ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g16 ਨੰ. 3 ਸਫ਼ਾ 16
  • ਕੀੜੀ ਦੀ ਗਰਦਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀੜੀ ਦੀ ਗਰਦਨ
  • ਜਾਗਰੂਕ ਬਣੋ!—2016
  • ਮਿਲਦੀ-ਜੁਲਦੀ ਜਾਣਕਾਰੀ
  • ਕਾਰਪੈਂਟਰ ਕੀੜੀ ਦੀ ਐਂਟੀਨੇ ਸਾਫ਼ ਕਰਨ ਦੀ ਕਾਬਲੀਅਤ
    ਇਹ ਕਿਸ ਦਾ ਕਮਾਲ ਹੈ?
  • ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਜਾਗਰੂਕ ਬਣੋ!—2016
g16 ਨੰ. 3 ਸਫ਼ਾ 16

ਇਹ ਕਿਸ ਦਾ ਕਮਾਲ ਹੈ?

ਕੀੜੀ ਦੀ ਗਰਦਨ

ਇਕ ਕੀੜੀ ਆਪਣੇ ਮੂੰਹ ਵਿਚ ਘਾਹ ਲੈ ਜਾਂਦੀ ਹੋਈ

ਇੰਜੀਨੀਅਰ ਇਹ ਦੇਖ ਕੇ ਹੈਰਾਨ ਹੁੰਦੇ ਹਨ ਇਕ ਆਮ ਕੀੜੀ ਆਪਣੇ ਸਰੀਰ ਨਾਲੋਂ ਕਈ ਗੁਣਾ ਜ਼ਿਆਦਾ ਭਾਰ ਕਿੱਦਾਂ ਚੁੱਕ ਸਕਦੀ ਹੈ। ਇਸ ਕਾਬਲੀਅਤ ਨੂੰ ਜਾਣਨ ਲਈ ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਦੇ ਇੰਜੀਨੀਅਰਾਂ ਨੇ ਕੰਪਿਊਟਰ ਪ੍ਰੋਗ੍ਰਾਮ ਵਰਤ ਕੇ ਕੀੜੀ ਦੇ ਸਰੀਰ, ਕੁਝ ਅੰਗਾਂ ਅਤੇ ਜੋੜਾਂ ਦੇ ਨਮੂਨੇ ਬਣਾਏ। ਇਹ ਨਮੂਨੇ ਤਿਆਰ ਕਰਨ ਲਈ ਉਨ੍ਹਾਂ ਨੇ ਵਧੀਆ ਤਕਨਾਲੋਜੀ ਵਰਤ ਕੇ ਕੀੜੀਆਂ ਦੇ ਐਕਸ-ਰੇ (micro CT scans) ਲਏ ਅਤੇ ਦੇਖਿਆ ਕਿ ਭਾਰ ਲਿਜਾਂਦੇ ਸਮੇਂ ਕੀੜੀ ਦੇ ਸਰੀਰ ʼਤੇ ਕਿੱਥੇ ਅਤੇ ਕਿੰਨਾ ਜ਼ੋਰ ਪੈਂਦਾ ਹੈ।

ਕੀੜੀ ਦੇ ਸਰੀਰ ਦਾ ਅਹਿਮ ਹਿੱਸਾ ਹੈ ਉਸ ਦੀ ਗਰਦਨ। ਜਦੋਂ ਕੀੜੀ ਆਪਣੇ ਮੂੰਹ ਵਿਚ ਭਾਰ ਚੁੱਕਦੀ ਹੈ, ਤਾਂ ਸਾਰਾ ਭਾਰ ਉਸ ਦੀ ਗਰਦਨ ʼਤੇ ਪੈਂਦਾ ਹੈ। ਕੀੜੀ ਦੀ ਗਰਦਨ ਦੇ ਨਾਜ਼ੁਕ ਟਿਸ਼ੂ ਉਸ ਦੇ ਸਰੀਰ ਦੇ ਬਾਹਰਲੇ ਪਿੰਜਰ ਅਤੇ ਸਿਰ ਨਾਲ ਜੁੜੇ ਹੁੰਦੇ ਹਨ। ਇਹ ਦੇਖਣ ਨੂੰ ਇੱਦਾਂ ਲੱਗਦੇ ਹਨ ਜਿਵੇਂ ਕਿ ਦੋਵੇਂ ਹੱਥਾਂ ਦੀਆਂ ਉਂਗਲੀਆਂ ਇਕ-ਦੂਜੀ ਵਿਚ ਫਸਾਈਆਂ ਹੋਣ। ਇਕ ਖੋਜਕਾਰ ਕਹਿੰਦਾ ਹੈ: “ਜੇ ਇਹ ਜੋੜ ਇਸ ਤਰੀਕੇ ਨਾਲ ਨਾ ਬਣਿਆ ਹੁੰਦਾ, ਤਾਂ ਕੀੜੀ ਦੀ ਗਰਦਨ ਇੰਨਾ ਸਾਰਾ ਭਾਰ ਨਾ ਸਹਾਰ ਸਕਦੀ।” ਲੱਗਦਾ ਹੈ ਕਿ ਨਾਜ਼ੁਕ ਅਤੇ ਸਖ਼ਤ ਹਿੱਸਿਆਂ ਦੇ ਜੋੜ ਕਰਕੇ ਗਰਦਨ ਬਹੁਤ ਸਾਰਾ ਭਾਰ ਚੁੱਕ ਸਕਦੀ ਹੈ। ਖੋਜਕਾਰ ਉਮੀਦ ਕਰਦੇ ਹਨ ਕਿ ਕੀੜੀ ਦੀ ਗਰਦਨ ਬਾਰੇ ਹੋਰ ਜਾਣਕਾਰੀ ਲੈ ਕੇ ਉਨ੍ਹਾਂ ਨੂੰ ਜ਼ਿਆਦਾ ਵਧੀਆ ਰੋਬੋਟ ਬਣਾਉਣ ਵਿਚ ਮਦਦ ਮਿਲੇਗੀ।

ਤੁਹਾਡਾ ਕੀ ਖ਼ਿਆਲ ਹੈ? ਕੀੜੀ ਦੀ ਗੁੰਝਲਦਾਰ ਤਰੀਕੇ ਨਾਲ ਜੁੜੀ ਹੋਈ ਗਰਦਨ ਵਿਕਾਸਵਾਦ ਦਾ ਨਤੀਜਾ ਹੈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? ◼ (g16-E No. 3)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ