ਗੀਤ 34
ਵਫ਼ਾ ਦੇ ਰਾਹ ’ਤੇ ਚੱਲੋ
(ਜ਼ਬੂਰ 26)
- 1. ਮੇਰੇ ਖ਼ੁਦਾ, ਮਹਿਰਮ ਤੂੰ ਦਿਲਾਂ ਦਾ - ਖੋਲ੍ਹ ਦਿਲ ਦੀ ਇਹ ਕਿਤਾਬ, ਦੇਖ ਮੇਰੀ ਤੂੰ ਵਫ਼ਾ - ਨਾਦਾਨ ਹਾਂ ਮੈਂ, ਦੱਸ ਤੂੰ ਮੈਂ ਕੀ ਕਰਾਂ - ਮੰਨਾਂ ਤੇਰਾ ਕਹਿਣਾ, ਮਨਜ਼ੂਰ ਤੈਨੂੰ ਹੋਵਾਂ - (ਕੋਰਸ) - ਦਿਲ ’ਤੇ ਮੇਰੇ ਛਾਇਆ ਹੈ ਨਾਮ ਤੇਰਾ - ਵਫ਼ਾ ਦੇ ਰਾਹ ’ਤੇ ਮੈਂ, ਚੱਲਦਾ ਰਹਾਂ ਸਦਾ 
- 2. ਬੇਦਾਗ਼ ਰਹਾਂ, ਜ਼ਮਾਨੇ ਤੋਂ ਜੁਦਾ - ਦਿਲ ਦੇ ਸਭ ਬੇਈਮਾਨ, ਮੁਹੱਬਤ ਤੋਂ ਬਿਨਾਂ - ਵਧਾਏ ਜੇ ਦੋਸਤੀ ਦਾ ਹੱਥ ਸੰਸਾਰ - ਰੱਖਾਂਗਾ ਮੈਂ ਦੂਰੀ, ਕਰਾਂਗਾ ਮੈਂ ਇਨਕਾਰ - (ਕੋਰਸ) - ਦਿਲ ’ਤੇ ਮੇਰੇ ਛਾਇਆ ਹੈ ਨਾਮ ਤੇਰਾ - ਵਫ਼ਾ ਦੇ ਰਾਹ ’ਤੇ ਮੈਂ, ਚੱਲਦਾ ਰਹਾਂ ਸਦਾ 
- 3. ਮੇਰੇ ਖ਼ੁਦਾ, ਹੈ ਦਿਲ ਦਾ ਇਹ ਅਰਮਾਨ - ਮੰਦਰ ਤੇਰੇ ਆ ਕੇ ਕਰਾਂ ਅਰਾਧਨਾ - ਜੀ-ਜਾਨ ਲਾ ਕੇ ਕਰਾਂ ਪੂਰੀ ਰਜ਼ਾ - ਤੇਰੇ ਗੁਣਾਂ ਦਾ ਮੈਂ ਕਰਾਂ ਵਖਾਣ ਸਦਾ - (ਕੋਰਸ) - ਦਿਲ ’ਤੇ ਮੇਰੇ ਛਾਇਆ ਹੈ ਨਾਮ ਤੇਰਾ - ਵਫ਼ਾ ਦੇ ਰਾਹ ’ਤੇ ਮੈਂ, ਚੱਲਦਾ ਰਹਾਂ ਸਦਾ 
(ਜ਼ਬੂ. 25:2 ਵੀ ਦੇਖੋ।)