ਗੀਤ 3
ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
- 1. ਹੇ ਯਹੋਵਾਹ, ਤੂੰ ਸਾਡੀ ਉਮੀਦ - ਸਾਨੂੰ ਦਿਖਾਇਆ ਰਾਹ - ਤੇਰੇ ਨਾਂ ਦੀ ਫੈਲੇ ਖ਼ੁਸ਼ਬੂ - ਦਿਲ ਖੋਲ੍ਹ ਕਰਾਂ ਬਿਆਨ - ਸੁੱਕੇ ਸਾਹ, ਹੋਵੇ ਦਿਲ ਪਰੇਸ਼ਾਨ - ਵਗੇ ਲੂ ਗਰਮ, ਤੂਫ਼ਾਨ - ਆਵੇ ਚੈਨ ਵਾਅਦੇ ਸੁਣ ਤੇਰੇ - ਤਾਜ਼ਾ ਕਰੇ ਜਹਾਨ - (ਕੋਰਸ) - ਤੂੰ ਸਹਾਰਾ, ਉਮੀਦ, - ਆਸ਼ਾ ਦੀ ਕਿਰਨ - ਜਾਣੇ ਦਿਲ ਦੀਆਂ ਤੂੰ ਖ਼ੁਦਾ - ਕਰਦੇ ਹਰ ਥਾਂ ਐਲਾਨ - ਸਾਡਾ ਹੈ ਯਕੀਨ - ਸਿਵਾ ਤੇਰੇ ਨਾ ਹੈ ਕੋਈ 
- 2. ਹਾਂ ਮਿੱਟੀ ਤੇਰੇ ਹੱਥੀਂ ਅਸੀਂ - ਸਾਨੂੰ ਮਜ਼ਬੂਤ ਬਣਾ - ਜਦ ਨਿਰਾਸ਼, ਹਨੇਰਾ ਛਾਇਆ - ਤੂੰ ਹੀ ਸਾਡੀ ਆਸ਼ਾ - ਮਿਲਦਾ ਹੌਸਲਾ ਹੈ ਤੇਰੇ ਤੋਂ - ਦਿਲਾਂ ਨੂੰ ਕਰੇ ਬਹਾਲ - ਕਰਾਂਗੇ ਉੱਚਾ ਨਾਂ ਤੇਰਾ - ਜਗ੍ਹਾ-ਜਗ੍ਹਾ ਗੂੰਜੇ - (ਕੋਰਸ) - ਤੂੰ ਸਹਾਰਾ, ਉਮੀਦ, - ਆਸ਼ਾ ਦੀ ਕਿਰਨ - ਜਾਣੇ ਦਿਲ ਦੀਆਂ ਤੂੰ ਖ਼ੁਦਾ - ਕਰਦੇ ਹਰ ਥਾਂ ਐਲਾਨ - ਸਾਡਾ ਹੈ ਯਕੀਨ - ਸਿਵਾ ਤੇਰੇ ਨਾ ਹੈ ਕੋਈ 
(ਜ਼ਬੂ. 72:13, 14; ਕਹਾ. 3:5, 6, 26; ਯਿਰ. 17:7 ਵੀ ਦੇਖੋ।)