ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 1/8/02 ਸਫ਼ਾ 31
  • ਉਹ ਰੁੱਖ ਜੋ ਜਲਦੀ ਖਿੜ ਉਠੱਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਹ ਰੁੱਖ ਜੋ ਜਲਦੀ ਖਿੜ ਉਠੱਦਾ ਹੈ
  • ਜਾਗਰੂਕ ਬਣੋ!—2002
  • ਮਿਲਦੀ-ਜੁਲਦੀ ਜਾਣਕਾਰੀ
  • ਯਿਰਮਿਯਾਹ ਵਾਂਗ ਜਾਗਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • “ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ” ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਹਾਰੂਨ ਦੀ ਲਾਠੀ ਤੇ ਫੁੱਲ ਉੱਗੇ
    ਬਾਈਬਲ ਕਹਾਣੀਆਂ ਦੀ ਕਿਤਾਬ
ਜਾਗਰੂਕ ਬਣੋ!—2002
g 1/8/02 ਸਫ਼ਾ 31

ਉਹ ਰੁੱਖ ਜੋ ਜਲਦੀ ਖਿੜ ਉਠੱਦਾ ਹੈ

ਜਨਵਰੀ-ਫਰਵਰੀ ਦੇ ਮਹੀਨਿਆਂ ਦੌਰਾਨ ਇਜ਼ਰਾਈਲ ਦੇਸ਼ ਦੀਆਂ ਪਹਾੜੀਆਂ ਦਾ ਨਜ਼ਾਰਾ ਬਿਲਕੁਲ ਬਦਲ ਜਾਂਦਾ ਹੈ। ਕਿਹਾ ਜਾ ਸਕਦਾ ਹੈ ਕਿ ਸਿਆਲ ਤੋਂ ਬਾਅਦ ਬਦਾਮ ਦੇ ਰੁੱਖ ਅਚਾਨਕ ਖਿੜ ਉੱਠਦੇ ਹਨ। ਸਾਰੇ ਖਿੜਨ ਵਾਲੇ ਰੁੱਖਾਂ ਵਿੱਚੋਂ ਇਹੀ ਰੁੱਖ ਸਭ ਤੋਂ ਪਹਿਲਾਂ ਖਿੜਦੇ ਹਨ ਅਤੇ ਜਿੱਥੇ ਵੀ ਦੇਖੋ ਇਹੋ ਨਜ਼ਰ ਆਉਂਦੇ ਹਨ। ਇਸ ਦੇ ਚਿੱਟੇ ਅਤੇ ਗੁਲਾਬੀ ਫੁੱਲ ਸਿਆਲ ਦੇ ਇਸ ਕੁਦਰਤੀ ਨਜ਼ਾਰੇ ਨੂੰ ਕਿੰਨਾ ਸਜਾਉਂਦੇ ਹਨ! ਇਸ ਤੋਂ ਸਾਨੂੰ ਉਪਦੇਸ਼ਕ ਦੀ ਪੋਥੀ 12:5 ਤੇ ਸੁਲੇਮਾਨ ਦੇ ਸ਼ਬਦ ਯਾਦ ਆਉਂਦੇ ਹਨ। ਇੱਥੇ ਉਸ ਨੇ ‘ਲਹਿ ਲਹਿ ਕਰਦੇ ਬਦਾਮ ਦੇ ਬੂਟੇ’ ਦੀ ਤੁਲਨਾ ਬੁਢਾਪੇ ਵਿਚ ਧੌਲ਼ਿਆਂ ਨਾਲ ਕੀਤੀ ਸੀ।

ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਬਦਾਮ ਦਾ ਰੁੱਖ ਦੂਸਰਿਆਂ ਰੁੱਖਾਂ ਨਾਲੋਂ ਪਹਿਲਾਂ ਖਿੜਦਾ ਹੈ, ਇਬਰਾਨੀ ਭਾਸ਼ਾ ਵਿਚ ਬਦਾਮ ਲਈ ਸ਼ਬਦ ਦਾ ਅਰਥ ਹੈ “ਜਾਗ ਉੱਠਣ ਵਾਲਾ।” ਬਾਈਬਲ ਵਿਚ ਬਦਾਮ ਕਈ ਪ੍ਰਭਾਵਸ਼ਾਲੀ ਉਦਾਹਰਣਾਂ ਵਿਚ ਵਰਤਿਆ ਗਿਆ ਹੈ। ਮਿਸਾਲ ਲਈ, ਯਿਰਮਿਯਾਹ ਨਬੀ ਨੇ ਬਦਾਮ ਦੇ ਰੁੱਖ ਦੀ ਟਹਿਣੀ ਦੇਖੀ ਸੀ। ਇਸ ਨੇ ਕੀ ਦਰਸਾਇਆ ਸੀ? ਯਹੋਵਾਹ ਨੇ ਉਸ ਨੂੰ ਦੱਸਿਆ “ਮੈਂ ਆਪਣੇ ਬਚਨ ਦੇ ਪੂਰਾ ਕਰਨ ਲਈ ਜਾਗਦਾ ਜੋ ਰਹਿੰਦਾ ਹਾਂ।” (ਯਿਰਮਿਯਾਹ 1:11, 12) ਇਹ ਤਾਂ ਸੱਚ ਹੈ ਕਿ ਯਹੋਵਾਹ ਕਦੀ ਵੀ ਥੱਕਦਾ ਜਾਂ ਸੌਂਦਾ ਨਹੀਂ ਹੈ। ਪਰ ਉਸ ਦੇ ਸ਼ਬਦਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਹ ਆਪਣਾ ਕੰਮ ਪੂਰਾ ਕਰਨਾ ਚਾਹੁੰਦਾ ਹੈ।​—ਯਸਾਯਾਹ 40:28.

ਯਿਰਮਿਯਾਹ ਦੇ ਜ਼ਮਾਨੇ ਤੋਂ ਸਦੀਆਂ ਪਹਿਲਾਂ ਵੀ ਇਕ ਲਾਠੀ ਉੱਤੇ ਫੁੱਲ ਅਤੇ ਬਦਾਮ ਉੱਗੇ ਸਨ। ਇਸ ਨੇ ਦਿਖਾਇਆ ਸੀ ਕਿ ਯਹੋਵਾਹ ਨੇ ਕਿਸ ਬੰਦੇ ਨੂੰ ਪ੍ਰਧਾਨ ਜਾਜਕ ਵਜੋਂ ਨਿਯੁਕਤ ਕੀਤਾ ਸੀ। ਮੰਡਲੀ ਦੇ ਤੰਬੂ ਵਿਚ ਇਸਰਾਏਲ ਦੇ 12 ਗੋਤਾਂ ਲਈ ਯਹੋਵਾਹ ਦੇ ਸਾਮ੍ਹਣੇ 12 ਲਾਠੀਆਂ ਰੱਖੀਆਂ ਗਈਆਂ ਸਨ, ਹਰੇਕ ਗੋਤ ਲਈ ਇਕ ਲਾਠੀ। ਅਗਲੀ ਸਵੇਰ ਚਮਤਕਾਰੀ ਨਾਲ ਹਾਰੂਨ ਦੀ ਲਾਠੀ ਨੂੰ ਫੁੱਲ ਹੀ ਨਹੀਂ ਸਗੋਂ ਪੱਕੇ ਬਦਾਮ ਵੀ ਲੱਗੇ ਸਨ! ਇਹ ਲਾਠੀ ਥੋੜ੍ਹੇ ਚਿਰ ਲਈ ਨੇਮ ਦੇ ਸੰਦੂਕ ਵਿਚ ਇਕ ਨਿਸ਼ਾਨੀ ਵਜੋਂ ਰੱਖੀ ਗਈ ਸੀ ਤਾਂਕਿ ਇਸਰਾਏਲੀਆਂ ਨੂੰ ਚੇਤੇ ਰਹੇ ਕਿ ਉਨ੍ਹਾਂ ਨੂੰ ਯਹੋਵਾਹ ਦੇ ਨਿਯੁਕਤ ਕੀਤੇ ਗਏ ਸੇਵਕਾਂ ਖ਼ਿਲਾਫ਼ ਬੁੜਬੁੜਾਉਣਾ ਨਹੀਂ ਚਾਹੀਦਾ।​—ਗਿਣਤੀ 16:1-3, 10; 17:1-10; ਇਬਰਾਨੀਆਂ 9:4.

ਯਹੋਵਾਹ ਨੇ ਚਾਹਿਆ ਕਿ ਬਦਾਮ ਦੇ ਸੁੰਦਰ ਫੁੱਲਾਂ ਦਾ ਡੀਜ਼ਾਈਨ ਸੱਤ-ਟਹਿਣੀਆਂ ਵਾਲੇ ਉਸ ਸ਼ਮਾਦਾਨ ਨੂੰ ਸਜਾਵੇ ਜੋ ਡੇਹਰੇ ਦੇ ਪਵਿੱਤਰ ਅਸਥਾਨ ਵਿਚ ਚਾਨਣ ਕਰਦਾ ਹੁੰਦਾ ਸੀ। ਮੂਸਾ ਨੇ ਕਿਹਾ ਕਿ “ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਅਰ ਫੁਲ ਅਰ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਰ ਗੋਲੇ ਅਰ ਫੁੱਲ ਸਨ ਅਤੇ ਐਉਂ ਹੀ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਸਨ। ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਰ ਉਹ ਦੇ ਫੁੱਲ ਸਨ।”​—ਕੂਚ 37:19, 20.

ਭਾਵੇਂ ਕਿ ਬਾਈਬਲ ਵਿਚ ਬਦਾਮ ਦੇ ਰੁੱਖ ਦਾ ਬਹੁਤਾ ਜ਼ਿਕਰ ਨਹੀਂ ਕੀਤਾ ਗਿਆ, ਇਹ ਉਸ ਦੇ ਸੁੰਦਰ ਚਿੱਟੇ ਫੁੱਲਾਂ ਅਤੇ ਦੂਸਰਿਆਂ ਰੁੱਖਾਂ ਨਾਲੋਂ ਉਸ ਦੇ ਪਹਿਲਾਂ ਖਿੜ ਉੱਠਣ ਵੱਲ ਸਾਡਾ ਧਿਆਨ ਖਿੱਚਦੀ ਹੈ। ਇਹ ਸ਼ਾਨਦਾਰ ਰੁੱਖ ਸਾਨੂੰ ਖ਼ਾਸ ਕਰਕੇ ਯਾਦ ਕਰਾਉਂਦਾ ਹੈ ਕਿ ਯਹੋਵਾਹ ਆਪਣੇ ਮਕਸਦ ਪੂਰਾ ਕਰ ਕੇ ਹੀ ਰਹੇਗਾ।​—ਯਸਾਯਾਹ 55:11.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ