ਪਾਠ 05
ਬਾਈਬਲ—ਸਾਡੇ ਲਈ ਪਰਮੇਸ਼ੁਰ ਦਾ ਸੰਦੇਸ਼
ਯਹੋਵਾਹ ਨੇ ਸਾਨੂੰ ਇਕ ਸ਼ਾਨਦਾਰ ਤੋਹਫ਼ਾ ਦਿੱਤਾ ਹੈ, ਉਹ ਹੈ ਬਾਈਬਲ। ਇਹ ਅਸਲ ਵਿਚ 66 ਛੋਟੀਆਂ-ਛੋਟੀਆਂ ਕਿਤਾਬਾਂ ਦੀ ਬਣੀ ਹੈ। ਪਰ ਸ਼ਾਇਦ ਤੁਹਾਡੇ ਮਨ ਵਿਚ ਇਹ ਸਵਾਲ ਆਉਣ: ਬਾਈਬਲ ਸਾਡੇ ਤਕ ਕਿੱਦਾਂ ਪਹੁੰਚੀ? ਇਸ ਨੂੰ ਕਿਸ ਨੇ ਲਿਖਿਆ? ਕੀ ਅਸੀਂ ਯਕੀਨ ਕਰ ਸਕਦੇ ਹਾਂ ਕਿ ਬਾਈਬਲ ਵਿਚ ਲਿਖਿਆ ਸੰਦੇਸ਼ ਸੱਚੀਂ ਪਰਮੇਸ਼ੁਰ ਵੱਲੋਂ ਹੀ ਹੈ? ਆਓ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੀਏ।
1. ਜੇ ਬਾਈਬਲ ਇਨਸਾਨਾਂ ਨੇ ਲਿਖੀ ਹੈ, ਤਾਂ ਫਿਰ ਇਹ ਪਰਮੇਸ਼ੁਰ ਵੱਲੋਂ ਕਿਵੇਂ ਹੋਈ?
ਪੂਰੀ ਬਾਈਬਲ ਲਿਖਣ ਲਈ ਤਕਰੀਬਨ 1,600 ਸਾਲ ਲੱਗੇ ਯਾਨੀ 1513 ਈਸਵੀ ਪੂਰਵ ਤੋਂ 98 ਈਸਵੀ ਤਕ। ਇਸ ਨੂੰ ਤਕਰੀਬਨ 40 ਆਦਮੀਆਂ ਨੇ ਲਿਖਿਆ ਜੋ ਵੱਖੋ-ਵੱਖਰੇ ਪਿਛੋਕੜਾਂ ਤੋਂ ਸਨ ਅਤੇ ਅਲੱਗ-ਅਲੱਗ ਜ਼ਮਾਨੇ ਵਿਚ ਰਹਿੰਦੇ ਸਨ। ਫਿਰ ਵੀ ਬਾਈਬਲ ਵਿਚ ਲਿਖੀਆਂ ਗੱਲਾਂ ਇਕ-ਦੂਸਰੇ ਨਾਲ ਮੇਲ ਖਾਂਦੀਆਂ ਹਨ। ਕਿਉਂ? ਕਿਉਂਕਿ ਉਨ੍ਹਾਂ ਸਾਰਿਆਂ ਤੋਂ ਲਿਖਵਾਉਣ ਵਾਲਾ ਇੱਕੋ ਜਣਾ ਸੀ, ਯਹੋਵਾਹ ਪਰਮੇਸ਼ੁਰ। (1 ਥੱਸਲੁਨੀਕੀਆਂ 2:13 ਪੜ੍ਹੋ।) ਇਨ੍ਹਾਂ ਆਦਮੀਆਂ ਨੇ ਪਰਮੇਸ਼ੁਰ ਦੇ ਵਿਚਾਰ ਲਿਖੇ, ਨਾ ਕਿ ਆਪਣੇ। ਉਨ੍ਹਾਂ ਨੇ ਉਸ ਦੀ “ਪਵਿੱਤਰ ਸ਼ਕਤੀ ਦੀ ਪ੍ਰੇਰਣਾ” ਨਾਲ ਬਾਈਬਲ ਦੀਆਂ ਗੱਲਾਂ ਲਿਖੀਆਂ ਯਾਨੀ ਪਰਮੇਸ਼ੁਰ ਨੇ ਉਨ੍ਹਾਂ ਦੇ ਮਨ ਵਿਚ ਇਹ ਵਿਚਾਰ ਪਾਏ ਸਨ।a (2 ਪਤਰਸ 1:21) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੀ ਹੈ।—2 ਤਿਮੋਥਿਉਸ 3:16.
2. ਬਾਈਬਲ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ?
“ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ” ਨੂੰ ਬਾਈਬਲ ਤੋਂ ਫ਼ਾਇਦਾ ਹੋ ਸਕਦਾ ਹੈ। (ਪ੍ਰਕਾਸ਼ ਦੀ ਕਿਤਾਬ 14:6 ਪੜ੍ਹੋ।) ਪਰਮੇਸ਼ੁਰ ਨੇ ਇਸ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਪਲਬਧ ਕਰਵਾਇਆ ਹੈ। ਅੱਜ ਬਾਈਬਲ ਹੋਰ ਕਿਸੇ ਵੀ ਕਿਤਾਬ ਨਾਲੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ। ਇਸ ਲਈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਲੋਕ ਇਸ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਦੇ ਹਨ।
3. ਯਹੋਵਾਹ ਨੇ ਸਾਡੇ ਤਕ ਬਾਈਬਲ ਸਹੀ-ਸਲਾਮਤ ਕਿਵੇਂ ਪਹੁੰਚਾਈ ਹੈ?
ਪੁਰਾਣੇ ਜ਼ਮਾਨੇ ਵਿਚ ਬਾਈਬਲ ਅਜਿਹੀਆਂ ਚੀਜ਼ਾਂ ʼਤੇ ਲਿਖੀ ਗਈ ਸੀ ਜੋ ਜਲਦੀ ਹੀ ਖ਼ਰਾਬ ਹੋ ਜਾਂਦੀਆਂ ਸਨ, ਜਿਵੇਂ ਚਮੜਾ ਅਤੇ ਪਪਾਇਰਸ। ਪਰ ਬਾਈਬਲ ਅੱਜ ਵੀ ਮੌਜੂਦ ਹੈ ਕਿਉਂਕਿ ਇਸ ਦੀ ਕਦਰ ਕਰਨ ਵਾਲੇ ਕੁਝ ਲੋਕਾਂ ਨੇ ਇਸ ਦੀਆਂ ਨਕਲਾਂ ਤਿਆਰ ਕੀਤੀਆਂ। ਇੰਨਾ ਹੀ ਨਹੀਂ, ਜਦੋਂ ਕੁਝ ਰਾਜਿਆਂ ਅਤੇ ਧਾਰਮਿਕ ਆਗੂਆਂ ਨੇ ਬਾਈਬਲ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ, ਤਾਂ ਕੁਝ ਲੋਕਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਇਸ ਨੂੰ ਬਚਾਇਆ। ਜੀ ਹਾਂ, ਕੋਈ ਵੀ ਚੀਜ਼ ਯਹੋਵਾਹ ਨੂੰ ਸਾਡੇ ਤਕ ਆਪਣਾ ਸੰਦੇਸ਼ ਪਹੁੰਚਾਉਣ ਤੋਂ ਰੋਕ ਨਹੀਂ ਸਕੀ। ਬਾਈਬਲ ਵਿਚ ਸਹੀ ਲਿਖਿਆ ਹੈ: “ਸਾਡੇ ਪਰਮੇਸ਼ੁਰ ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।”—ਯਸਾਯਾਹ 40:8.
ਹੋਰ ਸਿੱਖੋ
ਯਹੋਵਾਹ ਨੇ ਇਨਸਾਨਾਂ ਨੂੰ ਬਾਈਬਲ ਲਿਖਣ ਲਈ ਕਿਵੇਂ ਪ੍ਰੇਰਿਆ? ਉਸ ਨੇ ਬਾਈਬਲ ਦੀ ਰਾਖੀ ਕਿਵੇਂ ਕੀਤੀ? ਯਹੋਵਾਹ ਨੇ ਕੀ ਕੀਤਾ ਤਾਂਕਿ ਦੁਨੀਆਂ ਦੇ ਸਾਰੇ ਲੋਕ ਇਸ ਨੂੰ ਪੜ੍ਹ ਸਕਣ? ਆਓ ਜਾਣੀਏ।
4. ਬਾਈਬਲ ਵਿਚ ਹੀ ਦੱਸਿਆ ਹੈ ਕਿ ਇਸ ਨੂੰ ਕਿਸ ਨੇ ਲਿਖਵਾਇਆ
ਵੀਡੀਓ ਦੇਖੋ। ਇਸ ਤੋਂ ਬਾਅਦ 2 ਤਿਮੋਥਿਉਸ 3:16 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਜੇ ਬਾਈਬਲ ਇਨਸਾਨਾਂ ਨੇ ਲਿਖੀ ਹੈ, ਤਾਂ ਫਿਰ ਇਸ ਨੂੰ ਰੱਬ ਦਾ ਬਚਨ ਕਿਉਂ ਕਿਹਾ ਜਾਂਦਾ ਹੈ?
ਕੀ ਪਰਮੇਸ਼ੁਰ ਸੱਚੀਂ ਇਨਸਾਨਾਂ ਕੋਲੋਂ ਆਪਣੇ ਵਿਚਾਰ ਲਿਖਵਾ ਸਕਦਾ?
ਜਿਵੇਂ ਇਕ ਮਾਲਕ ਕਿਸੇ ਕੋਲੋਂ ਚਿੱਠੀ ਲਿਖਵਾਉਂਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਨੇ ਕੁਝ ਲੋਕਾਂ ਤੋਂ ਬਾਈਬਲ ਲਿਖਵਾਈ ਹੈ। ਤਾਂ ਫਿਰ, ਅਸੀਂ ਕਹਿ ਸਕਦੇ ਹਾਂ ਕਿ ਬਾਈਬਲ ਅਸਲ ਵਿਚ ਪਰਮੇਸ਼ੁਰ ਵੱਲੋਂ ਹੈ
5. ਕੋਈ ਵੀ ਬਾਈਬਲ ਦਾ ਵਜੂਦ ਮਿਟਾ ਨਹੀਂ ਸਕਿਆ
ਬਾਈਬਲ ਰੱਬ ਦਾ ਬਚਨ ਹੈ, ਇਸ ਲਈ ਉਹ ਇਸ ਦਾ ਵਜੂਦ ਕਦੇ ਮਿਟਣ ਨਹੀਂ ਦੇਵੇਗਾ। ਪੁਰਾਣੇ ਜ਼ਮਾਨੇ ਵਿਚ ਕਈ ਤਾਕਤਵਰ ਲੋਕਾਂ ਨੇ ਬਾਈਬਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਨਾਲੇ ਧਾਰਮਿਕ ਆਗੂਆਂ ਨੇ ਵੀ ਬਾਈਬਲ ਨੂੰ ਲੋਕਾਂ ਤਕ ਪਹੁੰਚਣ ਤੋਂ ਰੋਕਿਆ। ਪਰ ਇੰਨੇ ਵਿਰੋਧ ਦੇ ਬਾਵਜੂਦ ਕਈ ਲੋਕਾਂ ਨੇ ਆਪਣੀ ਜਾਨ ਦਾਅ ʼਤੇ ਲਾ ਕੇ ਬਾਈਬਲ ਦੀ ਰਾਖੀ ਕੀਤੀ ਹੈ। ਅਜਿਹੇ ਇਕ ਆਦਮੀ ਬਾਰੇ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਬਾਈਬਲ ਨੂੰ ਬਚਾਉਣ ਲਈ ਕਈ ਲੋਕ ਆਪਣੀ ਜਾਨ ਦੇਣ ਲਈ ਵੀ ਤਿਆਰ ਸਨ। ਇਹ ਜਾਣਨ ਤੋਂ ਬਾਅਦ ਕੀ ਤੁਸੀਂ ਆਪ ਇਸ ਨੂੰ ਪੜ੍ਹ ਕੇ ਦੇਖਣਾ ਚਾਹੋਗੇ? ਕਿਉਂ?
ਜ਼ਬੂਰ 119:97 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਾਈਬਲ ਦਾ ਅਨੁਵਾਦ ਕਰਨ ਅਤੇ ਇਸ ਨੂੰ ਦੂਸਰਿਆਂ ਤਕ ਪਹੁੰਚਾਉਣ ਲਈ ਕੁਝ ਲੋਕਾਂ ਨੇ ਆਪਣੀ ਜਾਨ ਖ਼ਤਰੇ ਵਿਚ ਕਿਉਂ ਪਾਈ?
6. ਦੁਨੀਆਂ ਦੇ ਸਾਰੇ ਲੋਕਾਂ ਲਈ ਇਕ ਕਿਤਾਬ
ਬਾਈਬਲ ਦੁਨੀਆਂ ਦੀ ਸਭ ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ ਕਿਤਾਬ ਹੈ ਅਤੇ ਇਹ ਲੱਖਾਂ-ਕਰੋੜਾਂ ਲੋਕਾਂ ਤਕ ਪਹੁੰਚਾਈ ਗਈ ਹੈ। ਰਸੂਲਾਂ ਦੇ ਕੰਮ 10:34, 35 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਪਰਮੇਸ਼ੁਰ ਕਿਉਂ ਚਾਹੁੰਦਾ ਹੈ ਕਿ ਉਸ ਦਾ ਬਚਨ ਵੱਧ ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹੋਵੇ ਅਤੇ ਇਹ ਸਾਰਿਆਂ ਨੂੰ ਮਿਲੇ?
ਤੁਹਾਨੂੰ ਬਾਈਬਲ ਬਾਰੇ ਕਿਹੜੀ ਗੱਲ ਸਭ ਤੋਂ ਚੰਗੀ ਲੱਗੀ?
ਦੁਨੀਆਂ ਦੇ ਲਗਭਗ
100%
ਲੋਕ
ਬਾਈਬਲ ਨੂੰ ਉਸ ਭਾਸ਼ਾ ਵਿਚ ਪੜ੍ਹ ਸਕਦੇ ਹਨ ਜੋ ਉਨ੍ਹਾਂ ਨੂੰ ਸਮਝ ਆਉਂਦੀ ਹੈ
ਪੂਰੀ ਬਾਈਬਲ ਜਾਂ ਇਸ ਦਾ ਕੁਝ ਹਿੱਸਾ
3,000
ਤੋਂ ਵੀ ਜ਼ਿਆਦਾ ਭਾਸ਼ਾਵਾਂ
ਵਿਚ ਉਪਲਬਧ ਹੈ
ਹੁਣ ਤਕ ਤਕਰੀਬਨ
5,00,00,00,000
(5 ਅਰਬ) ਬਾਈਬਲਾਂ ਛਾਪੀਆਂ ਗਈਆਂ ਹਨ
ਹੋਰ ਕੋਈ ਵੀ ਕਿਤਾਬ ਇੰਨੀ ਜ਼ਿਆਦਾ ਨਹੀਂ ਛਾਪੀ ਗਈ
ਕੁਝ ਲੋਕਾਂ ਦਾ ਕਹਿਣਾ ਹੈ: “ਬਾਈਬਲ ਤਾਂ ਇਨਸਾਨਾਂ ਨੇ ਲਿਖੀ ਹੈ, ਤਾਂ ਫਿਰ ਇਹ ਰੱਬ ਵੱਲੋਂ ਕਿੱਦਾਂ ਹੋਈ?”
ਤੁਹਾਨੂੰ ਕੀ ਲੱਗਦਾ ਹੈ?
ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਸੱਚੀਂ ਰੱਬ ਦਾ ਬਚਨ ਹੈ?
ਹੁਣ ਤਕ ਅਸੀਂ ਸਿੱਖਿਆ
ਬਾਈਬਲ ਪਰਮੇਸ਼ੁਰ ਦਾ ਬਚਨ ਹੈ ਅਤੇ ਉਸ ਨੇ ਸਾਰੇ ਲੋਕਾਂ ਤਕ ਇਸ ਨੂੰ ਪਹੁੰਚਾਇਆ ਹੈ।
ਤੁਸੀਂ ਕੀ ਕਹੋਗੇ?
ਇਸ ਦਾ ਕੀ ਮਤਲਬ ਹੈ ਕਿ ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ?
ਬਾਈਬਲ ਨੂੰ ਜਿਵੇਂ ਬਚਾਇਆ ਗਿਆ ਅਤੇ ਲੋਕਾਂ ਤਕ ਪਹੁੰਚਾਇਆ ਗਿਆ, ਉਸ ਤੋਂ ਬਾਈਬਲ ਬਾਰੇ ਕੀ ਪਤਾ ਲੱਗਦਾ ਹੈ?
ਪਰਮੇਸ਼ੁਰ ਨੇ ਤੁਹਾਡੇ ਤਕ ਆਪਣਾ ਸੰਦੇਸ਼ ਪਹੁੰਚਾਉਣ ਲਈ ਜੋ ਕੀਤਾ ਹੈ, ਉਸ ਬਾਰੇ ਜਾਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ?
ਇਹ ਵੀ ਦੇਖੋ
ਆਓ ਜਾਣੀਏ ਕਿ ਬਾਈਬਲ ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਸਾਡੇ ਤਕ ਕਿਵੇਂ ਪਹੁੰਚੀ।
“ਬਾਈਬਲ ਸਾਡੇ ਤਕ ਕਿਵੇਂ ਪਹੁੰਚੀ?” (ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ, ਵਧੇਰੇ ਜਾਣਕਾਰੀ 1.3)
ਜਾਣੋ ਕਿ ਤਿੰਨ ਖ਼ਤਰਿਆਂ ਦੇ ਬਾਵਜੂਦ ਬਾਈਬਲ ਅੱਜ ਤਕ ਕਿਵੇਂ ਬਚੀ ਰਹੀ।
ਦੇਖੋ ਕਿ ਬਾਈਬਲ ਦਾ ਅਨੁਵਾਦ ਕਰਨ ਲਈ ਲੋਕਾਂ ਨੇ ਕਿਹੜੇ ਖ਼ਤਰੇ ਮੁੱਲ ਲਏ।
ਬਾਈਬਲ ਦੀਆਂ ਵਾਰ-ਵਾਰ ਨਕਲਾਂ ਤਿਆਰ ਕੀਤੀਆਂ ਗਈਆਂ ਅਤੇ ਇਸ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ। ਤਾਂ ਫਿਰ, ਅਸੀਂ ਕਿੱਦਾਂ ਯਕੀਨ ਕਰ ਸਕਦੇ ਹਾਂ ਕਿ ਬਾਈਬਲ ਦਾ ਸੰਦੇਸ਼ ਬਦਲਿਆ ਨਹੀਂ ਹੈ?
“ਕੀ ਬਾਈਬਲ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ?” (jw.org ʼਤੇ ਲੇਖ)