ਅਧਿਐਨ ਕਰਨ ਲਈ ਵਿਸ਼ੇ
ਗਹਿਰਾਈ ਨਾਲ ਅਧਿਐਨ ਕਰ ਕੇ ਖ਼ਬਰਦਾਰ ਰਹੋ
ਦਾਨੀਏਲ 9:1-19 ਪੜ੍ਹੋ ਅਤੇ ਜਾਣੋ ਕਿ ਗਹਿਰਾਈ ਨਾਲ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ।
ਹੋਰ ਜਾਣਕਾਰੀ ਲੈਣ ਲਈ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੋ। ਇਸ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰੀਆਂ ਅਤੇ ਇਨ੍ਹਾਂ ਦਾ ਦਾਨੀਏਲ ʼਤੇ ਕੀ ਅਸਰ ਪਿਆ ਸੀ? (ਦਾਨੀ. 5:29–6:5) ਜੇ ਤੁਸੀਂ ਦਾਨੀਏਲ ਦੀ ਜਗ੍ਹਾ ਹੁੰਦੇ, ਤਾਂ ਤੁਹਾਨੂੰ ਕਿੱਦਾਂ ਲੱਗਣਾ ਸੀ?
ਬਾਰੀਕੀ ਨਾਲ ਖੋਜਬੀਨ ਕਰੋ। ਦਾਨੀਏਲ ਨੇ ਸ਼ਾਇਦ ਕਿਹੜੀਆਂ “ਪਵਿੱਤਰ ਲਿਖਤਾਂ” ਦਾ ਅਧਿਐਨ ਕੀਤਾ ਹੋਣਾ? (ਦਾਨੀ. 9:2, ਫੁਟਨੋਟ; dp 309 ਪੈਰਾ 6 w23.08 ਸਫ਼ਾ 4 ਪੈਰਾ 2) ਦਾਨੀਏਲ ਨੇ ਆਪਣੇ ਅਤੇ ਇਜ਼ਰਾਈਲ ਕੌਮ ਦੇ ਲੋਕਾਂ ਦੇ ਪਾਪ ਕਿਉਂ ਕਬੂਲ ਕੀਤੇ? (ਲੇਵੀ. 26:39-42; 1 ਰਾਜ. 8:46-50; dp 182-184) ਦਾਨੀਏਲ ਦੀ ਪ੍ਰਾਰਥਨਾ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਦਾ ਵਧੀਆ ਢੰਗ ਨਾਲ ਅਧਿਐਨ ਕਰਦਾ ਸੀ?—ਦਾਨੀ. 9:11-13.
ਸਿੱਖੀਆਂ ਗੱਲਾਂ ਬਾਰੇ ਸੋਚੋ। ਖ਼ੁਦ ਨੂੰ ਪੁੱਛੋ:
‘ਮੈਂ ਕੀ ਕਰ ਸਕਦਾ ਹਾਂ ਤਾਂਕਿ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਕਰਕੇ ਮੇਰਾ ਧਿਆਨ ਨਾ ਭਟਕੇ?’ (ਮੀਕਾ. 7:7)
‘ਦਾਨੀਏਲ ਵਾਂਗ ਗਹਿਰਾਈ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਨਾਲ ਮੈਨੂੰ ਕੀ ਫ਼ਾਇਦਾ ਹੋਵੇਗਾ?’ (w04 8/1 12 ਪੈਰਾ 17)
‘“ਖ਼ਬਰਦਾਰ” ਰਹਿਣ ਲਈ ਮੈਨੂੰ ਕਿਹੜੇ ਵਿਸ਼ਿਆਂ ਦਾ ਅਧਿਐਨ ਕਰਨਾ ਚਾਹੀਦਾ ਹੈ?’ (ਮੱਤੀ 24:42, 44; w12 8/15 5 ਪੈਰੇ 7-8)