ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 1/8/02 ਸਫ਼ਾ 32
  • ਆਪਣੇ ਪਿਤਾ ਦਾ ਮਾਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੇ ਪਿਤਾ ਦਾ ਮਾਣ
  • ਜਾਗਰੂਕ ਬਣੋ!—2002
ਜਾਗਰੂਕ ਬਣੋ!—2002
g 1/8/02 ਸਫ਼ਾ 32

ਆਪਣੇ ਪਿਤਾ ਦਾ ਮਾਣ

ਇਕ 12 ਸਾਲਾਂ ਦੀ ਲੜਕੀ ਨੇ ਯਹੋਵਾਹ ਦੇ ਗਵਾਹਾਂ ਦੇ ਭਾਰਤੀ ਦਫ਼ਤਰ ਨੂੰ ਚਿੱਠੀ ਵਿਚ ਲਿਖਿਆ ਕਿ ‘ਅੱਗੇ ਨਾਲੋਂ ਹੁਣ ਮੈਂ ਆਪਣੇ ਪਿਤਾ ਦਾ ਦੁਗੁਣਾ ਮਾਣ ਕਰਦੀ ਹਾਂ।’ ਉਹ ਜੁਲਾਈ-ਸਤੰਬਰ 1999 ਦੇ ਜਾਗਰੂਕ ਬਣੋ! ਰਸਾਲੇ ਦੇ “ਸੰਸਾਰ ਉੱਤੇ ਨਜ਼ਰ” ਵਿਚ ਪਾਏ ਜਾਣ ਵਾਲੇ ਇਕ ਛੋਟੇ ਜਿਹੇ ਲੇਖ ਦਾ ਜ਼ਿਕਰ ਕਰ ਰਹੀ ਸੀ ਜਿਸ ਦਾ ਵਿਸ਼ਾ ਸੀ “ਦਿਲਚਸਪੀ ਲੈਣ ਵਾਲੇ ਪਿਤਾਵਾਂ ਦੇ ਖ਼ੁਸ਼ ਪੁੱਤਰ ਹੁੰਦੇ ਹਨ।” ਇਸ ਵਿਚ ਦੱਸਿਆ ਗਿਆ ਸੀ ਕਿ ਜਦੋਂ ਪਿਤਾ ਆਪਣੇ ਪੁੱਤਰਾਂ ਵਿਚ ਦਿਲਚਸਪੀ ਲੈਂਦੇ ਹਨ ਤਾਂ ਉਹ ਕਾਫ਼ੀ ਹੌਸਲਾ ਰੱਖਣ ਵਾਲੇ ਸਿਆਣੇ ਬਣਦੇ ਹਨ।

ਲੜਕੀ ਨੇ ਨੋਟ ਕੀਤਾ ਕਿ ਉਹ ਅਤੇ ਉਸ ਦੀ ਜੌੜੀ ਭੈਣ ਬਹੁਤ ਹੀ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਦੋਹਾਂ ਵਿਚ ਐਸੀ ਦਿਲਚਸਪੀ ਲੈਂਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਜਾਗਰੂਕ ਬਣੋ! ਰਸਾਲਾ ਬਹੁਤ ਹੀ ਪਸੰਦ ਕਰਦੀ ਹੈ ਕਿਉਂਕਿ ਇਸ ਵਿਚ ਸੰਸਾਰ ਭਰ ਦੀਆਂ ਘਟਨਾਵਾਂ ਬਾਰੇ ਰਿਪੋਰਟਾਂ ਹੁੰਦੀਆਂ ਹਨ। ਉਸ ਨੇ ਕਿਹਾ ਕਿ “ਅੱਜ-ਕੱਲ੍ਹ ਦੇ ਵਿਦਿਆਰਥੀਆਂ ਲਈ ਇਹ ਰਸਾਲਾ ਬਹੁਤ ਹੀ ਲਾਭਦਾਇਕ ਹੈ।”

ਅੱਜ-ਕੱਲ੍ਹ ਮਨੁੱਖਜਾਤੀ ਅਨੋਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੀ ਹੈ। ਯਹੋਵਾਹ ਦੇ ਗਵਾਹਾਂ ਨੇ ਚਿੰਤਾਵਾਨ ਪਰਿਵਾਰਾਂ ਦੀ ਮਦਦ ਲਈ 192ਵੇਂ ਸਫ਼ੇ ਵਾਲੀ ਇਕ ਪੁਸਤਕ ਛਾਪੀ ਹੈ ਜਿਸ ਦਾ ਨਾਂ ਹੈ ਪਰਿਵਾਰਕ ਖ਼ੁਸ਼ੀ ਦਾ ਰਾਜ਼। ਇਹ ਪਰਿਵਾਰ ਦੇ ਹਰ ਮੈਂਬਰ ਲਈ ਵਧੀਆ ਸਲਾਹ ਪੇਸ਼ ਕਰਦੀ ਹੈ। ਜੀ ਹਾਂ, ਹਰੇਕ ਲਈ ਚਾਹੇ ਉਹ ਪਤੀ, ਪਤਨੀ, ਮਾਂ ਜਾਂ ਬਾਪ, ਨਿਆਣਾ ਜਾਂ ਦਾਦੇ-ਦਾਦੀ ਜਿੰਨਾ ਸਿਆਣਾ ਹੋਵੇ। ਉਸ ਦੇ ਕੁਝ ਅਧਿਆਇ ਹਨ “ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਈ ਦਿਓ,” “ਆਪਣੇ ਕਿਸ਼ੋਰ ਨੂੰ ਵਧਣ-ਫੁੱਲਣ ਵਿਚ ਮਦਦ ਦਿਓ,” “ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ,” ਅਤੇ “ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ।” ਇਹ ਵਿਸ਼ੇ ਬਹੁਤ ਹੀ ਸਿਖਿਆਦਾਇਕ ਹਨ।

ਇਕ ਕਾਪੀ ਮੰਗਵਾਉਣ ਲਈ ਹੇਠਲਾ ਕੂਪਨ ਭਰ ਕੇ ਉਸ ਤੇ ਦਿਖਾਏ ਗਏ ਪਤੇ ਤੇ ਭੇਜੋ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਤੇ ਦਿੱਤੇ ਢੁਕਵੇਂ ਪਤੇ ਤੇ ਭੇਜੋ। ਮੁਸ਼ਕਲਾਂ ਹੱਲ ਕਰਨ ਲਈ ਤੁਹਾਨੂੰ ਇਸ ਦੀਆਂ ਖ਼ਾਸ ਸਲਾਹਾਂ ਤੋਂ ਫ਼ਾਇਦਾ ਹੋ ਸਕਦਾ ਹੈ। ਇਹ ਸਲਾਹਾਂ ਤੁਹਾਨੂੰ ਪਰਿਵਾਰਕ ਜ਼ਿੰਦਗੀ ਉੱਨੀ ਸੁਖੀ ਬਣਾਉਣ ਵਿਚ ਮਦਦ ਦੇ ਸਕਦੀਆਂ ਹਨ ਜਿੰਨਾ ਸਾਡਾ ਸ੍ਰਿਸ਼ਟੀਕਰਤਾ ਚਾਹੁੰਦਾ ਸੀ।

□ ਮੈਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੁਸਤਕ ਦੀ ਇਕ ਕਾਪੀ ਭੇਜੋ।

□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ