ਗੀਤ 13
ਮਸੀਹ, ਸਾਡੀ ਮਿਸਾਲ
1. ਗਹਿਰਾ ਹੈ ਰੱਬ ਦਾ ਪਿਆਰ,
ਦਿੱਤਾ ਸੀ ਬੇਟਾ ਵਾਰ
ਅੱਖ ਦਾ ਹੈ ਤਾਰਾ, ਜੱਗ ਦਾ ਹੈ ਮਸੀਹਾ
ਆਇਆ ਸੀ ਧਰਤੀ ’ਤੇ,
ਮਿਟਾਏ ਪਾਪ ਸਾਡੇ
ਕੀਤਾ ਸੀ ਉੱਚਾ ਯਹੋਵਾਹ ਦਾ ਨਾਂ
2. ਯਹੋਵਾਹ ਦੀ ਬਾਣੀ
ਸੀ ਯਿਸੂ ਨੂੰ ਪਿਆਰੀ
ਮਿਲੀ ਬੁੱਧ ਉਸ ਤੋਂ, ਮਹਾਨ ਗੁਰੂ ਉਹੀ
ਉੱਤਮ ਮਿਸਾਲ ਰੱਖੀ
ਸਾਡਾ ਉਹ ਰਹਿਨੁਮਾ
ਪਿਤਾ ਦੀ ਮਰਜ਼ੀ ਕਰ ਖ਼ੁਸ਼ੀ ਮਿਲੀ
3. ਯਿਸੂ ਦੇ ਵਾਂਗ ਅਸੀਂ
ਰੱਬ ਦੀ ਤਾਰੀਫ਼ ਕਰਨੀ
ਕਦਮ-ਕਦਮ ’ਤੇ ਆਦੇਸ਼ ਆਪਾਂ ਮੰਨਦੇ
ਰਸਤੇ ਹੋਏ ਰੌਸ਼ਨ
ਚੱਲਾਂਗੇ ਨਾਲ ਹਰ ਪਲ
ਰਹਿਮਤ ਖ਼ੁਦਾ ਦੀ ਪਾਵਾਂਗੇ ਸਦਾ
(ਯੂਹੰ. 8:29; ਅਫ਼. 5:2; ਫ਼ਿਲਿ. 2:5-7 ਵੀ ਦੇਖੋ।)