ਗੀਤ 20
ਅੱਖਾਂ ਦਾ ਤਾਰਾ ਵਾਰਿਆ
- 1. ਯਹੋਵਾਹ ਰਹਿਮਦਿਲ - ਸੀ ਜੀਵਨ ਕਾਲੀ ਰਾਤ - ਕੁਰਬਾਨੀ ਬੇਟੇ ਦੀ - ਦਿੱਤੀ ਸਾਨੂੰ ਆਸ - ਦੇਵਾਂਗੇ ਤੈਨੂੰ ਜਾਨ - ਮੰਨਦੇ ਤੇਰਾ ਅਹਿਸਾਨ - ਕਰਨਾ ਹਰ ਥਾਂ ਐਲਾਨ - ਪਿਆਰ ਤੇਰੇ ਦਾ ਅਹਿਸਾਸ - (ਕੋਰਸ) - ਬੇਟਾ ਅਰਪਣ ਕੀਤਾ - ਤਾਰਾ ਸੀ ਅੱਖਾਂ ਦਾ - ਗੁਣਗਾਨ ਕਰਦੇ ਹਾਂ ਗੀਤ ਗਾ - ਬੇਟਾ ਦਿੱਤਾ ਆਪਣਾ ਪਿਆਰਾ 
- 2. ਦਇਆ ਦੀ ਤੇਰੀ ਡੋਰ - ਰੱਖੇ ਤੇਰੇ ਕਰੀਬ - ਹੈ ਦੋਸਤੀ ਇਹ ਪਿਆਰੀ - ਸਭ ਨਾਲੋਂ ਅਨਮੋਲ - ਤੇਰਾ ਪਿਆਰ ਬੇਪਨਾਹ - ਬੇਟਾ ਕੀਤਾ ਨਿਸਾਰ - ਦਿਲੋਂ ਸ਼ੁਕਰਗੁਜ਼ਾਰ - ਬਚਾਈ ਸਾਡੀ ਜਾਨ - (ਕੋਰਸ) - ਬੇਟਾ ਅਰਪਣ ਕੀਤਾ - ਤਾਰਾ ਸੀ ਅੱਖਾਂ ਦਾ - ਗੁਣਗਾਨ ਕਰਦੇ ਹਾਂ ਗੀਤ ਗਾ - ਬੇਟਾ ਦਿੱਤਾ ਆਪਣਾ ਪਿਆਰਾ - (ਸਮਾਪਤੀ ਬੋਲ) - ਦਿਲੋਂ, ਹਾਂ, ਯਹੋਵਾਹ, ਤੇਰਾ ਮੰਨਦੇ ਅਹਿਸਾਨ - ਟੁਕੜਾ ਸੀ ਜਿਗਰ ਦਾ, ਬੇਟਾ ਤੂੰ ਕੀਤਾ ਕੁਰਬਾਨ 
(ਯੂਹੰ. 3:16; 15:13 ਵੀ ਦੇਖੋ।)