ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਨਵੰਬਰ ਸਫ਼ਾ 31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਮਿਲਦੀ-ਜੁਲਦੀ ਜਾਣਕਾਰੀ
  • ਸਮਾਂ-ਰੇਖਾ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਦੋ ਰਾਜਿਆਂ ਦਾ ਆਪਸ ਵਿਚ ਵਿਰੋਧ
    ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
  • “ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਨਵੰਬਰ ਸਫ਼ਾ 31

ਪਾਠਕਾਂ ਵੱਲੋਂ ਸਵਾਲ

ਯਿਸੂ ਨੇ ਚੇਲਿਆਂ ਨਾਲ ਗੱਲ ਕਰਦਿਆਂ ‘ਦਾਤਿਆਂ’ ਦਾ ਜ਼ਿਕਰ ਕੀਤਾ ਸੀ। ਇਹ ਕੌਣ ਸਨ ਅਤੇ ਇਨ੍ਹਾਂ ਨੂੰ ਇਹ ਖ਼ਿਤਾਬ ਕਿਉਂ ਦਿੱਤਾ ਗਿਆ ਸੀ?

ਬਾਈਬਲ ਜ਼ਮਾਨੇ ਵਿਚ ਦਾਤਾ

ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਰਸੂਲਾਂ ਨੂੰ ਇਕ-ਦੂਜੇ ਤੋਂ ਵੱਡੇ ਨਾ ਬਣਨ ਦੀ ਸਲਾਹ ਦਿੱਤੀ। ਉਸ ਨੇ ਉਨ੍ਹਾਂ ਨੂੰ ਕਿਹਾ: “ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਲੋਕਾਂ ਉੱਤੇ ਅਧਿਕਾਰ ਰੱਖਣ ਵਾਲੇ ਆਦਮੀ ਦਾਤੇ ਕਹਾਉਂਦੇ ਹਨ। ਪਰ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।”​—ਲੂਕਾ 22:25, 26.

ਯਿਸੂ ਨੇ ਕਿਨ੍ਹਾਂ ਨੂੰ ਦਾਤੇ ਕਿਹਾ ਸੀ? ਪੁਰਾਣੇ ਸ਼ਿਲਾ-ਲੇਖਾਂ, ਸਿੱਕਿਆਂ ਤੇ ਲਿਖਤਾਂ ਤੋਂ ਜ਼ਾਹਰ ਹੁੰਦਾ ਹੈ ਕਿ ਯੂਨਾਨੀ ਤੇ ਰੋਮੀ ਸਮਾਜ ਵਿਚ ਰਿਵਾਜ ਸੀ ਕਿ ਉਹ ਮੰਨੇ-ਪ੍ਰਮੰਨੇ ਆਦਮੀਆਂ ਤੇ ਰਾਜਿਆਂ ਨੂੰ ਯੂਅਰਜਟੀਜ਼ ਜਾਂ ਦਾਤਾ ਖ਼ਿਤਾਬ ਦੇ ਕੇ ਉਨ੍ਹਾਂ ਦਾ ਆਦਰ ਕਰਦੇ ਸਨ। ਇਹ ਆਦਰ ਇਸ ਕਰਕੇ ਦਿੱਤਾ ਜਾਂਦਾ ਸੀ ਕਿਉਂਕਿ ਇਨ੍ਹਾਂ ਆਦਮੀਆਂ ਨੇ ਲੋਕਾਂ ਦੀ ਭਲਾਈ ਲਈ ਕੁਝ ਖ਼ਾਸ ਕੰਮ ਕੀਤੇ ਹੁੰਦੇ ਸਨ।

ਕੁਝ ਰਾਜਿਆਂ ਨੂੰ ਦਾਤੇ ਦਾ ਖ਼ਿਤਾਬ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਮਿਸਰੀ ਰਾਜੇ ਸਨ ਜੋ ਇਨ੍ਹਾਂ ਨਾਵਾਂ ਨਾਲ ਜਾਣੇ ਜਾਂਦੇ ਸਨ, ਟਾਲਮੀ ਤੀਜਾ ਯੂਅਰਜਟੀਜ਼ (ਲਗਭਗ ਈਸਵੀ 247-222 ਈਸਵੀ ਪੂਰਵ) ਅਤੇ ਟਾਲਮੀ ਅੱਠਵਾਂ ਯੂਅਰਜਟੀਜ਼ ਦੂਜਾ (ਲਗਭਗ ਈਸਵੀ 147-117 ਈਸਵੀ ਪੂਰਵ)। ਯਹੂਦੀਆ ਦੇ ਰਾਜੇ ਮਹਾਨ ਹੇਰੋਦੇਸ ਵਾਂਗ ਜੂਲੀਅਸ ਸੀਜ਼ਰ (48-44 ਈਸਵੀ ਪੂਰਵ) ਤੇ ਅਗਸਤੁਸ (31 ਈਸਵੀ ਪੂਰਵ-14 ਈਸਵੀ) ਨੂੰ ਵੀ ਇਹ ਖ਼ਿਤਾਬ ਦਿੱਤਾ ਗਿਆ ਸੀ। ਹੇਰੋਦੇਸ ਨੇ ਸ਼ਾਇਦ ਇਹ ਖ਼ਿਤਾਬ ਉਦੋਂ ਖੱਟਿਆ ਸੀ ਜਦੋਂ ਉਸ ਨੇ ਕਾਲ਼ ਦੇ ਸਮੇਂ ਵਿਚ ਆਪਣੇ ਲੋਕਾਂ ਲਈ ਹੋਰ ਥਾਵਾਂ ਤੋਂ ਅਨਾਜ ਮੰਗਵਾਇਆ ਸੀ ਅਤੇ ਲੋੜਵੰਦਾਂ ਨੂੰ ਕੱਪੜੇ ਵੰਡੇ ਸਨ।

ਜਰਮਨੀ ਦੇ ਇਕ ਬਾਈਬਲ ਵਿਦਵਾਨ ਅਡੌਲਫ਼ ਡਿਸਮਨ ਅਨੁਸਾਰ ਪੁਰਾਣੇ ਜ਼ਮਾਨੇ ਵਿਚ ਦਾਤਾ ਖ਼ਿਤਾਬ ਦੀ ਵਰਤੋਂ ਕਰਨੀ ਕਾਫ਼ੀ ਆਮ ਸੀ। ਉਸ ਨੇ ਦੱਸਿਆ: “ਜੇ ਤੁਸੀਂ ਪੁਰਾਣੇ ਸ਼ਿਲਾ-ਲੇਖਾਂ ʼਤੇ ਇਸ ਖ਼ਿਤਾਬ ਨੂੰ ਲੱਭੋ, ਤਾਂ ਤੁਹਾਨੂੰ ਸੌਖਿਆਂ ਹੀ ਸੌ ਤੋਂ ਵੀ ਜ਼ਿਆਦਾ ਜ਼ਿਕਰ ਦੇਖਣ ਨੂੰ ਮਿਲਣਗੇ।”

ਸੋ ਫਿਰ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਪਰ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ”? ਕੀ ਯਿਸੂ ਇਹ ਕਹਿ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਣਾ ਚਾਹੀਦਾ? ਬਿਲਕੁਲ ਨਹੀਂ। ਲੱਗਦਾ ਹੈ ਕਿ ਯਿਸੂ ਇੱਥੇ ਖੁੱਲ੍ਹ-ਦਿਲੀ ਦਿਖਾਉਣ ਦੇ ਪਿੱਛੇ ਇਰਾਦੇ ਦੀ ਗੱਲ ਕਰ ਰਿਹਾ ਸੀ।

ਯਿਸੂ ਦੇ ਜ਼ਮਾਨੇ ਵਿਚ ਅਮੀਰ ਲੋਕ ਨੇਕਨਾਮੀ ਖੱਟਣ ਲਈ ਅਖਾੜਿਆਂ ਵਿਚ ਨਾਟਕ ਅਤੇ ਖੇਡਾਂ ਕਰਾਉਣ, ਪਾਰਕਾਂ ਤੇ ਮੰਦਰ ਬਣਾਉਣ ਅਤੇ ਹੋਰ ਇਸ ਤਰ੍ਹਾਂ ਦੇ ਕੰਮਾਂ ʼਤੇ ਪੈਸਾ ਲਾਉਂਦੇ ਸਨ। ਪਰ ਉਹ ਇਹ ਕੰਮ ਸਿਰਫ਼ ਲੋਕਾਂ ਤੋਂ ਵਾਹ-ਵਾਹ ਕਰਾਉਣ, ਮਸ਼ਹੂਰ ਹੋਣ ਜਾਂ ਲੋਕਾਂ ਤੋਂ ਵੋਟਾਂ ਲੈਣ ਲਈ ਕਰਦੇ ਸਨ। ਇਕ ਕਿਤਾਬ ਦੱਸਦੀ ਹੈ: “ਭਾਵੇਂ ਕੁਝ ਲੋਕ ਦਿਲੋਂ ਦਾਨ ਦਿੰਦੇ ਸਨ, ਪਰ ਆਮ ਤੌਰ ਤੇ ਲੋਕ ਆਪਣੇ ਰਾਜਨੀਤਿਕ ਫ਼ਾਇਦੇ ਲਈ ਇੱਦਾਂ ਕਰਦੇ ਸਨ।” ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਦੇ ਸੁਆਰਥੀ ਰਵੱਈਏ ਤੋਂ ਬਚਣ ਦੀ ਸਲਾਹ ਦਿੱਤੀ ਸੀ।

ਕੁਝ ਸਾਲਾਂ ਬਾਅਦ ਪੌਲੁਸ ਰਸੂਲ ਨੇ ਵੀ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਖੁੱਲ੍ਹ-ਦਿਲੀ ਦਿਖਾਉਣ ਲਈ ਸਹੀ ਇਰਾਦਾ ਹੋਣਾ ਜ਼ਰੂਰੀ ਹੈ। ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ: “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”​—2 ਕੁਰਿੰ. 9:7.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ