ਗੀਤ 61
ਰੱਬ ਦੇ ਸੇਵਕੋ, ਅੱਗੇ ਵਧੋ!
- 1. ਲੱਕ ਬੰਨ੍ਹ ਕੇ ਚੱਲਦੇ, ਤਿਆਰ ਆਪਾਂ ਸਾਰੇ - ਕਦਮ ਤੇਰੇ ਸੇਵਕਾਂ ਦੇ ਪਿੱਛੇ ਨਾ ਮੁੜਦੇ - ਸ਼ੈਤਾਨ ਤੋਂ ਕਦੇ ਨਾ ਡਰਾਂਗੇ - ਨਾਮ ਯਹੋਵਾਹ ਤੇਰਾ ਐਲਾਨ ਕਰਾਂਗੇ - (ਕੋਰਸ) - ਪੈਗਾਮ ਦੇਵੋ ਹਰ ਜਗ੍ਹਾ, ਰੱਬ ਦੇ ਸੇਵਕੋ - ਸੁਣਾਵੋ ਸੰਦੇਸ਼, ਚਰਚੇ ਹਰ ਪਾਸੇ ਕਰੋ - ਯਹੋਵਾਹ ਦਾ ਰਾਜ ਕਰੇਗਾ ਖ਼ੁਸ਼ੀ ਬਹਾਲ - ਜ਼ਿੰਦਗੀ ਸੁਖੀ ਹੋਵੇ ਹਮੇਸ਼ਾ 
- 2. ਸੱਚ ਦੇ ਰਾਹ ਚੱਲਦੇ, ਹੁੰਦੇ ਕਈ ਸਿਤਮ - ਨਾ ਹਾਰਾਂਗੇ ਹਿੰਮਤ, ਤੂੰ ਹੈਂ ਜੋ ਸਾਡੇ ਸੰਗ - ਜੁਦਾ ਇਸ ਜਹਾਂ ਤੋਂ ਰਹਾਂਗੇ - ਤੇਰਾ ਦਾਮਨ ਵਫ਼ਾ ਦੇ ਨਾਲ ਫੜਾਂਗੇ - (ਕੋਰਸ) - ਪੈਗਾਮ ਦੇਵੋ ਹਰ ਜਗ੍ਹਾ, ਰੱਬ ਦੇ ਸੇਵਕੋ - ਸੁਣਾਵੋ ਸੰਦੇਸ਼, ਚਰਚੇ ਹਰ ਪਾਸੇ ਕਰੋ - ਯਹੋਵਾਹ ਦਾ ਰਾਜ ਕਰੇਗਾ ਖ਼ੁਸ਼ੀ ਬਹਾਲ - ਜ਼ਿੰਦਗੀ ਸੁਖੀ ਹੋਵੇ ਹਮੇਸ਼ਾ 
- 3. ਲਾਉਂਦਾ ਜ਼ਮਾਨਾ ਤੇਰੇ ਨਾਂ ’ਤੇ ਇਲਜ਼ਾਮ - ਬਰਦਾਸ਼ਤ ਹੈ ਨਹੀਂ ਸਾਨੂੰ ਤੇਰਾ ਇਹ ਅਪਮਾਨ - ਤੇਰਾ ਨਾਂ ਬੁਲੰਦ, ਹਾਂ, ਕਰਾਂਗੇ - ਹਰ ਇਨਸਾਨ ਤੇਰੇ ਅੱਗੇ ਸਿਰ ਨਿਵਾਏ - (ਕੋਰਸ) - ਪੈਗਾਮ ਦੇਵੋ ਹਰ ਜਗ੍ਹਾ, ਰੱਬ ਦੇ ਸੇਵਕੋ - ਸੁਣਾਵੋ ਸੰਦੇਸ਼, ਚਰਚੇ ਹਰ ਪਾਸੇ ਕਰੋ - ਯਹੋਵਾਹ ਦਾ ਰਾਜ ਕਰੇਗਾ ਖ਼ੁਸ਼ੀ ਬਹਾਲ - ਜ਼ਿੰਦਗੀ ਸੁਖੀ ਹੋਵੇ ਹਮੇਸ਼ਾ 
(ਕੂਚ 9:16; ਫ਼ਿਲਿ 1:7; 2 ਤਿਮੋ. 2:3, 4; ਯਾਕੂ. 1:27 ਵੀ ਦੇਖੋ।)