ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/8/05 ਸਫ਼ਾ 31
  • ਸ਼ਨੀ ਗ੍ਰਹਿ ਕਿਸ ਦੇ ਹੱਥਾਂ ਦਾ ਕਮਾਲ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ਨੀ ਗ੍ਰਹਿ ਕਿਸ ਦੇ ਹੱਥਾਂ ਦਾ ਕਮਾਲ?
  • ਜਾਗਰੂਕ ਬਣੋ!—2005
  • ਮਿਲਦੀ-ਜੁਲਦੀ ਜਾਣਕਾਰੀ
  • ਸਾਡਾ ਸ਼ਾਨਦਾਰ ਸੂਰਜੀ ਪਰਿਵਾਰ—ਇਹ ਕਿਵੇਂ ਹੋਂਦ ਵਿਚ ਆਇਆ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਜਾਗਰੂਕ ਬਣੋ!—2005
g 7/8/05 ਸਫ਼ਾ 31

ਸ਼ਨੀ ਗ੍ਰਹਿ ਕਿਸ ਦੇ ਹੱਥਾਂ ਦਾ ਕਮਾਲ?

ਕੀ ਤੁਸੀਂ ਕਦੇ ਦੂਰਬੀਨ ਨਾਲ ਰਾਤ ਨੂੰ ਆਕਾਸ਼ ਵੱਲ ਦੇਖਿਆ ਹੈ? ਜਿਨ੍ਹਾਂ ਲੋਕਾਂ ਨੇ ਦੇਖਿਆ ਹੈ, ਉਹ ਤੁਹਾਨੂੰ ਦੱਸ ਸਕਦੇ ਹਨ ਕਿ ਉਹ ਅਜੇ ਵੀ ਸ਼ਨੀ ਗ੍ਰਹਿ (ਸੈਟਰਨ) ਨੂੰ ਨਹੀਂ ਭੁੱਲੇ। ਇਹ ਬਹੁਤ ਹੀ ਸੋਹਣਾ ਦਿਖਾਈ ਦਿੰਦਾ ਹੈ। ਸ਼ਨੀ ਗ੍ਰਹਿ ਸ਼ਾਨਦਾਰ ਚਪਟੇ ਛੱਲਿਆਂ ਨਾਲ ਘਿਰਿਆ ਚਮਕਦਾਰ ਗੋਲਾ ਹੈ ਤੇ ਇਸ ਦੇ ਪਿੱਛੇ ਟਿਮਟਿਮਾਉਂਦੇ ਅਣਗਿਣਤ ਤਾਰਿਆਂ ਨਾਲ ਭਰਿਆ ਕਾਲਾ ਆਕਾਸ਼ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਹੈ।

ਇਹ ਛੱਲੇ ਕੀ ਹਨ? ਖਗੋਲ-ਵਿਗਿਆਨੀ ਗਲੀਲੀਓ ਨੇ ਪਹਿਲੀ ਵਾਰ 1610 ਵਿਚ ਆਪਣੇ ਹੱਥੀਂ ਬਣਾਈ ਦੂਰਬੀਨ ਨਾਲ ਸ਼ਨੀ ਗ੍ਰਹਿ ਨੂੰ ਦੇਖਿਆ। ਪਰ ਉਹ ਇਸ ਗ੍ਰਹਿ ਦੀ ਬਣਤਰ ਨੂੰ ਸਾਫ਼-ਸਾਫ਼ ਨਹੀਂ ਦੇਖ ਸਕਿਆ। ਉਸ ਨੂੰ ਕੇਂਦਰੀ ਗੋਲੇ ਦੇ ਦੋਹਾਂ ਪਾਸੇ ਦੋ ਹੋਰ ਛੋਟੇ-ਛੋਟੇ ਗੋਲੇ ਦਿਖਾਈ ਦਿੱਤੇ ਜਿਸ ਕਰਕੇ ਉਸ ਨੂੰ ਲੱਗਾ ਕਿ ਸ਼ਨੀ ਕੰਨਾਂ ਵਾਲਾ ਗ੍ਰਹਿ ਹੈ। ਸਮੇਂ ਦੇ ਗੁਜ਼ਰਨ ਨਾਲ ਦੂਰਬੀਨਾਂ ਵਿਚ ਸੁਧਾਰ ਆਇਆ ਤੇ ਖਗੋਲ-ਵਿਗਿਆਨੀਆਂ ਨੇ ਛੱਲਿਆਂ ਨੂੰ ਹੋਰ ਵੀ ਸਪੱਸ਼ਟ ਤਰੀਕੇ ਨਾਲ ਦੇਖਿਆ। ਪਰ ਛੱਲਿਆਂ ਦੀ ਬਣਾਵਟ ਉੱਤੇ ਖਗੋਲ-ਵਿਗਿਆਨੀਆਂ ਦੀ ਬਹਿਸ ਚੱਲਦੀ ਰਹੀ। ਕਈਆਂ ਨੇ ਦਾਅਵਾ ਕੀਤਾ ਕਿ ਛੱਲੇ ਠੋਸ ਡਿਸਕਾਂ ਸਨ। ਫਿਰ 1895 ਵਿਚ ਖਗੋਲ-ਵਿਗਿਆਨੀਆਂ ਨੇ ਪੱਕਾ ਸਬੂਤ ਦਿੱਤਾ ਕਿ ਛੱਲੇ ਪੱਥਰ ਅਤੇ ਬਰਫ਼ ਦੇ ਬਹੁਤ ਸਾਰੇ ਕਣਾਂ ਨਾਲ ਬਣੇ ਹੋਏ ਸਨ।

ਦੂਰ-ਦੁਰੇਡੇ ਗ੍ਰਹਿ (ਅੰਗ੍ਰੇਜ਼ੀ) ਨਾਮਕ ਕਿਤਾਬ ਦੱਸਦੀ ਹੈ: “ਸ਼ਨੀ ਦੇ ਛੱਲੇ ਸੂਰਜ ਮੰਡਲ ਦੇ ਮੁੱਖ ਅਜੂਬਿਆਂ ਵਿੱਚੋਂ ਇਕ ਹਨ ਜੋ ਕਿ ਬਰਫ਼ ਦੇ ਅਣਗਿਣਤ ਅੰਸ਼ਾਂ ਤੋਂ ਬਣੇ ਹਨ। ਸ਼ਨੀ ਗ੍ਰਹਿ ਦੁਆਲੇ ਇਨ੍ਹਾਂ ਛੱਲਿਆਂ ਦਾ ਦਾਇਰਾ 4,00,000 ਕਿਲੋਮੀਟਰ ਹੈ, ਪਰ ਮੁਟਾਈ 30 ਮੀਟਰ ਤੋਂ ਵੀ ਘੱਟ ਹੈ। ਅੰਦਰਲੇ ਛੱਲੇ ਬਹੁਤ ਹੀ ਸਪੱਸ਼ਟ ਨਜ਼ਰ ਆਉਂਦੇ ਹਨ, ਜਦ ਕਿ ਬਾਹਰਲਾ ਛੱਲਾ ਇੰਨਾ ਧੁੰਦਲਾ ਹੈ ਕਿ ਇਹ ਲਗਭਗ ਦਿਖਾਈ ਹੀ ਨਹੀਂ ਦਿੰਦਾ।” ਜੂਨ 2004 ਵਿਚ ਜਦੋਂ ਕੈਸੀਨੀ-ਹਾਈਗਨਜ਼ ਪੁਲਾੜ ਗੱਡੀ ਨੇ ਸ਼ਨੀ ਗ੍ਰਹਿ ਤੇ ਪਹੁੰਚ ਕੇ ਗ੍ਰਹਿ ਦੀ ਰੂਪ-ਰੇਖਾ ਦੀਆਂ ਫੋਟੋਆਂ ਭੇਜੀਆਂ, ਤਾਂ ਵਿਗਿਆਨੀਆਂ ਨੇ ਇਨ੍ਹਾਂ ਸੈਂਕੜੇ ਛੱਲਿਆਂ ਦੀ ਜਟਿਲਤਾ ਬਾਰੇ ਹੋਰ ਵੀ ਜਾਣਨਾ ਸ਼ੁਰੂ ਕਰ ਦਿੱਤਾ।

ਹਾਲ ਹੀ ਵਿਚ ਸਮਿਥਸੋਨੀਅਨ ਰਸਾਲੇ ਦੇ ਇਕ ਲੇਖ ਵਿਚ ਕਿਹਾ ਗਿਆ: ‘ਸ਼ਨੀ ਗ੍ਰਹਿ ਕਿਸੇ ਦੇ ਹੱਥਾਂ ਦਾ ਕਮਾਲ ਲੱਗਦਾ। ਇਹ ਹਿਸਾਬੀ ਸਿਧਾਂਤਾਂ ਅਨੁਸਾਰ ਬਿਲਕੁਲ ਮੁਕੰਮਲ ਦਿਖਾਈ ਦਿੰਦਾ ਹੈ।’ ਅਸੀਂ ਇਸ ਲੇਖਕ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋ ਸਕਦੇ ਹਾਂ, ਪਰ ਸਾਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਨੇ “ਲੱਗਦਾ” ਸ਼ਬਦ ਕਿਉਂ ਵਰਤਿਆ। ਅਸਲ ਵਿਚ, ਇਸ ਖੂਬਸੂਰਤ ਆਕਾਸ਼ੀ ਪਿੰਡ ਤੇ ਵੀ ਇਹ ਵਰਣਨ ਸਹੀ ਬੈਠਦਾ ਹੈ ਜੋ ਹਜ਼ਾਰਾਂ ਸਾਲ ਪਹਿਲਾਂ ਕੀਤਾ ਗਿਆ ਸੀ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।”—ਜ਼ਬੂਰਾਂ ਦੀ ਪੋਥੀ 19:1. (g05 6/22)

[ਸਫ਼ੇ 31 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Background: NASA, ESA and E. Karkoschka (University of Arizona); insets: NASA and The Hubble Heritage Team (STScl/AURA)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ