ ਫਿਰ ਰਾਹ ਤੇ ਤੁਰ ਪੈਂਦੇ ਹਨ। ਇਹ ਯਿਸੂ ਦੀ ਸੇਵਕਾਈ ਦਾ ਇਕ ਮਹੱਤਵਪੂਰਣ ਦਿਨ, ਅਤੇ ਹੁਣ ਤਕ ਸਭ ਤੋਂ ਵਿਅਸਤ ਦਿਨ ਸਾਬਤ ਹੁੰਦਾ ਹੈ। ਹੈਕਲ ਵਿਚ ਉਸ ਦੇ ਦਿਖਾਈ ਦੇਣ ਦਾ ਇਹ ਆਖ਼ਰੀ ਦਿਨ ਹੈ। ਅਤੇ ਇਹ ਉਸ ਦੇ ਮੁਕੱਦਮੇ ਅਤੇ ਮੌਤ ਤੋਂ ਪਹਿਲਾਂ ਉਸ ਦੀ ਜਨਤਕ ਸੇਵਕਾਈ ਦਾ ਆਖ਼ਰੀ ਦਿਨ ਹੈ।
ਯਿਸੂ ਅਤੇ ਉਸ ਦੇ ਚੇਲੇ ਜ਼ੈਤੂਨ ਦੇ ਪਹਾੜ ਉੱਪਰੋਂ ਯਰੂਸ਼ਲਮ ਨੂੰ ਜਾਣ ਵਾਲਾ ਉਹੀ ਰਾਹ ਲੈਂਦੇ ਹਨ। ਬੈਤਅਨੀਆ ਤੋਂ ਆਉਣ ਵਾਲੇ ਉਸ ਰਾਹ ਦੇ ਕੰਢੇ, ਪਤਰਸ ਉਸ ਦਰਖ਼ਤ ਵੱਲ ਧਿਆਨ ਕਰਦਾ ਹੈ ਜਿਸ ਨੂੰ ਯਿਸੂ ਨੇ ਪਿਛਲੀ ਸਵੇਰ ਸਰਾਪ ਦਿੱਤਾ ਸੀ। ਉਹ ਬੋਲ ਉਠਦਾ ਹੈ, “ਸੁਆਮੀ ਜੀ ਵੇਖ, ਇਹ ਹੰਜੀਰ ਦਾ ਬਿਰਛ ਜਿਹ ਨੂੰ ਤੈਂ ਸਰਾਪ ਦਿੱਤਾ ਸੀ ਸੁੱਕ ਗਿਆ ਹੈ!”
ਪਰੰਤੂ ਯਿਸੂ ਨੇ ਦਰਖ਼ਤ ਨੂੰ ਨਸ਼ਟ ਕਿਉਂ ਕੀਤਾ? ਉਹ ਇਸ ਦਾ ਕਾਰਨ ਸੰਕੇਤ ਕਰਦਾ ਹੈ ਜਦੋਂ ਉਹ ਅੱਗੇ ਕਹਿੰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹੋ ਨਹੀਂ ਕਰੋਗੇ ਜੋ ਹੰਜੀਰ ਦੇ ਬਿਰਛ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ [ਜ਼ੈਤੂਨ ਦਾ ਪਹਾੜ ਜਿਸ ਉੱਤੇ ਉਹ ਖੜ੍ਹੇ ਹਨ] ਨੂੰ ਕਹੋ ਜੋ ਉੱਠ ਅਰ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ। ਅਤੇ ਸਭ ਕੁਝ ਜੋ ਤੁਸੀਂ ਨਿਹਚਾ ਨਾਲ ਪ੍ਰਾਰਥਨਾ ਕਰ ਕੇ ਮੰਗੋ ਸੋ ਪਾਓਗੇ।”
ਇਸ ਲਈ ਦਰਖ਼ਤ ਨੂੰ ਸੁਕਾਉਣ ਦੇ ਦੁਆਰਾ, ਯਿਸੂ ਆਪਣੇ ਚੇਲਿਆਂ ਲਈ ਪਰਮੇਸ਼ੁਰ ਵਿਚ ਨਿਹਚਾ ਰੱਖਣ ਦੀ ਉਨ੍ਹਾਂ ਦੀ ਲੋੜ ਉੱਤੇ ਇਕ ਸਿੱਖਿਆਦਾਇਕ ਉਦਾਹਰਣ ਪੇਸ਼ ਕਰ ਰਿਹਾ ਹੈ। ਜਿਵੇਂ ਕਿ ਉਹ ਬਿਆਨ ਕਰਦਾ ਹੈ: “ਜੋ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਪਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ।” ਖ਼ਾਸ ਕਰ ਕੇ ਜਲਦੀ ਆਉਣ ਵਾਲੇ ਭਿਆਨਕ ਪਰਤਾਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਉਨ੍ਹਾਂ ਦੇ ਲਈ ਕਿੰਨਾ ਹੀ ਮਹੱਤਵਪੂਰਣ ਇਕ ਸਬਕ ਹੈ! ਫਿਰ ਵੀ, ਹੰਜੀਰ ਦੇ ਦਰਖ਼ਤ ਦੇ ਸੁੱਕਣ ਅਤੇ ਨਿਹਚਾ ਦੇ ਗੁਣ ਵਿਚ ਇਕ ਹੋਰ ਸੰਬੰਧ ਹੈ।
ਇਸ ਹੰਜੀਰ ਦੇ ਦਰਖ਼ਤ ਵਾਂਗ, ਇਸਰਾਏਲ ਕੌਮ ਦੀ ਇਕ ਧੋਖੇ ਭਰੀ ਦਿੱਖ ਹੈ। ਭਾਵੇਂ ਕਿ ਇਹ ਕੌਮ ਪਰਮੇਸ਼ੁਰ ਦੇ ਨਾਲ ਇਕ ਨੇਮ-ਬੱਧ ਸੰਬੰਧ ਵਿਚ ਹੈ ਅਤੇ ਸ਼ਾਇਦ ਬਾਹਰੀ ਤੌਰ ਤੇ ਉਸ ਦੇ ਨਿਯਮਾਂ ਨੂੰ ਮੰਨਦੀ ਹੋਈ ਪ੍ਰਗਟ ਹੋਵੇ, ਇਹ ਚੰਗੇ ਫਲ ਉਤਪੰਨ ਕਰਨ ਤੋਂ ਬਾਂਝ, ਬਿਨਾਂ ਨਿਹਚਾ ਦੇ ਸਾਬਤ ਹੋਈ ਹੈ। ਨਿਹਚਾ ਦੀ ਘਾਟ ਦੇ ਕਾਰਨ, ਇਹ ਪਰਮੇਸ਼ੁਰ ਦੇ ਆਪਣੇ ਪੁੱਤਰ ਨੂੰ ਵੀ ਰੱਦ ਕਰਨ ਦੀ ਪ੍ਰਕ੍ਰਿਆ ਵਿਚ ਹੈ! ਇਸ ਲਈ, ਹੰਜੀਰ ਦੇ ਅਣ-ਉਪਜਾਊ ਦਰਖ਼ਤ ਨੂੰ ਸੁਕਾਉਣ ਦੇ ਦੁਆਰਾ, ਯਿਸੂ ਸਪੱਸ਼ਟ ਰੂਪ ਵਿਚ ਦਿਖਾ ਰਿਹਾ ਹੈ ਕਿ ਇਸ ਅਫਲ, ਅਵਿਸ਼ਵਾਸੀ ਕੌਮ ਦਾ ਅੰਤਿਮ ਨਤੀਜਾ ਕੀ ਹੋਵੇਗਾ।
ਥੋੜ੍ਹੀ ਦੇਰ ਬਾਅਦ, ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਵਿਚ ਪ੍ਰਵੇਸ਼ ਕਰਦੇ ਹਨ, ਅਤੇ ਆਪਣੇ ਦਸਤੂਰ ਅਨੁਸਾਰ ਉਹ ਹੈਕਲ ਵਿਚ ਜਾਂਦੇ ਹਨ, ਜਿੱਥੇ ਯਿਸੂ ਸਿਖਾਉਣਾ ਸ਼ੁਰੂ ਕਰਦਾ ਹੈ। ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ, ਨਿਰਸੰਦੇਹ ਸਰਾਫ਼ਾਂ ਦੇ ਵਿਰੁੱਧ ਪਿਛਲੇ ਦਿਨ ਯਿਸੂ ਦੀ ਕਾਰਵਾਈ ਨੂੰ ਮਨ ਵਿਚ ਰੱਖਦੇ ਹੋਏ, ਉਸ ਨੂੰ ਚੁਣੌਤੀ ਦਿੰਦੇ ਹਨ: “ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਅਰ ਕਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ?”
ਜਵਾਬ ਵਿਚ ਯਿਸੂ ਕਹਿੰਦਾ ਹੈ: “ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤਹਾਨੂੰ ਦੱਸਾਂਗਾ ਭਈ ਮੈਂ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹਾਂ। ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸੁਰਗ ਵੱਲੋਂ ਯਾ ਮਨੁੱਖਾਂ ਵੱਲੋਂ?”
ਜਾਜਕ ਅਤੇ ਬਜ਼ੁਰਗ ਆਪਸ ਵਿਚ ਮਸ਼ਵਰਾ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਕਿਵੇਂ ਜਵਾਬ ਦੇਣਗੇ। “ਜੇ ਕਹੀਏ, ‘ਸੁਰਗ ਵੱਲੋਂ’ ਤਾਂ ਉਹ ਸਾਨੂੰ ਆਖੂ, ਫੇਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? ਅਰ ਜੇ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸੱਭੇ ਯੂਹੰਨਾ ਨੂੰ ਨਬੀ ਜਾਣਦੇ ਹਨ।”
ਆਗੂ ਨਹੀਂ ਜਾਣਦੇ ਕਿ ਕੀ ਜਵਾਬ ਦਿੱਤਾ ਜਾਵੇ। ਇਸ ਲਈ ਉਹ ਯਿਸੂ ਨੂੰ ਜਵਾਬ ਦਿੰਦੇ ਹਨ: “ਅਸੀਂ ਨਹੀਂ ਜਾਣਦੇ।”
ਫਿਰ ਯਿਸੂ ਕਹਿੰਦਾ ਹੈ: “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ।” ਮੱਤੀ 21:19-27; ਮਰਕੁਸ 11:19-33; ਲੂਕਾ 20:1-8.
▪ ਮੰਗਲਵਾਰ, ਨੀਸਾਨ 11 ਬਾਰੇ ਕੀ ਮਹੱਤਵਪੂਰਣ ਹੈ?
▪ ਯਿਸੂ ਕਿਹੜੇ ਸਬਕ ਦਿੰਦਾ ਹੈ ਜਦੋਂ ਉਹ ਹੰਜੀਰ ਦੇ ਦਰਖ਼ਤ ਨੂੰ ਸੁਕਾ ਦਿੰਦਾ ਹੈ?
▪ ਯਿਸੂ ਉਨ੍ਹਾਂ ਨੂੰ ਕਿਸ ਤਰ੍ਹਾਂ ਜਵਾਬ ਦਿੰਦਾ ਹੈ ਜਿਹੜੇ ਪੁੱਛਦੇ ਹਨ ਕਿ ਉਹ ਕਿਹੜੇ ਇਖ਼ਤਿਆਰ ਨਾਲ ਕੰਮ ਕਰਦਾ ਹੈ?
-
-
ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 106
ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ
ਯਿਸੂ ਹੈਕਲ ਵਿਖੇ ਹੈ। ਉਸ ਨੇ ਹੁਣੇ ਹੀ ਧਾਰਮਿਕ ਆਗੂਆਂ ਨੂੰ ਭੰਬਲ-ਭੂਸਿਆਂ ਵਿਚ ਪਾ ਦਿੱਤਾ ਹੈ ਜਿਹੜੇ ਇਹ ਜਾਣਨ ਦੀ ਮੰਗ ਕਰਦੇ ਸਨ ਕਿ ਉਹ ਕਿਸ ਦੇ ਇਖ਼ਤਿਆਰ ਨਾਲ ਕੰਮ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੀ ਉਲਝਣ ਵਿੱਚੋਂ ਨਿਕਲਦੇ, ਯਿਸੂ ਪੁੱਛਦਾ ਹੈ: “ਤੁਸੀਂ ਕੀ ਸਮਝਦੇ ਹੋ?” ਅਤੇ ਫਿਰ ਇਕ ਦ੍ਰਿਸ਼ਟਾਂਤ ਦੇ ਜ਼ਰੀਏ, ਉਹ ਉਨ੍ਹਾਂ ਨੂੰ ਦਿਖਾਉਂਦਾ ਹੈ ਕਿ ਉਹ ਅਸਲ ਵਿਚ ਕਿਸ ਕਿਸਮ ਦੇ ਵਿਅਕਤੀ ਹਨ।
“ਇੱਕ ਮਨੁੱਖ ਦੇ ਦੋ ਪੁੱਤ੍ਰ ਸਨ,” ਯਿਸੂ ਦੱਸਦਾ ਹੈ। “ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ, ਪੁੱਤ੍ਰ, ਜਾਹ। ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ। ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ। ਫੇਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਅੱਛਾ ਜੀ, ਪਰ ਗਿਆ ਨਾ। ਸੋ ਇਨ੍ਹਾਂ ਦੋਹਾਂ ਵਿੱਚੋਂ ਕਿਹ ਨੇ ਪਿਤਾ ਦੀ ਮਰਜੀ ਪੂਰੀ ਕੀਤੀ?” ਯਿਸੂ ਪੁੱਛਦਾ ਹੈ।
“ਪਹਿਲੇ ਨੇ,” ਉਸ ਦੇ ਵਿਰੋਧੀ ਜਵਾਬ ਦਿੰਦੇ ਹਨ।
ਇਸ ਲਈ ਯਿਸੂ ਸਮਝਾਉਂਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ।” ਇਕ ਤਰੀਕੇ ਤੋਂ, ਮਸੂਲੀਆਂ ਅਤੇ ਕੰਜਰੀਆਂ ਨੇ ਪਹਿਲਾਂ ਤਾਂ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਇਨਕਾਰ ਕੀਤਾ। ਪਰੰਤੂ ਫਿਰ, ਪਹਿਲੇ ਪੁੱਤਰ ਵਾਂਗ, ਉਨ੍ਹਾਂ ਨੇ ਤੋਬਾ ਕੀਤੀ ਅਤੇ ਉਸ ਦੀ ਸੇਵਾ ਕੀਤੀ। ਦੂਜੇ ਪਾਸੇ, ਧਾਰਮਿਕ ਆਗੂ, ਦੂਜੇ ਪੁੱਤਰ ਵਾਂਗ, ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ, ਪਰੰਤੂ ਜਿਵੇਂ ਯਿਸੂ ਟਿੱਪਣੀ ਕਰਦਾ ਹੈ: “ਯੂਹੰਨਾ [ਬਪਤਿਸਮਾ ਦੇਣ ਵਾਲਾ] ਧਰਮ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸਾਂ ਉਹ ਦੀ ਪਰਤੀਤ ਨਾ ਕੀਤੀ ਪਰ ਮਸੂਲੀਆਂ ਅਰ ਕੰਜਰੀਆਂ ਨੇ ਉਹ ਦੀ ਪਰਤੀਤ ਕੀਤੀ ਅਤੇ ਤੁਸੀਂ ਇਹ ਵੇਖ ਕੇ ਪਿੱਛੋਂ ਵੀ ਨਾ ਪਛਤਾਏ ਭਈ ਉਹ ਦੀ ਪਰਤੀਤ ਕਰਦੇ।”
ਯਿਸੂ ਫਿਰ ਦਿਖਾਉਂਦਾ ਹੈ ਕਿ ਉਨ੍ਹਾਂ ਧਾਰਮਿਕ ਆਗੂਆਂ ਦੀ ਅਸਫਲਤਾ ਸਿਰਫ਼ ਪਰਮੇਸ਼ੁਰ ਦੀ ਸੇਵਾ ਨੂੰ ਨਜ਼ਰਅੰਦਾਜ਼ ਕਰਨ ਵਿਚ ਹੀ ਨਹੀਂ ਹੈ। ਨਹੀਂ, ਪਰੰਤੂ ਉਹ ਸੱਚ-ਮੁੱਚ ਹੀ ਦੁਸ਼ਟ ਅਤੇ ਬੁਰੇ ਆਦਮੀ ਹਨ। ਯਿਸੂ ਦੱਸਦਾ ਹੈ: “ਇੱਕ ਘਰ ਦਾ ਮਾਲਕ ਸੀ ਜਿਹ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਰ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। ਜਾਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਘੱਲੇ। ਅਤੇ ਮਾਲੀਆਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਅਰ ਕਿਸੇ ਨੂੰ ਮਾਰ ਸੁੱਟਿਆ ਅਰ ਕਿਸੇ ਨੂੰ ਪਥਰਾਉ ਕੀਤਾ। ਫੇਰ ਉਹ ਨੇ ਹੋਰ ਚਾਕਰ ਪਹਿਲਿਆਂ ਨਾਲੋਂ ਵਧੀਕ ਘੱਲੇ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰਾਂ ਕੀਤਾ।”
“ਚਾਕਰ” ਉਹ ਨਬੀ ਹਨ ਜਿਨ੍ਹਾਂ ਨੂੰ “ਘਰ ਦਾ ਮਾਲਕ,” ਯਹੋਵਾਹ ਪਰਮੇਸ਼ੁਰ ਆਪਣੇ “ਅੰਗੂਰੀ ਬਾਗ਼” ਦੇ “ਮਾਲੀਆਂ” ਕੋਲ ਭੇਜਦਾ ਹੈ। ਇਹ ਮਾਲੀ ਇਸਰਾਏਲ ਦੀ ਕੌਮ, ਉਹ ਕੌਮ ਜਿਸ ਨੂੰ ਬਾਈਬਲ ਪਰਮੇਸ਼ੁਰ ਦੇ “ਅੰਗੂਰੀ ਬਾਗ਼” ਦੇ ਤੌਰ ਤੇ ਪਛਾਣ ਕਰਵਾਉਂਦੀ ਹੈ, ਦੇ ਮੁੱਖ ਪ੍ਰਤੀਨਿਧ ਹਨ।
ਕਿਉਂਕਿ “ਮਾਲੀ,” “ਚਾਕਰਾਂ” ਨਾਲ ਦੁਰ-ਵਿਵਹਾਰ ਕਰ ਕੇ ਉਨ੍ਹਾਂ ਨੂੰ ਮਾਰ ਦਿੰਦੇ ਹਨ, ਯਿਸੂ ਸਮਝਾਉਂਦਾ ਹੈ: “ਓੜਕ [ਅੰਗੂਰੀ ਬਾਗ਼ ਦੇ ਮਾਲਕ] ਨੇ ਆਪਣੇ ਪੁੱਤ੍ਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਘੱਲਿਆ ਭਈ ਓਹ ਮੇਰੇ ਪੁੱਤ੍ਰ ਦਾ ਆਦਰ ਕਰਨਗੇ। ਪਰ ਮਾਲੀਆਂ ਨੇ ਜਾਂ ਉਹ ਦੇ ਪੁੱਤ੍ਰ ਨੂੰ ਵੇਖਿਆ ਤਾਂ ਆਪੋ ਵਿੱਚ ਕਿਹਾ, ਵਾਰਸ ਏਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ। ਅਤੇ ਉਨ੍ਹਾਂ ਉਸ ਨੂੰ ਫੜਿਆ ਅਰ ਬਾਗੋਂ ਬਾਹਰ ਕੱਢ ਦੇ ਮਾਰ ਸੁੱਟਿਆ।”
ਹੁਣ, ਧਾਰਮਿਕ ਆਗੂਆਂ ਨੂੰ ਸੰਬੋਧਿਤ ਕਰਦੇ ਹੋਏ, ਯਿਸੂ ਪੁੱਛਦਾ ਹੈ: “ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ?”
ਧਾਰਮਿਕ ਆਗੂ ਜਵਾਬ ਦਿੰਦੇ ਹਨ: “ਉਨ੍ਹਾਂ ਬੁਰਿਆਰਾਂ ਦਾ ਬੁਰੀ ਤਰਾਂ ਨਾਸ ਕਰੂ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪੁਚਾਉਣਗੇ।”
ਇਸ ਤਰ੍ਹਾਂ ਉਹ ਅਣਜਾਣਪੁਣੇ ਵਿਚ ਆਪਣੇ ਉੱਪਰ ਆਪ ਹੀ ਨਿਆਉਂ ਦੀ ਘੋਸ਼ਣਾ ਕਰ ਲੈਂਦੇ ਹਨ, ਕਿਉਂਕਿ ਉਹ ਵੀ ਯਹੋਵਾਹ ਦੀ ਇਸਰਾਏਲ ਦੇ ਰਾਸ਼ਟਰੀ “ਅੰਗੂਰੀ ਬਾਗ਼” ਦੇ ਇਸਰਾਏਲੀ “ਮਾਲੀਆਂ” ਵਿਚ ਸ਼ਾਮਲ ਹਨ। ਅਜਿਹੇ ਮਾਲੀਆਂ ਤੋਂ ਜਿਹੜੇ ਫਲ ਦੀ ਯਹੋਵਾਹ ਆਸ਼ਾ ਕਰਦਾ ਹੈ, ਉਹ ਹੈ ਉਸ ਦੇ ਪੁੱਤਰ, ਸੱਚੇ ਮਸੀਹਾ ਉੱਤੇ ਨਿਹਚਾ। ਉਨ੍ਹਾਂ ਦਾ ਅਜਿਹੇ ਫਲ ਲਿਆਉਣ ਤੋਂ ਚੁੱਕ ਜਾਣ ਦੇ ਕਾਰਨ, ਯਿਸੂ ਚੇਤਾਵਨੀ ਦਿੰਦਾ ਹੈ: “ਭਲਾ ਤੁਸਾਂ ਲਿਖਤਾਂ ਵਿੱਚ [ਜ਼ਬੂਰ 118:22, 23 ਵਿਖੇ] ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ। ਅਰ ਜੋ ਕੋਈ ਇਸ ਪੱਥਰ ਓੱਤੇ ਡਿੱਗੇਗਾ ਸੋ ਚੂਰ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ।”
ਗ੍ਰੰਥੀ ਅਤੇ ਮੁੱਖ ਜਾਜਕ ਹੁਣ ਸਮਝ ਜਾਂਦੇ ਹਨ ਕਿ ਯਿਸੂ ਉਨ੍ਹਾਂ ਦੇ ਬਾਰੇ ਬੋਲ ਰਿਹਾ ਹੈ, ਅਤੇ ਉਹ ਉਸ ਨੂੰ, ਅਰਥਾਤ ਹੱਕੀ “ਵਾਰਸ” ਨੂੰ, ਮਾਰ ਦੇਣਾ ਚਾਹੁੰਦੇ ਹਨ। ਇਸ ਲਈ ਪਰਮੇਸ਼ੁਰ ਦੇ ਰਾਜ ਵਿਚ ਸ਼ਾਸਕ ਹੋਣ ਦਾ ਵਿਸ਼ੇਸ਼-ਸਨਮਾਨ ਇਕ ਕੌਮ ਦੇ ਤੌਰ ਤੇ ਉਨ੍ਹਾਂ ਤੋਂ ਲੈ ਲਿਆ ਜਾਵੇਗਾ, ਅਤੇ ‘ਅੰਗੂਰੀ ਬਾਗ਼ ਦੇ ਮਾਲੀਆਂ’ ਦੀ ਇਕ ਨਵੀਂ ਕੌਮ ਉਤਪੰਨ ਕੀਤੀ ਜਾਵੇਗੀ, ਜਿਹੜੀ ਉਚਿਤ ਫਲ ਪੈਦਾ ਕਰੇਗੀ।
ਕਿਉਂਕਿ ਧਾਰਮਿਕ ਆਗੂ ਭੀੜ ਤੋਂ ਡਰਦੇ ਹਨ, ਜਿਹੜੀ ਯਿਸੂ ਨੂੰ ਇਕ ਨਬੀ ਸਮਝਦੀ ਹੈ, ਉਹ ਇਸ ਮੌਕੇ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ ਹਨ। ਮੱਤੀ 21:28-46; ਮਰਕੁਸ 12:1-12; ਲੂਕਾ 20:9-19; ਯਸਾਯਾਹ 5:1-7.
▪ ਯਿਸੂ ਦੇ ਪਹਿਲੇ ਦ੍ਰਿਸ਼ਟਾਂਤ ਵਿਚ ਦੋ ਬੱਚੇ ਕਿਨ੍ਹਾਂ ਨੂੰ ਦਰਸਾਉਂਦੇ ਹਨ?
▪ ਦੂਸਰੇ ਦ੍ਰਿਸ਼ਟਾਂਤ ਵਿਚ, “ਘਰ ਦਾ ਮਾਲਕ,” “ਅੰਗੂਰੀ ਬਾਗ਼,” “ਮਾਲੀ,” “ਚਾਕਰ,” ਅਤੇ “ਵਾਰਸ” ਕਿਨ੍ਹਾਂ ਨੂੰ ਦਰਸਾਉਂਦੇ ਹਨ?
▪ ‘ਅੰਗੂਰੀ ਬਾਗ਼ ਦੇ ਮਾਲੀਆਂ’ ਦਾ ਕੀ ਹੋਵੇਗਾ, ਅਤੇ ਉਨ੍ਹਾਂ ਦੀ ਥਾਂ ਕੌਣ ਲੈਣਗੇ?
-
-
ਵਿਆਹ ਦੀ ਦਾਅਵਤ ਦਾ ਦ੍ਰਿਸ਼ਟਾਂਤਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 107
ਵਿਆਹ ਦੀ ਦਾਅਵਤ ਦਾ ਦ੍ਰਿਸ਼ਟਾਂਤ
ਦੋ ਦ੍ਰਿਸ਼ਟਾਂਤਾਂ ਦੇ ਜ਼ਰੀਏ, ਯਿਸੂ ਨੇ ਗ੍ਰੰਥੀਆਂ ਅਤੇ ਮੁੱਖ ਜਾਜਕਾਂ ਦਾ ਭੇਤ ਖੋਲ੍ਹਿਆ ਹੈ, ਅਤੇ ਉਹ ਉਸ ਨੂੰ ਮਾਰ ਦੇਣਾ ਚਾਹੁੰਦੇ ਹਨ। ਪਰੰਤੂ ਯਿਸੂ ਵੱਲੋਂ ਉਨ੍ਹਾਂ ਦਾ ਭੇਤ ਖੋਲ੍ਹਣਾ ਹਾਲੇ ਵੀ ਬਾਕੀ ਹੈ। ਉਹ ਅੱਗੇ ਉਨ੍ਹਾਂ ਨੂੰ ਇਕ ਹੋਰ ਦ੍ਰਿਸ਼ਟਾਂਤ ਦੱਸਦੇ ਹੋਏ ਕਹਿੰਦਾ ਹੈ:
“ਸੁਰਗ ਦਾ ਰਾਜ ਇੱਕ ਪਾਤਸ਼ਾਹ ਵਰਗਾ ਹੈ ਜਿਹ ਨੇ ਆਪਣੇ ਪੁੱਤ੍ਰ ਦਾ ਵਿਆਹ ਕੀਤਾ। ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਚਾਕਰਾਂ ਨੂੰ ਘੱਲਿਆ ਪਰ ਓਹ ਆਉਣ ਨੂੰ ਰਾਜੀ ਨਾ ਹੋਏ।”
ਯਹੋਵਾਹ ਪਰਮੇਸ਼ੁਰ ਉਹ ਰਾਜਾ ਹੈ ਜੋ ਆਪਣੇ ਪੁੱਤਰ, ਯਿਸੂ ਮਸੀਹ ਦੇ ਲਈ ਇਕ ਵਿਆਹ ਦੀ ਦਾਅਵਤ ਤਿਆਰ ਕਰਦਾ ਹੈ। ਅੰਤ ਵਿਚ, ਮਸਹ ਕੀਤੇ ਹੋਏ 1,44,000 ਅਨੁਯਾਈਆਂ ਦੀ ਬਣੀ ਹੋਈ ਲਾੜੀ ਸਵਰਗ ਵਿਚ ਯਿਸੂ ਦੇ ਨਾਲ ਮਿਲ ਜਾਵੇਗੀ। ਰਾਜਾ ਦੀ ਪਰਜਾ ਇਸਰਾਏਲ ਦੇ ਲੋਕ ਹਨ ਜਿਨ੍ਹਾਂ ਨੂੰ, 1513 ਸਾ.ਯੁ.ਪੂ. ਵਿਚ ਬਿਵਸਥਾ ਨੇਮ ਵਿਚ ਲਿਆਏ ਜਾਣ ਤੇ, “ਜਾਜਕਾਂ ਦੀ ਬਾਦਸ਼ਾਹੀ” ਬਣਨ ਦਾ ਮੌਕਾ ਮਿਲਿਆ ਸੀ। ਇਸ ਤਰ੍ਹਾਂ, ਉਸ ਮੌਕੇ ਤੇ, ਉਨ੍ਹਾਂ ਨੂੰ ਪਹਿਲਾਂ ਪਹਿਲ ਵਿਆਹ ਦੀ ਦਾਅਵਤ ਤੇ ਸੱਦਿਆ ਗਿਆ ਸੀ।
ਫਿਰ ਵੀ, ਸੱਦੇ ਹੋਇਆਂ ਨੂੰ ਪਹਿਲਾ ਸੱਦਾ ਕੇਵਲ 29 ਸਾ.ਯੁ. ਦੀ ਪਤਝੜ ਵਿਚ ਹੀ ਦਿੱਤਾ ਗਿਆ, ਜਦੋਂ ਯਿਸੂ ਅਤੇ ਉਸ ਦੇ ਚੇਲੇ (ਰਾਜੇ ਦੇ ਚਾਕਰ) ਰਾਜ ਪ੍ਰਚਾਰ ਦਾ ਆਪਣਾ ਕੰਮ ਸ਼ੁਰੂ ਕਰਦੇ ਹਨ। ਪਰੰਤੂ ਪ੍ਰਾਕਿਰਤਕ ਇਸਰਾਏਲੀ, ਜਿਨ੍ਹਾਂ ਨੂੰ ਚਾਕਰਾਂ ਵੱਲੋਂ ਇਹ ਸੱਦਾ 29 ਸਾ.ਯੁ. ਤੋਂ 33 ਸਾ.ਯੁ. ਤਕ ਦਿੱਤਾ ਗਿਆ, ਆਉਣ ਨੂੰ ਰਾਜੀ ਨਹੀਂ ਹੋਏ। ਇਸ ਲਈ ਪਰਮੇਸ਼ੁਰ ਨੇ ਸੱਦੇ ਹੋਇਆਂ ਦੀ ਕੌਮ ਨੂੰ ਇਕ ਹੋਰ ਮੌਕਾ ਦਿੱਤਾ, ਜਿਵੇਂ ਯਿਸੂ ਦੱਸਦਾ ਹੈ:
“ਫੇਰ ਉਹ ਨੇ ਹੋਰਨਾਂ ਚਾਕਰਾਂ ਨੂੰ ਇਹ ਕਹਿ ਕੇ ਘੱਲਿਆ ਜੋ ਸੱਦੇ ਹੋਇਆਂ ਨੂੰ ਕਹੋ ਭਈ ਵੇਖੋ ਮੈਂ ਆਪਣਾ ਖਾਣਾ ਤਿਆਰ ਕੀਤਾ ਹੈ, ਮੇਰੇ ਬੈਲ ਅਰ ਮੋਟੇ ਮੋਟੇ ਜਾਨਵਰ ਕੋਹੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਚੱਲੋ।” ਉਨ੍ਹਾਂ ਸੱਦੇ ਹੋਇਆਂ ਨੂੰ ਇਹ ਦੂਸਰਾ ਅਤੇ ਆਖ਼ਰੀ ਸੱਦਾ ਪੰਤੇਕੁਸਤ 33 ਸਾ.ਯੁ. ਵਿਚ ਸ਼ੁਰੂ ਹੋਇਆ, ਜਦੋਂ ਯਿਸੂ ਦੇ ਅਨੁਯਾਈਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਸੀ। ਇਹ ਸੱਦਾ 36 ਸਾ.ਯੁ. ਤਕ ਜਾਰੀ ਰਿਹਾ।
ਪਰੰਤੂ, ਇਸਰਾਏਲੀਆਂ ਦੀ ਵੱਡੀ ਗਿਣਤੀ ਨੇ ਇਸ ਸੱਦੇ ਨੂੰ ਵੀ ਠੁਕਰਾ ਦਿੱਤਾ। “ਓਹ ਬੇਪਰਵਾਹੀ ਕਰ ਕੇ ਚੱਲੇ ਗਏ,” ਯਿਸੂ ਕਹਿੰਦਾ ਹੈ, “ਕੋਈ ਆਪਣੇ ਖੇਤ ਨੂੰ ਅਰ ਕੋਈ ਆਪਣੇ ਵਣਜ ਬੁਪਾਰ ਨੂੰ। ਅਤੇ ਹੋਰਨਾਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਉਨ੍ਹਾਂ ਦੀ ਪਤ ਲਾਹੀ ਅਰ ਮਾਰ ਸੁੱਟਿਆ।” ਯਿਸੂ ਜਾਰੀ ਰੱਖਦਾ ਹੈ: “ਤਾਂ ਪਾਤਸ਼ਾਹ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀਆਂ ਫੌਜਾਂ ਘੱਲ ਕੇ ਉਨ੍ਹਾਂ ਖੂਨੀਆਂ ਦਾ ਨਾਸ ਕਰ ਦਿੱਤਾ ਅਰ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ।” ਇਹ 70 ਸਾ.ਯੁ. ਵਿਚ ਵਾਪਰਿਆ, ਜਦੋਂ ਰੋਮੀਆਂ ਦੁਆਰਾ ਯਰੂਸ਼ਲਮ ਨੂੰ ਢਾਹ ਦਿੱਤਾ ਗਿਆ ਸੀ, ਅਤੇ ਉਨ੍ਹਾਂ ਖੂਨੀਆਂ ਨੂੰ ਮਾਰ ਦਿੱਤਾ ਗਿਆ ਸੀ।
ਫਿਰ ਯਿਸੂ ਸਮਝਾਉਂਦਾ ਹੈ ਕਿ ਉਸ ਸਮੇਂ ਦੇ ਦੌਰਾਨ ਕੀ ਵਾਪਰਿਆ: “ਤਦ [ਪਾਤਸ਼ਾਹ] ਨੇ ਆਪਣੇ ਚਾਕਰਾਂ ਨੂੰ ਆਖਿਆ, ਵਿਆਹ ਦਾ ਸਾਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਨਲਾਇਕ ਹਨ। ਸੋ ਤੁਸੀਂ ਚੁਰਾਹਿਆਂ [“ਨਗਰ ਤੋਂ ਬਾਹਰ ਜਾਣ ਵਾਲੇ ਰਾਹਾਂ,” ਨਿ ਵ] ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ।” ਚਾਕਰਾਂ ਨੇ ਇਸ ਤਰ੍ਹਾਂ ਹੀ ਕੀਤਾ, ਅਤੇ “ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਗਿਆ।”
ਸੱਦੇ ਹੋਏ ਵਿਅਕਤੀਆਂ ਦੇ ਨਗਰ ਦੇ ਬਾਹਰ ਵਾਲੇ ਰਾਹਾਂ ਤੋਂ ਮਹਿਮਾਨਾਂ ਨੂੰ ਇਕੱਠੇ ਕਰਨ ਦਾ ਇਹ ਕੰਮ 36 ਸਾ.ਯੁ. ਵਿਚ ਸ਼ੁਰੂ ਹੋਇਆ। ਰੋਮੀ ਸੂਬੇਦਾਰ ਕੁਰਨੇਲਿਯੁਸ ਅਤੇ ਉਸ ਦਾ ਪਰਿਵਾਰ, ਇਕੱਠੇ ਕੀਤੇ ਗਏ ਅਸੁੰਨਤੀ ਗ਼ੈਰ-ਯਹੂਦੀਆਂ ਵਿੱਚੋਂ ਪਹਿਲੇ ਸਨ। ਇਨ੍ਹਾਂ ਗ਼ੈਰ-ਯਹੂਦੀਆਂ ਨੂੰ ਇਕੱਠੇ ਕਰਨ ਦਾ ਕੰਮ, ਜੋ ਸਾਰੇ ਦੇ ਸਾਰੇ ਉਨ੍ਹਾਂ ਲੋਕਾਂ ਦੀ ਥਾਂ ਲੈਂਦੇ ਹਨ ਜਿਨ੍ਹਾਂ ਨੇ ਮੁੱਢ ਵਿਚ ਸੱਦੇ ਨੂੰ ਰੱਦ ਕੀਤਾ ਸੀ, 20ਵੀਂ ਸਦੀ ਤਕ ਜਾਰੀ ਹੈ।
ਇਹ 20ਵੀਂ ਸਦੀ ਦੇ ਦੌਰਾਨ ਹੈ ਕਿ ਵਿਆਹ ਵਾਲਾ ਘਰ ਭਰ ਜਾਂਦਾ ਹੈ। ਯਿਸੂ ਇਹ ਦੱਸਦੇ ਹੋਏ ਕਿ ਉਸ ਸਮੇਂ ਕੀ ਹੁੰਦਾ ਹੈ, ਕਹਿੰਦਾ ਹੈ: “ਜਦ ਪਾਤਸ਼ਾਹ ਮੇਲੀਆਂ ਨੂੰ ਵੇਖਣ ਅੰਦਰ ਆਇਆ ਤਦ ਉੱਥੋਂ ਇੱਕ ਮਨੁੱਖ ਨੂੰ ਡਿੱਠਾ ਜਿਹੜਾ ਵਿਆਹੁਣਾ ਕੱਪੜਾ ਪਹਿਨਿਆ ਹੋਇਆ ਨਾ ਸੀ। ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹੁਣੇ ਕੱਪੜੇ ਬਾਝੋਂ ਕਿਸ ਤਰਾਂ ਅੰਦਰ ਆਇਆ? ਪਰ ਉਹ ਚੁੱਪ ਹੀ ਰਹਿ ਗਿਆ। ਤਦ ਪਾਤਸ਼ਾਹ ਨੇ ਟਹਿਲੂਆਂ ਨੂੰ ਆਖਿਆ, ਇਹ ਦੇ ਹੱਥ ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਘੋਰ ਵਿੱਚ ਸੁੱਟ ਦਿਓ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।”
ਬਿਨਾਂ ਵਿਆਹੁਣੇ ਕੱਪੜਿਆਂ ਵਾਲਾ ਇਹ ਆਦਮੀ ਮਸੀਹੀ-ਜਗਤ ਦੇ ਝੂਠੇ ਮਸੀਹੀਆਂ ਨੂੰ ਚਿਤ੍ਰਿਤ ਕਰਦਾ ਹੈ। ਪਰਮੇਸ਼ੁਰ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ ਕਿ ਇਨ੍ਹਾਂ ਕੋਲ ਅਧਿਆਤਮਿਕ ਇਸਰਾਏਲੀ ਹੋਣ ਦੀ ਸਹੀ ਪਛਾਣ ਹੈ। ਪਰਮੇਸ਼ੁਰ ਨੇ ਰਾਜ ਵਾਰਸਾਂ ਦੇ ਤੌਰ ਤੇ ਉਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਕਦੀ ਮਸਹ ਨਹੀਂ ਕੀਤਾ। ਇਸ ਲਈ ਉਹ ਬਾਹਰ ਦੇ ਅੰਧਘੋਰ ਵਿਚ ਸੁੱਟੇ ਜਾਂਦੇ ਹਨ ਜਿੱਥੇ ਉਹ ਨਾਸ਼ ਭੋਗਣਗੇ।
ਯਿਸੂ ਇਹ ਕਹਿੰਦੇ ਹੋਏ ਆਪਣੇ ਦ੍ਰਿਸ਼ਟਾਂਤ ਦੀ ਸਮਾਪਤੀ ਕਰਦਾ ਹੈ: “ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ।” ਜੀ ਹਾਂ, ਇਸਰਾਏਲ ਕੌਮ ਵਿੱਚੋਂ ਬਹੁਤ ਲੋਕ ਮਸੀਹ ਦੀ ਲਾੜੀ ਬਣਨ ਲਈ ਸੱਦੇ ਗਏ ਸਨ, ਪਰੰਤੂ ਸਿਰਫ਼ ਥੋੜ੍ਹੇ ਹੀ ਪ੍ਰਾਕਿਰਤਕ ਇਸਰਾਏਲੀ ਚੁਣੇ ਗਏ ਸਨ। 1,44,000 ਮਹਿਮਾਨਾਂ ਵਿੱਚੋਂ ਜ਼ਿਆਦਾਤਰ ਜਿਨ੍ਹਾਂ ਨੂੰ ਸਵਰਗੀ ਇਨਾਮ ਪ੍ਰਾਪਤ ਹੋਇਆ ਹੈ, ਗ਼ੈਰ-ਇਸਰਾਏਲੀ ਸਾਬਤ ਹੋਏ ਹਨ। ਮੱਤੀ 22:1-14; ਕੂਚ 19:1-6; ਪਰਕਾਸ਼ ਦੀ ਪੋਥੀ 14:1-3.
▪ ਵਿਆਹ ਦੀ ਦਾਅਵਤ ਲਈ ਮੁੱਢ ਵਿਚ ਸੱਦੇ ਗਏ ਲੋਕ ਕੌਣ ਹਨ, ਅਤੇ ਉਨ੍ਹਾਂ ਨੂੰ ਕਦੋਂ ਸੱਦਾ ਦਿੱਤਾ ਗਿਆ ਸੀ?
▪ ਸੱਦੇ ਹੋਇਆਂ ਨੂੰ ਪਹਿਲਾ ਸੱਦਾ ਕਦੋਂ ਦਿੱਤਾ ਜਾਂਦਾ ਹੈ, ਅਤੇ ਇਸ ਨੂੰ ਦੇਣ ਲਈ ਇਸਤੇਮਾਲ ਕੀਤੇ ਗਏ ਚਾਕਰ ਕੌਣ ਹਨ?
▪ ਦੂਜਾ ਸੱਦਾ ਕਦੋਂ ਦਿੱਤਾ ਜਾਂਦਾ ਹੈ, ਅਤੇ ਉਸ ਤੋਂ ਬਾਅਦ ਕਿਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ?
▪ ਬਿਨਾਂ ਵਿਆਹੁਣੇ ਕੱਪੜਿਆਂ ਵਾਲਾ ਆਦਮੀ ਕਿਨ੍ਹਾਂ ਨੂੰ ਚਿਤ੍ਰਿਤ ਕਰਦਾ ਹੈ?
▪ ਬਹੁਤੇਰੇ ਸੱਦੇ ਗਏ, ਅਤੇ ਥੋੜ੍ਹੇ ਚੁਣੇ ਗਏ ਵਿਅਕਤੀ ਕੌਣ ਹਨ?
-
-
ਉਹ ਯਿਸੂ ਨੂੰ ਫਸਾਉਣ ਵਿਚ ਅਸਫਲ ਹੁੰਦੇ ਹਨਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 108
ਉਹ ਯਿਸੂ ਨੂੰ ਫਸਾਉਣ ਵਿਚ ਅਸਫਲ ਹੁੰਦੇ ਹਨ
ਕਿਉਂਕਿ ਯਿਸੂ ਹੈਕਲ ਵਿਚ ਸਿੱਖਿਆ ਦੇ ਰਿਹਾ ਹੈ ਅਤੇ ਆਪਣੇ ਧਾਰਮਿਕ ਵੈਰੀਆਂ ਨੂੰ ਹੁਣੇ ਹੀ ਤਿੰਨ ਦ੍ਰਿਸ਼ਟਾਂਤ ਦੱਸ ਕੇ ਉਨ੍ਹਾਂ ਦੀ ਦੁਸ਼ਟਤਾ ਦਾ ਭੇਤ ਖੋਲ੍ਹਿਆ ਹੈ, ਫ਼ਰੀਸੀ ਗੁੱਸੇ ਹੁੰਦੇ ਹਨ ਅਤੇ ਉਸ ਨੂੰ ਅਜਿਹੀ ਕੋਈ ਗੱਲ ਕਹਿਣ ਵਿਚ ਫਸਾਉਣ ਦੀ ਸਲਾਹ ਕਰਦੇ ਹਨ ਜਿਸ ਲਈ ਉਹ ਉਸ ਨੂੰ ਗਿਰਫ਼ਤਾਰ ਕਰ ਸਕਣ। ਉਹ ਇਕ ਸਾਜ਼ਸ਼ ਘੜਦੇ ਹਨ ਅਤੇ ਆਪਣੇ ਚੇਲਿਆਂ ਨੂੰ, ਹੇਰੋਦੇਸ ਦੇ ਪੈਰੋਕਾਰਾਂ ਦੇ ਨਾਲ, ਭੇਜਦੇ ਹਨ ਤਾਂਕਿ ਉਸ ਦੀ ਗ਼ਲਤੀ ਫੜਨ ਦੀ ਕੋਸ਼ਿਸ਼ ਕਰਨ।
ਇਹ ਆਦਮੀ ਕਹਿੰਦੇ ਹਨ: “ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਰ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ। ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਯਾ ਨਹੀਂ?”
ਯਿਸੂ ਝੂਠੀ ਪ੍ਰਸ਼ੰਸਾ ਤੋਂ ਧੋਖਾ ਨਹੀਂ ਖਾਂਦਾ ਹੈ। ਉਹ ਨੂੰ ਅਹਿਸਾਸ ਹੈ ਕਿ ਜੇ ਉਹ ਕਹਿੰਦਾ ਹੈ, ‘ਨਹੀਂ, ਜਜ਼ੀਯਾ ਦੇਣਾ ਕਾਨੂੰਨੀ ਜਾਂ ਜੋਗ ਨਹੀਂ ਹੈ,’ ਤਾਂ ਉਹ ਰੋਮ ਦੇ ਵਿਰੁੱਧ ਬਗਾਵਤ ਦਾ ਦੋਸ਼ੀ ਹੋਵੇਗਾ। ਫਿਰ ਵੀ ਜੇਕਰ ਉਹ ਕਹਿੰਦਾ ਹੈ, ‘ਹਾਂ, ਤੁਹਾਨੂੰ ਇਹ ਜਜ਼ੀਯਾ ਦੇਣਾ ਚਾਹੀਦਾ ਹੈ,’ ਤਾਂ ਯਹੂਦੀ, ਜਿਹੜੇ ਰੋਮ ਦੇ ਪ੍ਰਤੀ ਆਪਣੀ ਅਧੀਨਗੀ ਤੋਂ ਘਿਰਣਾ ਕਰਦੇ ਹਨ, ਉਸ ਨਾਲ ਨਫ਼ਰਤ ਕਰਨਗੇ। ਇਸ ਲਈ ਉਹ ਜਵਾਬ ਦਿੰਦਾ ਹੈ: “ਹੇ ਕਪਟੀਓ ਕਿਉਂ ਮੈਨੂੰ ਪਰਤਾਉਂਦੇ ਹੋ? ਜਜ਼ੀਯੇ ਦਾ ਸਿੱਕਾ ਮੈਨੂੰ ਵਿਖਾਓ।”
ਜਦੋਂ ਉਹ ਇਕ ਸਿੱਕਾ ਉਸ ਕੋਲ ਲਿਆਉਂਦੇ ਹਨ, ਤਾਂ ਉਹ ਪੁੱਛਦਾ ਹੈ: “ਇਹ ਮੂਰਤ ਅਤੇ ਲਿਖਤ ਕਿਹ ਦੀ ਹੈ?”
“ਕੈਸਰ ਦੀ,” ਉਹ ਜਵਾਬ ਦਿੰਦੇ ਹਨ।
“ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” ਖ਼ੈਰ, ਜਦੋਂ ਉਨ੍ਹਾਂ ਆਦਮੀਆਂ ਨੇ ਯਿਸੂ ਦਾ ਵਧੀਆ ਜਵਾਬ ਸੁਣਿਆ, ਤਾਂ ਉਹ ਬਹੁਤ ਹੈਰਾਨ ਹੋਏ। ਅਤੇ ਉਹ ਉਸ ਨੂੰ ਇਕੱਲਿਆਂ ਛੱਡ ਕੇ ਉੱਥੋਂ ਚੱਲੇ ਜਾਂਦੇ ਹਨ।
ਫ਼ਰੀਸੀਆਂ ਨੂੰ ਯਿਸੂ ਦੇ ਵਿਰੁੱਧ ਕੁਝ ਸਾਬਤ ਕਰਨ ਵਿਚ ਅਸਫਲ ਦੇਖ ਕੇ, ਸਦੂਕੀ ਜਿਹੜੇ ਕਹਿੰਦੇ ਹਨ ਕਿ ਕੋਈ ਪੁਨਰ-ਉਥਾਨ ਨਹੀਂ ਹੈ, ਉਸ ਕੋਲ ਆ ਕੇ ਪੁੱਛਦੇ ਹਨ: “ਗੁਰੂ ਜੀ ਮੂਸਾ ਨੇ ਆਖਿਆ ਸੀ ਭਈ ਜੇ ਕੋਈ ਔਂਤ ਮਰ ਜਾਵੇ ਤਾਂ ਉਹ ਦਾ ਭਾਈ ਉਹ ਦੀ ਤੀਵੀਂ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ ਉਤਪੰਨ ਕਰੇ। ਸੋ ਸਾਡੇ ਵਿੱਚ ਸੱਤ ਭਾਈ ਸਨ ਅਤੇ ਪਹਿਲਾ ਵਿਆਹ ਕਰ ਕੇ ਮਰ ਗਿਆ ਅਤੇ ਬੇਉਲਾਦਾ ਹੋਣ ਕਰਕੇ ਆਪਣੇ ਭਾਈ ਦੇ ਲਈ ਆਪਣੀ ਤੀਵੀਂ ਛੱਡ ਗਿਆ। ਇਸੇ ਤਰਾਂ ਦੂਆ ਭੀ ਅਤੇ ਤੀਆ ਭੀ ਸੱਤਵੇਂ ਤੀਕਰ। ਅਰ ਸਾਰਿਆਂ ਦੇ ਪਿੱਛੋਂ ਉਹ ਤੀਵੀਂ ਭੀ ਮਰ ਗਈ। ਉਪਰੰਤ ਕਿਆਮਤ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਹ ਦੀ ਤੀਵੀਂ ਹੋਊ ਕਿਉਂਕਿ ਉਨ੍ਹਾਂ ਸਭਨਾਂ ਨੇ ਉਹ ਨੂੰ ਵਸਾਇਆ ਸੀ?”
ਜਵਾਬ ਵਿਚ ਯਿਸੂ ਕਹਿੰਦਾ ਹੈ: “ਕੀ ਤੁਸੀਂ ਇਸ ਕਰਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ ਕਿ ਤੁਸੀਂ ਨਾ ਪੁਸਤਕਾਂ ਨੂੰ, ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ? ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਓਹ ਨਾ ਵਿਆਹ ਕਰਦੇ ਹਨ ਨਾ ਵਿਆਹੇ ਜਾਂਦੇ ਹਨ ਪਰ ਸੁਰਗੀ ਦੂਤਾਂ ਵਰਗੇ ਹਨ। ਪਰ ਮੁਰਦਿਆਂ ਦੇ ਵਿਖੇ ਜੋ ਓਹ ਜਿਵਾਲੇ ਜਾਂਦੇ ਹਨ ਕੀ ਤੁਸਾਂ ਮੂਸਾ ਦੀ ਪੋਥੀ ਵਿੱਚ ਝਾੜੀ ਦੀ ਕਥਾ ਵਿੱਚ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਉਹ ਨੂੰ ਕਿੱਕੁਰ ਆਖਿਆ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਤਾਂ ਨਹੀਂ ਸਗੋਂ ਜੀਉਂਦਿਆਂ ਦਾ ਹੈ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ।”
ਭੀੜ ਫਿਰ ਯਿਸੂ ਦੇ ਜਵਾਬ ਤੋਂ ਹੈਰਾਨ ਹੁੰਦੀ ਹੈ। ਗ੍ਰੰਥੀਆਂ ਵਿੱਚੋਂ ਕਈਆਂ ਨੇ ਸਵੀਕਾਰ ਕੀਤਾ: “ਗੁਰੂ ਜੀ ਤੈਂ ਭਲਾ ਕਿਹਾ।”
ਜਦੋਂ ਫ਼ਰੀਸੀਆਂ ਨੇ ਦੇਖਿਆ ਕਿ ਯਿਸੂ ਨੇ ਸਦੂਕੀਆਂ ਨੂੰ ਚੁੱਪ ਕਰਵਾ ਦਿੱਤਾ ਹੈ, ਤਾਂ ਉਹ ਇਕ ਸਮੂਹ ਵਿਚ ਇਕੱਠੇ ਹੋ ਕੇ ਉਸ ਕੋਲ ਆਉਂਦੇ ਹਨ। ਉਸ ਨੂੰ ਹੋਰ ਪਰਤਾਉਣ ਲਈ, ਉਨ੍ਹਾਂ ਵਿੱਚੋਂ ਇਕ ਗ੍ਰੰਥੀ ਪੁੱਛਦਾ ਹੈ: “ਗੁਰੂ ਜੀ ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ?”
ਯਿਸੂ ਜਵਾਬ ਦਿੰਦਾ ਹੈ: “ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ। ਪ੍ਰਭੁ [“ਯਹੋਵਾਹ,” ਨਿ ਵ] ਸਾਡਾ ਪਰਮੇਸ਼ੁਰ ਇੱਕੋ ਪ੍ਰਭੁ ਹੈ। ਅਰ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। ਦੂਆ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।” ਅਸਲ ਵਿਚ, ਯਿਸੂ ਅੱਗੇ ਕਹਿੰਦਾ ਹੈ: “ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।”
“ਠੀਕ ਗੁਰੂ ਜੀ, ਤੈਂ ਸਤ ਆਖਿਆ,” ਗ੍ਰੰਥੀ ਸਹਿਮਤ ਹੁੰਦਾ ਹੈ। “ਉਹ ਇੱਕੋ ਹੈ ਅਤੇ ਉਹ ਦੇ ਬਿਨਾ ਹੋਰ ਕੋਈ ਨਹੀਂ। ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਰ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮਾਂ ਅਤੇ ਬਲੀਦਾਨਾਂ ਨਾਲੋਂ ਵੱਧ ਹੈ।”
ਇਹ ਸਮਝਦੇ ਹੋਏ ਕਿ ਗ੍ਰੰਥੀ ਨੇ ਬੁੱਧੀਮਤਾ ਨਾਲ ਜਵਾਬ ਦਿੱਤਾ ਹੈ, ਯਿਸੂ ਉਸ ਨੂੰ ਕਹਿੰਦਾ ਹੈ: “ਤੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਨਹੀਂ ਹੈਂ।”
ਹੁਣ ਤਿੰਨ ਦਿਨਾਂ ਲਈ— ਐਤਵਾਰ, ਸੋਮਵਾਰ, ਅਤੇ ਮੰਗਲਵਾਰ— ਯਿਸੂ ਹੈਕਲ ਵਿਚ ਸਿੱਖਿਆ ਦਿੰਦਾ ਆਇਆ ਹੈ। ਲੋਕੀ ਉਸ ਨੂੰ ਆਨੰਦ ਨਾਲ ਸੁਣਦੇ ਹਨ, ਫਿਰ ਵੀ ਧਾਰਮਿਕ ਆਗੂ ਉਸ ਨੂੰ ਮਾਰ ਸੁੱਟਣਾ ਚਾਹੁੰਦੇ ਹਨ, ਪਰੰਤੂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਜੇ ਤਕ ਨਿਸਫਲ ਹੋਈਆਂ ਹਨ। ਮੱਤੀ 22:15-40; ਮਰਕੁਸ 12:13-34; ਲੂਕਾ 20:20-40.
▪ ਯਿਸੂ ਨੂੰ ਫਸਾਉਣ ਲਈ ਫ਼ਰੀਸੀ ਕਿਹੜੀ ਸਾਜ਼ਸ਼ ਘੜਦੇ ਹਨ, ਅਤੇ ਇਸ ਦਾ ਨਤੀਜਾ ਕੀ ਹੋਵੇਗਾ ਜੇਕਰ ਉਹ ਹਾਂ ਜਾਂ ਨਾ ਵਿਚ ਜਵਾਬ ਦਿੰਦਾ ਹੈ?
▪ ਉਸ ਨੂੰ ਫਸਾਉਣ ਲਈ ਸਦੂਕੀਆਂ ਦੀਆਂ ਕੋਸ਼ਿਸ਼ਾਂ ਨੂੰ ਯਿਸੂ ਕਿਸ ਤਰ੍ਹਾਂ ਨਾਕਾਮ ਬਣਾਉਂਦਾ ਹੈ?
▪ ਯਿਸੂ ਨੂੰ ਪਰਤਾਉਣ ਲਈ ਫ਼ਰੀਸੀ ਹੋਰ ਕਿਹੜੀ ਕੋਸ਼ਿਸ਼ ਕਰਦੇ ਹਨ, ਅਤੇ ਇਸ ਦਾ ਨਤੀਜਾ ਕੀ ਨਿਕਲਦਾ ਹੈ?
▪ ਯਰੂਸ਼ਲਮ ਵਿਚ ਆਪਣੀ ਆਖ਼ਰੀ ਸੇਵਕਾਈ ਦੇ ਦੌਰਾਨ, ਯਿਸੂ ਕਿੰਨੇ ਦਿਨ ਹੈਕਲ ਵਿਚ ਸਿੱਖਿਆ ਦਿੰਦਾ ਹੈ, ਅਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ?
-
-
ਯਿਸੂ ਆਪਣੇ ਵਿਰੋਧੀਆਂ ਨੂੰ ਨਿੰਦਦਾ ਹੈਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 109
ਯਿਸੂ ਆਪਣੇ ਵਿਰੋਧੀਆਂ ਨੂੰ ਨਿੰਦਦਾ ਹੈ
ਯਿਸੂ ਨੇ ਇੰਨੀ ਪੂਰੀ ਤਰ੍ਹਾਂ ਨਾਲ ਆਪਣੇ ਵਿਰੋਧੀਆਂ ਨੂੰ ਭੰਬਲ-ਭੂਸਿਆਂ ਵਿਚ ਪਾ ਦਿੱਤਾ ਹੈ ਕਿ ਉਹ ਉਸ ਨੂੰ ਅੱਗੇ ਹੋਰ ਕੁਝ ਪੁੱਛਣ ਤੋਂ ਡਰਦੇ ਹਨ। ਇਸ ਲਈ ਉਹ ਉਨ੍ਹਾਂ ਦੀ ਅਗਿਆਨਤਾ ਨੂੰ ਪ੍ਰਗਟ ਕਰਨ ਦੀ ਪਹਿਲ-ਕਦਮੀ ਕਰਦਾ ਹੈ। “ਮਸੀਹ ਦੇ ਹੱਕ ਵਿੱਚ ਤੁਸੀਂ ਕੀ ਸਮਝਦੇ ਹੋ?” ਉਹ ਪੁੱਛਦਾ ਹੈ। “ਉਹ ਕਿਹ ਦਾ ਪੁੱਤ੍ਰ ਹੈ?”
“ਦਾਊਦ ਦਾ,” ਫ਼ਰੀਸੀ ਜਵਾਬ ਦਿੰਦੇ ਹਨ।
ਭਾਵੇਂ ਕਿ ਯਿਸੂ ਇਨਕਾਰ ਨਹੀਂ ਕਰਦਾ ਹੈ ਕਿ ਦਾਊਦ ਮਸੀਹ, ਜਾਂ ਮਸੀਹਾ ਦਾ ਸਰੀਰਕ ਪੂਰਵਜ ਹੈ, ਉਹ ਪੁੱਛਦਾ ਹੈ: “ਫੇਰ ਦਾਊਦ ਆਤਮਾ ਦੀ ਰਾਹੀਂ [ਜ਼ਬੂਰ 110 ਵਿਖੇ] ਕਿੱਕੁਰ ਉਹ ਨੂੰ ਪ੍ਰਭੁ ਆਖਦਾ ਹੈ, ਕਿ ਪ੍ਰਭੁ [“ਯਹੋਵਾਹ,” ਨਿ ਵ] ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਹੱਥ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ। ਸੋ ਜਦ ਦਾਊਦ ਉਹ ਨੂੰ ਪ੍ਰਭੁ ਆਖਦਾ ਹੈ ਤਾਂ ਉਹ ਉਸ ਦਾ ਪੁੱਤ੍ਰ ਕਿਸ ਤਰਾਂ ਹੋਇਆ?”
ਫ਼ਰੀਸੀ ਚੁੱਪ ਹਨ, ਕਿਉਂ ਜੋ ਉਹ ਮਸੀਹ, ਜਾਂ ਮਸਹ ਕੀਤੇ ਹੋਏ ਦੀ ਸੱਚੀ ਪਛਾਣ ਨਹੀਂ ਜਾਣਦੇ ਹਨ। ਮਸੀਹਾ ਸਿਰਫ਼ ਦਾਊਦ ਦੀ ਮਾਨਵੀ ਸੰਤਾਨ ਹੀ ਨਹੀਂ ਹੈ, ਜਿਵੇਂ ਕਿ ਸਪੱਸ਼ਟ ਹੈ ਕਿ ਫ਼ਰੀਸੀ ਵਿਸ਼ਵਾਸ ਕਰਦੇ ਹਨ, ਪਰੰਤੂ ਉਹ ਸਵਰਗ ਵਿਖੇ ਹੋਂਦ ਵਿਚ ਸੀ ਅਤੇ ਦਾਊਦ ਦਾ ਵਡੇਰਾ, ਜਾਂ ਪ੍ਰਭੂ ਸੀ।
ਹੁਣ ਭੀੜ ਅਤੇ ਆਪਣੇ ਚੇਲਿਆਂ ਵੱਲ ਮੁੜ ਕੇ ਯਿਸੂ ਗ੍ਰੰਥੀਆਂ ਅਤੇ ਫ਼ਰੀਸੀਆਂ ਬਾਰੇ ਚੇਤਾਵਨੀ ਦਿੰਦਾ ਹੈ। ਕਿਉਂ ਜੋ ਇਹ “ਮੂਸਾ ਦੀ ਗੱਦੀ ਉੱਤੇ ਬੈਠੇ” ਪਰਮੇਸ਼ੁਰ ਦੀ ਬਿਵਸਥਾ ਸਿਖਾਉਂਦੇ ਹਨ, ਯਿਸੂ ਜ਼ੋਰ ਦਿੰਦਾ ਹੈ: “ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ।” ਪਰੰਤੂ ਯਿਸੂ ਅੱਗੇ ਕਹਿੰਦਾ ਹੈ: “ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ।”
ਉਹ ਪਖੰਡੀ ਹਨ, ਅਤੇ ਯਿਸੂ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਭਾਸ਼ਾ ਵਿਚ ਨਿੰਦਦਾ ਹੈ ਜਿਵੇਂ ਉਸ ਨੇ ਕੁਝ ਮਹੀਨੇ ਪਹਿਲਾਂ ਇਕ ਫ਼ਰੀਸੀ ਦੇ ਘਰ ਖਾਣਾ ਖਾਣ ਦੇ ਦੌਰਾਨ ਕੀਤਾ ਸੀ। ਉਹ ਕਹਿੰਦਾ ਹੈ: “ਓਹ ਆਪਣੇ ਸਭ ਕੰਮ ਲੋਕਾਂ ਦੇ ਵਿਖਲਾਵੇ ਲਈ ਕਰਦੇ ਹਨ।” ਅਤੇ ਉਹ ਉਦਾਹਰਣ ਦਿੰਦੇ ਹੋਏ ਟਿੱਪਣੀ ਕਰਦਾ ਹੈ:
“ਉਹ ਸ਼ਾਸਤਰ-ਰੱਖੇ ਹੋਏ ਤਵੀਤਾਂ ਨੂੰ ਚੌੜਾ ਕਰਦੇ ਹਨ ਜਿਨ੍ਹਾਂ ਨੂੰ ਉਹ ਰੱਖਿਆ ਸਾਧਨ ਦੇ ਤੌਰ ਤੇ ਪਹਿਨਦੇ ਹਨ।” (ਨਿ ਵ) ਇਨ੍ਹਾਂ ਤੁਲਨਾਤਮਕ ਤੌਰ ਤੇ ਛੋਟਿਆਂ ਤਵੀਤਾਂ ਵਿਚ, ਜਿਹੜੇ ਮੱਥੇ ਅਤੇ ਬਾਹਾਂ ਉੱਤੇ ਪਹਿਨੇ ਜਾਂਦੇ ਹਨ, ਬਿਵਸਥਾ ਦੇ ਚਾਰ ਹਿੱਸੇ ਰੱਖੇ ਜਾਂਦੇ ਹਨ: ਕੂਚ 13:1-10, 11-16; ਅਤੇ ਬਿਵਸਥਾ ਸਾਰ 6:4-9; 11:13-21. ਪਰੰਤੂ ਫ਼ਰੀਸੀ ਇਹ ਦਿਖਲਾਵਾ ਕਰਨ ਲਈ ਕਿ ਉਹ ਬਿਵਸਥਾ ਦੇ ਸੰਬੰਧ ਵਿਚ ਜੋਸ਼ੀਲੇ ਹਨ, ਇਨ੍ਹਾਂ ਤਵੀਤਾਂ ਦੇ ਆਕਾਰ ਨੂੰ ਵਧਾ ਦਿੰਦੇ ਹਨ।
ਯਿਸੂ ਅੱਗੇ ਕਹਿੰਦਾ ਹੈ ਕਿ ਉਹ “ਆਪਣੀਆਂ ਝਾਲਰਾਂ ਵਧਾਉਂਦੇ ਹਨ।” ਗਿਣਤੀ 15:38-40 ਵਿਚ ਇਸਰਾਏਲੀਆਂ ਨੂੰ ਆਪਣੇ ਬਸਤਰਾਂ ਉੱਤੇ ਝਾਲਰਾਂ ਲਗਾਉਣ ਦਾ ਹੁਕਮ ਦਿੱਤਾ ਗਿਆ ਸੀ, ਪਰੰਤੂ ਫ਼ਰੀਸੀ ਆਪਣੀਆਂ ਝਾਲਰਾਂ ਨੂੰ ਹੋਰਨਾਂ ਨਾਲੋਂ ਵੱਡੀਆਂ ਬਣਾਉਂਦੇ ਹਨ। ਸਭ ਕੁਝ ਦਿਖਾਵੇ ਲਈ ਕੀਤਾ ਜਾਂਦਾ ਹੈ! ‘ਉਹ ਉੱਚੀਆਂ ਥਾਵਾਂ ਦੇ ਭੁੱਖੇ ਹਨ,’ ਯਿਸੂ ਐਲਾਨ ਕਰਦਾ ਹੈ।
ਅਫ਼ਸੋਸ ਦੀ ਗੱਲ ਹੈ ਕਿ ਉਸ ਦੇ ਆਪਣੇ ਚੇਲੇ ਵੀ ਉੱਘੇ ਹੋਣ ਦੀ ਇਸ ਇੱਛਾ ਦੁਆਰਾ ਪ੍ਰਭਾਵਿਤ ਹੋਏ ਹਨ। ਇਸ ਲਈ ਉਹ ਸਲਾਹ ਦਿੰਦਾ ਹੈ: “ਪਰ ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੇ ਭਾਈ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ। ਅਰ ਨਾ ਤੁਸੀਂ ਮਾਲਕ ਕਹਾਓ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ।” ਚੇਲਿਆਂ ਨੂੰ ਅੱਵਲ ਹੋਣ ਦੀ ਆਪਣੀ ਇੱਛਾ ਨੂੰ ਛੱਡਣਾ ਪਵੇਗਾ! “ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ ਸੋ ਤੁਹਾਡਾ ਟਹਿਲੂਆ ਹੋਵੇ,” ਯਿਸੂ ਤਾੜਨਾ ਦਿੰਦਾ ਹੈ।
ਫਿਰ ਯਿਸੂ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਬਾਰ-ਬਾਰ ਪਖੰਡੀ ਆਖਦੇ ਹੋਏ, ਉਨ੍ਹਾਂ ਉੱਪਰ ਹਾਇ-ਹਾਇ ਦੀ ਇਕ ਲੜੀ ਐਲਾਨ ਕਰਦਾ ਹੈ। ਉਹ ‘ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹਨ,’ ਉਹ ਕਹਿੰਦਾ ਹੈ, ਅਤੇ “ਓਹ ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਂ ਕਰਦੇ ਹਨ।”
“ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਇ ਹਾਇ!” ਯਿਸੂ ਕਹਿੰਦਾ ਹੈ। ਉਹ ਫ਼ਰੀਸੀਆਂ ਵਿਚ ਅਧਿਆਤਮਿਕ ਕੀਮਤਾਂ ਦੀ ਘਾਟ ਦੀ ਨਿੰਦਿਆ ਕਰਦਾ ਹੈ, ਜੋ ਉਨ੍ਹਾਂ ਦੁਆਰਾ ਕੀਤੇ ਆਪਮਤਾ ਭਿੰਨਤਾ ਦੇ ਦੁਆਰਾ ਪ੍ਰਗਟ ਹੁੰਦੀ ਹੈ। ਉਦਾਹਰਣ ਲਈ, ਉਹ ਕਹਿੰਦੇ ਹਨ, “ਜੇ ਕੋਈ ਹੈਕਲ ਦੀ ਸੌਂਹ ਖਾਵੇ ਤਾਂ ਕੁਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਖਾਵੇ ਤਾਂ ਉਹ ਪੂਰੀ ਕਰਨੀ ਪਊ।” ਉਪਾਸਨਾ ਦੀ ਥਾਂ ਦੀ ਅਧਿਆਤਮਿਕ ਕੀਮਤ ਦੀ ਬਜਾਇ, ਹੈਕਲ ਦੇ ਸੋਨੇ ਉੱਪਰ ਜ਼ਿਆਦਾ ਜ਼ੋਰ ਦੇਣ ਦੇ ਦੁਆਰਾ, ਉਹ ਆਪਣਾ ਨੈਤਿਕ ਅੰਨ੍ਹਾਪਨ ਪ੍ਰਗਟ ਕਰਦੇ ਹਨ।
ਫਿਰ, ਜਿਵੇਂ ਉਸ ਨੇ ਪਹਿਲਾਂ ਵੀ ਕੀਤਾ ਸੀ, ਯਿਸੂ “ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ” ਅਣਗੌਲਿਆਂ ਕਰਨ ਲਈ ਅਤੇ ਮਹੱਤਵਹੀਣ ਬੂਟੀਆਂ ਦੇ ਦਸਵੰਧ, ਜਾਂ ਦਸਵੇਂ ਹਿੱਸੇ ਦੇਣ ਉੱਤੇ ਵੱਡੀ ਮਹੱਤਤਾ ਦੇਣ ਦੇ ਲਈ ਫ਼ਰੀਸੀਆਂ ਦੀ ਨਿੰਦਿਆ ਕਰਦਾ ਹੈ।
ਯਿਸੂ ਫ਼ਰੀਸੀਆਂ ਨੂੰ ‘ਅੰਨ੍ਹੇ ਆਗੂ’ ਆਖਦਾ ਹੈ, ‘ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹਨ!’ ਉਹ ਆਪਣੇ ਦਾਖ ਰਸ ਵਿੱਚੋਂ ਇਕ ਮੱਛਰ ਨੂੰ ਪੁਣ ਲੈਂਦੇ ਹਨ ਸਿਰਫ਼ ਇਸ ਕਰਕੇ ਨਹੀਂ ਕਿਉਂਕਿ ਇਹ ਇਕ ਕੀੜਾ ਹੈ ਸਗੋਂ ਇਸ ਕਰਕੇ ਕਿਉਂਕਿ ਇਹ ਰੀਤੀ ਅਨੁਸਾਰ ਅਸ਼ੁੱਧ ਹੈ। ਫਿਰ ਵੀ, ਉਨ੍ਹਾਂ ਦੀ ਬਿਵਸਥਾ ਦੇ ਭਾਰੇ ਵਿਸ਼ਿਆਂ ਦੀ ਅਣਗਹਿਲੀ ਕਰਨਾ, ਇਕ ਊਠ ਨੂੰ ਨਿਗਲਣ ਦੇ ਬਰਾਬਰ ਹੈ, ਜਿਹੜਾ ਕਿ ਰੀਤੀ ਅਨੁਸਾਰ ਅਸ਼ੁੱਧ ਹੈ। ਮੱਤੀ 22:41–23:24; ਮਰਕੁਸ 12:35-40; ਲੂਕਾ 20:41-47; ਲੇਵੀਆਂ 11:4, 21-24.
▪ ਜਦੋਂ ਯਿਸੂ ਫ਼ਰੀਸੀਆਂ ਤੋਂ ਜ਼ਬੂਰ 110 ਵਿਚ ਦਾਊਦ ਦੀ ਕਹੀ ਗੱਲ ਬਾਰੇ ਸਵਾਲ ਕਰਦਾ ਹੈ ਤਾਂ ਉਹ ਕਿਉਂ ਚੁੱਪ ਹੋ ਜਾਂਦੇ ਹਨ?
▪ ਫ਼ਰੀਸੀ ਆਪਣੇ ਸ਼ਾਸਤਰ-ਰੱਖੇ ਹੋਏ ਤਵੀਤਾਂ ਅਤੇ ਆਪਣੇ ਬਸਤਰਾਂ ਦੀਆਂ ਝਾਲਰਾਂ ਨੂੰ ਕਿਉਂ ਵਧਾਉਂਦੇ ਹਨ?
▪ ਯਿਸੂ ਆਪਣੇ ਚੇਲਿਆਂ ਨੂੰ ਕਿਹੜੀ ਸਲਾਹ ਦਿੰਦਾ ਹੈ?
▪ ਫ਼ਰੀਸੀ ਕਿਹੜੀ ਆਪਮਤਾ ਭਿੰਨਤਾ ਕਰਦੇ ਹਨ, ਅਤੇ ਯਿਸੂ ਕਿਸ ਤਰ੍ਹਾਂ ਭਾਰੇ ਵਿਸ਼ਿਆਂ ਦੀ ਅਣਗਹਿਲੀ ਕਰਨ ਦੇ ਲਈ ਉਨ੍ਹਾਂ ਦੀ ਨਿੰਦਿਆ ਕਰਦਾ ਹੈ?
-
-
ਹੈਕਲ ਵਿਖੇ ਸੇਵਕਾਈ ਪੂਰੀ ਹੋਈਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 110
ਹੈਕਲ ਵਿਖੇ ਸੇਵਕਾਈ ਪੂਰੀ ਹੋਈ
ਯਿਸੂ ਹੈਕਲ ਵਿਖੇ ਆਖ਼ਰੀ ਵਾਰੀ ਦਿਖਾਈ ਦੇ ਰਿਹਾ ਹੈ। ਦਰਅਸਲ, ਉਹ ਆਪਣੇ ਮੁਕੱਦਮੇ ਅਤੇ ਮੌਤ ਦੀਆਂ ਘਟਨਾਵਾਂ ਨੂੰ ਛੱਡ, ਜਿਹੜੀਆਂ ਭਵਿੱਖ ਵਿਚ ਤਿੰਨਾਂ ਦਿਨਾਂ ਬਾਅਦ ਹਨ, ਧਰਤੀ ਉੱਤੇ ਆਪਣੀ ਜਨਤਕ ਸੇਵਕਾਈ ਸਮਾਪਤ ਕਰ ਰਿਹਾ ਹੈ। ਹੁਣ ਉਹ ਗ੍ਰੰਥੀਆਂ ਅਤੇ ਫ਼ਰੀਸੀਆਂ ਉੱਤੇ ਆਪਣੀ ਫਿਟਕਾਰ ਜਾਰੀ ਰੱਖਦਾ ਹੈ।
ਤਿੰਨ ਵਾਰੀ ਹੋਰ ਉਹ ਜ਼ੋਰ ਦੀ ਕਹਿੰਦਾ ਹੈ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ!” ਪਹਿਲਾਂ, ਉਹ ਉਨ੍ਹਾਂ ਉੱਤੇ ਹਾਇ ਘੋਸ਼ਿਤ ਕਰਦਾ ਹੈ ਕਿਉਂਕਿ ਉਹ ‘ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹਨ ਪਰ ਅੰਦਰੋਂ ਓਹ ਲੁੱਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ।’ ਇਸ ਲਈ ਉਹ ਤਾੜਨਾ ਦਿੰਦਾ ਹੈ: “ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ ਤਾਂ ਓਹ ਬਾਹਰੋਂ ਵੀ ਸਾਫ਼ ਹੋਣਗੇ।”
ਫਿਰ ਉਹ ਗ੍ਰੰਥੀਆਂ ਅਤੇ ਫ਼ਰੀਸੀਆਂ ਉੱਤੇ ਅੰਦਰੂਨੀ ਗੰਦਗੀ ਅਤੇ ਸੜ੍ਹਾਂਦ ਲਈ ਹਾਇ ਘੋਸ਼ਿਤ ਕਰਦਾ ਹੈ ਜਿਸ ਨੂੰ ਉਹ ਬਾਹਰੀ ਭਗਤੀ ਦੁਆਰਾ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦਾ ਹੈ: “ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ।”
ਅੰਤ ਵਿਚ, ਉਨ੍ਹਾਂ ਦਾ ਪਖੰਡ ਇਸ ਗੱਲ ਤੋਂ ਵੀ ਪ੍ਰਗਟ ਹੁੰਦਾ ਹੈ ਕਿ ਉਹ ਆਪਣੇ ਦਾਨਸ਼ੀਲਤਾ ਦੇ ਕੰਮਾਂ ਵੱਲ ਧਿਆਨ ਖਿੱਚਣ ਦੇ ਲਈ ਨਬੀਆਂ ਵਾਸਤੇ ਕਬਰਾਂ ਬਣਾਉਣ ਅਤੇ ਉਨ੍ਹਾਂ ਨੂੰ ਸਜਾਉਣ ਵਿਚ ਇੱਛੁਕ ਹਨ। ਫਿਰ ਵੀ, ਜਿਵੇਂ ਯਿਸੂ ਪ੍ਰਗਟ ਕਰਦਾ ਹੈ, ਉਹ “ਨਬੀਆਂ ਦੇ ਖੂਨੀਆਂ ਦੇ ਪੁੱਤ੍ਰ” ਹਨ। ਸੱਚ-ਮੁੱਚ, ਜਿਹੜੇ ਉਨ੍ਹਾਂ ਦੇ ਪਖੰਡ ਦਾ ਭੇਤ ਖੋਲ੍ਹਣ ਦਾ ਹੌਸਲਾ ਕਰਦੇ ਹਨ ਉਹ ਖ਼ਤਰੇ ਵਿਚ ਹਨ!
ਅੱਗੇ ਜਾ ਕੇ ਯਿਸੂ ਨਿੰਦਿਆ ਦੇ ਆਪਣੇ ਸਭ ਤੋਂ ਸਖ਼ਤ ਸ਼ਬਦ ਕਹਿੰਦਾ ਹੈ। ਉਹ ਕਹਿੰਦਾ ਹੈ: “ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ [“ਗ਼ਹੈਨਾ,” ਨਿ ਵ] ਦੇ ਡੰਨੋਂ ਕਿਸ ਬਿਧ ਭੱਜੋਗੇ?” ਗ਼ਹੈਨਾ ਉਹ ਵਾਦੀ ਹੈ ਜੋ ਯਰੂਸ਼ਲਮ ਦਾ ਕੂੜਾ-ਕਰਕਟ ਸੁੱਟਣ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਲਈ ਯਿਸੂ ਕਹਿ ਰਿਹਾ ਹੈ ਕਿ ਗ੍ਰੰਥੀ ਅਤੇ ਫ਼ਰੀਸੀ ਆਪਣੇ ਦੁਸ਼ਟ ਕੰਮਾਂ ਦੇ ਪਿੱਛੇ ਲੱਗਣ ਦੇ ਕਾਰਨ, ਸਦੀਪਕ ਨਾਸ਼ ਭੋਗਣਗੇ।
ਉਨ੍ਹਾਂ ਦੇ ਸੰਬੰਧ ਵਿਚ ਜਿਨ੍ਹਾਂ ਨੂੰ ਉਹ ਆਪਣੇ ਪ੍ਰਤਿਨਿਧਾਂ ਦੇ ਤੌਰ ਤੇ ਭੇਜਦਾ ਹੈ, ਯਿਸੂ ਕਹਿੰਦਾ ਹੈ: “ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੀਆਂ ਸਮਾਜਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ ਸ਼ਹਿਰ ਉਨ੍ਹਾਂ ਦੇ ਮਗਰ ਪਓਗੇ। ਤਾਂਕਿ ਧਰਮੀਆਂ ਦਾ ਜਿੰਨਾ ਲਹੂ ਧਰਤੀ ਉੱਤੇ ਵਹਾਇਆ ਗਿਆ ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬਰਕਯਾਹ [ਦੂਜਾ ਇਤਹਾਸ ਵਿਚ ਯਹੋਯਾਦਾ ਸੱਦਿਆ ਗਿਆ] ਦੇ ਪੁੱਤ੍ਰ ਜ਼ਕਰਯਾਹ ਦੇ ਲਹੂ ਤੀਕ ਜਿਹ ਨੂੰ ਤੁਸਾਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ ਸੱਭੋ ਤੁਹਾਡੇ ਜੁੰਮੇ ਆਵੇ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀਹੜੀ ਦੇ ਲੋਕਾਂ ਦੇ ਜੁੰਮੇ ਆਵੇਗਾ।”
ਕਿਉਂਕਿ ਜ਼ਕਰਯਾਹ ਨੇ ਇਸਰਾਏਲ ਦੇ ਆਗੂਆਂ ਨੂੰ ਤਾੜਨਾ ਦਿੱਤੀ ਸੀ, “ਉਨ੍ਹਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਪਾਤਸ਼ਾਹ ਦੇ ਹੁਕਮ ਨਾਲ ਉਹ ਨੂੰ ਯਹੋਵਾਹ ਦੇ ਭਵਨ ਵਿੱਚ ਪੱਥਰਾਂ ਨਾਲ ਮਾਰ ਸੁੱਟਿਆ।” ਪਰੰਤੂ, ਜਿਵੇਂ ਕਿ ਯਿਸੂ ਭਵਿੱਖਬਾਣੀ ਕਰਦਾ ਹੈ, ਇਸਰਾਏਲ ਅਜਿਹੇ ਵਹਾਏ ਗਏ ਸਾਰੇ ਧਰਮੀ ਲਹੂ ਦੀ ਸਜ਼ਾ ਭੁਗਤੇਗੀ। ਉਨ੍ਹਾਂ ਨੇ 37 ਵਰ੍ਹਿਆਂ ਬਾਅਦ, 70 ਸਾ.ਯੁ. ਵਿਚ, ਇਹ ਸਜ਼ਾ ਭੁਗਤੀ, ਜਦੋਂ ਰੋਮੀ ਸੈਨਾ ਨੇ ਯਰੂਸ਼ਲਮ ਨਾਸ਼ ਕੀਤਾ ਅਤੇ ਦਸ ਲੱਖ ਤੋਂ ਜ਼ਿਆਦਾ ਯਹੂਦੀ ਮਾਰੇ ਗਏ।
ਜਿਉਂ-ਜਿਉਂ ਯਿਸੂ ਇਸ ਭਿਆਨਕ ਦਸ਼ਾ ਦੇ ਬਾਰੇ ਵਿਚਾਰ ਕਰਦਾ ਹੈ, ਉਹ ਵਿਆਕੁਲ ਹੁੰਦਾ ਹੈ। “ਹੇ ਯਰੂਸ਼ਲਮ ਯਰੂਸ਼ਲਮ!” ਉਹ ਇਕ ਵਾਰੀ ਫਿਰ ਐਲਾਨ ਕਰਦਾ ਹੈ, “ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।”
ਫਿਰ ਯਿਸੂ ਅੱਗੇ ਕਹਿੰਦਾ ਹੈ: “ਤੁਸੀਂ ਮੈਨੂੰ ਏਦੋਂ ਅੱਗੇ ਫੇਰ ਨਾ ਵੇਖੋਗੇ ਜਦ ਤੋੜੀ ਇਹ ਨਾ ਕਹੋਗੇ ਭਈ ਮੁਬਾਰਕ ਹੈ ਉਹ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦੇ ਨਾਮ ਉੱਤੇ ਆਉਂਦਾ ਹੈ।” ਉਹ ਦਿਨ ਮਸੀਹ ਦੀ ਮੌਜੂਦਗੀ ਦੇ ਦੌਰਾਨ ਹੋਵੇਗਾ ਜਦੋਂ ਉਹ ਆਪਣੇ ਸਵਰਗੀ ਰਾਜ ਵਿਚ ਆਵੇਗਾ ਅਤੇ ਲੋਕੀ ਉਸ ਨੂੰ ਨਿਹਚਾ ਦੀਆਂ ਅੱਖਾਂ ਨਾਲ ਦੇਖਣਗੇ।
ਹੁਣ ਯਿਸੂ ਹੈਕਲ ਵਿਚ ਉਸ ਥਾਂ ਤੇ ਜਾਂਦਾ ਹੈ ਜਿੱਥੇ ਉਹ ਖ਼ਜ਼ਾਨਾ ਬਕਸਿਆਂ ਨੂੰ ਅਤੇ ਲੋਕਾਂ ਨੂੰ ਉਨ੍ਹਾਂ ਵਿਚ ਪੈਸੇ ਪਾਉਂਦੇ ਹੋਏ ਦੇਖ ਸਕੇ। ਧਨਵਾਨ ਬਹੁਤ ਸਿੱਕੇ ਪਾਉਂਦੇ ਹਨ। ਪਰ ਫਿਰ ਇਕ ਕੰਗਾਲ ਵਿਧਵਾ ਆਉਂਦੀ ਹੈ ਅਤੇ ਬਹੁਤ ਘੱਟ ਕੀਮਤ ਦੇ ਦੋ ਛੋਟੇ ਸਿੱਕੇ ਪਾਉਂਦੀ ਹੈ।
ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਯਿਸੂ ਕਹਿੰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ ਕੰਗਾਲ ਵਿਧਵਾ ਨੇ ਬਹੁਤਾ ਪਾਇਆ।” ਉਹ ਜ਼ਰੂਰ ਹੈਰਾਨ ਹੋਏ ਹੋਣਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਇਸ ਲਈ ਯਿਸੂ ਵਿਆਖਿਆ ਕਰਦਾ ਹੈ: “ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।” ਇਨ੍ਹਾਂ ਗੱਲਾਂ ਨੂੰ ਕਹਿਣ ਦੇ ਬਾਅਦ, ਯਿਸੂ ਆਖ਼ਰੀ ਵਾਰੀ ਹੈਕਲ ਵਿੱਚੋਂ ਚਲਾ ਜਾਂਦਾ ਹੈ।
ਹੈਕਲ ਦੇ ਆਕਾਰ ਅਤੇ ਸੁੰਦਰਤਾ ਉੱਤੇ ਅਚੰਭਾ ਕਰਦੇ ਹੋਏ, ਉਸ ਦੇ ਚੇਲਿਆਂ ਵਿੱਚੋਂ ਇਕ ਬੋਲ ਉਠਦਾ ਹੈ: “ਗੁਰੂ ਜੀ ਵੇਖੋ, ਏਹ ਕਿਹੇ ਜਿਹੇ ਪੱਥਰ ਅਤੇ ਕਿਹੀਆਂ ਇਮਾਰਤਾਂ ਹਨ!” ਸੱਚ-ਮੁੱਚ ਹੀ, ਰਿਪੋਰਟ ਅਨੁਸਾਰ ਪੱਥਰ 11 ਮੀਟਰ ਤੋਂ ਜ਼ਿਆਦਾ ਲੰਬੇ, 5 ਮੀਟਰ ਤੋਂ ਜ਼ਿਆਦਾ ਚੌੜੇ, ਅਤੇ 3 ਮੀਟਰ ਤੋਂ ਜ਼ਿਆਦਾ ਉੱਚੇ ਹਨ!
“ਕੀ ਤੂੰ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ?” ਯਿਸੂ ਜਵਾਬ ਦਿੰਦਾ ਹੈ। “ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡੇਗਿਆ ਨਾ ਜਾਏ।”
ਇਨ੍ਹਾਂ ਗੱਲਾਂ ਨੂੰ ਕਹਿਣ ਦੇ ਬਾਅਦ, ਯਿਸੂ ਅਤੇ ਉਸ ਦੇ ਰਸੂਲ ਕਿਦਰੋਨ ਵਾਦੀ ਨੂੰ ਪਾਰ ਕਰ ਕੇ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਜਾਂਦੇ ਹਨ। ਇੱਥੋਂ ਦੀ ਉਹ ਹੇਠਾਂ ਉਸ ਸ਼ਾਨਦਾਰ ਹੈਕਲ ਨੂੰ ਦੇਖ ਸਕਦੇ ਹਨ। ਮੱਤੀ 23:25–24:3; ਮਰਕੁਸ 12:41–13:3; ਲੂਕਾ 21:1-6; 2 ਇਤਹਾਸ 24:20-22.
▪ ਹੈਕਲ ਦੀ ਆਪਣੀ ਆਖ਼ਰੀ ਯਾਤਰਾ ਦੇ ਦੌਰਾਨ ਯਿਸੂ ਕੀ ਕਰਦਾ ਹੈ?
▪ ਗ੍ਰੰਥੀਆਂ ਅਤੇ ਫ਼ਰੀਸੀਆਂ ਦਾ ਪਖੰਡ ਕਿਸ ਤਰ੍ਹਾਂ ਪ੍ਰਗਟ ਹੁੰਦਾ ਹੈ?
▪ ‘ਗ਼ਹੈਨਾ ਦੇ ਡੰਨ’ ਦਾ ਕੀ ਮਤਲਬ ਹੈ?
▪ ਯਿਸੂ ਕਿਉਂ ਕਹਿੰਦਾ ਹੈ ਕਿ ਵਿਧਵਾ ਨੇ ਧਨਵਾਨਾਂ ਨਾਲੋਂ ਜ਼ਿਆਦਾ ਚੰਦਾ ਦਿੱਤਾ ਹੈ?
-
-
ਅੰਤ ਦਿਆਂ ਦਿਨਾਂ ਦੇ ਲੱਛਣਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 111
ਅੰਤ ਦਿਆਂ ਦਿਨਾਂ ਦੇ ਲੱਛਣ
ਹੁਣ ਮੰਗਲਵਾਰ ਦੁਪਹਿਰ ਦਾ ਸਮਾਂ ਹੈ। ਜਿਉਂ ਹੀ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੇਠਾਂ ਹੈਕਲ ਵੱਲ ਦੇਖ ਰਿਹਾ ਹੈ, ਪਤਰਸ, ਅੰਦ੍ਰਿਯਾਸ, ਯਾਕੂਬ, ਅਤੇ ਯੂਹੰਨਾ ਉਸ ਕੋਲ ਇਕਾਂਤ ਵਿਚ ਆਉਂਦੇ ਹਨ। ਉਹ ਹੈਕਲ ਦੇ ਬਾਰੇ ਚਿੰਤਿਤ ਹਨ, ਕਿਉਂਕਿ ਯਿਸੂ ਨੇ ਹੁਣੇ-ਹੁਣੇ ਪੂਰਵ-ਸੂਚਿਤ ਕੀਤਾ ਹੈ ਕਿ ਇਸ ਵਿਚ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ।
ਪਰੰਤੂ ਸਪੱਸ਼ਟ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਕੁਝ ਹੋਰ ਵੀ ਗੱਲ ਹੈ ਜਿਉਂ ਹੀ ਉਹ ਯਿਸੂ ਕੋਲ ਆਉਂਦੇ ਹਨ। ਕੁਝ ਹਫ਼ਤੇ ਪਹਿਲਾਂ, ਉਸ ਨੇ ਆਪਣੀ “ਮੌਜੂਦਗੀ,” (ਨਿ ਵ) ਬਾਰੇ ਗੱਲ ਕੀਤੀ ਸੀ, ਜਿਸ ਸਮੇਂ ਦੇ ਦੌਰਾਨ “ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।” ਅਤੇ ਇਸ ਤੋਂ ਪਹਿਲਾਂ ਵੀ ਇਕ ਅਵਸਰ ਤੇ, ਉਸ ਨੇ ਉਨ੍ਹਾਂ ਨੂੰ “ਰੀਤੀ-ਵਿਵਸਥਾ ਦੀ ਸਮਾਪਤੀ,” (ਨਿ ਵ) ਬਾਰੇ ਦੱਸਿਆ ਸੀ। ਇਸ ਕਰਕੇ ਰਸੂਲ ਬਹੁਤ ਜਿਗਿਆਸੂ ਹਨ।
“ਸਾਨੂੰ ਦੱਸ,” ਉਹ ਕਹਿੰਦੇ ਹਨ, “ਇਹ ਗੱਲਾਂ [ਜੋ ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਨਾਸ਼ ਵਿਚ ਪਰਿਣਿਤ ਹੋਣਗੀਆਂ] ਕਦੋਂ ਹੋਣਗੀਆਂ, ਅਤੇ ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” (ਨਿ ਵ) ਅਸਲ ਵਿਚ, ਉਨ੍ਹਾਂ ਦਾ ਸਵਾਲ ਤਿੰਨ ਹਿੱਸਿਆਂ ਵਾਲਾ ਹੈ। ਪਹਿਲਾ, ਉਹ ਯਰੂਸ਼ਲਮ ਅਤੇ ਇਸ ਦੀ ਹੈਕਲ ਦੇ ਅੰਤ ਬਾਰੇ ਜਾਣਨਾ ਚਾਹੁੰਦੇ ਹਨ, ਫਿਰ ਰਾਜ ਸ਼ਕਤੀ ਵਿਚ ਯਿਸੂ ਦੀ ਮੌਜੂਦਗੀ ਬਾਰੇ, ਅਤੇ ਆਖ਼ਰ ਵਿਚ ਪੂਰੀ ਰੀਤੀ-ਵਿਵਸਥਾ ਦੇ ਅੰਤ ਦੇ ਬਾਰੇ।
ਆਪਣੇ ਲੰਬੇ ਜਵਾਬ ਵਿਚ, ਯਿਸੂ ਸਵਾਲ ਦੇ ਸਾਰੇ ਤਿੰਨਾਂ ਹਿੱਸਿਆਂ ਦੇ ਜਵਾਬ ਦਿੰਦਾ ਹੈ। ਉਹ ਇਕ ਲੱਛਣ ਮੁਹੱਈਆ ਕਰਦਾ ਹੈ ਜੋ ਸ਼ਨਾਖਤ ਕਰਦਾ ਹੈ ਕਿ ਯਹੂਦੀ ਰੀਤੀ-ਵਿਵਸਥਾ ਦਾ ਅੰਤ ਕਦੋਂ ਹੋਵੇਗਾ; ਪਰੰਤੂ ਉਹ ਇਸ ਤੋਂ ਵੀ ਵੱਧ ਮੁਹੱਈਆ ਕਰਦਾ ਹੈ। ਉਹ ਇਕ ਹੋਰ ਲੱਛਣ ਵੀ ਦਿੰਦਾ ਹੈ ਜੋ ਉਸ ਦੇ ਭਾਵੀ ਚੇਲਿਆਂ ਨੂੰ ਚੌਕਸ ਕਰੇਗਾ ਤਾਂਕਿ ਉਹ ਜਾਣ ਸਕਣ ਕਿ ਉਹ ਉਸ ਦੀ ਮੌਜੂਦਗੀ ਦੇ ਦੌਰਾਨ ਅਤੇ ਪੂਰੀ ਰੀਤੀ-ਵਿਵਸਥਾ ਦੇ ਅੰਤ ਦੇ ਨੇੜੇ ਰਹਿ ਰਹੇ ਹਨ।
ਜਿਉਂ-ਜਿਉਂ ਵਰ੍ਹੇ ਬੀਤਦੇ ਜਾਂਦੇ ਹਨ, ਰਸੂਲ ਯਿਸੂ ਦੀ ਭਵਿੱਖਬਾਣੀ ਨੂੰ ਪੂਰਿਆਂ ਹੁੰਦੇ ਹੋਏ ਦੇਖਦੇ ਹਨ। ਜੀ ਹਾਂ, ਠੀਕ ਉਹੀ ਗੱਲਾਂ ਜਿਨ੍ਹਾਂ ਦੇ ਬਾਰੇ ਉਸ ਨੇ ਪੂਰਵ-ਸੂਚਨਾ ਦਿੱਤੀ ਸੀ, ਉਹ ਉਨ੍ਹਾਂ ਦੇ ਦਿਨਾਂ ਵਿਚ ਹੋਣੀਆਂ ਸ਼ੁਰੂ ਹੋਈਆਂ। ਇਸ ਕਰਕੇ, ਉਹ ਮਸੀਹੀ ਜਿਹੜੇ 37 ਵਰ੍ਹਿਆਂ ਬਾਅਦ, 70 ਸਾ.ਯੁ. ਵਿਚ ਜੀਉਂਦੇ ਹਨ, ਯਹੂਦੀ ਰੀਤੀ-ਵਿਵਸਥਾ ਅਤੇ ਉਸ ਦੀ ਹੈਕਲ ਦੇ ਨਾਸ਼ ਦੁਆਰਾ ਬੇਖ਼ਬਰੇ ਨਹੀਂ ਫੜੇ ਜਾਂਦੇ ਹਨ।
ਫਿਰ ਵੀ, ਮਸੀਹ ਦੀ ਮੌਜੂਦਗੀ ਅਤੇ ਰੀਤੀ-ਵਿਵਸਥਾ ਦੀ ਸਮਾਪਤੀ 70 ਸਾ.ਯੁ. ਵਿਚ ਨਹੀਂ ਹੁੰਦੀ ਹੈ। ਰਾਜ ਸ਼ਕਤੀ ਵਿਚ ਉਸ ਦੀ ਮੌਜੂਦਗੀ ਬਹੁਤ ਸਮੇਂ ਬਾਅਦ ਵਾਪਰਦੀ ਹੈ। ਪਰੰਤੂ ਕਦੋਂ? ਯਿਸੂ ਦੀ ਭਵਿੱਖਬਾਣੀ ਉੱਤੇ ਧਿਆਨ ਦੇਣ ਨਾਲ ਇਹ ਪ੍ਰਗਟ ਹੁੰਦਾ ਹੈ।
ਯਿਸੂ ਪੂਰਵ-ਸੂਚਿਤ ਕਰਦਾ ਹੈ ਕਿ “ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ” ਹੋਣਗੀਆਂ। ‘ਕੌਮ ਕੌਮ ਉੱਤੇ ਚੜ੍ਹਾਈ ਕਰੇਗੀ,’ ਉਹ ਕਹਿੰਦਾ ਹੈ, ਅਤੇ ਕਾਲ, ਭੁਚਾਲ, ਅਤੇ ਮਰੀਆਂ ਪੈਣਗੀਆਂ। ਉਸ ਦੇ ਚੇਲੇ ਨਫ਼ਰਤ ਕੀਤੇ ਜਾਣਗੇ ਅਤੇ ਮਾਰੇ ਜਾਣਗੇ। ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿਚ ਪਾਉਣਗੇ। ਕੁਧਰਮ ਵਿਚ ਵਾਧਾ ਹੋਵੇਗਾ, ਅਤੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ। ਉਸੇ ਸਮੇਂ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਰੀਆਂ ਕੌਮਾਂ ਨੂੰ ਗਵਾਹੀ ਦੇ ਤੌਰ ਤੇ ਪ੍ਰਚਾਰ ਕੀਤੀ ਜਾਵੇਗੀ।
ਭਾਵੇਂ ਕਿ ਯਿਸੂ ਦੀ ਭਵਿੱਖਬਾਣੀ ਦੀ ਇਕ ਸੀਮਿਤ ਪੂਰਤੀ 70 ਸਾ.ਯੁ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਹੋਈ ਹੈ, ਇਸ ਦੀ ਪ੍ਰਮੁੱਖ ਪੂਰਤੀ ਉਸ ਦੀ ਮੌਜੂਦਗੀ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦੇ ਦੌਰਾਨ ਹੋਣੀ ਹੈ। 1914 ਤੋਂ ਲੈ ਕੇ ਹੁਣ ਤਕ ਦੀਆਂ ਸੰਸਾਰਕ ਘਟਨਾਵਾਂ ਦਾ ਧਿਆਨਪੂਰਵਕ ਪੁਨਰ-ਵਿਚਾਰ ਪ੍ਰਗਟ ਕਰਦਾ ਹੈ ਕਿ ਯਿਸੂ ਦੀ ਅਤਿ ਮਹੱਤਵਪੂਰਣ ਭਵਿੱਖਬਾਣੀ ਦੀ ਪ੍ਰਮੁੱਖ ਪੂਰਤੀ ਉਸੇ ਵਰ੍ਹੇ ਤੋਂ ਹੋ ਰਹੀ ਹੈ।
ਲੱਛਣ ਦਾ ਇਕ ਹੋਰ ਹਿੱਸਾ ਜੋ ਯਿਸੂ ਦਿੰਦਾ ਹੈ, ਉਹ ਹੈ “ਉਸ ਉਜਾੜਨ ਵਾਲੀ ਘਿਣਾਉਣੀ ਚੀਜ਼” ਦਾ ਪ੍ਰਗਟ ਹੋਣਾ। 66 ਸਾ.ਯੁ. ਵਿਚ ਉਹ ਘਿਣਾਉਣੀ ਚੀਜ਼ ਰੋਮੀ “ਫ਼ੌਜਾਂ” ਦੇ ਰੂਪ ਵਿਚ ਪ੍ਰਗਟ ਹੁੰਦੀ ਹੈ, ਜੋ ਯਰੂਸ਼ਲਮ ਨੂੰ ਘੇਰ ਲੈਂਦੀ ਹੈ ਅਤੇ ਉਸ ਦੀ ਹੈਕਲ ਦੀ ਕੰਧ ਨੂੰ ਨਸ਼ਟ ਕਰ ਦਿੰਦੀ ਹੈ। ਉਹ “ਘਿਣਾਉਣੀ ਚੀਜ਼,” ਉੱਥੇ ਖੜ੍ਹੀ ਹੈ ਜਿੱਥੇ ਇਸ ਨੂੰ ਨਹੀਂ ਹੋਣਾ ਚਾਹੀਦਾ ਹੈ।
ਲੱਛਣ ਦੀ ਪ੍ਰਮੁੱਖ ਪੂਰਤੀ ਵਿਚ, ਘਿਣਾਉਣੀ ਚੀਜ਼ ਰਾਸ਼ਟਰ-ਸੰਘ ਅਤੇ ਉਸ ਦਾ ਉਤਰਾਧਿਕਾਰੀ, ਸੰਯੁਕਤ ਰਾਸ਼ਟਰ-ਸੰਘ ਹੈ। ਮਸੀਹੀ-ਜਗਤ, ਵਿਸ਼ਵ ਸ਼ਾਂਤੀ ਦੇ ਇਸ ਸੰਗਠਨ ਨੂੰ ਪਰਮੇਸ਼ੁਰ ਦੇ ਰਾਜ ਦੀ ਇਵਜ਼ੀ ਸਮਝਦਾ ਹੈ। ਕਿੰਨਾ ਘਿਣਾਉਣਾ! ਇਸ ਲਈ, ਸਮਾਂ ਆਉਣ ਤੇ, ਸੰਯੁਕਤ ਰਾਸ਼ਟਰ-ਸੰਘ ਨਾਲ ਸੰਬੰਧਿਤ ਰਾਜਨੀਤਿਕ ਸ਼ਕਤੀਆਂ ਮਸੀਹੀ-ਜਗਤ (ਪ੍ਰਤਿਰੂਪੀ ਯਰੂਸ਼ਲਮ) ਦੇ ਖਿਲਾਫ਼ ਹੋ ਜਾਣਗੀਆਂ ਅਤੇ ਉਸ ਨੂੰ ਨਾਸ਼ ਕਰਨਗੀਆਂ।
ਇਸ ਤਰ੍ਹਾਂ ਯਿਸੂ ਪੂਰਵ-ਸੂਚਿਤ ਕਰਦਾ ਹੈ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” ਸੰਨ 70 ਸਾ.ਯੁ. ਵਿਚ ਯਰੂਸ਼ਲਮ ਦਾ ਨਾਸ਼ ਸੱਚ-ਮੁੱਚ ਹੀ ਇਕ ਵੱਡਾ ਕਸ਼ਟ ਹੈ, ਜਿਸ ਵਿਚ ਰਿਪੋਰਟ ਅਨੁਸਾਰ ਦਸ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ। ਯਿਸੂ ਦੀ ਭਵਿੱਖਬਾਣੀ ਦੇ ਇਸ ਭਾਗ ਦੀ ਪ੍ਰਮੁੱਖ ਪੂਰਤੀ ਹੋਰ ਵੀ ਜ਼ਿਆਦਾ ਵੱਡੀ ਹੋਵੇਗੀ।
ਅੰਤ ਦਿਆਂ ਦਿਨਾਂ ਦੇ ਦੌਰਾਨ ਭਰੋਸਾ
ਜਿਉਂ-ਜਿਉਂ ਮੰਗਲਵਾਰ, ਨੀਸਾਨ 11 ਦਾ ਦਿਨ ਖ਼ਤਮ ਹੁੰਦਾ ਹੈ, ਯਿਸੂ ਆਪਣੇ ਰਸੂਲਾਂ ਨਾਲ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਅਤੇ ਰੀਤੀ-ਵਿਵਸਥਾ ਦੇ ਅੰਤ ਦੇ ਲੱਛਣ ਸੰਬੰਧੀ ਚਰਚਾ ਜਾਰੀ ਰੱਖਦਾ ਹੈ। ਉਹ ਉਨ੍ਹਾਂ ਨੂੰ ਝੂਠੇ ਮਸੀਹਾਂ ਦੇ ਪਿੱਛੇ ਲੱਗਣ ਬਾਰੇ ਚੇਤਾਵਨੀ ਦਿੰਦਾ ਹੈ। ਉਹ ਕਹਿੰਦਾ ਹੈ ਕਿ “ਜੇ ਹੋ ਸੱਕਦਾ ਤਾਂ ਓਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ” ਦੇਣ ਦੀਆਂ ਕੋਸ਼ਿਸ਼ਾਂ ਕਰਨਗੇ। ਪਰੰਤੂ, ਦੂਰ-ਦ੍ਰਿਸ਼ਟੀ ਵਾਲੀਆਂ ਗਿਰਝਾ ਵਾਂਗੂ, ਇਹ ਚੁਣੇ ਹੋਏ ਉੱਥੇ ਇਕੱਠੇ ਹੋਣਗੇ ਜਿੱਥੇ ਸੱਚਾ ਅਧਿਆਤਮਿਕ ਭੋਜਨ ਮਿਲਦਾ ਹੈ, ਅਰਥਾਤ ਸੱਚੇ ਮਸੀਹ ਦੇ ਕੋਲ ਉਸ ਦੀ ਅਦਿੱਖ ਮੌਜੂਦਗੀ ਦੇ ਸਮੇਂ। ਉਹ ਭੁਲਾਵੇਂ ਵਿਚ ਪੈ ਕੇ ਕਿਸੇ ਝੂਠੇ ਮਸੀਹ ਦੇ ਕੋਲ ਇਕੱਠੇ ਨਹੀਂ ਹੋਣਗੇ।
ਝੂਠੇ ਮਸੀਹ ਸਿਰਫ਼ ਇਕ ਦ੍ਰਿਸ਼ਟ ਪ੍ਰਗਟਾਵਾ ਕਰ ਸਕਦੇ ਹਨ। ਇਸ ਦੀ ਤੁਲਨਾ ਵਿਚ, ਯਿਸੂ ਦੀ ਮੌਜੂਦਗੀ ਅਦਿੱਖ ਹੋਵੇਗੀ। ਯਿਸੂ ਕਹਿੰਦਾ ਹੈ ਕਿ ਕਸ਼ਟ ਸ਼ੁਰੂ ਹੋਣ ਤੋਂ ਬਾਅਦ: “ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ।” ਜੀ ਹਾਂ, ਇਹ ਮਨੁੱਖਜਾਤੀ ਦੀ ਹੋਂਦ ਦਾ ਸਭ ਤੋਂ ਵੱਧ ਅੰਧਕਾਰ ਦਾ ਸਮਾਂ ਹੋਵੇਗਾ। ਇਹ ਇਸ ਤਰ੍ਹਾਂ ਲੱਗੇਗਾ ਜਿਵੇਂ ਕਿ ਸੂਰਜ ਦਿਨ ਸਮੇਂ ਅਨ੍ਹੇਰਾ ਹੋ ਗਿਆ ਹੋਵੇ, ਅਤੇ ਜਿਵੇਂ ਕਿ ਚੰਦ ਰਾਤ ਦੇ ਵੇਲੇ ਆਪਣੀ ਚਾਨਣੀ ਨਾ ਦੇ ਰਿਹਾ ਹੋਵੇ।
“ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ,” ਯਿਸੂ ਜਾਰੀ ਰੱਖਦਾ ਹੈ। ਇਸ ਤਰ੍ਹਾਂ ਉਹ ਸੰਕੇਤ ਕਰਦਾ ਹੈ ਕਿ ਭੌਤਿਕ ਆਕਾਸ਼ ਨਹਿਸ਼ ਦਿੱਖ ਅਪਣਾ ਲੈਣਗੇ। ਉਸ ਸਮੇਂ ਡਰ ਅਤੇ ਹਿੰਸਾ, ਪਿਛਲੇ ਮਾਨਵ ਇਤਿਹਾਸ ਵਿਚ ਅਨੁਭਵ ਕੀਤੇ ਗਏ ਡਰ ਅਤੇ ਹਿੰਸਾ ਨਾਲੋਂ ਕਿਤੇ ਹੀ ਜ਼ਿਆਦਾ ਹੋਵੇਗਾ।
ਨਤੀਜੇ ਵਜੋਂ, ਯਿਸੂ ਕਹਿੰਦਾ ਹੈ ਕਿ “ਸਮੁੰਦਰ ਅਰ ਉਹਦੀਆਂ ਲਹਿਰਾਂ ਦੇ ਗਰਜਨੇ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ। ਅਰ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ।” ਦਰਅਸਲ, ਜਿਉਂ-ਜਿਉਂ ਮਾਨਵੀ ਹੋਂਦ ਦਾ ਇਹ ਸਭ ਤੋਂ ਵੱਧ ਅੰਧਕਾਰ ਦਾ ਸਮਾਂ ਆਪਣੇ ਅੰਤ ਦੇ ਨੇੜੇ ਆਉਂਦਾ ਹੈ, “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ।”
ਪਰੰਤੂ ਜਦੋਂ ‘ਮਨੁੱਖ ਦਾ ਪੁੱਤ੍ਰ ਆਪਣੇ ਸਮਰੱਥ ਨਾਲ’ ਇਸ ਦੁਸ਼ਟ ਰੀਤੀ-ਵਿਵਸਥਾ ਨੂੰ ਨਾਸ਼ ਕਰਨ ਲਈ ਆਉਂਦਾ ਹੈ ਤਾਂ ਸਾਰੇ ਨਹੀਂ ਪਿੱਟਣਗੇ। ‘ਚੁਣੇ ਹੋਏ,’ ਉਹ 1,44,000 ਵਿਅਕਤੀ ਜਿਹੜੇ ਮਸੀਹ ਨਾਲ ਉਸ ਦੇ ਸਵਰਗੀ ਰਾਜ ਵਿਚ ਸਾਂਝੀ ਹੋਣਗੇ, ਨਹੀਂ ਪਿੱਟਣਗੇ ਅਤੇ ਨਾ ਹੀ ਉਨ੍ਹਾਂ ਦੇ ਸਾਥੀ, ਜਿਨ੍ਹਾਂ ਨੂੰ ਯਿਸੂ ਨੇ ਅੱਗੇ ‘ਹੋਰ ਭੇਡਾਂ’ ਸੱਦਿਆ ਸੀ। ਮਾਨਵ ਇਤਿਹਾਸ ਦੇ ਸਭ ਤੋਂ ਵੱਧ ਅੰਧਕਾਰ ਦੇ ਸਮੇਂ ਦੇ ਦੌਰਾਨ ਰਹਿਣ ਦੇ ਬਾਵਜੂਦ, ਇਹ ਲੋਕ ਯਿਸੂ ਦੇ ਹੌਸਲੇ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਉਂਦੇ ਹਨ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।”
ਤਾਂਕਿ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਣ ਵਾਲੇ ਉਸ ਦੇ ਚੇਲੇ ਅੰਤ ਦੀ ਨੇੜਤਾ ਨੂੰ ਨਿਸ਼ਚਿਤ ਕਰ ਸਕਣ, ਯਿਸੂ ਇਹ ਦ੍ਰਿਸ਼ਟਾਂਤ ਦਿੰਦਾ ਹੈ: “ਹੰਜੀਰ ਦੇ ਬੂਟੇ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ। ਜਦ ਉਨ੍ਹਾਂ ਦੇ ਪੱਤਰ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰਾਂ ਨਾਲ ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੋੜੀ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।”
ਇਸ ਕਰਕੇ, ਜਦ ਉਸ ਦੇ ਚੇਲੇ ਲੱਛਣ ਦਿਆਂ ਬਹੁਤ ਵੱਖ-ਵੱਖ ਪਹਿਲੂਆਂ ਨੂੰ ਪੂਰੇ ਹੁੰਦੇ ਹੋਏ ਦੇਖਦੇ ਹਨ, ਤਾਂ ਉਨ੍ਹਾਂ ਨੂੰ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ ਇਸ ਰੀਤੀ-ਵਿਵਸਥਾ ਦਾ ਅੰਤ ਨੇੜੇ ਹੈ ਅਤੇ ਕਿ ਪਰਮੇਸ਼ੁਰ ਦਾ ਰਾਜ ਸਾਰੀ ਦੁਸ਼ਟਤਾ ਨੂੰ ਜਲਦੀ ਹੀ ਸਾਫ਼ ਕਰੇਗਾ। ਅਸਲ ਵਿਚ, ਅੰਤ ਉਨ੍ਹਾਂ ਲੋਕਾਂ ਦੇ ਜੀਵਨਕਾਲ ਵਿਚ ਹੀ ਵਾਪਰੇਗਾ ਜਿਨ੍ਹਾਂ ਨੇ ਯਿਸੂ ਦੀਆਂ ਸਾਰੀਆਂ ਪੂਰਵ-ਸੂਚਿਤ ਗੱਲਾਂ ਦੀ ਪੂਰਤੀ ਦੇਖੀ ਹੈ! ਉਨ੍ਹਾਂ ਚੇਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਜਿਹੜੇ ਉਸ ਅਤਿ ਮਹੱਤਵਪੂਰਣ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਂਦੇ ਹੋਣਗੇ, ਯਿਸੂ ਕਹਿੰਦਾ ਹੈ:
“ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।”
ਚਤੁਰ ਅਤੇ ਮੂਰਖ ਕੁਆਰੀਆਂ
ਯਿਸੂ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਦੇ ਲੱਛਣ ਲਈ ਆਪਣੇ ਰਸੂਲਾਂ ਦੀ ਬੇਨਤੀ ਦਾ ਜਵਾਬ ਦੇ ਰਿਹਾ ਸੀ। ਹੁਣ ਉਹ ਤਿੰਨ ਨੀਤੀ-ਕਥਾਵਾਂ, ਜਾਂ ਦ੍ਰਿਸ਼ਟਾਂਤਾਂ ਵਿਚ ਲੱਛਣ ਦੇ ਹੋਰ ਪਹਿਲੂ ਦਿੰਦਾ ਹੈ।
ਉਸ ਦੀ ਮੌਜੂਦਗੀ ਦੇ ਦੌਰਾਨ ਜੀਉਣ ਵਾਲੇ ਲੋਕ ਹਰੇਕ ਦ੍ਰਿਸ਼ਟਾਂਤ ਦੀ ਪੂਰਤੀ ਨੂੰ ਦੇਖ ਸਕਣਗੇ। ਉਹ ਪਹਿਲਾ ਦ੍ਰਿਸ਼ਟਾਂਤ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕਰਦਾ ਹੈ: “ਉਸ ਵੇਲੇ ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸਾਲਾਂ ਲੈਕੇ ਲਾੜੇ ਦੇ ਮਿਲਨ ਨੂੰ ਨਿੱਕਲੀਆਂ। ਅਰ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਚਤਰ ਸਨ।”
“ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ,” ਇਸ ਅਭਿਵਿਅਕਤੀ ਦੁਆਰਾ ਯਿਸੂ ਦਾ ਇਹ ਮਤਲਬ ਨਹੀਂ ਹੈ ਕਿ ਸਵਰਗੀ ਰਾਜ ਦੇ ਵਾਰਸਾਂ ਵਿੱਚੋਂ ਅੱਧੇ ਮੂਰਖ ਹੋਣਗੇ ਅਤੇ ਅੱਧੇ ਚਤੁਰ ਵਿਅਕਤੀ ਹੋਣਗੇ! ਨਹੀਂ, ਬਲਕਿ ਉਸ ਦਾ ਮਤਲਬ ਹੈ ਕਿ ਸਵਰਗੀ ਰਾਜ ਦੇ ਸੰਬੰਧ ਵਿਚ, ਇਸ ਤਰ੍ਹਾਂ ਦਾ ਜਾਂ ਉਸ ਤਰ੍ਹਾਂ ਦਾ ਇਕ ਪਹਿਲੂ ਹੈ, ਜਾਂ ਰਾਜ ਨਾਲ ਸੰਬੰਧਿਤ ਵਿਸ਼ੇ ਫਲਾਨੀ-ਫਲਾਨੀ ਚੀਜ਼ ਵਰਗੇ ਹੋਣਗੇ।
ਦਸ ਕੁਆਰੀਆਂ ਸਾਰੇ ਮਸੀਹੀਆਂ ਨੂੰ ਸੰਕੇਤ ਕਰਦੀਆਂ ਹਨ ਜਿਹੜੇ ਸਵਰਗੀ ਰਾਜ ਵਿਚ ਜਾਣ ਦੀ ਸਥਿਤੀ ਵਿਚ ਹਨ ਜਾਂ ਹੋਣ ਦਾ ਦਾਅਵਾ ਕਰਦੇ ਹਨ। ਇਹ ਪੰਤੇਕੁਸਤ 33 ਸਾ.ਯੁ. ਵਿਚ ਸੀ ਕਿ ਮਸੀਹੀ ਕਲੀਸਿਯਾ ਨੂੰ ਪੁਨਰ-ਉਥਿਤ, ਮਹਿਮਾਯੁਕਤ ਲਾੜੇ, ਯਿਸੂ ਮਸੀਹ ਨਾਲ ਵਿਆਹ ਲਈ ਵਾਅਦਾ ਕੀਤਾ ਗਿਆ ਸੀ। ਪਰੰਤੂ ਵਿਆਹ ਸਵਰਗ ਵਿਚ ਭਵਿੱਖ ਵਿਚ ਕਿਸੇ ਅਨਿਸ਼ਚਿਤ ਸਮੇਂ ਤੇ ਹੋਣਾ ਸੀ।
ਦ੍ਰਿਸ਼ਟਾਂਤ ਵਿਚ, ਦਸ ਕੁਆਰੀਆਂ ਲਾੜੇ ਦਾ ਸੁਆਗਤ ਕਰਨ ਅਤੇ ਵਿਆਹ ਦੇ ਜਲੂਸ ਵਿਚ ਸ਼ਾਮਲ ਹੋਣ ਦੇ ਉਦੇਸ਼ ਨਾਲ ਨਿਕਲਦੀਆਂ ਹਨ। ਜਦੋਂ ਉਹ ਆਉਂਦਾ ਹੈ, ਤਾਂ ਉਹ ਆਪਣੀਆਂ ਮਸਾਲਾਂ ਨਾਲ ਜਲੂਸ ਵਾਲੇ ਰਾਹ ਵਿਚ ਰੌਸ਼ਨੀ ਕਰਨਗੀਆਂ, ਅਤੇ ਇਸ ਤਰ੍ਹਾਂ ਉਸ ਦਾ ਆਦਰ ਕਰਦੀਆਂ ਹਨ ਜਿਉਂ ਉਹ ਆਪਣੀ ਲਾੜੀ ਨੂੰ ਉਸ ਲਈ ਤਿਆਰ ਕੀਤੇ ਹੋਏ ਘਰ ਨੂੰ ਲਿਆਉਂਦਾ ਹੈ। ਪਰੰਤੂ, ਯਿਸੂ ਵਿਆਖਿਆ ਕਰਦਾ ਹੈ: “ਜਿਹੜੀਆਂ ਮੂਰਖਣੀਆਂ ਸਨ ਉਨ੍ਹਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾਂ ਨਾਲ ਲੈ ਲਿਆ। ਅਤੇ ਜਦ ਲਾੜੇ ਨੇ ਚਿਰ ਲਾਇਆ ਓਹ ਸਭ ਊਂਘ ਪਈਆਂ ਅਤੇ ਸੌਂ ਗਈਆਂ”।
ਲਾੜੇ ਵੱਲੋਂ ਅਤਿ ਦੇਰੀ ਸੰਕੇਤ ਕਰਦੀ ਹੈ ਕਿ ਸੱਤਾਧਾਰੀ ਰਾਜੇ ਦੇ ਤੌਰ ਤੇ ਮਸੀਹ ਦੀ ਮੌਜੂਦਗੀ ਅਜੇ ਦੂਰ ਭਵਿੱਖ ਵਿਚ ਹੋਣੀ ਹੈ। ਉਹ ਆਖ਼ਰਕਾਰ ਸੰਨ 1914 ਵਿਚ ਆਪਣੇ ਸਿੰਘਾਸਣ ਤੇ ਆਉਂਦਾ ਹੈ। ਉਸ ਤੋਂ ਪਹਿਲਾਂ ਦੀ ਲੰਬੀ ਰਾਤ ਦੇ ਦੌਰਾਨ ਸਾਰੀਆਂ ਕੁਆਰੀਆਂ ਸੌਂ ਜਾਂਦੀਆਂ ਹਨ। ਪਰੰਤੂ ਉਨ੍ਹਾਂ ਨੂੰ ਇਸ ਲਈ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਹੈ। ਮੂਰਖ ਕੁਆਰੀਆਂ ਨੂੰ ਉਨ੍ਹਾਂ ਦੇ ਭਾਂਡਿਆਂ ਵਿਚ ਤੇਲ ਨਾ ਹੋਣ ਦੇ ਕਾਰਨ ਦੋਸ਼ੀ ਠਹਿਰਾਇਆ ਜਾਂਦਾ ਹੈ। ਯਿਸੂ ਵਿਆਖਿਆ ਕਰਦਾ ਹੈ ਕਿ ਕਿਸ ਤਰ੍ਹਾਂ ਕੁਆਰੀਆਂ ਲਾੜੇ ਦੇ ਪਹੁੰਚਣ ਤੋਂ ਪਹਿਲਾਂ ਜਾਗਦੀਆਂ ਹਨ: “ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ! ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ। ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ। ਪਰ ਚਤਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾਕੇ ਆਪਣੇ ਲਈ ਮੁੱਲ ਲਓ।”
ਤੇਲ ਉਸ ਚੀਜ਼ ਨੂੰ ਸੰਕੇਤ ਕਰਦਾ ਹੈ ਜੋ ਪ੍ਰਕਾਸ਼ਕਾਰੀਆਂ ਦੇ ਤੌਰ ਤੇ ਸੱਚੇ ਮਸੀਹੀਆਂ ਦੀ ਚਮਕ ਨੂੰ ਕਾਇਮ ਰੱਖਦੀ ਹੈ। ਇਹ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ, ਜਿਸ ਨੂੰ ਮਸੀਹੀ ਘੁਟ ਕੇ ਫੜੀ ਰੱਖਦੇ ਹਨ, ਨਾਲ ਹੀ ਪਵਿੱਤਰ ਆਤਮਾ, ਜਿਹੜੀ ਉਸ ਬਚਨ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ। ਇਹ ਅਧਿਆਤਮਿਕ ਤੇਲ ਚਤੁਰ ਕੁਆਰੀਆਂ ਨੂੰ ਯੋਗ ਬਣਾਉਂਦਾ ਹੈ ਕਿ ਉਹ ਵਿਆਹ ਦੀ ਦਾਅਵਤ ਨੂੰ ਜਾਣ ਵਾਲੇ ਜਲੂਸ ਦੇ ਦੌਰਾਨ ਲਾੜੇ ਦੇ ਸੁਆਗਤ ਵਿਚ ਰੌਸ਼ਨੀ ਪਾਉਣ। ਪਰੰਤੂ ਮੂਰਖ ਕੁਆਰੀਆਂ ਦੇ ਆਪਣੇ ਆਪ ਵਿਚ, ਅਰਥਾਤ ਆਪਣੇ ਭਾਂਡਿਆਂ ਵਿਚ, ਲੋੜੀਂਦਾ ਅਧਿਆਤਮਿਕ ਤੇਲ ਨਹੀਂ ਹੈ। ਇਸ ਲਈ ਯਿਸੂ ਵਿਆਖਿਆ ਕਰਦਾ ਹੈ ਕਿ ਕੀ ਹੁੰਦਾ ਹੈ:
“ਜਦ ਓਹ [ਮੂਰਖ ਕੁਆਰੀਆਂ ਤੇਲ] ਮੁੱਲ ਲੈਣ ਗਈਆਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ। ਅਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਖੋਲ੍ਹ ਦਿਓ! ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ।”
ਮਸੀਹ ਦੇ ਆਪਣੇ ਸਵਰਗੀ ਰਾਜ ਵਿਚ ਪਹੁੰਚਣ ਤੋਂ ਬਾਅਦ, ਮਸਹ ਕੀਤੇ ਹੋਏ ਸੱਚੇ ਮਸੀਹੀਆਂ ਦਾ ਚਤੁਰ ਕੁਆਰੀਆਂ ਦਾ ਵਰਗ, ਵਾਪਸ ਆਏ ਹੋਏ ਲਾੜੇ ਦੀ ਵਡਿਆਈ ਵਿਚ ਇਸ ਅੰਧਕਾਰ ਭਰੀ ਦੁਨੀਆਂ ਵਿਚ ਰੌਸ਼ਨੀ ਪਾਉਣ ਦੇ ਆਪਣੇ ਵਿਸ਼ੇਸ਼-ਸਨਮਾਨ ਦੇ ਪ੍ਰਤੀ ਜਾਗਦਾ ਹੈ। ਪਰੰਤੂ ਮੂਰਖ ਕੁਆਰੀਆਂ ਦੁਆਰਾ ਚਿਤ੍ਰਿਤ ਕੀਤੇ ਹੋਏ ਲੋਕ, ਇਹ ਸੁਆਗਤੀ ਵਡਿਆਈ ਦੇਣ ਦੇ ਲਈ ਤਿਆਰ ਨਹੀਂ ਹਨ। ਇਸ ਲਈ ਜਦੋਂ ਸਮਾਂ ਆਉਂਦਾ ਹੈ, ਤਾਂ ਮਸੀਹ ਸਵਰਗ ਵਿਚ ਉਨ੍ਹਾਂ ਲਈ ਵਿਆਹ ਦੀ ਦਾਅਵਤ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਹੈ। ਉਹ ਉਨ੍ਹਾਂ ਨੂੰ ਬਾਕੀ ਸਾਰੇ ਬੁਰਿਆਰਾਂ ਦੇ ਨਾਲ ਨਾਸ਼ ਹੋਣ ਲਈ, ਸੰਸਾਰ ਦੀ ਸਭ ਤੋਂ ਗਹਿਰੀ ਰਾਤ ਦੇ ਅਨ੍ਹੇਰੇ ਵਿਚ ਬਾਹਰ ਛੱਡ ਦਿੰਦਾ ਹੈ। “ਇਸ ਕਰਕੇ ਜਾਗਦੇ ਰਹੋ,” ਯਿਸੂ ਸਮਾਪਤ ਕਰਦਾ ਹੈ, “ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।”
ਤੋੜਿਆਂ ਦਾ ਦ੍ਰਿਸ਼ਟਾਂਤ
ਯਿਸੂ ਜ਼ੈਤੂਨ ਦੇ ਪਹਾੜ ਉੱਤੇ ਆਪਣੇ ਰਸੂਲਾਂ ਨੂੰ ਇਕ ਹੋਰ ਦ੍ਰਿਸ਼ਟਾਂਤ ਦੱਸਦੇ ਹੋਏ ਉਨ੍ਹਾਂ ਨਾਲ ਆਪਣੇ ਚਰਚੇ ਨੂੰ ਜਾਰੀ ਰੱਖਦਾ ਹੈ, ਅਤੇ ਇਹ ਤਿੰਨ ਦ੍ਰਿਸ਼ਟਾਂਤਾਂ ਦੀ ਲੜੀ ਵਿੱਚੋਂ ਦੂਜਾ ਹੈ। ਕੁਝ ਦਿਨ ਪਹਿਲਾਂ, ਜਦੋਂ ਉਹ ਯਰੀਹੋ ਵਿਖੇ ਸੀ, ਉਸ ਨੇ ਇਹ ਦਿਖਾਉਣ ਲਈ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ ਦਿੱਤਾ ਸੀ ਕਿ ਰਾਜ ਅਜੇ ਕਾਫ਼ੀ ਸਮੇਂ ਬਾਅਦ ਭਵਿੱਖ ਵਿਚ ਆਵੇਗਾ। ਹੁਣ ਜਿਹੜਾ ਦ੍ਰਿਸ਼ਟਾਂਤ ਉਹ ਦੱਸਦਾ ਹੈ, ਜਦ ਕਿ ਇਸ ਦੇ ਕਈ ਸਮਾਨ ਪਹਿਲੂ ਹਨ, ਇਹ ਆਪਣੀ ਪੂਰਤੀ ਵਿਚ ਮਸੀਹ ਦੀ ਰਾਜ ਸ਼ਕਤੀ ਵਿਚ ਮੌਜੂਦਗੀ ਦੇ ਦੌਰਾਨ ਹੋਣ ਵਾਲੇ ਕਾਰਜਾਂ ਨੂੰ ਵਰਣਿਤ ਕਰਦਾ ਹੈ। ਇਹ ਸਪੱਸ਼ਟ ਕਰਦਾ ਹੈ ਕਿ ਉਸ ਦੇ ਚੇਲਿਆਂ ਨੂੰ ਧਰਤੀ ਉੱਤੇ ਰਹਿੰਦਿਆਂ, ‘ਉਸ ਦੇ ਮਾਲ’ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ।
ਯਿਸੂ ਸ਼ੁਰੂ ਕਰਦਾ ਹੈ: “ਇਹ ਗੱਲ [ਯਾਨੀ ਕਿ, ਰਾਜ ਦੇ ਨਾਲ ਸੰਬੰਧਿਤ ਹਾਲਾਤਾਂ] ਤਾਂ ਉਸ ਮਨੁੱਖ ਵਰਗੀ ਹੈ ਜਿਹ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ।” ਯਿਸੂ ਉਹ ਆਦਮੀ ਹੈ, ਜਿਹੜਾ ਸਵਰਗ ਨੂੰ ਸਫਰ ਕਰਨ ਤੋਂ ਪਹਿਲਾਂ, ਆਪਣੇ ਚਾਕਰਾਂ— ਉਹ ਚੇਲੇ ਜੋ ਸਵਰਗੀ ਰਾਜ ਹਾਸਲ ਕਰਨਗੇ— ਨੂੰ ਆਪਣਾ ਮਾਲ ਸੌਂਪਦਾ ਹੈ। ਇਹ ਮਾਲ ਭੌਤਿਕ ਜਾਇਦਾਦ ਨਹੀਂ ਹੈ, ਬਲਕਿ ਇਹ ਇਕ ਵਾਹੇ ਹੋਏ ਖੇਤਰ ਨੂੰ ਦਰਸਾਉਂਦਾ ਹੈ ਜਿਸ ਵਿਚ ਉਸ ਨੇ ਹੋਰ ਚੇਲੇ ਉਤਪੰਨ ਕਰਨ ਦੀ ਸੰਭਾਵਨਾ ਕਾਇਮ ਕੀਤੀ ਹੈ।
ਯਿਸੂ ਸਵਰਗ ਨੂੰ ਚੜ੍ਹਨ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਮਾਲ ਨੂੰ ਆਪਣੇ ਚਾਕਰਾਂ ਨੂੰ ਸੌਂਪ ਦਿੰਦਾ ਹੈ। ਉਹ ਇਹ ਕਿਸ ਤਰ੍ਹਾਂ ਕਰਦਾ ਹੈ? ਉਹ ਉਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਤਕ ਰਾਜ ਸੰਦੇਸ਼ ਨੂੰ ਪ੍ਰਚਾਰ ਕਰਨ ਦੇ ਦੁਆਰਾ ਵਾਹੇ ਹੋਏ ਖੇਤਰ ਵਿਚ ਕੰਮ ਕਰਦੇ ਰਹਿਣ ਦੀ ਹਿਦਾਇਤ ਦਿੰਦੇ ਹੋਏ ਇੰਜ ਕਰਦਾ ਹੈ। ਜਿਵੇਂ ਯਿਸੂ ਕਹਿੰਦਾ ਹੈ: “ਇੱਕ ਨੂੰ ਪੰਜ ਤੋੜੇ, ਦੂਏ ਨੂੰ ਦੋ ਅਤੇ ਤੀਏ ਨੂੰ ਇੱਕ, ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ।”
ਅੱਠ ਤੋੜੇ— ਮਸੀਹ ਦਾ ਮਾਲ— ਇਸ ਤਰ੍ਹਾਂ ਚਾਕਰਾਂ ਦੀਆਂ ਯੋਗਤਾਵਾਂ, ਜਾਂ ਅਧਿਆਤਮਿਕ ਸੰਭਾਵਨਾਵਾਂ, ਦੇ ਅਨੁਸਾਰ ਵੰਡੇ ਜਾਂਦੇ ਹਨ। ਚਾਕਰ ਚੇਲਿਆਂ ਦੇ ਵਰਗਾਂ ਨੂੰ ਦਰਸਾਉਂਦੇ ਹਨ। ਪਹਿਲੀ ਸਦੀ ਵਿਚ, ਉਹ ਵਰਗ ਜਿਸ ਨੇ ਪੰਜ ਤੋੜੇ ਪ੍ਰਾਪਤ ਕੀਤੇ ਸਨ, ਸਪੱਸ਼ਟ ਤੌਰ ਤੇ ਰਸੂਲਾਂ ਨੂੰ ਵੀ ਸ਼ਾਮਲ ਕਰਦਾ ਸੀ। ਯਿਸੂ ਅੱਗੇ ਦੱਸਦਾ ਹੈ ਕਿ ਪੰਜ ਅਤੇ ਦੋ ਤੋੜੇ ਪ੍ਰਾਪਤ ਕਰਨ ਵਾਲੇ ਦੋਨਾਂ ਚਾਕਰਾਂ ਨੇ ਰਾਜ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਆਪਣੇ ਕੰਮ ਦੇ ਦੁਆਰਾ ਉਨ੍ਹਾਂ ਨੂੰ ਦੁਗਣਾ ਕੀਤਾ। ਪਰੰਤੂ, ਜਿਸ ਚਾਕਰ ਨੂੰ ਇਕ ਤੋੜਾ ਮਿਲਿਆ ਸੀ ਉਸ ਨੇ ਜਾ ਕੇ ਉਸ ਨੂੰ ਧਰਤੀ ਵਿਚ ਲੁਕਾ ਦਿੱਤਾ।
“ਬਹੁਤ ਚਿਰ ਪਿੱਛੋਂ,” ਯਿਸੂ ਜਾਰੀ ਰੱਖਦਾ ਹੈ, “ਉਨ੍ਹਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।” ਮਸੀਹ ਲੇਖਾ ਲੈਣ ਲਈ ਕੇਵਲ 20ਵੀਂ ਸਦੀ ਵਿਚ, ਕੋਈ 1,900 ਵਰ੍ਹਿਆਂ ਬਾਅਦ ਹੀ ਵਾਪਸ ਆਇਆ, ਇਸ ਲਈ ਇਹ ਸੱਚ-ਮੁੱਚ ਹੀ “ਬਹੁਤ ਚਿਰ ਪਿੱਛੋਂ” ਸੀ। ਫਿਰ ਯਿਸੂ ਵਿਆਖਿਆ ਕਰਦਾ ਹੈ:
“ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆਣ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸਾਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਭੀ ਖੱਟੇ। ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ ਸ਼ਾਬਾਸ਼ੇ! ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿੱਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖ਼ਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋ।” ਉਸੇ ਤਰ੍ਹਾਂ, ਦੋ ਤੋੜੇ ਪ੍ਰਾਪਤ ਕਰਨ ਵਾਲੇ ਚਾਕਰ ਨੇ ਆਪਣੇ ਤੋੜਿਆਂ ਨੂੰ ਦੁਗਣਾ ਕੀਤਾ, ਅਤੇ ਉਸ ਨੇ ਵੀ ਉਹੋ ਪ੍ਰਸ਼ੰਸਾ ਅਤੇ ਇਨਾਮ ਪ੍ਰਾਪਤ ਕੀਤਾ।
ਫਿਰ ਵੀ, ਇਹ ਮਾਤਬਰ ਚਾਕਰ ਆਪਣੇ ਮਾਲਕ ਦੀ ਖ਼ੁਸ਼ੀ ਵਿਚ ਕਿਸ ਤਰ੍ਹਾਂ ਦਾਖ਼ਲ ਹੁੰਦੇ ਹਨ? ਖ਼ੈਰ, ਉਨ੍ਹਾਂ ਦੇ ਮਾਲਕ, ਯਿਸੂ ਮਸੀਹ ਦੀ ਖ਼ੁਸ਼ੀ ਰਾਜ ਪ੍ਰਾਪਤ ਕਰਨ ਦੀ ਖ਼ੁਸ਼ੀ ਹੈ ਜਦੋਂ ਉਹ ਸਵਰਗ ਵਿਚ ਆਪਣੇ ਪਿਤਾ ਦੇ ਕੋਲ ਗਿਆ ਸੀ। ਜਿੱਥੇ ਤਕ ਆਧੁਨਿਕ ਸਮੇਂ ਦੇ ਮਾਤਬਰ ਚਾਕਰਾਂ ਦਾ ਸਵਾਲ ਉਠਦਾ ਹੈ, ਉਹ ਰਾਜ ਦੀਆਂ ਹੋਰ ਜ਼ਿੰਮੇਵਾਰੀਆਂ ਸੌਂਪੇ ਜਾਣ ਤੇ ਬਹੁਤ ਆਨੰਦਿਤ ਹੁੰਦੇ ਹਨ, ਅਤੇ ਜਿਉਂ ਹੀ ਉਹ ਆਪਣੇ ਪਾਰਥਿਵ ਜੀਵਨ ਨੂੰ ਸਮਾਪਤ ਕਰਦੇ ਹਨ, ਉਹ ਸਵਰਗੀ ਰਾਜ ਵਿਚ ਪੁਨਰ-ਉਥਿਤ ਕੀਤੇ ਜਾਣ ਦੀ ਉੱਚਤਮ ਖ਼ੁਸ਼ੀ ਪ੍ਰਾਪਤ ਕਰਨਗੇ। ਪਰੰਤੂ ਤੀਜੇ ਚਾਕਰ ਬਾਰੇ ਕੀ?
“ਸੁਆਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ,” ਇਹ ਚਾਕਰ ਸ਼ਿਕਵਾ ਕਰਦਾ ਹੈ। “ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਏਹ ਆਪਣਾ ਲੈ ਲਓ।” ਇਸ ਚਾਕਰ ਨੇ ਜਾਣ-ਬੁੱਝ ਕੇ ਵਾਹੇ ਹੋਏ ਖੇਤਰ ਵਿਚ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਤੋਂ ਇਨਕਾਰ ਕੀਤਾ। ਇਸ ਲਈ ਮਾਲਕ ਉਸ ਨੂੰ “ਦੁਸ਼ਟ ਅਤੇ ਆਲਸੀ” ਸੱਦਦਾ ਹੈ ਅਤੇ ਉਸ ਨੂੰ ਸਜ਼ਾ ਸੁਣਾਉਂਦਾ ਹੈ: “ਉਹ ਤੋੜਾ ਉਸ ਕੋਲੋਂ ਲੈ ਲਓ ਅਤੇ . . . ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਘੋਰ ਵਿੱਚ ਕੱਢ ਦਿਓ। ਓੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।” ਜਿਹੜੇ ਇਸ ਦੁਸ਼ਟ ਚਾਕਰ ਵਰਗ ਦੇ ਹਨ, ਉਹ ਬਾਹਰ ਸੁੱਟੇ ਜਾਣ ਦੇ ਕਾਰਨ, ਹਰ ਤਰ੍ਹਾਂ ਦੀ ਅਧਿਆਤਮਿਕ ਖ਼ੁਸ਼ੀ ਤੋਂ ਵਾਂਝੇ ਕੀਤੇ ਜਾਂਦੇ ਹਨ।
ਇਹ ਉਨ੍ਹਾਂ ਸਾਰਿਆਂ ਲਈ ਜਿਹੜੇ ਮਸੀਹ ਦੇ ਅਨੁਯਾਈ ਹੋਣ ਦਾ ਦਾਅਵਾ ਕਰਦੇ ਹਨ, ਇਕ ਗੰਭੀਰ ਸਬਕ ਪੇਸ਼ ਕਰਦਾ ਹੈ। ਜੇਕਰ ਉਨ੍ਹਾਂ ਨੇ ਉਸ ਦੀ ਪ੍ਰਸ਼ੰਸਾ ਅਤੇ ਇਨਾਮ ਦਾ ਆਨੰਦ ਲੈਣਾ ਹੈ, ਅਤੇ ਬਾਹਰ ਅੰਧਘੋਰ ਵਿਚ ਸੁੱਟੇ ਜਾਣ ਤੋਂ ਅਤੇ ਅੰਤਿਮ ਨਾਸ਼ ਤੋਂ ਬਚਣਾ ਹੈ, ਤਾਂ ਉਨ੍ਹਾਂ ਨੂੰ ਪ੍ਰਚਾਰ ਕੰਮ ਵਿਚ ਪੂਰਾ ਹਿੱਸਾ ਲੈਣ ਦੁਆਰਾ ਆਪਣੇ ਸਵਰਗੀ ਮਾਲਕ ਦੇ ਮਾਲ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਕੀ ਤੁਸੀਂ ਇਸ ਕੰਮ ਵਿਚ ਮਿਹਨਤੀ ਹੋ?
ਜਦੋਂ ਮਸੀਹ ਰਾਜ ਸ਼ਕਤੀ ਵਿਚ ਆਉਂਦਾ ਹੈ
ਯਿਸੂ ਅਜੇ ਵੀ ਆਪਣੇ ਰਸੂਲਾਂ ਨਾਲ ਜ਼ੈਤੂਨ ਦੇ ਪਹਾੜ ਉੱਤੇ ਹੈ। ਆਪਣੀ ਮੌਜੂਦਗੀ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦੇ ਲੱਛਣ ਲਈ ਉਨ੍ਹਾਂ ਦੀ ਬੇਨਤੀ ਦੇ ਜਵਾਬ ਵਿਚ, ਉਹ ਹੁਣ ਉਨ੍ਹਾਂ ਨੂੰ ਤਿੰਨ ਦ੍ਰਿਸ਼ਟਾਂਤਾਂ ਦੀ ਲੜੀ ਵਿਚ ਆਖ਼ਰੀ ਦ੍ਰਿਸ਼ਟਾਂਤ ਦੱਸਦਾ ਹੈ। ਯਿਸੂ ਸ਼ੁਰੂ ਕਰਦਾ ਹੈ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।”
ਮਾਨਵ ਦੂਤਾਂ ਨੂੰ ਉਨ੍ਹਾਂ ਦੀ ਸਵਰਗੀ ਮਹਿਮਾ ਵਿਚ ਨਹੀਂ ਦੇਖ ਸਕਦੇ ਹਨ। ਇਸ ਲਈ ਮਨੁੱਖ ਦੇ ਪੁੱਤਰ, ਯਿਸੂ ਮਸੀਹ ਦਾ ਦੂਤਾਂ ਨਾਲ ਆਉਣਾ ਜ਼ਰੂਰ ਹੀ ਮਾਨਵੀ ਅੱਖਾਂ ਲਈ ਅਦਿੱਖ ਹੋਵੇਗਾ। ਇਹ ਆਗਮਨ ਸੰਨ 1914 ਵਿਚ ਵਾਪਰਦਾ ਹੈ। ਪਰੰਤੂ ਕਿਹੜੇ ਮਕਸਦ ਲਈ? ਯਿਸੂ ਵਿਆਖਿਆ ਕਰਦਾ ਹੈ: “ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ। ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ।”
ਕਿਰਪਾ ਵਾਲੇ ਪੱਖ ਵਿਚ ਵੱਖਰੇ ਕੀਤਿਆਂ ਹੋਇਆਂ ਦਾ ਕੀ ਹੋਵੇਗਾ, ਇਸ ਦਾ ਵਰਣਨ ਕਰਦੇ ਹੋਏ ਯਿਸੂ ਕਹਿੰਦਾ ਹੈ: “ਤਦ ਪਾਤਸ਼ਾਹ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” ਇਸ ਦ੍ਰਿਸ਼ਟਾਂਤ ਦੀਆਂ ਭੇਡਾਂ ਮਸੀਹ ਨਾਲ ਸਵਰਗ ਵਿਚ ਸ਼ਾਸਨ ਨਹੀਂ ਕਰਨਗੀਆਂ ਬਲਕਿ ਰਾਜ ਦੀ ਪਾਰਥਿਵ ਪਰਜਾ ਬਣਨ ਦੇ ਅਰਥ ਵਿਚ ਰਾਜ ਦੀਆਂ ਵਾਰਸ ਹੋਣਗੀਆਂ। ‘ਸੰਸਾਰ ਦਾ ਮੁੱਢ’ ਉਦੋਂ ਹੋਇਆ, ਜਦੋਂ ਆਦਮ ਅਤੇ ਹਵਾਹ ਨੇ ਪਹਿਲੀ ਵਾਰ ਬੱਚਿਆਂ ਨੂੰ ਪੈਦਾ ਕੀਤਾ, ਜੋ ਮਨੁੱਖਜਾਤੀ ਦੇ ਨਿਸਤਾਰੇ ਲਈ ਪਰਮੇਸ਼ੁਰ ਦੇ ਪ੍ਰਬੰਧ ਤੋਂ ਲਾਭ ਲੈ ਸਕਦੇ ਸਨ।
ਪਰੰਤੂ ਭੇਡਾਂ ਰਾਜੇ ਦੇ ਕਿਰਪਾ ਵਾਲੇ ਸੱਜੇ ਪੱਖ ਵਿਚ ਕਿਉਂ ਵੱਖਰੀਆਂ ਕੀਤੀਆਂ ਗਈਆਂ ਹਨ? ਰਾਜਾ ਜਵਾਬ ਦਿੰਦਾ ਹੈ: “ਕਿਉਂ ਜੋ ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਪਿਆਇਆ, ਮੈਂ ਪਰਦੇਸੀ ਸਾਂ ਅਰ ਤੁਸਾਂ ਮੈਨੂੰ ਆਪਣੇ ਘਰ ਉਤਾਰਿਆ। ਨੰਗਾ ਸਾਂ ਅਰ ਤੁਸਾਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਅਰ ਤੁਸਾਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ।”
ਜਦੋਂ ਕਿ ਭੇਡਾਂ ਧਰਤੀ ਉੱਤੇ ਹਨ, ਉਹ ਜਾਣਨਾ ਚਾਹੁੰਦੀਆਂ ਹਨ ਕਿ ਉਹ ਕਿਸ ਤਰ੍ਹਾਂ ਆਪਣੇ ਸਵਰਗੀ ਰਾਜਾ ਲਈ ਇਹ ਚੰਗੇ ਕੰਮ ਕਰ ਸਕੀਆਂ ਹਨ। “ਪ੍ਰਭੁ ਜੀ ਅਸਾਂ ਕਦ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ,” ਉਹ ਪੁੱਛਦੀਆਂ ਹਨ, “ਯਾ ਤਿਹਾਇਆ ਅਤੇ ਪਿਲਾਇਆ? ਕਦ ਅਸਾਂ ਤੈਨੂੰ ਪਰਦੇਸੀ ਵੇਖਿਆ ਅਤੇ ਆਪਣੇ ਘਰ ਉਤਾਰਿਆ ਯਾ ਨੰਗਾ ਵੇਖਿਆ ਅਤੇ ਪਹਿਨਾਇਆ? ਕਦ ਅਸਾਂ ਤੈਨੂੰ ਰੋਗੀ ਯਾ ਕੈਦੀ ਵੇਖਿਆ ਅਰ ਤੇਰੇ ਕੋਲ ਆਏ?”
“ਮੈਂ ਤੁਹਾਨੂੰ ਸਤ ਆਖਦਾ ਹਾਂ,” ਰਾਜਾ ਜਵਾਬ ਦਿੰਦਾ ਹੈ, “ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।” ਮਸੀਹ ਦੇ ਭਰਾ, 1,44,000 ਜਿਹੜੇ ਸਵਰਗ ਵਿਚ ਉਸ ਦੇ ਨਾਲ ਰਾਜ ਕਰਨਗੇ, ਦੇ ਧਰਤੀ ਉੱਤੇ ਬਾਕੀ ਰਹਿੰਦੇ ਵਿਅਕਤੀ ਹਨ। ਅਤੇ ਉਨ੍ਹਾਂ ਨਾਲ ਚੰਗਾ ਕਰਨਾ, ਯਿਸੂ ਕਹਿੰਦਾ ਹੈ, ਖ਼ੁਦ ਉਸ ਦੇ ਨਾਲ ਚੰਗਾ ਕਰਨ ਦੇ ਬਰਾਬਰ ਹੈ।
ਅੱਗੇ, ਰਾਜਾ ਬੱਕਰੀਆਂ ਨੂੰ ਸੰਬੋਧਿਤ ਕਰਦਾ ਹੈ। “ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। ਕਿਉਂ ਜੋ ਮੈਂ ਭੁੱਖਾਂ ਸਾਂ ਅਰ ਤੁਸਾਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਨਾ ਪਿਆਇਆ। ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸਾਂ ਅਤੇ ਤੁਸਾਂ ਮੈਨੂੰ ਨਾ ਪਹਿਨਾਇਆ, ਰੋਗੀ ਅਤੇ ਕੈਦੀ ਸਾਂ ਅਰ ਤੁਸਾਂ ਮੇਰੀ ਖ਼ਬਰ ਨਾ ਲਈ।”
ਪਰੰਤੂ, ਬੱਕਰੀਆਂ ਸ਼ਿਕਵਾ ਕਰਦੀਆਂ ਹਨ: “ਪ੍ਰਭੁ ਜੀ ਕਦ ਅਸਾਂ ਤੈਨੂੰ ਭੁੱਖਾ ਯਾ ਤਿਹਾਇਆ ਯਾ ਪਰਦੇਸੀ ਯਾ ਨੰਗਾ ਯਾ ਰੋਗੀ ਯਾ ਕੈਦੀ ਵੇਖਿਆ ਅਤੇ ਤੇਰੀ ਟਹਿਲ ਨਾ ਕੀਤੀ?” ਬੱਕਰੀਆਂ ਦਾ ਉਸੇ ਆਧਾਰ ਉੱਤੇ ਪ੍ਰਤਿਕੂਲ ਨਿਆਉਂ ਹੁੰਦਾ ਹੈ ਜਿਸ ਆਧਾਰ ਉੱਤੇ ਭੇਡਾਂ ਦਾ ਅਨੁਕੂਲ ਨਿਆਉਂ ਹੁੰਦਾ ਹੈ। “ਜਦ ਤੁਸਾਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ [ਮੇਰੇ ਭਰਾਵਾਂ ਦੇ] ਨਾਲ ਇਹ ਨਾ ਕੀਤਾ,” ਯਿਸੂ ਜਵਾਬ ਦਿੰਦਾ ਹੈ, “ਤਾਂ ਮੇਰੇ ਨਾਲ ਨਾ ਕੀਤਾ।”
ਸੋ ਰਾਜ ਸ਼ਕਤੀ ਵਿਚ ਮਸੀਹ ਦੀ ਮੌਜੂਦਗੀ, ਵੱਡੇ ਕਸ਼ਟ ਵਿਚ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਥੋੜ੍ਹਾ ਚਿਰ ਪਹਿਲਾਂ, ਨਿਆਉਂ ਦਾ ਇਕ ਸਮਾਂ ਹੋਵੇਗਾ। ਬੱਕਰੀਆਂ ‘ਸਦੀਪਕ ਸਜ਼ਾ ਵਿੱਚ ਜਾਣਗੀਆਂ ਪਰ ਧਰਮੀ [ਭੇਡਾਂ] ਸਦੀਪਕ ਜੀਉਣ ਵਿੱਚ।’ ਮੱਤੀ 24:2–25:46; 13:40, 49; ਮਰਕੁਸ 13:3-37; ਲੂਕਾ 21:7-36; 19:43, 44; 17:20-30; 2 ਤਿਮੋਥਿਉਸ 3:1-5; ਯੂਹੰਨਾ 10:16; ਪਰਕਾਸ਼ ਦੀ ਪੋਥੀ 14:1-3.
▪ ਰਸੂਲਾਂ ਦੇ ਸਵਾਲ ਨੂੰ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ, ਪਰੰਤੂ ਸਪੱਸ਼ਟ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਹੋਰ ਕਿਹੜੀ ਗੱਲ ਹੈ?
▪ ਯਿਸੂ ਦੀ ਭਵਿੱਖਬਾਣੀ ਦਾ ਕਿਹੜਾ ਹਿੱਸਾ 70 ਸਾ.ਯੁ. ਵਿਚ ਪੂਰਾ ਹੁੰਦਾ ਹੈ, ਪਰੰਤੂ ਉਦੋਂ ਕੀ ਨਹੀਂ ਵਾਪਰਦਾ ਹੈ?
▪ ਯਿਸੂ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਕਦੋਂ ਹੁੰਦੀ ਹੈ, ਪਰੰਤੂ ਇਸ ਦੀ ਪ੍ਰਮੁੱਖ ਪੂਰਤੀ ਕਦੋਂ ਹੁੰਦੀ ਹੈ?
▪ ਆਪਣੀ ਪਹਿਲੀ ਅਤੇ ਆਖ਼ਰੀ ਪੂਰਤੀ ਵਿਚ ਘਿਣਾਉਣੀ ਚੀਜ਼ ਕੀ ਹੈ?
▪ ਯਰੂਸ਼ਲਮ ਦੇ ਨਾਸ਼ ਹੋਣ ਦੇ ਸਮੇਂ ਵੱਡੇ ਕਸ਼ਟ ਦੀ ਆਖ਼ਰੀ ਪੂਰਤੀ ਕਿਉਂ ਨਹੀਂ ਹੋਈ?
▪ ਸੰਸਾਰ ਦੀਆਂ ਕਿਹੜੀਆਂ ਹਾਲਤਾਂ ਮਸੀਹ ਦੀ ਮੌਜੂਦਗੀ ਨੂੰ ਚਿੰਨ੍ਹਿਤ ਕਰਦੀਆਂ ਹਨ?
▪ ਕਦੋਂ “ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ,” ਪਰੰਤੂ ਮਸੀਹ ਦੇ ਅਨੁਯਾਈ ਕੀ ਕਰਦੇ ਹੋਣਗੇ?
▪ ਆਪਣੇ ਭਾਵੀ ਚੇਲਿਆਂ ਨੂੰ ਇਹ ਸਮਝਣ ਵਿਚ ਮਦਦ ਕਰਨ ਲਈ ਕਿ ਕਦੋਂ ਅੰਤ ਨੇੜੇ ਹੈ ਯਿਸੂ ਕਿਹੜਾ ਦ੍ਰਿਸ਼ਟਾਂਤ ਦਿੰਦਾ ਹੈ?
▪ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਣ ਵਾਲੇ ਆਪਣੇ ਚੇਲਿਆਂ ਨੂੰ ਯਿਸੂ ਕਿਹੜੀ ਚੇਤਾਵਨੀ ਦਿੰਦਾ ਹੈ?
▪ ਦਸ ਕੁਆਰੀਆਂ ਦੁਆਰਾ ਕੌਣ ਦਰਸਾਏ ਜਾਂਦੇ ਹਨ?
▪ ਮਸੀਹੀ ਕਲੀਸਿਯਾ ਨੂੰ ਕਦੋਂ ਲਾੜੇ ਨਾਲ ਵਿਆਹ ਦਾ ਵਾਅਦਾ ਕੀਤਾ ਗਿਆ ਸੀ, ਪਰੰਤੂ ਲਾੜਾ ਕਦੋਂ ਆਪਣੀ ਲਾੜੀ ਨੂੰ ਵਿਆਹ ਦੀ ਦਾਅਵਤ ਵਿਚ ਲਿਜਾਣ ਲਈ ਆਉਂਦਾ ਹੈ?
▪ ਤੇਲ ਕਿਸ ਚੀਜ਼ ਨੂੰ ਦਰਸਾਉਂਦਾ ਹੈ, ਅਤੇ ਇਸ ਦਾ ਹੋਣਾ ਕੁਆਰੀਆਂ ਨੂੰ ਕੀ ਕਰਨ ਦੇ ਯੋਗ ਬਣਾਉਂਦਾ ਹੈ?
▪ ਵਿਆਹ ਦੀ ਦਾਅਵਤ ਕਿੱਥੇ ਹੁੰਦੀ ਹੈ?
▪ ਮੂਰਖ ਕੁਆਰੀਆਂ ਕਿਹੜਾ ਮਹਾਨ ਇਨਾਮ ਗੁਆ ਬੈਠਦੀਆਂ ਹਨ, ਅਤੇ ਅੰਤ ਵਿਚ ਉਨ੍ਹਾਂ ਦਾ ਕੀ ਹੁੰਦਾ ਹੈ?
▪ ਤੋੜਿਆਂ ਦਾ ਦ੍ਰਿਸ਼ਟਾਂਤ ਕਿਹੜਾ ਸਬਕ ਸਿਖਾਉਂਦਾ ਹੈ?
▪ ਚਾਕਰ ਕੌਣ ਹਨ, ਅਤੇ ਉਨ੍ਹਾਂ ਨੂੰ ਸੌਂਪਿਆ ਗਿਆ ਮਾਲ ਕੀ ਹੈ?
▪ ਮਾਲਕ ਕਦੋਂ ਲੇਖਾ ਲੈਣ ਆਉਂਦਾ ਹੈ, ਅਤੇ ਉਹ ਕੀ ਪਾਉਂਦਾ ਹੈ?
▪ ਉਹ ਖ਼ੁਸ਼ੀ ਕੀ ਹੈ ਜਿਸ ਵਿਚ ਮਾਤਬਰ ਚਾਕਰ ਦਾਖ਼ਲ ਹੁੰਦੇ ਹਨ, ਅਤੇ ਤੀਜੇ ਚਾਕਰ, ਅਰਥਾਤ ਦੁਸ਼ਟ ਚਾਕਰ ਦਾ ਕੀ ਹੁੰਦਾ ਹੈ?
▪ ਮਸੀਹ ਦੀ ਮੌਜੂਦਗੀ ਕਿਉਂ ਜ਼ਰੂਰ ਅਦਿੱਖ ਹੋਣੀ ਹੈ, ਅਤੇ ਉਸ ਸਮੇਂ ਉਹ ਕਿਹੜਾ ਕੰਮ ਕਰਦਾ ਹੈ?
▪ ਭੇਡਾਂ ਕਿਸ ਅਰਥ ਵਿਚ ਰਾਜ ਦੀਆਂ ਵਾਰਸ ਹੋਣਗੀਆਂ?
▪ ‘ਸੰਸਾਰ ਦਾ ਮੁੱਢ’ ਕਦੋਂ ਹੋਇਆ ਸੀ?
▪ ਭੇਡਾਂ ਜਾਂ ਬੱਕਰੀਆਂ ਦੇ ਤੌਰ ਤੇ ਲੋਕਾਂ ਦਾ ਨਿਆਉਂ ਕਿਸ ਆਧਾਰ ਤੇ ਕੀਤਾ ਜਾਂਦਾ ਹੈ?
-
-
ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 112
ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ
ਜਿਉਂ-ਜਿਉਂ ਮੰਗਲਵਾਰ, ਨੀਸਾਨ 11, ਦਾ ਦਿਨ ਖ਼ਤਮ ਹੋਣ ਨੂੰ ਆਉਂਦਾ ਹੈ, ਯਿਸੂ ਆਪਣੇ ਰਸੂਲਾਂ ਨੂੰ ਜ਼ੈਤੂਨ ਦੇ ਪਹਾੜ ਉੱਤੇ ਸਿੱਖਿਆ ਦੇਣੀ ਸਮਾਪਤ ਕਰਦਾ ਹੈ। ਇਹ ਕਿੰਨਾ ਹੀ ਵਿਅਸਤ ਅਤੇ ਕਠਿਨ ਦਿਨ ਰਿਹਾ ਹੈ! ਸ਼ਾਇਦ ਹੁਣ ਰਾਤ ਵਾਸਤੇ ਬੈਤਅਨੀਆ ਨੂੰ ਮੁੜਦੇ ਹੋਏ, ਉਹ ਆਪਣੇ ਰਸੂਲਾਂ ਨੂੰ ਦੱਸਦਾ ਹੈ: “ਤੁਸੀਂ ਜਾਣਦੇ ਹੋ ਜੋ ਦੋਹੁੰ ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤ੍ਰ ਸਲੀਬ [“ਸੂਲੀ,” ਨਿ ਵ] ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।”
ਸਪੱਸ਼ਟ ਤੌਰ ਤੇ ਯਿਸੂ ਅਗਲੇ ਦਿਨ ਬੁੱਧਵਾਰ, ਨੀਸਾਨ 12, ਆਪਣੇ ਰਸੂਲਾਂ ਨਾਲ ਸ਼ਾਂਤ ਇਕਾਂਤ ਵਿਚ ਬਿਤਾਉਂਦਾ ਹੈ। ਇਕ ਦਿਨ ਪਹਿਲਾਂ, ਉਸ ਨੇ ਧਾਰਮਿਕ ਆਗੂਆਂ ਨੂੰ ਖੁਲ੍ਹੇਆਮ ਝਿੜਕਿਆ ਸੀ, ਅਤੇ ਉਸ ਨੂੰ ਅਹਿਸਾਸ ਹੈ ਕਿ ਉਹ ਉਸ ਨੂੰ ਮਾਰਨ ਦੇ ਲਈ ਭਾਲ ਰਹੇ ਹਨ। ਇਸ ਲਈ ਬੁੱਧਵਾਰ ਦੇ ਦਿਨ ਉਹ ਆਪਣੇ ਆਪ ਨੂੰ ਖੁਲ੍ਹੇਆਮ ਨਹੀਂ ਦਿਖਾਉਂਦਾ ਹੈ, ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਕਿ ਅਗਲੀ ਸ਼ਾਮ ਨੂੰ ਉਸ ਦੇ ਆਪਣੇ ਰਸੂਲਾਂ ਨਾਲ ਪਸਾਹ ਮਨਾਉਣ ਦੇ ਵਿਚ ਕੋਈ ਰੁਕਾਵਟ ਆਵੇ।
ਇਸ ਸਮੇਂ ਦੇ ਦੌਰਾਨ, ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ, ਪਰਧਾਨ ਜਾਜਕ ਕਯਾਫ਼ਾ ਦੇ ਵਿਹੜੇ ਵਿਚ ਇਕੱਠੇ ਹੋ ਗਏ ਹਨ। ਯਿਸੂ ਦੇ ਇਕ ਦਿਨ ਪਹਿਲਾਂ ਦੇ ਹਮਲੇ ਤੋਂ ਖਿੱਝ ਕੇ ਉਹ ਚਲਾਕ ਜੁਗਤ ਨਾਲ ਉਸ ਨੂੰ ਫੜਨ ਅਤੇ ਉਸ ਨੂੰ ਮਰਵਾਉਣ ਦੀ ਯੋਜਨਾ ਬਣਾ ਰਹੇ ਹਨ। ਫਿਰ ਵੀ, ਉਹ ਕਹਿ ਰਹੇ ਹਨ: “ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਬਲਵਾ ਨਾ ਹੋ ਜਾਏ।” ਉਹ ਲੋਕਾਂ ਤੋਂ ਡਰਦੇ ਹਨ, ਜਿਨ੍ਹਾਂ ਦੀ ਕਿਰਪਾ ਦਾ ਯਿਸੂ ਆਨੰਦ ਮਾਣਦਾ ਹੈ।
ਜਦ ਧਾਰਮਿਕ ਆਗੂ ਦੁਸ਼ਟਤਾਪੂਰਵਕ ਯਿਸੂ ਨੂੰ ਮਾਰ ਸੁੱਟਣ ਦੀ ਸਾਜ਼ਸ਼ ਕਰ ਰਹੇ ਹੁੰਦੇ ਹਨ, ਤਾਂ ਉਨ੍ਹਾਂ ਕੋਲ ਇਕ ਮੁਲਾਕਾਤੀ ਆਉਂਦਾ ਹੈ। ਉਨ੍ਹਾਂ ਲਈ ਇਹ ਹੈਰਾਨੀ ਦੀ ਗੱਲ ਹੈ ਕਿ ਇਹ ਯਿਸੂ ਦੇ ਆਪਣੇ ਰਸੂਲਾਂ ਵਿੱਚੋਂ ਇਕ, ਯਹੂਦਾ ਇਸਕਰਿਯੋਤੀ ਹੈ, ਉਹ ਜਿਸ ਵਿਚ ਸ਼ਤਾਨ ਨੇ ਆਪਣੇ ਸੁਆਮੀ ਨੂੰ ਫੜਵਾਉਣ ਦਾ ਨੀਚ ਵਿਚਾਰ ਬੈਠਾ ਦਿੱਤਾ ਹੈ! ਉਹ ਕਿੰਨੇ ਖ਼ੁਸ਼ ਹੁੰਦੇ ਹਨ ਜਦੋਂ ਯਹੂਦਾ ਪੁੱਛਦਾ ਹੈ: “ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ?” ਉਹ ਖ਼ੁਸ਼ੀ ਨਾਲ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਲਈ ਸਹਿਮਤ ਹੋ ਜਾਂਦੇ ਹਨ, ਜੋ ਕਿ ਮੂਸਾ ਦੀ ਬਿਵਸਥਾ ਨੇਮ ਅਨੁਸਾਰ ਇਕ ਦਾਸ ਦੀ ਕੀਮਤ ਹੈ। ਉਸ ਸਮੇਂ ਤੋਂ ਯਹੂਦਾ ਯਿਸੂ ਨੂੰ ਉਨ੍ਹਾਂ ਕੋਲ ਫੜਵਾਉਣ ਦੇ ਇਕ ਚੰਗੇ ਮੌਕੇ ਦੀ ਭਾਲ ਕਰਦਾ ਹੈ, ਜਦੋਂ ਆਲੇ-ਦੁਆਲੇ ਕੋਈ ਭੀੜ ਨਾ ਹੋਵੇ।
ਨੀਸਾਨ 13, ਬੁੱਧਵਾਰ ਸੰਝ ਨੂੰ ਸ਼ੁਰੂ ਹੁੰਦਾ ਹੈ। ਯਿਸੂ ਸ਼ੁੱਕਰਵਾਰ ਨੂੰ ਯਰੀਹੋ ਤੋਂ ਇੱਥੇ ਪਹੁੰਚਿਆ ਸੀ, ਇਸ ਲਈ ਇਹ ਛੇਵੀਂ ਅਤੇ ਆਖ਼ਰੀ ਰਾਤ ਹੈ ਜਿਹੜੀ ਉਹ ਬੈਤਅਨੀਆ ਵਿਚ ਬਿਤਾਉਂਦਾ ਹੈ। ਅਗਲੇ ਦਿਨ, ਵੀਰਵਾਰ, ਪਸਾਹ ਲਈ ਆਖ਼ਰੀ ਤਿਆਰੀਆਂ ਕਰਨ ਦੀ ਜ਼ਰੂਰਤ ਪਵੇਗੀ, ਜਿਹੜਾ ਕਿ ਸੰਝ ਹੋਣ ਤੇ ਸ਼ੁਰੂ ਹੁੰਦਾ ਹੈ। ਉਦੋਂ ਹੀ ਪਸਾਹ ਦਾ ਲੇਲਾ ਮਾਰਿਆ ਅਤੇ ਫਿਰ ਪੂਰੇ ਦਾ ਪੂਰਾ ਭੁੱਨਿਆ ਜਾਣਾ ਚਾਹੀਦਾ ਹੈ। ਉਹ ਇਹ ਤਿਉਹਾਰ ਕਿੱਥੇ ਮਨਾਉਣਗੇ, ਅਤੇ ਤਿਆਰੀਆਂ ਕੌਣ ਕਰੇਗਾ?
ਯਿਸੂ ਨੇ ਅਜਿਹੇ ਵੇਰਵੇ ਨਹੀਂ ਦੱਸੇ ਹਨ, ਸ਼ਾਇਦ ਇਸ ਲਈ ਕਿ ਕਿਤੇ ਯਹੂਦਾ ਮੁੱਖ ਜਾਜਕਾਂ ਨੂੰ ਸੂਚਿਤ ਨਾ ਕਰ ਦੇਵੇ ਤਾਂਕਿ ਉਹ ਯਿਸੂ ਨੂੰ ਪਸਾਹ ਦੇ ਤਿਉਹਾਰ ਦੇ ਦੌਰਾਨ ਫੜ ਸਕਣ। ਪਰੰਤੂ ਹੁਣ, ਸੰਭਵ ਹੈ ਕਿ ਵੀਰਵਾਰ ਦੁਪਹਿਰ ਦੇ ਮੁੱਢਲੇ ਹਿੱਸੇ ਵਿਚ ਯਿਸੂ ਪਤਰਸ ਅਤੇ ਯੂਹੰਨਾ ਨੂੰ ਇਹ ਕਹਿੰਦੇ ਹੋਏ ਬੈਤਅਨੀਆ ਤੋਂ ਭੇਜਦਾ ਹੈ: “ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ।”
“ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਤਿਆਰ ਕਰੀਏ?” ਉਹ ਪੁੱਛਦੇ ਹਨ।
“ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ,” ਯਿਸੂ ਵਿਆਖਿਆ ਕਰਦਾ ਹੈ, “ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹ ਦੇ ਮਗਰ ਜਾਇਓ। ਅਤੇ ਘਰ ਦੇ ਮਾਲਕ ਨੂੰ ਕਹਿਓ ਭਈ ਗੁਰੂ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂ? ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫ਼ਰਸ਼ ਵਿੱਛਿਆ ਹੋਇਆ ਵਿਖਾਵੇਗਾ। ਉੱਥੇ ਤਿਆਰ ਕਰੋ।”
ਨਿਰਸੰਦੇਹ ਉਸ ਘਰ ਦਾ ਮਾਲਕ ਯਿਸੂ ਦਾ ਇਕ ਚੇਲਾ ਹੈ, ਜੋ ਸ਼ਾਇਦ ਆਸ ਰੱਖ ਰਿਹਾ ਸੀ ਕਿ ਇਸ ਖ਼ਾਸ ਮੌਕੇ ਤੇ ਯਿਸੂ ਉਸ ਦੇ ਘਰ ਨੂੰ ਇਸਤੇਮਾਲ ਕਰਨ ਦੀ ਫ਼ਰਮਾਇਸ਼ ਕਰੇਗਾ। ਹਰ ਹਾਲਤ ਵਿਚ, ਜਦੋਂ ਪਤਰਸ ਅਤੇ ਯੂਹੰਨਾ ਯਰੂਸ਼ਲਮ ਵਿਚ ਪਹੁੰਚਦੇ ਹਨ, ਤਾਂ ਉਹ ਸਭ ਕੁਝ ਉਵੇਂ ਹੀ ਪਾਉਂਦੇ ਹਨ ਜਿਵੇਂ ਯਿਸੂ ਨੇ ਪੂਰਵ-ਸੂਚਿਤ ਕੀਤਾ ਸੀ। ਇਸ ਲਈ ਉਹ ਦੋਨੋਂ ਨਿਸ਼ਚਿਤ ਕਰਦੇ ਹਨ ਕਿ ਲੇਲਾ ਤਿਆਰ ਹੈ ਅਤੇ ਪਸਾਹ ਮਨਾਉਣ ਵਾਲੇ 13 ਵਿਅਕਤੀਆਂ, ਅਰਥਾਤ ਯਿਸੂ ਅਤੇ ਉਸ ਦੇ 12 ਰਸੂਲਾਂ, ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਹੋਰ ਸਾਰੇ ਪ੍ਰਬੰਧ ਕੀਤੇ ਗਏ ਹਨ। ਮੱਤੀ 26:1-5, 14-19; ਮਰਕੁਸ 14:1, 2, 10-16; ਲੂਕਾ 22:1-13; ਕੂਚ 21:32.
▪ ਸਪੱਸ਼ਟ ਤੌਰ ਤੇ ਯਿਸੂ ਬੁੱਧਵਾਰ ਨੂੰ ਕੀ ਕਰਦਾ ਹੈ, ਅਤੇ ਕਿਉਂ?
▪ ਪਰਧਾਨ ਜਾਜਕ ਦੇ ਘਰ ਕਿਹੜੀ ਸਭਾ ਰੱਖੀ ਜਾਂਦੀ ਹੈ, ਅਤੇ ਕਿਹੜੇ ਮਕਸਦ ਲਈ ਯਹੂਦਾ ਧਾਰਮਿਕ ਆਗੂਆਂ ਨਾਲ ਮੁਲਾਕਾਤ ਕਰਦਾ ਹੈ?
▪ ਯਿਸੂ ਵੀਰਵਾਰ ਨੂੰ ਯਰੂਸ਼ਲਮ ਵਿਚ ਕਿਨ੍ਹਾਂ ਨੂੰ ਭੇਜਦਾ ਹੈ, ਅਤੇ ਕਿਹੜੇ ਮਕਸਦ ਲਈ?
▪ ਭੇਜੇ ਗਏ ਇਹ ਵਿਅਕਤੀ ਕੀ ਪਾਉਂਦੇ ਹਨ ਜੋ ਇਕ ਵਾਰੀ ਫਿਰ ਯਿਸੂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਪ੍ਰਗਟ ਕਰਦਾ ਹੈ?
-
-
ਆਖ਼ਰੀ ਪਸਾਹ ਤੇ ਨਿਮਰਤਾਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 113
ਆਖ਼ਰੀ ਪਸਾਹ ਤੇ ਨਿਮਰਤਾ
ਪਤਰਸ ਅਤੇ ਯੂਹੰਨਾ, ਯਿਸੂ ਦੀਆਂ ਹਿਦਾਇਤਾਂ ਦੇ ਅਧੀਨ, ਪਹਿਲਾਂ ਹੀ ਪਸਾਹ ਦੇ ਵਾਸਤੇ ਤਿਆਰੀਆਂ ਕਰਨ ਲਈ ਯਰੂਸ਼ਲਮ ਪਹੁੰਚ ਚੁੱਕੇ ਹਨ। ਯਿਸੂ ਸਪੱਸ਼ਟ ਤੌਰ ਤੇ ਬਾਕੀ ਦਸ ਰਸੂਲਾਂ ਨਾਲ ਬਾਅਦ ਵਿਚ ਦੁਪਹਿਰ ਨੂੰ ਪਹੁੰਚਦਾ ਹੈ। ਸੂਰਜ ਦਿਗ-ਮੰਡਲ ਉੱਤੇ ਡੁੱਬ ਰਿਹਾ ਹੈ ਜਿਵੇਂ ਯਿਸੂ ਅਤੇ ਉਸ ਦੀ ਟੋਲੀ ਜ਼ੈਤੂਨ ਦੇ ਪਹਾੜ ਤੋਂ ਉਤਰਦੀ ਹੈ। ਯਿਸੂ ਆਪਣੇ ਪੁਨਰ-ਉਥਾਨ ਤੋਂ ਪਹਿਲਾਂ ਇਸ ਪਹਾੜ ਉੱਤੋਂ ਦਿਨ ਦੇ ਵੇਲੇ ਸ਼ਹਿਰ ਨੂੰ ਆਖ਼ਰੀ ਵਾਰੀ ਦੇਖ ਰਿਹਾ ਹੈ।
ਜਲਦੀ ਹੀ ਯਿਸੂ ਅਤੇ ਉਸ ਦੀ ਟੋਲੀ ਸ਼ਹਿਰ ਵਿਚ ਪਹੁੰਚ ਜਾਂਦੇ ਹਨ ਅਤੇ ਉਸ ਘਰ ਨੂੰ ਜਾਂਦੀ ਹੈ ਜਿੱਥੇ ਉਹ ਪਸਾਹ ਮਨਾਉਣਗੇ। ਉਹ ਪੌੜੀ ਚੜ੍ਹ ਕੇ ਵੱਡੇ ਚੁਬਾਰੇ ਵਿਚ ਜਾਂਦੇ ਹਨ, ਜਿੱਥੇ ਉਹ ਆਪਣਾ ਇਕਾਂਤ ਵਿਚ ਪਸਾਹ ਮਨਾਉਣ ਲਈ ਸਭ ਤਿਆਰੀਆਂ ਕੀਤੀਆਂ ਹੋਈਆਂ ਪਾਉਂਦੇ ਹਨ। ਯਿਸੂ ਇਸ ਮੌਕੇ ਨੂੰ ਉਤਸ਼ਾਹ ਨਾਲ ਉਡੀਕਦਾ ਸੀ, ਜਿਵੇਂ ਕਿ ਉਹ ਕਹਿੰਦਾ ਹੈ: “ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।”
ਰਸਮੀ ਤੌਰ ਤੇ, ਪਸਾਹ ਵਿਚ ਭਾਗ ਲੈਣ ਵਾਲਿਆਂ ਦੁਆਰਾ ਦਾਖ ਰਸ ਦੇ ਚਾਰ ਪਿਆਲੇ ਪੀਤੇ ਜਾਂਦੇ ਹਨ। ਉਸ ਪਿਆਲੇ ਨੂੰ ਕਬੂਲ ਕਰਨ ਤੋਂ ਬਾਅਦ ਜੋ ਕਿ ਸਪੱਸ਼ਟ ਤੌਰ ਤੇ ਤੀਜਾ ਹੈ, ਯਿਸੂ ਧੰਨਵਾਦ ਕਰ ਕੇ ਕਹਿੰਦਾ ਹੈ: “ਇਹ ਨੂੰ ਲੈ ਕੇ ਆਪੋ ਵਿੱਚ ਵੰਡ ਲਓ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਏਦੋਂ ਅੱਗੇ ਮੈਂ ਦਾਖ ਰਸ ਕਦੇ ਨਾ ਪੀਆਂਗਾ ਜਦ ਤੀਕੁਰ ਪਰਮੇਸ਼ੁਰ ਦਾ ਰਾਜ ਨਾ ਆਵੇ।”
ਭੋਜਨ ਦੇ ਦੌਰਾਨ ਕਿਸੇ ਵੇਲੇ, ਯਿਸੂ ਉਠ ਕੇ ਆਪਣੇ ਬਾਹਰੀ ਕੱਪੜੇ ਉਤਾਰਦਾ ਹੈ, ਇਕ ਤੌਲੀਆ ਲੈਂਦਾ ਹੈ, ਅਤੇ ਇਕ ਤਸਲੇ ਵਿਚ ਪਾਣੀ ਭਰ ਲੈਂਦਾ ਹੈ। ਆਮ ਤੌਰ ਤੇ, ਮੇਜ਼ਬਾਨ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਮਹਿਮਾਨ ਦੇ ਪੈਰ ਧੋਤੇ ਜਾਣ। ਪਰੰਤੂ ਕਿਉਂਕਿ ਇਸ ਮੌਕੇ ਤੇ ਕੋਈ ਮੇਜ਼ਬਾਨ ਹਾਜ਼ਰ ਨਹੀਂ ਹੈ, ਯਿਸੂ ਇਹ ਨਿੱਜੀ ਸੇਵਾ ਕਰਦਾ ਹੈ। ਰਸੂਲਾਂ ਵਿੱਚੋਂ ਕੋਈ ਵੀ ਇਸ ਮੌਕੇ ਦਾ ਲਾਭ ਉਠਾ ਸਕਦਾ ਸੀ; ਫਿਰ ਵੀ, ਸਪੱਸ਼ਟ ਹੈ ਕਿ ਉਨ੍ਹਾਂ ਵਿਚ ਹਾਲੇ ਵੀ ਕੁਝ ਟਕਰਾਉ ਹੋਣ ਦੇ ਕਾਰਨ, ਕੋਈ ਵੀ ਇਹ ਨਹੀਂ ਕਰਦਾ ਹੈ। ਹੁਣ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜਿਉਂ ਹੀ ਯਿਸੂ ਉਨ੍ਹਾਂ ਦੇ ਪੈਰ ਧੋਣੇ ਸ਼ੁਰੂ ਕਰਦਾ ਹੈ।
ਜਦੋਂ ਯਿਸੂ ਉਸ ਦੇ ਕੋਲ ਆਉਂਦਾ ਹੈ, ਤਾਂ ਪਤਰਸ ਵਿਰੋਧ ਕਰਦਾ ਹੈ: “ਤੈਂ ਮੇਰੇ ਪੈਰ ਕਦੇ ਨਾ ਧੋਣੇ!”
“ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ,” ਯਿਸੂ ਕਹਿੰਦਾ ਹੈ।
“ਪ੍ਰਭੁ ਜੀ,” ਪਤਰਸ ਜਵਾਬ ਦਿੰਦਾ ਹੈ, “ਨਿਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਭੀ ਧੋ!”
“ਜਿਹੜਾ ਨਲ੍ਹਾਇਆ ਗਿਆ ਹੈ,” ਯਿਸੂ ਜਵਾਬ ਦਿੰਦਾ ਹੈ, “ਉਹ ਨੂੰ ਬਿਨਾ ਪੈਰ ਧੋਣ ਦੇ ਹੋਰ ਕੁਝ ਲੋੜ ਨਹੀਂ ਸਗੋਂ ਸਾਰਾ ਸ਼ੁੱਧ ਹੈ ਅਰ ਤੁਸੀਂ ਸ਼ੁੱਧ ਹੋ ਪਰ ਸੱਭੇ ਨਹੀਂ।” ਉਹ ਇਹ ਇਸ ਲਈ ਕਹਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਯਹੂਦਾ ਇਸਕਰਿਯੋਤੀ ਉਸ ਨੂੰ ਫੜਵਾਉਣ ਦੀ ਯੋਜਨਾ ਕਰ ਰਿਹਾ ਹੈ।
ਜਦੋਂ ਯਿਸੂ ਸਾਰੇ 12 ਦੇ ਪੈਰ ਧੋ ਹਟਿਆ, ਇੱਥੋਂ ਤਕ ਕਿ ਉਸ ਨੂੰ ਫੜਵਾਉਣ ਵਾਲੇ, ਯਹੂਦਾ ਦੇ ਪੈਰ ਵੀ ਧੋਤੇ, ਤਾਂ ਉਹ ਆਪਣੇ ਬਾਹਰੀ ਕੱਪੜੇ ਪਹਿਨ ਕੇ ਫਿਰ ਮੇਜ਼ ਤੇ ਬੈਠ ਜਾਂਦਾ ਹੈ। ਫਿਰ ਉਹ ਪੁੱਛਦਾ ਹੈ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? ਤੁਸੀਂ ਮੈਨੂੰ ਗੁਰੂ ਅਤੇ ਪ੍ਰਭੁ ਕਰਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ ਕਿਉਂ ਜੋ ਮੈਂ ਹਾਂ। ਸੋ ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਨੌਕਰ ਆਪਣੇ ਮਾਲਕ ਤੋਂ ਵੱਡਾ ਨਹੀਂ, ਨਾ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ। ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।”
ਨਿਮਰ ਸੇਵਾ ਦਾ ਕਿੰਨਾ ਹੀ ਸੁੰਦਰ ਸਬਕ! ਰਸੂਲਾਂ ਨੂੰ ਪਹਿਲੀ ਥਾਂ ਨਹੀਂ ਭਾਲਣੀ ਚਾਹੀਦੀ ਹੈ, ਇਹ ਸੋਚਦੇ ਹੋਏ ਕਿ ਉਹ ਇੰਨੇ ਮਹੱਤਵਪੂਰਣ ਹਨ ਕਿ ਦੂਜਿਆਂ ਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਯਿਸੂ ਦੁਆਰਾ ਸਥਾਪਤ ਕੀਤੇ ਗਏ ਨਮੂਨੇ ਦਾ ਅਨੁਕਰਣ ਕਰਨਾ ਚਾਹੀਦਾ ਹੈ। ਇਹ ਕੋਈ ਰਸਮੀ ਪੈਰ ਧੋਣ ਦਾ ਨਮੂਨਾ ਨਹੀਂ ਹੈ। ਨਹੀਂ, ਬਲਕਿ ਇਹ ਬਿਨਾਂ ਪੱਖਪਾਤ ਦੇ ਸੇਵਾ ਕਰਨ ਦੀ ਰਜ਼ਾਮੰਦੀ ਦਾ ਨਮੂਨਾ ਹੈ, ਚਾਹੇ ਕਿ ਉਹ ਕੰਮ ਕਿੰਨਾ ਨੀਵਾਂ ਜਾਂ ਅਪਸੰਦ ਹੀ ਕਿਉਂ ਨਾ ਹੋਵੇ। ਮੱਤੀ 26:20, 21; ਮਰਕੁਸ 14:17, 18; ਲੂਕਾ 22:14-18; 7:44; ਯੂਹੰਨਾ 13:1-17.
▪ ਜਿਉਂ ਹੀ ਯਿਸੂ ਪਸਾਹ ਮਨਾਉਣ ਲਈ ਸ਼ਹਿਰ ਵਿਚ ਦਾਖ਼ਲ ਹੁੰਦਾ ਹੈ, ਤਾਂ ਯਰੂਸ਼ਲਮ ਨੂੰ ਦੇਖਣ ਬਾਰੇ ਕਿਹੜੀ ਗੱਲ ਅਦਭੁਤ ਹੈ?
▪ ਪਸਾਹ ਦੇ ਦੌਰਾਨ, ਯਿਸੂ ਬਰਕਤ ਕਹਿਣ ਤੋਂ ਬਾਅਦ ਸਪੱਸ਼ਟ ਤੌਰ ਤੇ ਕਿਹੜਾ ਪਿਆਲਾ 12 ਰਸੂਲਾਂ ਵਿਚ ਵੰਡਣ ਲਈ ਦਿੰਦਾ ਹੈ?
▪ ਜਦੋਂ ਯਿਸੂ ਧਰਤੀ ਉੱਤੇ ਸੀ ਤਦ ਕਿਹੜੀ ਨਿੱਜੀ ਸੇਵਾ ਮਹਿਮਾਨਾਂ ਲਈ ਕੀਤੀ ਜਾਂਦੀ ਸੀ, ਅਤੇ ਯਿਸੂ ਅਤੇ ਰਸੂਲਾਂ ਦੁਆਰਾ ਮਨਾਏ ਗਏ ਪਸਾਹ ਦੇ ਦੌਰਾਨ ਇਹ ਕਿਉਂ ਨਹੀਂ ਕੀਤੀ ਗਈ ਸੀ?
▪ ਯਿਸੂ ਦਾ ਆਪਣੇ ਰਸੂਲਾਂ ਦੇ ਪੈਰ ਧੋਣ ਦਾ ਇਹ ਨੀਵਾਂ ਕੰਮ ਕਰਨ ਦਾ ਕੀ ਉਦੇਸ਼ ਸੀ?
-
-
ਸਮਾਰਕ ਭੋਜਨਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 114
ਸਮਾਰਕ ਭੋਜਨ
ਆਪਣੇ ਰਸੂਲਾਂ ਦੇ ਪੈਰ ਧੋਣ ਤੋਂ ਬਾਅਦ, ਯਿਸੂ ਸ਼ਾਸਤਰ ਵਿੱਚੋਂ ਜ਼ਬੂਰ 41:9 ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ: “ਉਸ ਨੇ ਜਿਹੜਾ ਮੇਰੀ ਰੋਟੀ ਖਾਂਦਾ ਹੈ ਮੇਰੇ ਉੱਤੇ ਆਪਣੀ ਲੱਤ ਚੁੱਕੀ।” ਫਿਰ, ਆਤਮਾ ਵਿਚ ਪਰੇਸ਼ਾਨ ਹੋ ਕੇ ਉਹ ਵਿਆਖਿਆ ਕਰਦਾ ਹੈ: “ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।”
ਰਸੂਲ ਦੁਖੀ ਹੋਣ ਲੱਗਦੇ ਹਨ ਅਤੇ ਇਕ-ਇਕ ਕਰ ਕੇ ਯਿਸੂ ਨੂੰ ਕਹਿੰਦੇ ਹਨ: “ਕੀ ਉਹ ਮੈਂ ਹਾਂ?” ਯਹੂਦਾ ਇਸਕਰਿਯੋਤੀ ਵੀ ਪੁੱਛਣ ਵਿਚ ਸ਼ਾਮਲ ਹੋ ਜਾਂਦਾ ਹੈ। ਯੂਹੰਨਾ, ਜਿਹੜਾ ਮੇਜ਼ ਵਿਖੇ ਯਿਸੂ ਦੇ ਨਾਲ ਲੇਟਿਆ ਹੋਇਆ ਹੈ, ਯਿਸੂ ਦੀ ਛਾਤੀ ਤੇ ਢੋਹ ਲਾ ਕੇ ਪੁੱਛਦਾ ਹੈ: “ਪ੍ਰਭੁ ਜੀ ਉਹ ਕਿਹੜਾ ਹੈ?”
“ਬਾਰਾਂ ਵਿੱਚੋਂ ਇੱਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ ਸੋਈ ਹੈ,” ਯਿਸੂ ਜਵਾਬ ਦਿੰਦਾ ਹੈ। “ਮਨੁੱਖ ਦਾ ਪੁੱਤ੍ਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਹ ਦੀ ਰਾਹੀਂ ਮਨੁੱਖ ਦਾ ਪੁੱਤ੍ਰ ਫੜਵਾਇਆ ਜਾਂਦਾ ਹੈ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੋ ਉਹ ਿਨੱਜ ਜੰਮਦਾ।” ਇਸ ਤੋਂ ਬਾਅਦ, ਸ਼ਤਾਨ ਫਿਰ ਤੋਂ ਯਹੂਦਾ ਵਿਚ ਦਾਖ਼ਲ ਹੁੰਦਾ ਹੈ, ਉਸ ਦੇ ਦਿਲ ਦੀ ਉਹ ਖੁਲ੍ਹੀ ਥਾਂ ਦਾ ਲਾਭ ਉਠਾ ਕੇ, ਜਿਹੜਾ ਕਿ ਦੁਸ਼ਟ ਬਣ ਚੁੱਕਾ ਹੈ। ਮਗਰੋਂ ਉਸੇ ਰਾਤ, ਯਿਸੂ ਉਚਿਤ ਤੌਰ ਤੇ ਯਹੂਦਾ ਨੂੰ ‘ਨਾਸ ਦਾ ਪੁੱਤ੍ਰ’ ਸੱਦਦਾ ਹੈ।
ਯਿਸੂ ਹੁਣ ਯਹੂਦਾ ਨੂੰ ਕਹਿੰਦਾ ਹੈ: “ਜੋ ਤੂੰ ਕਰਨਾ ਹੈਂ ਸੋ ਛੇਤੀ ਕਰ!” ਦੂਜਿਆਂ ਰਸੂਲਾਂ ਵਿੱਚੋਂ ਕੋਈ ਨਹੀਂ ਸਮਝਦਾ ਹੈ ਕਿ ਯਿਸੂ ਦਾ ਕੀ ਮਤਲਬ ਹੈ। ਕਈ ਅਨੁਮਾਨ ਲਗਾਉਂਦੇ ਹਨ ਕਿ ਕਿਉਂ ਜੋ ਯਹੂਦਾ ਕੋਲ ਪੈਸਿਆਂ ਦਾ ਬਕਸਾ ਹੈ, ਯਿਸੂ ਉਸ ਨੂੰ ਕਹਿ ਰਿਹਾ ਹੈ: “ਤਿਉਹਾਰ ਦੇ ਲਈ ਜੋ ਕੁਝ ਸਾਨੂੰ ਲੋੜੀਦਾ ਹੈ ਸੋ ਮੁੱਲ ਲਿਆ,” ਜਾਂ ਕਿ ਉਸ ਨੂੰ ਜਾ ਕੇ ਕੰਗਾਲਾਂ ਨੂੰ ਕੁਝ ਦੇਣਾ ਚਾਹੀਦਾ ਹੈ।
ਯਹੂਦਾ ਦੇ ਜਾਣ ਤੋਂ ਬਾਅਦ, ਯਿਸੂ ਆਪਣੇ ਵਫ਼ਾਦਾਰ ਰਸੂਲਾਂ ਨਾਲ ਇਕ ਬਿਲਕੁਲ ਨਵਾਂ ਤਿਉਹਾਰ, ਜਾਂ ਯਾਦਗਾਰ ਉਤਸਵ ਕਾਇਮ ਕਰਦਾ ਹੈ। ਉਹ ਇਕ ਰੋਟੀ ਲੈਂਦਾ ਹੈ, ਧੰਨਵਾਦ ਦੀ ਪ੍ਰਾਰਥਨਾ ਕਰਦਾ ਹੈ, ਅਤੇ ਤੋੜ ਕੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਦਿੰਦਾ ਹੈ: “ਲਓ ਖਾਓ।” ਉਹ ਵਿਆਖਿਆ ਕਰਦਾ ਹੈ: “ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”
ਜਦੋਂ ਹਰੇਕ ਨੇ ਰੋਟੀ ਖਾ ਲਈ, ਤਾਂ ਯਿਸੂ ਦਾਖ ਰਸ ਦਾ ਇਕ ਪਿਆਲਾ ਲੈਂਦਾ ਹੈ, ਸਪੱਸ਼ਟ ਤੌਰ ਤੇ ਪਸਾਹ ਸੇਵਾ ਵਿਚ ਇਸਤੇਮਾਲ ਕੀਤਾ ਜਾਣ ਵਾਲਾ ਚੌਥਾ ਪਿਆਲਾ। ਉਹ ਇਸ ਤੇ ਵੀ ਧੰਨਵਾਦ ਦੀ ਪ੍ਰਾਰਥਨਾ ਕਰਦਾ ਹੈ, ਉਨ੍ਹਾਂ ਨੂੰ ਦਿੰਦਾ ਹੈ, ਅਤੇ ਉਨ੍ਹਾਂ ਨੂੰ ਇਸ ਵਿੱਚੋਂ ਪੀਣ ਲਈ ਕਹਿ ਕੇ ਬਿਆਨ ਕਰਦਾ ਹੈ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।”
ਸੋ ਅਸਲ ਵਿਚ, ਇਹ ਯਿਸੂ ਦੀ ਮੌਤ ਦਾ ਸਮਾਰਕ ਹੈ। ਇਹ ਹਰ ਵਰ੍ਹੇ ਨੀਸਾਨ 14 ਨੂੰ ਉਸ ਦੀ ਯਾਦਗੀਰੀ ਵਿਚ ਦੁਹਰਾਇਆ ਜਾਵੇਗਾ, ਜਿਵੇਂ ਯਿਸੂ ਕਹਿੰਦਾ ਹੈ। ਇਹ ਸਮਾਰਕ ਮਨਾਉਣ ਵਾਲਿਆਂ ਨੂੰ ਯਾਦ ਦਿਲਾਏਗਾ ਕਿ ਯਿਸੂ ਅਤੇ ਉਸ ਦੇ ਸਵਰਗੀ ਪਿਤਾ ਨੇ ਮਨੁੱਖਜਾਤੀ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਕੀ ਪ੍ਰਬੰਧ ਕੀਤਾ ਹੈ। ਉਨ੍ਹਾਂ ਯਹੂਦੀਆਂ ਦੇ ਲਈ ਜਿਹੜੇ ਮਸੀਹ ਦੇ ਅਨੁਯਾਈ ਬਣਦੇ ਹਨ, ਇਹ ਤਿਉਹਾਰ ਪਸਾਹ ਦੀ ਥਾਂ ਲਵੇਗਾ।
ਨਵਾਂ ਨੇਮ, ਜਿਹੜਾ ਯਿਸੂ ਦੇ ਵਹਾਏ ਗਏ ਲਹੂ ਦੁਆਰਾ ਕਾਇਮ ਕੀਤਾ ਜਾਂਦਾ ਹੈ, ਪੁਰਾਣੇ ਬਿਵਸਥਾ ਨੇਮ ਦੀ ਥਾਂ ਲੈਂਦਾ ਹੈ। ਯਿਸੂ ਮਸੀਹ ਦੋ ਪੱਖਾਂ ਦੇ ਦਰਮਿਆਨ ਇਸ ਨੇਮ ਦਾ ਵਿਚੋਲਾ ਹੈ—ਇਕ ਪਾਸੇ, ਯਹੋਵਾਹ ਪਰਮੇਸ਼ੁਰ, ਅਤੇ ਦੂਜੇ ਪਾਸੇ, ਆਤਮਾ ਤੋਂ ਜੰਮੇ 1,44,000 ਮਸੀਹੀ। ਪਾਪਾਂ ਦੀ ਮਾਫ਼ੀ ਦੇ ਲਈ ਪ੍ਰਬੰਧ ਕਰਨ ਦੇ ਇਲਾਵਾ, ਇਹ ਨੇਮ ਰਾਜਿਆਂ-ਜਾਜਕਾਂ ਦੀ ਇਕ ਸਵਰਗੀ ਕੌਮ ਬਣਨ ਦੀ ਵੀ ਇਜਾਜ਼ਤ ਦਿੰਦਾ ਹੈ। ਮੱਤੀ 26:21-29; ਮਰਕੁਸ 14:18-25; ਲੂਕਾ 22:19-23; ਯੂਹੰਨਾ 13:18-30; 17:12; 1 ਕੁਰਿੰਥੀਆਂ 5:7.
▪ ਇਕ ਸਾਥੀ ਦੇ ਸੰਬੰਧ ਵਿਚ ਯਿਸੂ ਕਿਹੜੀ ਭਵਿੱਖਬਾਣੀ ਦਾ ਹਵਾਲਾ ਦਿੰਦਾ ਹੈ, ਅਤੇ ਉਹ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਦਾ ਹੈ?
▪ ਰਸੂਲ ਕਿਉਂ ਅਤਿਅੰਤ ਦੁਖੀ ਹੁੰਦੇ ਹਨ, ਅਤੇ ਉਨ੍ਹਾਂ ਵਿੱਚੋਂ ਹਰੇਕ ਕੀ ਪੁੱਛਦਾ ਹੈ?
▪ ਯਿਸੂ ਯਹੂਦਾ ਨੂੰ ਕੀ ਕਰਨ ਲਈ ਕਹਿੰਦਾ ਹੈ, ਪਰੰਤੂ ਬਾਕੀ ਰਸੂਲ ਇਨ੍ਹਾਂ ਹਿਦਾਇਤਾਂ ਦਾ ਕਿਸ ਤਰ੍ਹਾਂ ਅਰਥ ਕੱਢਦੇ ਹਨ?
▪ ਯਹੂਦਾ ਦੇ ਜਾਣ ਤੋਂ ਬਾਅਦ, ਯਿਸੂ ਕਿਹੜਾ ਤਿਉਹਾਰ ਕਾਇਮ ਕਰਦਾ ਹੈ, ਅਤੇ ਇਹ ਕੀ ਉਦੇਸ਼ ਪੂਰਾ ਕਰਦਾ ਹੈ?
▪ ਨਵੇਂ ਨੇਮ ਦੇ ਵਿਚ ਕੌਣ ਸ਼ਾਮਲ ਹਨ, ਅਤੇ ਇਹ ਨੇਮ ਕੀ ਸੰਪੰਨ ਕਰਦਾ ਹੈ?
-
-
ਇਕ ਬਹਿਸ ਸ਼ੁਰੂ ਹੋ ਜਾਂਦੀ ਹੈਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 115
ਇਕ ਬਹਿਸ ਸ਼ੁਰੂ ਹੋ ਜਾਂਦੀ ਹੈ
ਸ਼ਾਮ ਦੇ ਮੁੱਢਲੇ ਹਿੱਸੇ ਵਿਚ, ਯਿਸੂ ਨੇ ਆਪਣੇ ਰਸੂਲਾਂ ਦੇ ਪੈਰ ਧੋਣ ਦੇ ਦੁਆਰਾ ਨਿਮਰ ਸੇਵਾ ਦਾ ਇਕ ਸੁੰਦਰ ਸਬਕ ਸਿਖਾਇਆ ਹੈ। ਉਸ ਤੋਂ ਬਾਅਦ, ਉਸ ਨੇ ਆਪਣੀ ਆਉਣ ਵਾਲੀ ਮੌਤ ਦੇ ਸਮਾਰਕ ਨੂੰ ਸ਼ੁਰੂ ਕੀਤਾ। ਹੁਣ, ਖ਼ਾਸ ਤੌਰ ਤੇ ਹੁਣੇ-ਹੁਣੇ ਹੋਈਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਕ ਹੈਰਾਨੀਜਨਕ ਘਟਨਾ ਵਾਪਰਦੀ ਹੈ। ਉਸ ਦੇ ਰਸੂਲ ਇਕ ਗਰਮਾਂ-ਗਰਮ ਬਹਿਸ ਵਿਚ ਪੈ ਜਾਂਦੇ ਹਨ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਜਾਪਦਾ ਹੈ! ਸਪੱਸ਼ਟ ਹੈ ਕਿ ਇਹ ਚਾਲੂ ਝਗੜੇ ਦਾ ਇਕ ਹਿੱਸਾ ਹੈ।
ਯਾਦ ਕਰੋ ਕਿ ਪਹਾੜ ਉੱਤੇ ਯਿਸੂ ਦਾ ਰੂਪਾਂਤਰਣ ਹੋਣ ਤੋਂ ਬਾਅਦ, ਰਸੂਲਾਂ ਨੇ ਬਹਿਸ ਕੀਤੀ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ। ਇਸ ਦੇ ਇਲਾਵਾ, ਯਾਕੂਬ ਅਤੇ ਯੂਹੰਨਾ ਨੇ ਰਾਜ ਵਿਚ ਉੱਘੇ ਸਥਾਨ ਲਈ ਬੇਨਤੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਰਸੂਲਾਂ ਵਿਚ ਹੋਰ ਤਕਰਾਰ ਹੋ ਗਿਆ ਸੀ। ਹੁਣ, ਉਨ੍ਹਾਂ ਨਾਲ ਆਪਣੀ ਆਖ਼ਰੀ ਰਾਤ ਤੇ, ਯਿਸੂ ਉਨ੍ਹਾਂ ਨੂੰ ਫਿਰ ਝਗੜਾ ਕਰਦਿਆਂ ਦੇਖ ਕੇ ਕਿੰਨਾ ਦੁਖੀ ਹੋਇਆ ਹੋਣਾ! ਉਹ ਕੀ ਕਰਦਾ ਹੈ?
ਰਸੂਲਾਂ ਦੇ ਵਰਤਾਉ ਲਈ ਉਨ੍ਹਾਂ ਨੂੰ ਡਾਂਟਣ ਦੀ ਬਜਾਇ, ਯਿਸੂ ਇਕ ਵਾਰੀ ਫਿਰ ਉਨ੍ਹਾਂ ਨਾਲ ਧੀਰਜ ਨਾਲ ਤਰਕ ਕਰਦਾ ਹੈ: “ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ਸੋ ਗਰੀਬਨਵਾਜ ਕਹਾਉਂਦੇ ਹਨ। ਪਰ ਤੁਸੀਂ ਏਹੋ ਜੇਹੇ ਨਾ ਹੋਵੋ। . . . ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਨੂੰ ਬੈਠਦਾ ਹੈ ਯਾ ਉਹ ਜਿਹੜਾ ਟਹਿਲ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ?” ਫਿਰ, ਉਨ੍ਹਾਂ ਨੂੰ ਆਪਣਾ ਉਦਾਹਰਣ ਯਾਦ ਕਰਵਾਉਂਦੇ ਹੋਏ, ਉਹ ਕਹਿੰਦਾ ਹੈ: “ਪਰ ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ।”
ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ, ਰਸੂਲਾਂ ਨੇ ਯਿਸੂ ਦੇ ਪਰਤਾਵਿਆਂ ਦੌਰਾਨ ਉਸ ਦਾ ਸਾਥ ਦਿੱਤਾ ਹੈ। ਇਸ ਲਈ ਉਹ ਕਹਿੰਦਾ ਹੈ: “ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” ਯਿਸੂ ਅਤੇ ਉਸ ਦੇ ਨਿਸ਼ਠਾਵਾਨ ਅਨੁਯਾਈਆਂ ਦਰਮਿਆਨ ਇਹ ਨਿੱਜੀ ਨੇਮ ਉਨ੍ਹਾਂ ਨੂੰ ਉਸ ਦੇ ਸ਼ਾਹੀ ਰਾਜ ਵਿਚ ਉਸ ਦੇ ਸਾਂਝੀਦਾਰ ਬਣਾਉਂਦਾ ਹੈ। ਆਖ਼ਰਕਾਰ, ਰਾਜ ਲਈ ਇਸ ਨੇਮ ਵਿਚ ਸਿਰਫ਼ 1,44,000 ਦੀ ਸੀਮਿਤ ਗਿਣਤੀ ਹੀ ਸ਼ਾਮਲ ਕੀਤੀ ਜਾਂਦੀ ਹੈ।
ਭਾਵੇਂ ਕਿ ਰਸੂਲਾਂ ਨੂੰ ਮਸੀਹ ਨਾਲ ਰਾਜ ਸ਼ਾਸਨ ਵਿਚ ਸਾਂਝੇ ਹੋਣ ਦੀ ਅਦਭੁਤ ਆਸ਼ਾ ਪੇਸ਼ ਕੀਤੀ ਜਾਂਦੀ ਹੈ, ਇਸ ਵੇਲੇ ਉਹ ਅਧਿਆਤਮਿਕ ਤੌਰ ਤੇ ਕਮਜ਼ੋਰ ਹਨ। “ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ,” ਯਿਸੂ ਕਹਿੰਦਾ ਹੈ। ਫਿਰ ਵੀ, ਪਤਰਸ ਨੂੰ ਕਹਿੰਦੇ ਹੋਏ ਕਿ ਉਸ ਨੇ ਉਹ ਦੇ ਨਿਮਿੱਤ ਪ੍ਰਾਰਥਨਾ ਕੀਤੀ ਹੈ, ਯਿਸੂ ਤਕੀਦ ਕਰਦਾ ਹੈ: “ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।”
“ਹੇ ਬਾਲਕੋ,” ਯਿਸੂ ਵਿਆਖਿਆ ਕਰਦਾ ਹੈ, “ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਭਾਲੋਗੇ ਅਤੇ ਜਿਸ ਤਰਾਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ਓਸੇ ਤਰਾਂ ਹੁਣ ਮੈਂ ਤੁਹਾਨੂੰ ਵੀ ਆਖਦਾ ਹਾਂ। ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”
“ਪ੍ਰਭੁ ਜੀ ਤੂੰ ਕਿੱਥੇ ਜਾਂਦਾ ਹੈਂ?” ਪਤਰਸ ਪੁੱਛਦਾ ਹੈ।
“ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸੱਕਦਾ,” ਯਿਸੂ ਜਵਾਬ ਦਿੰਦਾ ਹੈ, “ਪਰ ਇਹ ਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਂਗਾ।”
“ਪ੍ਰਭੁ ਜੀ ਮੈਂ ਹੁਣ ਤੇਰੇ ਮਗਰ ਕਿਉਂ ਨਹੀਂ ਚੱਲ ਸੱਕਦਾ?” ਪਤਰਸ ਜਾਣਨਾ ਚਾਹੁੰਦਾ ਹੈ। “ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ!”
“ਕੀ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗਾ?” ਯਿਸੂ ਪੁੱਛਦਾ ਹੈ। “ਮੈਂ ਤੈਨੂੰ ਸਤ ਆਖਦਾ ਹਾਂ ਜੋ ਤੂੰ ਅੱਜ ਇਸੇ ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਅੱਗੇ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।”
“ਭਾਵੇਂ ਤੇਰੇ ਨਾਲ ਮੈਨੂੰ ਮਰਨਾ ਭੀ ਪਵੇ,” ਪਤਰਸ ਵਿਰੋਧ ਕਰਦਾ ਹੈ, “ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ।” ਅਤੇ ਜਦੋਂ ਬਾਕੀ ਸਾਰੇ ਰਸੂਲ ਵੀ ਇਹੋ ਗੱਲ ਕਹਿਣ ਲੱਗਦੇ ਹਨ, ਤਾਂ ਪਤਰਸ ਸ਼ੇਖੀ ਮਾਰਦਾ ਹੈ: “ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ।”
ਉਸ ਸਮੇਂ ਦਾ ਜ਼ਿਕਰ ਕਰਦੇ ਹੋਏ ਜਦੋਂ ਉਸ ਨੇ ਗਲੀਲ ਦੇ ਪ੍ਰਚਾਰ ਸਫਰ ਲਈ ਰਸੂਲਾਂ ਨੂੰ ਬਟੂਏ ਅਤੇ ਝੋਲੇ ਦੇ ਬਿਨਾਂ ਭੇਜਿਆ ਸੀ, ਯਿਸੂ ਪੁੱਛਦਾ ਹੈ: “ਤੁਹਾਨੂੰ ਕਾਸੇ ਦੀ ਥੁੜ ਤਾਂ ਨਹੀਂ ਸੀ?”
“ਕਾਸੇ ਦੀ ਨਹੀਂ,” ਉਹ ਜਵਾਬ ਦਿੰਦੇ ਹਨ।
“ਪਰ ਹੁਣ ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ,” ਉਹ ਕਹਿੰਦਾ ਹੈ, “ਅਰ ਇਸੇ ਤਰਾਂ ਝੋਲਾ ਵੀ ਅਤੇ ਜਿਹ ਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੇ। ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਜੋ ਲਿਖਿਆ ਹੋਇਆ ਹੈ ਭਈ ਉਹ ਬੁਰਿਆਰਾਂ ਵਿੱਚ ਗਿਣਿਆ ਗਿਆ ਸੋ ਮੇਰੇ ਹੱਕ ਵਿੱਚ ਉਹ ਦਾ ਸੰਪੂਰਨ ਹੋਣਾ ਜ਼ਰੂਰ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹ ਨੇ ਪੂਰਾ ਹੋਣਾ ਹੀ ਹੈ।”
ਯਿਸੂ ਉਸ ਸਮੇਂ ਨੂੰ ਸੰਕੇਤ ਕਰ ਰਿਹਾ ਹੈ ਜਦੋਂ ਉਹ ਅਪਰਾਧੀਆਂ, ਜਾਂ ਬੁਰਿਆਰਾਂ ਨਾਲ ਸੂਲੀ ਚਾੜ੍ਹਿਆ ਜਾਵੇਗਾ। ਉਹ ਇਹ ਵੀ ਸੰਕੇਤ ਕਰ ਰਿਹਾ ਹੈ ਕਿ ਇਸ ਦੇ ਮਗਰੋਂ ਉਸ ਦੇ ਅਨੁਯਾਈਆਂ ਨੂੰ ਸਖ਼ਤ ਸਤਾਹਟ ਦਾ ਸਾਮ੍ਹਣਾ ਕਰਨਾ ਪਵੇਗਾ। “ਪ੍ਰਭੁ ਜੀ ਵੇਖ, ਐੱਥੇ ਦੋ ਤਲਵਾਰਾਂ ਹਨ,” ਉਹ ਕਹਿੰਦੇ ਹਨ।
“ਬੱਸ ਹੈ!” ਉਹ ਜਵਾਬ ਦਿੰਦਾ ਹੈ। ਜਿਵੇਂ ਕਿ ਅਸੀਂ ਦੇਖਾਂਗੇ, ਉਨ੍ਹਾਂ ਦੇ ਕੋਲ ਤਲਵਾਰਾਂ ਹੋਣ ਦੇ ਕਾਰਨ ਯਿਸੂ ਨੂੰ ਜਲਦੀ ਹੀ ਇਕ ਹੋਰ ਮਹੱਤਵਪੂਰਣ ਸਬਕ ਸਿਖਾਉਣ ਦਾ ਮੌਕਾ ਮਿਲੇਗਾ। ਮੱਤੀ 26:31-35; ਮਰਕੁਸ 14:27-31; ਲੂਕਾ 22:24-38; ਯੂਹੰਨਾ 13:31-38; ਪਰਕਾਸ਼ ਦੀ ਪੋਥੀ 14:1-3.
▪ ਰਸੂਲਾਂ ਦੀ ਬਹਿਸ ਕਿਉਂ ਇੰਨੀ ਹੈਰਾਨੀਜਨਕ ਹੈ?
▪ ਯਿਸੂ ਇਸ ਬਹਿਸ ਨਾਲ ਕਿਸ ਤਰ੍ਹਾਂ ਿਨੱਪਟਦਾ ਹੈ?
▪ ਉਸ ਨੇਮ ਦੇ ਦੁਆਰਾ ਕੀ ਸੰਪੰਨ ਹੁੰਦਾ ਹੈ ਜੋ ਯਿਸੂ ਆਪਣੇ ਚੇਲਿਆਂ ਨਾਲ ਬੰਨ੍ਹਦਾ ਹੈ?
▪ ਯਿਸੂ ਕਿਹੜਾ ਨਵਾਂ ਹੁਕਮ ਦਿੰਦਾ ਹੈ, ਅਤੇ ਇਹ ਕਿੰਨਾ ਮਹੱਤਵਪੂਰਣ ਹੈ?
▪ ਪਤਰਸ ਕਿਹੜਾ ਅਤਿਵਿਸ਼ਵਾਸ ਦਿਖਾਉਂਦਾ ਹੈ, ਅਤੇ ਯਿਸੂ ਕੀ ਕਹਿੰਦਾ ਹੈ?
▪ ਬਟੂਆ ਅਤੇ ਭੋਜਨ ਦਾ ਝੋਲਾ ਲੈਣ ਬਾਰੇ ਯਿਸੂ ਦੀਆਂ ਹਿਦਾਇਤਾਂ ਪਹਿਲਾਂ ਨਾਲੋਂ ਕਿਉਂ ਭਿੰਨ ਹਨ?
-
-
ਆਪਣੀ ਰਵਾਨਗੀ ਲਈ ਰਸੂਲਾਂ ਨੂੰ ਤਿਆਰ ਕਰਨਾਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 116
ਆਪਣੀ ਰਵਾਨਗੀ ਲਈ ਰਸੂਲਾਂ ਨੂੰ ਤਿਆਰ ਕਰਨਾ
ਸਮਾਰਕ ਭੋਜਨ ਸਮਾਪਤ ਹੋ ਗਿਆ ਹੈ, ਪਰੰਤੂ ਯਿਸੂ ਅਤੇ ਉਸ ਦੇ ਰਸੂਲ ਅਜੇ ਵੀ ਉਸ ਉਪਰਲੇ ਕਮਰੇ ਵਿਚ ਹਨ। ਭਾਵੇਂ ਕਿ ਯਿਸੂ ਜਲਦੀ ਹੀ ਚੱਲਿਆ ਜਾਵੇਗਾ, ਉਸ ਨੇ ਅਜੇ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਹਨ। “ਤੁਹਾਡਾ ਦਿਲ ਨਾ ਘਬਰਾਵੇ,” ਉਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ। “ਪਰਮੇਸ਼ੁਰ ਉੱਤੇ ਨਿਹਚਾ ਕਰੋ।” ਪਰੰਤੂ ਉਹ ਅੱਗੇ ਕਹਿੰਦਾ ਹੈ: “ਮੇਰੇ ਉੱਤੇ ਵੀ ਨਿਹਚਾ ਕਰੋ।”
“ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ,” ਯਿਸੂ ਜਾਰੀ ਰੱਖਦਾ ਹੈ। “ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ . . . ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ। ਅਰ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਦਾ ਰਾਹ ਜਾਣਦੇ ਹੋ।” ਰਸੂਲ ਨਹੀਂ ਸਮਝਦੇ ਹਨ ਕਿ ਯਿਸੂ ਸਵਰਗ ਨੂੰ ਜਾਣ ਬਾਰੇ ਗੱਲ ਕਰ ਰਿਹਾ ਹੈ, ਇਸ ਲਈ ਥੋਮਾ ਪੁੱਛਦਾ ਹੈ: “ਪ੍ਰਭੁ ਜੀ ਸਾਨੂੰ ਇਹੋ ਪਤਾ ਨਹੀਂ ਤੂੰ ਕਿੱਥੇ ਜਾਂਦਾ ਹੈਂ, ਫੇਰ ਰਾਹ ਕਿੱਕੁਰ ਜਾਣੀਏ?”
“ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ,” ਯਿਸੂ ਜਵਾਬ ਦਿੰਦਾ ਹੈ। ਜੀ ਹਾਂ, ਸਿਰਫ਼ ਉਸ ਨੂੰ ਕਬੂਲ ਕਰਨ ਅਤੇ ਉਸ ਦੇ ਜੀਵਨ ਦੇ ਢੰਗ ਦਾ ਅਨੁਕਰਣ ਕਰਨ ਦੁਆਰਾ ਹੀ ਕੋਈ ਪਿਤਾ ਦੇ ਸਵਰਗੀ ਘਰ ਵਿਚ ਦਾਖ਼ਲ ਹੋ ਸਕਦਾ ਹੈ ਕਿਉਂਕਿ, ਜਿਵੇਂ ਯਿਸੂ ਕਹਿੰਦਾ ਹੈ: “ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।”
“ਪ੍ਰਭੁ ਜੀ ਪਿਤਾ ਦਾ ਸਾਨੂੰ ਦਰਸ਼ਣ ਕਰਾ,” ਫ਼ਿਲਿੱਪੁਸ ਬੇਨਤੀ ਕਰਦਾ ਹੈ, “ਤਾਂ ਸਾਨੂੰ ਤ੍ਰਿਪਤ ਆਊ।” ਸਪੱਸ਼ਟ ਤੌਰ ਤੇ ਫ਼ਿਲਿੱਪੁਸ ਚਾਹੁੰਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਇਕ ਦ੍ਰਿਸ਼ਟਮਾਨ ਪ੍ਰਗਟਾਉ ਪੇਸ਼ ਕਰੇ, ਜਿਵੇਂ ਕਿ ਪ੍ਰਾਚੀਨ ਸਮਿਆਂ ਵਿਚ ਮੂਸਾ, ਏਲੀਯਾਹ, ਅਤੇ ਯਸਾਯਾਹ ਨੂੰ ਦਰਸ਼ਨ ਵਿਚ ਦਿੱਤਾ ਗਿਆ ਸੀ। ਪਰੰਤੂ, ਅਸਲ ਵਿਚ, ਰਸੂਲਾਂ ਕੋਲ ਉਸ ਪ੍ਰਕਾਰ ਦਿਆਂ ਦਰਸ਼ਨਾਂ ਨਾਲੋਂ ਕਿਤੇ ਹੀ ਜ਼ਿਆਦਾ ਬਿਹਤਰ ਚੀਜ਼ ਹੈ, ਜਿਵੇਂ ਕਿ ਯਿਸੂ ਟਿੱਪਣੀ ਕਰਦਾ ਹੈ: “ਫ਼ਿਲਿੱਪੁਸ ਐੱਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਰ ਕੀ ਤੈਂ ਮੈਨੂੰ ਨਹੀਂ ਜਾਣਿਆ? ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”
ਯਿਸੂ ਇੰਨੀ ਸੰਪੂਰਣਤਾ ਨਾਲ ਆਪਣੇ ਪਿਤਾ ਦੇ ਵਿਅਕਤਿੱਤਵ ਨੂੰ ਪ੍ਰਤਿਬਿੰਬਤ ਕਰਦਾ ਹੈ ਕਿ ਅਸਲ ਵਿਚ, ਉਸ ਨਾਲ ਰਹਿਣਾ ਅਤੇ ਉਸ ਨੂੰ ਦੇਖਣਾ ਸੱਚ-ਮੁੱਚ ਪਿਤਾ ਨੂੰ ਦੇਖਣ ਦੇ ਬਰਾਬਰ ਹੈ। ਫਿਰ ਵੀ, ਪਿਤਾ ਪੁੱਤਰ ਨਾਲੋਂ ਵੱਡਾ ਹੈ, ਜਿਵੇਂ ਯਿਸੂ ਕਬੂਲ ਕਰਦਾ ਹੈ: “ਏਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ।” ਯਿਸੂ ਉਚਿਤ ਤੌਰ ਤੇ ਆਪਣੀਆਂ ਸਿੱਖਿਆਵਾਂ ਦਾ ਸਾਰਾ ਸੇਹਰਾ ਆਪਣੇ ਸਵਰਗੀ ਪਿਤਾ ਦੇ ਸਿਰ ਦਿੰਦਾ ਹੈ।
ਯਿਸੂ ਹੁਣ ਜੋ ਉਨ੍ਹਾਂ ਨੂੰ ਦੱਸਦਾ ਹੈ, ਉਸ ਨੂੰ ਸੁਣ ਕੇ ਰਸੂਲਾਂ ਨੂੰ ਕਿੰਨਾ ਉਤਸ਼ਾਹ ਮਿਲਿਆ ਹੋਵੇਗਾ: “ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ”! ਯਿਸੂ ਦਾ ਇਹ ਮਤਲਬ ਨਹੀਂ ਹੈ ਕਿ ਉਸ ਦੇ ਅਨੁਯਾਈ ਉਸ ਨਾਲੋਂ ਵੀ ਜ਼ਿਆਦਾ ਵੱਡੀਆਂ ਚਮਤਕਾਰੀ ਸ਼ਕਤੀਆਂ ਦਾ ਪ੍ਰਯੋਗ ਕਰਨਗੇ। ਨਹੀਂ, ਪਰ ਉਸ ਦਾ ਇਹ ਮਤਲਬ ਹੈ ਕਿ ਉਹ ਜ਼ਿਆਦਾ ਲੰਬੇ ਸਮੇਂ ਲਈ, ਜ਼ਿਆਦਾ ਵੱਡੇ ਇਲਾਕੇ ਵਿਚ, ਅਤੇ ਜ਼ਿਆਦਾ ਲੋਕਾਂ ਤਕ ਸੇਵਕਾਈ ਕਰਨਗੇ।
ਯਿਸੂ ਆਪਣੀ ਰਵਾਨਗੀ ਮਗਰੋਂ ਆਪਣੇ ਚੇਲਿਆਂ ਨੂੰ ਤਿਆਗ ਨਹੀਂ ਦੇਵੇਗਾ। “ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ,” ਉਹ ਵਾਅਦਾ ਕਰਦਾ ਹੈ, “ਮੈਂ ਸੋਈ ਕਰਾਂਗਾ।” ਉਹ ਅੱਗੇ ਕਹਿੰਦਾ ਹੈ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ। ਅਰਥਾਤ ਸਚਿਆਈ ਦਾ ਆਤਮਾ।” ਬਾਅਦ ਵਿਚ, ਉਸ ਦੇ ਸਵਰਗ ਨੂੰ ਚੜ੍ਹ ਜਾਣ ਮਗਰੋਂ, ਯਿਸੂ ਆਪਣੇ ਚੇਲਿਆਂ ਉੱਤੇ ਪਵਿੱਤਰ ਆਤਮਾ, ਅਰਥਾਤ ਇਹ ਦੂਜਾ ਸਹਾਇਕ ਵਹਾਉਂਦਾ ਹੈ।
ਯਿਸੂ ਦੀ ਰਵਾਨਗੀ ਨੇੜੇ ਹੈ, ਜਿਵੇਂ ਕਿ ਉਹ ਕਹਿੰਦਾ ਹੈ: “ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ।” ਯਿਸੂ ਇਕ ਆਤਮਿਕ ਪ੍ਰਾਣੀ ਹੋਵੇਗਾ ਜਿਸ ਨੂੰ ਕੋਈ ਮਨੁੱਖ ਦੇਖ ਨਹੀਂ ਸਕਦਾ। ਪਰੰਤੂ ਫਿਰ ਯਿਸੂ ਆਪਣੇ ਵਫ਼ਾਦਾਰ ਰਸੂਲਾਂ ਨਾਲ ਵਾਅਦਾ ਕਰਦਾ ਹੈ: “ਤੁਸੀਂ ਮੈਨੂੰ ਵੇਖੋਗੇ। ਇਸ ਕਰਕੇ ਜੋ ਮੈਂ ਜੀਉਂਦਾ ਹਾਂ ਤੁਸੀਂ ਭੀ ਜੀਓਗੇ।” ਜੀ ਹਾਂ, ਨਾ ਕੇਵਲ ਯਿਸੂ ਆਪਣੇ ਪੁਨਰ-ਉਥਾਨ ਮਗਰੋਂ ਉਨ੍ਹਾਂ ਨੂੰ ਮਨੁੱਖੀ ਰੂਪ ਵਿਚ ਪ੍ਰਗਟ ਹੋਵੇਗਾ ਸਗੋਂ ਸਮਾਂ ਆਉਣ ਤੇ ਉਹ ਉਨ੍ਹਾਂ ਨੂੰ ਆਤਮਿਕ ਪ੍ਰਾਣੀਆਂ ਦੇ ਤੌਰ ਤੇ ਸਵਰਗ ਵਿਚ ਆਪਣੇ ਨਾਲ ਜੀਉਣ ਲਈ ਪੁਨਰ-ਉਥਿਤ ਵੀ ਕਰੇਗਾ।
ਹੁਣ ਯਿਸੂ ਇਕ ਆਮ ਨਿਯਮ ਬਿਆਨ ਕਰਦਾ ਹੈ: “ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ, ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ ਅਰ ਮੈਂ ਉਹ ਦੇ ਨਾਲ ਪਿਆਰ ਕਰਾਂਗਾ ਅਤੇ ਆਪਣੇ ਤਾਈਂ ਉਸ ਉੱਤੇ ਪਰਗਟ ਕਰਾਂਗਾ।”
ਇਸ ਤੇ ਰਸੂਲ ਯਹੂਦਾ, ਜਿਹੜਾ ਥੱਦਈ ਵੀ ਅਖਵਾਉਂਦਾ ਹੈ, ਟੋਕਦਾ ਹੈ: “ਪ੍ਰਭੁ ਜੀ ਕੀ ਹੋਇਆ ਹੈ ਜੋ ਤੂੰ ਆਪਣਾ ਆਪ ਸਾਡੇ ਉੱਤੇ ਪਰਗਟ ਕਰੇਂਗਾ ਅਰ ਜਗਤ ਉੱਤੇ ਨਹੀਂ?”
“ਜੇ ਕੋਈ ਮੈਨੂੰ ਪਿਆਰ ਕਰਦਾ ਹੈ,” ਯਿਸੂ ਜਵਾਬ ਦਿੰਦਾ ਹੈ, “ਉਹ ਮੇਰੇ ਬਚਨ ਦੀ ਪਾਲਨਾ ਕਰੇਗਾ ਅਤੇ ਮੇਰਾ ਪਿਤਾ ਉਹ ਨੂੰ ਪਿਆਰ ਕਰੇਗਾ . . . ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਬਚਨਾਂ ਦੀ ਪਾਲਨਾ ਨਹੀਂ ਕਰਦਾ।” ਉਸ ਦੇ ਆਗਿਆਕਾਰ ਅਨੁਯਾਈਆਂ ਤੋਂ ਭਿੰਨ, ਦੁਨੀਆਂ ਮਸੀਹ ਦੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਸ ਲਈ ਉਹ ਉਨ੍ਹਾਂ ਉੱਤੇ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ ਹੈ।
ਆਪਣੀ ਪਾਰਥਿਵ ਸੇਵਕਾਈ ਦੇ ਦੌਰਾਨ, ਯਿਸੂ ਨੇ ਆਪਣੇ ਰਸੂਲਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਹਨ। ਉਹ ਇਨ੍ਹਾਂ ਸਾਰੀਆਂ ਗੱਲਾਂ ਨੂੰ ਕਿਸ ਤਰ੍ਹਾਂ ਯਾਦ ਰੱਖਣਗੇ, ਜਦੋਂ ਕਿ ਖ਼ਾਸ ਕਰਕੇ ਇਸ ਵੇਲੇ ਤਕ ਵੀ ਉਹ ਇੰਨਾ ਜ਼ਿਆਦਾ ਕੁਝ ਸਮਝਣ ਵਿਚ ਅਸਫਲ ਹੋਏ ਹਨ? ਖ਼ੁਸ਼ੀ ਦੀ ਗੱਲ ਹੈ ਕਿ ਯਿਸੂ ਵਾਅਦਾ ਕਰਦਾ ਹੈ: “ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ ਜਿਹ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ।”
ਉਨ੍ਹਾਂ ਨੂੰ ਫਿਰ ਦਿਲਾਸਾ ਦਿੰਦੇ ਹੋਏ, ਯਿਸੂ ਕਹਿੰਦਾ ਹੈ: “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। . . . ਤੁਹਾਡਾ ਦਿਲ ਨਾ ਘਬਰਾਵੇ।” ਇਹ ਸੱਚ ਹੈ ਕਿ ਯਿਸੂ ਰਵਾਨਾ ਹੋਣ ਵਾਲਾ ਹੈ, ਪਰੰਤੂ ਉਹ ਵਿਆਖਿਆ ਕਰਦਾ ਹੈ: “ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਐਸ ਤੋਂ ਅਨੰਦ ਹੁੰਦੇ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਕਿਉਂ ਜੋ ਪਿਤਾ ਮੈਥੋਂ ਵੱਡਾ ਹੈ।”
ਉਨ੍ਹਾਂ ਨਾਲ ਯਿਸੂ ਦਾ ਥੋੜ੍ਹਾ ਹੀ ਸਮਾਂ ਬਾਕੀ ਰਹਿੰਦਾ ਹੈ। “ਮੈਂ ਫੇਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ,” ਉਹ ਕਹਿੰਦਾ ਹੈ, “ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹ ਦਾ ਕੁਝ ਨਹੀਂ ਹੈ।” ਸ਼ਤਾਨ ਅਰਥਾਤ ਇਬਲੀਸ, ਜਿਹੜਾ ਯਹੂਦਾ ਵਿਚ ਦਾਖ਼ਲ ਹੋਣ ਅਤੇ ਉਸ ਤੇ ਕਾਬੂ ਪਾਉਣ ਦੇ ਯੋਗ ਹੋ ਗਿਆ ਸੀ, ਜਗਤ ਦਾ ਸਰਦਾਰ ਹੈ। ਪਰੰਤੂ ਯਿਸੂ ਵਿਚ ਕੋਈ ਬੁਰੀ ਕਮਜ਼ੋਰੀ ਨਹੀਂ ਹੈ ਜਿਸ ਦਾ ਫ਼ਾਇਦਾ ਚੁੱਕਦੇ ਹੋਏ ਸ਼ਤਾਨ ਉਸ ਨੂੰ ਪਰਮੇਸ਼ੁਰ ਦੀ ਸੇਵਾ ਤੋਂ ਮੋੜ ਸਕੇ।
ਇਕ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣਨਾ
ਸਮਾਰਕ ਭੋਜਨ ਦੇ ਮਗਰੋਂ, ਯਿਸੂ ਆਪਣੇ ਰਸੂਲਾਂ ਨੂੰ ਇਕ ਗ਼ੈਰ-ਰਸਮੀ ਦਿਲੀ ਗੱਲ-ਬਾਤ ਨਾਲ ਉਤਸ਼ਾਹ ਦਿੰਦਾ ਆਇਆ ਹੈ। ਹੁਣ ਸ਼ਾਇਦ ਅੱਧੀ ਰਾਤ ਬੀਤ ਗਈ ਹੈ। ਇਸ ਲਈ ਯਿਸੂ ਜ਼ੋਰ ਦਿੰਦਾ ਹੈ: “ਉੱਠੋ, ਐਥੋਂ ਚੱਲੀਏ।” ਫਿਰ ਵੀ, ਉਨ੍ਹਾਂ ਦੇ ਜਾਣ ਤੋਂ ਪਹਿਲਾਂ, ਯਿਸੂ ਉਨ੍ਹਾਂ ਲਈ ਆਪਣੇ ਪਿਆਰ ਦੁਆਰਾ ਪ੍ਰੇਰਿਤ ਹੁੰਦੇ ਹੋਏ ਬੋਲਣਾ ਜਾਰੀ ਰੱਖਦਾ ਹੈ ਅਤੇ ਇਕ ਪ੍ਰੇਰਣਾਦਾਇਕ ਦ੍ਰਿਸ਼ਟਾਂਤ ਦਿੰਦਾ ਹੈ।
“ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ,” ਉਹ ਸ਼ੁਰੂ ਕਰਦਾ ਹੈ। ਮਹਾਨ ਬਾਗ਼ਵਾਨ, ਯਹੋਵਾਹ ਪਰਮੇਸ਼ੁਰ, ਨੇ ਇਸ ਪ੍ਰਤੀਕਾਤਮਕ ਅੰਗੂਰ ਦੀ ਬੇਲ ਨੂੰ ਉਦੋਂ ਲਾਇਆ ਜਦੋਂ ਉਸ ਨੇ 29 ਸਾ.ਯੁ. ਦੀ ਪਤਝੜ ਵਿਚ ਯਿਸੂ ਨੂੰ ਉਸ ਦੇ ਬਪਤਿਸਮੇ ਦੇ ਸਮੇਂ ਤੇ ਪਵਿੱਤਰ ਆਤਮਾ ਨਾਲ ਮਸਹ ਕੀਤਾ ਸੀ। ਪਰੰਤੂ ਯਿਸੂ ਅੱਗੇ ਜਾ ਕੇ ਇਹ ਦਿਖਾਉਂਦੇ ਹੋਏ ਕਿ ਅੰਗੂਰ ਦੀ ਬੇਲ ਉਸ ਨਾਲੋਂ ਹੋਰ ਨੂੰ ਵੀ ਸੰਕੇਤ ਕਰਦੀ ਹੈ, ਕਹਿੰਦਾ ਹੈ: “ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ। . . . ਜਿਸ ਪਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸੱਕਦੀ ਇਸੇ ਪਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸੱਕਦੇ। ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ।”
ਪੰਤੇਕੁਸਤ ਤੇ, 51 ਦਿਨਾਂ ਮਗਰੋਂ, ਰਸੂਲ ਅਤੇ ਦੂਜੇ ਲੋਕ ਅੰਗੂਰ ਦੀ ਬੇਲ ਦੀਆਂ ਟਾਹਣੀਆਂ ਬਣ ਜਾਂਦੇ ਹਨ ਜਦੋਂ ਉਨ੍ਹਾਂ ਉੱਤੇ ਪਵਿੱਤਰ ਆਤਮਾ ਵਹਾਈ ਜਾਂਦੀ ਹੈ। ਆਖ਼ਰਕਾਰ, 1,44,000 ਵਿਅਕਤੀ ਇਸ ਅਲੰਕਾਰਕ ਅੰਗੂਰ ਦੀ ਬੇਲ ਦੀਆਂ ਟਾਹਣੀਆਂ ਬਣ ਜਾਂਦੇ ਹਨ। ਇਹ ਅੰਗੂਰ ਦੀ ਬੇਲ ਦੇ ਤਣੇ, ਯਿਸੂ ਮਸੀਹ ਦੇ ਸਮੇਤ ਪ੍ਰਤੀਕਾਤਮਕ ਅੰਗੂਰ ਦੀ ਬੇਲ ਬਣਦੇ ਹਨ ਜਿਹੜੀ ਪਰਮੇਸ਼ੁਰ ਦੇ ਰਾਜ ਦੇ ਫਲ ਪੈਦਾ ਕਰਦੀ ਹੈ।
ਯਿਸੂ ਫਲ ਪੈਦਾ ਕਰਨ ਦੀ ਕੁੰਜੀ ਦੀ ਵਿਆਖਿਆ ਕਰਦਾ ਹੈ: “ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ।” ਲੇਕਿਨ, ਜੇ ਕੋਈ ਵਿਅਕਤੀ ਫਲ ਪੈਦਾ ਕਰਨ ਤੋਂ ਚੁੱਕ ਜਾਂਦਾ ਹੈ, ਤਾਂ ਯਿਸੂ ਕਹਿੰਦਾ ਹੈ, “ਉਹ ਟਹਿਣੀ ਦੀ ਨਿਆਈਂ ਬਾਹਰ ਸੁੱਟਿਆ ਜਾਂਦਾ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠਿਆਂ ਕਰ ਕੇ ਅੱਗ ਵਿੱਚ ਝੋਕਦੇ ਹਨ ਅਤੇ ਓਹ ਸਾੜੀਆਂ ਜਾਂਦੀਆਂ ਹਨ।” ਦੂਜੇ ਪਾਸੇ, ਯਿਸੂ ਵਾਅਦਾ ਕਰਦਾ ਹੈ: “ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ।”
ਅੱਗੇ, ਯਿਸੂ ਆਪਣੇ ਰਸੂਲਾਂ ਨੂੰ ਕਹਿੰਦਾ ਹੈ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।” ਉਹ ਫਲ ਜਿਹੜਾ ਪਰਮੇਸ਼ੁਰ ਟਾਹਣੀਆਂ ਤੋਂ ਚਾਹੁੰਦਾ ਹੈ, ਉਹ ਉਨ੍ਹਾਂ ਦਾ ਮਸੀਹ-ਸਮਾਨ ਗੁਣਾਂ ਦਾ ਪ੍ਰਗਟਾਵਾ ਹੈ, ਖ਼ਾਸ ਤੌਰ ਤੇ ਪਿਆਰ। ਇਸ ਤੋਂ ਇਲਾਵਾ, ਕਿਉਂ ਜੋ ਮਸੀਹ ਪਰਮੇਸ਼ੁਰ ਦੇ ਰਾਜ ਦਾ ਇਕ ਘੋਸ਼ਕ ਸੀ, ਇੱਛਿਤ ਫਲ ਵਿਚ ਚੇਲੇ ਬਣਾਉਣ ਦਾ ਕੰਮ ਵੀ ਸ਼ਾਮਲ ਹੁੰਦਾ ਹੈ, ਜਿਵੇਂ ਕਿ ਉਸ ਨੇ ਕੀਤਾ ਸੀ।
“ਮੇਰੇ ਪ੍ਰੇਮ ਵਿੱਚ ਰਹੋ,” ਯਿਸੂ ਹੁਣ ਜ਼ੋਰ ਦਿੰਦਾ ਹੈ। ਫਿਰ ਵੀ, ਉਸ ਦੇ ਰਸੂਲ ਇਹ ਕਿਸ ਤਰ੍ਹਾਂ ਕਰ ਸਕਦੇ ਹਨ? “ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ,” ਉਹ ਕਹਿੰਦਾ ਹੈ, “ਤਾਂ ਮੇਰੇ ਪ੍ਰੇਮ ਵਿੱਚ ਰਹੋਗੇ।” ਅੱਗੇ ਜਾਰੀ ਰੱਖਦੇ ਹੋਏ, ਯਿਸੂ ਵਿਆਖਿਆ ਕਰਦਾ ਹੈ: “ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।”
ਕੁਝ ਹੀ ਘੰਟਿਆਂ ਵਿਚ, ਯਿਸੂ ਆਪਣੇ ਰਸੂਲਾਂ ਅਤੇ ਨਾਲੇ ਉਨ੍ਹਾਂ ਸਾਰਿਆਂ ਦੇ ਨਿਮਿੱਤ ਜਿਹੜੇ ਉਸ ਉੱਤੇ ਨਿਹਚਾ ਕਰਨਗੇ, ਆਪਣੀ ਜਾਨ ਦੇਣ ਦੇ ਦੁਆਰਾ ਇਸ ਸ਼੍ਰੇਸ਼ਟ ਪਿਆਰ ਨੂੰ ਪ੍ਰਦਰਸ਼ਿਤ ਕਰੇਗਾ। ਉਸ ਦੇ ਉਦਾਹਰਣ ਤੋਂ ਉਸ ਦੇ ਅਨੁਯਾਈਆਂ ਨੂੰ ਇਕ ਦੂਜੇ ਲਈ ਉਸੇ ਤਰ੍ਹਾਂ ਦਾ ਆਤਮ-ਬਲੀਦਾਨੀ ਪਿਆਰ ਰੱਖਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਇਹ ਪਿਆਰ ਉਨ੍ਹਾਂ ਦੀ ਪਛਾਣ ਕਰਵਾਏਗਾ, ਜਿਵੇਂ ਕਿ ਯਿਸੂ ਨੇ ਪਹਿਲਾਂ ਬਿਆਨ ਕੀਤਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”
ਆਪਣੇ ਮਿੱਤਰਾਂ ਦੀ ਪਛਾਣ ਕਰਦੇ ਹੋਏ, ਯਿਸੂ ਕਹਿੰਦਾ ਹੈ: “ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ। ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।”
ਯਿਸੂ ਦੇ ਨਜ਼ਦੀਕੀ ਮਿੱਤਰ ਹੋਣਾ—ਕਿੰਨਾ ਹੀ ਬਹੁਮੁੱਲਾ ਰਿਸ਼ਤਾ ਹੈ! ਪਰੰਤੂ ਇਸ ਰਿਸ਼ਤੇ ਦਾ ਲਗਾਤਾਰ ਆਨੰਦ ਮਾਣਨ ਲਈ, ਉਸ ਦੇ ਅਨੁਯਾਈਆਂ ਦਾ ‘ਫਲਦਾਰ ਹੋਣਾ’ ਜ਼ਰੂਰੀ ਹੈ। ਜੇਕਰ ਉਹ ਫਲਦਾਰ ਹੋਣਗੇ, ਤਾਂ ਯਿਸੂ ਕਹਿੰਦਾ ਹੈ, “ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਸੋ ਉਹ ਤੁਹਾਨੂੰ [ਦੇਵੇਗਾ]।” ਯਕੀਨਨ, ਰਾਜ ਦੇ ਫਲ ਪੈਦਾ ਕਰਨ ਲਈ ਇਹ ਇਕ ਉੱਤਮ ਇਨਾਮ ਹੈ! ਇਕ ਵਾਰ ਫਿਰ ਰਸੂਲਾਂ ਨੂੰ ‘ਇੱਕ ਦੂਏ ਨਾਲ ਪਿਆਰ ਕਰਨ’ ਦੇ ਲਈ ਜ਼ੋਰ ਦੋਣ ਤੋਂ ਬਾਅਦ, ਯਿਸੂ ਵਿਆਖਿਆ ਕਰਦਾ ਹੈ ਕਿ ਦੁਨੀਆਂ ਉਨ੍ਹਾਂ ਨਾਲ ਵੈਰ ਕਰੇਗੀ। ਫਿਰ ਵੀ, ਉਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ: “ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ।” ਫਿਰ ਯਿਸੂ ਇਹ ਪ੍ਰਗਟ ਕਰਦੇ ਹੋਏ ਕਿ ਦੁਨੀਆਂ ਕਿਉਂ ਉਸ ਦੇ ਅਨੁਯਾਈਆਂ ਨਾਲ ਵੈਰ ਕਰਦੀ ਹੈ, ਕਹਿੰਦਾ ਹੈ: “ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।”
ਦੁਨੀਆਂ ਵੱਲੋਂ ਵੈਰ ਦੇ ਕਾਰਨ ਦੀ ਹੋਰ ਵਿਆਖਿਆ ਕਰਦੇ ਹੋਏ, ਯਿਸੂ ਜਾਰੀ ਰੱਖਦਾ ਹੈ: “ਇਹ ਸਭ ਕੁਝ ਮੇਰੇ ਨਾਮ ਦੇ ਕਾਰਨ ਓਹ ਤੁਹਾਡੇ ਨਾਲ ਕਰਨਗੇ ਕਿਉਂ ਜੋ ਓਹ ਉਸ [ਯਹੋਵਾਹ ਪਰਮੇਸ਼ੁਰ] ਨੂੰ ਨਹੀਂ ਜਾਣਦੇ ਹਨ ਜਿਨ ਮੈਨੂੰ ਘੱਲਿਆ।” ਯਿਸੂ ਦੇ ਚਮਤਕਾਰੀ ਕੰਮ, ਅਸਲ ਵਿਚ, ਉਸ ਨਾਲ ਵੈਰ ਰੱਖਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ, ਜਿਵੇਂ ਕਿ ਉਹ ਟਿੱਪਣੀ ਕਰਦਾ ਹੈ: “ਜੇ ਮੈਂ ਉਨ੍ਹਾਂ ਵਿੱਚ ਓਹ ਕੰਮ ਨਾ ਕਰਦਾ ਜੋ ਹੋਰ ਕਿਨੇ ਨਹੀਂ ਕੀਤੇ ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ ਪਰ ਹੁਣ ਤਾਂ ਉਨ੍ਹਾਂ ਨੇ ਮੈਨੂੰ ਅਤੇ ਨਾਲੇ ਮੇਰੇ ਪਿਤਾ ਨੂੰ ਵੇਖਿਆ ਅਤੇ ਸਾਡੇ ਨਾਲ ਵੈਰ ਵੀ ਕੀਤਾ ਹੈ।” ਇਸ ਤਰ੍ਹਾਂ, ਜਿਵੇਂ ਯਿਸੂ ਕਹਿੰਦਾ ਹੈ, ਇਹ ਸ਼ਾਸਤਰ ਬਚਨ ਪੂਰਾ ਹੋਇਆ: “ਉਨ੍ਹਾਂ ਧਿਗਾਨੇ ਮੇਰੇ ਨਾਲ ਵੈਰ ਕੀਤਾ।”
ਪਹਿਲਾਂ ਵਾਂਗ, ਯਿਸੂ ਫਿਰ ਸਹਾਇਕ, ਅਰਥਾਤ ਪਵਿੱਤਰ ਆਤਮਾ, ਜਿਹੜੀ ਪਰਮੇਸ਼ੁਰ ਦੀ ਸ਼ਕਤੀਸ਼ਾਲੀ ਕ੍ਰਿਆਸ਼ੀਲ ਸ਼ਕਤੀ ਹੈ, ਭੇਜਣ ਦਾ ਵਾਅਦਾ ਕਰਨ ਦੁਆਰਾ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ। “ਉਹ ਮੇਰੇ ਹੱਕ ਵਿੱਚ ਸਾਖੀ ਦੇਵੇਗਾ। ਅਤੇ ਤੁਸੀਂ ਵੀ ਗਵਾਹ ਹੋ।”
ਰਵਾਨਗੀ ਤੋਂ ਪਹਿਲਾਂ ਹੋਰ ਚੇਤਾਵਨੀ
ਯਿਸੂ ਅਤੇ ਰਸੂਲ ਉਪਰਲੇ ਕਮਰੇ ਵਿੱਚੋਂ ਨਿਕਲਣ ਲਈ ਤਿਆਰ ਹਨ। “ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਸੀਂ ਠੋਕਰ ਨਾ ਖਾਓ,” ਉਹ ਜਾਰੀ ਰੱਖਦਾ ਹੈ। ਫਿਰ ਉਹ ਇਹ ਗੰਭੀਰ ਚੇਤਾਵਨੀ ਦਿੰਦਾ ਹੈ: “ਓਹ ਤੁਹਾਨੂੰ ਸਮਾਜਾਂ ਵਿੱਚੋਂ ਛੇਕ ਦੇਣਗੇ ਸਗੋਂ ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ।”
ਸਪੱਸ਼ਟ ਤੌਰ ਤੇ ਰਸੂਲ ਇਸ ਚੇਤਾਵਨੀ ਦੇ ਕਾਰਨ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਭਾਵੇਂ ਕਿ ਯਿਸੂ ਨੇ ਪਹਿਲਾਂ ਕਿਹਾ ਸੀ ਕਿ ਦੁਨੀਆਂ ਉਨ੍ਹਾਂ ਨਾਲ ਵੈਰ ਕਰੇਗੀ, ਉਸ ਨੇ ਇੰਨੇ ਸਿੱਧੇ ਤੌਰ ਤੇ ਪ੍ਰਗਟ ਨਹੀਂ ਕੀਤਾ ਸੀ ਕਿ ਉਹ ਮਾਰੇ ਜਾਣਗੇ। “ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ,” ਯਿਸੂ ਵਿਆਖਿਆ ਕਰਦਾ ਹੈ, “ਕਿਉਂ ਜੋ ਮੈਂ ਤੁਹਾਡੇ ਨਾਲ ਸਾਂ।” ਫਿਰ ਵੀ, ਇਹ ਕਿੰਨਾ ਚੰਗਾ ਹੈ ਕਿ ਉਹ ਆਪਣੀ ਰਵਾਨਗੀ ਤੋਂ ਅੱਗੇ ਹੀ ਇਹ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਤਿਆਰ ਕਰ ਦਿੰਦਾ ਹੈ!
“ਪਰ ਹੁਣ,” ਯਿਸੂ ਜਾਰੀ ਰੱਖਦਾ ਹੈ, “ਮੈਂ ਉਹ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਘੱਲਿਆ ਸੀ ਅਤੇ ਤੁਹਾਡੇ ਵਿੱਚੋਂ ਕੋਈ ਮੈਥੋਂ ਨਹੀਂ ਪੁੱਛਦਾ ਭਈ ਤੂੰ ਕਿੱਥੇ ਜਾਂਦਾ ਹੈਂ?” ਉਸੇ ਸ਼ਾਮ ਦੇ ਮੁੱਢਲੇ ਹਿੱਸੇ ਵਿਚ ਉਨ੍ਹਾਂ ਨੇ ਪੁੱਛਿਆ ਸੀ ਕਿ ਉਹ ਕਿੱਥੇ ਜਾ ਰਿਹਾ ਹੈ, ਪਰ ਹੁਣ ਉਹ ਉਸ ਗੱਲ ਤੋਂ ਜੋ ਉਸ ਨੇ ਉਨ੍ਹਾਂ ਨੂੰ ਦੱਸੀ ਹੈ ਇੰਨੇ ਪਰੇਸ਼ਾਨ ਹਨ ਕਿ ਉਹ ਇਸ ਬਾਰੇ ਹੋਰ ਪੁੱਛਣ ਤੋਂ ਰਹਿ ਜਾਂਦੇ ਹਨ। ਜਿਵੇਂ ਯਿਸੂ ਕਹਿੰਦਾ ਹੈ: “ਇਸ ਕਰਕੇ ਜੋ ਮੈਂ ਤੁਹਾਨੂੰ ਏਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ।” ਰਸੂਲ ਸਿਰਫ਼ ਇਹ ਜਾਣ ਕੇ ਹੀ ਦੁਖੀ ਨਹੀਂ ਹਨ ਕਿ ਉਹ ਭਿਆਨਕ ਸਤਾਹਟ ਭੋਗਣਗੇ ਅਤੇ ਮਾਰੇ ਜਾਣਗੇ ਪਰੰਤੂ ਇਸ ਕਰਕੇ ਕਿ ਉਨ੍ਹਾਂ ਦਾ ਸੁਆਮੀ ਉਨ੍ਹਾਂ ਨੂੰ ਛੱਡ ਕੇ ਜਾ ਰਿਹਾ ਹੈ।
ਇਸ ਲਈ ਯਿਸੂ ਵਿਆਖਿਆ ਕਰਦਾ ਹੈ: “ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਘੱਲ ਦਿਆਂਗਾ।” ਇਕ ਮਾਨਵ ਦੇ ਤੌਰ ਤੇ, ਯਿਸੂ ਇਕ ਸਮੇਂ ਤੇ ਕੇਵਲ ਇਕ ਹੀ ਥਾਂ ਤੇ ਹੋ ਸਕਦਾ ਹੈ, ਪਰੰਤੂ ਜਦੋਂ ਉਹ ਸਵਰਗ ਵਿਚ ਹੋਵੇਗਾ ਤਾਂ ਉਹ ਸਹਾਇਕ, ਅਰਥਾਤ ਪਰਮੇਸ਼ੁਰ ਦੀ ਪਵਿੱਤਰ ਆਤਮਾ, ਨੂੰ ਧਰਤੀ ਉੱਤੇ ਜਿੱਥੇ ਕਿਤੇ ਉਸ ਦੇ ਚੇਲੇ ਹੋਣਗੇ ਉੱਥੇ ਭੇਜ ਸਕਦਾ ਹੈ। ਇਸ ਲਈ ਯਿਸੂ ਦਾ ਜਾਣਾ ਲਾਭਕਾਰੀ ਹੋਵੇਗਾ।
ਯਿਸੂ ਕਹਿੰਦਾ ਹੈ ਕਿ ਪਵਿੱਤਰ ਆਤਮਾ “ਜਗਤ ਨੂੰ ਪਾਪ, ਧਰਮ ਅਰ ਨਿਆਉਂ ਦੇ ਵਿਖੇ ਕਾਇਲ ਕਰੇਗਾ।” ਦੁਨੀਆਂ ਦਾ ਪਾਪ, ਅਰਥਾਤ ਪਰਮੇਸ਼ੁਰ ਦੇ ਪੁੱਤਰ ਤੇ ਨਿਹਚਾ ਰੱਖਣ ਵਿਚ ਇਸ ਦੀ ਅਸਫਲਤਾ, ਪ੍ਰਗਟ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਯਿਸੂ ਦੀ ਧਾਰਮਿਕਤਾ ਦਾ ਯਕੀਨੀ ਸਬੂਤ ਉਸ ਦਾ ਆਪਣੇ ਪਿਤਾ ਦੇ ਕੋਲ ਚੜ੍ਹਨ ਦੁਆਰਾ ਪ੍ਰਦਰਸ਼ਿਤ ਕੀਤਾ ਜਾਵੇਗਾ। ਅਤੇ ਯਿਸੂ ਦੀ ਖਰਿਆਈ ਤੋੜਨ ਵਿਚ ਸ਼ਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਦੀ ਅਸਫਲਤਾ ਯਕੀਨੀ ਸਬੂਤ ਹੈ ਕਿ ਦੁਨੀਆਂ ਦਾ ਸਰਦਾਰ ਦੋਸ਼ੀ ਠਹਿਰਾਇਆ ਗਿਆ ਹੈ।
“ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ,” ਯਿਸੂ ਜਾਰੀ ਰੱਖਦਾ ਹੈ, “ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ।” ਇਸ ਕਰਕੇ ਯਿਸੂ ਵਾਅਦਾ ਕਰਦਾ ਹੈ ਕਿ ਜਦੋਂ ਉਹ ਪਵਿੱਤਰ ਆਤਮਾ ਵਹਾਏਗਾ, ਜੋ ਕਿ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਹੈ, ਤਾਂ ਇਹ ਉਨ੍ਹਾਂ ਨੂੰ ਉਨ੍ਹਾਂ ਦੀ ਸਮਝਣ ਦੀ ਯੋਗਤਾ ਦੇ ਅਨੁਸਾਰ ਇਨ੍ਹਾਂ ਗੱਲਾਂ ਨੂੰ ਸਮਝਣ ਵਿਚ ਮਾਰਗ-ਦਰਸ਼ਨ ਕਰੇਗੀ।
ਰਸੂਲ ਖ਼ਾਸ ਤੌਰ ਤੇ ਇਹ ਸਮਝਣ ਵਿਚ ਅਸਫਲ ਹੁੰਦੇ ਹਨ ਕਿ ਯਿਸੂ ਮਰ ਜਾਵੇਗਾ ਅਤੇ ਫਿਰ ਆਪਣੇ ਪੁਨਰ-ਉਥਾਨ ਦੇ ਮਗਰੋਂ ਉਨ੍ਹਾਂ ਨੂੰ ਪ੍ਰਗਟ ਹੋਵੇਗਾ। ਇਸ ਲਈ ਉਹ ਇਕ ਦੂਜੇ ਨੂੰ ਪੁੱਛਦੇ ਹਨ: “ਇਹ ਕੀ ਹੈ ਜੋ ਉਹ ਸਾਨੂੰ ਆਖਦਾ ਹੈ ਭਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ ਅਰ ਇਹ, ਜੋ ਮੈਂ ਪਿਤਾ ਕੋਲ ਜਾਂਦਾ ਹਾਂ?”
ਯਿਸੂ ਸਮਝ ਜਾਂਦਾ ਹੈ ਕਿ ਉਹ ਉਸ ਨੂੰ ਸਵਾਲ ਕਰਨਾ ਚਾਹੁੰਦੇ ਹਨ, ਇਸ ਲਈ ਉਹ ਵਿਆਖਿਆ ਕਰਦਾ ਹੈ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ ਪਰ ਜਗਤ ਅਨੰਦ ਕਰੇਗਾ। ਤੁਸੀਂ ਉਦਾਸ ਹੋਵੋਗੇ ਪਰ ਤੁਹਾਡੀ ਉਦਾਸੀ ਅਨੰਦ ਨਾਲ ਬਦਲ ਜਾਵੇਗੀ।” ਉਸੇ ਦਿਨ ਬਾਅਦ ਵਿਚ, ਦੁਪਹਿਰ ਨੂੰ, ਜਦੋਂ ਯਿਸੂ ਮਾਰਿਆ ਜਾਂਦਾ ਹੈ, ਤਾਂ ਦੁਨਿਆਵੀ ਧਾਰਮਿਕ ਆਗੂ ਆਨੰਦ ਮਨਾਉਂਦੇ ਹਨ, ਪਰੰਤੂ ਚੇਲੇ ਸੋਗ ਕਰਦੇ ਹਨ। ਲੇਕਿਨ ਉਨ੍ਹਾਂ ਦਾ ਸੋਗ ਆਨੰਦ ਵਿਚ ਬਦਲ ਜਾਂਦਾ ਹੈ, ਜਦੋਂ ਯਿਸੂ ਪੁਨਰ-ਉਥਿਤ ਕੀਤਾ ਜਾਂਦਾ ਹੈ! ਅਤੇ ਉਨ੍ਹਾਂ ਦਾ ਆਨੰਦ ਜਾਰੀ ਰਹਿੰਦਾ ਹੈ ਜਦੋਂ ਉਹ ਉਨ੍ਹਾਂ ਉੱਤੇ ਪੰਤੇਕੁਸਤ ਦੇ ਸਮੇਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਹਾਉਣ ਦੁਆਰਾ ਉਨ੍ਹਾਂ ਨੂੰ ਆਪਣੇ ਗਵਾਹ ਹੋਣ ਦੀ ਤਾਕਤ ਦਿੰਦਾ ਹੈ!
ਰਸੂਲਾਂ ਦੀ ਸਥਿਤੀ ਦੀ ਉਸ ਔਰਤ ਨਾਲ ਤੁਲਨਾ ਕਰਦੇ ਹੋਏ, ਜਿਸ ਨੂੰ ਜਣਨ ਪੀੜਾਂ ਲੱਗੀਆਂ ਹਨ, ਯਿਸੂ ਕਹਿੰਦਾ ਹੈ: “ਜਦ ਤੀਵੀਂ ਜਣਨ ਲੱਗਦੀ ਹੈ ਤਾਂ ਉਦਾਸ ਹੁੰਦੀ ਹੈ ਇਸ ਕਾਰਨ ਜੋ ਉਹ ਦੀ ਘੜੀ ਆ ਪੁੱਜੀ ਹੈ।” ਪਰੰਤੂ ਯਿਸੂ ਟਿੱਪਣੀ ਕਰਦਾ ਹੈ ਕਿ ਉਹ ਫੇਰ ਆਪਣੀ ਪੀੜ ਨੂੰ ਚੇਤੇ ਨਹੀਂ ਕਰਦੀ ਜਦੋਂ ਉਸ ਦਾ ਬੱਚਾ ਪੈਦਾ ਹੋ ਜਾਂਦਾ ਹੈ, ਅਤੇ ਉਹ ਇਹ ਕਹਿੰਦੇ ਹੋਏ ਆਪਣੇ ਰਸੂਲਾਂ ਨੂੰ ਉਤਸ਼ਾਹ ਦਿੰਦਾ ਹੈ: “ਸੋ ਹੁਣ ਤੁਸੀਂ ਉਦਾਸ ਹੋ ਪਰ ਮੈਂ ਤੁਹਾਨੂੰ ਫੇਰ ਵੇਖਾਂਗਾ [ਜਦੋਂ ਮੈਂ ਪੁਨਰ-ਉਥਿਤ ਹੋਵਾਂਗਾ] ਅਤੇ ਤੁਹਾਡਾ ਦਿਲ ਅਨੰਦ ਹੋਵੇਗਾ ਅਰ ਤੁਹਾਡਾ ਅਨੰਦ ਤੁਹਾਥੋਂ ਕੋਈ ਨਹੀਂ ਖੋਹੇਗਾ।”
ਇਸ ਸਮੇਂ ਤਕ, ਰਸੂਲਾਂ ਨੇ ਕਦੀ ਯਿਸੂ ਦੇ ਨਾਂ ਵਿਚ ਬੇਨਤੀ ਨਹੀਂ ਕੀਤੀ ਹੈ। ਪਰੰਤੂ ਹੁਣ ਉਹ ਕਹਿੰਦਾ ਹੈ: “ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ। . . . ਕਿਉਂ ਜੋ ਪਿਤਾ ਆਪ ਹੀ ਤੁਹਾਡੇ ਨਾਲ ਹਿਤ ਕਰਦਾ ਹੈ ਇਸ ਲਈ ਜੋ ਤੁਸਾਂ ਮੇਰੇ ਨਾਲ ਹਿਤ ਕੀਤਾ ਅਤੇ ਸਤ ਮੰਨਿਆ ਹੈ ਜੋ ਮੈਂ ਪਿਤਾ ਦੀ ਵੱਲੋਂ ਆਇਆ। ਮੈਂ ਪਿਤਾ ਵਿੱਚੋਂ ਨਿੱਕਲ ਕੇ ਜਗਤ ਵਿੱਚ ਆਇਆ ਹਾਂ। ਫੇਰ ਜਗਤ ਨੂੰ ਛੱਡਦਾ ਅਤੇ ਪਿਤਾ ਦੇ ਕੋਲ ਜਾਂਦਾ ਹਾਂ।”
ਯਿਸੂ ਦੇ ਸ਼ਬਦ ਰਸੂਲਾਂ ਦਾ ਬਹੁਤ ਹੌਸਲਾ ਵਧਾਉਂਦੇ ਹਨ। “ਐਸ ਤੋਂ ਅਸੀਂ ਪਰਤੀਤ ਕਰਦੇ ਹਾਂ ਜੋ ਤੂੰ ਪਰਮੇਸ਼ੁਰ ਕੋਲੋਂ ਆਇਆ ਹੈਂ,” ਉਹ ਕਹਿੰਦੇ ਹਨ। “ਕੀ ਹੁਣ ਤੁਸੀਂ ਪਰਤੀਤ ਕਰਦੇ ਹੋ?” ਯਿਸੂ ਪੁੱਛਦਾ ਹੈ। “ਵੇਖੋ, ਸਮਾ ਆਉਂਦਾ ਹੈ ਸਗੋਂ ਆ ਪਹੁੰਚਿਆ ਹੈ ਜੋ ਤੁਸੀਂ ਸੱਭੇ ਆਪੋ ਆਪਣੇ ਥਾਈਂ ਖਿੰਡ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ।” ਭਾਵੇਂ ਕਿ ਇਹ ਨਾ ਮੰਨਣ ਯੋਗ ਜਾਪਦਾ ਹੈ, ਪਰ ਰਾਤ ਖ਼ਤਮ ਹੋਣ ਤੋਂ ਪਹਿਲਾਂ ਹੀ ਇਹ ਵਾਪਰਦਾ ਹੈ!
“ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ।” ਯਿਸੂ ਸਮਾਪਤ ਕਰਦਾ ਹੈ: “ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” ਸ਼ਤਾਨ ਅਤੇ ਉਸ ਦੀ ਦੁਨੀਆਂ ਦੁਆਰਾ ਯਿਸੂ ਦੀ ਖਰਿਆਈ ਨੂੰ ਤੋੜਨ ਦੀਆਂ ਹਰ ਕੋਸ਼ਿਸ਼ਾਂ ਦੇ ਬਾਵਜੂਦ, ਯਿਸੂ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਦੁਨੀਆਂ ਨੂੰ ਜਿੱਤ ਲਿਆ ਹੈ।
ਉਪਰਲੇ ਕਮਰੇ ਵਿਚ ਸਮਾਪਤੀ ਪ੍ਰਾਰਥਨਾ
ਆਪਣੇ ਰਸੂਲਾਂ ਲਈ ਗਹਿਰੇ ਪਿਆਰ ਤੋਂ ਪ੍ਰੇਰਿਤ ਹੋ ਕੇ, ਯਿਸੂ ਆਪਣੀ ਨਿਕਟ ਰਵਾਨਗੀ ਲਈ ਉਨ੍ਹਾਂ ਨੂੰ ਤਿਆਰ ਕਰ ਰਿਹਾ ਸੀ। ਹੁਣ, ਉਨ੍ਹਾਂ ਨੂੰ ਵਿਸਤਾਰ ਵਿਚ ਉਪਦੇਸ਼ ਅਤੇ ਹੌਸਲਾ ਦੇਣ ਤੋਂ ਬਾਅਦ, ਉਹ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਆਪਣੇ ਪਿਤਾ ਨੂੰ ਬੇਨਤੀ ਕਰਦਾ ਹੈ: “ਆਪਣੇ ਪੁੱਤ੍ਰ ਦੀ ਵਡਿਆਈ ਕਰ ਤਾਂ ਜੋ ਪੁੱਤ੍ਰ ਤੇਰੀ ਵਡਿਆਈ ਕਰੇ। ਜਿਵੇਂ ਤੈਂ ਉਹ ਨੂੰ ਸਾਰੇ ਸਰੀਰਾਂ ਉੱਤੇ ਇਖ਼ਤਿਆਰ ਬਖ਼ਸ਼ਿਆ ਭਈ ਉਹ ਉਨ੍ਹਾਂ ਸਭਨਾਂ ਨੂੰ ਜੋ ਤੈਂ ਉਹ ਨੂੰ ਦਿੱਤੇ ਹਨ ਸਦੀਪਕ ਜੀਉਣ ਦੇਵੇ।”
ਯਿਸੂ ਕਿੰਨਾ ਹੀ ਉਤੇਜਕ ਵਿਸ਼ਾ ਆਰੰਭ ਕਰਦਾ ਹੈ— ਸਦੀਪਕ ਜੀਵਨ! “ਸਾਰੇ ਸਰੀਰਾਂ ਉੱਤੇ ਇਖ਼ਤਿਆਰ” ਦਿੱਤੇ ਜਾਣ ਤੇ, ਯਿਸੂ ਸਾਰੀ ਮਰਨਾਊ ਮਾਨਵਜਾਤੀ ਨੂੰ ਆਪਣੇ ਰਿਹਾਈ-ਕੀਮਤ ਦੇ ਬਲੀਦਾਨ ਦੇ ਲਾਭ ਪ੍ਰਦਾਨ ਕਰ ਸਕਦਾ ਹੈ। ਫਿਰ ਵੀ, ਉਹ ਕੇਵਲ ਉਨ੍ਹਾਂ ਨੂੰ “ਸਦੀਪਕ ਜੀਉਣ” ਦਿੰਦਾ ਹੈ ਜਿਨ੍ਹਾਂ ਨੂੰ ਪਿਤਾ ਪ੍ਰਵਾਨ ਕਰਦਾ ਹੈ। ਸਦੀਪਕ ਜੀਵਨ ਦੇ ਇਸ ਵਿਸ਼ੇ ਨੂੰ ਵਿਕਸਿਤ ਕਰਦੇ ਹੋਏ, ਯਿਸੂ ਆਪਣੀ ਪ੍ਰਾਰਥਨਾ ਜਾਰੀ ਰੱਖਦਾ ਹੈ:
“ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” ਜੀ ਹਾਂ, ਮੁਕਤੀ ਸਾਡੇ ਵੱਲੋਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੋਨਾਂ ਦਾ ਗਿਆਨ ਲੈਣ ਉੱਤੇ ਨਿਰਭਰ ਕਰਦੀ ਹੈ। ਪਰੰਤੂ ਸਿਰਫ਼ ਦਿਮਾਗ਼ੀ ਗਿਆਨ ਨਾਲੋਂ ਹੋਰ ਵੀ ਕੁਝ ਲੋੜੀਂਦਾ ਹੈ।
ਇਕ ਵਿਅਕਤੀ ਲਈ ਉਨ੍ਹਾਂ ਨਾਲ ਇਕ ਸੂਝਵਾਨ ਮਿੱਤਰਤਾ ਵਿਕਸਿਤ ਕਰਦੇ ਹੋਏ, ਉਨ੍ਹਾਂ ਨੂੰ ਨਜ਼ਦੀਕੀ ਤੌਰ ਤੇ ਜਾਣਨ ਦੀ ਲੋੜ ਹੈ। ਇਕ ਵਿਅਕਤੀ ਨੂੰ ਉਵੇਂ ਹੀ ਮਹਿਸੂਸ ਕਰਨਾ ਚਾਹੀਦਾ ਹੈ ਜਿਵੇਂ ਉਹ ਮਾਮਲਿਆਂ ਬਾਰੇ ਮਹਿਸੂਸ ਕਰਦੇ ਹਨ ਅਤੇ ਚੀਜ਼ਾਂ ਨੂੰ ਉਨ੍ਹਾਂ ਦੀਆਂ ਅੱਖਾਂ ਦੁਆਰਾ ਦੇਖਣਾ ਚਾਹੀਦਾ ਹੈ। ਅਤੇ ਸਭ ਤੋਂ ਜ਼ਰੂਰੀ, ਇਕ ਵਿਅਕਤੀ ਨੂੰ ਦੂਜਿਆਂ ਦੇ ਨਾਲ ਵਰਤਾਊ ਵਿਚ ਉਨ੍ਹਾਂ ਦੇ ਬੇਮਿਸਾਲ ਗੁਣਾਂ ਦਾ ਅਨੁਕਰਣ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ।
ਯਿਸੂ ਅੱਗੇ ਪ੍ਰਾਰਥਨਾ ਕਰਦਾ ਹੈ: “ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰ ਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ।” ਇਸ ਤਰ੍ਹਾਂ, ਇਸ ਸਮੇਂ ਤਕ ਆਪਣੀ ਕਾਰਜ-ਨਿਯੁਕਤੀ ਨੂੰ ਪੂਰਾ ਕਰਨ ਦੇ ਬਾਅਦ ਅਤੇ ਆਪਣੀ ਭਵਿੱਖ ਦੀ ਸਫਲਤਾ ਬਾਰੇ ਭਰੋਸਾ ਰੱਖਦੇ ਹੋਏ, ਉਹ ਬੇਨਤੀ ਕਰਦਾ ਹੈ: “ਹੇ ਪਿਤਾ ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪਰਗਟ ਕਰ।” ਜੀ ਹਾਂ, ਉਹ ਹੁਣ ਪੁਨਰ-ਉਥਾਨ ਦੇ ਜ਼ਰੀਏ ਆਪਣੀ ਪਹਿਲਾਂ ਵਾਲੀ ਸਵਰਗੀ ਮਹਿਮਾ ਨੂੰ ਫਿਰ ਤੋਂ ਹਾਸਲ ਕਰਨ ਦੀ ਬੇਨਤੀ ਕਰਦਾ ਹੈ।
ਧਰਤੀ ਉੱਤੇ ਆਪਣੇ ਪ੍ਰਮੁੱਖ ਕੰਮ ਨੂੰ ਸੰਖੇਪ ਕਰਦੇ ਹੋਏ, ਯਿਸੂ ਕਹਿੰਦਾ ਹੈ: “ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ। ਓਹ ਤੇਰੇ ਸਨ ਅਤੇ ਤੈਂ ਓਹ ਮੈਨੂੰ ਦਿੱਤੇ ਅਰ ਓਹਨਾਂ ਨੇ ਤੇਰੇ ਬਚਨ ਦੀ ਪਾਲਨਾ ਕੀਤੀ ਹੈ।” ਯਿਸੂ ਨੇ ਪਰਮੇਸ਼ੁਰ ਦਾ ਨਾਂ, ਯਹੋਵਾਹ, ਆਪਣੀ ਸੇਵਕਾਈ ਵਿਚ ਇਸਤੇਮਾਲ ਕੀਤਾ ਅਤੇ ਇਸ ਦਾ ਸਹੀ ਉਚਾਰਣ ਪ੍ਰਦਰਸ਼ਿਤ ਕੀਤਾ, ਪਰੰਤੂ ਉਸ ਨੇ ਆਪਣੇ ਰਸੂਲਾਂ ਨੂੰ ਪਰਮੇਸ਼ੁਰ ਦਾ ਨਾਂ ਪ੍ਰਗਟ ਕਰਨ ਲਈ ਇਸ ਤੋਂ ਵੀ ਜ਼ਿਆਦਾ ਕੁਝ ਕੀਤਾ। ਉਸ ਨੇ ਯਹੋਵਾਹ ਬਾਰੇ, ਉਸ ਦੇ ਵਿਅਕਤਿੱਤਵ ਬਾਰੇ, ਅਤੇ ਉਸ ਦੇ ਉਦੇਸ਼ਾਂ ਬਾਰੇ ਉਨ੍ਹਾਂ ਦੇ ਗਿਆਨ ਅਤੇ ਕਦਰ ਨੂੰ ਵੀ ਵਧਾਇਆ।
ਯਹੋਵਾਹ ਨੂੰ ਆਪਣੇ ਉੱਚ ਅਧਿਕਾਰੀ ਦੇ ਤੌਰ ਤੇ ਵਡਿਆਉਂਦੇ ਹੋਏ, ਅਰਥਾਤ ਉਹ ਜਿਸ ਦੇ ਅਧੀਨ ਉਹ ਸੇਵਾ ਕਰਦਾ ਹੈ, ਯਿਸੂ ਨਿਮਰਤਾਪੂਰਵਕ ਕਬੂਲ ਕਰਦਾ ਹੈ: “ਜਿਹੜੀਆਂ ਗੱਲਾਂ ਤੈਂ ਮੈਨੂੰ ਦਿੱਤੀਆਂ ਓਹ ਮੈਂ ਓਹਨਾਂ ਨੂੰ ਦਿੱਤੀਆਂ ਹਨ ਅਤੇ ਓਹਨਾਂ ਨੇ ਮੰਨ ਲਈਆਂ ਅਤੇ ਸੱਚ ਜਾਣਿਆ ਜੋ ਮੈਂ ਤੇਰੀ ਵੱਲੋਂ ਆਇਆ ਅਤੇ ਓਹਨਾਂ ਪਰਤੀਤ ਕੀਤੀ ਜੋ ਤੈਂ ਮੈਨੂੰ ਘੱਲਿਆ।”
ਆਪਣੇ ਅਨੁਯਾਈਆਂ ਅਤੇ ਬਾਕੀ ਸਾਰੀ ਮਨੁੱਖਜਾਤੀ ਵਿਚਕਾਰ ਫ਼ਰਕ ਕਰਦੇ ਹੋਏ, ਯਿਸੂ ਅੱਗੇ ਪ੍ਰਾਰਥਨਾ ਕਰਦਾ ਹੈ: “ਮੈਂ ਜਗਤ ਦੇ ਲਈ ਨਹੀਂ ਪਰ ਓਹਨਾਂ ਲਈ ਬੇਨਤੀ ਕਰਦਾ ਹਾਂ ਜੋ ਤੈਂ ਮੈਨੂੰ ਦਿੱਤੇ ਸਨ . . . ਜਿੱਨਾ ਚਿਰ ਮੈਂ ਓਹਨਾਂ ਦੇ ਨਾਲ ਸਾਂ ਮੈਂ . . . ਓਹਨਾਂ ਦੀ ਰੱਛਿਆ ਕੀਤੀ ਅਤੇ ਮੈਂ ਓਹਨਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤ੍ਰ,” ਅਰਥਾਤ ਯਹੂਦਾ ਇਸਕਰਿਯੋਤੀ, “ਬਾਝੋਂ ਓਹਨਾਂ ਵਿੱਚੋਂ ਕਿਸੇ ਦਾ ਨਾਸ ਨਾ ਹੋਇਆ।” ਠੀਕ ਇਸੇ ਸਮੇਂ, ਯਹੂਦਾ ਯਿਸੂ ਨੂੰ ਫੜਵਾਉਣ ਲਈ ਆਪਣੀ ਨੀਚ ਮੁਹਿੰਮ ਵਿਚ ਲੱਗਿਆ ਹੋਇਆ ਹੈ। ਇਸ ਤਰ੍ਹਾਂ, ਯਹੂਦਾ ਅਣਜਾਣੇ ਵਿਚ ਸ਼ਾਸਤਰ ਬਚਨ ਨੂੰ ਪੂਰਾ ਕਰ ਰਿਹਾ ਹੈ।
“ਜਗਤ ਨੇ ਓਹਨਾਂ ਨਾਲ ਵੈਰ ਕੀਤਾ,” ਯਿਸੂ ਪ੍ਰਾਰਥਨਾ ਜਾਰੀ ਰੱਖਦਾ ਹੈ। “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ। ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” ਯਿਸੂ ਦੇ ਅਨੁਯਾਈ ਇਸ ਦੁਨੀਆਂ, ਅਰਥਾਤ ਇਹ ਸੰਗਠਿਤ ਮਾਨਵ ਸਮਾਜ ਵਿਚ ਹਨ ਜਿਸ ਉੱਤੇ ਸ਼ਤਾਨ ਦਾ ਸ਼ਾਸਨ ਹੈ, ਪਰੰਤੂ ਉਹ ਇਸ ਤੋਂ ਅਤੇ ਇਸ ਦੀ ਦੁਸ਼ਟਤਾ ਤੋਂ ਅਲੱਗ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸਦਾ ਰਹਿਣਾ ਵੀ ਚਾਹੀਦਾ ਹੈ।
“ਓਹਨਾਂ ਨੂੰ ਸਚਿਆਈ ਨਾਲ ਪਵਿੱਤ੍ਰ ਕਰ,” ਯਿਸੂ ਜਾਰੀ ਰੱਖਦਾ ਹੈ, “ਤੇਰਾ ਬਚਨ ਸਚਿਆਈ ਹੈ।” ਇੱਥੇ ਯਿਸੂ ਇਬਰਾਨੀ ਸ਼ਾਸਤਰਾਂ ਨੂੰ, ਜਿਨ੍ਹਾਂ ਤੋਂ ਉਸ ਨੇ ਲਗਾਤਾਰ ਹਵਾਲੇ ਦਿੱਤੇ, “ਸਚਿਆਈ” ਆਖਦਾ ਹੈ। ਪਰੰਤੂ ਜੋ ਕੁਝ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਅਤੇ ਮਗਰੋਂ ਉਨ੍ਹਾਂ ਨੇ ਪ੍ਰੇਰਣਾ ਦੇ ਅਧੀਨ ਜੋ ਕੁਝ ਮਸੀਹੀ ਯੂਨਾਨੀ ਸ਼ਾਸਤਰ ਦੇ ਤੌਰ ਤੇ ਲਿਖਿਆ, ਉਹ ਵੀ “ਸਚਿਆਈ” ਹੈ। ਇਹ ਸੱਚਾਈ ਇਕ ਵਿਅਕਤੀ ਨੂੰ ਪਵਿੱਤਰ ਕਰ ਸਕਦੀ ਹੈ, ਉਸ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ, ਅਤੇ ਉਸ ਨੂੰ ਦੁਨੀਆਂ ਤੋਂ ਇਕ ਭਿੰਨ ਵਿਅਕਤੀ ਬਣਾ ਸਕਦੀ ਹੈ।
ਯਿਸੂ ਹੁਣ “ਨਿਰਾ ਏਹਨਾਂ ਹੀ ਲਈ ਬੇਨਤੀ ਨਹੀਂ ਕਰਦਾ ਪਰ ਓਹਨਾਂ ਲਈ ਵੀ ਜਿਹੜੇ ਏਹਨਾਂ ਦੇ ਬਚਨ ਨਾਲ [ਉਸ] ਉੱਤੇ ਨਿਹਚਾ ਕਰਨਗੇ।” ਇਸ ਲਈ ਯਿਸੂ ਉਨ੍ਹਾਂ ਲਈ ਜਿਹੜੇ ਉਸ ਦੇ ਮਸਹ ਕੀਤੇ ਹੋਏ ਅਨੁਯਾਈ ਹੋਣਗੇ ਅਤੇ ਦੂਜੇ ਭਾਵੀ ਚੇਲਿਆਂ ਲਈ ਜਿਹੜੇ ਅਜੇ “ਇੱਕੋ ਇੱਜੜ” ਵਿਚ ਇਕੱਠੇ ਹੋਣਗੇ, ਪ੍ਰਾਰਥਨਾ ਕਰਦਾ ਹੈ। ਉਹ ਇਨ੍ਹਾਂ ਸਾਰਿਆਂ ਲਈ ਕੀ ਬੇਨਤੀ ਕਰਦਾ ਹੈ?
“ਜੋ ਓਹ ਸਭ ਇੱਕੋ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ . . . ਜੋ ਓਹ ਇੱਕੋ ਹੋਣ ਜਿਸ ਤਰਾਂ ਅਸੀਂ ਇੱਕੋ ਹਾਂ।” ਯਿਸੂ ਅਤੇ ਉਸ ਦਾ ਪਿਤਾ ਸ਼ਾਬਦਿਕ ਰੂਪ ਵਿਚ ਇਕ ਨਹੀਂ ਹਨ, ਪਰੰਤੂ ਉਹ ਸਭ ਗੱਲਾਂ ਵਿਚ ਸਹਿਮਤ ਹਨ। ਯਿਸੂ ਪ੍ਰਾਰਥਨਾ ਕਰਦਾ ਹੈ ਕਿ ਉਸ ਦੇ ਅਨੁਯਾਈ ਇਸੇ ਤਰ੍ਹਾਂ ਦੀ ਏਕਤਾ ਦਾ ਆਨੰਦ ਮਾਣਨ ਤਾਂਕਿ “ਜਗਤ ਜਾਣ ਲਵੇ ਜੋ ਤੈਂ ਮੈਨੂੰ ਘੱਲਿਆ ਅਤੇ ਓਹਨਾਂ ਨਾਲ ਪਿਆਰ ਕੀਤਾ ਜਿਵੇਂ ਤੈਂ ਮੇਰੇ ਨਾਲ ਪਿਆਰ ਕੀਤਾ।”
ਉਨ੍ਹਾਂ ਦੇ ਨਿਮਿੱਤ ਜਿਹੜੇ ਉਸ ਦੇ ਮਸਹ ਕੀਤੇ ਹੋਏ ਅਨੁਯਾਈ ਬਣਨਗੇ, ਯਿਸੂ ਹੁਣ ਆਪਣੇ ਸਵਰਗੀ ਪਿਤਾ ਨੂੰ ਬੇਨਤੀ ਕਰਦਾ ਹੈ। ਕਿਸ ਲਈ? “ਸੋ ਜਿੱਥੇ ਮੈਂ ਹਾਂ ਓਹ ਵੀ ਮੇਰੇ ਨਾਲ ਹੋਣ ਤਾਂ ਜੋ ਓਹ ਮੇਰੀ ਵਡਿਆਈ ਜੋ ਤੈਂ ਮੈਨੂੰ ਦਿੱਤੀ ਹੈ ਵੇਖਣ ਕਿਉਂਕਿ ਤੈਂ ਮੇਰੇ ਨਾਲ ਜਗਤ ਦੀ ਨੀਉਂ ਧਰਨ ਤੋਂ ਅੱਗੇ ਹੀ ਪਿਆਰ ਕੀਤਾ,” ਅਰਥਾਤ ਆਦਮ ਅਤੇ ਹਵਾਹ ਦੀ ਸੰਤਾਨ ਪੈਦਾ ਹੋਣ ਤੋਂ ਪਹਿਲਾਂ। ਉਸ ਤੋਂ ਬਹੁਤ ਹੀ ਸਮਾਂ ਪਹਿਲਾਂ, ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਪਿਆਰ ਕੀਤਾ, ਜਿਹੜਾ ਯਿਸੂ ਮਸੀਹ ਬਣਿਆ।
ਆਪਣੀ ਪ੍ਰਾਰਥਨਾ ਸਮਾਪਤ ਕਰਦੇ ਹੋਏ, ਯਿਸੂ ਫਿਰ ਜ਼ੋਰ ਦਿੰਦਾ ਹੈ: “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈਂ ਮੈਨੂੰ ਪਿਆਰ ਕੀਤਾ ਸੋਈ ਓਹਨਾਂ ਵਿੱਚ ਹੋਵੇ ਅਤੇ ਮੈਂ ਓਹਨਾਂ ਵਿੱਚ ਹੋਵਾਂ।” ਰਸੂਲਾਂ ਦੇ ਲਈ, ਪਰਮੇਸ਼ੁਰ ਦੇ ਨਾਂ ਨੂੰ ਜਾਣਨ ਵਿਚ ਪਰਮੇਸ਼ੁਰ ਦੇ ਪਿਆਰ ਨੂੰ ਨਿੱਜੀ ਤੌਰ ਤੇ ਜਾਣਨਾ ਸ਼ਾਮਲ ਸੀ। ਯੂਹੰਨਾ 14:1–17:26; 13:27, 35, 36; 10:16; ਲੂਕਾ 22:3, 4; ਕੂਚ 24:10; 1 ਰਾਜਿਆਂ 19:9-13; ਯਸਾਯਾਹ 6:1-5; ਗਲਾਤੀਆਂ 6:16; ਜ਼ਬੂਰ 35:19; 69:4; ਕਹਾਉਤਾਂ 8:22, 30.
▪ ਯਿਸੂ ਕਿੱਥੇ ਜਾ ਰਿਹਾ ਹੈ, ਅਤੇ ਉੱਥੇ ਜਾਣ ਦੇ ਰਾਹ ਬਾਰੇ ਥੋਮਾ ਨੂੰ ਕੀ ਜਵਾਬ ਮਿਲਦਾ ਹੈ?
▪ ਆਪਣੀ ਬੇਨਤੀ ਤੋਂ, ਸਪੱਸ਼ਟ ਤੌਰ ਤੇ ਫ਼ਿਲਿੱਪੁਸ ਯਿਸੂ ਤੋਂ ਕੀ ਚਾਹੁੰਦਾ ਹੈ?
▪ ਇਹ ਕਿਉਂ ਹੈ ਕਿ ਜਿਸ ਨੇ ਯਿਸੂ ਨੂੰ ਦੇਖਿਆ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ?
▪ ਯਿਸੂ ਦੇ ਅਨੁਯਾਈ ਕਿਸ ਤਰ੍ਹਾਂ ਉਸ ਨਾਲੋਂ ਵੀ ਵੱਡੇ ਕੰਮ ਕਰਨਗੇ?
▪ ਕਿਸ ਅਰਥ ਵਿਚ ਸ਼ਤਾਨ ਦਾ ਯਿਸੂ ਵਿਚ ਕੁਝ ਨਹੀਂ ਹੈ?
▪ ਯਹੋਵਾਹ ਨੇ ਕਦੋਂ ਪ੍ਰਤੀਕਾਤਮਕ ਅੰਗੂਰ ਦੀ ਬੇਲ ਨੂੰ ਲਗਾਇਆ, ਅਤੇ ਕਦੋਂ ਅਤੇ ਕਿਸ ਤਰ੍ਹਾਂ ਦੂਸਰੇ ਲੋਕ ਅੰਗੂਰ ਦੀ ਬੇਲ ਦਾ ਹਿੱਸਾ ਬਣ ਜਾਂਦੇ ਹਨ?
▪ ਆਖ਼ਰਕਾਰ, ਪ੍ਰਤੀਕਾਤਮਕ ਅੰਗੂਰ ਦੀ ਬੇਲ ਦੀਆਂ ਕਿੰਨੀਆਂ ਟਾਹਣੀਆਂ ਹੁੰਦੀਆਂ ਹਨ?
▪ ਪਰਮੇਸ਼ੁਰ ਟਾਹਣੀਆਂ ਤੋਂ ਕਿਹੜੇ ਫਲ ਦੀ ਇੱਛਾ ਕਰਦਾ ਹੈ?
▪ ਅਸੀਂ ਕਿਸ ਤਰ੍ਹਾਂ ਯਿਸੂ ਦੇ ਮਿੱਤਰ ਹੋ ਸਕਦੇ ਹਾਂ?
▪ ਦੁਨੀਆਂ ਯਿਸੂ ਦੇ ਅਨੁਯਾਈਆਂ ਨਾਲ ਕਿਉਂ ਵੈਰ ਕਰਦੀ ਹੈ?
▪ ਯਿਸੂ ਦੁਆਰਾ ਦਿੱਤੀ ਗਈ ਕਿਹੜੀ ਚੇਤਾਵਨੀ ਉਸ ਦੇ ਰਸੂਲਾਂ ਨੂੰ ਪਰੇਸ਼ਾਨ ਕਰ ਦਿੰਦੀ ਹੈ?
▪ ਯਿਸੂ ਕਿੱਥੇ ਜਾ ਰਿਹਾ ਹੈ, ਦੇ ਬਾਰੇ ਰਸੂਲ ਸਵਾਲ ਕਰਨ ਤੋਂ ਕਿਉਂ ਰਹਿ ਜਾਂਦੇ ਹਨ?
▪ ਰਸੂਲ ਖ਼ਾਸ ਤੌਰ ਤੇ ਕੀ ਸਮਝਣ ਵਿਚ ਅਸਫਲ ਹੋ ਜਾਂਦੇ ਹਨ?
▪ ਯਿਸੂ ਕਿਸ ਤਰ੍ਹਾਂ ਉਦਾਹਰਣ ਦੁਆਰਾ ਸਮਝਾਉਂਦਾ ਹੈ ਕਿ ਰਸੂਲਾਂ ਦੀ ਸਥਿਤੀ ਸੋਗ ਤੋਂ ਆਨੰਦ ਵਿਚ ਬਦਲ ਜਾਵੇਗੀ?
▪ ਰਸੂਲ ਜਲਦੀ ਹੀ ਕੁਝ ਕਰਨਗੇ, ਇਸ ਦੇ ਬਾਰੇ ਯਿਸੂ ਕੀ ਕਹਿੰਦਾ ਹੈ?
▪ ਯਿਸੂ ਦੁਨੀਆਂ ਨੂੰ ਕਿਸ ਤਰ੍ਹਾਂ ਜਿੱਤ ਲੈਂਦਾ ਹੈ?
▪ ਯਿਸੂ ਨੂੰ ਕਿਸ ਅਰਥ ਵਿਚ “ਸਾਰੇ ਸਰੀਰਾਂ ਉੱਤੇ ਇਖ਼ਤਿਆਰ” ਦਿੱਤਾ ਗਿਆ ਹੈ?
▪ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦਾ ਗਿਆਨ ਲੈਣ ਦਾ ਕੀ ਮਤਲਬ ਹੈ?
▪ ਯਿਸੂ ਕਿਸ ਤਰੀਕੇ ਨਾਲ ਪਰਮੇਸ਼ੁਰ ਦਾ ਨਾਂ ਪ੍ਰਗਟ ਕਰਦਾ ਹੈ?
▪ “ਸਚਿਆਈ” ਕੀ ਹੈ, ਅਤੇ ਇਹ ਕਿਸ ਤਰ੍ਹਾਂ ਇਕ ਮਸੀਹੀ ਨੂੰ “ਪਵਿੱਤ੍ਰ” ਕਰਦੀ ਹੈ?
▪ ਪਰਮੇਸ਼ੁਰ, ਉਸ ਦਾ ਪੁੱਤਰ, ਅਤੇ ਸਾਰੇ ਸੱਚੇ ਉਪਾਸਕ ਕਿਸ ਤਰ੍ਹਾਂ ਇਕ ਹਨ?
▪ “ਜਗਤ ਦੀ ਨੀਉਂ” ਕਦੋਂ ਧਰੀ ਗਈ ਸੀ?
-
-
ਬਾਗ਼ ਵਿਚ ਕਸ਼ਟਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 117
ਬਾਗ਼ ਵਿਚ ਕਸ਼ਟ
ਜਦੋਂ ਯਿਸੂ ਪ੍ਰਾਰਥਨਾ ਕਰਨੀ ਸਮਾਪਤ ਕਰਦਾ ਹੈ, ਤਾਂ ਉਹ ਅਤੇ ਉਸ ਦੇ 11 ਵਫ਼ਾਦਾਰ ਰਸੂਲ ਯਹੋਵਾਹ ਲਈ ਵਡਿਆਈ ਦੇ ਗੀਤ ਗਾਉਂਦੇ ਹਨ। ਫਿਰ ਉਹ ਉਪਰਲੇ ਕਮਰੇ ਤੋਂ ਉਤਰਦੇ ਹਨ, ਰਾਤ ਦੇ ਠੰਢੇ ਹਨ੍ਹੇਰੇ ਵਿਚ ਨਿਕਲ ਜਾਂਦੇ ਹਨ, ਅਤੇ ਕਿਦਰੋਨ ਘਾਟੀ ਪਾਰ ਕਰ ਕੇ ਬੈਤਅਨੀਆ ਵੱਲ ਚੱਲ ਪੈਂਦੇ ਹਨ। ਪਰੰਤੂ ਰਾਹ ਵਿਚ ਉਹ ਇਕ ਮਨ ਪਸੰਦ ਥਾਂ, ਗਥਸਮਨੀ ਦੇ ਬਾਗ਼ ਵਿਖੇ ਰੁਕਦੇ ਹਨ। ਇਹ ਜ਼ੈਤੂਨ ਪਹਾੜ ਉੱਤੇ ਜਾਂ ਨੇੜੇ ਸਥਿਤ ਹੈ। ਯਿਸੂ ਅਕਸਰ ਇੱਥੇ ਆਪਣੇ ਰਸੂਲਾਂ ਨਾਲ ਜ਼ੈਤੂਨ ਦਿਆਂ ਦਰਖ਼ਤਾਂ ਵਿਚਕਾਰ ਮਿਲਦਾ ਸੀ।
ਅੱਠਾਂ ਰਸੂਲਾਂ ਨੂੰ— ਸ਼ਾਇਦ ਬਾਗ਼ ਦੇ ਮੁੱਖ ਦੁਆਰ ਦੇ ਨੇੜੇ— ਛੱਡਦੇ ਹੋਏ, ਉਹ ਉਨ੍ਹਾਂ ਨੂੰ ਹਿਦਾਇਤ ਦਿੰਦਾ ਹੈ: “ਤੁਸੀਂ ਐਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ।” ਫਿਰ ਉਹ ਬਾਕੀ ਤਿੰਨਾਂ— ਪਤਰਸ, ਯਾਕੂਬ, ਅਤੇ ਯੂਹੰਨਾ— ਨੂੰ ਨਾਲ ਲੈ ਕੇ ਬਾਗ਼ ਵਿਚ ਹੋਰ ਅੰਦਰ ਨੂੰ ਜਾਂਦਾ ਹੈ। ਯਿਸੂ ਦੁਖੀ ਅਤੇ ਡਾਢਾ ਵਿਆਕੁਲ ਹੁੰਦਾ ਹੈ। “ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ,” ਉਹ ਉਨ੍ਹਾਂ ਨੂੰ ਦੱਸਦਾ ਹੈ। “ਤੁਸੀਂ ਐਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।”
ਥੋੜ੍ਹਾ ਅੱਗੇ ਵੱਧ ਕੇ, ਯਿਸੂ ਜ਼ਮੀਨ ਉੱਤੇ ਆਪਣੇ ਮੂੰਹ ਦੇ ਭਾਰ ਡਿੱਗ ਕੇ ਦਿਲੋਂ-ਮਨੋਂ ਪ੍ਰਾਰਥਨਾ ਕਰਦਾ ਹੈ: “ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।” ਉਸ ਦਾ ਕੀ ਮਤਲਬ ਹੈ? ਉਹ ਕਿਉਂ “ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ”? ਕੀ ਉਹ ਮਰਨ ਅਤੇ ਰਿਹਾਈ-ਕੀਮਤ ਦੇਣ ਦੇ ਆਪਣੇ ਫ਼ੈਸਲੇ ਤੋਂ ਪਿੱਛੇ ਹੱਟ ਰਿਹਾ ਹੈ?
ਨਹੀਂ, ਬਿਲਕੁਲ ਨਹੀਂ! ਯਿਸੂ ਮੌਤ ਤੋਂ ਬਚਣ ਲਈ ਬੇਨਤੀ ਨਹੀਂ ਕਰ ਰਿਹਾ ਹੈ। ਬਲੀਦਾਨ ਰੂਪੀ ਮੌਤ ਤੋਂ ਬਚਣ ਦਾ ਵਿਚਾਰ ਵੀ ਉਸ ਦੇ ਲਈ ਨਾਗਵਾਰ ਸੀ, ਜਿਸ ਦਾ ਸੁਝਾਉ ਇਕ ਵਾਰੀ ਪਤਰਸ ਨੇ ਦਿੱਤਾ ਸੀ। ਇਸ ਦੀ ਬਜਾਇ, ਉਹ ਕਸ਼ਟ ਵਿਚ ਹੈ ਕਿਉਂਕਿ ਉਹ ਡਰਦਾ ਹੈ ਕਿ ਜਿਸ ਢੰਗ ਨਾਲ ਉਹ ਜਲਦੀ ਹੀ ਮਰੇਗਾ— ਇਕ ਨੀਚ ਅਪਰਾਧੀ ਵਾਂਗ— ਇਹ ਉਸ ਦੇ ਪਿਤਾ ਦੇ ਨਾਂ ਉੱਤੇ ਨਿੰਦਿਆ ਲਿਆਵੇਗਾ। ਹੁਣ ਉਹ ਮਹਿਸੂਸ ਕਰਦਾ ਹੈ ਕਿ ਉਸ ਨੂੰ ਥੋੜ੍ਹੇ ਘੰਟਿਆਂ ਵਿਚ ਇਕ ਸਭ ਤੋਂ ਭੈੜੇ ਵਿਅਕਤੀ— ਅਰਥਾਤ ਪਰਮੇਸ਼ੁਰ ਦੇ ਕਾਫ਼ਰ— ਦੇ ਤੌਰ ਤੇ ਸੂਲੀ ਤੇ ਚੜ੍ਹਾਇਆ ਜਾਵੇਗਾ! ਇਹੀ ਗੱਲ ਉਸ ਨੂੰ ਡਾਢਾ ਵਿਆਕੁਲ ਕਰਦੀ ਹੈ।
ਕਾਫ਼ੀ ਦੇਰ ਤਕ ਪ੍ਰਾਰਥਨਾ ਕਰਨ ਤੋਂ ਬਾਅਦ, ਯਿਸੂ ਮੁੜਦਾ ਹੈ ਅਤੇ ਤਿੰਨਾਂ ਰਸੂਲਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ। ਪਤਰਸ ਨੂੰ ਸੰਬੋਧਿਤ ਕਰਦੇ ਹੋਏ, ਉਹ ਕਹਿੰਦਾ ਹੈ: “ਇਹ ਕੀ, ਤੁਹਾਥੋਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ? ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।” ਪਰੰਤੂ, ਉਨ੍ਹਾਂ ਉੱਤੇ ਆਏ ਤਣਾਉ ਅਤੇ ਰਾਤ ਦੀ ਦੇਰੀ ਨੂੰ ਸਵੀਕਾਰ ਕਰਦੇ ਹੋਏ ਉਹ ਕਹਿੰਦਾ ਹੈ: “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”
ਫਿਰ ਯਿਸੂ ਦੂਜੀ ਵਾਰੀ ਜਾਂਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਪਰਮੇਸ਼ੁਰ ਉਸ ਤੋਂ “ਇਹ ਪਿਆਲਾ,” ਅਰਥਾਤ ਉਸ ਲਈ ਪਰਮੇਸ਼ੁਰ ਦਾ ਨਿਯੁਕਤ ਹਿੱਸਾ, ਜਾਂ ਉਹ ਦੀ ਉਸ ਲਈ ਇੱਛਾ ਹਟਾ ਲਵੇ। ਜਦੋਂ ਉਹ ਮੁੜਦਾ ਹੈ, ਤਾਂ ਉਹ ਫਿਰ ਤਿੰਨਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ ਜਦੋਂ ਕਿ ਉਨ੍ਹਾਂ ਨੂੰ ਪ੍ਰਾਰਥਨਾ ਵਿਚ ਲੱਗੇ ਹੋਣਾ ਚਾਹੀਦਾ ਸੀ ਕਿ ਉਹ ਪਰਤਾਵੇ ਵਿਚ ਨਾ ਪੈਣ। ਜਦੋਂ ਯਿਸੂ ਉਨ੍ਹਾਂ ਦੇ ਨਾਲ ਗੱਲ ਕਰਦਾ ਹੈ, ਤਾਂ ਉਹ ਨਹੀਂ ਜਾਣਦੇ ਹਨ ਕਿ ਜਵਾਬ ਵਿਚ ਕੀ ਕਹੀਏ।
ਆਖ਼ਰਕਾਰ, ਯਿਸੂ ਤੀਜੀ ਵਾਰੀ ਥੋੜ੍ਹੀ ਦੂਰ ਤੇ, ਲਗਭਗ ਇਕ ਢੀਮ ਦੀ ਮਾਰ ਤੇ, ਜਾ ਕੇ ਗੋਡੇ ਟੇਕਦਾ ਹੇ ਅਤੇ ਉੱਚੀ ਆਵਾਜ਼ ਨਾਲ ਰੋਂਦੇ ਹੋਏ ਪ੍ਰਾਰਥਨਾ ਕਰਦਾ ਹੈ: “ਹੇ ਪਿਤਾ, ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ।” ਯਿਸੂ ਤੀਖਣ ਰੂਪ ਨਾਲ ਸਖ਼ਤ ਪੀੜਾਂ ਮਹਿਸੂਸ ਕਰਦਾ ਹੈ ਕਿਉਂਕਿ ਉਸ ਦੀ ਇਕ ਅਪਰਾਧੀ ਦੇ ਤੌਰ ਤੇ ਮੌਤ ਉਸ ਦੇ ਪਿਤਾ ਦੇ ਨਾਂ ਉੱਤੇ ਨਿੰਦਿਆਂ ਲਿਆਵੇਗੀ। ਕਿਉਂ, ਇਕ ਕਾਫ਼ਰ— ਅਰਥਾਤ ਜਿਹੜਾ ਪਰਮੇਸ਼ੁਰ ਨੂੰ ਫਿਟਕਾਰਦਾ ਹੈ— ਦਾ ਦੋਸ਼ ਲਗਾਏ ਜਾਣਾ, ਲਗਭਗ ਸਹਿ ਨਹੀਂ ਹੁੰਦਾ ਹੈ!
ਫਿਰ ਵੀ, ਯਿਸੂ ਅੱਗੇ ਪ੍ਰਾਰਥਨਾ ਕਰਦਾ ਹੈ: “ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈਂ।” ਯਿਸੂ ਆਗਿਆਕਾਰੀ ਨਾਲ ਆਪਣੀ ਇੱਛਾ ਨੂੰ ਪਰਮੇਸ਼ੁਰ ਦੀ ਇੱਛਾ ਦੇ ਅਧੀਨ ਕਰਦਾ ਹੈ। ਇਸ ਤੇ, ਇਕ ਦੂਤ ਸਵਰਗ ਤੋਂ ਪ੍ਰਗਟ ਹੁੰਦਾ ਹੈ ਅਤੇ ਉਸ ਨੂੰ ਹੌਸਲੇ ਵਾਲੇ ਕੁਝ ਸ਼ਬਦਾਂ ਨਾਲ ਬਲ ਦਿੰਦਾ ਹੈ। ਸੰਭਵ ਹੈ ਕਿ ਦੂਤ ਯਿਸੂ ਨੂੰ ਦੱਸਦਾ ਹੈ ਕਿ ਉਸ ਨੂੰ ਉਸ ਦੇ ਪਿਤਾ ਦੀ ਸਵੀਕ੍ਰਿਤੀ ਪ੍ਰਾਪਤ ਹੈ।
ਫਿਰ ਵੀ, ਯਿਸੂ ਦੇ ਮੋਢਿਆਂ ਉੱਤੇ ਕਿੰਨਾ ਹੀ ਭਾਰ ਹੈ! ਉਸ ਦਾ ਆਪਣਾ ਅਤੇ ਸਾਰੀ ਮਾਨਵਜਾਤੀ ਦਾ ਸਦੀਪਕ ਜੀਵਨ ਉਸ ਉੱਤੇ ਨਿਰਭਰ ਕਰਦਾ ਹੈ। ਭਾਵਾਤਮਿਕ ਤਣਾਉ ਬਹੁਤ ਜ਼ਿਆਦਾ ਹੈ। ਇਸ ਲਈ ਯਿਸੂ ਹੋਰ ਦਿਲੋਂ-ਮਨੋਂ ਪ੍ਰਾਰਥਨਾ ਕਰਦਾ ਹੈ, ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਬਣ ਕੇ ਜ਼ਮੀਨ ਤੇ ਡਿੱਗਦਾ ਹੈ। “ਭਾਵੇਂ ਕਿ ਇਹ ਵਿਰਲੇ ਹੀ ਹੋਣ ਵਾਲੀ ਘਟਨਾ ਹੈ,” ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਹੈ, “ਲਹੂ ਦਾ ਪਸੀਨਾ . . . ਬਹੁਤ ਹੀ ਭਾਵਾਤਮਿਕ ਦਸ਼ਾਵਾਂ ਵਿਚ ਆ ਸਕਦਾ ਹੈ।”
ਇਸ ਤੋਂ ਬਾਅਦ, ਯਿਸੂ ਆਪਣੇ ਰਸੂਲਾਂ ਕੋਲ ਤੀਜੀ ਵਾਰੀ ਮੁੜਦਾ ਹੈ, ਅਤੇ ਇਕ ਵਾਰੀ ਫਿਰ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ। ਉਹ ਵੱਡੇ ਸੋਗ ਦੇ ਕਾਰਨ ਥੱਕ ਗਏ ਹਨ। “ਹੁਣ ਤੁਸੀਂ ਸੁੱਤੇ ਰਹੋ ਅਤੇ ਅਰਾਮ ਕਰੋ,” ਉਹ ਉੱਚੀ ਆਵਾਜ਼ ਵਿਚ ਕਹਿੰਦਾ ਹੈ। “ਬੱਸ ਹੈ, ਘੜੀ ਆ ਢੁੱਕੀ। ਵੇਖੋ ਮਨੁੱਖ ਦਾ ਪੁੱਤ੍ਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। ਉੱਠੋ, ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।”
ਜਦੋਂ ਕਿ ਉਹ ਅਜੇ ਬੋਲ ਰਿਹਾ ਹੁੰਦਾ ਹੈ, ਯਹੂਦਾ ਇਸਕਰਿਯੋਤੀ ਇਕ ਵੱਡੀ ਭੀੜ ਦੇ ਨਾਲ ਨਜ਼ਦੀਕ ਆਉਂਦਾ ਹੈ ਜਿਨ੍ਹਾਂ ਦਿਆਂ ਹੱਥਾਂ ਵਿਚ ਮਸਾਲਾਂ ਅਤੇ ਬੱਤੀਆਂ ਅਤੇ ਹਥਿਆਰ ਹਨ। ਮੱਤੀ 26:30, 36-47; 16:21-23; ਮਰਕੁਸ 14:26, 32-43; ਲੂਕਾ 22:39-47; ਯੂਹੰਨਾ 18:1-3; ਇਬਰਾਨੀਆਂ 5:7.
▪ ਉਪਰਲੇ ਕਮਰੇ ਤੋਂ ਨਿਕਲਣ ਦੇ ਬਾਅਦ, ਯਿਸੂ ਆਪਣੇ ਰਸੂਲਾਂ ਨੂੰ ਕਿੱਥੇ ਲੈ ਕੇ ਜਾਂਦਾ ਹੈ, ਅਤੇ ਉਹ ਉੱਥੇ ਕੀ ਕਰਦਾ ਹੈ?
▪ ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਹੁੰਦਾ ਹੈ, ਤਾਂ ਰਸੂਲ ਕੀ ਕਰ ਰਹੇ ਹੁੰਦੇ ਹਨ?
▪ ਯਿਸੂ ਕਿਉਂ ਕਸ਼ਟ ਵਿਚ ਹੈ, ਅਤੇ ਉਹ ਪਰਮੇਸ਼ੁਰ ਨੂੰ ਕਿਹੜੀ ਬੇਨਤੀ ਕਰਦਾ ਹੈ?
▪ ਯਿਸੂ ਦੇ ਪਸੀਨਾ ਦਾ ਲਹੂ ਦੀਆਂ ਬੂੰਦਾਂ ਬਣਨ ਤੋਂ ਕੀ ਸੰਕੇਤ ਹੁੰਦਾ ਹੈ?
-
-
ਵਿਸ਼ਵਾਸਘਾਤ ਅਤੇ ਗਿਰਫ਼ਤਾਰਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 118
ਵਿਸ਼ਵਾਸਘਾਤ ਅਤੇ ਗਿਰਫ਼ਤਾਰ
ਅੱਧੀ ਰਾਤ ਤੋਂ ਕਾਫ਼ੀ ਸਮਾਂ ਬੀਤ ਚੁੱਕਾ ਹੁੰਦਾ ਹੈ ਜਿਉਂ ਹੀ ਯਹੂਦਾ ਸਿਪਾਹੀਆਂ, ਮੁੱਖ ਜਾਜਕਾਂ, ਫ਼ਰੀਸੀਆਂ, ਅਤੇ ਹੋਰਨਾਂ ਦੀ ਇਕ ਵੱਡੀ ਭੀੜ ਨੂੰ ਲੈ ਕੇ ਗਥਸਮਨੀ ਦੇ ਬਾਗ਼ ਵਿਚ ਆਉਂਦਾ ਹੈ। ਯਿਸੂ ਨੂੰ ਫੜਵਾਉਣ ਲਈ ਜਾਜਕ ਯਹੂਦਾ ਨੂੰ ਚਾਂਦੀ ਦੇ 30 ਸਿੱਕੇ ਦੇਣ ਲਈ ਮੰਨ ਗਏ ਹਨ।
ਪਹਿਲਾਂ, ਜਦੋਂ ਯਹੂਦਾ ਨੂੰ ਪਸਾਹ ਦੇ ਭੋਜਨ ਤੋਂ ਖ਼ਾਰਜ ਕੀਤਾ ਗਿਆ ਸੀ, ਤਾਂ ਸਪੱਸ਼ਟ ਤੌਰ ਤੇ ਉਹ ਸਿੱਧਾ ਮੁੱਖ ਜਾਜਕਾਂ ਕੋਲ ਹੀ ਗਿਆ ਸੀ। ਇਨ੍ਹਾਂ ਨੇ ਤੁਰੰਤ ਆਪਣੇ ਖ਼ੁਦ ਦੇ ਅਫ਼ਸਰਾਂ, ਨਾਲ ਹੀ ਸਿਪਾਹੀਆਂ ਦੇ ਜੱਥੇ ਨੂੰ ਇਕੱਠਾ ਕੀਤਾ। ਸ਼ਾਇਦ ਯਹੂਦਾ ਉਨ੍ਹਾਂ ਨੂੰ ਪਹਿਲਾਂ ਉੱਥੇ ਲੈ ਗਿਆ ਹੋਵੇ ਜਿੱਥੇ ਯਿਸੂ ਅਤੇ ਉਸ ਦੇ ਰਸੂਲਾਂ ਨੇ ਪਸਾਹ ਮਨਾਇਆ ਸੀ। ਇਹ ਪਤਾ ਲੱਗਣ ਤੇ ਕਿ ਉਹ ਉੱਥੋਂ ਜਾ ਚੁੱਕੇ ਹਨ, ਉਹ ਵੱਡੀ ਭੀੜ ਹਥਿਆਰਾਂ ਅਤੇ ਬੱਤੀਆਂ ਅਤੇ ਮਸਾਲਾਂ ਲਏ, ਯਹੂਦਾ ਦੇ ਮਗਰ ਯਰੂਸ਼ਲਮ ਤੋਂ ਬਾਹਰ ਨਿਕਲ ਕੇ ਕਿਦਰੋਨ ਦੀ ਘਾਟੀ ਦੇ ਪਾਰ ਜਾਂਦੀ ਹੈ।
ਜਿਉਂ-ਜਿਉਂ ਯਹੂਦਾ ਜਲੂਸ ਨੂੰ ਜ਼ੈਤੂਨ ਦੇ ਪਹਾੜ ਉੱਤੇ ਲੈ ਜਾਂਦਾ ਹੈ, ਉਹ ਨਿਸ਼ਚਿਤ ਹੈ ਕਿ ਉਹ ਜਾਣਦਾ ਹੈ ਕਿ ਯਿਸੂ ਕਿੱਥੇ ਮਿਲੇਗਾ। ਪਿਛਲੇ ਹਫ਼ਤੇ ਦੇ ਦੌਰਾਨ, ਜਦੋਂ ਯਿਸੂ ਅਤੇ ਉਸ ਦੇ ਰਸੂਲ ਬੈਤਅਨੀਆ ਅਤੇ ਯਰੂਸ਼ਲਮ ਦਰਮਿਆਨ ਸਫਰ ਕਰਦੇ ਸਨ, ਉਹ ਅਕਸਰ ਆਰਾਮ ਕਰਨ ਅਤੇ ਗੱਲ-ਬਾਤ ਕਰਨ ਲਈ ਗਥਸਮਨੀ ਦੇ ਬਾਗ਼ ਵਿਚ ਰੁਕਦੇ ਸਨ। ਪਰੰਤੂ ਹੁਣ, ਜਦੋਂ ਕਿ ਯਿਸੂ ਸ਼ਾਇਦ ਜ਼ੈਤੂਨ ਦਿਆਂ ਦਰਖ਼ਤਾਂ ਦੇ ਹੇਠਾਂ ਹਨੇਰੇ ਵਿਚ ਗੁਪਤ ਹੈ, ਤਾਂ ਸਿਪਾਹੀ ਕਿਸ ਤਰ੍ਹਾਂ ਉਸ ਨੂੰ ਪਛਾਣਨਗੇ? ਸ਼ਾਇਦ ਉਨ੍ਹਾਂ ਨੇ ਉਸ ਨੂੰ ਪਹਿਲਾਂ ਕਦੀ ਨਾ ਦੇਖਿਆ ਹੋਵੇ। ਇਸ ਕਰਕੇ ਯਹੂਦਾ ਇਹ ਕਹਿੰਦੇ ਹੋਏ ਇਕ ਨਿਸ਼ਾਨ ਦਿੰਦਾ ਹੈ: “ਜਿਹ ਨੂੰ ਮੈਂ ਚੁੰਮਾਂ ਉਹੋ ਹੈ। ਉਸ ਨੂੰ ਫੜ ਕੇ ਤਕੜਾਈ ਨਾਲ ਲੈ ਜਾਣਾ!”
ਯਹੂਦਾ ਵੱਡੀ ਭੀੜ ਨੂੰ ਬਾਗ਼ ਅੰਦਰ ਲੈ ਆਉਂਦਾ ਹੈ, ਅਤੇ ਯਿਸੂ ਨੂੰ ਉਸ ਦੇ ਰਸੂਲਾਂ ਨਾਲ ਦੇਖ ਕੇ ਸਿੱਧਾ ਉਸ ਕੋਲ ਜਾਂਦਾ ਹੈ। “ਸੁਆਮੀ ਜੀ ਅਦੇਸ!” ਉਹ ਕਹਿੰਦਾ ਹੈ ਅਤੇ ਉਸ ਨੂੰ ਬਹੁਤ ਹੀ ਕੋਮਲਤਾ ਨਾਲ ਚੁੰਮਦਾ ਹੈ।
“ਬੇਲੀਆ, ਕਿਵੇਂ ਆਇਆ?” ਯਿਸੂ ਪਰਤਵਾਂ ਜਵਾਬ ਦਿੰਦਾ ਹੈ। ਫਿਰ, ਆਪਣੇ ਹੀ ਸਵਾਲ ਦਾ ਜਵਾਬ ਦਿੰਦੇ ਹੋਏ ਉਹ ਕਹਿੰਦਾ ਹੈ: “ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤ੍ਰ ਨੂੰ ਚੁੰਮੇ ਨਾਲ ਫੜਵਾਉਂਦਾ ਹੈਂ?” ਪਰੰਤੂ ਹੁਣ ਉਸ ਦਾ ਵਿਸ਼ਵਾਸਘਾਤ ਕਰਨ ਵਾਲੇ ਦੇ ਬਾਰੇ ਬਹੁਤ ਹੋ ਚੁੱਕਿਆ! ਯਿਸੂ ਬਲਦੀਆਂ ਹੋਈਆਂ ਮਸਾਲਾਂ ਅਤੇ ਬੱਤੀਆਂ ਦੀ ਰੋਸ਼ਨੀ ਵਿਚ ਅੱਗੇ ਕਦਮ ਵਧਾ ਕੇ ਪੁੱਛਦਾ ਹੈ: “ਤੁਸੀਂ ਕਿਹਨੂੰ ਭਾਲਦੇ ਹੋ?”
“ਯਿਸੂ ਨਾਸਰੀ ਨੂੰ,” ਜਵਾਬ ਆਉਂਦਾ ਹੈ।
“ਉਹ ਮੈਂ ਹੀ ਹਾਂ,” ਯਿਸੂ ਜਵਾਬ ਦਿੰਦਾ ਹੈ, ਜਿਉਂ ਹੀ ਉਹ ਉਨ੍ਹਾਂ ਸਾਰਿਆਂ ਦੇ ਅੱਗੇ ਦਲੇਰੀ ਨਾਲ ਖੜ੍ਹਾ ਰਹਿੰਦਾ ਹੈ। ਉਸ ਦੀ ਦਲੇਰੀ ਤੋਂ ਹੈਰਾਨ ਹੋ ਕੇ ਅਤੇ ਨਾ ਜਾਣਦੇ ਹੋਏ ਕਿ ਕੀ ਹੋਵੇਗਾ, ਉਹ ਆਦਮੀ ਪਿੱਛੇ ਹਟ ਕੇ ਜ਼ਮੀਨ ਤੇ ਡਿੱਗ ਪੈਂਦੇ ਹਨ।
“ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ,” ਯਿਸੂ ਬੜੀ ਸ਼ਾਂਤੀ ਨਾਲ ਗੱਲ ਜਾਰੀ ਰੱਖਦਾ ਹੈ। “ਸੋ ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਏਹਨਾਂ ਨੂੰ ਜਾਣ ਦਿਓ।” ਥੋੜ੍ਹੀ ਦੇਰ ਪਹਿਲਾਂ ਉਪਰਲੇ ਕਮਰੇ ਵਿਚ, ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ ਸੀ ਕਿ ਉਸ ਨੇ ਆਪਣੇ ਵਫ਼ਾਦਾਰ ਰਸੂਲਾਂ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ “ਨਾਸ ਦੇ ਪੁੱਤ੍ਰ ਬਾਝੋਂ” ਕੋਈ ਵੀ ਨਾਸ਼ ਨਹੀਂ ਹੋਇਆ ਹੈ। ਇਸ ਲਈ ਕਿ ਉਸ ਦੇ ਸ਼ਬਦ ਪੂਰੇ ਹੋਣ, ਉਹ ਕਹਿੰਦਾ ਹੈ ਕਿ ਉਸ ਦੇ ਅਨੁਯਾਈਆਂ ਨੂੰ ਜਾਣ ਦਿੱਤਾ ਜਾਵੇ।
ਜਿਉਂ ਹੀ ਸਿਪਾਹੀ ਆਪਣੀ ਸੁਰਤ ਸੰਭਾਲਦੇ ਹੋਏ ਖੜ੍ਹੇ ਹੁੰਦੇ ਹਨ, ਅਤੇ ਯਿਸੂ ਨੂੰ ਬੰਨ੍ਹਣਾ ਸ਼ੁਰੂ ਕਰ ਦਿੰਦੇ ਹਨ, ਤਾਂ ਰਸੂਲ ਜਾਣ ਜਾਂਦੇ ਹਨ ਕਿ ਕੀ ਹੋਣ ਵਾਲਾ ਹੈ। “ਪ੍ਰਭੁ ਜੀ ਅਸੀਂ ਤਲਵਾਰ ਚਲਾਈਏ?” ਉਹ ਪੁੱਛਦੇ ਹਨ। ਯਿਸੂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਪਤਰਸ, ਰਸੂਲਾਂ ਦੁਆਰਾ ਲਿਆਂਦੀਆਂ ਦੋ ਤਲਵਾਰਾਂ ਵਿੱਚੋਂ ਇਕ ਕੱਢ ਕੇ ਪਰਧਾਨ ਜਾਜਕ ਦੇ ਇਕ ਦਾਸ, ਮਲਖੁਸ ਤੇ ਹਮਲਾ ਕਰਦਾ ਹੈ। ਪਤਰਸ ਦਾ ਹਮਲਾ ਦਾਸ ਦੇ ਸਿਰ ਤੋਂ ਚੁੱਕ ਜਾਂਦਾ ਹੈ ਪਰੰਤੂ ਉਸ ਦਾ ਸੱਜਾ ਕੰਨ ਕੱਟ ਸੁੱਟਦਾ ਹੈ।
“ਐਥੋਂ ਤੀਕੁਰ ਛੱਡ ਦਿਓ,” ਯਿਸੂ ਵਿਚ ਦਖ਼ਲ ਦਿੰਦੇ ਹੋਏ ਕਹਿੰਦਾ ਹੈ। ਮਲਖੁਸ ਦੇ ਕੰਨ ਨੂੰ ਛੋਂਹਦੇ ਹੋਏ, ਉਹ ਜਖ਼ਮ ਨੂੰ ਚੰਗਾ ਕਰ ਦਿੰਦਾ ਹੈ। ਫਿਰ ਉਹ ਇਕ ਮਹਤੱਵਪੂਰਣ ਸਬਕ ਸਿਖਾਉਂਦੇ ਹੋਏ ਪਤਰਸ ਨੂੰ ਹੁਕਮ ਦਿੰਦਾ ਹੈ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ। ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ?”
ਯਿਸੂ ਗਿਰਫ਼ਤਾਰ ਹੋਣ ਲਈ ਰਜ਼ਾਮੰਦ ਹੈ ਕਿਉਂਕਿ ਉਹ ਵਿਆਖਿਆ ਕਰਦਾ ਹੈ: “ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?” ਅਤੇ ਉਹ ਅੱਗੇ ਕਹਿੰਦਾ ਹੈ: “ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਪੀਆਂ?” ਉਹ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨਾਲ ਪੂਰੀ ਤਰ੍ਹਾਂ ਸਹਿਮਤ ਹੈ!
ਫਿਰ ਯਿਸੂ ਭੀੜ ਨੂੰ ਸੰਬੋਧਿਤ ਕਰਦਾ ਹੈ। “ਤਲਵਾਰਾਂ ਅਤੇ ਡਾਂਗਾਂ ਫੜੀ ਕੀ ਤੁਸੀਂ ਮੈਨੂੰ ਡਾਕੂ ਵਾਂਙੁ ਫੜਨ ਨੂੰ ਨਿੱਕਲੇ ਹੋ?” ਉਹ ਪੁੱਛਦਾ ਹੈ। “ਮੈਂ ਰੋਜ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸਾਂ ਅਤੇ ਤੁਸਾਂ ਮੈਨੂੰ ਨਾ ਫੜਿਆ। ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।”
ਇਸ ਤੇ ਸਿਪਾਹੀ ਦੇ ਜੱਥੇ ਅਤੇ ਸੈਨਾਪਤੀ ਅਤੇ ਯਹੂਦੀਆਂ ਦੇ ਅਫ਼ਸਰਾਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਦਿੱਤਾ। ਇਹ ਦੇਖ ਕੇ, ਰਸੂਲ ਯਿਸੂ ਨੂੰ ਛੱਡ ਕੇ ਦੌੜ ਜਾਂਦੇ ਹਨ। ਪਰੰਤੂ, ਇਕ ਜਵਾਨ ਆਦਮੀ— ਸ਼ਾਇਦ ਇਹ ਚੇਲਾ ਮਰਕੁਸ ਹੈ— ਭੀੜ ਵਿਚ ਹੀ ਰਹਿੰਦਾ ਹੈ। ਸ਼ਾਇਦ ਉਹ ਉਸ ਘਰ ਵਿਚ ਸੀ ਜਿੱਥੇ ਯਿਸੂ ਨੇ ਪਸਾਹ ਮਨਾਇਆ ਸੀ ਅਤੇ ਬਾਅਦ ਵਿਚ ਉੱਥੋਂ ਉਹ ਭੀੜ ਦੇ ਪਿੱਛੇ-ਪਿੱਛੇ ਆਇਆ ਸੀ। ਲੇਕਿਨ, ਹੁਣ, ਉਹ ਪਛਾਣਿਆ ਜਾਂਦਾ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰੰਤੂ ਉਹ ਆਪਣਾ ਬਰੀਕ ਕੱਪੜੇ ਦਾ ਬਸਤਰ ਪਿੱਛੇ ਛੱਡ ਕੇ ਦੌੜ ਜਾਂਦਾ ਹੈ। ਮੱਤੀ 26:47-56; ਮਰਕੁਸ 14:43-52; ਲੂਕਾ 22:47-53; ਯੂਹੰਨਾ 17:12; 18:3-12.
▪ ਯਹੂਦਾ ਕਿਉਂ ਨਿਸ਼ਚਿਤ ਹੈ ਕਿ ਉਹ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ ਲਭ ਲਵੇਗਾ?
▪ ਯਿਸੂ ਕਿਸ ਤਰ੍ਹਾਂ ਆਪਣੇ ਰਸੂਲਾਂ ਲਈ ਚਿੰਤਾ ਪ੍ਰਗਟ ਕਰਦਾ ਹੈ?
▪ ਯਿਸੂ ਦੀ ਸੁਰੱਖਿਆ ਵਿਚ ਪਤਰਸ ਕੀ ਕਦਮ ਚੁੱਕਦਾ ਹੈ, ਪਰੰਤੂ ਇਸ ਬਾਰੇ ਯਿਸੂ ਪਤਰਸ ਨੂੰ ਕੀ ਕਹਿੰਦਾ ਹੈ?
▪ ਯਿਸੂ ਕਿਸ ਤਰ੍ਹਾਂ ਜ਼ਾਹਰ ਕਰਦਾ ਹੈ ਕਿ ਉਹ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨਾਲ ਪੂਰੀ ਤਰ੍ਹਾਂ ਸਹਿਮਤ ਹੈ?
▪ ਜਦੋਂ ਰਸੂਲ ਯਿਸੂ ਨੂੰ ਛੱਡ ਜਾਂਦੇ ਹਨ, ਤਾਂ ਕੌਣ ਪਿੱਛੇ ਰਹਿੰਦਾ ਹੈ, ਅਤੇ ਉਸ ਦਾ ਕੀ ਹੁੰਦਾ ਹੈ?
-
-
ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 119
ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲ
ਯਿਸੂ, ਇਕ ,ਆਮ ਅਪਰਾਧੀ ਵਾਂਗ ਬੰਨ੍ਹਿਆਂ ਹੋਇਆਂ, ਪ੍ਰਭਾਵਸ਼ਾਲੀ ਸਾਬਕਾ ਪਰਧਾਨ ਜਾਜਕ, ਅੰਨਾਸ ਕੋਲ ਲਿਜਾਇਆ ਜਾਂਦਾ ਹੈ। ਅੰਨਾਸ ਉਦੋਂ ਪਰਧਾਨ ਜਾਜਕ ਸੀ ਜਦੋਂ ਯਿਸੂ ਨੇ 12 ਵਰ੍ਹਿਆਂ ਦੀ ਉਮਰ ਵਿਚ ਹੈਕਲ ਵਿਖੇ ਰਾਬਿਨੀ ਗੁਰੂਆਂ ਨੂੰ ਹੈਰਾਨ ਕੀਤਾ ਸੀ। ਮਗਰੋਂ ਅੰਨਾਸ ਦੇ ਕਈ ਪੁੱਤਰਾਂ ਨੇ ਪਰਧਾਨ ਜਾਜਕ ਵਜੋਂ ਸੇਵਾ ਕੀਤੀ, ਅਤੇ ਹੁਣ ਉਸ ਦਾ ਜੁਆਈ ਕਯਾਫ਼ਾ ਇਸ ਪਦਵੀ ਤੇ ਹੈ।
ਯਿਸੂ ਨੂੰ ਪਹਿਲਾਂ ਅੰਨਾਸ ਦੇ ਘਰ ਲਿਜਾਇਆ ਜਾਂਦਾ ਹੈ, ਸ਼ਾਇਦ ਇਸ ਲਈ ਕਿਉਂਕਿ ਉਹ ਮੁੱਖ ਜਾਜਕ ਯਹੂਦੀ ਧਾਰਮਿਕ ਜੀਵਨ ਵਿਚ ਲੰਬੇ ਸਮੇਂ ਤੋਂ ਉੱਘਾ ਰਿਹਾ ਹੈ। ਅੰਨਾਸ ਨੂੰ ਮਿਲਣ ਲਈ ਰੁਕਣ ਨਾਲ ਪਰਧਾਨ ਜਾਜਕ ਕਯਾਫ਼ਾ ਨੂੰ ਮਹਾਸਭਾ, ਅਰਥਾਤ 71-ਸਦੱਸਾਂ ਦੀ ਯਹੂਦੀ ਉੱਚ ਅਦਾਲਤ, ਅਤੇ ਨਾਲ ਹੀ ਝੂਠੇ ਗਵਾਹ ਇਕੱਠੇ ਕਰਨ ਦਾ ਸਮਾਂ ਮਿਲ ਜਾਂਦਾ ਹੈ।
ਹੁਣ ਮੁੱਖ ਜਾਜਕ ਅੰਨਾਸ ਯਿਸੂ ਨੂੰ ਉਸ ਦੇ ਚੇਲਿਆਂ ਅਤੇ ਉਸ ਦੀ ਸਿੱਖਿਆ ਬਾਰੇ ਸਵਾਲ ਕਰਦਾ ਹੈ। ਲੇਕਿਨ, ਜਵਾਬ ਵਿਚ ਯਿਸੂ ਕਹਿੰਦਾ ਹੈ: “ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ। ਤੂੰ ਮੈਥੋਂ ਕਿਉਂ ਪੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਪੁੱਛ ਲੈ ਜੋ ਮੈਂ ਉਨ੍ਹਾਂ ਨੂੰ ਕੀ ਆਖਿਆ। ਵੇਖੋ ਮੈਂ ਜੋ ਕੁਝ ਆਖਿਆ ਸੋ ਓਹ ਜਾਣਦੇ ਹਨ।”
ਇਸ ਤੇ, ਕੋਲ ਖੜ੍ਹੇ ਇਕ ਅਫ਼ਸਰ ਨੇ ਇਹ ਕਹਿੰਦੇ ਹੋਏ ਯਿਸੂ ਦੇ ਮੂੰਹ ਤੇ ਚਪੇੜ ਮਾਰੀ: “ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈਂ?”
“ਜੇ ਮੈਂ ਬੁਰਾ ਕਿਹਾ,” ਯਿਸੂ ਜਵਾਬ ਦਿੰਦਾ ਹੈ, “ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈਂ?” ਇਸ ਵਿਚਾਰ-ਵਟਾਂਦਰੇ ਮਗਰੋਂ, ਅੰਨਾਸ ਬੰਨ੍ਹੇ ਹੋਏ ਯਿਸੂ ਨੂੰ ਕਯਾਫ਼ਾ ਕੋਲ ਭੇਜ ਦਿੰਦਾ ਹੈ।
ਇੰਨੇ ਨੂੰ ਮੁੱਖ ਜਾਜਕ ਅਤੇ ਬਜ਼ੁਰਗ ਅਤੇ ਗ੍ਰੰਥੀ, ਜੀ ਹਾਂ, ਸਾਰੀ ਮਹਾਸਭਾ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਸਪੱਸ਼ਟ ਤੌਰ ਤੇ ਉਨ੍ਹਾਂ ਦੇ ਮਿਲਣ ਦੀ ਥਾਂ ਕਯਾਫ਼ਾ ਦਾ ਘਰ ਹੈ। ਪਸਾਹ ਦੀ ਰਾਤ ਨੂੰ ਅਜਿਹਾ ਮੁਕੱਦਮਾ ਚਲਾਉਣਾ ਸਪੱਸ਼ਟ ਤੌਰ ਤੇ ਯਹੂਦੀ ਨਿਯਮ ਦੇ ਵਿਰੁੱਧ ਹੈ। ਪਰੰਤੂ ਇਹ ਧਾਰਮਿਕ ਆਗੂਆਂ ਨੂੰ ਉਨ੍ਹਾਂ ਦੇ ਦੁਸ਼ਟ ਮਕਸਦ ਤੋਂ ਨਹੀਂ ਰੋਕਦਾ ਹੈ।
ਕਈ ਹਫ਼ਤੇ ਪਹਿਲਾਂ, ਜਦੋਂ ਯਿਸੂ ਨੇ ਲਾਜ਼ਰ ਨੂੰ ਪੁਨਰ-ਉਥਿਤ ਕੀਤਾ ਸੀ, ਉਦੋਂ ਹੀ ਮਹਾਸਭਾ ਆਪੋ ਵਿਚ ਧਾਰਨ ਕਰ ਚੁੱਕੀ ਸੀ ਕਿ ਉਸ ਨੂੰ ਜ਼ਰੂਰ ਮਰਨਾ ਹੈ। ਅਤੇ ਸਿਰਫ਼ ਦੋ ਦਿਨ ਪਹਿਲਾਂ ਹੀ, ਬੁੱਧਵਾਰ ਨੂੰ, ਧਾਰਮਿਕ ਅਧਿਕਾਰੀਆਂ ਨੇ ਇਕੱਠਿਆਂ ਮਿਲ ਕੇ ਯਿਸੂ ਨੂੰ ਚਲਾਕ ਜੁਗਤ ਨਾਲ ਫੜ ਕੇ ਮਾਰਨ ਦੀ ਸਲਾਹ ਕੀਤੀ ਸੀ। ਕਲਪਨਾ ਕਰੋ, ਉਸ ਨੂੰ ਅਸਲ ਵਿਚ ਉਸ ਦੇ ਮੁਕੱਦਮੇ ਤੋਂ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਿਆ ਸੀ!
ਹੁਣ ਉਨ੍ਹਾਂ ਗਵਾਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਝੂਠੇ ਸਬੂਤ ਪੇਸ਼ ਕਰਨਗੇ ਤਾਂ ਜੋ ਯਿਸੂ ਵਿਰੁੱਧ ਇਕ ਮੁਕੱਦਮਾ ਖੜ੍ਹਾ ਕੀਤਾ ਜਾ ਸਕੇ। ਲੇਕਿਨ, ਅਜਿਹੇ ਕੋਈ ਗਵਾਹ ਨਾ ਮਿਲ ਸਕੇ ਜਿਹੜੇ ਆਪਣੀ ਸਾਖੀ ਵਿਚ ਸਹਿਮਤ ਹਨ। ਆਖ਼ਰਕਾਰ, ਦੋ ਵਿਅਕਤੀ ਅੱਗੇ ਆ ਕੇ ਦਾਅਵਾ ਕਰਦੇ ਹਨ: “ਅਸਾਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਰ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨਾ ਹੱਥ ਲਾਏ ਬਣਾਵਾਂਗਾ।”
“ਕੀ ਤੂੰ ਕੁਝ ਜਵਾਬ ਨਹੀਂ ਦਿੰਦਾ?” ਕਯਾਫ਼ਾ ਪੁੱਛਦਾ ਹੈ। “ਏਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?” ਪਰੰਤੂ ਯਿਸੂ ਚੁੱਪ ਰਹਿੰਦਾ ਹੈ। ਮਹਾਸਭਾ ਲਈ ਇਹ ਸ਼ਰਮਿੰਦਗੀ ਦੀ ਗੱਲ ਸੀ ਕਿ ਇਸ ਝੂਠੇ ਦੋਸ਼ ਉੱਤੇ ਵੀ ਗਵਾਹ ਆਪਣੀਆਂ ਕਹਾਣੀਆਂ ਵਿਚ ਸਹਿਮਤੀ ਨਹੀਂ ਰੱਖ ਸਕੇ। ਇਸ ਲਈ ਪਰਧਾਨ ਜਾਜਕ ਇਕ ਵੱਖਰੀ ਜੁਗਤ ਇਸਤੇਮਾਲ ਕਰਦਾ ਹੈ।
ਕਯਾਫ਼ਾ ਜਾਣਦਾ ਹੈ ਕਿ ਯਹੂਦੀ ਕਿੰਨੇ ਭਾਵੁਕ ਹੁੰਦੇ ਹਨ ਜਦੋਂ ਕੋਈ ਪਰਮੇਸ਼ੁਰ ਦਾ ਅਸਲੀ ਪੁੱਤਰ ਹੋਣ ਦਾ ਦਾਅਵਾ ਕਰਦਾ ਹੈ। ਪਹਿਲਿਆਂ ਦੋ ਮੌਕਿਆਂ ਤੇ, ਉਨ੍ਹਾਂ ਨੇ ਬਿਨਾਂ ਵਿਚਾਰੇ ਹੀ ਯਿਸੂ ਤੇ ਮੌਤ ਦੇ ਲਾਇਕ ਕਾਫ਼ਰ ਦਾ ਇਲਜ਼ਾਮ ਲਾਇਆ ਸੀ, ਅਤੇ ਇਕ ਵਾਰੀ ਤਾਂ ਗਲਤੀ ਨਾਲ ਇਹ ਵੀ ਮੰਨ ਲਿਆ ਕਿ ਉਹ ਪਰਮੇਸ਼ੁਰ ਦੇ ਤੁਲ ਹੋਣ ਦਾ ਦਾਅਵਾ ਕਰ ਰਿਹਾ ਸੀ। ਹੁਣ ਕਯਾਫ਼ਾ ਚਲਾਕੀ ਨਾਲ ਮੰਗ ਕਰਦਾ ਹੈ: “ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਾਨੂੰ ਦੱਸ।”
ਯਹੂਦੀ ਜੋ ਮਰਜ਼ੀ ਸੋਚਣ, ਪਰ ਯਿਸੂ ਅਸਲ ਵਿਚ ਪਰਮੇਸ਼ੁਰ ਦਾ ਪੁੱਤਰ ਹੈ। ਅਤੇ ਚੁੱਪ ਰਹਿਣਾ ਉਸ ਦਾ ਮਸੀਹ ਹੋਣ ਤੋਂ ਇਨਕਾਰ ਕਰਨਾ ਸਮਝਿਆ ਜਾ ਸਕਦਾ ਹੈ। ਇਸ ਲਈ ਯਿਸੂ ਦਲੇਰੀ ਨਾਲ ਜਵਾਬ ਦਿੰਦਾ ਹੈ: “ਮੈਂ ਹਾਂ ਅਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ।”
ਇਸ ਤੇ ਕਯਾਫ਼ਾ, ਇਕ ਨਾਟਕੀ ਪ੍ਰਦਰਸ਼ਨ ਵਿਚ, ਆਪਣੇ ਕੱਪੜੇ ਪਾੜ ਕੇ ਚਿਲਾਉਂਦਾ ਹੈ: “ਏਸ ਕੁਫ਼ਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਕੁਫ਼ਰ ਸੁਣਿਆ। ਤੁਹਾਡੀ ਕੀ ਸਲਾਹ ਹੈ?”
“ਇਹ ਮਾਰੇ ਜਾਣ ਦੇ ਜੋਗ ਹੈ,” ਮਹਾਸਭਾ ਐਲਾਨ ਕਰਦੀ ਹੈ। ਫਿਰ ਉਹ ਉਸ ਦਾ ਠੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ, ਅਤੇ ਉਸ ਦੇ ਵਿਰੁੱਧ ਕੁਫ਼ਰ ਵਿਚ ਬਹੁਤ ਕੁਝ ਬੋਲਦੇ ਹਨ। ਉਹ ਉਸ ਦੇ ਮੂੰਹ ਤੇ ਚਪੇੜਾਂ ਮਾਰਦੇ ਹਨ ਅਤੇ ਥੁੱਕਦੇ ਹਨ। ਦੂਜੇ ਉਸ ਦੇ ਮੂੰਹ ਨੂੰ ਢੱਕ ਕੇ ਮੁੱਕੇ ਮਾਰਦੇ ਹਨ ਅਤੇ ਤਾਅਨੇ ਮਾਰਦੇ ਹੋਏ ਕਹਿੰਦੇ ਹਨ: “ਹੇ ਮਸੀਹ, ਸਾਨੂੰ ਅਗੰਮ ਗਿਆਨ ਨਾਲ ਦੱਸ, ਤੈਨੂੰ ਕਿਹ ਨੇ ਮਾਰਿਆ?” ਇਹ ਅਪਮਾਨਜਨਕ ਅਤੇ ਗ਼ੈਰ-ਕਾਨੂੰਨੀ ਵਰਤਾਊ ਰਾਤ ਦੇ ਸਮੇਂ ਦੇ ਮੁਕੱਦਮੇ ਦੇ ਦੌਰਾਨ ਵਾਪਰਦਾ ਹੈ। ਮੱਤੀ 26:57-68; 26:3, 4; ਮਰਕੁਸ 14:53-65; ਲੂਕਾ 22:54, 63-65; ਯੂਹੰਨਾ 18:13-24; 11:45-53; 10:31-39; 5:16-18.
▪ ਯਿਸੂ ਪਹਿਲਾਂ ਕਿੱਥੇ ਲਿਜਾਇਆ ਜਾਂਦਾ ਹੈ, ਅਤੇ ਉੱਥੇ ਉਸ ਦਾ ਕੀ ਹੁੰਦਾ ਹੈ?
▪ ਫਿਰ ਯਿਸੂ ਕਿੱਥੇ ਲਿਜਾਇਆ ਜਾਂਦਾ ਹੈ, ਅਤੇ ਕਿਸ ਮਕਸਦ ਲਈ?
▪ ਕਯਾਫ਼ਾ ਕਿਸ ਤਰ੍ਹਾਂ ਮਹਾਸਭਾ ਤੋਂ ਇਹ ਐਲਾਨ ਕਰਵਾ ਸਕਿਆ ਕਿ ਯਿਸੂ ਮੌਤ ਦੇ ਯੋਗ ਹੈ?
▪ ਮੁਕੱਦਮੇ ਦੇ ਦੌਰਾਨ ਕਿਹੜਾ ਅਪਮਾਨਜਨਕ ਅਤੇ ਗ਼ੈਰ-ਕਾਨੂੰਨੀ ਵਰਤਾਊ ਕੀਤਾ ਜਾਂਦਾ ਹੈ?
-
-
ਵਿਹੜੇ ਵਿਚ ਇਨਕਾਰਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 120
ਵਿਹੜੇ ਵਿਚ ਇਨਕਾਰ
ਡਰ ਦੇ ਮਾਰੇ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ ਛੱਡ ਕੇ ਬਾਕੀ ਰਸੂਲਾਂ ਨਾਲ ਦੌੜ ਜਾਣ ਤੋਂ ਬਾਅਦ, ਪਤਰਸ ਅਤੇ ਯੂਹੰਨਾ ਰਸਤੇ ਵਿਚ ਹੀ ਰੁਕ ਜਾਂਦੇ ਹਨ। ਸ਼ਾਇਦ ਉਹ ਯਿਸੂ ਤਕ ਪਹੁੰਚ ਜਾਂਦੇ ਹਨ ਜਦੋਂ ਉਸ ਨੂੰ ਅੰਨਾਸ ਦੇ ਘਰ ਲਿਜਾਇਆ ਜਾ ਰਿਹਾ ਹੁੰਦਾ ਹੈ। ਜਦੋਂ ਅੰਨਾਸ ਉਸ ਨੂੰ ਪਰਧਾਨ ਜਾਜਕ ਕਯਾਫ਼ਾ ਕੋਲ ਭੇਜ ਦਿੰਦਾ ਹੈ, ਤਾਂ ਪਤਰਸ ਅਤੇ ਯੂਹੰਨਾ, ਕੁਝ ਫਾਸਲੇ ਤੇ ਉਸ ਦੇ ਮਗਰ-ਮਗਰ ਜਾਂਦੇ ਹਨ, ਸਪੱਸ਼ਟ ਤੌਰ ਤੇ ਉਹ ਕਸ਼ਮਕਸ਼ ਵਿਚ ਪਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਾਨਾਂ ਖੋਹ ਬੈਠਣ ਦਾ ਡਰ ਹੈ, ਪਰੰਤੂ ਇਸ ਗੱਲ ਦੀ ਵੀ ਡੂੰਘੀ ਚਿੰਤਾ ਹੈ ਕਿ ਉਨ੍ਹਾਂ ਦੇ ਸੁਆਮੀ ਦਾ ਕੀ ਹੋਵੇਗਾ।
ਕਯਾਫ਼ਾ ਦੀ ਵਿਸ਼ਾਲ ਰਿਹਾਇਸ਼ ਵਿਖੇ ਪਹੁੰਚਦੇ ਹੋਏ, ਯੂਹੰਨਾ ਵਿਹੜੇ ਵਿਚ ਦਾਖ਼ਲ ਹੋਣ ਵਿਚ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਪਰਧਾਨ ਜਾਜਕ ਦਾ ਵਾਕਫ਼ ਹੈ। ਲੇਕਿਨ ਪਤਰਸ, ਬਾਹਰ ਦਰਵਾਜ਼ੇ ਤੇ ਹੀ ਖੜ੍ਹਾ ਰਹਿ ਜਾਂਦਾ ਹੈ। ਪਰੰਤੂ ਜਲਦੀ ਹੀ ਯੂਹੰਨਾ ਮੁੜ ਕੇ ਦੁਆਰਪਾਲਨ, ਅਰਥਾਤ ਇਕ ਨੌਕਰਾਨੀ ਨਾਲ ਗੱਲ ਕਰਦਾ ਹੈ, ਅਤੇ ਪਤਰਸ ਨੂੰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਹੁਣ ਤਕ ਠੰਢ ਪੈਣ ਲੱਗਦੀ ਹੈ, ਅਤੇ ਪਰਧਾਨ ਜਾਜਕ ਦੇ ਘਰ ਦੇ ਸੇਵਾਦਾਰਾਂ ਅਤੇ ਅਫ਼ਸਰਾਂ ਨੇ ਕੋਲਿਆਂ ਦੀ ਅੱਗ ਬਾਲੀ ਹੈ। ਪਤਰਸ ਵੀ ਨਿੱਘੇ
ਹੋਣ ਲਈ ਉਨ੍ਹਾਂ ਨਾਲ ਮਿਲ ਜਾਂਦਾ ਹੈ ਜਦੋਂ ਕਿ ਉਹ ਮੁਕੱਦਮੇ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ। ਉੱਥੇ ਅੱਗ ਦੀ ਤੇਜ਼ ਰੋਸ਼ਨੀ ਵਿਚ, ਦੁਆਰਪਾਲਨ ਜਿਸ ਨੇ ਪਤਰਸ ਨੂੰ ਅੰਦਰ ਆਉਣ ਦਿੱਤਾ ਸੀ, ਉਸ ਨੂੰ ਚੰਗੀ ਤਰ੍ਹਾਂ ਦੇਖ ਲੈਂਦੀ ਹੈ। “ਯਿਸੂ ਗਲੀਲੀ ਦੇ ਨਾਲ ਤੂੰ ਭੀ ਸੈਂ!” ਉਹ ਜ਼ੋਰ ਨਾਲ ਬੋਲ ਉਠਦੀ ਹੈ।
ਪਛਾਣੇ ਜਾਣ ਤੇ ਘਬਰਾਉਂਦੇ ਹੋਏ, ਪਤਰਸ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਯਿਸੂ ਨੂੰ ਜਾਣਨ ਤੋਂ ਹੀ ਇਨਕਾਰ ਕਰ ਦਿੰਦਾ ਹੈ। “ਨਾ ਮੈਂ ਜਾਣਦਾ, ਨਾ ਮੇਰੀ ਸਮਝ ਵਿੱਚ ਆਉਂਦਾ ਹੈ ਭਈ ਤੂੰ ਕੀ ਆਖਦੀ ਹੈਂ,” ਉਹ ਕਹਿੰਦਾ ਹੈ।
ਇਸ ਤੇ, ਪਤਰਸ ਬਾਹਰ ਦਰਵਾਜ਼ੇ ਕੋਲ ਚਲਾ ਜਾਂਦਾ ਹੈ। ਉੱਥੇ ਇਕ ਹੋਰ ਕੁੜੀ ਉਸ ਨੂੰ ਦੇਖ ਲੈਂਦੀ ਹੈ ਅਤੇ ਉਹ ਵੀ ਨਾਲ ਖੜ੍ਹੇ ਹੋਇਆਂ ਨੂੰ ਕਹਿੰਦੀ ਹੈ: “ਇਹ ਭੀ ਯਿਸੂ ਨਾਸਰੀ ਦੇ ਨਾਲ ਸੀ।” ਪਤਰਸ ਇਕ ਵਾਰੀ ਫਿਰ ਸੌਂਹ ਖਾਂਦੇ ਹੋਏ ਇਨਕਾਰ ਕਰਦਾ ਹੈ: “ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ!”
ਪਤਰਸ ਵਿਹੜੇ ਵਿਚ ਹੀ ਰਹਿੰਦਾ ਹੈ, ਅਤੇ ਜਿੰਨਾ ਸੰਭੰਵ ਹੋ ਸਕੇ ਅਣਉਘੜਵਾਂ ਹੋਣ ਦੀ ਕੋਸ਼ਿਸ਼ ਕਰਦਾ ਹੈ। ਸ਼ਾਇਦ ਉਸੇ ਸਮੇਂ ਤੇ ਉਹ ਤੜਕੇ ਦੇ ਹਨ੍ਹੇਰੇ ਵਿਚ ਕੁੱਕੜ ਦੀ ਬਾਂਗ ਸੁਣ ਕੇ ਚੌਂਕ ਜਾਂਦਾ ਹੈ। ਇਸ ਦੌਰਾਨ, ਯਿਸੂ ਦਾ ਮੁਕੱਦਮਾ ਚੱਲ ਰਿਹਾ ਹੈ, ਸਪੱਸ਼ਟ ਤੌਰ ਤੇ ਘਰ ਦੇ ਉਸ ਹਿੱਸੇ ਵਿਚ ਜੋ ਕਿ ਵਿਹੜੇ ਦੇ ਉੱਪਰ ਹੈ। ਬਿਨਾਂ ਕਿਸੇ ਸ਼ੱਕ ਦੇ, ਪਤਰਸ ਅਤੇ ਹੇਠਾਂ ਇੰਤਜ਼ਾਰ ਕਰ ਰਹੇ ਦੂਸਰੇ ਲੋਕ, ਉਨ੍ਹਾਂ ਵੱਖੋ-ਵੱਖ ਗਵਾਹਾਂ ਨੂੰ ਆਉਂਦੇ ਜਾਂਦੇ ਦੇਖਦੇ ਹਨ ਜਿਹੜੇ ਗਵਾਹੀ ਦੇਣ ਲਈ ਲਿਆਂਦੇ ਗਏ ਹਨ।
ਲਗਭਗ ਇਕ ਘੰਟਾ ਬੀਤ ਗਿਆ ਹੈ ਜਦੋਂ ਤੋਂ ਪਤਰਸ ਨੂੰ ਪਿਛਲੀ ਵਾਰੀ ਯਿਸੂ ਦੇ ਇਕ ਸਾਥੀ ਦੇ ਤੌਰ ਤੇ ਪਛਾਣਿਆ ਗਿਆ ਸੀ। ਹੁਣ ਆਲੇ-ਦੁਆਲੇ ਖੜ੍ਹੇ ਕਈ ਵਿਅਕਤੀ ਉਸ ਕੋਲ ਆ ਕੇ ਕਹਿੰਦੇ ਹਨ: “ਸੱਚੀ ਮੁੱਚੀ ਤੂੰ ਭੀ ਉਨ੍ਹਾਂ ਵਿੱਚੋਂ ਹੈਂ, ਤੇਰੀ ਬੋਲੀ ਪਈ ਦੱਸਦੀ ਹੈ।” ਸਮੂਹ ਵਿਚ ਇਕ ਵਿਅਕਤੀ ਮਲਖੁਸ ਦਾ ਰਿਸ਼ਤੇਦਾਰ ਹੈ ਜਿਸ ਦਾ ਕੰਨ ਪਤਰਸ ਨੇ ਕੱਟਿਆ ਸੀ। “ਭਲਾ, ਮੈਂ ਤੈਨੂੰ ਉਹ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ?” ਉਹ ਕਹਿੰਦਾ ਹੈ।
“ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ!” ਪਤਰਸ ਜ਼ੋਰ ਨਾਲ ਦਾਅਵਾ ਕਰਦਾ ਹੈ। ਬਲਕਿ, ਉਹ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਵਿਚ ਕਿ ਉਹ ਗ਼ਲਤੀ ਕਰ ਰਹੇ ਹਨ, ਸਰਾਪ ਦਿੰਦਾ ਅਤੇ ਸੌਂਹ ਖਾਂਦਾ ਹੈ, ਅਸਲ ਵਿਚ, ਉਸ ਨੂੰ ਸਰਾਪ ਲੱਗੇ ਜੇ ਉਹ ਸੱਚ ਨਾ ਦੱਸ ਰਿਹਾ ਹੋਵੇ।
ਜਿਵੇਂ ਹੀ ਪਤਰਸ ਇਹ ਤੀਜੀ ਵਾਰੀ ਇਨਕਾਰ ਕਰਦਾ ਹੈ, ਤਾਂ ਕੁੱਕੜ ਬਾਂਗ ਦਿੰਦਾ ਹੈ। ਅਤੇ ਉਸੇ ਸਮੇਂ ਯਿਸੂ, ਜੋ ਸਪੱਸ਼ਟ ਤੌਰ ਤੇ ਵਿਹੜੇ ਦੇ ਉੱਪਰ ਦੇ ਬਰਾਂਡੇ ਤੇ ਬਾਹਰ ਆ ਜਾਂਦਾ ਹੈ, ਮੁੜ ਕੇ ਉਸ ਵੱਲ ਦੇਖਦਾ ਹੈ। ਤੁਰੰਤ ਹੀ, ਪਤਰਸ ਯਾਦ ਕਰਦਾ ਹੈ ਜੋ ਯਿਸੂ ਨੇ ਕੁਝ ਹੀ ਘੰਟੇ ਪਹਿਲਾਂ ਇਕ ਉਪਰਲੇ ਕਮਰੇ ਵਿਚ ਕਿਹਾ ਸੀ: ‘ਤੂੰ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਅੱਗੇ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।’ ਆਪਣੇ ਪਾਪ ਦੇ ਭਾਰ ਤੋਂ ਅਤਿ ਦੁਖੀ ਹੋ ਕੇ ਪਤਰਸ ਬਾਹਰ ਜਾਂਦਾ ਹੈ ਅਤੇ ਭੁਬ ਮਾਰ ਕੇ ਰੋਂਦਾ ਹੈ।
ਇਹ ਕਿਸ ਤਰ੍ਹਾਂ ਹੋ ਸਕਿਆ? ਆਪਣੇ ਅਧਿਆਤਮਿਕ ਬਲ ਉੱਤੇ ਇੰਨਾ ਨਿਸ਼ਚਿਤ ਹੋਣ ਦੇ ਬਾਵਜੂਦ ਪਤਰਸ ਕਿਸ ਤਰ੍ਹਾਂ ਥੋੜ੍ਹੇ ਹੀ ਸਮੇਂ ਵਿਚ ਆਪਣੇ ਸੁਆਮੀ ਦਾ ਲਗਾਤਾਰ ਤਿੰਨ ਵਾਰੀ ਇਨਕਾਰ ਕਰ ਸਕਿਆ? ਕੋਈ ਸ਼ੱਕ ਨਹੀਂ ਹੈ ਕਿ ਹਾਲਤਾਂ ਨੇ ਅਚਾਨਕ ਹੀ ਪਤਰਸ ਨੂੰ ਆ ਘੇਰਿਆ। ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਯਿਸੂ ਨੂੰ ਇਕ ਨੀਚ ਅਪਰਾਧੀ ਦੇ ਰੂਪ ਵਿਚ ਦਿਖਾਇਆ ਜਾ ਰਿਹਾ ਹੈ। ਜੋ ਸਹੀ ਹੈ ਉਸ ਨੂੰ ਗਲਤ, ਅਤੇ ਨਿਰਦੋਸ਼ ਨੂੰ ਦੋਸ਼ੀ ਦਿਖਾਇਆ ਜਾ ਰਿਹਾ ਹੈ। ਇਸ ਲਈ ਮੌਕੇ ਦੇ ਦਬਾਉ ਦੇ ਕਾਰਨ, ਪਤਰਸ ਆਪਣਾ ਸੰਤੁਲਨ ਖੋਹ ਬੈਠਦਾ ਹੈ। ਅਚਾਨਕ ਹੀ ਉਸ ਦੀ ਨਿਸ਼ਠਾ ਦੀ ਸਹੀ ਸਮਝ ਵਿਗੜ ਜਾਂਦੀ ਹੈ; ਉਸ ਲਈ ਦੁੱਖ ਦੀ ਗੱਲ ਸੀ ਕਿ ਉਹ ਮਨੁੱਖਾਂ ਦੇ ਡਰ ਦੁਆਰਾ ਨਕਾਰਾ ਹੋ ਜਾਂਦਾ ਹੈ। ਇੰਜ ਸਾਡੇ ਨਾਲ ਕਦੀ ਨਾ ਹੋਵੇ! ਮੱਤੀ 26:57, 58, 69-75; ਮਰਕੁਸ 14:30, 53, 54, 66-72; ਲੂਕਾ 22:54-62; ਯੂਹੰਨਾ 18:15-18, 25-27.
▪ ਪਤਰਸ ਅਤੇ ਯੂਹੰਨਾ ਕਿਸ ਤਰ੍ਹਾਂ ਪਰਧਾਨ ਜਾਜਕ ਦੇ ਵਿਹੜੇ ਵਿਚ ਦਾਖ਼ਲ ਹੋ ਜਾਂਦੇ ਹਨ?
▪ ਜਦੋਂ ਕਿ ਪਤਰਸ ਅਤੇ ਯੂਹੰਨਾ ਵਿਹੜੇ ਵਿਚ ਹੁੰਦੇ ਹਨ, ਘਰ ਵਿਚ ਕੀ ਚੱਲ ਰਿਹਾ ਹੁੰਦਾ ਹੈ?
▪ ਕੁੱਕੜ ਕਿੰਨੀ ਵਾਰੀ ਬਾਂਗ ਦਿੰਦਾ ਹੈ, ਅਤੇ ਪਤਰਸ ਮਸੀਹ ਨੂੰ ਜਾਣਨ ਤੋਂ ਕਿੰਨੀ ਵਾਰੀ ਇਨਕਾਰ ਕਰਦਾ ਹੈ?
▪ ਇਸ ਦਾ ਕੀ ਮਤਲਬ ਹੈ ਕਿ ਪਤਰਸ ਫਿਟਕਾਰਦਾ ਅਤੇ ਸੌਂਹ ਖਾਂਦਾ ਹੈ?
▪ ਕਿਸ ਗੱਲ ਦੇ ਕਾਰਨ ਪਤਰਸ ਯਿਸੂ ਨੂੰ ਜਾਣਨ ਤੋਂ ਇਨਕਾਰ ਕਰ ਦਿੰਦਾ ਹੈ?
-
-
ਮਹਾਸਭਾ ਸਾਮ੍ਹਣੇ, ਫਿਰ ਪਿਲਾਤੁਸ ਕੋਲਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 121
ਮਹਾਸਭਾ ਸਾਮ੍ਹਣੇ, ਫਿਰ ਪਿਲਾਤੁਸ ਕੋਲ
ਰਾਤ ਬੀਤਣ ਵਾਲੀ ਹੈ। ਪਤਰਸ ਯਿਸੂ ਦਾ ਤਿੰਨ ਵਾਰੀ ਇਨਕਾਰ ਕਰ ਚੁੱਕਾ ਹੈ, ਅਤੇ ਮਹਾਸਭਾ ਦੇ ਸਦੱਸ ਆਪਣਾ ਬਣਾਵਟੀ ਮੁਕੱਦਮਾ ਮੁਕਾ ਕੇ ਚੱਲੇ ਗਏ ਹਨ। ਪਰੰਤੂ, ਜਿਉਂ ਹੀ ਸ਼ੁੱਕਰਵਾਰ ਦੀ ਸਵੇਰ ਹੁੰਦੀ ਹੈ, ਉਹ ਫਿਰ ਇਕੱਠੇ ਮਿਲਦੇ ਹਨ, ਇਸ ਵਾਰੀ ਆਪਣੀ ਮਹਾਸਭਾ ਦੇ ਭਵਨ ਵਿਚ। ਸੰਭਵ ਹੈ ਕਿ ਉਨ੍ਹਾਂ ਦਾ ਉਦੇਸ਼ ਰਾਤ ਦੇ ਮੁਕੱਦਮੇ ਨੂੰ ਕੁਝ ਕਾਨੂੰਨੀ ਰੂਪ ਦੇਣਾ ਹੈ। ਜਦੋਂ ਯਿਸੂ ਉਨ੍ਹਾਂ ਦੇ ਸਾਮ੍ਹਣੇ ਲਿਆਇਆ ਜਾਂਦਾ ਹੈ, ਤਾਂ ਉਹ ਉਹੋ ਹੀ ਕਹਿੰਦੇ ਹਨ, ਜੋ ਉਨ੍ਹਾਂ ਨੇ ਰਾਤ ਦੇ ਦੌਰਾਨ ਕਿਹਾ ਸੀ: “ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ।”
“ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਪਰਤੀਤ ਕਦੇ ਨਾ ਕਰੋਗੇ,” ਯਿਸੂ ਜਵਾਬ ਦਿੰਦਾ ਹੈ। “ਅਰ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਕਦੇ ਨਾ ਦੇਓਗੇ।” ਫਿਰ ਵੀ, ਯਿਸੂ ਹੌਸਲੇ ਨਾਲ ਆਪਣੀ ਪਛਾਣ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ: “ਏਦੋਂ ਅੱਗੇ ਮਨੁੱਖ ਦਾ ਪੁੱਤ੍ਰ ਪਰਮੇਸ਼ੁਰ ਦੀ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।”
“ਭਲਾ, ਫੇਰ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ?” ਉਹ ਸਾਰੇ ਜਾਣਨਾ ਚਾਹੁੰਦੇ ਹਨ।
ਯਿਸੂ ਜਵਾਬ ਦਿੰਦਾ ਹੈ: “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਹਾਂ।”—ਨਿ ਵ.
ਇਨ੍ਹਾਂ ਮਨੁੱਖਾਂ ਲਈ, ਜੋ ਕਤਲ ਕਰਨ ਤੇ ਤੁਲੇ ਹੋਏ ਹਨ, ਇਹ ਜਵਾਬ ਕਾਫ਼ੀ ਹੈ। ਉਹ ਇਸ ਨੂੰ ਕੁਫ਼ਰ ਸਮਝਦੇ ਹਨ। “ਹੁਣ ਸਾਨੂੰ ਉਗਾਹੀ ਦੀ ਹੋਰ ਕੀ ਲੋੜ ਹੈ?” ਉਹ ਪੁੱਛਦੇ ਹਨ। “ਕਿਉਂ ਜੋ ਅਸਾਂ ਆਪ ਉਹ ਦੇ ਮੂੰਹੋਂ ਸੁਣਿਆ ਹੈ।” ਇਸ ਲਈ ਉਹ ਯਿਸੂ ਨੂੰ ਬੰਨ੍ਹ ਕੇ ਲੈ ਜਾਂਦੇ ਹਨ, ਅਤੇ ਉਸ ਨੂੰ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਨੂੰ ਸੌਂਪ ਦਿੰਦੇ ਹਨ।
ਯਹੂਦਾ, ਯਿਸੂ ਨੂੰ ਫੜਵਾਉਣ ਵਾਲਾ, ਇਹ ਕਾਰਵਾਈ ਦੇਖ ਰਿਹਾ ਹੈ। ਜਦੋਂ ਉਹ ਦੇਖਦਾ ਹੈ ਕਿ ਯਿਸੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਤਾਂ ਉਹ ਪਛਤਾਵਾ ਮਹਿਸੂਸ ਕਰਦਾ ਹੈ। ਇਸ ਲਈ ਉਹ ਚਾਂਦੀ ਦੇ 30 ਸਿੱਕੇ ਮੋੜਨ ਲਈ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਹਿੰਦਾ ਹੈ: “ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ।”
“ਸਾਨੂੰ ਕੀ? ਤੂੰ ਹੀ ਜਾਣ!” ਉਹ ਕਠੋਰਤਾ ਨਾਲ ਜਵਾਬ ਦਿੰਦੇ ਹਨ। ਇਸ ਲਈ ਯਹੂਦਾ ਹੈਕਲ ਵਿਚ ਚਾਂਦੀ ਦੇ ਸਿੱਕਿਆਂ ਨੂੰ ਸੁੱਟ ਕੇ ਚਲਾ ਜਾਂਦਾ ਹੈ ਅਤੇ ਫਾਂਸੀ ਲੈਣ ਦੀ ਕੋਸ਼ਿਸ਼ ਕਰਦਾ ਹੈ। ਪਰੰਤੂ ਜਿਹੜੀ ਟਾਹਣੀ ਉੱਤੇ ਯਹੂਦਾ ਰੱਸਾ ਬੰਨ੍ਹਦਾ ਹੈ ਉਹ ਸਪੱਸ਼ਟ ਤੌਰ ਤੇ ਟੁੱਟ ਜਾਂਦੀ ਹੈ, ਅਤੇ ਉਸ ਦਾ ਸਰੀਰ ਹੇਠਾਂ ਚਟਾਨਾਂ ਉੱਤੇ ਜਾ ਡਿੱਗਦਾ ਹੈ, ਜਿੱਥੇ ਇਹ ਫੱਟ ਜਾਂਦਾ ਹੈ।
ਮੁੱਖ ਜਾਜਕ ਨਿਸ਼ਚਿਤ ਨਹੀਂ ਹਨ ਕਿ ਚਾਂਦੀ ਦੇ ਸਿੱਕਿਆਂ ਦਾ ਕੀ ਕੀਤਾ ਜਾਵੇ। “ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾ ਜੋਗ ਨਹੀਂ,” ਉਹ ਸਿੱਟਾ ਕੱਢਦੇ ਹਨ, “ਕਿਉਂਕਿ ਲਹੂ ਦਾ ਮੁੱਲ ਹੈ।” ਇਸ ਲਈ, ਇਕੱਠੇ ਸਲਾਹ ਕਰਨ ਤੋਂ ਬਾਅਦ ਉਹ ਪੈਸਿਆਂ ਨਾਲ ਪਰਦੇਸੀਆਂ ਨੂੰ ਦਫ਼ਨਾਉਣ ਲਈ ਘੁਮਿਆਰ ਦਾ ਖੇਤ ਖ਼ਰੀਦ ਲੈਂਦੇ ਹਨ। ਇਸ ਤਰ੍ਹਾਂ ਉਹ ਖੇਤ ਬਾਅਦ ਵਿਚ “ਲਹੂ ਦਾ ਖੇਤ” ਅਖਵਾਇਆ ਜਾਂਦਾ ਹੈ।
ਅਜੇ ਤੜਕੇ ਹੀ ਹੈ ਜਦੋਂ ਯਿਸੂ ਨੂੰ ਹਾਕਮ ਦੇ ਮਹਿਲ ਲਿਆਇਆ ਜਾਂਦਾ ਹੈ। ਪਰੰਤੂ ਜਿਹੜੇ ਯਹੂਦੀ ਉਸ ਦੇ ਨਾਲ ਸਨ, ਅੰਦਰ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੰਦੇ ਹਨ ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਗ਼ੈਰ-ਯਹੂਦੀਆਂ ਨਾਲ ਅਜਿਹੀ ਨੇੜਤਾ ਉਨ੍ਹਾਂ ਨੂੰ ਅਸ਼ੁੱਧ ਕਰ ਦੇਵੇਗੀ। ਇਸ ਲਈ ਉਨ੍ਹਾਂ ਦਾ ਲਿਹਾਜ਼ ਕਰਨ ਲਈ, ਪਿਲਾਤੁਸ ਬਾਹਰ ਆਉਂਦਾ ਹੈ। “ਤੁਸੀਂ ਐਸ ਮਨੁੱਖ ਦੇ ਜੁੰਮੇ ਕੀ ਦੋਸ਼ ਲਾਉਂਦੇ ਹੋ?” ਉਹ ਪੁੱਛਦਾ ਹੈ।
“ਜੇ ਇਹ ਬੁਰਿਆਰ ਨਾ ਹੁੰਦਾ ਤਾਂ ਅਸੀਂ ਉਹ ਨੂੰ ਤੁਹਾਡੇ ਹਵਾਲੇ ਨਾ ਕਰਦੇ,” ਉਹ ਜਵਾਬ ਦਿੰਦੇ ਹਨ।
ਇਸ ਉਲਝਣ ਵਿਚ ਨਾ ਪੈਣ ਦੀ ਇੱਛਾ ਕਰਦੇ ਹੋਏ, ਪਿਲਾਤੁਸ ਜਵਾਬ ਦਿੰਦਾ ਹੈ: “ਤੁਸੀਂ ਆਪੇ ਇਹ ਨੂੰ ਲੈ ਜਾਓ ਅਤੇ ਆਪਣੀ ਸ਼ਰਾ ਅਨੁਸਾਰ ਉਹ ਦਾ ਨਿਬੇੜਾ ਕਰੋ।”
ਆਪਣੇ ਕਾਤਲਾਨਾ ਇਰਾਦਿਆਂ ਨੂੰ ਜ਼ਾਹਰ ਕਰਦੇ ਹੋਏ ਯਹੂਦੀ ਦਾਅਵਾ ਕਰਦੇ ਹਨ: “ਕਿਸੇ ਨੂੰ ਕਤਲ ਕਰਨਾ ਸਾਡੇ ਵੱਸ ਨਹੀਂ।” ਦਰਅਸਲ, ਜੇਕਰ ਉਹ ਯਿਸੂ ਨੂੰ ਪਸਾਹ ਦੇ ਤਿਉਹਾਰ ਦੇ ਦੌਰਾਨ ਮਾਰਦੇ, ਤਾਂ ਸੰਭਵ ਹੈ ਕਿ ਇਹ ਇਕ ਜਨਤਕ ਹੰਗਾਮੇ ਦਾ ਕਾਰਨ ਬਣ ਜਾਂਦਾ, ਕਿਉਂ ਜੋ ਬਹੁਤੇਰੇ ਲੋਕ ਯਿਸੂ ਦਾ ਅਤਿ ਆਦਰ ਕਰਦੇ ਹਨ। ਪਰੰਤੂ ਜੇਕਰ ਉਹ ਕਿਸੇ ਰਾਜਨੀਤਿਕ ਦੋਸ਼ ਨਾਲ ਉਸ ਨੂੰ ਰੋਮੀਆਂ ਦੇ ਹੱਥੀਂ ਮਰਵਾ ਸਕਦੇ ਹਨ, ਤਾਂ ਇਹ ਉਨ੍ਹਾਂ ਨੂੰ ਲੋਕਾਂ ਦੇ ਸਾਮ੍ਹਣੇ ਜ਼ਿੰਮੇਵਾਰੀ ਤੋਂ ਦੋਸ਼-ਮੁਕਤ ਕਰ ਦੇਵੇਗਾ।
ਇਸ ਲਈ ਧਾਰਮਿਕ ਆਗੂ, ਆਪਣੇ ਪਹਿਲੇ ਮੁਕੱਦਮੇ ਦਾ ਜ਼ਿਕਰ ਨਾ ਕਰਦੇ ਹੋਏ, ਜਿਸ ਵਿਚ ਉਨ੍ਹਾਂ ਨੇ ਯਿਸੂ ਨੂੰ ਕੁਫ਼ਰ ਲਈ ਦੋਸ਼ੀ ਠਹਿਰਾਇਆ ਸੀ, ਹੁਣ ਵੱਖਰੇ ਇਲਜ਼ਾਮ ਘੜਦੇ ਹਨ। ਉਹ ਤਿੰਨ-ਹਿੱਸਿਆਂ ਦਾ ਇਲਜ਼ਾਮ ਲਾਉਂਦੇ ਹਨ: “ਅਸਾਂ ਇਹ ਨੂੰ [1] ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ [2] ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ [3] ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ।”
ਇਹ ਇਲਜ਼ਾਮ ਕਿ ਯਿਸੂ ਇਕ ਰਾਜਾ ਹੋਣ ਦਾ ਦਾਅਵਾ ਕਰਦਾ ਹੈ, ਪਿਲਾਤੁਸ ਨੂੰ ਚਿੰਤਿਤ ਕਰਦਾ ਹੈ। ਇਸ ਕਰਕੇ ਉਹ ਫਿਰ ਤੋਂ ਮਹਿਲ ਦੇ ਅੰਦਰ ਦਾਖ਼ਲ ਹੁੰਦਾ ਹੈ, ਅਤੇ ਯਿਸੂ ਨੂੰ ਆਪਣੇ ਕੋਲ ਸੱਦ ਕੇ ਪੁੱਛਦਾ ਹੈ: “ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ?” ਦੂਜਿਆਂ ਸ਼ਬਦਾਂ ਵਿਚ, ਕੀ ਤੂੰ ਕੈਸਰ ਦੇ ਵਿਰੋਧ ਵਿਚ ਆਪਣੇ ਆਪ ਨੂੰ ਇਕ ਰਾਜਾ ਐਲਾਨ ਕਰ ਕੇ ਨਿਯਮ ਤੋੜਿਆ ਹੈ?
ਯਿਸੂ ਜਾਣਨਾ ਚਾਹੁੰਦਾ ਹੈ ਕਿ ਪਿਲਾਤੁਸ ਨੇ ਪਹਿਲਾਂ ਹੀ ਉਸ ਬਾਰੇ ਕਿੰਨਾ ਕੁਝ ਸੁਣਿਆ ਹੈ, ਇਸ ਲਈ ਉਹ ਪੁੱਛਦਾ ਹੈ: “ਕੀ ਤੂੰ ਇਹ ਗੱਲ ਆਪੇ ਆਖਦਾ ਹੈਂ ਯਾ ਹੋਰਨਾਂ ਮੇਰੇ ਵਿਖੇ ਤੈਨੂੰ ਦੱਸੀ ਹੈ?”
ਪਿਲਾਤੁਸ ਉਸ ਬਾਰੇ ਅਗਿਆਨ ਹੋਣ ਦਾ ਅਤੇ ਅਸਲੀਅਤਾਂ ਨੂੰ ਜਾਣਨ ਦੀ ਇੱਛਾ ਦਾ ਦਾਅਵਾ ਕਰਦਾ ਹੈ: “ਭਲਾ, ਮੈਂ ਯਹੂਦੀ ਹਾਂ?” ਉਹ ਜਵਾਬ ਦਿੰਦਾ ਹੈ। “ਤੇਰੀ ਹੀ ਕੌਮ ਅਤੇ ਪਰਧਾਨ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ। ਤੈਂ ਕੀ ਕੀਤਾ?”
ਯਿਸੂ ਉਸ ਵਿਸ਼ੇ ਨੂੰ ਟਾਲਣ ਦੀ ਕੋਸ਼ਿਸ਼ ਨਹੀਂ ਕਰਦਾ ਹੈ, ਜਿਹੜਾ ਕਿ ਰਾਜਤਵ ਬਾਰੇ ਹੈ। ਨਿਰਸੰਦੇਹ ਜਿਹੜਾ ਜਵਾਬ ਯਿਸੂ ਹੁਣ ਦਿੰਦਾ ਹੈ, ਉਹ ਪਿਲਾਤੁਸ ਨੂੰ ਹੈਰਾਨ ਕਰਦਾ ਹੈ। ਲੂਕਾ 22:66–23:3; ਮੱਤੀ 27:1-11; ਮਰਕੁਸ 15:1; ਯੂਹੰਨਾ 18:28-35; ਰਸੂਲਾਂ ਦੇ ਕਰਤੱਬ 1:16-20.
▪ ਮਹਾਸਭਾ ਸਵੇਰ ਨੂੰ ਕਿਸ ਉਦੇਸ਼ ਲਈ ਫਿਰ ਤੋਂ ਇਕੱਠੀ ਮਿਲਦੀ ਹੈ?
▪ ਯਹੂਦਾ ਕਿਸ ਤਰ੍ਹਾਂ ਮਰਦਾ ਹੈ, ਅਤੇ ਚਾਂਦੀ ਦੇ 30 ਸਿੱਕਿਆਂ ਦਾ ਕੀ ਕੀਤਾ ਜਾਂਦਾ ਹੈ?
▪ ਉਸ ਨੂੰ ਆਪ ਮਾਰਨ ਦੀ ਬਜਾਇ, ਯਹੂਦੀ ਕਿਉਂ ਚਾਹੁੰਦੇ ਹਨ ਕਿ ਰੋਮੀ ਲੋਕ ਯਿਸੂ ਨੂੰ ਮਾਰਨ?
▪ ਯਹੂਦੀ ਲੋਕ ਯਿਸੂ ਦੇ ਵਿਰੁੱਧ ਕਿਹੜੇ ਇਲਜ਼ਾਮ ਲਗਾਉਂਦੇ ਹਨ?
-
-
ਪਿਲਾਤੁਸ ਤੋਂ ਹੇਰੋਦੇਸ ਕੋਲ ਅਤੇ ਫਿਰ ਵਾਪਸਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 122
ਪਿਲਾਤੁਸ ਤੋਂ ਹੇਰੋਦੇਸ ਕੋਲ ਅਤੇ ਫਿਰ ਵਾਪਸ
ਭਾਵੇਂ ਕਿ ਯਿਸੂ ਪਿਲਾਤੁਸ ਤੋਂ ਇਹ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦਾ ਹੈ ਕਿ ਉਹ ਇਕ ਰਾਜਾ ਹੈ, ਉਹ ਵਿਆਖਿਆ ਕਰਦਾ ਹੈ ਕਿ ਉਸ ਦਾ ਰਾਜ ਰੋਮ ਲਈ ਕੋਈ ਖ਼ਤਰਾ ਨਹੀਂ ਹੈ। “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ,” ਯਿਸੂ ਕਹਿੰਦਾ ਹੈ। “ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” ਇਸ ਤਰ੍ਹਾਂ ਯਿਸੂ ਤਿੰਨ ਵਾਰੀ ਪੁਸ਼ਟੀ ਕਰਦਾ ਹੈ ਕਿ ਉਸ ਦਾ ਇਕ ਰਾਜ ਹੈ, ਭਾਵੇਂ ਕਿ ਇਹ ਇਕ ਪਾਰਥਿਵ ਸ੍ਰੋਤ ਤੋਂ ਨਹੀਂ ਹੈ।
ਫਿਰ ਵੀ, ਪਿਲਾਤੁਸ ਉਸ ਤੇ ਹੋਰ ਜ਼ੋਰ ਪਾਉਂਦਾ ਹੈ: “ਤਾਂ ਫੇਰ ਤੂੰ ਪਾਤਸ਼ਾਹ ਹੈਂ?” ਯਾਨੀ, ਕੀ ਤੂੰ ਇਕ ਰਾਜਾ ਹੈਂ ਭਾਵੇਂ ਕਿ ਤੇਰਾ ਰਾਜ ਇਸ ਜਗਤ ਤੋਂ ਨਹੀਂ ਹੈ?
ਯਿਸੂ ਪਿਲਾਤੁਸ ਨੂੰ ਇਹ ਦੱਸਦੇ ਹੋਏ ਕਿ ਉਸ ਨੇ ਠੀਕ ਸਿੱਟਾ ਕੱਢਿਆ ਹੈ, ਜਵਾਬ ਦਿੰਦਾ ਹੈ: “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਰਾਜਾ ਹਾਂ। ਮੈਂ ਇਸ ਲਈ ਜਨਮ ਲਿਆ ਹੈ, ਅਤੇ ਇਸ ਲਈ ਸੰਸਾਰ ਵਿਚ ਆਇਆ ਹਾਂ, ਕਿ ਮੈਂ ਸੱਚਾਈ ਉੱਤੇ ਗਵਾਹੀ ਦਿਆਂ। ਹਰੇਕ ਜੋ ਸੱਚਾਈ ਦੇ ਪੱਖ ਵਿਚ ਹੈ ਮੇਰੀ ਆਵਾਜ਼ ਸੁਣਦਾ ਹੈ।”—ਨਿ ਵ.
ਜੀ ਹਾਂ, ਧਰਤੀ ਉੱਤੇ ਯਿਸੂ ਦੀ ਹੋਂਦ ਦਾ ਨਿਰਾ ਉਦੇਸ਼ ਹੀ “ਸੱਚਾਈ” ਉੱਤੇ ਗਵਾਹੀ ਦੇਣਾ ਹੈ, ਖ਼ਾਸ ਕਰ ਕੇ ਆਪਣੇ ਰਾਜ ਬਾਰੇ ਸੱਚਾਈ। ਯਿਸੂ ਉਸ ਸੱਚਾਈ ਦੇ ਪ੍ਰਤੀ ਵਫ਼ਾਦਾਰ ਬਣੇ ਰਹਿਣ ਨੂੰ ਤਿਆਰ ਹੈ ਭਾਵੇਂ ਕਿ ਇਸ ਦੀ ਕੀਮਤ ਉਸ ਨੂੰ ਆਪਣੀ ਜਾਨ ਨਾਲ ਹੀ ਕਿਉਂ ਨਾ ਚੁਕਾਣੀ ਪਵੇ। ਭਾਵੇਂ ਕਿ ਪਿਲਾਤੁਸ ਪੁੱਛਦਾ ਹੈ: “ਸਚਿਆਈ ਹੁੰਦੀ ਕੀ ਹੈ?” ਉਹ ਹੋਰ ਵਿਆਖਿਆ ਲਈ ਇੰਤਜ਼ਾਰ ਨਹੀਂ ਕਰਦਾ ਹੈ। ਉਸ ਨੇ ਨਿਆਉਂ ਕਰਨ ਲਈ ਕਾਫ਼ੀ ਕੁਝ ਸੁਣ ਲਿਆ ਹੈ।
ਪਿਲਾਤੁਸ ਮਹਿਲ ਦੇ ਬਾਹਰ ਇੰਤਜ਼ਾਰ ਕਰ ਰਹੀ ਭੀੜ ਕੋਲ ਵਾਪਸ ਮੁੜ ਜਾਂਦਾ ਹੈ। ਸਪੱਸ਼ਟ ਹੈ ਕਿ ਯਿਸੂ ਨੂੰ ਆਪਣੇ ਇਕ ਪਾਸੇ ਰੱਖਦੇ ਹੋਏ, ਉਹ ਮੁੱਖ ਜਾਜਕਾਂ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਲੋਕਾਂ ਨੂੰ ਦੱਸਦਾ ਹੈ: “ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।”
ਫ਼ੈਸਲੇ ਤੋਂ ਕ੍ਰੋਧਿਤ ਹੋ ਕੇ ਭੀੜ ਜ਼ੋਰ ਪਾਉਣਾ ਸ਼ੁਰੂ ਕਰ ਦਿੰਦੀ ਹੈ: “ਉਹ ਗਲੀਲ ਤੋਂ ਲੈਕੇ ਐਥੋਂ ਤੋੜੀ ਸਾਰੇ ਯਹੂਦਿਯਾ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ।”
ਯਹੂਦੀਆਂ ਦੀ ਤਰਕਹੀਣ ਕੱਟੜਤਾ ਨੇ ਪਿਲਾਤੁਸ ਨੂੰ ਜ਼ਰੂਰ ਹੈਰਾਨ ਕੀਤਾ ਹੋਣਾ ਹੈ। ਇਸ ਲਈ, ਜਿਉਂ ਹੀ ਮੁੱਖ ਜਾਜਕ ਅਤੇ ਬਜ਼ੁਰਗ ਚਿਲਾਉਣਾ ਜਾਰੀ ਰੱਖਦੇ ਹਨ, ਪਿਲਾਤੁਸ ਯਿਸੂ ਵੱਲ ਮੁੜ ਕੇ ਪੁੱਛਦਾ ਹੈ: “ਤੂੰ ਸੁਣਦਾ ਨਹੀਂ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਉਗਾਹੀਆਂ ਦਿੰਦੇ ਹਨ?” ਫਿਰ ਵੀ, ਯਿਸੂ ਜਵਾਬ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਹੈ। ਗੁੱਸੇ-ਭਰੇ ਇਲਜ਼ਾਮਾਂ ਦੇ ਸਾਮ੍ਹਣੇ ਉਸ ਦਾ ਸ਼ਾਂਤ ਹਾਵ-ਭਾਵ ਪਿਲਾਤੁਸ ਨੂੰ ਹੈਰਾਨ ਕਰਦਾ ਹੈ।
ਇਹ ਜਾਣ ਕੇ ਕਿ ਯਿਸੂ ਗਲੀਲੀ ਹੈ, ਪਿਲਾਤੁਸ ਆਪਣੇ ਲਈ ਜ਼ਿੰਮੇਵਾਰੀ ਤੋਂ ਬਚਣ ਦਾ ਰਾਹ ਲੱਭ ਲੈਂਦਾ ਹੈ। ਗਲੀਲ ਦਾ ਸ਼ਾਸਕ, ਹੇਰੋਦੇਸ ਅੰਤਿਪਾਸ (ਹੇਰੋਦੇਸ ਮਹਾਨ ਦਾ ਪੁੱਤਰ), ਪਸਾਹ ਲਈ ਯਰੂਸ਼ਲਮ ਆਇਆ ਹੋਇਆ ਹੈ, ਇਸ ਲਈ ਪਿਲਾਤੁਸ ਯਿਸੂ ਨੂੰ ਉਸ ਕੋਲ ਭੇਜ ਦਿੰਦਾ ਹੈ। ਪਹਿਲਾਂ, ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕਟਵਾਇਆ ਸੀ, ਅਤੇ ਫਿਰ ਜਦੋਂ ਹੇਰੋਦੇਸ ਨੇ ਯਿਸੂ ਦੇ ਕੀਤੇ ਚਮਤਕਾਰੀ ਕੰਮਾਂ ਬਾਰੇ ਸੁਣਿਆ ਤਾਂ ਉਹ ਡਰ ਗਿਆ ਸੀ, ਇਹ ਸੋਚਦੇ ਹੋਏ ਕਿ ਯਿਸੂ ਅਸਲ ਵਿਚ ਯੂਹੰਨਾ ਸੀ ਜਿਹੜਾ ਮੁਰਦਿਆਂ ਵਿੱਚੋਂ ਜੀ ਉਠਿਆ ਸੀ।
ਹੁਣ, ਹੇਰੋਦੇਸ ਯਿਸੂ ਨੂੰ ਦੇਖਣ ਦੀ ਸੰਭਾਵਨਾ ਤੇ ਬਹੁਤ ਖ਼ੁਸ਼ ਹੈ। ਇਹ ਇਸ ਲਈ ਨਹੀਂ ਕਿਉਂਕਿ ਉਹ ਯਿਸੂ ਦੀ ਭਲਾਈ ਬਾਰੇ ਚਿੰਤਿਤ ਹੈ ਜਾਂ ਕਿ ਉਹ ਇਹ ਜਾਣਨ ਦੀ ਸੱਚੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਕਿ ਉਸ ਦੇ ਵਿਰੁੱਧ ਲਗਾਏ ਗਏ ਇਲਜ਼ਾਮ ਸੱਚ ਹਨ ਜਾਂ ਨਹੀਂ। ਇਸ ਦੀ ਬਜਾਇ, ਉਹ ਸਿਰਫ਼ ਜਿਗਿਆਸੂ ਹੈ ਅਤੇ ਯਿਸੂ ਨੂੰ ਕੁਝ ਚਮਤਕਾਰ ਕਰਦੇ ਹੋਏ ਦੇਖਣ ਦੀ ਉਮੀਦ ਰੱਖਦਾ ਹੈ।
ਪਰੰਤੂ, ਯਿਸੂ ਹੇਰੋਦੇਸ ਦੀ ਜਿਗਿਆਸਾ ਨੂੰ ਸੰਤੁਸ਼ਟ ਨਹੀਂ ਕਰਦਾ ਹੈ। ਅਸਲ ਵਿਚ, ਜਿਉਂ-ਜਿਉਂ ਹੇਰੋਦੇਸ ਉਸ ਨੂੰ ਸਵਾਲ ਕਰਦਾ ਹੈ, ਉਹ ਇਕ ਵੀ ਸ਼ਬਦ ਨਹੀਂ ਕਹਿੰਦਾ ਹੈ। ਨਿਰਾਸ਼ ਹੋ ਕੇ ਹੇਰੋਦੇਸ ਅਤੇ ਉਸ ਦੇ ਸਿਪਾਹੀ ਯਿਸੂ ਦਾ ਮਜ਼ਾਕ ਉਡਾਉਂਦੇ ਹਨ। ਉਹ ਉਸ ਨੂੰ ਇਕ ਚਮਕੀਲੀ ਪੁਸ਼ਾਕ ਪਹਿਨਾ ਕੇ ਉਸ ਦਾ ਮਖ਼ੌਲ ਉਡਾਉਂਦੇ ਹਨ। ਫਿਰ ਉਹ ਉਸ ਨੂੰ ਵਾਪਸ ਪਿਲਾਤੁਸ ਕੋਲ ਭੇਜ ਦਿੰਦੇ ਹਨ। ਨਤੀਜੇ ਵਜੋਂ, ਹੇਰੋਦੇਸ ਅਤੇ ਪਿਲਾਤੁਸ, ਜਿਹੜੇ ਪਹਿਲਾਂ ਵੈਰੀ ਸਨ, ਹੁਣ ਚੰਗੇ ਮਿੱਤਰ ਬਣ ਜਾਂਦੇ ਹਨ।
ਜਦੋਂ ਯਿਸੂ ਵਾਪਸ ਆਉਂਦਾ ਹੈ, ਤਾਂ ਪਿਲਾਤੁਸ ਮੁੱਖ ਜਾਜਕਾਂ, ਯਹੂਦੀ ਸ਼ਾਸਕਾਂ, ਅਤੇ ਲੋਕਾਂ ਨੂੰ ਇਕੱਠੇ ਸੱਦ ਕੇ ਕਹਿੰਦਾ ਹੈ: “ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸਾਂ ਇਸ ਉੱਤੇ ਨਾਲਸ਼ ਕੀਤੀ ਹੈ ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ। ਅਤੇ ਨਾ ਹੇਰੋਦੇਸ ਨੇ ਕਿਉਂਕਿ ਓਨ ਉਸ ਨੂੰ ਸਾਡੇ ਕੋਲ ਮੋੜ ਭੇਜਿਆ ਅਰ ਵੇਖੋ ਉਹ ਦੇ ਕੋਲੋਂ ਕਤਲ ਦੇ ਲਾਇਕ ਕੋਈ ਔਗੁਣ ਨਹੀਂ ਹੋਇਆ। ਇਸ ਲਈ ਮੈਂ ਉਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।”
ਇਸ ਤਰ੍ਹਾਂ ਪਿਲਾਤੁਸ ਨੇ ਦੋ ਵਾਰੀ ਯਿਸੂ ਨੂੰ ਨਿਰਦੋਸ਼ ਐਲਾਨ ਕੀਤਾ ਹੈ। ਉਹ ਉਸ ਨੂੰ ਛੱਡਣ ਲਈ ਉਤਸੁਕ ਹੈ, ਕਿਉਂਕਿ ਉਹ ਅਹਿਸਾਸ ਕਰਦਾ ਹੈ ਕਿ ਸਿਰਫ਼ ਖ਼ਾਰ ਦੇ ਕਾਰਨ ਹੀ ਜਾਜਕਾਂ ਨੇ ਉਸ ਨੂੰ ਉਸ ਦੇ ਹੱਥ ਸੌਂਪਿਆ ਹੈ। ਜਿਉਂ ਹੀ ਪਿਲਾਤੁਸ ਯਿਸੂ ਨੂੰ ਛੱਡਣ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ, ਉਸ ਨੂੰ ਅਜਿਹਾ ਕਰਨ ਦੀ ਹੋਰ ਜ਼ਿਆਦਾ ਪ੍ਰੇਰਣਾ ਮਿਲਦੀ ਹੈ। ਜਦੋਂ ਉਹ ਆਪਣੀ ਨਿਆਉਂ-ਗੱਦੀ ਉੱਤੇ ਬੈਠਾ ਹੁੰਦਾ ਹੈ, ਤਾਂ ਉਸ ਦੀ ਪਤਨੀ ਉਸ ਨੂੰ ਇਹ ਕਹਿੰਦੀ ਹੋਈ ਇਕ ਸੁਨੇਹਾ ਭੇਜਦੀ ਹੈ: “ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫਨੇ ਵਿੱਚ (ਸਪੱਸ਼ਟ ਤੌਰ ਤੇ ਈਸ਼ਵਰੀ ਮੂਲ ਦਾ) ਉਸ ਦੇ ਕਾਰਨ ਵੱਡਾ ਦੁਖ ਡਿੱਠਾ।”
ਫਿਰ ਵੀ, ਪਿਲਾਤੁਸ ਇਸ ਨਿਰਦੋਸ਼ ਮਨੁੱਖ ਨੂੰ ਕਿਸ ਤਰ੍ਹਾਂ ਛੱਡ ਸਕਦਾ ਹੈ, ਭਾਵੇਂ ਕਿ ਉਹ ਜਾਣਦਾ ਹੈ ਕਿ ਉਸ ਨੂੰ ਇੰਜ ਕਰਨਾ ਚਾਹੀਦਾ ਹੈ? ਯੂਹੰਨਾ 18:36-38; ਲੂਕਾ 23:4-16; ਮੱਤੀ 27:12-14, 18, 19; 14:1, 2; ਮਰਕੁਸ 15:2-5.
▪ ਯਿਸੂ ਆਪਣੇ ਰਾਜਤਵ ਸੰਬੰਧੀ ਸਵਾਲ ਦਾ ਕਿਸ ਤਰ੍ਹਾਂ ਜਵਾਬ ਦਿੰਦਾ ਹੈ?
▪ ਉਹ “ਸੱਚਾਈ” ਕੀ ਹੈ ਜਿਸ ਦੇ ਬਾਰੇ ਗਵਾਹੀ ਦੇਣ ਵਿਚ ਯਿਸੂ ਨੇ ਆਪਣਾ ਪਾਰਥਿਵ ਜੀਵਨ ਬਤੀਤ ਕੀਤਾ?
▪ ਪਿਲਾਤੁਸ ਦਾ ਕੀ ਫ਼ੈਸਲਾ ਹੁੰਦਾ ਹੈ, ਲੋਕਾਂ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ, ਅਤੇ ਪਿਲਾਤੁਸ ਯਿਸੂ ਨਾਲ ਕੀ ਕਰਦਾ ਹੈ?
▪ ਹੇਰੋਦੇਸ ਅੰਤਿਪਾਸ ਕੌਣ ਹੈ, ਉਹ ਯਿਸੂ ਨੂੰ ਦੇਖ ਕੇ ਕਿਉਂ ਇੰਨਾ ਖ਼ੁਸ਼ ਹੁੰਦਾ ਹੈ, ਅਤੇ ਉਹ ਯਿਸੂ ਨਾਲ ਕੀ ਕਰਦਾ ਹੈ?
▪ ਪਿਲਾਤੁਸ ਯਿਸੂ ਨੂੰ ਛੱਡਣ ਲਈ ਕਿਉਂ ਉਤਸੁਕ ਹੈ?
-
-
“ਵੇਖੋ ਐਸ ਮਨੁੱਖ ਨੂੰ!”ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 123
“ਵੇਖੋ ਐਸ ਮਨੁੱਖ ਨੂੰ!”
ਯਿਸੂ ਦੇ ਹਾਵ-ਭਾਵ ਦੁਆਰਾ ਪ੍ਰਭਾਵਿਤ ਹੋ ਕੇ ਅਤੇ ਉਸ ਦੀ ਨਿਰਦੋਸ਼ਤਾ ਨੂੰ ਪਛਾਣਦੇ ਹੋਏ, ਪਿਲਾਤੁਸ ਉਸ ਨੂੰ ਛੱਡਣ ਲਈ ਇਕ ਹੋਰ ਤਰੀਕਾ ਲੱਭਦਾ ਹੈ। “ਤੁਹਾਡਾ ਇਹ ਦਸਤੂਰ ਹੈ,” ਉਹ ਭੀੜ ਨੂੰ ਦੱਸਦਾ ਹੈ, “ਜੋ ਮੈਂ ਤੁਹਾਡੇ ਲਈ ਪਸਾਹ ਦੇ ਸਮੇਂ ਇੱਕ ਨੂੰ ਛੱਡ ਦਿਆਂ।”
ਬਰੱਬਾ, ਇਕ ਬਦਨਾਮ ਕਾਤਲ, ਵੀ ਇਕ ਕੈਦੀ ਦੇ ਤੌਰ ਤੇ ਬੰਦ ਹੈ, ਇਸ ਲਈ ਪਿਲਾਤੁਸ ਪੁੱਛਦਾ ਹੈ: “ਤੁਸੀਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ, ਬਰੱਬਾ ਨੂੰ ਯਾ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ?”
ਮੁੱਖ ਜਾਜਕਾਂ ਦੁਆਰਾ ਕਾਇਲ ਕੀਤੇ ਜਾਣ ਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਭੜਕਾਇਆ ਹੈ, ਲੋਕੀ ਬਰੱਬਾ ਨੂੰ ਛੱਡਣ, ਪਰੰਤੂ ਯਿਸੂ ਨੂੰ ਮਰਵਾਉਣ ਲਈ ਮੰਗ ਕਰਦੇ ਹਨ। ਹੌਸਲਾ ਨਾ ਛੱਡਦੇ ਹੋਏ, ਪਿਲਾਤੁਸ ਇਕ ਵਾਰੀ ਫਿਰ ਪੁੱਛਦਾ ਹੈ: “ਤੁਸੀਂ ਦੋਹਾਂ ਵਿੱਚੋਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ?”
“ਬਰੱਬਾ ਨੂੰ,” ਉਹ ਚਿਲਾਉਂਦੇ ਹਨ।
“ਫੇਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ?” ਪਿਲਾਤੁਸ ਨਿਰਾਸਤਾ ਵਿਚ ਪੁੱਛਦਾ ਹੈ।
ਬੋਲਿਆਂ ਕਰ ਦੇਣ ਵਾਲੀ ਇਕ ਚਿਲਾਹਟ ਵਿਚ, ਉਹ ਜਵਾਬ ਦਿੰਦੇ ਹਨ: “ਉਸ ਨੂੰ ਸੂਲੀ ਚਾੜ੍ਹ ਦਿਓ!” (ਨਿ ਵ) “ਸੂਲੀ ਚਾੜ੍ਹ ਦਿਓ! ਉਸ ਨੂੰ ਸੂਲੀ ਚਾੜ੍ਹ ਦਿਓ!”—ਨਿ ਵ.
ਇਹ ਜਾਣਦੇ ਹੋਏ ਕਿ ਉਹ ਇਕ ਨਿਰਦੋਸ਼ ਮਨੁੱਖ ਦੀ ਮੌਤ ਦੀ ਮੰਗ ਕਰ ਰਹੇ ਹਨ, ਪਿਲਾਤੁਸ ਬੇਨਤੀ ਕਰਦਾ ਹੈ: “ਕਿਉਂ, ਇਸ ਨੇ ਕੀ ਬੁਰਿਆਈ ਕੀਤੀ? ਮੈਂ ਇਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।”
ਉਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕ੍ਰੋਧਵਾਨ ਭੀੜ ਆਪਣੇ ਧਾਰਮਿਕ ਆਗੂਆਂ ਦੁਆਰਾ ਉਕਸਾਏ ਜਾਣ ਤੇ ਚਿਲਾਉਣਾ ਜਾਰੀ ਰੱਖਦੀ ਹੈ: “ਉਸ ਨੂੰ ਸੂਲੀ ਚਾੜ੍ਹ ਦਿਓ।” ਜਾਜਕਾਂ ਦੁਆਰਾ ਪਾਗਲਪਣ ਦੀ ਹੱਦ ਤਕ ਉਕਸਾਈ ਗਈ ਭੀੜ ਖ਼ੂਨ ਦੀ ਪਿਆਸੀ ਹੈ। ਅਤੇ ਇਹ ਸੋਚਣਾ ਕਿ ਸਿਰਫ਼ ਪੰਜ ਦਿਨ ਪਹਿਲਾਂ ਹੀ, ਸੰਭਵ ਹੈ ਇਨ੍ਹਾਂ ਵਿੱਚੋਂ ਕਈ ਉਨ੍ਹਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਯਰੂਸ਼ਲਮ ਵਿਚ ਯਿਸੂ ਦਾ ਰਾਜਾ ਦੇ ਤੌਰ ਤੇ ਸੁਆਗਤ ਕੀਤਾ ਸੀ! ਇਸ ਸਮੇਂ ਦੇ ਦੌਰਾਨ ਯਿਸੂ ਦੇ ਚੇਲੇ, ਜੇਕਰ ਉਹ ਹਾਜ਼ਰ ਹਨ, ਚੁੱਪ ਅਤੇ ਅਪ੍ਰਗਟ ਰਹਿੰਦੇ ਹਨ।
ਪਿਲਾਤੁਸ, ਇਹ ਦੇਖਦੇ ਹੋਏ ਕਿ ਉਸ ਦੀ ਬੇਨਤੀ ਬੇਕਾਰ ਹੈ, ਸਗੋਂ ਇਸ ਦੀ ਬਜਾਇ, ਇਕ ਹੰਗਾਮਾ ਉਠ ਰਿਹਾ ਹੈ, ਪਾਣੀ ਲੈ ਕੇ ਭੀੜ ਦੇ ਸਾਮ੍ਹਣੇ ਆਪਣੇ ਹੱਥਾਂ ਨੂੰ ਧੋਂਦੇ ਹੋਏ ਕਹਿੰਦਾ ਹੈ: “ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ। ਤੁਸੀਂ ਜਾਣੋ।” ਇਸ ਤੇ, ਲੋਕੀ ਜਵਾਬ ਦਿੰਦੇ ਹਨ: “ਉਹ ਦਾ ਲਹੂ ਸਾਡੇ ਉੱਤੇ ਅਰ ਸਾਡੀ ਉਲਾਦ ਉੱਤੇ ਹੋਵੇ!”
ਇਸ ਲਈ, ਉਨ੍ਹਾਂ ਦੀ ਮੰਗ ਦੇ ਅਨੁਸਾਰ— ਅਤੇ ਭੀੜ ਨੂੰ ਸੰਤੁਸ਼ਟ ਕਰਨ ਦੀ ਜ਼ਿਆਦਾ ਇੱਛਾ ਰੱਖਦੇ ਹੋਏ, ਇਸ ਦੀ ਬਜਾਇ ਕਿ ਉਹ ਕੰਮ ਕਰੇ ਜੋ ਉਹ ਜਾਣਦਾ ਹੈ ਕਿ ਸਹੀ ਹੈ— ਪਿਲਾਤੁਸ ਉਨ੍ਹਾਂ ਲਈ ਬਰੱਬਾ ਨੂੰ ਛੱਡ ਦਿੰਦਾ ਹੈ। ਉਹ ਯਿਸੂ ਨੂੰ ਲੈ ਜਾਂਦਾ ਹੈ ਅਤੇ ਉਸ ਨੂੰ ਨੰਗਾ ਕਰਵਾ ਕੇ ਫਿਰ ਕੋਰੜੇ ਲਗਵਾਉਂਦਾ ਹੈ। ਇਹ ਕੋਈ ਸਾਧਾਰਣ ਕੋਰੜਿਆਂ ਦੀ ਮਾਰ ਨਹੀਂ ਸੀ। ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਕੋਰੜੇ ਮਾਰਨ ਦੇ ਰੋਮੀ ਅਭਿਆਸ ਬਾਰੇ ਵਰਣਨ ਕਰਦੀ ਹੈ:
“ਆਮ ਇਸਤੇਮਾਲ ਕੀਤਾ ਗਿਆ ਯੰਤਰ ਇਕ ਛੋਟਾ ਕੋਰੜਾ (ਚਾਬਕ ਜਾਂ ਛਾਂਟਾ) ਹੁੰਦਾ ਸੀ ਜਿਸ ਵਿਚ ਚਮੜੇ ਦੀਆਂ ਕਈ ਇਕਹਿਰੀਆਂ ਜਾਂ ਗੁੰਦੀਆਂ ਹੋਈਆਂ ਵੱਖੋ-ਵੱਖ ਲੰਬਾਈ ਦੀਆਂ ਪੱਟੀਆਂ ਹੁੰਦੀਆਂ ਸਨ, ਜਿਨ੍ਹਾਂ ਵਿਚ ਛੋਟੇ-ਛੋਟੇ ਲੋਹੇ ਦੇ ਗੋਲੇ ਜਾਂ ਭੇਡ ਦੀਆਂ ਹੱਡੀਆਂ ਦੇ ਤਿੱਖੇ ਟੁੱਕੜੇ ਕੁਝ-ਕੁਝ ਦੂਰੀ ਤੇ ਬੰਨ੍ਹੇ ਹੁੰਦੇ ਸਨ। . . . ਜਿਉਂ-ਜਿਉਂ ਰੋਮੀ ਸਿਪਾਹੀ ਪੂਰੇ ਜ਼ੋਰ ਨਾਲ ਸ਼ਿਕਾਰ ਦੀ ਪਿੱਠ ਉੱਤੇ ਬਾਰ-ਬਾਰ ਮਾਰਦੇ ਸਨ, ਤਾਂ ਲੋਹੇ ਦੇ ਗੋਲਿਆਂ ਤੋਂ ਗਹਿਰੀ ਗੁੱਝੀ ਸੱਟ ਪਹੁੰਚਦੀ, ਅਤੇ ਚਮੜੇ ਦੀਆਂ ਪੱਟੀਆਂ ਅਤੇ ਭੇਡ ਦੀਆਂ ਹੱਡੀਆਂ ਚਮੜੀ ਅਤੇ ਉਸ ਦੇ ਹੇਠਲੇ ਊਤਕਾਂ ਨੂੰ ਚੀਰ ਦਿੰਦੀਆਂ ਸਨ। ਫਿਰ, ਜਿਵੇਂ ਕੋਰੜਿਆਂ ਦੀ ਮਾਰ ਜਾਰੀ ਰਹਿੰਦੀ ਹੈ, ਚੀਰ ਹੇਠਲੇ ਪਿੰਜਰ ਦੀਆਂ ਮਾਸ-ਪੇਸ਼ੀਆਂ ਤਕ ਪਾਟ ਜਾਂਦੇ ਹਨ ਅਤੇ ਰਕਤ-ਵਹਿਣ ਮਾਸ ਦੀਆਂ ਕੰਬਦੀਆਂ ਹੋਈਆਂ ਲੀਰਾਂ ਉਤਪੰਨ ਕਰਦਾ ਹੈ”।
ਇਸ ਕਸ਼ਟਦਾਇਕ ਮਾਰ ਤੋਂ ਬਾਅਦ, ਯਿਸੂ ਨੂੰ ਹਾਕਮ ਦੇ ਮਹਿਲ ਵਿਚ ਲਿਜਾਇਆ ਜਾਂਦਾ ਹੈ, ਅਤੇ ਸਿਪਾਹੀਆਂ ਦੀ ਪੂਰੀ ਟੋਲੀ ਨੂੰ ਇਕੱਠੇ ਸੱਦਿਆ ਜਾਂਦਾ ਹੈ। ਉੱਥੇ ਸਿਪਾਹੀ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਤੇ ਦਬਾਉਂਦੇ ਹੋਏ ਉਸ ਨਾਲ ਹੋਰ ਵੀ ਬੁਰਾ ਵਰਤਾਉ ਕਰਦੇ ਹਨ। ਉਹ ਉਸ ਦੇ ਸੱਜੇ ਹੱਥ ਵਿਚ ਇਕ ਕਾਨਾ ਦਿੰਦੇ ਹਨ, ਅਤੇ ਉਹ ਉਸ ਨੂੰ ਇਕ ਬੈਂਗਣੀ ਬਸਤਰ ਪਹਿਨਾਉਂਦੇ ਹਨ, ਜਿਸ ਕਿਸਮ ਦਾ ਬਸਤਰ ਪਾਤਸ਼ਾਹਾਂ ਦੁਆਰਾ ਪਹਿਨਿਆ ਜਾਂਦਾ ਹੈ। ਫਿਰ ਉਹ ਮਜ਼ਾਕ ਉਡਾਉਂਦੇ ਹੋਏ ਉਸ ਨੂੰ ਕਹਿੰਦੇ ਹਨ: “ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!” ਨਾਲ ਹੀ, ਉਹ ਉਸ ਦੇ ਮੂੰਹ ਉੱਤੇ ਥੁੱਕਦੇ ਅਤੇ ਚਪੇੜ ਮਾਰਦੇ ਹਨ। ਫਿਰ ਉਹ ਉਸ ਦੇ ਹੱਥੋਂ ਮਜ਼ਬੂਤ ਕਾਨਾ ਲੈ ਕੇ ਇਸ ਨੂੰ ਉਸ ਦੇ ਸਿਰ ਤੇ ਮਾਰਦੇ ਹਨ, ਅਤੇ ਉਸ ਦੇ ਅਪਮਾਨਜਨਕ “ਤਾਜ” ਦੇ ਤਿੱਖੇ ਕੰਡਿਆਂ ਨੂੰ ਉਸ ਦੇ ਸਿਰ ਦੀ ਚਮੜੀ ਵਿਚ ਹੋਰ ਧੱਕਦੇ ਹਨ।
ਇਸ ਦੁਰਵਿਵਹਾਰ ਦੇ ਸਾਮ੍ਹਣੇ ਯਿਸੂ ਦਾ ਮਾਅਰਕੇ ਦਾ ਗੌਰਵ ਅਤੇ ਬਲ ਪਿਲਾਤੁਸ ਨੂੰ ਇੰਨਾ ਪ੍ਰਭਾਵਿਤ ਕਰਦਾ ਹੈ ਕਿ ਉਹ ਉਸ ਨੂੰ ਛੁਡਾਉਣ ਦੀ ਇਕ ਹੋਰ ਕੋਸ਼ਿਸ਼ ਲਈ ਪ੍ਰੇਰਿਤ ਹੁੰਦਾ ਹੈ। “ਵੇਖੋ ਮੈਂ ਉਹ ਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤਾਂ ਤੁਸੀਂ ਜਾਣੋ ਭਈ ਮੈਂ ਉਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ,” ਉਹ ਭੀੜ ਨੂੰ ਦੱਸਦਾ ਹੈ। ਸੰਭਵ ਹੈ ਕਿ ਉਹ ਸੋਚਦਾ ਹੈ ਕਿ ਯਿਸੂ ਦੀ ਕਸ਼ਟਦਾਈ ਦਸ਼ਾ ਨੂੰ ਦੇਖ ਕੇ ਉਨ੍ਹਾਂ ਦੇ ਦਿਲ ਨਰਮ ਪੈ ਜਾਣਗੇ। ਜਿਉਂ ਹੀ ਯਿਸੂ ਨਿਰਦਈ ਭੀੜ ਦੇ ਸਾਮ੍ਹਣੇ, ਕੰਡਿਆਂ ਦਾ ਤਾਜ ਅਤੇ ਬੈਂਗਣੀ ਰੰਗ ਦਾ ਬਾਹਰੀ ਬਸਤਰ ਪਹਿਨੇ ਹੋਏ ਅਤੇ ਆਪਣੇ ਲਹੂ-ਲੁਹਾਨ ਚਿਹਰੇ ਤੇ ਦਰਦ ਚਿਤ੍ਰਿਤ ਕਰਦੇ ਹੋਏ ਖੜ੍ਹਾ ਹੁੰਦਾ ਹੈ, ਪਿਲਾਤੁਸ ਐਲਾਨ ਕਰਦਾ ਹੈ: “ਵੇਖੋ ਐਸ ਮਨੁੱਖ ਨੂੰ!”
ਭਾਵੇਂ ਕਿ ਕੁੱਟਿਆ ਅਤੇ ਮਾਰਿਆ ਗਿਆ, ਸਾਰੇ ਇਤਿਹਾਸ ਦੀ ਸਭ ਤੋਂ ਵਿਸ਼ੇਸ਼ ਹਸਤੀ ਇੱਥੇ ਖੜ੍ਹੀ ਹੈ, ਸੱਚ-ਮੁੱਚ ਹੀ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ! ਜੀ ਹਾਂ, ਯਿਸੂ ਇਕ ਅਜਿਹਾ ਸ਼ਾਂਤ ਗੌਰਵ ਅਤੇ ਸਕੂਨ ਦਿਖਾਉਂਦਾ ਹੈ ਜੋ ਅਜਿਹੀ ਮਹਾਨਤਾ ਪ੍ਰਗਟ ਕਰਦੇ ਹਨ ਜਿਸ ਨੂੰ ਪਿਲਾਤੁਸ ਵੀ ਕਬੂਲ ਕਰਦਾ ਹੈ, ਕਿਉਂਕਿ ਉਸ ਦੇ ਸ਼ਬਦ ਸਪੱਸ਼ਟ ਤੌਰ ਤੇ ਆਦਰ ਅਤੇ ਦਇਆ ਦੋਨਾਂ ਦਾ ਮਿਸ਼ਰਣ ਹਨ। ਯੂਹੰਨਾ 18:39–19:5; ਮੱਤੀ 27:15-17, 20-30; ਮਰਕੁਸ 15:6-19; ਲੂਕਾ 23:18-25.
▪ ਪਿਲਾਤੁਸ ਕਿਸ ਤਰ੍ਹਾਂ ਯਿਸੂ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਹੈ?
▪ ਪਿਲਾਤੁਸ ਕਿਸ ਤਰ੍ਹਾਂ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰਦਾ ਹੈ?
▪ ਕੋਰੜੇ ਮਾਰਨ ਵਿਚ ਕੀ ਕੁਝ ਸ਼ਾਮਲ ਹੈ?
▪ ਕੋਰੜੇ ਮਾਰੇ ਜਾਣ ਤੋਂ ਬਾਅਦ ਯਿਸੂ ਦਾ ਕਿਸ ਤਰ੍ਹਾਂ ਮਖ਼ੌਲ ਉਡਾਇਆ ਜਾਂਦਾ ਹੈ?
▪ ਪਿਲਾਤੁਸ ਯਿਸੂ ਨੂੰ ਛੱਡਣ ਦੀ ਹੋਰ ਕਿਹੜੀ ਕੋਸ਼ਿਸ਼ ਕਰਦਾ ਹੈ?
-
-
ਸੌਂਪਿਆ ਗਿਆ ਅਤੇ ਲਿਜਾਇਆ ਗਿਆਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 124
ਸੌਂਪਿਆ ਗਿਆ ਅਤੇ ਲਿਜਾਇਆ ਗਿਆ
ਜਦੋਂ ਪਿਲਾਤੁਸ, ਪੀੜਿਤ ਯਿਸੂ ਦੇ ਸ਼ਾਂਤ ਗੌਰਵ ਦੁਆਰਾ ਪ੍ਰੇਰਿਤ ਹੋ ਕੇ, ਉਸ ਨੂੰ ਛੱਡਣ ਦੀ ਇਕ ਹੋਰ ਕੋਸ਼ਿਸ਼ ਕਰਦਾ ਹੈ, ਤਾਂ ਮੁੱਖ ਜਾਜਕ ਹੋਰ ਵੀ ਜ਼ਿਆਦਾ ਕ੍ਰੋਧਿਤ ਹੁੰਦੇ ਹਨ। ਉਹ ਨਿਸ਼ਚਿਤ ਹਨ ਕਿ ਉਨ੍ਹਾਂ ਦੇ ਦੁਸ਼ਟ ਇਰਾਦੇ ਵਿਚ ਕੋਈ ਵਿਘਨ ਨਾ ਪਵੇ। ਇਸ ਲਈ ਉਹ ਫਿਰ ਤੋਂ ਚਿਲਾਉਣ ਲੱਗਦੇ ਹਨ: “ਉਸ ਨੂੰ ਸੂਲੀ ਚਾੜ੍ਹ ਦਿਓ! ਉਸ ਨੂੰ ਸੂਲੀ ਚਾੜ੍ਹ ਦਿਓ!”—ਨਿ ਵ.
“ਤੁਸੀਂ ਆਪੇ ਇਹ ਨੂੰ ਲੈ ਕੇ ਸਲੀਬ [“ਸੂਲੀ ਚਾੜ੍ਹ,” ਨਿ ਵ] ਦਿਓ,” ਪਿਲਾਤੁਸ ਜਵਾਬ ਦਿੰਦਾ ਹੈ। (ਉਨ੍ਹਾਂ ਦੇ ਪਹਿਲਾਂ ਕੀਤੇ ਗਏ ਦਾਅਵੇ ਦੇ ਉਲਟ, ਯਹੂਦੀਆਂ ਨੂੰ ਕਾਫ਼ੀ ਗੰਭੀਰ ਧਾਰਮਿਕ ਅਪਰਾਧਾਂ ਲਈ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਮਿਲ ਸਕਦਾ ਹੈ।) ਫਿਰ, ਘੱਟੋ-ਘੱਟ ਪੰਜਵੀਂ ਵਾਰੀ, ਪਿਲਾਤੁਸ ਯਿਸੂ ਨੂੰ ਨਿਰਦੋਸ਼ ਘੋਸ਼ਿਤ ਕਰਦੇ ਹੋਏ ਕਹਿੰਦਾ ਹੈ: “ਮੈਂ ਇਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ।”
ਇਹ ਦੇਖਦੇ ਹੋਏ ਕਿ ਉਨ੍ਹਾਂ ਦੇ ਰਾਜਨੀਤਿਕ ਇਲਜ਼ਾਮ ਨਤੀਜੇ ਪੈਦਾ ਕਰਨ ਵਿਚ ਅਸਫਲ ਹੋਏ ਹਨ, ਯਹੂਦੀ ਕੁਝ ਘੰਟੇ ਪਹਿਲਾਂ ਮਹਾਸਭਾ ਦੇ ਸਾਮ੍ਹਣੇ ਯਿਸੂ ਦੇ ਮੁਕੱਦਮੇ ਦੇ ਦੌਰਾਨ ਇਸਤੇਮਾਲ ਕੀਤੇ ਗਏ ਕੁਫ਼ਰ ਦੇ ਧਾਰਮਿਕ ਇਲਜ਼ਾਮ ਦੀ ਮਦਦ ਲੈਂਦੇ ਹਨ। “ਸਾਡੇ ਕੋਲ ਸ਼ਰਾ ਹੈ,” ਉਹ ਕਹਿੰਦੇ ਹਨ, “ਅਤੇ ਉਸ ਸ਼ਰਾ ਅਨੁਸਾਰ ਇਹ ਮਰਨ ਜੋਗ ਹੈ ਇਸ ਲਈ ਜੋ ਇਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤ੍ਰ ਬਣਾਇਆ।”
ਇਹ ਇਲਜ਼ਾਮ ਪਿਲਾਤੁਸ ਲਈ ਨਵਾਂ ਹੈ, ਅਤੇ ਇਹ ਉਸ ਨੂੰ ਹੋਰ ਵੀ ਡਰਾ ਦਿੰਦਾ ਹੈ। ਹੁਣ ਤਕ ਉਹ ਸਮਝ ਜਾਂਦਾ ਹੈ ਕਿ ਯਿਸੂ ਕੋਈ ਸਾਧਾਰਣ ਮਨੁੱਖ ਨਹੀਂ ਹੈ, ਜਿਵੇਂ ਕਿ ਉਸ ਦੀ ਪਤਨੀ ਦੇ ਸੁਫ਼ਨੇ ਤੋਂ ਅਤੇ ਯਿਸੂ ਦੇ ਵਿਅਕਤਿੱਤਵ ਵਿਚ ਮਾਅਰਕੇ ਵਾਲੇ ਬਲ ਤੋਂ ਵੀ ਸੰਕੇਤ ਹੁੰਦਾ ਹੈ। ਪਰੰਤੂ “ਪਰਮੇਸ਼ੁਰ ਦਾ ਪੁੱਤ੍ਰ”? ਪਿਲਾਤੁਸ ਜਾਣਦਾ ਹੈ ਕਿ ਯਿਸੂ ਗਲੀਲ ਤੋਂ ਹੈ। ਫਿਰ ਵੀ, ਕੀ ਇਹ ਸੰਭਵ ਹੈ ਕਿ ਉਹ ਪਹਿਲਾਂ ਵੀ ਜੀਉਂਦਾ ਰਿਹਾ ਹੈ? ਉਸ ਨੂੰ ਫਿਰ ਤੋਂ ਮਹਿਲ ਵਿਚ ਵਾਪਸ ਲਿਜਾਂਦੇ ਹੋਏ, ਪਿਲਾਤੁਸ ਪੁੱਛਦਾ ਹੈ: “ਤੂੰ ਕਿੱਥੋਂ ਦਾ ਹੈਂ?”
ਯਿਸੂ ਚੁੱਪ ਰਹਿੰਦਾ ਹੈ। ਉਹ ਪਹਿਲਾਂ ਹੀ ਪਿਲਾਤੁਸ ਨੂੰ ਦੱਸ ਚੁੱਕਿਆ ਹੈ ਕਿ ਉਹ ਇਕ ਰਾਜਾ ਹੈ ਪਰੰਤੂ ਉਸ ਦਾ ਰਾਜ ਇਸ ਜਗਤ ਤੋਂ ਨਹੀਂ ਹੈ। ਹੁਣ ਹੋਰ ਸਪਸ਼ਟੀਕਰਣ ਬੇਕਾਰ ਹੋਵੇਗਾ। ਪਰੰਤੂ, ਜਵਾਬ ਦੇਣ ਤੋਂ ਇਨਕਾਰ ਕਰਨ ਦੁਆਰਾ ਪਿਲਾਤੁਸ ਦੇ ਹੰਕਾਰ ਨੂੰ ਠੇਸ ਲੱਗਦੀ ਹੈ, ਅਤੇ ਉਹ ਇਨ੍ਹਾਂ ਸ਼ਬਦਾਂ ਨਾਲ ਯਿਸੂ ਤੇ ਭੜਕ ਪੈਂਦਾ ਹੈ: “ਤੂੰ ਮੇਰੇ ਨਾਲ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਜੋ ਇਹ ਮੇਰੇ ਵੱਸ ਵਿਚ ਹੈ ਕਿ ਭਾਵੇਂ ਤੈਨੂੰ ਛੱਡ ਦਿਆਂ ਭਾਵੇਂ ਤੈਨੂੰ ਸਲੀਬ [“ਸੂਲੀ,” ਨਿ ਵ] ਉੱਤੇ ਚੜ੍ਹਾਵਾਂ?”
“ਜੇ ਤੈਨੂੰ ਇਹ ਉੱਪਰੋਂ ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੁਝ ਵੱਸ ਨਾ ਚੱਲਦਾ,” ਯਿਸੂ ਆਦਰ ਨਾਲ ਜਵਾਬ ਦਿੰਦਾ ਹੈ। ਉਹ ਮਾਨਵ ਸ਼ਾਸਕਾਂ ਨੂੰ ਪਾਰਥਿਵ ਮਾਮਲਿਆਂ ਉੱਤੇ ਪ੍ਰਸ਼ਾਸਨ ਕਰਨ ਲਈ ਪਰਮੇਸ਼ੁਰ ਦੁਆਰਾ ਦਿੱਤੇ ਗਏ ਅਧਿਕਾਰ ਨੂੰ ਸੰਕੇਤ ਕਰ ਰਿਹਾ ਹੈ। ਯਿਸੂ ਅੱਗੇ ਕਹਿੰਦਾ ਹੈ: “ਇਸ ਕਾਰਨ ਜਿਨ ਮੈਨੂੰ ਤੇਰੇ ਹਵਾਲੇ ਕੀਤਾ ਉਹ ਦਾ ਪਾਪ ਵੱਧ ਹੈ।” ਦਰਅਸਲ, ਪਰਧਾਨ ਜਾਜਕ ਕਯਾਫ਼ਾ ਅਤੇ ਉਸ ਦੇ ਸਾਥੀ ਅਤੇ ਯਹੂਦਾ ਇਸਕਰਿਯੋਤੀ ਸਾਰੇ ਦੇ ਸਾਰੇ ਯਿਸੂ ਦੇ ਨਾਲ ਕੀਤੇ ਅਨੁਚਿਤ ਵਰਤਾਉ ਲਈ ਪਿਲਾਤੁਸ ਨਾਲੋਂ ਜ਼ਿਆਦਾ ਭਾਰੀ ਜ਼ਿੰਮੇਵਾਰੀ ਢੋਂਦੇ ਹਨ।
ਯਿਸੂ ਦੁਆਰਾ ਹੋਰ ਵੀ ਪ੍ਰਭਾਵਿਤ ਹੋ ਕੇ ਅਤੇ ਡਰਦੇ ਹੋਏ ਕਿ ਸ਼ਾਇਦ ਯਿਸੂ ਦਾ ਈਸ਼ਵਰੀ ਮੂਲ ਹੈ, ਪਿਲਾਤੁਸ ਉਸ ਨੂੰ ਛੱਡਣ ਦੀਆਂ ਆਪਣੀਆਂ ਕੋਸ਼ਿਸ਼ਾਂ ਫਿਰ ਤੋਂ ਦੁਹਰਾਉਂਦਾ ਹੈ। ਪਰੰਤੂ, ਯਹੂਦੀ ਲੋਕ ਪਿਲਾਤੁਸ ਨੂੰ ਮੂੰਹ ਤੋੜ ਜਵਾਬ ਦਿੰਦੇ ਹਨ। ਉਹ ਆਪਣੇ ਰਾਜਨੀਤਿਕ ਇਲਜ਼ਾਮਾਂ ਨੂੰ ਦੁਹਰਾਉਂਦੇ ਹੋਏ, ਚਲਾਕੀ ਨਾਲ ਧਮਕਾਉਂਦੇ ਹਨ: “ਜੇ ਤੂੰ ਇਹ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤ੍ਰ ਨਹੀਂ! ਹਰੇਕ ਜੋ ਆਪਣੇ ਆਪ ਨੂੰ ਪਾਤਸ਼ਾਹ ਬਣਾਉਂਦਾ ਹੈ ਸੋ ਕੈਸਰ ਦੇ ਵਿਰੁੱਧ ਬੋਲਦਾ ਹੈ!”
ਇਨ੍ਹਾਂ ਘੋਰ ਭਾਵ-ਅਰਥਾਂ ਦੇ ਬਾਵਜੂਦ, ਪਿਲਾਤੁਸ ਯਿਸੂ ਨੂੰ ਇਕ ਵਾਰੀ ਹੋਰ ਬਾਹਰ ਲਿਆਉਂਦਾ ਹੈ। “ਵੇਖੋ ਔਹ ਤੁਹਾਡਾ ਪਾਤਸ਼ਾਹ!” ਉਹ ਫਿਰ ਬੇਨਤੀ ਕਰਦਾ ਹੈ।
“ਉਸ ਨੂੰ ਲੈ ਜਾਓ, ਉਸ ਨੂੰ ਲੈ ਜਾਓ! ਉਸ ਨੂੰ ਸੂਲੀ ਚਾੜ੍ਹ ਦਿਓ!”—ਨਿ ਵ.
“ਮੈਂ ਤੁਹਾਡੇ ਪਾਤਸ਼ਾਹ ਨੂੰ ਸਲੀਬ [“ਸੂਲੀ ਚਾੜ੍ਹ,” ਨਿ ਵ] ਦਿਆਂ?” ਪਿਲਾਤੁਸ ਨਿਰਾਸਤਾ ਵਿਚ ਪੁੱਛਦਾ ਹੈ।
ਰੋਮੀਆਂ ਦੇ ਸ਼ਾਸਨ ਅਧੀਨ ਯਹੂਦੀ ਖਿੱਝੇ ਹੋਏ ਹਨ। ਦਰਅਸਲ, ਉਹ ਰੋਮੀ ਪ੍ਰਧਾਨਤਾ ਨੂੰ ਨਫ਼ਰਤ ਕਰਦੇ ਹਨ! ਫਿਰ ਵੀ, ਪਖੰਡ ਨਾਲ, ਮੁੱਖ ਜਾਜਕ ਕਹਿੰਦੇ ਹਨ: “ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।”
ਆਪਣੀ ਰਾਜਨੀਤਿਕ ਪਦਵੀ ਅਤੇ ਨੇਕਨਾਮੀ ਦੇ ਲਈ ਡਰਦੇ ਹੋਏ, ਪਿਲਾਤੁਸ ਆਖ਼ਰਕਾਰ ਯਹੂਦੀਆਂ ਦੀਆਂ ਕਠੋਰ ਮੰਗਾਂ ਦੇ ਅੱਗੇ ਹਾਰ ਮੰਨ ਲੈਂਦਾ ਹੈ। ਉਹ ਯਿਸੂ ਨੂੰ ਉਨ੍ਹਾਂ ਦੇ ਹੱਥ ਸੌਂਪ ਦਿੰਦਾ ਹੈ। ਸਿਪਾਹੀ ਯਿਸੂ ਦੇ ਬੈਂਗਣੀ ਬਸਤਰ ਨੂੰ ਲਾਹ ਦਿੰਦੇ ਹਨ ਅਤੇ ਉਸ ਨੂੰ ਉਸ ਦੇ ਬਾਹਰੀ ਬਸਤਰ ਪਹਿਨਾਉਂਦੇ ਹਨ। ਜਿਉਂ ਹੀ ਯਿਸੂ ਨੂੰ ਸੂਲੀ ਚਾੜ੍ਹਨ ਲਈ ਲਿਜਾਇਆ ਜਾਂਦਾ ਹੈ, ਉਸ ਨੂੰ ਆਪਣੀ ਤਸੀਹੇ ਦੀ ਸੂਲੀ ਆਪ ਹੀ ਚੁੱਕਣੀ ਪੈਂਦੀ ਹੈ।
ਹੁਣ ਸ਼ੁੱਕਰਵਾਰ, ਨੀਸਾਨ 14 ਦੀ ਅੱਧੀ ਸਵੇਰ ਹੋ ਚੁੱਕੀ ਹੈ; ਸ਼ਾਇਦ ਦੁਪਹਿਰ ਹੋ ਰਹੀ ਹੈ। ਯਿਸੂ ਵੀਰਵਾਰ ਤੜਕੇ ਦਾ ਜਾਗ ਰਿਹਾ ਹੈ, ਅਤੇ ਉਹ ਇਕ ਦੇ ਬਾਅਦ ਇਕ ਕਸ਼ਟ ਝੱਲ ਰਿਹਾ ਹੈ। ਸਮਝਣਯੋਗ ਹੈ ਕਿ ਸੂਲੀ ਦੇ ਭਾਰ ਹੇਠਾਂ ਉਸ ਦਾ ਬਲ ਛੇਤੀ ਹੀ ਜਵਾਬ ਦੇ ਜਾਂਦਾ ਹੈ। ਇਸ ਲਈ ਸ਼ਮਊਨ ਨਾਮਕ ਇਕ ਰਾਹੀ, ਅਫਰੀਕਾ ਦੇ ਕਿਸੇ ਕੁਰੇਨੀ ਮਨੁੱਖ ਨੂੰ ਉਸ ਦੇ ਲਈ ਇਹ ਚੁੱਕਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ। ਜਿਉਂ-ਜਿਉਂ ਉਹ ਅੱਗੇ ਵਧਦੇ ਹਨ, ਤਾਂ ਔਰਤਾਂ ਸਮੇਤ ਬਹੁਤ ਸਾਰੇ ਲੋਕ ਉਸ ਦੇ ਮਗਰ-ਮਗਰ ਚੱਲਦੇ ਹਨ, ਅਤੇ ਸੋਗ ਵਿਚ ਆਪਣੀਆਂ ਛਾਤੀਆਂ ਪਿੱਟਦੇ ਹਨ ਅਤੇ ਯਿਸੂ ਲਈ ਵਿਰਲਾਪ ਕਰਦੇ ਹਨ।
ਔਰਤਾਂ ਵੱਲ ਮੁੜਦੇ ਹੋਏ ਯਿਸੂ ਕਹਿੰਦਾ ਹੈ: “ਹੇ ਯਰੂਸ਼ਲਮ ਦੀਓ ਧੀਓ, ਮੈਨੂੰ ਨਾ ਰੋਵੋ ਪਰ ਆਪ ਨੂੰ ਅਤੇ ਆਪਣਿਆਂ ਬੱਚਿਆਂ ਨੂੰ ਰੋਵੋ। ਕਿਉਂਕਿ ਵੇਖੋ ਓਹ ਦਿਨ ਆਉਂਦੇ ਹਨ ਜਿਨ੍ਹਾਂ ਵਿੱਚ ਆਖਣਗੇ ਭਈ ਧੰਨ ਹਨ ਬਾਂਝਾਂ ਅਤੇ ਓਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਓਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ। . . . ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ?”
ਯਿਸੂ ਯਹੂਦੀ ਕੌਮ ਦੇ ਰੁੱਖ ਵੱਲ ਸੰਕੇਤ ਕਰ ਰਿਹਾ ਹੈ, ਜਿਸ ਵਿਚ ਯਿਸੂ ਦੀ ਮੌਜੂਦਗੀ ਅਤੇ ਉਸ ਉੱਤੇ ਵਿਸ਼ਵਾਸ ਕਰਨ ਵਾਲੇ ਇਕ ਬਕੀਏ ਦੇ ਹੋਣ ਕਾਰਨ ਅਜੇ ਵੀ ਜੀਵਨ ਦੀ ਕੁਝ ਨਮੀ ਬਾਕੀ ਹੈ। ਪਰੰਤੂ ਜਦੋਂ ਇਹ ਕੌਮ ਵਿੱਚੋਂ ਅਲੱਗ ਕੀਤੇ ਜਾਣਗੇ, ਤਾਂ ਸਿਰਫ਼ ਇਕ ਅਧਿਆਤਮਿਕ ਤੌਰ ਤੇ ਸੁੱਕਿਆ ਹੋਇਆ ਰੁੱਖ, ਜੀ ਹਾਂ, ਇਕ ਸੁੱਕਿਆ ਹੋਇਆ ਰਾਸ਼ਟਰੀ ਸੰਗਠਨ ਹੀ ਬਾਕੀ ਰਹਿ ਜਾਵੇਗਾ। ਹਾਏ, ਉਦੋਂ ਕਿੰਨਾ ਰੋਣਾ ਹੋਵੇਗਾ ਜਦੋਂ ਰੋਮੀ ਸੈਨਾ, ਪਰਮੇਸ਼ੁਰ ਦੇ ਦੰਡਕਾਰ ਦੇ ਤੌਰ ਤੇ ਯਹੂਦੀ ਕੌਮ ਨੂੰ ਨਾਸ਼ ਕਰੇਗੀ! ਯੂਹੰਨਾ 19:6-17; 18:31; ਲੂਕਾ 23:24-31; ਮੱਤੀ 27:31, 32; ਮਰਕੁਸ 15:20, 21.
▪ ਧਾਰਮਿਕ ਆਗੂ ਕਿਹੜਾ ਇਲਜ਼ਾਮ ਲਗਾਉਂਦੇ ਹਨ ਜਦੋਂ ਉਨ੍ਹਾਂ ਦੇ ਰਾਜਨੀਤਿਕ ਇਲਜ਼ਾਮ ਨਤੀਜੇ ਪੈਦਾ ਕਰਨ ਵਿਚ ਅਸਫਲ ਹੋ ਜਾਂਦੇ ਹਨ?
▪ ਪਿਲਾਤੁਸ ਕਿਉਂ ਹੋਰ ਡਰ ਜਾਂਦਾ ਹੈ?
▪ ਯਿਸੂ ਨਾਲ ਜੋ ਹੁੰਦਾ ਹੈ ਉਸ ਲਈ ਜ਼ਿਆਦਾ ਵੱਡਾ ਪਾਪ ਕੌਣ ਢੋਂਦੇ ਹਨ?
▪ ਆਖ਼ਰਕਾਰ, ਜਾਜਕ ਕਿਸ ਤਰ੍ਹਾਂ ਪਿਲਾਤੁਸ ਨੂੰ ਕਾਇਲ ਕਰ ਲੈਂਦੇ ਹਨ ਕਿ ਉਹ ਯਿਸੂ ਨੂੰ ਮਾਰ ਦੇਣ ਲਈ ਉਨ੍ਹਾਂ ਦੇ ਹੱਥ ਸੌਂਪ ਦੇਵੇ?
▪ ਯਿਸੂ ਉਸ ਦੇ ਲਈ ਰੋਣ ਵਾਲੀਆਂ ਔਰਤਾਂ ਨੂੰ ਕੀ ਕਹਿੰਦਾ ਹੈ, ਅਤੇ ਰੁੱਖ ਦੇ “ਹਰੇ” ਅਤੇ ਫਿਰ “ਸੁੱਕੇ” ਹੋਣ ਦਾ ਜ਼ਿਕਰ ਕਰਨ ਤੋਂ ਉਸ ਦਾ ਕੀ ਮਤਲਬ ਹੈ?
-
-
ਸੂਲੀ ਉੱਤੇ ਕਸ਼ਟਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 125
ਸੂਲੀ ਉੱਤੇ ਕਸ਼ਟ
ਯਿਸੂ ਦੇ ਨਾਲ ਦੋ ਡਾਕੂ ਵੀ ਮਾਰੇ ਜਾਣ ਲਈ ਲਿਜਾਏ ਜਾ ਰਹੇ ਹਨ। ਸ਼ਹਿਰ ਤੋਂ ਥੋੜ੍ਹੀ ਦੂਰ, ਗਲਗਥਾ ਨਾਮਕ ਇਕ ਥਾਂ, ਜਾਂ ਖੋਪਰੀ ਦੀ ਥਾਂ ਵਿਖੇ ਜਲੂਸ ਆ ਕੇ ਰੁਕ ਜਾਂਦਾ ਹੈ।
ਕੈਦੀਆਂ ਦੇ ਕੱਪੜੇ ਉਤਾਰੇ ਜਾਂਦੇ ਹਨ। ਫਿਰ ਗੰਧਰਸ ਮਿਲਾਇਆ ਹੋਇਆ ਦਾਖ ਰਸ ਦਿੱਤਾ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਯਰੂਸ਼ਲਮ ਦੀਆਂ ਔਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ, ਅਤੇ ਰੋਮੀ ਲੋਕ ਸੂਲੀ ਉੱਤੇ ਚੜ੍ਹਾਏ ਜਾਣ ਵਾਲਿਆਂ ਨੂੰ ਇਹ ਦਰਦ-ਨਿਵਾਰਕ ਦਵਾਈ ਦੇਣ ਤੋਂ ਇਨਕਾਰ ਨਹੀਂ ਕਰਦੇ ਹਨ। ਪਰੰਤੂ, ਜਦੋਂ ਯਿਸੂ ਇਹ ਚੱਖਦਾ ਹੈ, ਤਾਂ ਉਹ ਪੀਣ ਤੋਂ ਇਨਕਾਰ ਕਰ ਦਿੰਦਾ ਹੈ। ਕਿਉਂ? ਸਪੱਸ਼ਟ ਤੌਰ ਤੇ ਉਹ ਆਪਣੀ ਨਿਹਚਾ ਦੀ ਇਸ ਪਰਮ ਪਰੀਖਿਆ ਦੇ ਦੌਰਾਨ ਆਪਣੀਆਂ ਸਾਰੀਆਂ ਵਿਚਾਰ-ਸ਼ਕਤੀਆਂ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖਣਾ ਚਾਹੁੰਦਾ ਹੈ।
ਹੁਣ ਯਿਸੂ ਦੇ ਹੱਥ ਉਸ ਦੇ ਸਿਰ ਦੇ ਉੱਪਰ ਕਰ ਕੇ ਉਸ ਨੂੰ ਸੂਲੀ ਉੱਤੇ ਲਿਟਾਇਆ ਜਾਂਦਾ ਹੈ। ਫਿਰ ਸਿਪਾਹੀ ਉਸ ਦੇ ਹੱਥਾਂ ਅਤੇ ਉਸ ਦੇ ਪੈਰਾਂ ਵਿਚ ਵੱਡੇ-ਵੱਡੇ ਕਿੱਲ ਠੋਕਦੇ ਹਨ। ਜਿਉਂ-ਜਿਉਂ ਕਿੱਲ ਮਾਸ ਅਤੇ ਯੋਜਕ ਤੰਤੂਆਂ ਵਿਚ ਖੁਭਦੇ ਹਨ, ਉਹ ਦਰਦ ਨਾਲ ਤੜਫ ਉਠਦਾ ਹੈ। ਜਦੋਂ ਸੂਲੀ ਖੜ੍ਹੀ ਕੀਤੀ ਜਾਂਦੀ ਹੈ ਤਾਂ ਦਰਦ ਅਤਿਅੰਤ ਦੁਖਦਾਈ ਹੁੰਦਾ ਹੈ, ਕਿਉਂਕਿ ਸਰੀਰ ਦਾ ਭਾਰ ਕਿੱਲਾਂ ਦੇ ਜਖ਼ਮਾਂ ਨੂੰ ਚੀਰਦਾ ਹੈ। ਫਿਰ ਵੀ, ਧਮਕਾਉਣ ਦੀ ਬਜਾਇ, ਯਿਸੂ ਰੋਮੀ ਸਿਪਾਹੀਆਂ ਲਈ ਪ੍ਰਾਰਥਨਾ ਕਰਦਾ ਹੈ: “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।”
ਪਿਲਾਤੁਸ ਨੇ ਉਸ ਦੀ ਸੂਲੀ ਉੱਤੇ ਇਕ ਪੱਟੀ ਲਗਾਈ ਹੈ ਜਿਹੜੀ ਇਸ ਤਰ੍ਹਾਂ ਪੜ੍ਹੀ ਜਾਂਦੀ ਹੈ: “ਯਿਸੂ ਨਾਸਰੀ ਯਹੂਦੀਆਂ ਦਾ ਪਾਤਸ਼ਾਹ।” ਸਪੱਸ਼ਟ ਤੌਰ ਤੇ, ਉਹ ਇਸ ਨੂੰ ਸਿਰਫ਼ ਇਸ ਲਈ ਹੀ ਨਹੀਂ ਲਿਖਦਾ ਕਿਉਂਕਿ ਉਹ ਯਿਸੂ ਦਾ ਆਦਰ ਕਰਦਾ ਹੈ ਪਰੰਤੂ ਇਸ ਕਰਕੇ ਵੀ ਕਿ ਉਹ ਯਹੂਦੀ ਜਾਜਕਾਂ ਨਾਲ ਘਿਰਣਾ ਕਰਦਾ ਹੈ ਕਿਉਂਕਿ ਉਨ੍ਹਾਂ ਨੇ ਉਸ ਦੇ ਦੁਆਰਾ ਯਿਸੂ ਦੀ ਮੌਤ ਦੀ ਸਜ਼ਾ ਦਿਵਾਈ ਹੈ। ਇਸ ਲਈ ਕਿ ਸਾਰੇ ਉਸ ਪੱਟੀ ਨੂੰ ਪੜ੍ਹ ਸਕਣ, ਪਿਲਾਤੁਸ ਇਸ ਨੂੰ ਤਿੰਨ ਭਾਸ਼ਾਵਾਂ ਵਿਚ— ਇਬਰਾਨੀ ਵਿਚ, ਸਰਕਾਰੀ ਲਾਤੀਨੀ ਵਿਚ, ਅਤੇ ਆਮ ਯੂਨਾਨੀ ਵਿਚ—ਲਿਖਵਾਉਂਦਾ ਹੈ।
ਮੁੱਖ ਜਾਜਕ, ਜਿਸ ਵਿਚ ਕਯਾਫ਼ਾ ਅਤੇ ਅੰਨਾਸ ਸ਼ਾਮਲ ਹਨ, ਵਿਆਕੁਲ ਹਨ। ਇਹ ਨਿਸ਼ਚਾਤਮਕ ਘੋਸ਼ਣਾ ਉਨ੍ਹਾਂ ਦੀ ਜਿੱਤ ਦੀ ਘੜੀ ਨੂੰ ਖਰਾਬ ਕਰ ਦਿੰਦੀ ਹੈ। ਇਸ ਕਰਕੇ ਉਹ ਵਿਰੋਧ ਕਰਦੇ ਹਨ: “‘ਯਹੂਦੀਆਂ ਦਾ ਪਾਤਸ਼ਾਹ’ ਨਾ ਲਿਖੋ ਪਰ ਇਹ ਕਿ ‘ਉਹ ਨੇ ਕਿਹਾ ਮੈਂ ਯਹੂਦੀਆਂ ਦਾ ਪਾਤਸ਼ਾਹ ਹਾਂ।’” ਜਾਜਕਾਂ ਦਾ ਮੁਹਰਾ ਬਣਨ ਤੋਂ ਖਿੱਝ ਕੇ, ਪਿਲਾਤੁਸ ਪੱਕੀ ਘਿਰਣਾ ਨਾਲ ਜਵਾਬ ਦਿੰਦਾ ਹੈ: “ਮੈਂ ਜੋ ਲਿਖਿਆ ਸੋ ਲਿਖਿਆ।”
ਹੁਣ ਜਾਜਕ ਇਕ ਵੱਡੀ ਭੀੜ ਦੇ ਨਾਲ ਮੌਤ ਦੀ ਸਜ਼ਾ ਦੇਣ ਦੀ ਥਾਂ ਤੇ ਇਕੱਠੇ ਹੁੰਦੇ ਹਨ, ਅਤੇ ਜਾਜਕ ਪੱਟੀ ਦੀ ਘੋਸ਼ਣਾ ਦਾ ਖੰਡਨ ਕਰਦੇ ਹਨ। ਉਹ ਪਹਿਲਾਂ ਮਹਾਸਭਾ ਦੇ ਮੁਕੱਦਮੇ ਵਿਚ ਦਿੱਤੀ ਗਈ ਉਸ ਝੂਠੀ ਘੋਸ਼ਣਾ ਨੂੰ ਦੁਹਰਾਉਂਦੇ ਹਨ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਰਾਹ ਜਾਂਦੇ ਰਾਹੀ ਵੀ ਅਪਮਾਨਜਨਕ ਢੰਗ ਨਾਲ ਬੋਲਦੇ ਹਨ, ਅਤੇ ਮਖ਼ੌਲ ਵਿਚ ਆਪਣੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ: “ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਉੱਤੋਂ ਉੱਤਰ ਆ!”
“ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸੱਕਦਾ!” ਮੁੱਖ ਜਾਜਕ ਅਤੇ ਉਨ੍ਹਾਂ ਦੇ ਧਾਰਮਿਕ ਮਿੱਤਰ ਇਕੱਠੇ ਬੋਲ ਉਠਦੇ ਹਨ। “ਏਹ ਤਾਂ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬੋਂ [“ਤਸੀਹੇ ਦੀ ਸੂਲੀ ਤੋਂ,” ਨਿ ਵ] ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਨਿਹਚਾ ਕਰਾਂਗੇ। ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ।”
ਜੋਸ਼ ਵਿਚ ਆਉਂਦੇ ਹੋਏ, ਸਿਪਾਹੀ ਵੀ ਯਿਸੂ ਦਾ ਮਜ਼ਾਕ ਉਡਾਉਂਦੇ ਹਨ। ਉਹ ਉਸ ਨੂੰ ਖੱਟਾ ਦਾਖ ਰਸ ਪੇਸ਼ ਕਰਦੇ ਹਨ ਅਤੇ ਇਸ ਨੂੰ ਉਸ ਦੇ ਸੁੱਕੇ ਬੁਲ੍ਹਾਂ ਤੋਂ ਥੋੜ੍ਹੀ ਹੀ ਦੂਰ ਰੱਖਦੇ ਹੋਏ ਉਸ ਦਾ ਮਖ਼ੌਲ ਉਡਾਉਂਦੇ ਹਨ। “ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ!” ਉਹ ਤਾਅਨੇ ਮਾਰਦੇ ਹਨ। ਡਾਕੂ ਵੀ ਉਸ ਦਾ ਠੱਠਾ ਕਰਦੇ ਹਨ ਜਿਹੜੇ ਕਿ ਇਕ ਯਿਸੂ ਦੇ ਸੱਜੇ ਪਾਸੇ, ਅਤੇ ਦੂਜਾ ਉਸ ਦੇ ਖੱਬੇ ਪਾਸੇ ਸੂਲੀ ਚਾੜ੍ਹੇ ਗਏ ਹਨ। ਜ਼ਰਾ ਸੋਚੋ! ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ, ਜੀ ਹਾਂ, ਉਹ ਜਿਸ ਨੇ ਯਹੋਵਾਹ ਪਰਮੇਸ਼ੁਰ ਨਾਲ ਸਾਰੀਆਂ ਚੀਜ਼ਾਂ ਰਚਣ ਵਿਚ ਹਿੱਸਾ ਲਿਆ, ਦ੍ਰਿੜ੍ਹਤਾ ਨਾਲ ਇਨ੍ਹਾਂ ਸਾਰਿਆਂ ਅਪਮਾਨਾਂ ਨੂੰ ਸਹਿਣ ਕਰਦਾ ਹੈ!
ਸਿਪਾਹੀ ਯਿਸੂ ਦੇ ਬਾਹਰੀ ਬਸਤਰ ਲੈ ਕੇ ਇਨ੍ਹਾਂ ਨੂੰ ਚਾਰ ਹਿੱਸਿਆਂ ਵਿਚ ਵੰਡਦੇ ਹਨ। ਉਹ ਇਹ ਦੇਖਣ ਲਈ ਗੁਣੇ ਪਾਉਂਦੇ ਹਨ ਕਿ ਇਹ ਕਿਸ ਦੇ ਹਿੱਸੇ ਆਉਣਗੇ। ਪਰੰਤੂ, ਅੰਦਰਲਾ ਬਸਤਰ ਵਧੀਆ ਕਿਸਮ ਦਾ ਹੋਣ ਦੇ ਕਾਰਨ ਬਿਨਾਂ ਕਿਸੇ ਜੋੜ ਦਾ ਬਣਿਆ ਹੋਇਆ ਹੈ। ਇਸ ਲਈ ਸਿਪਾਹੀ ਇਕ ਦੂਜੇ ਨੂੰ ਕਹਿੰਦੇ ਹਨ: “ਅਸੀਂ ਇਹ ਨੂੰ ਨਾ ਪਾੜੀਏ ਪਰ ਇਹ ਦੇ ਉੱਤੇ ਗੁਣੇ ਪਾਈਏ ਜੋ ਇਹ ਕਿਹ ਨੂੰ ਲੱਭੇ।” ਇਸ ਤਰ੍ਹਾਂ, ਉਹ ਅਣਜਾਣਪੁਣੇ ਵਿਚ ਉਹ ਸ਼ਾਸਤਰ ਬਚਨ ਪੂਰਾ ਕਰਦੇ ਹਨ ਜੋ ਕਹਿੰਦਾ ਹੈ: “ਉਨ੍ਹਾਂ ਮੇਰੇ ਕੱਪੜੇ ਆਪਸ ਵਿੱਚੀਂ ਵੰਡ ਲਏ, ਅਤੇ ਮੇਰੇ ਲਿਬਾਸ ਉੱਤੇ ਗੁਣੇ ਪਾਏ।”
ਇੰਨੇ ਨੂੰ, ਡਾਕੂਆਂ ਵਿੱਚੋਂ ਇਕ ਕਦਰ ਕਰਨ ਲੱਗਦਾ ਹੈ ਕਿ ਯਿਸੂ ਸੱਚ-ਮੁੱਚ ਇਕ ਰਾਜਾ ਹੋਵੇਗਾ। ਇਸ ਕਰਕੇ, ਆਪਣੇ ਸਾਥੀ ਨੂੰ ਝਿੜਕਦੇ ਹੋਏ ਉਹ ਕਹਿੰਦਾ ਹੈ: “ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ? ਅਸੀਂ ਤਾਂ ਨਿਆਉਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਹ ਨੇ ਕੋਈ ਔਗੁਣ ਨਹੀਂ ਕੀਤਾ।” ਫਿਰ ਉਹ ਇਸ ਬੇਨਤੀ ਨਾਲ ਯਿਸੂ ਨੂੰ ਸੰਬੋਧਿਤ ਕਰਦਾ ਹੈ: “ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।”
“ਸੱਚ-ਮੁੱਚ ਮੈਂ ਅੱਜ ਤੈਨੂੰ ਆਖਦਾ ਹੈ,” ਯਿਸੂ ਜਵਾਬ ਦਿੰਦਾ ਹੈ, “ਤੂੰ ਮੇਰੇ ਨਾਲ ਪਰਾਦੀਸ ਵਿਚ ਹੋਵੇਂਗਾ।” (ਨਿ ਵ) ਇਹ ਵਾਅਦਾ ਉਦੋਂ ਪੂਰਾ ਹੋਵੇਗਾ ਜਦੋਂ ਯਿਸੂ ਸਵਰਗ ਵਿਚ ਰਾਜੇ ਦੇ ਤੌਰ ਤੇ ਸ਼ਾਸਨ ਕਰੇਗਾ ਅਤੇ ਇਸ ਪਸ਼ਚਾਤਾਪੀ ਅਪਰਾਧੀ ਨੂੰ ਜੀਵਨ ਲਈ ਧਰਤੀ ਉੱਤੇ ਪਰਾਦੀਸ ਵਿਚ ਪੁਨਰ-ਉਥਿਤ ਕਰੇਗਾ, ਜਿਸ ਨੂੰ ਬਣਾਉਣ ਦਾ ਵਿਸ਼ੇਸ਼-ਸਨਮਾਨ ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਿਲੇਗਾ। ਮੱਤੀ 27:33-44; ਮਰਕੁਸ 15:22-32; ਲੂਕਾ 23:27, 32-43; ਯੂਹੰਨਾ 19:17-24.
▪ ਯਿਸੂ ਕਿਉਂ ਗੰਧਰਸ ਮਿਲਿਆ ਹੋਇਆ ਦਾਖ ਰਸ ਪੀਣ ਤੋਂ ਇਨਕਾਰ ਕਰ ਦਿੰਦਾ ਹੈ?
▪ ਸਪੱਸ਼ਟ ਤੌਰ ਤੇ ਯਿਸੂ ਦੀ ਸੂਲੀ ਉੱਤੇ ਇਕ ਪੱਟੀ ਕਿਉਂ ਲਗਾਈ ਜਾਂਦੀ ਹੈ, ਅਤੇ ਇਸ ਨਾਲ ਪਿਲਾਤੁਸ ਅਤੇ ਮੁੱਖ ਜਾਜਕਾਂ ਵਿਚ ਕਿਹੜੀ ਗੱਲ-ਬਾਤ ਸ਼ੁਰੂ ਹੁੰਦੀ ਹੈ?
▪ ਯਿਸੂ ਨੂੰ ਸੂਲੀ ਉੱਤੇ ਹੋਰ ਕਿਹੜੇ ਅਪਮਾਨ ਸਹਿਣੇ ਪੈਂਦੇ ਹਨ, ਅਤੇ ਸਪੱਸ਼ਟ ਤੌਰ ਤੇ ਇਸ ਨੂੰ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ?
▪ ਯਿਸੂ ਦੇ ਬਸਤਰਾਂ ਨਾਲ ਜੋ ਕੁਝ ਕੀਤਾ ਜਾਂਦਾ ਹੈ, ਉਸ ਤੋਂ ਕਿਸ ਤਰ੍ਹਾਂ ਭਵਿੱਖਬਾਣੀ ਪੂਰੀ ਹੁੰਦੀ ਹੈ?
▪ ਇਕ ਡਾਕੂ ਕਿਹੜੀ ਤਬਦੀਲੀ ਕਰਦਾ ਹੈ, ਅਤੇ ਯਿਸੂ ਉਸ ਦੀ ਬੇਨਤੀ ਨੂੰ ਕਿਸ ਤਰ੍ਹਾਂ ਪੂਰਾ ਕਰੇਗਾ?
-
-
“ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ”ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 126
“ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ”
ਯਿਸੂ ਨੂੰ ਸੂਲੀ ਉੱਤੇ ਲਟਕਦੇ ਜ਼ਿਆਦਾ ਦੇਰ ਨਹੀਂ ਹੋਈ ਹੈ ਕਿ, ਦੁਪਹਿਰ ਦੇ ਵੇਲੇ, ਇਕ ਭੇਦ-ਭਰਿਆ, ਤਿੰਨ-ਘੰਟੇ-ਲੰਬਾ ਹਨ੍ਹੇਰਾ ਛਾ ਜਾਂਦਾ ਹੈ। ਇਸ ਦੇ ਲਈ ਸੂਰਜ ਗ੍ਰਹਿਣ ਜ਼ਿੰਮੇਵਾਰ ਨਹੀਂ ਹੈ, ਕਿਉਂ ਜੋ ਉਹ ਕੇਵਲ ਨਵੇਂ ਚੰਦ ਦੇ ਸਮੇਂ ਹੁੰਦਾ ਹੈ, ਅਤੇ ਪਸਾਹ ਦੇ ਸਮੇਂ ਪੂਰਾ ਚੰਦ ਹੁੰਦਾ ਹੈ। ਇਸ ਦੇ ਇਲਾਵਾ, ਸੂਰਜ ਗ੍ਰਹਿਣ ਸਿਰਫ਼ ਕੁਝ ਮਿੰਟਾਂ ਲਈ ਹੀ ਰਹਿੰਦਾ ਹੈ। ਇਸ ਲਈ ਇਹ ਹਨ੍ਹੇਰਾ ਈਸ਼ੁਵਰੀ ਸ੍ਰੋਤ ਤੋਂ ਹੈ! ਸੰਭਵ ਹੈ ਕਿ ਇਹ ਯਿਸੂ ਦਾ ਮਖ਼ੌਲ ਉਡਾਉਣ ਵਾਲਿਆਂ ਨੂੰ ਥੋੜ੍ਹੀ ਦੇਰ ਲਈ ਚੁੱਪ ਕਰਵਾ ਦਿੰਦਾ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਤਾਅਨਿਆਂ ਨੂੰ ਵੀ ਬੰਦ ਕਰਵਾ ਦਿੰਦਾ ਹੈ।
ਜੇਕਰ ਇਹ ਭਿਆਨਕ ਘਟਨਾ ਉਸ ਇਕ ਅਪਰਾਧੀ ਦੇ ਆਪਣੇ ਸਾਥੀ ਨੂੰ ਝਿੜਕਣ ਅਤੇ ਯਿਸੂ ਨੂੰ ਉਸ ਨੂੰ ਯਾਦ ਕਰਨ ਲਈ ਬੇਨਤੀ ਕਰਨ ਤੋਂ ਪਹਿਲਾਂ ਵਾਪਰਦੀ ਹੈ, ਤਾਂ ਇਹ ਉਸ ਦੇ ਪਸ਼ਚਾਤਾਪ ਦਾ ਇਕ ਕਾਰਨ ਹੋ ਸਕਦਾ ਹੈ। ਸ਼ਾਇਦ ਇਸ ਹਨ੍ਹੇਰੇ ਦੇ ਦੌਰਾਨ ਹੀ ਚਾਰ ਔਰਤਾਂ, ਅਰਥਾਤ ਯਿਸੂ ਦੀ ਮਾਤਾ ਅਤੇ ਉਸ ਦੀ ਭੈਣ ਸਲੋਮੀ, ਮਰਿਯਮ ਮਗਦਲੀਨੀ, ਅਤੇ ਰਸੂਲ ਛੋਟੇ ਯਾਕੂਬ ਦੀ ਮਾਤਾ ਮਰਿਯਮ, ਤਸੀਹੇ ਦੀ ਸੂਲੀ ਦੇ ਨੇੜੇ ਆਉਂਦੀਆਂ ਹਨ। ਯੂਹੰਨਾ, ਯਿਸੂ ਦਾ ਪਿਆਰਾ ਰਸੂਲ, ਉੱਥੇ ਉਨ੍ਹਾਂ ਦੇ ਨਾਲ ਹੈ।
ਯਿਸੂ ਦੀ ਮਾਤਾ ਦਾ ਦਿਲ ਕਿਸ ਤਰ੍ਹਾਂ ‘ਆਰ ਪਾਰ ਵਿੰਨ੍ਹਿਆ’ ਜਾਂਦਾ ਹੈ ਜਿਉਂ ਹੀ ਉਹ ਉਸ ਪੁੱਤਰ ਨੂੰ ਜਿਸ ਨੂੰ ਉਸ ਨੇ ਦੁੱਧ ਚੁੰਘਾਇਆ ਅਤੇ ਪਾਲਣ-ਪੋਸਣ ਕੀਤਾ ਸੀ, ਉੱਥੇ ਕਸ਼ਟ ਵਿਚ ਲਟਕਿਆ ਹੋਇਆ ਦੇਖਦੀ ਹੈ! ਫਿਰ ਵੀ, ਯਿਸੂ ਆਪਣੇ ਦਰਦ ਬਾਰੇ ਨਹੀਂ, ਪਰੰਤੂ ਉਸ ਦੇ ਭਲੇ ਬਾਰੇ ਸੋਚਦਾ ਹੈ। ਵੱਡੇ ਯਤਨ ਨਾਲ ਉਹ ਯੂਹੰਨਾ ਵੱਲ ਸਿਰ ਹਿਲਾ ਕੇ ਆਪਣੀ ਮਾਤਾ ਨੂੰ ਕਹਿੰਦਾ ਹੈ: “ਹੇ ਬੀਬੀ ਜੀ, ਔਹ ਵੇਖ ਤੇਰਾ ਪੁੱਤ੍ਰ!” ਫਿਰ, ਮਰਿਯਮ ਵੱਲ ਸਿਰ ਹਿਲਾਉਂਦੇ ਹੋਏ, ਉਹ ਯੂਹੰਨਾ ਨੂੰ ਕਹਿੰਦਾ ਹੈ: “ਔਹ ਵੇਖ ਤੇਰੀ ਮਾਤਾ!”
ਇਸ ਤਰ੍ਹਾਂ, ਯਿਸੂ ਆਪਣੀ ਮਾਤਾ, ਜੋ ਹੁਣ ਸਪੱਸ਼ਟ ਤੌਰ ਤੇ ਇਕ ਵਿਧਵਾ ਹੈ, ਦੀ ਦੇਖ ਭਾਲ ਆਪਣੇ ਖ਼ਾਸ ਪਿਆਰੇ ਰਸੂਲ ਨੂੰ ਸੌਂਪ ਦਿੰਦਾ ਹੈ। ਉਹ ਇਹ ਇਸ ਲਈ ਕਰਦਾ ਹੈ ਕਿਉਂਕਿ ਮਰਿਯਮ ਦੇ ਦੂਜੇ ਪੁੱਤਰਾਂ ਨੇ ਅਜੇ ਤਕ ਯਿਸੂ ਵਿਚ ਨਿਹਚਾ ਪ੍ਰਗਟ ਨਹੀਂ ਕੀਤੀ ਹੈ। ਇਸ ਤਰ੍ਹਾਂ ਉਹ ਨਾ ਸਿਰਫ਼ ਆਪਣੀ ਮਾਤਾ ਦੀਆਂ ਭੌਤਿਕ ਲੋੜਾਂ ਦਾ ਸਗੋਂ ਉਸ ਦੀਆਂ ਅਧਿਆਤਮਿਕ ਲੋੜਾਂ ਦਾ ਵੀ ਪ੍ਰਬੰਧ ਕਰਨ ਵਿਚ ਇਕ ਚੰਗਾ ਉਦਾਹਰਣ ਸਥਾਪਿਤ ਕਰਦਾ ਹੈ।
ਦੁਪਹਿਰ ਨੂੰ ਲਗਭਗ ਤਿੰਨ ਵਜੇ ਯਿਸੂ ਕਹਿੰਦਾ ਹੈ: “ਮੈਂ ਤਿਹਾਇਆ ਹਾਂ।” ਯਿਸੂ ਮਹਿਸੂਸ ਕਰਦਾ ਹੈ ਕਿ ਉਸ ਦੇ ਪਿਤਾ ਨੇ, ਇਕ ਤਰੀਕੇ ਨਾਲ, ਉਸ ਤੋਂ ਸੁਰੱਖਿਆ ਹਟਾ ਲਈ ਹੈ ਤਾਂਕਿ ਉਸ ਦੀ ਖਰਿਆਈ ਪੂਰੀ ਤਰ੍ਹਾਂ ਪਰਖੀ ਜਾ ਸਕੇ। ਇਸ ਲਈ ਉਹ ਉੱਚੀ ਆਵਾਜ਼ ਨਾਲ ਚਿੱਲਾ ਉਠਦਾ ਹੈ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” ਇਹ ਸੁਣ ਕੇ ਕੋਲ ਖੜ੍ਹੇ ਕਈ ਵਿਅਕਤੀ ਬੋਲ ਉਠਦੇ ਹਨ: “ਵੇਖੋ ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ!” ਤੁਰੰਤ ਉਨ੍ਹਾਂ ਵਿੱਚੋਂ ਇਕ ਵਿਅਕਤੀ ਦੌੜਿਆਂ ਜਾਂਦਾ ਹੈ ਅਤੇ ਖੱਟਾ ਦਾਖ ਰਸ ਨਾਲ ਭਿੱਜੇ ਹੋਏ ਸਪੰਜ ਨੂੰ ਇਕ ਜ਼ੂਫ਼ੇ ਦੀ ਡੰਡੀ ਤੇ ਬੰਨ੍ਹ ਕੇ ਉਸ ਨੂੰ ਪੀਣ ਲਈ ਦਿੰਦਾ ਹੈ। ਪਰੰਤੂ ਦੂਸਰੇ ਕਹਿੰਦੇ ਹਨ: “ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ?”
ਜਦੋਂ ਯਿਸੂ ਖੱਟਾ ਦਾਖ ਰਸ ਲੈ ਲੈਂਦਾ ਹੈ, ਤਾਂ ਉਹ ਚਿੱਲਾ ਉਠਦਾ ਹੈ: “ਪੂਰਾ ਹੋਇਆ ਹੈ!” ਜੀ ਹਾਂ, ਉਸ ਨੇ ਉਹ ਸਭ ਕੁਝ ਪੂਰਾ ਕੀਤਾ ਜਿਹੜਾ ਉਸ ਦੇ ਪਿਤਾ ਨੇ ਉਸ ਨੂੰ ਧਰਤੀ ਤੇ ਕਰਨ ਲਈ ਭੇਜਿਆ ਸੀ। ਆਖ਼ਰਕਾਰ, ਉਹ ਕਹਿੰਦਾ ਹੈ: “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ।” ਇਸ ਤਰ੍ਹਾਂ ਯਿਸੂ ਇਸ ਭਰੋਸੇ ਨਾਲ ਪਰਮੇਸ਼ੁਰ ਨੂੰ ਆਪਣੀ ਜੀਵਨ-ਸ਼ਕਤੀ ਸੌਂਪ ਦਿੰਦਾ ਹੈ ਕਿ ਪਰਮੇਸ਼ੁਰ ਉਸ ਨੂੰ ਇਹ ਫਿਰ ਤੋਂ ਵਾਪਸ ਦੇ ਦੇਵੇਗਾ। ਫਿਰ ਉਹ ਆਪਣਾ ਸਿਰ ਨਿਵਾ ਕੇ ਜਾਨ ਦੇ ਦਿੰਦਾ ਹੈ।
ਜਿਸ ਘੜੀ ਯਿਸੂ ਆਖ਼ਰੀ ਸਾਹ ਲੈਂਦਾ ਹੈ, ਇਕ ਭਿਆਨਕ ਭੁਚਾਲ ਆਉਂਦਾ ਹੈ ਅਤੇ ਚਟਾਨਾਂ ਤਿੜਕ ਜਾਂਦੀਆਂ ਹਨ। ਭੁਚਾਲ ਇੰਨਾ ਸ਼ਕਤੀਸਾਲੀ ਹੁੰਦਾ ਹੈ ਕਿ ਯਰੂਸ਼ਲਮ ਦੇ ਬਾਹਰ ਦੀਆਂ ਸਮਾਰਕ ਕਬਰਾਂ ਟੁੱਟ ਕੇ ਖੁਲ੍ਹ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਲਾਸ਼ਾਂ ਬਾਹਰ ਸੁੱਟੀਆਂ ਜਾਂਦੀਆਂ ਹਨ। ਰਾਹੀ ਜਿਹੜੇ ਇਨ੍ਹਾਂ ਲਾਸ਼ਾਂ ਨੂੰ ਖੁਲ੍ਹੀਆਂ ਪਈਆਂ ਦੇਖਦੇ ਹਨ, ਸ਼ਹਿਰ ਵਿਚ ਜਾ ਕੇ ਇਸ ਦੀ ਖ਼ਬਰ ਦਿੰਦੇ ਹਨ।
ਇਸ ਤੋਂ ਇਲਾਵਾ, ਜਿਸ ਘੜੀ ਯਿਸੂ ਮਰਦਾ ਹੈ, ਪਰਮੇਸ਼ੁਰ ਦੀ ਹੈਕਲ ਵਿਚ ਪਵਿੱਤਰ ਨੂੰ ਅੱਤ ਪਵਿੱਤਰ ਤੋਂ ਵੱਖਰਾ ਕਰਨ ਵਾਲਾ ਵਿਸ਼ਾਲ ਪਰਦਾ ਉੱਪਰ ਤੋਂ ਹੇਠਾਂ ਤਕ ਦੋ ਹਿੱਸਿਆਂ ਵਿਚ ਪਾਟ ਜਾਂਦਾ ਹੈ। ਸਪੱਸ਼ਟ ਤੌਰ ਤੇ ਇਹ ਸੋਹਣੇ ਢੰਗ ਨਾਲ ਸ਼ਿੰਗਾਰਿਆ ਹੋਇਆ ਪਰਦਾ ਕੋਈ 18 ਮੀਟਰ ਉੱਚਾ ਅਤੇ ਬਹੁਤ ਹੀ ਭਾਰਾ ਹੈ! ਇਹ ਅਚੰਭਾਕਾਰੀ ਚਮਤਕਾਰ ਨਾ ਕੇਵਲ ਉਸ ਦੇ ਪੁੱਤਰ ਨੂੰ ਮਾਰਨ ਵਾਲਿਆਂ ਦੇ ਵਿਰੁੱਧ ਪਰਮੇਸ਼ੁਰ ਦਾ ਗੁੱਸਾ ਪ੍ਰਗਟ ਕਰਦਾ ਹੈ, ਸਗੋਂ ਇਹ ਵੀ ਕਿ ਯਿਸੂ ਦੀ ਮੌਤ ਦੁਆਰਾ ਅੱਤ ਪਵਿੱਤਰ, ਅਰਥਾਤ ਖ਼ੁਦ ਸਵਰਗ ਵਿਚ ਜਾਣਾ ਹੁਣ ਸੰਭਵ ਹੋ ਗਿਆ ਹੈ।
ਖ਼ੈਰ, ਜਦੋਂ ਲੋਕੀ ਭੁਚਾਲ ਅਨੁਭਵ ਕਰਦੇ ਹਨ ਅਤੇ ਹੋ ਰਹੀਆਂ ਚੀਜ਼ਾਂ ਨੂੰ ਦੇਖਦੇ ਹਨ, ਤਾਂ ਉਹ ਬਹੁਤ ਹੀ ਜ਼ਿਆਦਾ ਡਰ ਜਾਂਦੇ ਹਨ। ਮੌਤ ਦੀ ਸਜ਼ਾ ਪੂਰੀ ਕਰਨ ਲਈ ਨਿਯੁਕਤ ਸੂਬੇਦਾਰ, ਪਰਮੇਸ਼ੁਰ ਦੀ ਵਡਿਆਈ ਕਰਦਾ ਹੈ। “ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ,” ਉਹ ਐਲਾਨ ਕਰਦਾ ਹੈ। ਸੰਭਵ ਹੈ ਕਿ ਉਹ ਉਦੋਂ ਹਾਜ਼ਰ ਸੀ ਜਦੋਂ ਪਿਲਾਤੁਸ ਦੇ ਸਾਮ੍ਹਣੇ ਯਿਸੂ ਦੇ ਮੁਕੱਦਮੇ ਤੇ ਈਸ਼ਵਰੀ ਪੁੱਤਰਤਵ ਦੇ ਦਾਅਵੇ ਉੱਤੇ ਚਰਚਾ ਕੀਤੀ ਗਈ ਸੀ। ਅਤੇ ਹੁਣ ਉਹ ਕਾਇਲ ਹੋ ਗਿਆ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ, ਜੀ ਹਾਂ, ਉਹ ਸੱਚ-ਮੁੱਚ ਹੀ ਉਹ ਸਰਬ ਮਹਾਨ ਮਨੁੱਖ ਹੈ ਜੋ ਕਦੀ ਜੀਉਂਦਾ ਰਿਹਾ।
ਦੂਸਰੇ ਵੀ ਇਨ੍ਹਾਂ ਚਮਤਕਾਰੀ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੇ ਹਨ, ਅਤੇ ਉਹ ਆਪਣਾ ਡਾਢਾ ਸੋਗ ਅਤੇ ਸ਼ਰਮ ਦਿਖਾਉਣ ਲਈ ਆਪਣੀਆਂ ਛਾਤੀਆਂ ਨੂੰ ਪਿੱਟਦੇ ਹੋਏ ਘਰਾਂ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਹਨ। ਥੋੜ੍ਹੀ ਦੂਰੀ ਤੇ ਖੜ੍ਹੀਆਂ ਹੋ ਕੇ ਇਹ ਦ੍ਰਿਸ਼ ਦੇਖ ਰਹੀਆਂ ਯਿਸੂ ਦੀਆਂ ਕਈ ਚੇਲੀਆਂ ਹਨ, ਜੋ ਇਨ੍ਹਾਂ ਪ੍ਰਭਾਵਸ਼ਾਲੀ ਘਟਨਾਵਾਂ ਤੋਂ ਬਹੁਤ ਹੀ ਡੂੰਘੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀਆਂ ਹਨ। ਰਸੂਲ ਯੂਹੰਨਾ ਵੀ ਹਾਜ਼ਰ ਹੈ। ਮੱਤੀ 27:45-56; ਮਰਕੁਸ 15:33-41; ਲੂਕਾ 23:44-49; 2:34, 35; ਯੂਹੰਨਾ 19:25-30.
▪ ਤਿੰਨ ਘੰਟਿਆਂ ਦੇ ਹਨ੍ਹੇਰੇ ਲਈ ਸੂਰਜ ਗ੍ਰਹਿਣ ਜ਼ਿੰਮੇਵਾਰ ਕਿਉਂ ਨਹੀਂ ਹੋ ਸਕਦਾ ਹੈ?
▪ ਆਪਣੀ ਮੌਤ ਤੋਂ ਕੁਝ ਹੀ ਸਮਾਂ ਪਹਿਲਾਂ, ਯਿਸੂ ਉਨ੍ਹਾਂ ਲਈ ਕਿਹੜਾ ਚੰਗਾ ਉਦਾਹਰਣ ਪੇਸ਼ ਕਰਦਾ ਹੈ ਜਿਨ੍ਹਾਂ ਦੇ ਬਜ਼ੁਰਗ ਮਾਪੇ ਹਨ?
▪ ਯਿਸੂ ਦੇ ਮਰਨ ਤੋਂ ਪਹਿਲਾਂ ਉਸ ਦੇ ਆਖ਼ਰੀ ਚਾਰ ਬਿਆਨ ਕਿਹੜੇ ਹਨ?
▪ ਭੁਚਾਲ ਕੀ ਕਰਦਾ ਹੈ, ਅਤੇ ਹੈਕਲ ਦੇ ਪਰਦੇ ਦਾ ਦੋ ਹਿੱਸਿਆਂ ਵਿਚ ਪਾਟ ਜਾਣ ਦੀ ਕੀ ਮਹੱਤਤਾ ਹੈ?
▪ ਮੌਤ ਦੀ ਸਜ਼ਾ ਪੂਰੀ ਕਰਨ ਲਈ ਨਿਯੁਕਤ ਸੂਬੇਦਾਰ ਉਨ੍ਹਾਂ ਚਮਤਕਾਰਾਂ ਦੁਆਰਾ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ?
-
-
ਸ਼ੁੱਕਰਵਾਰ ਦਫ਼ਨਾਇਆ ਗਿਆ—ਐਤਵਾਰ ਨੂੰ ਕਬਰ ਖਾਲੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 127
ਸ਼ੁੱਕਰਵਾਰ ਦਫ਼ਨਾਇਆ ਗਿਆ— ਐਤਵਾਰ ਨੂੰ ਕਬਰ ਖਾਲੀ
ਹੁਣ ਸ਼ੁੱਕਰਵਾਰ ਦੀ ਸ਼ਾਮ ਹੋਣ ਵਾਲੀ ਹੈ, ਅਤੇ ਸੰਝ ਹੋਣ ਤੇ ਨੀਸਾਨ 15 ਦਾ ਸਬਤ ਸ਼ੁਰੂ ਹੋ ਜਾਵੇਗਾ। ਯਿਸੂ ਦੀ ਲਾਸ਼ ਸੂਲੀ ਉੱਤੇ ਲਟਕੀ ਹੋਈ ਹੈ, ਪਰੰਤੂ ਉਸ ਦੇ ਦੋਨੋਂ ਪਾਸਿਆਂ ਦੇ ਦੋ ਡਾਕੂ ਅਜੇ ਜੀਉਂਦੇ ਹਨ। ਸ਼ੁੱਕਰਵਾਰ ਦੁਪਹਿਰ ਨੂੰ ਤਿਆਰੀ ਦਾ ਦਿਨ ਸੱਦਿਆ ਜਾਂਦਾ ਹੈ ਕਿਉਂਕਿ ਇਸ ਦਿਨ ਤੇ ਲੋਕੀ ਭੋਜਨ ਤਿਆਰ ਕਰਦੇ ਅਤੇ ਹੋਰ ਦੂਜੇ ਜ਼ਰੂਰੀ ਕੰਮ ਪੂਰੇ ਕਰਦੇ ਹਨ ਜੋ ਸਬਤ ਤੋਂ ਬਾਅਦ ਤਕ ਨਹੀਂ ਰੁਕ ਸਕਦੇ ਹਨ।
ਇਹ ਸਬਤ ਜੋ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ, ਸਿਰਫ਼ ਇਕ ਨਿਯਮਿਤ ਸਬਤ (ਹਫ਼ਤੇ ਦਾ ਸੱਤਵਾਂ ਦਿਨ) ਹੀ ਨਹੀਂ ਸਗੋਂ ਦੋਹਰਾ, ਜਾਂ “ਵੱਡਾ,” ਸਬਤ ਵੀ ਹੈ। ਇਹ ਇਸ ਲਈ ਵੱਡਾ ਸੱਦਿਆ ਜਾਂਦਾ ਹੈ ਕਿਉਂਕਿ ਨੀਸਾਨ 15, ਜਿਹੜਾ ਕਿ ਪਤੀਰੀ ਰੋਟੀ ਦੇ ਸੱਤ-ਦਿਨਾਂ ਪਰਬ ਦਾ ਪਹਿਲਾ ਦਿਨ ਹੈ (ਅਤੇ ਇਹ ਹਮੇਸ਼ਾ ਹੀ ਇਕ ਸਬਤ ਹੁੰਦਾ ਹੈ, ਭਾਵੇਂ ਕਿ ਇਹ ਹਫ਼ਤੇ ਦੇ ਕਿਸੇ ਵੀ ਦਿਨ ਕਿਉਂ ਨਾ ਪੈਂਦਾ ਹੋਵੇ), ਨਿਯਮਿਤ ਸਬਤ ਦੇ ਹੀ ਦਿਨ ਪੈਂਦਾ ਹੈ।
ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ, ਲਾਸ਼ਾਂ ਨੂੰ ਸਾਰੀ ਰਾਤ ਸੂਲੀ ਉੱਤੇ ਨਹੀਂ ਲਟਕਿਆ ਰਹਿਣਾ ਚਾਹੀਦਾ ਹੈ। ਇਸ ਲਈ ਯਹੂਦੀ ਲੋਕ ਪਿਲਾਤੁਸ ਨੂੰ ਬੇਨਤੀ ਕਰਦੇ ਹਨ ਕਿ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਉਨ੍ਹਾਂ ਦੀਆਂ ਲੱਤਾਂ ਤੋੜਨ ਦੁਆਰਾ ਉਨ੍ਹਾਂ ਨੂੰ ਛੇਤੀ ਮਾਰ ਦਿੱਤਾ ਜਾਵੇ। ਇਸ ਕਰਕੇ, ਸਿਪਾਹੀ ਉਨ੍ਹਾਂ ਦੋ ਡਾਕੂਆਂ ਦੀਆਂ ਲੱਤਾਂ ਤੋੜ ਦਿੰਦੇ ਹਨ। ਪਰੰਤੂ ਕਿਉਂ ਜੋ ਯਿਸੂ ਮਰਿਆ ਹੋਇਆ ਪ੍ਰਤੀਤ ਹੁੰਦਾ ਹੈ, ਉਸ ਦੀਆਂ ਲੱਤਾਂ ਨਹੀਂ ਤੋੜੀਆਂ ਜਾਂਦੀਆਂ ਹਨ। ਇਹ ਇਸ ਸ਼ਾਸਤਰ ਬਚਨ ਨੂੰ ਪੂਰਾ ਕਰਦਾ ਹੈ। “ਉਹ ਦੀ ਕੋਈ ਹੱਡੀ ਤੋੜੀ ਨਾ ਜਾਵੇਗੀ।”
ਫਿਰ ਵੀ, ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਕਿ ਯਿਸੂ ਅਸਲ ਵਿਚ ਮਰਿਆ ਹੋਇਆ ਹੈ, ਸਿਪਾਹੀਆਂ ਵਿੱਚੋਂ ਇਕ ਉਸ ਦੀ ਵੱਖੀ ਵਿਚ ਬਰਛੀ ਖੋਭਦਾ ਹੈ। ਬਰਛੀ ਉਸ ਦੇ ਦਿਲ ਦੇ ਖੇਤਰ ਨੂੰ ਵਿੰਨ੍ਹਦੀ ਹੈ, ਅਤੇ ਤੁਰੰਤ ਹੀ ਲਹੂ ਅਤੇ ਪਾਣੀ ਵੱਗਦਾ ਹੈ। ਰਸੂਲ ਯੂਹੰਨਾ, ਜਿਹੜਾ ਕਿ ਇਕ ਚਸ਼ਮਦੀਦ ਗਵਾਹ ਹੈ, ਰਿਪੋਰਟ ਕਰਦਾ ਹੈ ਕਿ ਇਹ ਇਕ ਹੋਰ ਸ਼ਾਸਤਰ ਬਚਨ ਨੂੰ ਪੂਰਾ ਕਰਦਾ ਹੈ: “ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ ਓਹ ਉਸ ਉੱਤੇ ਨਿਗਾਹ ਕਰਨਗੇ।”
ਅਰਿਮਥੈਆ ਸ਼ਹਿਰ ਦਾ ਯੂਸ਼ੁਫ਼, ਮਹਾਸਭਾ ਦਾ ਇਕ ਇੱਜ਼ਤਦਾਰ ਸਦੱਸ, ਵੀ ਮੌਤ ਦੀ ਸਜ਼ਾ ਦੀ ਪੂਰਤੀ ਵੇਲੇ ਹਾਜ਼ਰ ਹੈ। ਉਸ ਨੇ ਯਿਸੂ ਦੇ ਵਿਰੁੱਧ ਉੱਚ ਅਦਾਲਤ ਦੇ ਅਨਿਆਂਪੂਰਣ ਕਦਮ ਦੇ ਪੱਖ ਵਿਚ ਮਤ ਦੇਣ ਤੋਂ ਇਨਕਾਰ ਕਰ ਦਿੱਤਾ। ਯੂਸ਼ੁਫ਼ ਅਸਲ ਵਿਚ ਯਿਸੂ ਦਾ ਇਕ ਚੇਲਾ ਹੈ, ਭਾਵੇਂ ਕਿ ਉਹ ਇਕ ਚੇਲੇ ਵਜੋਂ ਆਪਣੀ ਪਛਾਣ ਕਰਾਉਣ ਤੋਂ ਡਰਦਾ ਸੀ। ਪਰੰਤੂ, ਹੁਣ ਉਹ ਹੌਸਲਾ ਦਿਖਾਉਂਦਾ ਹੈ ਅਤੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗਦਾ ਹੈ। ਪਿਲਾਤੁਸ ਨਿਯੁਕਤ ਸੂਬੇਦਾਰ ਨੂੰ ਸੱਦਦਾ ਹੈ, ਅਤੇ ਅਫ਼ਸਰ ਵੱਲੋਂ ਪੁਸ਼ਟੀ ਹੋਣ ਮਗਰੋਂ ਕਿ ਯਿਸੂ ਮਰ ਗਿਆ ਹੈ, ਪਿਲਾਤੁਸ ਲਾਸ਼ ਸੌਂਪ ਦਿੰਦਾ ਹੈ।
ਯੂਸ਼ੁਫ਼ ਲਾਸ਼ ਨੂੰ ਲੈ ਕੇ ਇਸ ਨੂੰ ਦਫ਼ਨਾਉਣ ਦੀ ਤਿਆਰੀ ਵਿਚ ਇਕ ਸਾਫ਼ ਮਹੀਨ ਬਰੀਕ ਕੱਪੜੇ ਵਿਚ ਵਲ੍ਹੇਟਦਾ ਹੈ। ਉਸ ਨੂੰ ਨਿਕੁਦੇਮੁਸ, ਮਹਾਸਭਾ ਦਾ ਇਕ ਹੋਰ ਸਦੱਸ, ਵੱਲੋਂ ਮਦਦ ਮਿਲਦੀ ਹੈ। ਨਿਕੁਦੇਮੁਸ ਵੀ ਆਪਣੀ ਪਦਵੀ ਖੋਹ ਦੇਣ ਦੇ ਡਰ ਕਰਕੇ ਯਿਸੂ ਵਿਚ ਆਪਣੀ ਨਿਹਚਾ ਕਬੂਲ ਕਰਨ ਤੋਂ ਰਹਿ ਗਿਆ ਸੀ। ਪਰੰਤੂ ਹੁਣ ਉਹ ਲਗਭਗ ਇਕ ਸੌ ਰੋਮੀ ਪੌਂਡ (33 ਕਿਲੋ) ਗੰਧਰਸ ਅਤੇ ਕੀਮਤੀ ਊਦ ਲਿਆਉਂਦਾ ਹੈ। ਯਿਸੂ ਦੀ ਲਾਸ਼ ਇਨ੍ਹਾਂ ਮਸਾਲਿਆਂ ਨਾਲ ਭਰੀਆਂ ਹੋਈਆਂ ਪੱਟੀਆਂ ਵਿਚ ਵਲ੍ਹੇਟੀ ਜਾਂਦੀ ਹੈ, ਜਿਸ ਤਰ੍ਹਾਂ ਕਿ ਯਹੂਦੀ ਰੀਤੀ ਅਨੁਸਾਰ ਲਾਸ਼ਾਂ ਨੂੰ ਦਫ਼ਨਾਉਣ ਲਈ ਤਿਆਰ ਕੀਤਾ ਜਾਂਦਾ ਹੈ।
ਫਿਰ ਲਾਸ਼ ਨੂੰ ਯੂਸ਼ੁਫ਼ ਦੀ ਨਵੀਂ ਸਮਾਰਕ ਕਬਰ ਵਿਚ ਰੱਖਿਆ ਜਾਂਦਾ ਹੈ ਜਿਹੜੀ ਕਿ ਨੇੜੇ ਦੇ ਬਾਗ਼ ਵਿਚ ਹੀ ਇਕ ਚਟਾਨ ਵਿਚ ਖੁਦਵਾਈ ਗਈ ਹੈ। ਅਖ਼ੀਰ ਵਿਚ, ਇਕ ਵੱਡਾ ਪੱਥਰ ਰੇੜ੍ਹ ਕੇ ਕਬਰ ਦੇ ਅੱਗੇ ਰੱਖਿਆ ਜਾਂਦਾ ਹੈ। ਸਬਤ ਤੋਂ ਪਹਿਲਾਂ ਹੀ ਦਫ਼ਨਾਉਣ ਲਈ, ਲਾਸ਼ ਦੀ ਤਿਆਰੀ ਕਾਹਲੀ ਨਾਲ ਕੀਤੀ ਜਾਂਦੀ ਹੈ। ਇਸ ਕਰਕੇ, ਮਰਿਯਮ ਮਗਦਲੀਨੀ ਅਤੇ ਛੋਟੇ ਯਾਕੂਬ ਦੀ ਮਾਤਾ ਮਰਿਯਮ, ਜਿਹੜੀਆਂ ਕਿ ਸ਼ਾਇਦ ਤਿਆਰੀ ਵਿਚ ਮਦਦ ਕਰ ਰਹੀਆਂ ਸਨ, ਹੋਰ ਮਸਾਲੇ ਅਤੇ ਸੁਗੰਧਿਤ ਤੇਲ ਤਿਆਰ ਕਰਨ ਵਾਸਤੇ ਜਲਦੀ ਨਾਲ ਘਰ ਨੂੰ ਜਾਂਦੀਆਂ ਹਨ। ਸਬਤ ਤੋਂ ਬਾਅਦ, ਉਹ ਯਿਸੂ ਦੀ ਲਾਸ਼ ਨੂੰ ਹੋਰ ਜ਼ਿਆਦਾ ਸਮੇਂ ਤਕ ਬਣਾਈ ਰੱਖਣ ਲਈ ਉਸ ਨੂੰ ਹੋਰ ਮਸਾਲੇ ਲਗਾਉਣ ਦੀ ਯੋਜਨਾ ਰੱਖਦੀਆਂ ਹਨ।
ਅਗਲੇ ਦਿਨ, ਜਿਹੜਾ ਕਿ ਸਿਨੱਚਰਵਾਰ (ਸਬਤ) ਹੈ, ਮੁੱਖ ਜਾਜਕ ਅਤੇ ਫ਼ਰੀਸੀ ਪਿਲਾਤੁਸ ਕੋਲ ਜਾ ਕੇ ਕਹਿੰਦੇ ਹਨ: “ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਛਲੀਆ ਆਪਣੇ ਜੀਉਂਦੇ ਜੀ ਕਹਿ ਗਿਆ ਸੀ ਜੋ ਮੈਂ ਤਿੰਨਾਂ ਦਿਨਾਂ ਪਿੱਛੋਂ ਜੀ ਉੱਠਾਂਗਾ। ਇਸ ਲਈ ਹੁਕਮ ਕਰੋ ਜੋ ਤੀਏ ਦਿਨ ਤੀਕਰ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆਣ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਨਾ ਆਖਣ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਸੋ ਪਿਛਲੀ ਭੁੱਲ ਪਹਿਲੀ ਨਾਲੋਂ ਬੁਰੀ ਹੋਊਗੀ।”
“ਪਹਿਰਾ ਤੁਹਾਡੇ ਕੋਲ ਹੈ,” ਪਿਲਾਤੁਸ ਜਵਾਬ ਦਿੰਦਾ ਹੈ। “ਜਾਓ, ਜਿਸ ਤਰਾਂ ਸਮਝੋ ਉਹ ਦੀ ਰਾਖੀ ਕਰੋ।” ਇਸ ਲਈ ਉਹ ਜਾ ਕੇ ਕਬਰ ਨੂੰ ਸੁਰੱਖਿਅਤ ਰੱਖਣ ਲਈ ਪੱਥਰ ਉੱਤੇ ਮੋਹਰ ਲਾ ਕੇ ਬੰਦ ਕਰ ਦਿੰਦੇ ਹਨ ਅਤੇ ਰੋਮੀ ਸਿਪਾਹੀਆਂ ਨੂੰ ਪਹਿਰੇਦਾਰਾਂ ਵਜੋਂ ਉੱਥੇ ਤੈਨਾਤ ਕਰ ਦਿੰਦੇ ਹਨ।
ਐਤਵਾਰ ਤੜਕੇ ਹੀ ਮਰਿਯਮ ਮਗਦਲੀਨੀ ਅਤੇ ਯਾਕੂਬ ਦੀ ਮਾਤਾ ਮਰਿਯਮ, ਅਤੇ ਨਾਲ ਹੀ ਸਲੋਮੀ, ਯੋਆਨਾ, ਅਤੇ ਹੋਰ ਔਰਤਾਂ ਮਸਾਲੇ ਲੈ ਕੇ ਯਿਸੂ ਦੀ ਲਾਸ਼ ਨੂੰ ਲਗਾਉਣ ਲਈ ਕਬਰ ਵਿਖੇ ਆਉਂਦੀਆਂ ਹਨ। ਰਾਹ ਵਿਚ ਉਹ ਇਕ ਦੂਜੀ ਨੂੰ ਕਹਿੰਦੀਆਂ ਹਨ: “ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ੍ਹ ਕੇ ਲਾਂਭੇ ਕਰੂ?” ਪਰੰਤੂ ਉੱਥੇ ਪਹੁੰਚਣ ਤੇ ਉਹ ਪਾਉਂਦੀਆਂ ਹਨ ਕਿ ਇਕ ਭੁਚਾਲ ਆਇਆ ਹੈ ਅਤੇ ਯਹੋਵਾਹ ਦੇ ਦੂਤ ਨੇ ਪੱਥਰ ਨੂੰ ਰੇੜ੍ਹ ਕੇ ਲਾਂਭੇ ਕਰ ਦਿੱਤਾ ਹੈ। ਪਹਿਰੇਦਾਰ ਚੱਲੇ ਗਏ ਹਨ ਅਤੇ ਕਬਰ ਖਾਲੀ ਹੈ! ਮੱਤੀ 27:57–28:2; ਮਰਕੁਸ 15:42–16:4; ਲੂਕਾ 23:50–24:3, 10; ਯੂਹੰਨਾ 19:14, 31–20:1; 12:42; ਲੇਵੀਆਂ 23:5-7; ਬਿਵਸਥਾ ਸਾਰ 21:22, 23; ਜ਼ਬੂਰ 34:20; ਜ਼ਕਰਯਾਹ 12:10.
▪ ਸ਼ੁੱਕਰਵਾਰ ਤਿਆਰੀ ਦਾ ਦਿਨ ਕਿਉਂ ਅਖਵਾਉਂਦਾ ਹੈ, ਅਤੇ “ਵੱਡਾ” ਸਬਤ ਕੀ ਹੈ?
▪ ਯਿਸੂ ਦੀ ਲਾਸ਼ ਦੇ ਸੰਬੰਧ ਵਿਚ ਕਿਹੜੇ ਸ਼ਾਸਤਰ ਬਚਨ ਪੂਰੇ ਹੁੰਦੇ ਹਨ?
▪ ਯਿਸੂ ਨੂੰ ਦਫ਼ਨਾਉਣ ਵਿਚ ਯੂਸ਼ੁਫ਼ ਅਤੇ ਨਿਕੁਦੇਮੁਸ ਦਾ ਕੀ ਭਾਗ ਹੈ, ਅਤੇ ਉਨ੍ਹਾਂ ਦਾ ਯਿਸੂ ਨਾਲ ਕੀ ਰਿਸ਼ਤਾ ਹੈ?
▪ ਜਾਜਕ ਪਿਲਾਤੁਸ ਨੂੰ ਕੀ ਬੇਨਤੀ ਕਰਦੇ ਹਨ, ਅਤੇ ਉਹ ਕਿਸ ਤਰ੍ਹਾਂ ਜਵਾਬ ਦਿੰਦਾ ਹੈ?
▪ ਐਤਵਾਰ ਤੜਕੇ ਹੀ ਕੀ ਵਾਪਰਦਾ ਹੈ?
-
-
ਯਿਸੂ ਜੀਉਂਦਾ ਹੈ!ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 128
ਯਿਸੂ ਜੀਉਂਦਾ ਹੈ!
ਜਦੋਂ ਔਰਤਾਂ ਯਿਸੂ ਦੀ ਕਬਰ ਖਾਲੀ ਪਾਉਂਦੀਆਂ ਹਨ, ਤਾਂ ਮਰਿਯਮ ਮਗਦਲੀਨੀ ਪਤਰਸ ਅਤੇ ਯੂਹੰਨਾ ਨੂੰ ਦੱਸਣ ਲਈ ਦੌੜ ਕੇ ਜਾਂਦੀ ਹੈ। ਪਰੰਤੂ, ਸਪੱਸ਼ਟ ਤੌਰ ਤੇ ਦੂਜੀਆਂ ਔਰਤਾਂ ਕਬਰ ਵਿਖੇ ਰਹਿੰਦੀਆਂ ਹਨ। ਜਲਦੀ ਹੀ ਇਕ ਦੂਤ ਪ੍ਰਗਟ ਹੁੰਦਾ ਹੈ ਅਤੇ ਉਨ੍ਹਾਂ ਨੂੰ ਅੰਦਰ ਸੱਦਦਾ ਹੈ।
ਔਰਤਾਂ ਇੱਥੇ ਇਕ ਹੋਰ ਦੂਤ ਨੂੰ ਦੇਖਦੀਆਂ ਹਨ, ਅਤੇ ਦੂਤਾਂ ਵਿੱਚੋਂ ਇਕ ਉਨ੍ਹਾਂ ਨੂੰ ਕਹਿੰਦਾ ਹੈ: “ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਭਾਲਦੀਆਂ ਹੋ। ਉਹ ਐਥੇ ਹੈ ਨਹੀਂ ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੁ ਪਿਆ ਹੋਇਆ ਸੀ। ਅਰ ਛੇਤੀ ਜਾਕੇ ਉਹ ਦੇ ਚੇਲਿਆਂ ਨੂੰ ਆਖੋ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।” ਇਸ ਲਈ ਡਰ ਅਤੇ ਵੱਡੇ ਆਨੰਦ ਨਾਲ ਇਹ ਔਰਤਾਂ ਵੀ ਦੌੜੀਆਂ ਜਾਂਦੀਆਂ ਹਨ।
ਐਨੇ ਨੂੰ, ਮਰਿਯਮ ਪਤਰਸ ਅਤੇ ਯੂਹੰਨਾ ਨੂੰ ਲੱਭ ਲੈਂਦੀ ਹੈ, ਅਤੇ ਉਹ ਉਨ੍ਹਾਂ ਨੂੰ ਸੂਚਨਾ ਦਿੰਦੀ ਹੈ: “ਪ੍ਰਭੁ ਨੂੰ ਕਬਰ ਵਿੱਚੋਂ ਕੱਢ ਲੈ ਗਏ ਅਤੇ ਸਾਨੂੰ ਪਤਾ ਨਹੀਂ ਭਈ ਉਹ ਨੂੰ ਕਿੱਥੇ ਰੱਖਿਆ!” ਤੁਰੰਤ ਹੀ ਉਹ ਦੋ ਰਸੂਲ ਦੌੜੇ ਜਾਂਦੇ ਹਨ। ਯੂਹੰਨਾ ਜ਼ਿਆਦਾ ਫੁਰਤੀਲਾ ਹੈ— ਸਪੱਸ਼ਟ ਤੌਰ ਤੇ ਉਮਰ ਵਿਚ ਛੋਟਾ ਹੋਣ ਦੇ ਕਾਰਨ— ਅਤੇ ਉਹ ਪਹਿਲਾਂ ਕਬਰ ਕੋਲ ਪਹੁੰਚ ਜਾਂਦਾ ਹੈ। ਐਨੇ ਨੂੰ ਔਰਤਾਂ ਉੱਥੋਂ ਚਲੀਆਂ ਗਈਆਂ ਹਨ, ਇਸ ਲਈ ਆਲੇ-ਦੁਆਲੇ ਕੋਈ ਨਹੀਂ ਹੈ। ਯੂਹੰਨਾ ਹੇਠਾਂ ਝੁਕਦੇ ਹੋਏ, ਕਬਰ ਵਿਚ ਝਾਕਦਾ ਹੈ ਅਤੇ ਪੱਟੀਆਂ ਦੇਖਦਾ ਹੈ, ਪਰੰਤੂ ਉਹ ਬਾਹਰ ਹੀ ਰਹਿੰਦਾ ਹੈ।
ਜਦੋਂ ਪਤਰਸ ਪਹੁੰਚਦਾ ਹੈ ਤਾਂ ਉਹ ਝਿਜਕਦਾ ਨਹੀਂ ਹੈ ਪਰੰਤੂ ਸਿੱਧਾ ਅੰਦਰ ਜਾਂਦਾ ਹੈ। ਉਹ ਉੱਥੇ ਪੱਟੀਆਂ ਅਤੇ ਉਹ ਕੱਪੜਾ ਵੀ ਪਿਆ ਦੇਖਦਾ ਹੈ ਜਿਹੜਾ ਯਿਸੂ ਦਾ ਸਿਰ ਵਲ੍ਹੇਟਣ ਲਈ ਇਸਤੇਮਾਲ ਕੀਤਾ ਗਿਆ ਸੀ। ਇਹ ਇਕ ਥਾਂ ਇਕੱਠੇ ਪਏ ਹੋਏ ਹਨ। ਹੁਣ ਯੂਹੰਨਾ ਵੀ ਕਬਰ ਦੇ ਅੰਦਰ ਆਉਂਦਾ ਹੈ, ਅਤੇ ਉਹ ਮਰਿਯਮ ਦੀ ਸੂਚਨਾ ਉੱਤੇ ਵਿਸ਼ਵਾਸ ਕਰਦਾ ਹੈ। ਪਰੰਤੂ ਨਾ ਹੀ ਪਤਰਸ ਅਤੇ ਨਾ ਹੀ ਯੂਹੰਨਾ ਸਮਝਦੇ ਹਨ ਕਿ ਯਿਸੂ ਜੀ ਉਠਾਇਆ ਗਿਆ ਹੈ, ਭਾਵੇਂ ਕਿ ਉਸ ਨੇ ਉਨ੍ਹਾਂ ਨੂੰ ਕਈ ਵਾਰ ਦੱਸਿਆ ਸੀ ਕਿ ਉਹ ਜੀ ਉੱਠੇਗਾ। ਪਰੇਸ਼ਾਨ ਹੋ ਕੇ ਦੋਨੋਂ ਘਰ ਨੂੰ ਮੁੜ ਜਾਂਦੇ ਹਨ, ਪਰੰਤੂ ਮਰਿਯਮ ਜਿਹੜੀ ਕਿ ਵਾਪਸ ਕਬਰ ਵਿਖੇ ਆ ਜਾਂਦੀ ਹੈ, ਉੱਥੇ ਹੀ ਰਹਿੰਦੀ ਹੈ।
ਇਸ ਸਮੇਂ ਦੇ ਦੌਰਾਨ, ਬਾਕੀ ਔਰਤਾਂ ਚੇਲਿਆਂ ਨੂੰ ਦੱਸਣ ਲਈ ਕਿ ਯਿਸੂ ਪੁਨਰ-ਉਥਿਤ ਹੋ ਗਿਆ ਹੈ, ਜਲਦੀ ਨਾਲ ਦੌੜੀਆਂ ਜਾਂਦੀਆਂ ਹਨ, ਜਿਵੇਂ ਕਿ ਦੂਤ ਨੇ ਉਨ੍ਹਾਂ ਨੂੰ ਕਰਨ ਲਈ ਹੁਕਮ ਦਿੱਤਾ ਸੀ। ਜਿਉਂ ਹੀ ਉਹ ਪੂਰੀ ਤੇਜ਼ੀ ਨਾਲ ਦੌੜੀਆਂ ਜਾਂਦੀਆਂ ਹਨ, ਯਿਸੂ ਉਨ੍ਹਾਂ ਨੂੰ ਮਿਲਦਾ ਹੈ ਅਤੇ ਕਹਿੰਦਾ ਹੈ: “ਸੁਖੀ ਰਹੋ!” ਉਸ ਦੇ ਪੈਰਾਂ ਤੇ ਡਿੱਗ ਕੇ ਉਹ ਉਸ ਨੂੰ ਮੱਥਾ ਟੇਕਦੀਆਂ ਹਨ। ਫਿਰ ਯਿਸੂ ਕਹਿੰਦਾ ਹੈ: “ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਓਹ ਉੱਥੇ ਮੈਨੂੰ ਵੇਖਣਗੇ।”
ਕੁਝ ਸਮਾਂ ਪਹਿਲਾਂ, ਜਦੋਂ ਭੁਚਾਲ ਆਇਆ ਸੀ ਅਤੇ ਦੂਤ ਪ੍ਰਗਟ ਹੋਏ ਸਨ ਤਾਂ ਪਹਿਰੇਦਾਰੀ ਕਰਦੇ ਸਿਪਾਹੀ ਆਪਣੀ ਹੋਸ਼ ਗੁਆ ਕੇ ਮੁਰਦਿਆਂ ਵਰਗੇ ਹੋ ਗਏ ਸਨ। ਹੋਸ਼ ਵਿਚ ਆਉਂਦੇ ਹੀ, ਉਹ ਤੁਰੰਤ ਸ਼ਹਿਰ ਨੂੰ ਗਏ ਅਤੇ ਜੋ ਕੁਝ ਵਾਪਰਿਆ ਸੀ, ਮੁੱਖ ਜਾਜਕਾਂ ਨੂੰ ਦੱਸਿਆ। ਯਹੂਦੀਆਂ ਦੇ “ਬਜੁਰਗਾਂ” ਨਾਲ ਸਲਾਹ ਕਰਨ ਤੋਂ ਬਾਅਦ, ਉਹ ਇਸ ਫ਼ੈਸਲੇ ਤੇ ਪਹੁੰਚੇ ਕਿ ਸਿਪਾਹੀਆਂ ਨੂੰ ਰਿਸ਼ਵਤ ਦੇ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਨੂੰ ਇਹ ਹਿਦਾਇਤ ਦਿੱਤੀ ਗਈ ਸੀ: “ਤੁਸੀਂ ਇਹ ਕਹਿਣਾ ਕਿ ਜਦ ਅਸੀਂ ਸੁੱਤੇ ਹੋਏ ਸਾਂ ਉਹ ਦੇ ਚੇਲੇ ਰਾਤ ਨੂੰ ਆਣ ਕੇ ਉਹ ਨੂੰ ਚੁਰਾ ਲੈ ਗਏ।”
ਕਿਉਂਕਿ ਸਿਪਾਹੀਆਂ ਨੂੰ ਉਨ੍ਹਾਂ ਦੇ ਤੈਨਾਇਤੀ ਸਮੇਂ ਸੌਂਣ ਲਈ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਜਾਜਕ ਵਾਅਦਾ ਕਰਦੇ ਹਨ: “ਜੇ ਇਹ ਗੱਲ [ਤੁਹਾਡੇ ਸੌਂਣ ਦੀ ਸੂਚਨਾ] ਹਾਕਮ ਦੇ ਕੰਨਾਂ ਤੀਕਰ ਪਹੁੰਚੇ ਤਾਂ ਅਸੀਂ ਉਹ ਨੂੰ ਮਨਾ ਕੇ ਤੁਹਾਨੂੰ ਨਿਚਿੰਤ ਕਰ ਦਿਆਂਗੇ।” ਕਿਉਂਕਿ ਕਾਫ਼ੀ ਵੱਡੀ ਰਿਸ਼ਵਤ ਦਿੱਤੀ ਗਈ ਸੀ, ਸਿਪਾਹੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਉਨ੍ਹਾਂ ਨੂੰ ਹਿਦਾਇਤ ਦਿੱਤੀ ਗਈ ਸੀ। ਨਤੀਜੇ ਵਜੋਂ, ਯਿਸੂ ਦੀ ਲਾਸ਼ ਦੀ ਚੋਰੀ ਹੋਣ ਦੀ ਝੂਠੀ ਸੂਚਨਾ ਯਹੂਦੀਆਂ ਵਿਚ ਸਭ ਜਗ੍ਹਾ ਫੈਲ ਗਈ।
ਮਰਿਯਮ ਮਗਦਲੀਨੀ, ਜਿਹੜੀ ਕਿ ਪਿੱਛੇ ਕਬਰ ਕੋਲ ਹੀ ਰਹਿੰਦੀ ਹੈ, ਸੋਗ ਵਜੋਂ ਬੇਬੱਸ ਹੈ। ਯਿਸੂ ਕਿੱਥੇ ਹੋ ਸਕਦਾ ਹੈ? ਕਬਰ ਦੇ ਅੰਦਰ ਦੇਖਣ ਲਈ ਅੱਗੇ ਨੂੰ ਝੁਕਦੇ ਹੋਏ, ਉਹ ਦੋ ਦੂਤਾਂ ਨੂੰ ਚਿੱਟੇ ਬਸਤਰ ਵਿਚ ਦੇਖਦੀ ਹੈ ਜਿਹੜੇ ਦੁਬਾਰਾ ਪ੍ਰਗਟ ਹੋਏ ਹਨ! ਇਕ ਸਿਰਹਾਣੇ ਅਤੇ ਦੂਜਾ ਪੈਰਾਂ ਵੱਲ ਬੈਠਾ ਹੋਇਆ ਹੈ ਜਿੱਥੇ ਪਹਿਲਾਂ ਯਿਸੂ ਦੀ ਲਾਸ਼ ਪਈ ਹੋਈ ਸੀ। “ਹੇ ਬੀਬੀ, ਤੂੰ ਕਿਉਂ ਰੋਂਦੀ ਹੈਂ?” ਉਹ ਪੁੱਛਦੇ ਹਨ।
“ਇਸ ਲਈ ਜੋ ਮੇਰੇ ਪ੍ਰਭੁ ਨੂੰ ਲੈ ਗਏ,” ਮਰਿਯਮ ਜਵਾਬ ਦਿੰਦੀ ਹੈ, “ਅਤੇ ਮੈਨੂੰ ਪਤਾ ਨਹੀਂ ਜੋ ਉਹ ਨੂੰ ਕਿੱਥੇ ਰੱਖਿਆ।” ਫਿਰ ਉਹ ਮੁੜਦੀ ਅਤੇ ਇਕ ਵਿਅਕਤੀ ਨੂੰ ਦੇਖਦੀ ਹੈ ਜਿਹੜਾ ਉਹੋ ਸਵਾਲ ਦੁਹਰਾਉਂਦਾ ਹੈ: “ਹੇ ਬੀਬੀ ਤੂੰ ਕਿਉਂ ਰੋਂਦੀ ਹੈਂ?” ਅਤੇ ਉਹ ਇਹ ਵੀ ਪੁੱਛਦਾ ਹੈ: “ਕਿਹ ਨੂੰ ਭਾਲਦੀ ਹੈਂ?”
ਇਸ ਵਿਅਕਤੀ ਨੂੰ ਉਸ ਬਾਗ਼ ਦਾ ਬਾਗ਼ਵਾਨ ਸਮਝਦੇ ਹੋਏ, ਜਿੱਥੇ ਕਬਰ ਸਥਿਤ ਹੈ, ਉਹ ਉਸ ਨੂੰ ਕਹਿੰਦੀ ਹੈ: “ਮਹਾਰਾਜ ਜੇ ਉਹ ਨੂੰ ਤੂੰ ਲੈ ਗਿਆ ਹੈਂ ਤਾਂ ਮੈਨੂੰ ਦੱਸ ਭਈ ਤੈਂ ਉਹ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹ ਨੂੰ ਲੈ ਜਾਵਾਂਗੀ।”
“ਹੇ ਮਰਿਯਮ!” ਉਹ ਵਿਅਕਤੀ ਕਹਿੰਦਾ ਹੈ। ਅਤੇ ਉਸ ਦੇ ਉਸ ਨਾਲ ਗੱਲ ਕਰਨ ਦੇ ਜਾਣੇ-ਪਛਾਣੇ ਢੰਗ ਤੋਂ ਉਹ ਤੁਰੰਤ ਜਾਣ ਜਾਂਦੀ ਹੈ ਕਿ ਇਹ ਯਿਸੂ ਹੈ। “ਹੇ ਰੱਬੋਨੀ!” (ਅਰਥਾਤ “ਹੇ ਗੁਰੂ!”) ਉਹ ਚਿਲਾਉਂਦੀ ਹੈ। ਅਤੇ ਬੇਹੱਦ ਆਨੰਦ ਨਾਲ ਉਹ ਉਸ ਨੂੰ ਫੜ ਲੈਂਦੀ ਹੈ। ਪਰੰਤੂ ਯਿਸੂ ਕਹਿੰਦਾ ਹੈ: “ਮੈਨੂੰ ਨਾ ਛੋਹ ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ ਹਾਂ ਪਰ ਮੇਰੇ ਭਰਾਵਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਆਖ ਭਈ ਮੈਂ ਉੱਪਰ ਆਪਣੇ ਪਿਤਾ ਅਰ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾਂਦਾ ਹਾਂ।”
ਹੁਣ ਮਰਿਯਮ ਦੌੜਦੀ ਹੋਈ ਉੱਥੇ ਜਾਂਦੀ ਹੈ ਜਿੱਥੇ ਰਸੂਲ ਅਤੇ ਸੰਗੀ ਚੇਲੇ ਇਕੱਠੇ ਹੋਏ ਹਨ। ਉਹ ਵੀ ਆਪਣਾ ਬਿਰਤਾਂਤ ਉਸ ਸੂਚਨਾ ਨਾਲ ਜੋੜਦੀ ਹੈ ਜਿਹੜੀ ਦੂਜੀਆਂ ਔਰਤਾਂ ਨੇ ਪੁਨਰ-ਉਥਿਤ ਯਿਸੂ ਨੂੰ ਦੇਖਣ ਬਾਰੇ ਪਹਿਲਾਂ ਹੀ ਦਿੱਤੀ ਸੀ। ਫਿਰ ਵੀ, ਇਹ ਆਦਮੀ ਜਿਨ੍ਹਾਂ ਨੇ ਪਹਿਲੀਆਂ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਸਪੱਸ਼ਟ ਤੌਰ ਤੇ ਮਰਿਯਮ ਦਾ ਵੀ ਵਿਸ਼ਵਾਸ ਨਹੀਂ ਕਰਦੇ ਹਨ। ਮੱਤੀ 28:3-15; ਮਰਕੁਸ 16:5-8; ਲੂਕਾ 24:4-12; ਯੂਹੰਨਾ 20:2-18.
▪ ਕਬਰ ਨੂੰ ਖਾਲੀ ਪਾਉਣ ਤੋਂ ਬਾਅਦ, ਮਰਿਯਮ ਮਗਦਲੀਨੀ ਕੀ ਕਰਦੀ ਹੈ, ਅਤੇ ਦੂਜੀਆਂ ਔਰਤਾਂ ਦਾ ਕੀ ਅਨੁਭਵ ਹੁੰਦਾ ਹੈ?
▪ ਕਬਰ ਨੂੰ ਖਾਲੀ ਪਾਉਣ ਤੇ ਪਤਰਸ ਅਤੇ ਯੂਹੰਨਾ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ?
▪ ਜਦੋਂ ਦੂਜੀਆਂ ਔਰਤਾਂ ਯਿਸੂ ਦੇ ਪੁਨਰ-ਉਥਾਨ ਦੀ ਸੂਚਨਾ ਚੇਲਿਆਂ ਨੂੰ ਦੇਣ ਲਈ ਜਾ ਰਹੀਆਂ ਹੁੰਦੀਆਂ ਹਨ ਤਾਂ ਰਾਹ ਵਿਚ ਉਹ ਕਿਸ ਨੂੰ ਮਿਲਦੀਆਂ ਹਨ?
▪ ਪਹਿਰੇਦਾਰ ਸਿਪਾਹੀਆਂ ਨੂੰ ਕੀ ਹੋਇਆ ਸੀ, ਅਤੇ ਉਨ੍ਹਾਂ ਵੱਲੋਂ ਜਾਜਕਾਂ ਨੂੰ ਸੂਚਨਾ ਦੇਣ ਤੇ ਕੀ ਪ੍ਰਤਿਕ੍ਰਿਆ ਹੁੰਦੀ ਹੈ?
▪ ਜਦੋਂ ਮਰਿਯਮ ਮਗਦਲੀਨੀ ਕਬਰ ਵਿਖੇ ਇਕੱਲੀ ਹੁੰਦੀ ਹੈ ਤਾਂ ਕੀ ਹੁੰਦਾ ਹੈ, ਅਤੇ ਔਰਤਾਂ ਦੀਆਂ ਸੂਚਨਾਵਾਂ ਦੇ ਪ੍ਰਤੀ ਚੇਲਿਆਂ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ?
-
-
ਹੋਰ ਪ੍ਰਗਟਾਵੇਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 129
ਹੋਰ ਪ੍ਰਗਟਾਵੇ
ਚੇਲੇ ਅਜੇ ਵੀ ਉਦਾਸ ਹਨ। ਉਹ ਖਾਲੀ ਕਬਰ ਦਾ ਅਰਥ ਨਹੀਂ ਸਮਝਦੇ ਹਨ, ਅਤੇ ਨਾ ਹੀ ਔਰਤਾਂ ਦੀਆਂ ਸੂਚਨਾਵਾਂ ਦਾ ਵਿਸ਼ਵਾਸ ਕਰਦੇ ਹਨ। ਇਸ ਲਈ ਬਾਅਦ ਵਿਚ ਐਤਵਾਰ ਨੂੰ, ਕਲਿਉਪਸ ਅਤੇ ਇਕ ਹੋਰ ਚੇਲਾ ਯਰੂਸ਼ਲਮ ਤੋਂ ਲਗਭਗ 11 ਕਿਲੋਮੀਟਰ ਦੂਰ ਇੰਮਊਸ ਨੂੰ ਜਾਂਦੇ ਹਨ।
ਰਾਹ ਵਿਚ, ਜਦੋਂ ਕਿ ਉਹ ਦਿਨ ਦੀਆਂ ਘਟਨਾਵਾਂ ਬਾਰੇ ਗੱਲਾਂ ਕਰ ਰਹੇ ਹੁੰਦੇ ਹਨ, ਇਕ ਅਜਨਬੀ ਉਨ੍ਹਾਂ ਨਾਲ ਆ ਮਿਲਦਾ ਹੈ। “ਤੁਸੀਂ ਤੁਰੇ ਜਾਂਦੇ ਏਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ?” ਉਹ ਪੁੱਛਦਾ ਹੈ।
ਚੇਲੇ ਰੁਕ ਜਾਂਦੇ ਹਨ, ਉਨ੍ਹਾਂ ਦੇ ਮੂੰਹ ਉੱਤਰੇ ਹੋਏ ਹਨ, ਅਤੇ ਕਲਿਉਪਸ ਜਵਾਬ ਦਿੰਦਾ ਹੈ: “ਭਲਾ, ਤੂੰਏਂ ਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈਂ?” ਉਹ ਪੁੱਛਦਾ ਹੈ: “ਕਿਹੜੀਆਂ ਵਾਰਤਾਂ?”
“ਯਿਸੂ ਨਾਸਰੀ ਦੇ ਵਿਖੇ,” ਉਹ ਜਵਾਬ ਦਿੰਦੇ ਹਨ। “ਪਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ [“ਸੂਲੀ,” ਨਿ ਵ] ਉੱਤੇ ਚੜ੍ਹਾਇਆ। ਪਰ ਸਾਨੂੰ ਇਹ ਆਸ ਸੀ ਭਈ ਇਹ ਉਹੋ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇ।”
ਕਲਿਉਪਸ ਅਤੇ ਉਸ ਦਾ ਸਾਥੀ ਦਿਨ ਦੀਆਂ ਹੈਰਾਨੀਜਨਕ ਘਟਨਾਵਾਂ—ਦੂਤਾਂ ਦੇ ਅਲੌਕਿਕ ਦ੍ਰਿਸ਼ ਅਤੇ ਖਾਲੀ ਕਬਰ ਬਾਰੇ ਸੂਚਨਾ—ਦੀ ਵਿਆਖਿਆ ਕਰਦੇ ਹਨ, ਪਰੰਤੂ ਫਿਰ ਇਨ੍ਹਾਂ ਗੱਲਾਂ ਦੇ ਮਤਲਬ ਦੇ ਸੰਬੰਧ ਵਿਚ ਆਪਣੀ ਹੈਰਾਨੀ ਕਬੂਲ ਕਰਦੇ ਹਨ। ਅਜਨਬੀ ਉਨ੍ਹਾਂ ਨੂੰ ਝਿੜਕਦਾ ਹੈ: “ਹੇ ਬੇਸਮਝੋ ਅਰ ਨਬੀਆਂ ਦਿਆਂ ਸਾਰਿਆਂ ਬਚਨਾਂ ਉੱਤੇ ਪਰਤੀਤ ਕਰਨ ਵਿੱਚ ਢਿੱਲਿਓ! ਕੀ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਏਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ ਕਰੇ?” ਫਿਰ ਉਹ ਪਵਿੱਤਰ ਲਿਖਤਾਂ ਵਿੱਚੋਂ ਮਸੀਹ ਨਾਲ ਸੰਬੰਧਿਤ ਹਿੱਸਿਆਂ ਨੂੰ ਉਨ੍ਹਾਂ ਲਈ ਵਿਆਖਿਆ ਕਰਦਾ ਹੈ।
ਆਖ਼ਰਕਾਰ ਉਹ ਇੰਮਊਸ ਦੇ ਨੇੜੇ ਪਹੁੰਚ ਜਾਂਦੇ ਹਨ, ਅਤੇ ਇਹ ਅਜਨਬੀ ਅੱਗੇ ਚੱਲਦੇ ਜਾਣ ਨੂੰ ਪ੍ਰਤੀਤ ਹੁੰਦਾ ਹੈ। ਹੋਰ ਸੁਣਨ ਦੀ ਇੱਛਾ ਕਰਦੇ ਹੋਏ, ਚੇਲੇ ਜ਼ੋਰ ਦਿੰਦੇ ਹਨ: ‘ਸਾਡੇ ਨਾਲ ਰਹੋ ਕਿਉਂ ਜੋ ਸੰਝ ਪੈ ਗਈ ਹੈ।’ ਇਸ ਲਈ ਉਹ ਭੋਜਨ ਲਈ ਰੁਕ ਜਾਂਦਾ ਹੈ। ਜਿਉਂ ਹੀ ਉਹ ਪ੍ਰਾਰਥਨਾ ਕਰਦਾ ਅਤੇ ਰੋਟੀ ਤੋੜ ਕੇ ਉਨ੍ਹਾਂ ਨੂੰ ਦਿੰਦਾ ਹੈ, ਉਹ ਪਛਾਣ ਲੈਂਦੇ ਹਨ ਕਿ ਇਹ ਤਾਂ ਅਸਲ ਵਿਚ ਭੌਤਿਕ ਮਨੁੱਖੀ ਸਰੀਰ ਵਿਚ ਯਿਸੂ ਹੈ। ਪਰੰਤੂ ਫਿਰ ਉਹ ਅਲੋਪ ਹੋ ਜਾਂਦਾ ਹੈ।
ਹੁਣ ਉਹ ਸਮਝ ਜਾਂਦੇ ਹਨ ਕਿ ਉਹ ਅਜਨਬੀ ਕਿਸ ਤਰ੍ਹਾਂ ਇੰਨਾ ਕੁਝ ਜਾਣਦਾ ਸੀ! “ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?” ਉਹ ਪੁੱਛਦੇ ਹਨ। ਬਿਨਾਂ ਦੇਰੀ ਕੀਤੇ ਉਹ ਉਠ ਕੇ ਜਲਦੀ ਨਾਲ ਯਰੂਸ਼ਲਮ ਨੂੰ ਮੁੜ ਜਾਂਦੇ ਹਨ, ਜਿੱਥੇ ਉਹ ਰਸੂਲਾਂ ਅਤੇ ਜਿਹੜੇ ਉਨ੍ਹਾਂ ਨਾਲ ਇਕੱਠੇ ਸਨ, ਨੂੰ ਪਾਉਂਦੇ ਹਨ। ਕਲਿਉਪਸ ਅਤੇ ਉਸ ਦੇ ਸਾਥੀ ਦੇ ਕੁਝ ਕਹਿ ਸਕਣ ਤੋਂ ਪਹਿਲਾਂ ਹੀ, ਦੂਜੇ ਲੋਕ ਉਤੇਜਿਤ ਹੋ ਕੇ ਖ਼ਬਰ ਦਿੰਦੇ ਹਨ: “ਪ੍ਰਭੁ ਸੱਚੀ ਮੁੱਚੀ ਜੀ ਉੱਠਿਆ ਅਰ ਸ਼ਮਊਨ ਨੂੰ ਵਿਖਾਈ ਦਿੱਤਾ!” ਫਿਰ ਇਹ ਦੋਨੋਂ ਦੱਸਦੇ ਹਨ ਕਿ ਕਿਸ ਤਰ੍ਹਾਂ ਯਿਸੂ ਉਨ੍ਹਾਂ ਨੂੰ ਵੀ ਪ੍ਰਗਟ ਹੋਇਆ ਹੈ। ਇਸ ਨੂੰ ਮਿਲਾ ਕੇ ਦਿਨ ਵਿਚ ਚਾਰ ਵਾਰੀ ਹੁੰਦਾ ਹੈ ਕਿ ਉਹ ਆਪਣੇ ਚੇਲਿਆਂ ਵਿੱਚੋਂ ਵੱਖੋ-ਵੱਖਰੇ ਨੂੰ ਪ੍ਰਗਟ ਹੋਇਆ ਹੈ।
ਯਿਸੂ ਅਚਾਨਕ ਹੀ ਪੰਜਵਾਂ ਪ੍ਰਗਟਾਵਾ ਕਰਦਾ ਹੈ। ਭਾਵੇਂ ਕਿ ਦਰਵਾਜ਼ੇ ਬੰਦ ਹਨ ਕਿਉਂਕਿ ਚੇਲੇ ਯਹੂਦੀਆਂ ਤੋਂ ਭਰਦੇ ਹਨ, ਉਹ ਅੰਦਰ ਦਾਖ਼ਲ ਹੁੰਦਾ ਹੈ, ਅਤੇ ਠੀਕ ਉਨ੍ਹਾਂ ਦੇ ਦਰਮਿਆਨ ਖੜ੍ਹਾ ਹੋ ਕੇ ਕਹਿੰਦਾ ਹੈ: “ਤੁਹਾਡੀ ਸ਼ਾਂਤੀ ਹੋਵੇ।” ਉਹ ਭੈਭੀਤ ਹੁੰਦੇ ਹਨ, ਇਹ ਸਮਝਦੇ ਹੋਏ ਕਿ ਉਹ ਇਕ ਭੂਤ ਦੇਖ ਰਹੇ ਹਨ। ਇਸ ਲਈ, ਵਿਆਖਿਆ ਕਰਦੇ ਹੋਏ ਕਿ ਉਹ ਭੂਤ ਨਹੀਂ ਹੈ, ਯਿਸੂ ਕਹਿੰਦਾ ਹੈ: “ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਚਿੰਤਾਂ ਕਿਉਂ ਉਪਜੀਆਂ ਹਨ? ਮੇਰੇ ਹੱਥ ਅਰ ਮੇਰੇ ਪੈਰ ਵੇਖੋ ਜੋ ਮੈਂ ਹੀ ਹਾਂ। ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ।” ਫਿਰ ਵੀ, ਉਹ ਵਿਸ਼ਵਾਸ ਕਰਨ ਤੋਂ ਹਿਚਕਿਚਾਉਂਦੇ ਹਨ।
ਉਨ੍ਹਾਂ ਨੂੰ ਸਮਝਣ ਵਿਚ ਮਦਦ ਕਰਨ ਲਈ ਕਿ ਉਹ ਅਸਲ ਵਿਚ ਯਿਸੂ ਹੀ ਹੈ, ਉਹ ਪੁੱਛਦਾ ਹੈ: “ਐੱਥੇ ਤੁਹਾਡੇ ਕੋਲ ਕੁਝ ਭੋਜਨ ਹੈ?” ਭੁੰਨੀ ਹੋਈ ਮੱਛੀ ਲੈ ਕੇ ਇਸ ਨੂੰ ਖਾਣ ਤੋਂ ਬਾਅਦ, ਉਹ ਕਹਿੰਦਾ ਹੈ: “ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ [ਮੇਰੀ ਮੌਤ ਤੋਂ ਪਹਿਲਾਂ] ਤੁਹਾਨੂੰ ਆਖੀਆਂ ਭਈ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੇ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।”
ਉਨ੍ਹਾਂ ਨਾਲ ਗੱਲਾਂ ਜਾਰੀ ਰੱਖਦੇ ਹੋਏ, ਜੋ ਕਿ ਅਸਲ ਵਿਚ ਇਕ ਬਾਈਬਲ ਅਧਿਐਨ ਦੇ ਬਰਾਬਰ ਹੈ, ਯਿਸੂ ਸਿਖਾਉਂਦਾ ਹੈ: “ਇਉਂ ਲਿਖਿਆ ਹੈ ਜੋ ਮਸੀਹ ਦੁਖ ਝੱਲੇਗਾ ਅਰ ਤੀਏ ਦਿਨ ਮੁਰਦਿਆਂ ਵਿੱਚੋਂ ਫੇਰ ਜੀ ਉੱਠੇਗਾ। ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹ ਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ। ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ।”
ਕਿਸੇ ਕਾਰਨ ਥੋਮਾ ਇਸ ਅਤਿ-ਮਹੱਤਵਪੂਰਣ ਐਤਵਾਰ ਸ਼ਾਮ ਦੀ ਸਭਾ ਵਿਚ ਹਾਜ਼ਰ ਨਹੀਂ ਹੈ। ਇਸ ਲਈ ਅਗਲੇ ਦਿਨਾਂ ਦੇ ਦੌਰਾਨ, ਦੂਜੇ ਉਸ ਨੂੰ ਆਨੰਦ ਨਾਲ ਦੱਸਦੇ ਹਨ: “ਅਸਾਂ ਪ੍ਰਭੁ ਨੂੰ ਵੇਖਿਆ ਹੈ!”
“ਜਿੰਨਾ ਚਿਰ ਮੈਂ ਉਹ ਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ,” ਥੋਮਾ ਵਿਰੋਧ ਕਰਦਾ ਹੈ, “ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਵਾੜਾਂ ਅਰ ਉਹ ਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਓੱਨਾ ਚਿਰ ਮੈਂ ਕਦੇ ਸਤ ਨਾ ਮੰਨਾਂਗਾ।”
ਖ਼ੈਰ, ਅੱਠ ਦਿਨਾਂ ਬਾਅਦ ਚੇਲੇ ਫਿਰ ਇਕ ਕਮਰੇ ਵਿਚ ਇਕੱਠੇ ਮਿਲ ਰਹੇ ਹੁੰਦੇ ਹਨ। ਇਸ ਵਾਰੀ ਥੋਮਾ ਉਨ੍ਹਾਂ ਦੇ ਨਾਲ ਹੈ। ਭਾਵੇਂ ਕਿ ਦਰਵਾਜ਼ੇ ਬੰਦ ਹਨ, ਯਿਸੂ ਇਕ ਵਾਰੀ ਫਿਰ ਉਨ੍ਹਾਂ ਦੇ ਦਰਮਿਆਨ ਖੜ੍ਹਾ ਹੋ ਕੇ ਕਹਿੰਦਾ ਹੈ: “ਤੁਹਾਡੀ ਸ਼ਾਂਤੀ ਹੋਵੇ।” ਫਿਰ, ਥੋਮਾ ਵੱਲ ਮੁੜਦੇ ਹੋਏ, ਉਹ ਸੱਦਾ ਦਿੰਦਾ ਹੈ: “ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਰੇ ਕਰ ਕੇ ਮੇਰੀ ਵੱਖੀ ਵਿੱਚ ਵਾੜ ਅਤੇ ਬੇਪਰਤੀਤਾ ਨਾ ਹੋ।”
“ਹੇ ਮੇਰੇ ਪ੍ਰਭੁ ਅਤੇ ਮੇਰੇ ਪਰਮੇਸ਼ੁਰ!” ਥੋਮਾ ਚਿਲਾਉਂਦਾ ਹੈ।
“ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈ?” ਯਿਸੂ ਪੁੱਛਦਾ ਹੈ। “ਧੰਨ ਓਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ।” ਲੂਕਾ 24:11, 13-48; ਯੂਹੰਨਾ 20:19-29.
▪ ਇੰਮਊਸ ਜਾਣ ਦੇ ਰਾਹ ਤੇ ਇਕ ਅਜਨਬੀ ਦੋ ਚੇਲਿਆਂ ਤੋਂ ਕਿਹੜੇ ਸਵਾਲ ਪੁੱਛਦਾ ਹੈ?
▪ ਅਜਨਬੀ ਕੀ ਕਹਿੰਦਾ ਹੈ ਜਿਸ ਨਾਲ ਚੇਲਿਆਂ ਦੇ ਅੰਦਰ ਉਨ੍ਹਾਂ ਦੇ ਦਿਲ ਗਰਮ ਹੁੰਦੇ ਹਨ?
▪ ਚੇਲੇ ਕਿਸ ਤਰ੍ਹਾਂ ਸਮਝ ਜਾਂਦੇ ਹਨ ਕਿ ਅਜਨਬੀ ਕੌਣ ਹੈ?
▪ ਜਦੋਂ ਕਲਿਉਪਸ ਅਤੇ ਉਸ ਦਾ ਸਾਥੀ ਯਰੂਸ਼ਲਮ ਨੂੰ ਮੁੜਦੇ ਹਨ, ਤਾਂ ਉਹ ਕਿਹੜੀ ਉਤੇਜਕ ਸੂਚਨਾ ਸੁਣਦੇ ਹਨ?
▪ ਯਿਸੂ ਆਪਣੇ ਚੇਲਿਆਂ ਨੂੰ ਕਿਹੜਾ ਪੰਜਵਾਂ ਪ੍ਰਗਟਾਵਾ ਕਰਦਾ ਹੈ, ਅਤੇ ਇਸ ਦੌਰਾਨ ਕੀ ਵਾਪਰਦਾ ਹੈ?
▪ ਯਿਸੂ ਦੇ ਪੰਜਵੇਂ ਪ੍ਰਗਟਾਵੇ ਤੋਂ ਅੱਠ ਦਿਨਾਂ ਦੇ ਬਾਅਦ ਕੀ ਹੁੰਦਾ ਹੈ, ਅਤੇ ਅਖ਼ੀਰ ਵਿਚ ਥੋਮਾ ਕਿਸ ਤਰ੍ਹਾਂ ਕਾਇਲ ਹੁੰਦਾ ਹੈ ਕਿ ਯਿਸੂ ਜੀਉਂਦਾ ਹੈ?
-
-
ਗਲੀਲ ਦੀ ਝੀਲ ਵਿਖੇਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 130
ਗਲੀਲ ਦੀ ਝੀਲ ਵਿਖੇ
ਰਸੂਲ ਹੁਣ ਗਲੀਲ ਨੂੰ ਮੁੜਦੇ ਹਨ, ਜਿਵੇਂ ਕਿ ਯਿਸੂ ਨੇ ਉਨ੍ਹਾਂ ਨੂੰ ਕਰਨ ਲਈ ਪਹਿਲਾਂ ਹਿਦਾਇਤ ਦਿੱਤੀ ਸੀ। ਪਰੰਤੂ ਉਹ ਅਨਿਸ਼ਚਿਤ ਹਨ ਕਿ ਉਨ੍ਹਾਂ ਨੂੰ ਉੱਥੇ ਕੀ ਕਰਨਾ ਚਾਹੀਦਾ ਹੈ। ਥੋੜ੍ਹੇ ਸਮੇਂ ਬਾਅਦ, ਪਤਰਸ ਥੋਮਾ, ਨਥਾਨਿਏਲ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ, ਅਤੇ ਦੋ ਹੋਰ ਰਸੂਲਾਂ ਨੂੰ ਦੱਸਦਾ ਹੈ: “ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ।”
“ਅਸੀਂ ਭੀ ਤੇਰੇ ਨਾਲ ਚੱਲਦੇ ਹਾਂ,” ਉਹ ਛੇ ਜਵਾਬ ਦਿੰਦੇ ਹਨ।
ਸਾਰੀ ਰਾਤ ਦੇ ਦੌਰਾਨ, ਉਹ ਕੁਝ ਵੀ ਫੜਨ ਤੋਂ ਅਸਫਲ ਹੁੰਦੇ ਹਨ। ਪਰੰਤੂ, ਹੁਣ ਜਿਉਂ ਹੀ ਰੌਸ਼ਨੀ ਹੋਣ ਲੱਗਦੀ ਹੈ, ਯਿਸੂ ਕੰਢੇ ਤੇ ਪ੍ਰਗਟ ਹੁੰਦਾ ਹੈ, ਪਰੰਤੂ ਰਸੂਲ ਨਹੀਂ ਪਛਾਣਦੇ ਹਨ ਕਿ ਇਹ ਯਿਸੂ ਹੈ। ਉਹ ਚਿਲਾਉਂਦਾ ਹੈ: “ਹੇ ਜੁਆਨੋ, ਤੁਸਾਂ ਖਾਣ ਨੂੰ ਕੁਝ ਫੜਿਆ?”
“ਨਹੀਂ!” ਉਹ ਪਾਣੀ ਦੇ ਉਸ ਪਾਰੋਂ ਚਿਲਾਉਂਦੇ ਹਨ।
“ਬੇੜੀ ਦੇ ਸੱਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਲੱਭੇਗਾ,” ਉਹ ਕਹਿੰਦਾ ਹੈ। ਅਤੇ ਜਦੋਂ ਉਹ ਇੰਜ ਕਰਦੇ ਹਨ, ਤਾਂ ਉਹ ਇੰਨੀਆਂ ਸਾਰੀਆਂ ਮੱਛੀਆਂ ਦੇ ਕਾਰਨ ਆਪਣੇ ਜਾਲ ਨੂੰ ਖਿੱਚਣ ਵਿਚ ਅਸਮਰੱਥ ਹੁੰਦੇ ਹਨ।
“ਇਹ ਤਾਂ ਪ੍ਰਭੁ ਹੈ!” ਯੂਹੰਨਾ ਚਿਲਾਉਂਦਾ ਹੈ।
ਇਹ ਸੁਣਦੇ ਹੀ, ਪਤਰਸ ਆਪਣਾ ਉਪਰਲਾ ਕੱਪੜਾ ਕੱਸਦਾ ਹੈ, ਕਿਉਂ ਜੋ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ, ਅਤੇ ਸਮੁੰਦਰ ਵਿਚ ਛਾਲ ਮਾਰਦਾ ਹੈ। ਫਿਰ ਉਹ ਕੰਢੇ ਵੱਲ ਲਗਭਗ 90 ਮੀਟਰ ਤੈਰਦਾ ਹੈ। ਦੂਜੇ ਰਸੂਲ ਮੱਛੀਆਂ ਨਾਲ ਭਰਿਆ ਜਾਲ ਖਿੱਚਦੇ ਹੋਏ ਛੋਟੀ ਕਿਸ਼ਤੀ ਵਿਚ ਪਿੱਛੇ-ਪਿੱਛੇ ਆਉਂਦੇ ਹਨ।
ਜਦੋਂ ਉਹ ਕੰਢੇ ਉੱਤੇ ਪਹੁੰਚਦੇ ਹਨ, ਤਾਂ ਉੱਥੇ ਕੋਲਿਆਂ ਦੀ ਅੱਗ ਬਾਲੀ ਹੋਈ ਹੈ, ਜਿਸ ਉੱਤੇ ਮੱਛੀਆਂ ਰੱਖੀਆਂ ਹੋਈਆਂ ਹਨ, ਅਤੇ ਰੋਟੀਆਂ ਵੀ ਹਨ। “ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸਾਂ ਹੁਣ ਫੜੀਆਂ ਹਨ,” ਯਿਸੂ ਕਹਿੰਦਾ ਹੈ। ਪਤਰਸ ਕਿਸ਼ਤੀ ਉੱਤੇ ਚੜ੍ਹ ਕੇ ਜਾਲ ਨੂੰ ਕੰਢੇ ਉੱਤੇ ਖਿੱਚ ਲਿਆਉਂਦਾ ਹੈ। ਇਸ ਵਿਚ 153 ਵੱਡੀਆਂ ਮੱਛੀਆਂ ਹਨ!
“ਆਓ ਭੋਜਨ ਛਕੋ,” ਯਿਸੂ ਸੱਦਾ ਦਿੰਦਾ ਹੈ।
ਉਨ੍ਹਾਂ ਵਿੱਚੋਂ ਕੋਈ ਵੀ ਪੁੱਛਣ ਦਾ ਹੌਸਲਾ ਨਹੀਂ ਕਰਦਾ ਹੈ ਕਿ “ਤੂੰ ਕੌਣ ਹੈਂ?” ਕਿਉਂਕਿ ਸਾਰੇ ਜਾਣਦੇ ਹਨ ਕਿ ਇਹ ਯਿਸੂ ਹੈ। ਇਹ ਪੁਨਰ-ਉਥਾਨ ਤੋਂ ਬਾਅਦ ਉਸ ਦਾ ਸੱਤਵਾਂ, ਅਤੇ ਰਸੂਲਾਂ ਨੂੰ ਸਮੂਹ ਦੇ ਤੌਰ ਤੇ ਉਸ ਦਾ ਤੀਜਾ ਪ੍ਰਗਟਾਵਾ ਹੈ। ਉਹ ਹੁਣ ਉਨ੍ਹਾਂ ਵਿੱਚੋਂ ਹਰੇਕ ਨੂੰ ਕੁਝ ਰੋਟੀ ਅਤੇ ਮੱਛੀ ਦੇ ਕੇ ਨਾਸ਼ਤਾ ਪਰੋਸਦਾ ਹੈ।
ਜਦੋਂ ਉਹ ਖਾ ਹਟੇ, ਤਾਂ ਯਿਸੂ ਸੰਭਵ ਹੈ ਬਹੁਤਾਤ ਵਿਚ ਫੜੀਆਂ ਹੋਈਆਂ ਮੱਛੀਆਂ ਵੱਲ ਦੇਖਦੇ ਹੋਏ, ਪਤਰਸ ਨੂੰ ਪੁੱਛਦਾ ਹੈ: “ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵਧ ਪਿਆਰ ਕਰਦਾ ਹੈਂ?” ਨਿਰਸੰਦੇਹ ਉਹ ਦਾ ਮਤਲਬ ਹੈ, ਕੀ ਜਿਹੜਾ ਕੰਮ ਕਰਨ ਲਈ ਮੈਂ ਤੈਨੂੰ ਤਿਆਰ ਕੀਤਾ ਹੈ, ਉਸ ਨੂੰ ਕਰਨ ਦੀ ਬਜਾਇ ਤੂੰ ਮਾਹੀਗੀਰੀ ਦੇ ਧੰਦੇ ਨਾਲ ਜ਼ਿਆਦਾ ਲਗਾਓ ਰੱਖਦਾ ਹੈਂ?
“ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ,” ਪਤਰਸ ਜਵਾਬ ਦਿੰਦਾ ਹੈ।
“ਮੇਰੇ ਲੇਲਿਆਂ ਨੂੰ ਚਾਰ,” ਯਿਸੂ ਜਵਾਬ ਦਿੰਦਾ ਹੈ।
ਦੂਜੀ ਵਾਰੀ ਫਿਰ, ਉਹ ਪੁੱਛਦਾ ਹੈ: “ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”
“ਹਾਂ ਪ੍ਰਭੁ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ,” ਪਤਰਸ ਦਿਲੋਂ-ਮਨੋਂ ਜਵਾਬ ਦਿੰਦਾ ਹੈ।
“ਮੇਰੀਆਂ ਭੇਡਾਂ ਦੀ ਰੱਛਿਆ ਕਰ,” ਯਿਸੂ ਫਿਰ ਹੁਕਮ ਦਿੰਦਾ ਹੈ।
ਫਿਰ, ਤੀਜੀ ਵਾਰੀ ਉਹ ਪੁੱਛਦਾ ਹੈ: “ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ?”
ਹੁਣ ਪਤਰਸ ਉਦਾਸ ਹੋ ਜਾਂਦਾ ਹੈ। ਸ਼ਾਇਦ ਉਹ ਸੋਚ ਰਿਹਾ ਹੈ ਕਿ ਕਿਤੇ ਯਿਸੂ ਉਸ ਦੀ ਨਿਸ਼ਠਾ ਤੇ ਸ਼ੱਕ ਤਾਂ ਨਹੀਂ ਕਰ ਰਿਹਾ ਹੈ। ਕਿਉਂਕਿ ਹਾਲ ਹੀ ਵਿਚ ਜਦੋਂ ਯਿਸੂ ਆਪਣੇ ਜੀਵਨ ਲਈ ਮੁਕੱਦਮਾ ਲੜ ਰਿਹਾ ਸੀ, ਪਤਰਸ ਨੇ ਤਿੰਨ ਵਾਰੀ ਉਸ ਨੂੰ ਜਾਣਨ ਤੋਂ ਇਨਕਾਰ ਕੀਤਾ ਸੀ। ਇਸ ਲਈ ਪਤਰਸ ਕਹਿੰਦਾ ਹੈ: “ਪ੍ਰਭੁ ਜੀ ਤੂੰ ਤਾਂ ਸਭ ਜਾਣੀ ਜਾਣ ਹੈਂ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ।”
“ਮੇਰੀਆਂ ਭੇਡਾਂ ਨੂੰ ਚਾਰ,” ਯਿਸੂ ਤੀਜੀ ਵਾਰੀ ਹੁਕਮ ਕਰਦਾ ਹੈ।
ਇਸ ਤਰ੍ਹਾਂ ਬਾਕੀਆਂ ਉੱਤੇ ਪ੍ਰਭਾਵ ਪਾਉਣ ਲਈ ਕਿ ਯਿਸੂ ਉਨ੍ਹਾਂ ਤੋਂ ਕਿਹੜਾ ਕੰਮ ਕਰਾਉਣ ਦੀ ਇੱਛਾ ਰੱਖਦਾ ਹੈ, ਉਹ ਪਤਰਸ ਨੂੰ ਇਕ ਵਸੀਲੇ ਦੇ ਤੌਰ ਤੇ ਇਸਤੇਮਾਲ ਕਰਦਾ ਹੈ। ਉਹ ਜਲਦੀ ਹੀ ਧਰਤੀ ਨੂੰ ਛੱਡ ਜਾਵੇਗਾ, ਅਤੇ ਉਹ ਉਨ੍ਹਾਂ ਤੋਂ ਚਾਹੁੰਦਾ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਵਿਚ ਅਗਵਾਈ ਕਰਨ ਜਿਹੜੇ ਪਰਮੇਸ਼ੁਰ ਦੇ ਭੇਡ-ਵਾੜੇ ਵਿਚ ਲਿਆਂਦੇ ਜਾਣਗੇ।
ਜਿਵੇਂ ਯਿਸੂ ਬੰਨ੍ਹਿਆ ਅਤੇ ਮਾਰਿਆ ਗਿਆ ਸੀ ਕਿਉਂਕਿ ਉਸ ਨੇ ਉਹ ਕੰਮ ਕੀਤਾ ਜਿਹੜਾ ਉਸ ਨੂੰ ਪਰਮੇਸ਼ੁਰ ਨੇ ਕਰਨ ਲਈ ਨਿਯੁਕਤ ਕੀਤਾ ਸੀ, ਉਸੇ ਤਰ੍ਹਾਂ, ਹੁਣ ਉਹ ਇਹ ਪ੍ਰਗਟ ਕਰਦਾ ਹੈ ਕਿ ਪਤਰਸ ਵੀ ਅਜਿਹੇ ਅਨੁਭਵ ਦਾ ਦੁੱਖ ਭੋਗੇਗਾ। “ਜਾਂ ਤੂੰ ਜੁਆਨ ਸੈਂ,” ਯਿਸੂ ਉਸ ਨੂੰ ਦੱਸਦਾ ਹੈ, “ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈਂ। ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਂਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਅਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ।” ਪਤਰਸ ਦੀ ਭਾਵੀ ਸ਼ਹੀਦੀ ਮੌਤ ਦੇ ਬਾਵਜੂਦ, ਯਿਸੂ ਉਸ ਨੂੰ ਜ਼ੋਰ ਦਿੰਦਾ ਹੈ: “ਮੇਰੇ ਮਗਰ ਹੋ ਤੁਰ।”
ਪਤਰਸ ਮੁੜਦੇ ਹੋਏ ਯੂਹੰਨਾ ਨੂੰ ਦੇਖ ਕੇ ਪੁੱਛਦਾ ਹੈ: “ਪ੍ਰਭੁ ਜੀ ਐਸ ਦੇ ਨਾਲ ਕੀ ਬੀਤੇਗੀ?”
“ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ,” ਯਿਸੂ ਜਵਾਬ ਦਿੰਦਾ ਹੈ, “ਤਾਂ ਤੈਨੂੰ ਕੀ? ਤੂੰ ਮੇਰੇ ਮਗਰ ਹੋ ਤੁਰ।” ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਬਹੁਤ ਚੇਲੇ ਇਹ ਮਤਲਬ ਕੱਢ ਲੈਂਦੇ ਹਨ ਕਿ ਰਸੂਲ ਯੂਹੰਨਾ ਕਦੀ ਨਹੀਂ ਮਰੇਗਾ। ਲੇਕਿਨ, ਜਿਵੇਂ ਰਸੂਲ ਯੂਹੰਨਾ ਨੇ ਬਾਅਦ ਵਿਚ ਵਿਆਖਿਆ ਕੀਤੀ, ਯਿਸੂ ਨੇ ਇਹ ਨਹੀਂ ਕਿਹਾ ਕਿ ਉਹ ਮਰੇਗਾ ਨਹੀਂ, ਬਲਕਿ ਯਿਸੂ ਨੇ ਸਿਰਫ਼ ਕਿਹਾ: “ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ?”
ਯੂਹੰਨਾ ਨੇ ਬਾਅਦ ਵਿਚ ਇਕ ਮਹੱਤਵਪੂਰਣ ਟਿੱਪਣੀ ਵੀ ਕੀਤੀ: “ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਓਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!” ਯੂਹੰਨਾ 21:1-25; ਮੱਤੀ 26:32; 28:7, 10.
▪ ਉਨ੍ਹਾਂ ਨੂੰ ਗਲੀਲ ਵਿਚ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਰਸੂਲਾਂ ਦੀ ਅਨਿਸ਼ਚਿਤਤਾ ਕਿਵੇਂ ਦੇਖੀ ਜਾਂਦੀ ਹੈ?
▪ ਗਲੀਲ ਦੀ ਝੀਲ ਵਿਖੇ ਰਸੂਲ ਯਿਸੂ ਨੂੰ ਕਿਸ ਤਰ੍ਹਾਂ ਪਛਾਣਦੇ ਹਨ?
▪ ਆਪਣੇ ਪੁਨਰ-ਉਥਾਨ ਤੋਂ ਬਾਅਦ ਯਿਸੂ ਹੁਣ ਤੱਕ ਕਿੰਨੀ ਵਾਰੀ ਪ੍ਰਗਟ ਹੋਇਆ ਹੈ?
▪ ਯਿਸੂ ਉਸ ਕੰਮ ਤੇ ਕਿਸ ਤਰ੍ਹਾਂ ਜ਼ੋਰ ਦਿੰਦਾ ਹੈ ਜੋ ਉਹ ਚਾਹੁੰਦਾ ਹੈ ਕਿ ਚੇਲੇ ਕਰਨ?
▪ ਯਿਸੂ ਕਿਸ ਤਰ੍ਹਾਂ ਸੰਕੇਤ ਕਰਦਾ ਹੈ ਕਿ ਪਤਰਸ ਕਿਸ ਢੰਗ ਨਾਲ ਮਰੇਗਾ?
▪ ਯੂਹੰਨਾ ਬਾਰੇ ਯਿਸੂ ਦੀ ਕਿਹੜੀ ਟਿੱਪਣੀ ਬਹੁਤ ਚੇਲਿਆਂ ਦੁਆਰਾ ਗ਼ਲਤ ਸਮਝੀ ਗਈ ਸੀ?
-
-
ਆਖ਼ਰੀ ਪ੍ਰਗਟਾਵੇ, ਅਤੇ 33 ਸਾ.ਯੁ. ਦਾ ਪੰਤੇਕੁਸਤਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 131
ਆਖ਼ਰੀ ਪ੍ਰਗਟਾਵੇ, ਅਤੇ 33 ਸਾ.ਯੁ. ਦਾ ਪੰਤੇਕੁਸਤ
ਕਿਸੇ ਇਕ ਸਮੇਂ ਤੇ ਯਿਸੂ ਆਪਣੇ ਸਾਰੇ 11 ਰਸੂਲਾਂ ਨੂੰ ਗਲੀਲ ਦੇ ਪਹਾੜ ਤੇ ਆਪਣੇ ਨਾਲ ਮਿਲਣ ਦਾ ਪ੍ਰਬੰਧ ਕਰਦਾ ਹੈ। ਸਪੱਸ਼ਟ ਹੈ ਕਿ ਦੂਜੇ ਚੇਲਿਆਂ ਨੂੰ ਵੀ ਇਸ ਸਭਾ ਦੇ ਬਾਰੇ ਦੱਸਿਆ ਜਾਂਦਾ ਹੈ, ਅਤੇ ਕੁੱਲ ਮਿਲਾ ਕੇ 500 ਤੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਹਨ। ਇਹ ਕਿੰਨਾ ਹੀ ਖ਼ੁਸ਼ੀ ਵਾਲਾ ਇਕ ਮਹਾਂ-ਸੰਮੇਲਨ ਸਾਬਤ ਹੁੰਦਾ ਹੈ ਜਦੋਂ ਯਿਸੂ ਪ੍ਰਗਟ ਹੋ ਕੇ ਉਨ੍ਹਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰਦਾ ਹੈ!
ਬਾਕੀ ਹੋਰ ਗੱਲਾਂ ਦੇ ਨਾਲ, ਯਿਸੂ ਵੱਡੀ ਭੀੜ ਨੂੰ ਵਿਆਖਿਆ ਕਰਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਸਵਰਗ ਅਤੇ ਧਰਤੀ ਉੱਤੇ ਸਾਰਾ ਇਖ਼ਤਿਆਰ ਦਿੱਤਾ ਹੈ। ਉਹ ਤਾਕੀਦ ਕਰਦਾ ਹੈ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”
ਇਸ ਬਾਰੇ ਸੋਚੋ! ਆਦਮੀਆਂ, ਔਰਤਾਂ, ਅਤੇ ਬੱਚੇ ਸਾਰਿਆਂ ਨੂੰ ਇਹੋ ਹੀ ਚੇਲੇ-ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਦਾ ਹੁਕਮ ਮਿਲਦਾ ਹੈ। ਵਿਰੋਧੀ ਉਨ੍ਹਾਂ ਦੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਪਰੰਤੂ ਯਿਸੂ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ: “ਵੇਖੋ! ਮੈਂ ਇਸ ਰੀਤੀ-ਵਿਵਸਥਾ ਦੀ ਸਮਾਪਤੀ ਤਕ ਹਰ ਵੇਲੇ ਤੁਹਾਡੇ ਨਾਲ ਹਾਂ।” (ਨਿ ਵ) ਯਿਸੂ ਆਪਣੇ ਅਨੁਯਾਈਆਂ ਨੂੰ ਉਨ੍ਹਾਂ ਦੀ ਸੇਵਕਾਈ ਪੂਰੀ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਨਾਲ ਪਵਿੱਤਰ ਆਤਮਾ ਦੇ ਜ਼ਰੀਏ ਰਹਿੰਦਾ ਹੈ।
ਕੁੱਲ ਮਿਲਾ ਕੇ, ਆਪਣੇ ਪੁਨਰ-ਉਥਾਨ ਤੋਂ ਬਾਅਦ ਯਿਸੂ 40 ਦਿਨਾਂ ਦੇ ਸਮੇਂ ਲਈ ਆਪਣੇ ਆਪ ਨੂੰ ਆਪਣੇ ਚੇਲਿਆਂ ਦੇ ਸਾਮ੍ਹਣੇ ਜੀਵਿਤ ਪ੍ਰਗਟ ਕਰਦਾ ਹੈ। ਇਨ੍ਹਾਂ ਪ੍ਰਗਟਾਵਿਆਂ ਦੇ ਦੌਰਾਨ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਹਿਦਾਇਤਾਂ ਦਿੰਦਾ ਹੈ, ਅਤੇ ਉਹ ਜ਼ੋਰ ਦਿੰਦਾ ਹੈ ਕਿ ਉਸ ਦੇ ਚੇਲੇ ਹੋਣ ਦੇ ਨਾਤੇ ਉਨ੍ਹਾਂ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ। ਇਕ ਮੌਕੇ ਤੇ ਉਹ ਆਪਣੇ ਮਤਰੇਏ ਭਰਾ ਯਾਕੂਬ ਨੂੰ ਵੀ ਪ੍ਰਗਟ ਹੁੰਦਾ ਹੈ ਅਤੇ ਇਸ ਇਕ ਸਮੇਂ ਦੇ ਅਵਿਸ਼ਵਾਸੀ ਨੂੰ ਕਾਇਲ ਕਰ ਦਿੰਦਾ ਹੈ ਕਿ ਉਹ ਸੱਚ-ਮੁੱਚ ਹੀ ਮਸੀਹ ਹੈ।
ਜਦੋਂ ਰਸੂਲ ਅਜੇ ਗਲੀਲ ਵਿਚ ਹੀ ਹੁੰਦੇ ਹਨ, ਤਾਂ ਸਪੱਸ਼ਟ ਹੈ ਕਿ ਯਿਸੂ ਉਨ੍ਹਾਂ ਨੂੰ ਯਰੂਸ਼ਲਮ ਵਾਪਸ ਮੁੜਨ ਦੀ ਹਿਦਾਇਤ ਦਿੰਦਾ ਹੈ। ਜਦੋਂ ਉਹ ਉਨ੍ਹਾਂ ਨੂੰ ਉੱਥੇ ਮਿਲਦਾ ਹੈ, ਤਾਂ ਉਹ ਉਨ੍ਹਾਂ ਨੂੰ ਕਹਿੰਦਾ ਹੈ: “ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹ ਦੇ ਵਿਖੇ ਤੁਸਾਂ ਮੈਥੋਂ ਸੁਣਿਆ। ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।”
ਬਾਅਦ ਵਿਚ ਯਿਸੂ ਫਿਰ ਆਪਣੇ ਰਸੂਲਾਂ ਨੂੰ ਮਿਲਦਾ ਹੈ ਅਤੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਬੈਤਅਨੀਆ ਤਕ ਲੈ ਜਾਂਦਾ ਹੈ, ਜਿਹੜਾ ਜ਼ੈਤੂਨ ਦੇ ਪਹਾੜ ਦੀ ਪੂਰਬੀ ਢਲਾਣ ਉੱਤੇ ਸਥਿਤ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਜਲਦੀ ਹੀ ਸਵਰਗ ਨੂੰ ਚੱਲੇ ਜਾਣ ਬਾਰੇ ਉਸ ਦੀਆਂ ਦੱਸੀਆਂ ਸਾਰੀਆਂ ਗੱਲਾਂ ਦੇ ਬਾਵਜੂਦ, ਉਹ ਹਾਲੇ ਵੀ ਵਿਸ਼ਵਾਸ ਕਰਦੇ ਹਨ ਕਿ ਉਸ ਦਾ ਰਾਜ ਧਰਤੀ ਉੱਤੇ ਸਥਾਪਿਤ ਕੀਤਾ ਜਾਵੇਗਾ। ਇਸ ਲਈ ਉਹ ਪੁੱਛਦੇ ਹਨ: “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?”
ਉਨ੍ਹਾਂ ਦੀਆਂ ਗ਼ਲਤ-ਫ਼ਹਿਮੀਆਂ ਨੂੰ ਸੁਧਾਰਨ ਦੀ ਬਜਾਇ, ਯਿਸੂ ਸਿਰਫ਼ ਇਹ ਜਵਾਬ ਦਿੰਦਾ ਹੈ: “ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।” ਫਿਰ, ਜਿਹੜਾ ਕੰਮ ਉਨ੍ਹਾਂ ਨੇ ਕਰਨਾ ਹੈ ਉਸ ਉੱਤੇ ਇਕ ਵਾਰੀ ਫਿਰ ਜ਼ੋਰ ਦਿੰਦੇ ਹੋਏ, ਉਹ ਕਹਿੰਦਾ ਹੈ: “ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।”
ਉਨ੍ਹਾਂ ਦੇ ਦੇਖਦੇ ਹੀ, ਯਿਸੂ ਸਵਰਗ ਵੱਲ ਉੱਪਰ ਨੂੰ ਚੜ੍ਹਣ ਲੱਗਦਾ ਹੈ, ਅਤੇ ਫਿਰ ਇਕ ਬੱਦਲ ਉਸ ਨੂੰ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਕਰ ਦਿੰਦਾ ਹੈ। ਆਪਣੀ ਸਰੀਰਕ ਦੇਹ ਨੂੰ ਅਭੌਤਿਕ ਬਣਾਉਣ ਤੋਂ ਬਾਅਦ, ਉਹ ਇਕ ਆਤਮਿਕ ਵਿਅਕਤੀ ਦੇ ਤੌਰ ਤੇ ਸਵਰਗ ਨੂੰ ਚੜ੍ਹ ਜਾਂਦਾ ਹੈ। ਜਿਵੇਂ 11 ਲਗਾਤਾਰ ਆਕਾਸ਼ ਵੱਲ ਤੱਕਦੇ ਰਹਿੰਦੇ ਹਨ, 2 ਮਨੁੱਖ ਚਿੱਟੇ ਕੱਪੜੇ ਪਹਿਨੇ ਉਨ੍ਹਾਂ ਦੇ ਇਕ ਪਾਸੇ ਪ੍ਰਗਟ ਹੁੰਦੇ ਹਨ। ਭੌਤਿਕ ਸਰੀਰ ਧਾਰੇ ਹੋਏ ਇਹ ਦੂਤ ਪੁੱਛਦੇ ਹਨ: “ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਅਕਾਸ਼ ਦੀ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਓਸੇ ਤਰਾਂ ਆਵੇਗਾ ਜਿਸ ਤਰਾਂ ਤੁਸਾਂ ਉਸ ਨੂੰ ਅਕਾਸ਼ ਉੱਤੇ ਜਾਂਦੇ ਵੇਖਿਆ।”
ਯਿਸੂ ਨੇ ਹੁਣੇ ਬਿਨਾਂ ਕਿਸੇ ਜਨਤਕ ਧੂਮ-ਧਮਾਕੇ ਦੇ ਅਤੇ ਸਿਰਫ਼ ਆਪਣੇ ਵਫ਼ਾਦਾਰ ਅਨੁਯਾਈਆਂ ਦੇ ਦੇਖਦਿਆਂ ਹੀ ਧਰਤੀ ਨੂੰ ਛੱਡਿਆ ਹੈ। ਸੋ ਉਸੇ ਤਰ੍ਹਾਂ ਉਹ ਵਾਪਸ ਆਵੇਗਾ— ਬਿਨਾਂ ਜਨਤਕ ਧੂਮ-ਧਮਾਕੇ ਦੇ ਅਤੇ ਸਿਰਫ਼ ਉਸ ਦੇ ਵਫ਼ਾਦਾਰ ਅਨੁਯਾਈ ਹੀ ਸਮਝ ਸਕਣਗੇ ਕਿ ਉਹ ਵਾਪਸ ਆ ਗਿਆ ਹੈ ਅਤੇ ਉਸ ਨੇ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਸ਼ੁਰੂ ਕਰ ਦਿੱਤੀ ਹੈ।
ਰਸੂਲ ਹੁਣ ਜ਼ੈਤੂਨ ਦੇ ਪਹਾੜ ਤੋਂ ਉਤਰਦੇ ਹਨ, ਅਤੇ ਕਿਦਰੋਨ ਦੀ ਘਾਟੀ ਪਾਰ ਕਰ ਕੇ ਇਕ ਵਾਰੀ ਫਿਰ ਯਰੂਸ਼ਲਮ ਵਿਚ ਦਾਖ਼ਲ ਹੁੰਦੇ ਹਨ। ਯਿਸੂ ਦੇ ਹੁਕਮ ਦੇ ਅਨੁਸਾਰ ਉਹ ਉੱਥੇ ਹੀ ਰਹਿੰਦੇ ਹਨ। ਦਸ ਦਿਨਾਂ ਬਾਅਦ, 33 ਸਾ.ਯੁ. ਦੇ ਪੰਤੇਕੁਸਤ ਨਾਮਕ ਯਹੂਦੀ ਤਿਉਹਾਰ ਤੇ, ਜਦੋਂ ਕਿ ਲਗਭਗ 120 ਚੇਲੇ ਯਰੂਸ਼ਲਮ ਦੇ ਇਕ ਉਪਰਲੇ ਕਮਰੇ ਵਿਚ ਇਕੱਠੇ ਹੋਏ ਹੁੰਦੇ ਹਨ, ਤਾਂ ਇਕ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਵਰਗੀ ਗੂੰਜ ਅਚਾਨਕ ਸਾਰੇ ਘਰ ਨੂੰ ਭਰ ਦਿੰਦੀ ਹੈ। ਅੱਗ ਜਿਹੀਆਂ ਜੀਭਾਂ ਦਿਖਾਈ ਦੇਣ ਲੱਗਦੀਆਂ ਹਨ, ਅਤੇ ਹਰੇਕ ਹਾਜ਼ਰ ਵਿਅਕਤੀ ਦੇ ਉੱਪਰ ਇਕ-ਇਕ ਕਰਕੇ ਠਹਿਰ ਜਾਂਦੀ ਹੈ, ਅਤੇ ਸਾਰੇ ਚੇਲੇ ਵੱਖੋ-ਵੱਖ ਭਾਸ਼ਾਵਾਂ ਵਿਚ ਬੋਲਣਾ ਸ਼ੁਰੂ ਕਰ ਦਿੰਦੇ ਹਨ। ਇਹ ਪਵਿੱਤਰ ਆਤਮਾ ਦਾ ਵਹਾਉ ਹੈ, ਜਿਸ ਦੇ ਬਾਰੇ ਯਿਸੂ ਨੇ ਵਾਅਦਾ ਕੀਤਾ ਸੀ! ਮੱਤੀ 28:16-20; ਲੂਕਾ 24:49-52; 1 ਕੁਰਿੰਥੀਆਂ 15:5-7; ਰਸੂਲਾਂ ਦੇ ਕਰਤੱਬ 1:3-15; 2:1-4.
▪ ਯਿਸੂ ਪਹਾੜ ਉੱਤੇ ਵਿਦਾਇਗੀ ਦੇ ਸਮੇਂ ਕਿਨ੍ਹਾਂ ਨੂੰ ਹਿਦਾਇਤਾਂ ਦਿੰਦਾ ਹੈ, ਅਤੇ ਇਹ ਹਿਦਾਇਤਾਂ ਕੀ ਹਨ?
▪ ਯਿਸੂ ਆਪਣੇ ਚੇਲਿਆਂ ਨੂੰ ਕੀ ਦਿਲਾਸਾ ਦਿੰਦਾ ਹੈ, ਅਤੇ ਉਹ ਉਨ੍ਹਾਂ ਨਾਲ ਕਿਸ ਤਰ੍ਹਾਂ ਰਹੇਗਾ?
▪ ਯਿਸੂ ਆਪਣੇ ਪੁਨਰ-ਉਥਾਨ ਤੋਂ ਬਾਅਦ ਕਿੰਨੀ ਦੇਰ ਤਕ ਆਪਣੇ ਚੇਲਿਆਂ ਨੂੰ ਪ੍ਰਗਟ ਹੁੰਦਾ ਹੈ, ਅਤੇ ਉਹ ਉਨ੍ਹਾਂ ਨੂੰ ਕੀ ਸਿੱਖਿਆ ਦਿੰਦਾ ਹੈ?
▪ ਯਿਸੂ ਕਿਸ ਵਿਅਕਤੀ ਨੂੰ ਪ੍ਰਗਟ ਹੁੰਦਾ ਹੈ ਜੋ ਸਪੱਸ਼ਟ ਤੌਰ ਤੇ ਉਸ ਦੀ ਮੌਤ ਤੋਂ ਪਹਿਲਾਂ ਇਕ ਚੇਲਾ ਨਹੀਂ ਸੀ?
▪ ਯਿਸੂ ਆਪਣੇ ਰਸੂਲਾਂ ਨਾਲ ਕਿਹੜੀਆਂ ਆਖ਼ਰੀ ਦੋ ਮੁਲਾਕਾਤਾਂ ਕਰਦਾ ਹੈ, ਅਤੇ ਇਨ੍ਹਾਂ ਮੌਕਿਆਂ ਤੇ ਕੀ ਵਾਪਰਦਾ ਹੈ?
▪ ਇਹ ਕਿਵੇਂ ਹੈ ਕਿ ਜਿਸ ਤਰੀਕੇ ਨਾਲ ਯਿਸੂ ਜਾਂਦਾ ਹੈ ਉਸੇ ਤਰ੍ਹਾਂ ਉਹ ਵਾਪਸ ਆਵੇਗਾ?
▪ ਸੰਨ 33 ਸਾ.ਯੁ. ਦੇ ਪੰਤੇਕੁਸਤ ਤੇ ਕੀ ਵਾਪਰਦਾ ਹੈ?
-