20 ਤੀਸਰੇ ਦਿਨ ਫ਼ਿਰਊਨ ਦਾ ਜਨਮ-ਦਿਨ ਸੀ+ ਅਤੇ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਦਾਅਵਤ ਦਿੱਤੀ। ਉਸ ਨੇ ਮੁੱਖ ਸਾਕੀ ਅਤੇ ਮੁੱਖ ਰਸੋਈਏ ਨੂੰ ਕੈਦ ਵਿੱਚੋਂ ਰਿਹਾ ਕੀਤਾ ਅਤੇ ਆਪਣੇ ਅਧਿਕਾਰੀਆਂ ਸਾਮ੍ਹਣੇ ਲਿਆਂਦਾ। 21 ਉਸ ਨੇ ਮੁੱਖ ਸਾਕੀ ਨੂੰ ਉਸ ਦਾ ਅਹੁਦਾ ਵਾਪਸ ਦੇ ਦਿੱਤਾ ਅਤੇ ਸਾਕੀ ਪਹਿਲਾਂ ਵਾਂਗ ਫ਼ਿਰਊਨ ਨੂੰ ਪਿਆਲਾ ਫੜਾਉਣ ਦਾ ਕੰਮ ਕਰਨ ਲੱਗ ਪਿਆ।