ਬਾਈਬਲ ਸਿਖਲਾਈ ਸਕੂਲ ਰਿਵਿਊ
29 ਦਸੰਬਰ 2014 ਦੇ ਹਫ਼ਤੇ ਦੌਰਾਨ ਬਾਈਬਲ ਸਿਖਲਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
ਬਿਵਸਥਾ ਸਾਰ 14:1 ਵਿਚ ਦਿੱਤੇ ਹੁਕਮ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਜਿਸ ਵਿਚ ਮਰੇ ਵਿਅਕਤੀ ਦਾ ਸੋਗ ਮਨਾਉਂਦੇ ਵੇਲੇ ਆਪਣੇ ਸਰੀਰ ਨੂੰ ਕੱਟਣ-ਵੱਢਣ ਤੋਂ ਮਨ੍ਹਾ ਕੀਤਾ ਗਿਆ ਸੀ? [3 ਨਵੰ., w04 9/15 ਸਫ਼ਾ 27 ਪੈਰਾ 4]
ਇਜ਼ਰਾਈਲੀ ਰਾਜਿਆਂ ਨੂੰ ਇਹ ਹੁਕਮ ਕਿਉਂ ਦਿੱਤਾ ਗਿਆ ਸੀ ਕਿ ਉਹ ਪਰਮੇਸ਼ੁਰ ਦੇ ਕਾਨੂੰਨਾਂ ਦੀ ਨਕਲ ਬਣਾਉਣ ਅਤੇ ‘ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹਨ’? (ਬਿਵ. 17:18-20) [3 ਨਵੰ., w02 6/15 ਸਫ਼ਾ 12 ਪੈਰਾ 4]
ਇਹ ਕਿਉਂ ਕਿਹਾ ਗਿਆ ਸੀ ਕਿ “ਤੂੰ ਬਲਦ ਅਤੇ ਗਧੇ ਨੂੰ ਇਕੱਠਾ ਨਾ ਵਾਹੀਂ।” ਨਾਲੇ ਮਸੀਹੀਆਂ ਲਈ ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖਣ ਦੇ ਹੁਕਮ ਦਾ ਕੀ ਮਤਲਬ ਸੀ? (ਬਿਵ. 22:10) [10 ਨਵੰ., w03 10/15 ਸਫ਼ਾ 32]
ਇਹ ਮਨਾਹੀ ਕਿਉਂ ਸੀ ਕਿ “ਕੋਈ ਮਨੁੱਖ ਕਿਸੇ ਦੀ ਚੱਕੀ ਅਥਵਾ ਉਸ ਦੇ ਪੁੜ ਗਿਰਵੀ ਨਾ ਰੱਖੇ?” (ਬਿਵ. 24:6) [17 ਨਵੰ., w04 9/15 ਸਫ਼ਾ 26 ਪੈਰਾ 2]
ਯਹੋਵਾਹ ਦੀ ਆਗਿਆ ਮੰਨਣ ਵੇਲੇ ਇਜ਼ਰਾਈਲੀਆਂ ਦਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਸੀ? ਸਾਨੂੰ ਯਹੋਵਾਹ ਦੀ ਸੇਵਾ ਕਿਉਂ ਕਰਨੀ ਚਾਹੀਦੀ ਹੈ? (ਬਿਵ. 28:47) [24 ਨਵੰ., w10 9/15 ਸਫ਼ਾ 8 ਪੈਰਾ 4]
ਬਿਵਸਥਾ ਸਾਰ 30:19, 20 ਮੁਤਾਬਕ ਜੀਵਨ ਪਾਉਣ ਲਈ ਕਿਹੜੀਆਂ ਤਿੰਨ ਮੰਗਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ? [24 ਨਵੰ., w10 2/15 ਸਫ਼ਾ 28 ਪੈਰਾ 17]
ਕੀ ਸਾਨੂੰ ਬਾਈਬਲ ਦਾ ਹਰ ਸ਼ਬਦ ਧੀਮੀ ਆਵਾਜ਼ ਵਿਚ ਪੜ੍ਹਨਾ ਚਾਹੀਦਾ ਹੈ? ਸਮਝਾਓ। (ਯਹੋ. 1:8) [8 ਦਸੰ., w13 4/15 ਸਫ਼ੇ 7-8 ਪੈਰਾ 4]
ਯਹੋਸ਼ੁਆ 5:14, 15 ਮੁਤਾਬਕ “ਯਹੋਵਾਹ ਦਾ ਸੈਨਾ ਪਤੀ” ਕੌਣ ਹੈ ਅਤੇ ਇਹ ਜਾਣ ਕੇ ਸਾਨੂੰ ਹੌਸਲਾ ਕਿਉਂ ਮਿਲਦਾ ਹੈ? [8 ਦਸੰ., w04 12/1 ਸਫ਼ਾ 9 ਪੈਰਾ 2]
ਆਕਾਨ ਪਾਪ ਕਿਉਂ ਕਰ ਬੈਠਾ ਅਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? (ਯਹੋ. 7:20, 21) [15 ਦਸੰ., w10 4/15 ਸਫ਼ੇ 20-21 ਪੈਰੇ 2, 5]
ਸਾਨੂੰ ਕਾਲੇਬ ਦੀ ਮਿਸਾਲ ਤੋਂ ਕੀ ਹੌਸਲਾ ਮਿਲਦਾ ਹੈ? (ਯਹੋ. 14:10-13) [29 ਦਸੰ., w04 12/1 ਸਫ਼ਾ 12 ਪੈਰਾ 3]