ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 3 ਸਫ਼ੇ 3-7
  • ਕੀ ਤੁਹਾਨੂੰ ਦੌੜ-ਭੱਜ ਲੱਗੀ ਰਹਿੰਦੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਹਾਨੂੰ ਦੌੜ-ਭੱਜ ਲੱਗੀ ਰਹਿੰਦੀ ਹੈ?
  • ਜਾਗਰੂਕ ਬਣੋ!—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • 1 ਆਪਣੇ ਪਰਿਵਾਰ ਨੂੰ ਵਧੀਆ ਚੀਜ਼ਾਂ ਦੇਣ ਦੀ ਇੱਛਾ
  • 2 ਇਹ ਮੰਨਣਾ ਕਿ ‘ਜ਼ਿਆਦਾ ਹੋਣਾ ਚੰਗੀ ਗੱਲ ਹੈ’
  • 3 ਦੂਜਿਆਂ ਦੀਆਂ ਉਮੀਦਾਂ ʼਤੇ ਖਰੇ ਉਤਰਨ ਦੀ ਕੋਸ਼ਿਸ਼
  • 4 ਰੁਤਬਾ ਹਾਸਲ ਕਰਨ ਅਤੇ ਖ਼ਾਹਸ਼ਾਂ ਪੂਰੀਆਂ ਕਰਨ ਪਿੱਛੇ ਭੱਜਣਾ
  • ਸੰਤੁਲਨ ਰੱਖਣਾ ਸਿੱਖੋ
  • 1 ਆਪਣੀਆਂ ਕਦਰਾਂ-ਕੀਮਤਾਂ ਅਤੇ ਟੀਚੇ ਪਛਾਣੋ
  • 2 ਦੂਜਿਆਂ ਦੀਆਂ ਗੱਲਾਂ ਵਿੱਚ ਨਾ ਆਓ
  • 3 ਹੱਦੋਂ ਵੱਧ ਕੰਮ ਨਾ ਕਰੋ
  • 4 ਪਰਿਵਾਰ ਨਾਲ ਸਮਾਂ ਬਿਤਾਉਣ ਨੂੰ ਪਹਿਲ ਦਿਓ
  • ਮਿਹਨਤ ਕਰੋ ਤੇ ਖ਼ੁਸ਼ੀਆਂ ਪਾਓ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਕੰਮ ਬਾਰੇ ਸਹੀ ਨਜ਼ਰੀਆ ਪੈਦਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਜਾਗਰੂਕ ਬਣੋ!—2017
g17 ਨੰ. 3 ਸਫ਼ੇ 3-7
ਇਕ ਆਦਮੀ ਦੇਰ ਰਾਤ ਤਕ ਕੰਮ ਕਰਦਾ ਹੋਇਆ

ਮੁੱਖ ਪੰਨੇ ਤੋਂ

ਕੀ ਤੁਹਾਨੂੰ ਦੌੜ-ਭੱਜ ਲੱਗੀ ਰਹਿੰਦੀ ਹੈ?

ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਰੁੱਝੇ ਹੋਏ ਹੋ? ਜੇ ਹਾਂ, ਤਾਂ ਤੁਹਾਨੂੰ ਇਕੱਲਿਆਂ ਨੂੰ ਹੀ ਇੱਦਾਂ ਨਹੀਂ ਲੱਗਦਾ। ਇਕ ਰਸਾਲਾ ਦੱਸਦਾ ਹੈ, “ਸਾਰੇ ਪਾਸੇ ਹੀ ਲੋਕ ਰੁੱਝੇ ਹੋਏ ਲੱਗਦੇ ਹਨ।”

2015 ਵਿਚ ਅੱਠ ਦੇਸ਼ਾਂ ਵਿਚ ਪੂਰਾ ਸਮਾਂ ਕੰਮ ਕਰਨ ਵਾਲਿਆਂ ਦਾ ਸਰਵੇਖਣ ਕੀਤਾ ਗਿਆ। ਬਹੁਤ ਜਣਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਅਤੇ ਕੰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਔਖੀਆਂ ਲੱਗਦੀਆਂ ਹਨ। ਇਸ ਦੇ ਕੁਝ ਕਾਰਨ ਹਨ, ਜਿਵੇਂ ਘਰ ਅਤੇ ਕੰਮ ਦੀਆਂ ਜ਼ਿੰਮੇਵਾਰੀਆਂ ਵਧਣੀਆਂ, ਮਹਿੰਗਾਈ ਹੋਣੀ ਅਤੇ ਜ਼ਿਆਦਾ ਘੰਟੇ ਕੰਮ ਕਰਨਾ। ਮਿਸਾਲ ਲਈ, ਇਕ ਸਰਵੇਖਣ ਅਨੁਸਾਰ ਭਾਰਤ ਵਿਚ ਨੌਜਵਾਨ ਹਰ ਹਫ਼ਤੇ ਲਗਭਗ 52 ਘੰਟੇ ਕੰਮ ਕਰਦੇ ਹਨ। ਕੰਮ ਕਰ ਰਹੇ 1,000 ਤੋਂ ਜ਼ਿਆਦਾ ਨੌਜਵਾਨਾਂ ʼਤੇ ਇਕ ਹੋਰ ਸਰਵੇਖਣ ਕੀਤਾ ਗਿਆ। ਇਨ੍ਹਾਂ ਵਿੱਚੋਂ 16% ਨੌਜਵਾਨ ਹਰ ਰੋਜ਼ 12 ਘੰਟੇ ਕੰਮ ਕਰਦੇ ਹਨ।

ਇਕ ਹੋਰ ਸਰਵੇਖਣ ਕੀਤਾ ਗਿਆ ਜਿਸ ਵਿਚ 36 ਦੇਸ਼ ਸ਼ਾਮਲ ਸਨ। ਇਕ ਚੌਥਾਈ ਜਣਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਲੱਗਦਾ ਹੈ ਕਿ ਵਿਹਲੇ ਸਮੇਂ ਵਿਚ ਵੀ ਉਨ੍ਹਾਂ ਨੂੰ ਦੌੜ-ਭੱਜ ਲੱਗੀ ਰਹਿੰਦੀ ਹੈ। ਜੇ ਬੱਚਿਆਂ ਨੂੰ ਇਕ ਤੋਂ ਬਾਅਦ ਇਕ ਕੰਮ ਦਿੱਤਾ ਜਾਵੇ, ਤਾਂ ਉਨ੍ਹਾਂ ʼਤੇ ਵੀ ਇਸ ਦਾ ਮਾੜਾ ਅਸਰ ਪੈ ਸਕਦਾ ਹੈ।

ਜਦੋਂ ਅਸੀਂ ਥੋੜ੍ਹੇ ਸਮੇਂ ਵਿਚ ਜ਼ਿਆਦਾ ਕੰਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਤਣਾਅ ਹੇਠ ਆ ਸਕਦੇ ਹਾਂ। ਪਰ ਕੀ ਜ਼ਿੰਦਗੀ ਵਿਚ ਸੰਤੁਲਨ ਰੱਖਣਾ ਮੁਮਕਿਨ ਹੈ? ਇੱਦਾਂ ਕਰਨ ਵਿਚ ਸਾਡੇ ਵਿਸ਼ਵਾਸ, ਫ਼ੈਸਲੇ ਅਤੇ ਟੀਚੇ ਕੀ ਭੂਮਿਕਾ ਨਿਭਾਉਂਦੇ ਹਨ? ਪਹਿਲਾਂ ਆਓ ਆਪਾਂ ਚਾਰ ਕਾਰਨ ਦੇਖੀਏ ਕਿ ਕਈ ਲੋਕ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਹਨ।

1 ਆਪਣੇ ਪਰਿਵਾਰ ਨੂੰ ਵਧੀਆ ਚੀਜ਼ਾਂ ਦੇਣ ਦੀ ਇੱਛਾ

ਗੈਰੀ ਨਾਂ ਦਾ ਇਕ ਪਿਤਾ ਦੱਸਦਾ ਹੈ: “ਮੈਂ ਹਫ਼ਤੇ ਦੇ ਸੱਤੇ ਦਿਨ ਕੰਮ ਕਰਦਾ ਸੀ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਹਰ ਵਧੀਆ ਚੀਜ਼ ਦੇਣੀ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਉਹ ਚੀਜ਼ਾਂ ਦੇਣੀਆਂ ਚਾਹੁੰਦਾ ਸੀ ਜੋ ਮੇਰੇ ਕੋਲ ਕਦੇ ਨਹੀਂ ਸਨ।” ਚੰਗੇ ਇਰਾਦੇ ਹੋਣ ਦੇ ਬਾਵਜੂਦ ਵੀ ਮਾਪਿਆਂ ਨੂੰ ਜਾਂਚ ਕਰਨ ਦੀ ਲੋੜ ਹੈ ਕਿ ਉਹ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦਿੰਦੇ ਹਨ। ਕੁਝ ਰਿਪੋਰਟਾਂ ਦੱਸਦੀਆਂ ਹਨ ਕਿ ਪੈਸੇ ਤੇ ਚੀਜ਼ਾਂ ਨੂੰ ਜ਼ਿਆਦਾ ਅਹਿਮੀਅਤ ਦੇਣ ਵਾਲੇ ਬੱਚੇ ਅਤੇ ਵੱਡੇ ਘੱਟ ਖ਼ੁਸ਼ ਰਹਿੰਦੇ ਹਨ, ਜ਼ਿੰਦਗੀ ਵਿਚ ਸੰਤੁਸ਼ਟ ਨਹੀਂ ਹੁੰਦੇ ਅਤੇ ਉਨ੍ਹਾਂ ਲੋਕਾਂ ਨਾਲੋਂ ਘੱਟ ਸਿਹਤਮੰਦ ਹੁੰਦੇ ਹਨ ਜੋ ਚੀਜ਼ਾਂ ਪਿੱਛੇ ਨਹੀਂ ਭੱਜਦੇ।

ਇਕ ਮੁੰਡਾ ਚੀਜ਼ਾਂ ਨਾਲ ਭਰੇ ਕਮਰੇ ਵਿਚ ਉਦਾਸ ਬੈਠਾ ਹੋਇਆ

ਜਿਨ੍ਹਾਂ ਬੱਚਿਆਂ ਦੀ ਪਰਵਰਿਸ਼ ਉਨ੍ਹਾਂ ਪਰਿਵਾਰਾਂ ਵਿਚ ਹੁੰਦੀ ਹੈ ਜੋ ਚੀਜ਼ਾਂ ਇਕੱਠੀਆਂ ਕਰਨ ʼਤੇ ਜ਼ੋਰ ਪਾਉਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਵਿਚ ਖ਼ੁਸ਼ੀ ਨਹੀਂ ਹੁੰਦੀ

ਕੁਝ ਮਾਪੇ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਲਈ ਉਨ੍ਹਾਂ ਨੂੰ ਹੱਦੋਂ ਵੱਧ ਕੰਮ ਦਿੰਦੇ ਹਨ। ਨਾਲੇ ਉਹ ਆਪ ਵੀ ਹੱਦੋਂ ਵੱਧ ਕੰਮ ਕਰਦੇ ਹਨ। ਨਤੀਜੇ ਵਜੋਂ, ਬੱਚਿਆਂ ਤੇ ਮਾਪਿਆਂ ਦੋਵਾਂ ਦਾ ਹੀ ਨੁਕਸਾਨ ਹੁੰਦਾ ਹੈ।

2 ਇਹ ਮੰਨਣਾ ਕਿ ‘ਜ਼ਿਆਦਾ ਹੋਣਾ ਚੰਗੀ ਗੱਲ ਹੈ’

ਮਸ਼ਹੂਰੀਆਂ ਬਣਾਉਣ ਵਾਲੇ ਸਾਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੇ ਅਸੀਂ ਬਾਜ਼ਾਰ ਵਿਚ ਆਈਆਂ ਨਵੀਆਂ ਚੀਜ਼ਾਂ ਨਹੀਂ ਖ਼ਰੀਦਦੇ, ਤਾਂ ਅਸੀਂ ਆਪਣੇ ਆਪ ਨੂੰ ਵਾਂਝੇ ਰੱਖ ਰਹੇ ਹਾਂ। ਇਕ ਰਸਾਲਾ ਦੱਸਦਾ ਹੈ: ‘ਬਾਜ਼ਾਰ ਵਿਚ ਚੀਜ਼ਾਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਖ਼ਰੀਦਣ ਲਈ ਸਮਾਂ ਹੀ ਨਹੀਂ ਹੈ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਇੰਨੇ ਘੱਟ ਸਮੇਂ ਵਿਚ ਕੀ ਖ਼ਰੀਦਣ, ਕੀ ਦੇਖਣ ਜਾਂ ਕੀ ਖਾਣ।’

ਇਕ ਅਰਥ-ਸ਼ਾਸਤਰੀ ਨੇ 1930 ਵਿਚ ਭਵਿੱਖਬਾਣੀ ਕੀਤੀ ਸੀ ਕਿ ਤਕਨਾਲੋਜੀ ਵਿਚ ਤਰੱਕੀ ਹੋਣ ਕਰਕੇ ਕਾਮਿਆਂ ਨੂੰ ਜ਼ਿਆਦਾ ਵਿਹਲਾ ਸਮਾਂ ਮਿਲੇਗਾ। ਪਰ ਉਹ ਗ਼ਲਤ ਸਾਬਤ ਹੋਇਆ। ਇਕ ਰਸਾਲੇ ਦੀ ਲਿਖਾਰਨ ਇਲਿਜ਼ਬਥ ਕੋਲਬਾਰਟ ਨੇ ਦੱਸਿਆ: ‘ਕੰਮ ਛੇਤੀ ਖ਼ਤਮ ਕਰਨ ਦੀ ਬਜਾਇ ਲੋਕਾਂ ਨੂੰ ਨਵੀਂ ਤਕਨਾਲੋਜੀ ਬਾਰੇ ਸਿੱਖਣ ਦੀ ਲੋੜ ਸੀ।’ ਇਸ ਲਈ ਪੈਸੇ ਤੇ ਸਮੇਂ ਦੀ ਲੋੜ ਸੀ।

3 ਦੂਜਿਆਂ ਦੀਆਂ ਉਮੀਦਾਂ ʼਤੇ ਖਰੇ ਉਤਰਨ ਦੀ ਕੋਸ਼ਿਸ਼

ਕੁਝ ਕਾਮੇ ਆਪਣੇ ਮਾਲਕਾਂ ਨੂੰ ਖ਼ੁਸ਼ ਕਰਨ ਲਈ ਘੰਟਿਆਂ-ਬੱਧੀ ਕੰਮ ਕਰਦੇ ਹਨ। ਜੇ ਨਾਲ ਦੇ ਕੰਮ ਕਰਨ ਵਾਲੇ ਜ਼ਿਆਦਾ ਦੇਰ ਤਕ ਕੰਮ ਨਹੀਂ ਕਰਦੇ, ਤਾਂ ਉਹ ਉਨ੍ਹਾਂ ਨੂੰ ਦੋਸ਼ੀ ਮਹਿਸੂਸ ਕਰਾਉਂਦੇ ਹਨ ਜਿਸ ਕਰਕੇ ਉਨ੍ਹਾਂ ʼਤੇ ਵੀ ਜ਼ਿਆਦਾ ਕੰਮ ਕਰਨ ਦਾ ਦਬਾਅ ਆ ਸਕਦਾ ਹੈ। ਨਾਲੇ ਆਰਥਿਕ ਸੰਕਟ ਹੋਣ ਕਰਕੇ ਲੋਕ ਕਿਸੇ ਵੀ ਵੇਲੇ ਕੰਮ ʼਤੇ ਜਾਣ ਲਈ ਅਤੇ ਜਿੰਨੇ ਮਰਜ਼ੀ ਘੰਟੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।

ਇਸੇ ਤਰ੍ਹਾਂ, ਮਾਪੇ ਵੀ ਸ਼ਾਇਦ ਹੋਰ ਪਰਿਵਾਰਾਂ ਵਾਂਗ ਜ਼ਿਆਦਾ ਕੰਮ ਕਰਨ ਦਾ ਦਬਾਅ ਮਹਿਸੂਸ ਕਰਨ। ਜੇ ਉਹ ਉਨ੍ਹਾਂ ਵਾਂਗ ਜ਼ਿਆਦਾ ਕੰਮ ਨਹੀਂ ਕਰਦੇ, ਤਾਂ ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਉਹ ਆਪਣੇ ਬੱਚਿਆਂ ਨੂੰ ਕਈ ਚੀਜ਼ਾਂ ਤੋਂ “ਵਾਂਝੇ” ਰੱਖ ਰਹੇ ਹਨ।

4 ਰੁਤਬਾ ਹਾਸਲ ਕਰਨ ਅਤੇ ਖ਼ਾਹਸ਼ਾਂ ਪੂਰੀਆਂ ਕਰਨ ਪਿੱਛੇ ਭੱਜਣਾ

ਅਮਰੀਕਾ ਵਿਚ ਰਹਿਣ ਵਾਲਾ ਟਿਮ ਦੱਸਦਾ ਹੈ: “ਮੈਨੂੰ ਆਪਣਾ ਕੰਮ ਬਹੁਤ ਪਸੰਦ ਸੀ ਅਤੇ ਮੈਂ ਪੂਰੀ ਵਾਹ ਲਾ ਕੇ ਆਪਣਾ ਕੰਮ ਕਰਦਾ ਸੀ। ਮੈਨੂੰ ਲੱਗਦਾ ਸੀ ਕਿ ਮੈਨੂੰ ਆਪਣੇ ਆਪ ਨੂੰ ਸਾਬਤ ਕਰਨ ਦੀ ਲੋੜ ਸੀ।”

ਟਿਮ ਵਾਂਗ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਆਪਣੇ ਆਪ ਨੂੰ ਸਾਬਤ ਕਰਨ ਅਤੇ ਨੱਠ-ਭੱਜ ਦੀ ਜ਼ਿੰਦਗੀ ਵਿਚ ਗੂੜ੍ਹਾ ਸੰਬੰਧ ਹੈ। ਇਸ ਦਾ ਨਤੀਜਾ ਕੀ ਨਿਕਲਦਾ ਹੈ? ਇਲਿਜ਼ਬਥ ਕੋਲਬਾਰਟ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦੀ ਹੈ: “ਰੁੱਝੇ ਰਹਿਣ ਕਰਕੇ ਸਮਾਜ ਵਿਚ ਤੁਹਾਨੂੰ ਰੁਤਬਾ ਹਾਸਲ ਹੁੰਦਾ ਹੈ।” ਉਹ ਅੱਗੇ ਕਹਿੰਦੀ ਹੈ: “ਤੁਸੀਂ ਜਿੰਨੇ ਜ਼ਿਆਦਾ ਰੁੱਝੇ ਹੁੰਦੇ ਹੋ, ਉੱਨੇ ਜ਼ਿਆਦਾ ਤੁਸੀਂ ਅਹਿਮ ਲੱਗਦੇ ਹੋ।”

ਸੰਤੁਲਨ ਰੱਖਣਾ ਸਿੱਖੋ

ਬਾਈਬਲ ਸਖ਼ਤ ਮਿਹਨਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਕਹਾਉਤਾਂ 13:4) ਪਰ ਸੰਤੁਲਨ ਰੱਖਣਾ ਵੀ ਜ਼ਰੂਰੀ ਹੈ। ਉਪਦੇਸ਼ਕ ਦੀ ਪੋਥੀ 4:6 ਵਿਚ ਦੱਸਿਆ ਹੈ: “ਦੋਂਹ ਮੁੱਠੀ ਭਰ ਨਾਲੋਂ ਜਿਹ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ਸੁਖ ਦਾ ਇੱਕ ਮੁੱਠੀ ਭਰ ਚੰਗਾ ਹੈ।”

ਸੰਤੁਲਿਤ ਜ਼ਿੰਦਗੀ ਜੀਉਣ ਨਾਲ ਸਾਡੇ ਸਰੀਰ ਅਤੇ ਮਨ ʼਤੇ ਵਧੀਆ ਅਸਰ ਪੈਂਦਾ ਹੈ। ਪਰ ਕੀ ਕੰਮ ਦੇ ਘੰਟੇ ਘਟਾਉਣੇ ਵਾਕਈ ਮੁਮਕਿਨ ਹਨ? ਬਿਲਕੁਲ। ਜ਼ਰਾ ਚਾਰ ਸੁਝਾਵਾਂ ʼਤੇ ਗੌਰ ਕਰੋ:

1 ਆਪਣੀਆਂ ਕਦਰਾਂ-ਕੀਮਤਾਂ ਅਤੇ ਟੀਚੇ ਪਛਾਣੋ

ਇਹ ਗੱਲ ਆਮ ਹੈ ਕਿ ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਪੈਸੇ ਹੋਣ। ਪਰ ਕਿੰਨੇ ਕੁ ਪੈਸੇ ਕਾਫ਼ੀ ਹਨ? ਸਫ਼ਲਤਾ ਦਾ ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ ਹੈ? ਸਫ਼ਲਤਾ ਕਿਸ ਗੱਲ ʼਤੇ ਨਿਰਭਰ ਕਰਦੀ ਹੈ? ਕੀ ਸਿਰਫ਼ ਪੈਸੇ ਜਾਂ ਚੀਜ਼ਾਂ ʼਤੇ? ਇਸ ਦੇ ਉਲਟ, ਜੇ ਬਹੁਤ ਸਮਾਂ ਆਰਾਮ ਜਾਂ ਮਨੋਰੰਜਨ ਕੀਤਾ ਜਾਵੇ, ਤਾਂ ਇਸ ਨਾਲ ਵੀ ਤਣਾਅ ਵਧ ਸਕਦਾ ਹੈ।

ਟਿਮ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦਾ ਹੈ, “ਮੈਂ ਤੇ ਮੇਰੀ ਪਤਨੀ ਨੇ ਆਪਣੀਆਂ ਜ਼ਿੰਦਗੀਆਂ ਦੀ ਬਹੁਤ ਧਿਆਨ ਨਾਲ ਜਾਂਚ ਕੀਤੀ। ਫਿਰ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਸਾਦਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਇਕ ਚਾਰਟ ਬਣਾਇਆ ਜਿਸ ʼਤੇ ਅਸੀਂ ਆਪਣੇ ਹੁਣ ਦੇ ਹਾਲਾਤਾਂ ਬਾਰੇ ਅਤੇ ਆਪਣੇ ਨਵੇਂ ਟੀਚਿਆਂ ਬਾਰੇ ਲਿਖਿਆ। ਅਸੀਂ ਆਪਣੇ ਪੁਰਾਣੇ ਫ਼ੈਸਲਿਆਂ ਦੇ ਨਤੀਜਿਆਂ ਬਾਰੇ ਗੱਲ ਕੀਤੀ। ਨਾਲੇ ਗੱਲ ਕੀਤੀ ਕਿ ਸਾਨੂੰ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਕੀ ਕਰਨ ਦੀ ਲੋੜ ਹੈ।”

2 ਦੂਜਿਆਂ ਦੀਆਂ ਗੱਲਾਂ ਵਿੱਚ ਨਾ ਆਓ

ਬਾਈਬਲ ਸਾਨੂੰ “ਅੱਖਾਂ ਦੀ ਲਾਲਸਾ” ʼਤੇ ਕਾਬੂ ਪਾਉਣ ਦੀ ਸਲਾਹ ਦਿੰਦੀ ਹੈ। (1 ਯੂਹੰਨਾ 2:15-17) ਮਸ਼ਹੂਰੀਆਂ ਕਰਕੇ ਸਾਡੀਆਂ ਇਹ ਇੱਛਾਵਾਂ ਵਧ ਸਕਦੀਆਂ ਹਨ। ਇਨ੍ਹਾਂ ਕਰਕੇ ਇਕ ਵਿਅਕਤੀ ʼਤੇ ਜ਼ਿਆਦਾ ਘੰਟੇ ਕੰਮ ਕਰਨ ਦਾ ਜਾਂ ਹੱਦੋਂ ਵੱਧ ਤੇ ਮਹਿੰਗਾ ਮਨੋਰੰਜਨ ਕਰਨ ਦਾ ਦਬਾਅ ਪੈ ਸਕਦਾ ਹੈ। ਇਹ ਸੱਚ ਹੈ ਕਿ ਤੁਸੀਂ ਸਾਰੀਆਂ ਮਸ਼ਹੂਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਪਰ ਤੁਸੀਂ ਇਨ੍ਹਾਂ ਨੂੰ ਦੇਖਣਾ ਘਟਾ ਸਕਦੇ ਹੋ। ਨਾਲੇ ਤੁਸੀਂ ਧਿਆਨ ਨਾਲ ਸੋਚ-ਵਿਚਾਰ ਵੀ ਕਰ ਸਕਦੇ ਹੋ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।

ਇਸ ਤੋਂ ਇਲਾਵਾ, ਯਾਦ ਰੱਖੋ ਕਿ ਤੁਹਾਡੇ ਦੋਸਤਾਂ ਦਾ ਤੁਹਾਡੇ ʼਤੇ ਜ਼ਬਰਦਸਤ ਪ੍ਰਭਾਵ ਪੈ ਸਕਦਾ ਹੈ। ਜੇ ਤੁਹਾਡੇ ਦੋਸਤ ਚੀਜ਼ਾਂ ਪਿੱਛੇ ਭੱਜਦੇ ਹਨ ਜਾਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਸਫ਼ਲਤਾ ਸਿਰਫ਼ ਚੀਜ਼ਾਂ ਕਰਕੇ ਹੀ ਮਿਲਦੀ ਹੈ, ਤਾਂ ਸਮਝਦਾਰੀ ਹੋਵੇਗੀ ਕਿ ਤੁਸੀਂ ਉਹ ਦੋਸਤ ਬਣਾਓ ਜੋ ਹੋਰ ਗੱਲਾਂ ਨੂੰ ਪਹਿਲ ਦਿੰਦੇ ਹਨ। ਬਾਈਬਲ ਦੱਸਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”​—ਕਹਾਉਤਾਂ 13:20.

3 ਹੱਦੋਂ ਵੱਧ ਕੰਮ ਨਾ ਕਰੋ

ਆਪਣੇ ਮਾਲਕ ਨਾਲ ਆਪਣੇ ਕੰਮ ਬਾਰੇ ਗੱਲ ਕਰਨ ਦੇ ਨਾਲ-ਨਾਲ ਉਸ ਨੂੰ ਦੱਸੋ ਕਿ ਤੁਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹੋ। ਨਾਲੇ ਕੰਮ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਮਜ਼ਾ ਵੀ ਲਓ। ਇਕ ਕਿਤਾਬ ਦੱਸਦੀ ਹੈ: “ਜਿਹੜੇ ਲੋਕ ਆਪਣੇ ਘਰ ਅਤੇ ਕੰਮ ਵਿਚ ਹੱਦਾਂ ਠਹਿਰਾਉਂਦੇ ਹਨ ਜਾਂ ਛੁੱਟੀਆਂ ʼਤੇ ਜਾਂਦੇ ਹਨ, ਉਹ ਇਹ ਗੱਲ ਸਮਝ ਸਕੇ ਹਨ ਕਿ ਉਨ੍ਹਾਂ ਦੇ ਛੁੱਟੀਆਂ ਲੈਣ ਕਰਕੇ ਕੋਈ ਆਫ਼ਤ ਨਹੀਂ ਆ ਜਾਣੀ।”

ਪਹਿਲਾਂ ਜ਼ਿਕਰ ਕੀਤੇ ਗੈਰੀ ਕੋਲ ਕਾਫ਼ੀ ਪੈਸਾ ਸੀ। ਇਸ ਲਈ ਉਸ ਨੇ ਆਪਣੇ ਕੰਮ ਦੇ ਘੰਟੇ ਘਟਾਉਣ ਦਾ ਫ਼ੈਸਲਾ ਕੀਤਾ। ਉਹ ਦੱਸਦਾ ਹੈ: “ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਸਾਦੀ ਜ਼ਿੰਦਗੀ ਜੀਉਣ ਦੀ ਸਲਾਹ ਦਿੱਤੀ। ਫਿਰ ਅਸੀਂ ਹੌਲੀ-ਹੌਲੀ ਜ਼ਿੰਦਗੀ ਸਾਦੀ ਕਰਨ ਦੀ ਕੋਸ਼ਿਸ਼ ਕੀਤੀ। ਨਾਲੇ ਮੈਂ ਆਪਣੇ ਮਾਲਕ ਨੂੰ ਵੀ ਕਿਹਾ ਕਿ ਮੈਂ ਪੂਰਾ ਹਫ਼ਤਾ ਕੰਮ ਨਹੀਂ ਕਰਾਂਗਾ ਤੇ ਉਹ ਮੰਨ ਗਿਆ।”

4 ਪਰਿਵਾਰ ਨਾਲ ਸਮਾਂ ਬਿਤਾਉਣ ਨੂੰ ਪਹਿਲ ਦਿਓ

ਪਤੀ-ਪਤਨੀ ਨੂੰ ਇਕ-ਦੂਜੇ ਨਾਲ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਪਰਿਵਾਰਾਂ ਦੀ ਰੀਸ ਕਰਨ ਦੀ ਕੋਸ਼ਿਸ਼ ਨਾ ਕਰੋ ਜਿਹੜੇ ਹਮੇਸ਼ਾ ਰੁੱਝੇ ਰਹਿੰਦੇ ਹਨ। ਗੈਰੀ ਦੱਸਦਾ ਹੈ: “ਆਰਾਮ ਕਰਨ ਲਈ ਅਲੱਗ ਸਮਾਂ ਰੱਖੋ ਅਤੇ ਉਹ ਕੰਮ ਨਾ ਕਰੋ ਜੋ ਜ਼ਰੂਰੀ ਨਹੀਂ ਹਨ।”

ਜਦੋਂ ਤੁਹਾਡਾ ਪਰਿਵਾਰ ਇਕੱਠਾ ਹੁੰਦਾ ਹੈ, ਤਾਂ ਟੀ. ਵੀ., ਫ਼ੋਨ ਜਾਂ ਹੋਰ ਚੀਜ਼ਾਂ ਨੂੰ ਆਪਣੇ ਵਿਚ ਅੜਿੱਕਾ ਨਾ ਬਣਨ ਦਿਓ। ਦਿਨ ਵਿਚ ਘੱਟੋ-ਘੱਟ ਇਕ ਵਾਰ ਇਕੱਠੇ ਖਾਣਾ ਖਾਓ। ਇਸ ਵੇਲੇ ਇਕ-ਦੂਜੇ ਨਾਲ ਗੱਲਾਂ ਕਰੋ। ਜਦੋਂ ਮਾਪੇ ਇਹ ਸੌਖੀ ਜਿਹੀ ਸਲਾਹ ਮੰਨਣਗੇ, ਤਾਂ ਉਨ੍ਹਾਂ ਦੇ ਬੱਚੇ ਜ਼ਿਆਦਾ ਖ਼ੁਸ਼ ਰਹਿਣਗੇ ਅਤੇ ਪੜ੍ਹਾਈ-ਲਿਖਾਈ ਵਿਚ ਵੀ ਵਧੀਆ ਹੋਣਗੇ।

ਇਕ ਪਰਿਵਾਰ ਖਾਣੇ ਵੇਲੇ ਗੱਲਬਾਤ ਦਾ ਮਜ਼ਾ ਲੈਂਦਾ ਹੋਇਆ

ਖਾਣਾ ਖਾਂਦਿਆਂ ਆਪਣੇ ਪਰਿਵਾਰ ਨਾਲ ਗੱਲਾਂ ਕਰੋ

ਅਖ਼ੀਰ ਵਿਚ ਆਪਣੇ ਆਪ ਤੋਂ ਪੁੱਛੋ: ‘ਮੈਂ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਕਰਨੀਆਂ ਚਾਹੁੰਦਾ ਹਾਂ? ਮੈਂ ਆਪਣੇ ਪਰਿਵਾਰ ਲਈ ਕੀ ਚਾਹੁੰਦਾ ਹਾਂ?’ ਜੇ ਤੁਸੀਂ ਹੋਰ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣੀ ਚਾਹੁੰਦੇ ਹੋ, ਤਾਂ ਜ਼ਰੂਰੀ ਗੱਲਾਂ ਵੱਲ ਧਿਆਨ ਦਿਓ ਜਿਨ੍ਹਾਂ ਤੋਂ ਬਾਈਬਲ ਵਿਚ ਪਾਈ ਜਾਂਦੀ ਬੁੱਧ ਝਲਕਦੀ ਹੈ।

ਤਕਨਾਲੋਜੀ ਅਤੇ ਸਮੇਂ ਦੀ ਘਾਟ

ਇਕ ਮਾਂ ਫ਼ੋਨ ’ਤੇ ਲੱਗੀ ਹੋਈ ਅਤੇ ਛੋਟੀ ਕੁੜੀ ਉਸ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੀ ਹੋਈ

ਕੀ ਸਮਾਰਟ ਫ਼ੋਨਾਂ ਅਤੇ ਟੈਬਲੇਟਾਂ ਨਾਲ ਅਸੀਂ ਥੋੜ੍ਹੇ ਸਮੇਂ ਵਿਚ ਜ਼ਿਆਦਾ ਕੰਮ ਕਰ ਸਕਦੇ ਹਾਂ ਜਾਂ ਨਹੀਂ? ਜਵਾਬ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਅਸੀਂ ਤਕਨਾਲੋਜੀ ਨੂੰ ਕਿਵੇਂ ਵਰਤਦੇ ਹਾਂ।

ਕੰਮ ʼਤੇ: ਮੋਬਾਇਲਾਂ ਕਰਕੇ ਕੰਮ ਕਰਨ ਵਾਲਿਆਂ ਲਈ ਇਹ ਚੁਣਨਾ ਸੌਖਾ ਹੋ ਗਿਆ ਹੈ ਕਿ ਉਹ ਕਿੱਥੇ ਅਤੇ ਕਦੋਂ ਕੰਮ ਕਰਨਗੇ। ਪਰ ਜਦੋਂ ਮਾਲਕ ਇਹ ਆਸ ਰੱਖਦੇ ਹਨ ਕਿ ਕਾਮੇ ਦਿਨ-ਰਾਤ ਕੰਮ ਕਰਨ ਲਈ ਤਿਆਰ ਰਹਿਣ, ਤਾਂ ਉਨ੍ਹਾਂ ʼਤੇ ਕੰਮ ਦਾ ਦਬਾਅ ਵੱਧ ਸਕਦਾ ਹੈ।

ਘਰ ਵਿਚ: ਮੋਬਾਇਲਾਂ ਕਰਕੇ ਪਰਿਵਾਰ ਦੇ ਮੈਂਬਰ ਇਕ-ਦੂਜੇ ਨਾਲ ਸੌਖਿਆਂ ਹੀ ਗੱਲਬਾਤ ਕਰ ਸਕਦੇ ਹਨ ਜਿਸ ਕਰਕੇ ਸਮਾਂ ਬਚ ਜਾਂਦਾ ਹੈ। ਪਰ ਤਕਨਾਲੋਜੀ ਪਰਿਵਾਰ ਦੇ ਮੈਂਬਰ ਨਾਲ ਗੱਲ ਕਰਨ ਵਿਚ ਅੜਿੱਕਾ ਵੀ ਬਣ ਸਕਦੀ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਮਾਪਿਆਂ ਦੁਆਰਾ ਤਕਨਾਲੋਜੀ ਦੀ ਹੱਦੋਂ ਵੱਧ ਵਰਤੋਂ ਕਰਨ ਕਰਕੇ ਉਹ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ। ਇਸ ਕਰਕੇ ਬੱਚੇ ਚਿੜਚਿੜੇ ਜਾਂ ਨਿਰਾਸ਼ ਹੋ ਜਾਂਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ