ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 9/14 ਸਫ਼ਾ 3
  • ਸੰਸਾਰ ਉੱਤੇ ਨਜ਼ਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਸਾਰ ਉੱਤੇ ਨਜ਼ਰ
  • ਜਾਗਰੂਕ ਬਣੋ!—2014
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੁਨੀਆਂ
  • ਬ੍ਰਿਟੇਨ
  • ਰੂਸ
  • ਅਫ਼ਰੀਕਾ
  • ਅਮਰੀਕਾ
  • ਹਵਾ
    ਜਾਗਰੂਕ ਬਣੋ!—2023
  • ਸੰਸਾਰ ਉੱਤੇ ਨਜ਼ਰ
    ਜਾਗਰੂਕ ਬਣੋ!—2013
  • ਸੰਸਾਰ ਉੱਤੇ ਨਜ਼ਰ
    ਜਾਗਰੂਕ ਬਣੋ!—2014
ਜਾਗਰੂਕ ਬਣੋ!—2014
g 9/14 ਸਫ਼ਾ 3

ਸੰਸਾਰ ਉੱਤੇ ਨਜ਼ਰ

ਦੁਨੀਆਂ

ਇਕ ਬੱਚਾ

“ਹਰ ਸਾਲ ਤਕਰੀਬਨ 30 ਲੱਖ ਨਵਜੰਮੇ ਬੱਚੇ ਪਹਿਲੇ ਮਹੀਨੇ ਵਿਚ ਹੀ ਮਰ ਜਾਂਦੇ ਹਨ, ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਇਨ੍ਹਾਂ ਵਿੱਚੋਂ ਇਕ ਤਿਹਾਈ ਬੱਚੇ ਪਹਿਲੇ ਦਿਨ ਹੀ ਮਰ ਜਾਂਦੇ ਹਨ।”​—ਬੱਚਿਆਂ ਦੀ ਰੱਖਿਆ ਕਰੋ ਨਾਂ ਦੀ ਅੰਤਰਰਾਸ਼ਟਰੀ ਸੰਸਥਾ।

ਬ੍ਰਿਟੇਨ

ਇਕ ਆਦਮੀ ਆਪਣੇ ਕਾਰ ਵਿਚ ਡੀਜ਼ਲ ਪਾਉਂਦਾ

ਸਾਲ 2011 ਵਿਚ ਇੰਗਲੈਂਡ ਦੀ ਜਨਤਕ ਸਿਹਤ ਮੁਤਾਬਕ ਲੰਡਨ ਦੇ 15 ਇਲਾਕਿਆਂ ਵਿਚ ਮੌਤਾਂ ਦੀ ਗਿਣਤੀ ਹਵਾ ਦੇ ਪ੍ਰਦੂਸ਼ਣ ਕਰਕੇ ਵਧੀ ਹੈ। ਮੰਨਿਆ ਜਾਂਦਾ ਹੈ ਕਿ ਥੋੜ੍ਹਾ ਡੀਜ਼ਲ ਖਾਣ ਵਾਲੀਆਂ ਕਾਰਾਂ ਤੋਂ ਘੱਟ ਕਾਰਬਨ ਡਾਇਆਕਸਾਈਡ ਨਿਕਲਦੀ ਹੈ ਜੋ ਵਾਤਾਵਰਣ ਲਈ ਘੱਟ ਨੁਕਸਾਨਦੇਹ ਹੈ। ਪਰ ਸੱਚ ਤਾਂ ਇਹ ਹੈ ਕਿ ਉਨ੍ਹਾਂ ਇਲਾਕਿਆਂ ਵਿਚ 91% ਪ੍ਰਦੂਸ਼ਣ ਇਨ੍ਹਾਂ ਡੀਜ਼ਲ ਕਾਰਾਂ ਤੋਂ ਹੀ ਫੈਲਦਾ ਹੈ।

ਰੂਸ

ਰੂਸ ਦੀ ਪਬਲਿਕ ਓਪੀਨੀਅਨ ਫਾਉਂਡੇਸ਼ਨ ਨੇ 2013 ਵਿਚ ਇਕ ਸਰਵੇਖਣ ਕਰਾਇਆ ਜਿਸ ਤੋਂ ਪਤਾ ਲੱਗਾ ਕਿ ਲਗਭਗ 52% ਰੂਸੀ ਲੋਕ ਖ਼ੁਦ ਨੂੰ ਆਰਥੋਡਾਕਸ ਈਸਾਈ ਕਹਿੰਦੇ ਹਨ, ਪਰ ਦਰਅਸਲ ਉਨ੍ਹਾਂ ਨੇ ਕਦੀ ਵੀ ਬਾਈਬਲ ਨਹੀਂ ਪੜ੍ਹੀ। ਨਾਲੇ 28% ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਪ੍ਰਾਰਥਨਾ ਵੀ ਨਹੀਂ ਕੀਤੀ।

ਅਫ਼ਰੀਕਾ

ਅਫ਼ਰੀਕੀ ਕਿਸਾਨ

ਵਰਲਡ ਬੈਂਕ ਦੀ ਇਕ ਰਿਪੋਰਟ ਅਨੁਸਾਰ ਕਈ ਦੇਸ਼ਾਂ ਵਿਚ ਲੋਕਾਂ ਨੂੰ ਪਤਾ ਨਹੀਂ ਕਿ ਖਾਲੀ ਜ਼ਮੀਨ ਕਿਸ ਦੇ ਨਾਂ ਹੈ। ਨਤੀਜੇ ਵਜੋਂ ਖੇਤੀ-ਬਾੜੀ ਨਹੀਂ ਹੋ ਰਹੀ ਅਤੇ ਗ਼ਰੀਬੀ ਵਧਦੀ ਜਾ ਰਹੀ ਹੈ। ਪੂਰੀ ਧਰਤੀ ʼਤੇ ਤਕਰੀਬਨ 100 ਕਰੋੜ ਏਕੜ ਅਣਵਾਹੀ ਜ਼ਮੀਨ ਹੈ। ਭਾਵੇਂ ਕਿ ਇਸ ਜ਼ਮੀਨ ਦਾ ਅੱਧਾ ਹਿੱਸਾ ਅਫ਼ਰੀਕਾ ਵਿਚ ਹੈ, ਫਿਰ ਵੀ ਅਫ਼ਰੀਕਾ ਤੋਂ ਸਿਰਫ਼ 25% ਉਪਜ ਮਿਲਦੀ ਹੈ।

ਅਮਰੀਕਾ

ਇਕ ਟੈਬਲੇਟ ਅਤੇ ਕਿਤਾਬਾਂ ਦਾ ਢੇਰ

ਬਹੁਤ ਸਾਰੇ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਕਿਤਾਬਾਂ ਦੀ ਜਗ੍ਹਾ ਟੈਬਲੇਟਾਂ ਨੇ ਲੈ ਲਈ ਹੈ। ਇਨ੍ਹਾਂ ਟੈਬਲੇਟਾਂ ਉੱਤੇ ਜ਼ਰੂਰੀ ਕਿਤਾਬਾਂ, ਸਾਫਟਵੇਅਰ, ਐਪਸ ਅਤੇ ਹੋਰ ਜਾਣਕਾਰੀ ਪਾਈ ਜਾਂਦੀ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਤਰੀਕਾ ਸਸਤਾ ਪਵੇਗਾ ਜਾਂ ਨਹੀਂ। (g14 08-E)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ