ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/07 ਸਫ਼ਾ 15
  • ਸ਼ਾਨਦਾਰ ਚਟਾਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ਾਨਦਾਰ ਚਟਾਨ
  • ਜਾਗਰੂਕ ਬਣੋ!—2007
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੂੰ ਆਪਣੀ ਚਟਾਨ ਬਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਚਟਾਨ ਵਿੱਚੋਂ ਪਾਣੀ ਨਿਕਲਿਆ
    ਬਾਈਬਲ ਕਹਾਣੀਆਂ ਦੀ ਕਿਤਾਬ
ਜਾਗਰੂਕ ਬਣੋ!—2007
g 7/07 ਸਫ਼ਾ 15

ਸ਼ਾਨਦਾਰ ਚਟਾਨ

ਕੈਨੇਡਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਸਦੀਆਂ ਤੋਂ ਮਛੇਰੇ ਤੇ ਮਲਾਹ ਇਸ ਚਟਾਨ ਨੂੰ ਨਿਸ਼ਾਨੀ ਦੇ ਤੌਰ ਤੇ ਇਸਤੇਮਾਲ ਕਰਦੇ ਆਏ ਹਨ। ਕਵੀਆਂ, ਲੇਖਕਾਂ ਤੇ ਚਿੱਤਰਕਾਰਾਂ ਨੇ ਇਸ ਨੂੰ ਅਮਰ ਬਣਾ ਦਿੱਤਾ ਹੈ। ਇਕ ਕਿਤਾਬ ਨੇ ਇਸ ਚਟਾਨ ਨੂੰ “ਰਹੱਸਮਈ ਅਤੇ ਮਨਮੋਹਕ” ਕਿਹਾ। ਸੇਂਟ ਲਾਰੈਂਸ ਖਾੜੀ ਵਿਚ ਗਾਸਪੇ ਪ੍ਰਾਇਦੀਪ ਦੇ ਪੂਰਬੀ ਸਿਰੇ ਉੱਤੇ ਪਰਸੇ ਰਾਕ ਨਾਂ ਦੀ ਚਟਾਨ ਅੰਧ ਮਹਾਂਸਾਗਰ ਦੇ ਚਮਚਮਾਉਂਦੇ ਨੀਲੇ ਪਾਣੀਆਂ ਵਿਚ ਬੜੀ ਸ਼ਾਨ ਨਾਲ ਖੜ੍ਹੀ ਹੈ। ਇਹ ਚਟਾਨ 430 ਮੀਟਰ (1,420 ਫੁੱਟ) ਲੰਬੀ, 90 ਮੀਟਰ (300 ਫੁੱਟ) ਚੌੜੀ ਅਤੇ 88 ਮੀਟਰ (290 ਫੁੱਟ) ਤੋਂ ਜ਼ਿਆਦਾ ਉੱਚੀ ਹੈ।

ਪੁਰਾਣੇ ਜ਼ਮਾਨਿਆਂ ਵਿਚ ਲੋਕ ਇਸ ਦੀ ਸਿੱਧੀ ਢਲਾਣ ਤੇ ਚੜ੍ਹ ਕੇ ਪੰਛੀਆਂ ਦੇ ਆਲ੍ਹਣਿਆਂ ਵਿੱਚੋਂ ਆਂਡੇ ਇਕੱਠੇ ਕਰਿਆ ਕਰਦੇ ਸਨ। ਪਰ ਚਟਾਨ ਅਤੇ ਇਸ ਦੀਆਂ ਉਚਾਈਆਂ ਤੇ ਆਲ੍ਹਣੇ ਪਾਉਣ ਵਾਲੇ ਪੰਛੀਆਂ ਦੀ ਰਾਖੀ ਕਰਨ ਲਈ ਕਿਊਬੈੱਕ ਸਰਕਾਰ ਨੇ 1985 ਵਿਚ ਪਰਸੇ ਰਾਕ ਅਤੇ ਬੌਨਾਵੈਨਚਰ ਨਾਂ ਦੇ ਨੇੜਲੇ ਟਾਪੂ ਨੂੰ ਪੰਛੀ ਰੱਖਾਂ ਐਲਾਨ ਕਰ ਦਿੱਤਾ। ਬੌਨਾਵੈਨਚਰ ਟਾਪੂ ਉੱਤੇ ਉੱਤਰੀ ਗੈਨਿਟ ਨਾਂ ਦੇ ਸਮੁੰਦਰੀ ਪੰਛੀ ਆ ਕੇ ਆਂਡੇ ਦਿੰਦੇ ਹਨ ਤੇ ਆਪਣੇ ਬੱਚੇ ਪਾਲਦੇ ਹਨ।

ਕੁਝ ਲੋਕ ਕਹਿੰਦੇ ਹਨ ਕਿ ਬਹੁਤ ਸਾਲ ਪਹਿਲਾਂ ਪਰਸੇ ਰਾਕ ਸਮੁੰਦਰੀ ਕਿਨਾਰੇ ਦਾ ਹੀ ਹਿੱਸਾ ਸੀ ਅਤੇ ਇਸ ਦੀਆਂ ਚਾਰ ਡਾਟਾਂ ਸਨ। ਪਰ ਅੱਜ ਸਿਰਫ਼ ਇਕ ਡਾਟ ਹੀ ਰਹਿ ਗਈ ਹੈ ਜੋ ਕਿ ਸਮੁੰਦਰ ਵੱਲ ਦੇ ਪਾਸੇ ਦੀ ਚਟਾਨ ਵਿਚ ਹੈ। ਇਹ ਡਾਟ 30 ਮੀਟਰ (90 ਫੁੱਟ) ਤੋਂ ਜ਼ਿਆਦਾ ਚੌੜੀ ਹੈ। ਜਵਾਰਭਾਟੇ ਦੇ ਘੱਟਣ ਤੇ ਚਟਾਨ ਅਤੇ ਕਿਨਾਰੇ ਵਿਚਕਾਰਲੀ ਜ਼ਮੀਨ ਚਾਰ ਘੰਟਿਆਂ ਲਈ ਨਜ਼ਰ ਆਉਂਦੀ ਹੈ। ਦਲੇਰ ਸੈਲਾਨੀ ਇਸ ਉੱਤੋਂ ਚੱਲ ਕੇ ਪਰਸੇ ਰਾਕ ਤਕ ਜਾ ਸਕਦੇ ਹਨ ਅਤੇ ਫਿਰ ਲਗਭਗ 15 ਮਿੰਟ ਪਾਣੀ ਵਿੱਚੋਂ ਦੀ ਤੁਰ ਕੇ ਡਾਟ ਤਕ ਜਾ ਸਕਦੇ ਹਨ।

ਪਰ ਇਨ੍ਹਾਂ ਸ਼ੇਰਦਿਲ ਲੋਕਾਂ ਲਈ ਇਕ ਚੇਤਾਵਨੀ ਹੈ। ਇਕ ਸੈਲਾਨੀ ਚਟਾਨ ਤੋਂ ਟੁੱਟ ਕੇ ਡਿੱਗੇ ਪੱਥਰਾਂ ਉੱਤੋਂ ਚੱਲ ਕੇ ਡਾਟ ਤਕ ਪਹੁੰਚਿਆ। ਉਸ ਨੇ ਦੱਸਿਆ: ‘ਥੋੜ੍ਹੇ-ਥੋੜ੍ਹੇ ਮਿੰਟਾਂ ਬਾਅਦ ਤੁਹਾਨੂੰ ਚਟਾਨ ਤੋਂ ਵੱਡੇ-ਵੱਡੇ ਪੱਥਰ ਟੁੱਟ ਕੇ ਪਾਣੀ ਵਿਚ ਡਿੱਗਦੇ ਸੁਣਾਈ ਦੇਣਗੇ। ਕੁਝ ਪੱਥਰ ਇਕ-ਦੂਜੇ ਉੱਤੇ ਇੰਨੇ ਖੜਕੇ ਨਾਲ ਡਿੱਗਦੇ ਹਨ ਜਿੱਦਾਂ ਕਿਤੇ ਗੋਲੀ ਚੱਲੀ ਹੋਈ ਹੋਵੇ।’

ਪਰਸੇ ਰਾਕ ਦੀ ਆਪਣੀ ਹੀ ਸ਼ਾਨ ਤੇ ਸੁਹੱਪਣ ਹੈ। ਪਰ ਸਾਡੀ  ਧਰਤੀ ਅਜਿਹੀਆਂ ਕਈ ਸ਼ਾਨਦਾਰ ਰਚਨਾਵਾਂ ਨਾਲ ਸਜੀ ਹੋਈ ਹੈ। ਇਨ੍ਹਾਂ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ‘ਖੜੇ ਹੋ ਕੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਹ ਨਾਲ ਸੋਚਿਆ ਹੋਣਾ।’—ਅੱਯੂਬ 37:14. (g 4/07)

[ਸਫ਼ਾ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Mike Grandmaison Photography

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ