ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g23 ਨੰ. 1 ਸਫ਼ੇ 9-11
  • ਜੰਗਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੰਗਲ
  • ਜਾਗਰੂਕ ਬਣੋ!—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੇ ਜੰਗਲ ਖ਼ਤਰੇ ਵਿਚ ਕਿਉਂ ਹਨ?
  • ਧਰਤੀ ਦੀ ਸ਼ਾਨਦਾਰ ਬਣਤਰ
  • ਇਨਸਾਨਾਂ ਦੀਆਂ ਕੋਸ਼ਿਸ਼ਾਂ
  • ਕੀ ਕੋਈ ਉਮੀਦ ਹੈ?​—ਬਾਈਬਲ ਦੱਸਦੀ ਹੈ . . .
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2023
ਜਾਗਰੂਕ ਬਣੋ!—2023
g23 ਨੰ. 1 ਸਫ਼ੇ 9-11
ਇਕ ਔਰਤ ਸਦਾ-ਬਹਾਰ ਜੰਗਲ ਵਿਚ ਇਕ ਪੁਲ ʼਤੇ ਤੁਰਦੀ ਹੋਈ।

ਦਮ ਤੋੜ ਰਹੀ ਹੈ ਸਾਡੀ ਧਰਤੀ!

ਜੰਗਲ

ਜੰਗਲਾਂ ਨੂੰ “ਧਰਤੀ ਦੇ ਫੇਫੜੇ ਅਤੇ ਜ਼ਿੰਦਗੀ ਦਾ ਆਧਾਰ” ਕਿਹਾ ਜਾਂਦਾ ਹੈ ਅਤੇ ਇੱਦਾਂ ਕਹਿਣਾ ਸਹੀ ਵੀ ਹੈ। ਪੇੜ-ਪੌਦੇ ਕਾਰਬਨ ਡਾਈਆਕਸਾਈਡ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ। ਇਨਸਾਨਾਂ ਦੇ ਜੀਉਂਦੇ ਰਹਿਣ ਲਈ ਆਕਸੀਜਨ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਨਾ ਹੀ ਨਹੀਂ ਧਰਤੀ ʼਤੇ ਲਗਭਗ 80 ਪ੍ਰਤਿਸ਼ਤ ਜੀਵ-ਜੰਤੂ ਅਤੇ ਪੇੜ-ਪੌਦੇ ਜੰਗਲਾਂ ਵਿਚ ਪਾਏ ਜਾਂਦੇ ਹਨ। ਸੱਚ-ਮੁੱਚ, ਜੰਗਲਾਂ ਤੋਂ ਬਿਨਾਂ ਸਾਡੇ ਲਈ ਜੀਉਂਦੇ ਰਹਿਣਾ ਕਿੰਨਾ ਔਖਾ ਹੋਣਾ ਸੀ!

ਸਾਡੇ ਜੰਗਲ ਖ਼ਤਰੇ ਵਿਚ ਕਿਉਂ ਹਨ?

ਹਰ ਸਾਲ ਅਰਬਾਂ-ਖਰਬਾਂ ਹੀ ਦਰਖ਼ਤ ਵੱਢੇ ਜਾਂਦੇ ਹਨ ਤਾਂਕਿ ਖੇਤੀ-ਬਾੜੀ ਕਰਨ ਲਈ ਜ਼ਮੀਨ ਖਾਲੀ ਹੋ ਸਕੇ। ਪਿਛਲੇ 75 ਸਾਲਾਂ ਦੌਰਾਨ ਦੁਨੀਆਂ ਦੇ 50 ਪ੍ਰਤਿਸ਼ਤ ਸਦਾ-ਬਹਾਰ ਜੰਗਲ ਲੁਪਤ ਹੋ ਚੁੱਕੇ ਹਨ।

ਜਦੋਂ ਕੋਈ ਜੰਗਲ ਤਬਾਹ ਕੀਤਾ ਜਾਂਦਾ ਹੈ, ਤਾਂ ਨਾ ਸਿਰਫ਼ ਉਹ ਜੰਗਲ ਖ਼ਤਮ ਹੁੰਦਾ ਹੈ, ਸਗੋਂ ਉਸ ਵਿਚ ਪਾਏ ਜਾਂਦੇ ਜੀਵ-ਜੰਤੂ ਅਤੇ ਪੇੜ-ਪੌਦੇ ਵੀ ਖ਼ਤਮ ਹੋ ਜਾਂਦੇ ਹਨ।

ਧਰਤੀ ਦੀ ਸ਼ਾਨਦਾਰ ਬਣਤਰ

ਦੇਖਿਆ ਗਿਆ ਹੈ ਕਿ ਜਿਨ੍ਹਾਂ ਕੁਝ ਥਾਵਾਂ ʼਤੇ ਜ਼ਿਆਦਾਤਰ ਦਰਖ਼ਤ ਵੱਢ ਦਿੱਤੇ ਗਏ ਹਨ, ਉੱਥੇ ਦੀਆਂ ਜ਼ਮੀਨਾਂ ਵਿਚ ਇੰਨੀ ਸ਼ਾਨਦਾਰ ਕਾਬਲੀਅਤ ਹੈ ਕਿ ਉੱਥੇ ਦੁਬਾਰਾ ਤੋਂ ਪੇੜ-ਪੌਦੇ ਉੱਗ ਗਏ ਅਤੇ ਉਹ ਥਾਵਾਂ ਫਿਰ ਤੋਂ ਹਰੀਆਂ-ਭਰੀਆਂ ਹੋ ਗਈਆਂ ਹਨ। ਵਾਤਾਵਰਣ ਦੇ ਵਿਗਿਆਨੀ ਹਾਲ ਹੀ ਵਿਚ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਕਿੰਨੀ ਛੇਤੀ ਅਜਿਹੇ ਜੰਗਲਾਂ ਵਿਚ ਪੇੜ-ਪੌਦੇ ਆਪਣੇ ਆਪ ਉੱਗ ਗਏ ਅਤੇ ਜੰਗਲ ਫਿਰ ਤੋਂ ਹਰੇ-ਭਰੇ ਹੋ ਗਏ। ਆਓ ਆਪਾਂ ਇਸ ਦੀਆਂ ਕੁਝ ਉਦਾਹਰਣਾਂ ʼਤੇ ਗੌਰ ਕਰੀਏ:

  • ਖੋਜਕਾਰ ਇਹ ਦੇਖਣਾ ਚਾਹੁੰਦੇ ਸਨ ਕਿ ਅਜਿਹੀਆਂ ਜ਼ਮੀਨਾਂ ਦਾ ਕੀ ਹੁੰਦਾ ਹੈ ਜਿੱਥੇ ਪਹਿਲਾਂ ਜੰਗਲ ਹੁੰਦੇ ਸਨ, ਪਰ ਖੇਤੀ-ਬਾੜੀ ਲਈ ਉਨ੍ਹਾਂ ਨੂੰ ਕੱਟ ਦਿੱਤਾ ਗਿਆ ਅਤੇ ਬਾਅਦ ਵਿਚ ਉਨ੍ਹਾਂ ʼਤੇ ਖੇਤੀ-ਬਾੜੀ ਕਰਨੀ ਬੰਦ ਕਰ ਦਿੱਤੀ ਗਈ। ਇਸ ਲਈ ਉਨ੍ਹਾਂ ਨੇ ਉੱਤਰੀ ਤੇ ਦੱਖਣੀ ਅਮਰੀਕਾ ਅਤੇ ਪੱਛਮੀ ਅਫ਼ਰੀਕਾ ਵਿਚ 2,200 ਅਜਿਹੀਆਂ ਜ਼ਮੀਨਾਂ ʼਤੇ ਅਧਿਐਨ ਕੀਤਾ। ਇਸ ਅਧਿਐਨ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉੱਥੋਂ ਦੀਆਂ ਜ਼ਮੀਨਾਂ ਦੀ ਮਿੱਟੀ ਅਜਿਹੀ ਹੈ ਕਿ ਉਹ ਦਸ ਸਾਲ ਤੋਂ ਵੀ ਘੱਟ ਸਮੇਂ ਵਿਚ ਦੁਬਾਰਾ ਉਪਜਾਊ ਬਣ ਸਕਦੀ ਹੈ ਅਤੇ ਉਸ ਵਿਚ ਪੇੜ-ਪੌਦੇ ਉੱਗ ਸਕਦੇ ਹਨ।

  • ਸਾਇੰਸ ਰਸਾਲੇ ਵਿਚ ਛਪੇ ਇਕ ਅਧਿਐਨ ਮੁਤਾਬਕ ਖੋਜਕਾਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਲਗਭਗ 100 ਸਾਲਾਂ ਦੇ ਅੰਦਰ-ਅੰਦਰ ਇਹ ਜ਼ਮੀਨਾਂ ਦੁਬਾਰਾ ਆਪਣੇ ਆਪ ਨੂੰ ਜੰਗਲਾਂ ਵਿਚ ਬਦਲ ਸਕਦੀਆਂ ਹਨ।

  • ਬ੍ਰਾਜ਼ੀਲ ਦੇ ਵਿਗਿਆਨੀਆਂ ਨੇ ਹਾਲ ਹੀ ਵਿਚ ਇਹ ਪਤਾ ਲਗਾਉਣ ਲਈ ਇਕ ਅਧਿਐਨ ਕੀਤਾ ਕਿ ਕਿਹੜੀ ਜ਼ਮੀਨ ʼਤੇ ਜਲਦੀ ਦੁਬਾਰਾ ਜੰਗਲ ਬਣ ਸਕਦਾ ਹੈ। ਕੀ ਉਹ ਜ਼ਮੀਨ ਜਿਸ ʼਤੇ ਇਨਸਾਨ ਦਰਖ਼ਤ ਲਗਾਉਂਦੇ ਹਨ ਜਾਂ ਉਹ ਜ਼ਮੀਨ ਜਿਸ ਨੂੰ ਖਾਲੀ ਛੱਡ ਦਿੱਤਾ ਜਾਂਦਾ ਹੈ?

  • ਨੈਸ਼ਨਲ ਜੀਓਗਰਾਫਿਕ ਰਸਾਲੇ ਵਿਚ ਛਪੀ ਇਕ ਰਿਪੋਰਟ ਵਿਚ ਲਿਖਿਆ ਹੈ ਕਿ ਇਹ ਵਿਗਿਆਨੀ: “ਇਹ ਜਾਣ ਕੇ ਬਹੁਤ ਖ਼ੁਸ਼ ਹੋਏ ਕਿ ਦਰਖ਼ਤ ਲਗਾਉਣ ਦੀ ਲੋੜ ਹੀ ਨਹੀਂ ਸੀ।” ਅਧਿਐਨ ਕਰਨ ਲਈ ਜਿਨ੍ਹਾਂ ਜ਼ਮੀਨਾਂ ਨੂੰ ਖਾਲੀ ਛੱਡ ਦਿੱਤਾ ਗਿਆ ਸੀ, ਉਹ ਸਿਰਫ਼ ਪੰਜ ਸਾਲਾਂ ਦੇ ਅੰਦਰ-ਅੰਦਰ ਆਪਣੇ ਆਪ ਹੀ “ਉਸ ਇਲਾਕੇ ਦੇ ਦਰਖ਼ਤਾਂ ਨਾਲ ਭਰ ਗਈਆਂ।”

    ਕੀ ਤੁਸੀਂ ਜਾਣਦੇ ਹੋ?

    ਖੇਤੀ-ਬਾੜੀ ਤੋਂ ਜੰਗਲਾਂ ਤਕ

    ਦਰਖ਼ਤਾਂ ਦੀ ਕਟਾਈ ਕੀਤੀ ਗਈ ਤਾਂਕਿ ਖੇਤੀ-ਬਾੜੀ ਕਰਨ ਲਈ ਜ਼ਮੀਨ ਨੂੰ ਖਾਲੀ ਕੀਤਾ ਜਾ ਸਕੇ ਅਤੇ ਬਾਅਦ ਵਿਚ ਉਸ ਨੂੰ ਖਾਲੀ ਛੱਡ ਦਿੱਤਾ ਗਿਆ। ਦਸ ਸਾਲਾਂ ਬਾਅਦ ਮਿੱਟੀ ਫਿਰ ਤੋਂ ਉਪਜਾਊ ਹੋ ਗਈ। 100 ਜਾਂ ਇਸ ਤੋਂ ਜ਼ਿਆਦਾ ਸਾਲਾਂ ਬਾਅਦ ਉੱਥੇ ਫਿਰ ਤੋਂ ਹਰਾ-ਭਰਾ ਜੰਗਲ ਬਣ ਗਿਆ।

    ਜੰਗਲਾਂ ਦੀ ਇਕ ਖ਼ਾਸੀਅਤ ਹੈ ਕਿ ਜਦੋਂ ਉਨ੍ਹਾਂ ਨੂੰ ਖੇਤੀ-ਬਾੜੀ ਕਰਨ ਲਈ ਕੱਟਿਆ ਜਾਂਦਾ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਖਾਲੀ ਛੱਡ ਦਿੱਤਾ ਜਾਂਦਾ ਹੈ, ਤਾਂ ਉਹ ਫਿਰ ਤੋਂ ਆਪਣੇ ਆਪ ਹੀ ਜੰਗਲ ਬਣ ਸਕਦੇ ਹਨ। ਇੱਦਾਂ ਉਨ੍ਹਾਂ ਜੰਗਲਾਂ ਨਾਲ ਵੀ ਹੁੰਦਾ ਹੈ ਜਿਨ੍ਹਾਂ ਨੂੰ ਕਿਸੇ ਹੋਰ ਕਾਰਨ ਕਰਕੇ ਤਬਾਹ ਕੀਤਾ ਜਾਂਦਾ ਹੈ।

ਇਨਸਾਨਾਂ ਦੀਆਂ ਕੋਸ਼ਿਸ਼ਾਂ

ਦੁਨੀਆਂ ਭਰ ਵਿਚ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਜੋ ਜੰਗਲ ਬਚ ਗਏ ਹਨ, ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਜਿਨ੍ਹਾਂ ਜੰਗਲਾਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ ਫਿਰ ਤੋਂ ਪਹਿਲਾਂ ਵਰਗਾ ਬਣਾ ਦਿੱਤਾ ਜਾਵੇ। ਇਨ੍ਹਾਂ ਕੋਸ਼ਿਸ਼ਾਂ ਕਰਕੇ ਸੰਯੁਕਤ ਰਾਸ਼ਟਰ ਨਿਊਜ਼ ਮੁਤਾਬਕ, “ਪਿਛਲੇ 25 ਸਾਲਾਂ ਦੌਰਾਨ ਜੰਗਲਾਂ ਦੀ ਕਟਾਈ 50 ਪ੍ਰਤਿਸ਼ਤ ਤੋਂ ਵੀ ਜ਼ਿਆਦਾ ਘੱਟ ਗਈ ਹੈ।”

ਪਰ ਜੰਗਲਾਂ ਦੀ ਹਿਫਾਜ਼ਤ ਕਰਨ ਲਈ ਸਿਰਫ਼ ਇੰਨਾ ਹੀ ਕਰਨਾ ਕਾਫ਼ੀ ਨਹੀਂ ਹੈ। ਗਲੋਬਲ ਫੌਰੈਸਟ ਵਾਚ ਸੰਗਠਨ ਦੀ ਇਕ ਰਿਪੋਰਟ ਵਿਚ ਇਹ ਲਿਖਿਆ ਗਿਆ ਸੀ: “ਪਿਛਲੇ ਕੁਝ ਸਾਲਾਂ ਵਿਚ ਗਰਮ ਇਲਾਕੇ ਦੇ ਜੰਗਲਾਂ ਦੀ ਕਟਾਈ ਵਿਚ ਕੁਝ ਖ਼ਾਸ ਫ਼ਰਕ ਨਹੀਂ ਪਿਆ ਹੈ। ਪਹਿਲਾਂ ਜਿੰਨੇ ਜੰਗਲ ਕੱਟੇ ਜਾਂਦੇ ਸਨ, ਅੱਜ ਵੀ ਉੱਨੇ ਹੀ ਕੱਟੇ ਜਾਂਦੇ ਹਨ।”

ਜਿਹੜੀਆਂ ਕੰਪਨੀਆਂ ਗ਼ੈਰ-ਕਾਨੂੰਨੀ ਤਰੀਕੇ ਨਾਲ ਦਰਖ਼ਤਾਂ ਦੀ ਕਟਾਈ ਕਰਦੀਆਂ ਹਨ, ਉਨ੍ਹਾਂ ਨੂੰ ਅਰਬਾਂ ਡਾਲਰਾਂ ਦਾ ਮੁਨਾਫ਼ਾ ਹੁੰਦਾ ਹੈ। ਇਸ ਲਈ ਲਾਲਚ ਵਿਚ ਆ ਕੇ ਉਹ ਗਰਮ ਇਲਾਕਿਆਂ ਦੇ ਜੰਗਲਾਂ ਨੂੰ ਕੱਟਦੀਆਂ ਹੀ ਜਾ ਰਹੀਆਂ ਹਨ।

ਇਕ ਜੰਗਲ ਵਿਚ ਇਕ ਜੰਗਲਾਤ ਅਧਿਕਾਰੀ ਦਰਖ਼ਤਾਂ ਦੀ ਗਿਣਤੀ ਕਰਦਾ ਹੋਇਆ।

ਜੰਗਲਾਂ ਦੀ ਸਾਂਭ-ਸੰਭਾਲ ਕਰਨ ਵਾਲੀਆਂ ਟੀਮਾਂ ਬਹੁਤ ਜ਼ਿਆਦਾ ਪੁਰਾਣੇ ਹੋ ਚੁੱਕੇ ਕੁਝ ਦਰਖ਼ਤ ਕੱਟ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਥਾਂ ਨਵੇਂ ਦਰਖ਼ਤ ਲਗਾ ਦਿੰਦੀਆਂ ਹਨ।

ਕੀ ਕੋਈ ਉਮੀਦ ਹੈ?​—ਬਾਈਬਲ ਦੱਸਦੀ ਹੈ . . .

“ਯਹੋਵਾਹa ਪਰਮੇਸ਼ੁਰ ਨੇ ਹਰ ਤਰ੍ਹਾਂ ਦਾ ਦਰਖ਼ਤ ਜੋ ਦੇਖਣ ਨੂੰ ਸੋਹਣਾ ਅਤੇ ਜਿਸ ਦਾ ਫਲ ਖਾਣ ਲਈ ਚੰਗਾ ਸੀ, ਲਾਇਆ।”​—ਉਤਪਤ 2:9.

ਸਾਡੇ ਸ੍ਰਿਸ਼ਟੀਕਰਤਾ ਨੇ ਜੰਗਲਾਂ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਜੇ ਉਨ੍ਹਾਂ ਦਾ ਕੋਈ ਨੁਕਸਾਨ ਹੋ ਜਾਵੇ, ਤਾਂ ਉਹ ਖ਼ੁਦ-ਬ-ਖ਼ੁਦ ਠੀਕ ਹੋ ਸਕਦੇ ਹਨ। ਨਾਲੇ ਅਸੀਂ ਇਨ੍ਹਾਂ ਦਾ ਇਸਤੇਮਾਲ ਕਰਦੇ ਰਹਿ ਸਕਦੇ ਹਾਂ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਚਾਹੁੰਦਾ ਹੈ ਕਿ ਇੰਨੇ ਸ਼ਾਨਦਾਰ ਤਰੀਕੇ ਨਾਲ ਬਣਾਏ ਜੰਗਲ ਕਦੇ ਖ਼ਤਮ ਨਾ ਹੋਣ, ਸਗੋਂ ਉਹ ਬਚੇ ਰਹਿਣ, ਹਰੇ-ਭਰੇ ਰਹਿਣ ਅਤੇ ਆਪਣਾ ਕੰਮ ਚੰਗੀ ਤਰ੍ਹਾਂ ਕਰਦੇ ਰਹਿਣ।

ਬਾਈਬਲ ਦੱਸਦੀ ਹੈ ਕਿ ਰੱਬ ਲਾਲਚੀ ਇਨਸਾਨਾਂ ਨੂੰ ਇਸ ਹੱਦ ਤਕ ਧਰਤੀ ਨੂੰ ਤਬਾਹ ਨਹੀਂ ਕਰਨ ਦੇਵੇਗਾ ਕਿ ਇਹ ਪੂਰੀ ਤਰ੍ਹਾਂ ਨਾਸ਼ ਹੋ ਜਾਵੇ ਅਤੇ ਇਨਸਾਨ, ਜਾਨਵਰ ਅਤੇ ਪੇੜ-ਪੌਦੇ ਖ਼ਤਮ ਹੋ ਜਾਣ। ਉਹ ਇਹ ਕਿਵੇਂ ਕਰੇਗਾ? ਇਸ ਬਾਰੇ ਜਾਣਨ ਲਈ ਸਫ਼ਾ 15 ʼਤੇ “ਰੱਬ ਦਾ ਵਾਅਦਾ, ਧਰਤੀ ਰਹੇਗੀ ਸਦਾ” ਨਾਂ ਦਾ ਲੇਖ ਪੜ੍ਹੋ।

a ਯਹੋਵਾਹ ਰੱਬ ਦਾ ਨਾਮ ਹੈ।​—ਜ਼ਬੂਰ 83:18.

ਹੋਰ ਜਾਣੋ

ਇਕ ਜੋੜਾ ਬਾਗ਼ ਵਰਗੀ ਸੋਹਣੀ ਧਰਤੀ ʼਤੇ ਜ਼ਿੰਦਗੀ ਦਾ ਮਜ਼ਾ ਲੈਂਦਾ ਹੋਇਆ।

ਅਸੀਂ ਇਹ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਲਾਲਚੀ ਇਨਸਾਨ ਧਰਤੀ ਨੂੰ ਇਸ ਹੱਦ ਤਕ ਤਬਾਹ ਨਹੀਂ ਕਰ ਸਕੇਗਾ ਕਿ ਇਹ ਪੂਰੀ ਤਰ੍ਹਾਂ ਨਾਸ਼ ਹੋ ਜਾਵੇ? ਇਹ ਜਾਣਨ ਲਈ jw.org/pa ʼਤੇ ਰੱਬ ਨੇ ਧਰਤੀ ਕਿਉਂ ਬਣਾਈ? ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ