-
ਕੀ ਕੋਈ ਹੈ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੇ?ਪਹਿਰਾਬੁਰਜ—2003 | ਅਕਤੂਬਰ 1
-
-
ਵਿਸ਼ਵਾਸ ਕਰਨ ਵਿਚ ਬਣਦਾ ਰੋੜਾ?
ਪਰਮੇਸ਼ੁਰ ਦੁਰਘਟਨਾਵਾਂ ਨੂੰ ਰੋਕਣ ਲਈ ਕੁਝ ਕਰਦਾ ਕਿਉਂ ਨਹੀਂ? ਇਕ ਕੈਥੋਲਿਕ ਇਤਿਹਾਸਕਾਰ ਦਾਅਵਾ ਕਰਦਾ ਹੈ ਕਿ ਇਹ ਸਵਾਲ ਬਹੁਤ ਸਾਰੇ ਲੋਕਾਂ ਲਈ ਪਰਮੇਸ਼ੁਰ ਵਿਚ “ਵਿਸ਼ਵਾਸ ਕਰਨ ਵਿਚ ਵੱਡਾ ਰੋੜਾ” ਬਣਦਾ ਹੈ। ਉਹ ਪੁੱਛਦਾ ਹੈ: “ਕੀ ਅਜਿਹੇ ਪਰਮੇਸ਼ੁਰ ਵਿਚ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੋ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਦਮ ਤੋੜਦੇ ਅਤੇ ਦੁਨੀਆਂ ਵਿਚ ਨਸਲੀ ਤੇ ਜਾਤੀ ਕਤਲਾਮ ਨੂੰ ਦੇਖ ਕੇ ਕੁਝ ਨਹੀਂ ਕਰਦਾ?”
ਇਕ ਕੈਥੋਲਿਕ ਅਖ਼ਬਾਰ ਦੇ ਲੇਖ ਵਿਚ ਇਸੇ ਤਰ੍ਹਾਂ ਗੱਲ ਕੀਤੀ ਗਈ ਸੀ: “ਜ਼ਿੰਦਗੀ ਦੁੱਖ-ਤਕਲੀਫ਼ ਨਾਲ ਭਰੀ ਹੋਈ ਦੇਖ ਕੇ ਲੋਕ ਪੁੱਛਦੇ ਹਨ, ‘ਹੇ ਰੱਬਾ, ਤੂੰ ਕਿੱਥੇ ਹੈਂ?’ ਪਰ ਕਿਸੇ ਨੂੰ ਕੋਈ ਜਵਾਬ ਨਹੀਂ ਮਿਲਦਾ, ਜਿਵੇਂ ਕਿਤੇ ਰੱਬ ਨੇ ਉਨ੍ਹਾਂ ਦੀ ਦੁਹਾਈ ਸੁਣਨ ਤੋਂ ਆਪਣੇ ਕੰਨਾਂ ਤੇ ਹੱਥ ਧਰ ਲਏ ਹੋਣ।”
ਪੋਪ ਜੌਨ-ਪੌਲ ਨੇ 1984 ਵਿਚ ਆਪਣੇ ਇਕ ਪੱਤਰ ਵਿਚ ਇਸ ਸਵਾਲ ਬਾਰੇ ਗੱਲ ਕੀਤੀ ਸੀ। ਉਸ ਨੇ ਲਿਖਿਆ: “ਭਾਵੇਂ ਕੁਦਰਤ ਵੱਲ ਦੇਖ ਕੇ ਸਾਨੂੰ ਯਕੀਨ ਹੁੰਦਾ ਹੈ ਕਿ ਰੱਬ ਬੁੱਧੀਮਾਨ, ਸ਼ਕਤੀਸ਼ਾਲੀ ਤੇ ਅੱਤ-ਮਹਾਨ ਹੈ, ਪਰ ਦੁਨੀਆਂ ਵਿਚ ਬੁਰਾਈ ਤੇ ਦੁੱਖ-ਤਕਲੀਫ਼ ਦੇਖ ਕੇ ਅਸੀਂ ਰੱਬ ਬਾਰੇ ਇਹ ਗੱਲਾਂ ਭੁੱਲ ਜਾਂਦੇ ਹਾਂ, ਖ਼ਾਸਕਰ ਜਦੋਂ ਅਸੀਂ ਭਲੇ ਲੋਕਾਂ ਨੂੰ ਦੁੱਖ ਭੋਗਦੇ ਦੇਖਦੇ ਹਾਂ ਜਾਂ ਅਪਰਾਧੀਆਂ ਨੂੰ ਬਿਨਾਂ ਸਜ਼ਾ ਦੇ ਸਹੀ-ਸਲਾਮਤ ਘੁੰਮਦੇ-ਫਿਰਦੇ ਦੇਖਦੇ ਹਾਂ।”
ਕੀ ਅਸੀਂ ਇਨਸਾਨਾਂ ਦੀ ਮਾੜੀ ਹਾਲਤ ਦੇਖ ਕੇ ਵੀ ਰੱਬ ਵਿਚ ਵਿਸ਼ਵਾਸ ਕਰ ਸਕਦੇ ਹਾਂ? ਕੀ ਬਾਈਬਲ ਦੇ ਅਨੁਸਾਰ ਇਹ ਸਹੀ ਹੈ ਕਿ ਉਹ ਸਭਨਾਂ ਨਾਲ ਪਿਆਰ ਕਰਦਾ ਹੈ ਤੇ ਉਹ ਸਰਬਸ਼ਕਤੀਮਾਨ ਹੈ? ਕੀ ਉਹ ਕਦੇ ਦਖ਼ਲ ਦੇ ਕੇ ਕਿਸੇ ਇਨਸਾਨ ਦੀ ਮਦਦ ਕਰਦਾ ਹੈ ਜਾਂ ਕਿਸੇ ਦੁਰਘਟਨਾ ਨੂੰ ਹੋਣ ਤੋਂ ਰੋਕਦਾ ਹੈ? ਕੀ ਰੱਬ ਸਾਡੇ ਲਈ ਅੱਜ ਕੁਝ ਕਰਦਾ ਹੈ? ਵੋਲਟੈਰ ਦੇ ਸ਼ਬਦਾਂ ਅਨੁਸਾਰ ਕੀ ਅਜਿਹਾ ਕੋਈ ਈਸ਼ਵਰ ਹੈ ਜੋ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ‘ਇਨਸਾਨਾਂ ਨਾਲ ਦੋ ਬੋਲ ਬੋਲੇ’? ਜਵਾਬ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਗਲਾ ਲੇਖ ਪੜ੍ਹੋ।
-
-
ਕੀ ਰੱਬ ਦਖ਼ਲ ਦੇ ਕੇ ਸਾਡੇ ਲਈ ਕੁਝ ਕਰੇਗਾ?ਪਹਿਰਾਬੁਰਜ—2003 | ਅਕਤੂਬਰ 1
-
-
ਕੀ ਰੱਬ ਦਖ਼ਲ ਦੇ ਕੇ ਸਾਡੇ ਲਈ ਕੁਝ ਕਰੇਗਾ?
ਅੱਠਵੀਂ ਸਦੀ ਸਾ.ਯੁ.ਪੂ. ਵਿਚ ਯਹੂਦਾਹ ਦੇ 39 ਸਾਲ ਦੇ ਬਾਦਸ਼ਾਹ ਹਿਜ਼ਕੀਯਾਹ ਨੂੰ ਪਤਾ ਚੱਲਿਆ ਕਿ ਉਸ ਨੂੰ ਅਜਿਹੀ ਬੀਮਾਰੀ ਲੱਗੀ ਸੀ ਜਿਸ ਕਾਰਨ ਉਸ ਦੇ ਬਚਣ ਦੀ ਕੋਈ ਆਸ ਨਹੀਂ ਸੀ। ਖ਼ਬਰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਹ ਠੀਕ ਹੋਣ ਲਈ ਰੱਬ ਅੱਗੇ ਅਰਦਾਸ ਕਰਨ ਲੱਗਾ। ਪਰਮੇਸ਼ੁਰ ਨੇ ਆਪਣੇ ਨਬੀ ਰਾਹੀਂ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਵਰਹੇ ਹੋਰ ਵਧਾਵਾਂਗਾ।”—ਯਸਾਯਾਹ 38:1-5.
ਇਸ ਮੌਕੇ ਤੇ ਰੱਬ ਨੇ ਦਖ਼ਲ ਕਿਉਂ ਦਿੱਤਾ ਸੀ? ਕਿਉਂਕਿ ਹਿਜ਼ਕੀਯਾਹ ਦਾਊਦ ਦੀ ਵੰਸ਼ਾਵਲੀ ਵਿੱਚੋਂ ਸੀ ਅਤੇ ਕਈ ਸਦੀਆਂ ਪਹਿਲਾਂ ਪਰਮੇਸ਼ੁਰ ਨੇ ਦਾਊਦ ਬਾਦਸ਼ਾਹ ਨਾਲ ਵਾਅਦਾ ਕੀਤਾ ਸੀ: “ਤੇਰਾ ਟੱਬਰ ਅਤੇ ਤੇਰਾ ਰਾਜ ਸਦੀਪਕ ਤੋੜੀ ਤੇਰੇ ਅੱਗੇ ਪੱਕਾ ਰਹੇਗਾ। ਤੇਰੀ ਰਾਜ ਗੱਦੀ ਸਦਾ ਅਟੱਲ ਰਹੇਗੀ।” ਪਰਮੇਸ਼ੁਰ ਨੇ ਇਹ ਵੀ
-