ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਅਕਤੂਬਰ ਸਫ਼ਾ 31
  • ਦਇਆ ਦਾ ਬਸ ਇੱਕੋ ਕਦਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਇਆ ਦਾ ਬਸ ਇੱਕੋ ਕਦਮ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਮਿਲਦੀ-ਜੁਲਦੀ ਜਾਣਕਾਰੀ
  • ਉਸ ਚੇਲੇ ਤੋਂ ਸਿੱਖੋ ‘ਜਿਸ ਨੂੰ ਯਿਸੂ ਪਿਆਰ ਕਰਦਾ ਸੀ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਕੀ ਯੂਹੰਨਾ ਵਿਚ ਨਿਹਚਾ ਦੀ ਘਾਟ ਸੀ?
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਯੂਹੰਨਾ ਬਪਤਿਸਮਾ ਦੇਣ ਵਾਲਾ ਕੌਣ ਸੀ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਉਸ ਨੂੰ ਗਮ ਸਹਿਣ ਦੀ ਤਾਕਤ ਮਿਲੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਅਕਤੂਬਰ ਸਫ਼ਾ 31
ਯਹੋਵਾਹ ਦੀ ਇਕ ਗਵਾਹ ਤੋਂ ਜੌਨ “ਰਾਜ ਦੀ ਇਸ ਖ਼ੁਸ਼ ਖ਼ਬਰੀ” ਪੁਸਤਿਕਾ ਲੈਂਦਾ ਹੋਇਆ

ਦਇਆ ਦਾ ਬਸ ਇੱਕੋ ਕਦਮ

ਭਾਰਤ ਦੇ ਗੁਜਰਾਤ ਪ੍ਰਾਂਤ ਵਿਚ ਜੌਨ ਦੇ ਪਿਤਾ ਜੀ ਦਾ ਬਪਤਿਸਮਾ ਲਗਭਗ 1950 ਦੇ ਅਖ਼ੀਰ ਵਿਚ ਹੋਇਆ। ਪਰ ਜੌਨ, ਉਸ ਦੀ ਮੰਮੀ ਜੀ ਅਤੇ ਉਸ ਦੇ ਪੰਜ ਭੈਣ-ਭਰਾ ਕੱਟੜ ਕੈਥੋਲਿਕ ਸਨ। ਇਸ ਕਰਕੇ ਉਹ ਆਪਣੇ ਪਿਤਾ ਜੀ ਦਾ ਵਿਰੋਧ ਕਰਨ ਲੱਗੇ।

ਇਕ ਦਿਨ ਜੌਨ ਦੇ ਪਿਤਾ ਜੀ ਨੇ ਉਸ ਨੂੰ ਇਕ ਲਿਫ਼ਾਫ਼ਾ ਦਿੱਤਾ ਅਤੇ ਮੰਡਲੀ ਦੇ ਇਕ ਭਰਾ ਨੂੰ ਦੇਣ ਲਈ ਕਿਹਾ। ਪਰ ਉਸ ਸਵੇਰ ਇਕ ਟੀਨ ਦਾ ਪੀਪਾ ਖੋਲ੍ਹਦੇ ਹੋਏ ਜੌਨ ਦੀ ਉਂਗਲੀ ʼਤੇ ਬੁਰੀ ਤਰ੍ਹਾਂ ਸੱਟ ਲੱਗ ਗਈ। ਉਹ ਆਪਣੇ ਪਿਤਾ ਜੀ ਦਾ ਕਹਿਣਾ ਮੰਨਣਾ ਚਾਹੁੰਦਾ ਸੀ ਇਸ ਲਈ ਉਸ ਨੇ ਸੱਟ ʼਤੇ ਲੀਰ ਲਪੇਟੀ ਅਤੇ ਲਿਫ਼ਾਫ਼ਾ ਦੇਣ ਚਲਾ ਗਿਆ।

ਜਦੋਂ ਜੌਨ ਉਸ ਭਰਾ ਦੇ ਘਰ ਪਹੁੰਚਿਆ, ਤਾਂ ਉਸ ਨੂੰ ਭਰਾ ਦੀ ਪਤਨੀ ਮਿਲੀ ਜੋ ਯਹੋਵਾਹ ਦੀ ਗਵਾਹ ਸੀ। ਲਿਫ਼ਾਫ਼ਾ ਲੈਣ ਲੱਗਿਆ ਉਸ ਨੇ ਦੇਖਿਆ ਕਿ ਜੌਨ ਦੀ ਉਂਗਲ ʼਤੇ ਸੱਟ ਲੱਗੀ ਸੀ। ਉਸ ਨੇ ਜੌਨ ਨੂੰ ਪੁੱਛਿਆ, ‘ਕੀ ਉਹ ਉਸ ਦੇ ਪੱਟੀ ਕਰ ਦੇਵੇ?’ ਉਸ ਭੈਣ ਨੇ ਦਵਾਈ ਨਾਲ ਜੌਨ ਦੇ ਜ਼ਖ਼ਮ ਨੂੰ ਸਾਫ਼ ਕਰ ਕੇ ਪੱਟੀ ਬੰਨ੍ਹੀ। ਫਿਰ ਉਸ ਨੇ ਜੌਨ ਲਈ ਗਰਮਾ-ਗਰਮ ਚਾਹ ਬਣਾਈ। ਭੈਣ ਉਸ ਦੌਰਾਨ ਜੌਨ ਨਾਲ ਦੋਸਤਾਨਾ ਤਰੀਕੇ ਨਾਲ ਬਾਈਬਲ ਦੀਆਂ ਗੱਲਾਂ ਕਰਦੀ ਰਹੀ।

ਉਸ ਭੈਣ ਦੇ ਦਇਆ ਭਰੇ ਕਦਮ ਕਰਕੇ ਜੌਨ ਦਾ ਯਹੋਵਾਹ ਦੇ ਗਵਾਹਾਂ ਪ੍ਰਤੀ ਨਜ਼ਰੀਆ ਬਦਲਣਾ ਸ਼ੁਰੂ ਹੋ ਗਿਆ। ਇਸ ਲਈ ਜੌਨ ਨੇ ਉਸ ਨੂੰ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਦੋ ਸਵਾਲ ਪੁੱਛੇ ਜੋ ਕੈਥੋਲਿਕ ਧਰਮ ਦੀਆਂ ਸਿੱਖਿਆਵਾਂ ਤੋਂ ਬਹੁਤ ਵੱਖਰੇ ਸਨ। ਉਸ ਨੇ ਪੁੱਛਿਆ, ‘ਕੀ ਯਿਸੂ ਹੀ ਰੱਬ ਹੈ ਅਤੇ ਕੀ ਮਸੀਹੀਆਂ ਨੂੰ ਮਰੀਅਮ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?’ ਭੈਣ ਨੇ ਗੁਜਰਾਤੀ ਬੋਲਣੀ ਸਿੱਖੀ ਸੀ ਇਸ ਕਰਕੇ ਉਸ ਨੇ ਜੌਨ ਨੂੰ ਗੁਜਰਾਤੀ ਵਿਚ ਜਵਾਬ ਦਿੱਤੇ। ਉਸ ਨੇ ਬਾਈਬਲ ਵਿੱਚੋਂ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਸ ਨੂੰ ਪੜ੍ਹਨ ਲਈ “ਰਾਜ ਦੀ ਇਸ ਖ਼ੁਸ਼ ਖ਼ਬਰੀ” ਨਾਂ ਦੀ ਪੁਸਤਿਕਾ ਦਿੱਤੀ।

ਜਦੋਂ ਜੌਨ ਨੇ ਉਹ ਪੁਸਤਿਕਾ ਪੜ੍ਹੀ, ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇਹੀ ਸੱਚਾਈ ਸੀ। ਬਾਅਦ ਵਿਚ ਉਹ ਆਪਣੇ ਚਰਚ ਦੇ ਪਾਦਰੀ ਕੋਲ ਗਿਆ ਅਤੇ ਉਸ ਨੇ ਉਹੀ ਦੋ ਸਵਾਲ ਪੁੱਛੇ। ਪਾਦਰੀ ਦਾ ਗੁੱਸਾ ਸੱਤਵੇਂ ਆਸਮਾਨ ʼਤੇ ਚੜ੍ਹ ਗਿਆ। ਉਸ ਨੇ ਜੌਨ ʼਤੇ ਚਿਲਾਉਂਦੇ ਹੋਏ ਕਿਹਾ: “ਤੂੰ ਸ਼ੈਤਾਨ ਬਣ ਗਿਆ ਹੈਂ! ਚੱਲ ਮੈਨੂੰ ਬਾਈਬਲ ਵਿੱਚੋਂ ਦਿਖਾ ਕਿ ਕਿੱਥੇ ਲਿਖਿਆ ਹੈ ਕਿ ਯਿਸੂ ਰੱਬ ਨਹੀਂ ਹੈ। ਇਹ ਵੀ ਦਿਖਾ ਕਿ ਕਿੱਥੇ ਲਿਖਿਆ ਹੈ ਕਿ ਅਸੀਂ ਮਰੀਅਮ ਦੀ ਪੂਜਾ ਨਹੀਂ ਕਰ ਸਕਦੇ। ਦਿਖਾ ਮੈਨੂੰ!” ਪਾਦਰੀ ਦਾ ਰਵੱਈਆ ਦੇਖ ਕੇ ਜੌਨ ਹੱਕਾ-ਬੱਕਾ ਰਹਿ ਗਿਆ। ਉਸ ਨੇ ਪਾਦਰੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਉਹ ਕਦੇ ਭੁੱਲ ਕੇ ਵੀ ਚਰਚ ਵਿਚ ਪੈਰ ਨਹੀਂ ਰੱਖੇਗਾ। ਫਿਰ ਉਸ ਦਿਨ ਤੋਂ ਬਾਅਦ ਉਸ ਨੇ ਕਦੇ ਚਰਚ ਵੱਲ ਦੇਖਿਆ ਵੀ ਨਹੀਂ।

ਜੌਨ ਨੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸੱਚਾਈ ਸਿੱਖ ਕੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਥੋੜ੍ਹੇ ਸਮੇਂ ਬਾਅਦ ਉਸ ਦੇ ਪਰਿਵਾਰ ਦੇ ਹੋਰ ਵੀ ਜੀਅ ਸੱਚਾਈ ਵਿਚ ਆ ਗਏ। 60 ਸਾਲ ਬਾਅਦ ਵੀ ਜੌਨ ਦੀ ਉਂਗਲੀ ʼਤੇ ਉਸ ਸੱਟ ਦਾ ਨਿਸ਼ਾਨ ਹੈ। ਇਹ ਨਿਸ਼ਾਨ ਦੇਖ ਕੇ ਉਸ ਨੂੰ ਚੇਤੇ ਆਉਂਦਾ ਹੈ ਕਿ ਕਿਸੇ ਮਸੀਹੀ ਨੇ ਉਸ ਨੂੰ ਦਇਆ ਦਿਖਾਈ ਸੀ ਅਤੇ ਉਸ ਦਇਆ ਕਰਕੇ ਉਹ ਜ਼ਿੰਦਗੀ ਭਰ ਯਹੋਵਾਹ ਦੀ ਸੇਵਾ ਕਰ ਪਾਇਆ।​—2 ਕੁਰਿੰ. 6:4, 6.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ