33 ਜਦੋਂ ਫ਼ਿਰਊਨ ਤੁਹਾਨੂੰ ਬੁਲਾ ਕੇ ਪੁੱਛੇਗਾ, ‘ਤੁਸੀਂ ਕੀ ਕੰਮ ਕਰਦੇ ਹੋ?’ 34 ਤਾਂ ਤੁਸੀਂ ਕਹਿਣਾ, ‘ਤੁਹਾਡੇ ਸੇਵਕ ਆਪਣੇ ਪਿਉ-ਦਾਦਿਆਂ ਵਾਂਗ ਜਵਾਨੀ ਤੋਂ ਹੀ ਪਸ਼ੂ ਪਾਲਣ ਦਾ ਕੰਮ ਕਰਦੇ ਆਏ ਹਨ।’+ ਇਸ ਕਰਕੇ ਫ਼ਿਰਊਨ ਸ਼ਾਇਦ ਤੁਹਾਨੂੰ ਗੋਸ਼ਨ ਦੇ ਇਲਾਕੇ ਵਿਚ ਰਹਿਣ ਦੀ ਇਜਾਜ਼ਤ ਦੇ ਦੇਵੇ+ ਕਿਉਂਕਿ ਮਿਸਰ ਦੇ ਲੋਕ ਭੇਡਾਂ ਚਾਰਨ ਵਾਲਿਆਂ ਨਾਲ ਨਫ਼ਰਤ ਕਰਦੇ ਹਨ।”+