ਬਾਈਬਲ ਸਿਖਲਾਈ ਸਕੂਲ ਰਿਵਿਊ
28 ਦਸੰਬਰ 2015 ਦੇ ਹਫ਼ਤੇ ਦੌਰਾਨ ਬਾਈਬਲ ਸਿਖਲਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕਦੀ ਹੈ।
ਕੀ ਦਾਊਦ ਨੇ ਆਪਣੇ ਬੰਦੀਆਂ ਨਾਲ ਕਠੋਰ ਸਲੂਕ ਕੀਤਾ ਸੀ ਜਿਵੇਂ ਕਿ ਕੁਝ ਲੋਕ 1 ਇਤਹਾਸ 20:3 ਤੋਂ ਸਿੱਟਾ ਕੱਢਦੇ ਹਨ? [2 ਨਵੰ., w05 2/15 ਸਫ਼ਾ 27]
ਕਿਹੜੀ ਗੱਲ ਕਰਕੇ ਦਾਊਦ ਨੇ ਖੁੱਲ੍ਹ-ਦਿਲੀ ਦਿਖਾਈ ਅਤੇ ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? (1 ਇਤ. 22:5) [9 ਨਵੰ., w05 10/1 ਸਫ਼ਾ 11 ਪੈਰਾ 7]
ਦਾਊਦ ਨੇ ਜਦੋਂ ਸੁਲੇਮਾਨ ਨੂੰ ਕਿਹਾ ਕਿ “ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ,” ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? (1 ਇਤ. 28:9) [16 ਨਵੰ., w11 4/1 ਸਫ਼ਾ 26 ਪੈਰੇ 3, 7]
2 ਇਤਿਹਾਸ 1:10 ਵਿਚ ਦਰਜ ਸੁਲੇਮਾਨ ਦੀ ਬੇਨਤੀ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ ਅਤੇ ਯਹੋਵਾਹ ਨੂੰ ਕੀਤੀਆਂ ਜਾਂਦੀਆਂ ਆਪਣੀਆਂ ਪ੍ਰਾਰਥਨਾਵਾਂ ਦੀ ਜਾਂਚ ਕਰ ਕੇ ਅਸੀਂ ਕੀ ਸਿੱਖ ਸਕਦੇ ਹਾਂ? (2 ਇਤ. 1:11, 12) [23 ਨਵੰ., w05 12/1 ਸਫ਼ਾ 19 ਪੈਰਾ 6]
2 ਇਤਿਹਾਸ 6:29, 30 ਅਨੁਸਾਰ ਯਹੋਵਾਹ ਵਿਚ ਕਿਹੜੀ ਖ਼ਾਸ ਕਾਬਲੀਅਤ ਹੈ। ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਦਿਲ ਕਿਉਂ ਖੋਲ੍ਹਣਾ ਚਾਹੀਦਾ ਹੈ? (ਜ਼ਬੂ. 55:22) [30 ਨਵੰ., w11 4/1 ਸਫ਼ਾ 19 ਪੈਰਾ 7]
ਆਸਾ ਨੇ ਕਿਸ ਆਧਾਰ ʼਤੇ ਵੱਡੀ ਸਾਰੀ ਫ਼ੌਜ ਉੱਤੇ ਜਿੱਤ ਹਾਸਲ ਕਰਨ ਲਈ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਦੇ ਨਾਂ ਸੰਬੰਧੀ ਆਪਣੀ ਲੜਾਈ ਬਾਰੇ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ? (2 ਇਤ. 14:11) [7 ਦਸੰ., w12 8/15 ਸਫ਼ਾ 8 ਪੈਰਾ 6–ਸਫ਼ਾ 9 ਪੈਰਾ 1]
ਰਾਜਾ ਯਹੋਸ਼ਾਫ਼ਾਟ ਦੀਆਂ ਗ਼ਲਤੀਆਂ ਦੇ ਬਾਵਜੂਦ ਯਹੋਵਾਹ ਜਿਸ ਤਰ੍ਹਾਂ ਉਸ ਨਾਲ ਪੇਸ਼ ਆਇਆ, ਉਸ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਪਿਆਰ ਕਰਦਾ ਹੈ ਅਤੇ ਇਸ ਦਾ ਦੂਸਰਿਆਂ ਬਾਰੇ ਸਾਡੇ ਨਜ਼ਰੀਏ ʼਤੇ ਕੀ ਅਸਰ ਪੈਣਾ ਚਾਹੀਦਾ ਹੈ? (2 ਇਤ. 19:3) [14 ਦਸੰ., w03 7/1 ਸਫ਼ਾ 17 ਪੈਰਾ 13; cl ਸਫ਼ਾ 244 ਪੈਰਾ 12]
ਅੱਜ ਦੇ ਦਿਨਾਂ ਵਿਚ ਸਾਨੂੰ “ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ” ਕਿਉਂ ਰਹਿਣਾ ਚਾਹੀਦਾ ਹੈ ਅਤੇ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ? (2 ਇਤ. 20:17) [21 ਦਸੰ., w05 12/1 ਸਫ਼ਾ 21 ਪੈਰਾ 2; w03 6/1 ਸਫ਼ਾ 21 ਪੈਰੇ 15-16]
ਯਹੋਵਾਹ ਨੇ ਕਿਸ ਤਰੀਕੇ ਨਾਲ ਆਪਣੇ ਲੋਕਾਂ ਤੋਂ ਮੰਗ ਕੀਤੀ ਕਿ ਉਹ ਵੈਰੀ ਦੀ ਵੰਗਾਰ ਦਾ ਜਵਾਬ ਦਿੰਦੇ ਸਮੇਂ ਢਿੱਲੇ ਹੋਣ ਦੀ ਬਜਾਇ ਸਰਗਰਮ ਹੋਣ? [21 ਦਸੰ., w98 5/1 ਸਫ਼ਾ 17 ਪੈਰਾ 4–ਸਫ਼ਾ 18 ਪੈਰਾ 5]
2 ਇਤਿਹਾਸ 26:5 ਅਨੁਸਾਰ ਨੌਜਵਾਨ ਉਜ਼ੀਯਾਹ ʼਤੇ ਕਿਸ ਨੇ ਚੰਗਾ ਪ੍ਰਭਾਵ ਪਾਇਆ ਅਤੇ ਅੱਜ ਨੌਜਵਾਨ ਮੰਡਲੀ ਦੇ ਤਜਰਬੇਕਾਰ ਭੈਣਾਂ-ਭਰਾਵਾਂ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਨ? [28 ਦਸੰ., w07 12/15 ਸਫ਼ਾ 10 ਪੈਰੇ 2, 4]