-
ਕੂਚ 26:19-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 “ਤੂੰ 20 ਚੌਖਟਿਆਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ+ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ।+ 20 ਤੰਬੂ ਦੇ ਦੂਸਰੇ ਪਾਸੇ ਯਾਨੀ ਉੱਤਰ ਵਾਲੇ ਪਾਸੇ ਲਈ ਵੀ 20 ਚੌਖਟੇ ਬਣਾਈਂ। 21 ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ।
-
-
ਕੂਚ 26:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਤੂੰ ਅੱਠ ਚੌਖਟੇ ਬਣਾਈਂ ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 16 ਚੌਂਕੀਆਂ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ।
-
-
ਕੂਚ 26:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਤੂੰ ਇਹ ਪਰਦਾ ਕਿੱਕਰ ਦੀ ਲੱਕੜ ਦੇ ਬਣੇ ਚਾਰ ਥੰਮ੍ਹਾਂ ਉੱਤੇ ਲਾਈਂ। ਇਹ ਥੰਮ੍ਹ ਸੋਨੇ ਨਾਲ ਮੜ੍ਹੇ ਹੋਣ ਅਤੇ ਇਨ੍ਹਾਂ ਦੀਆਂ ਕੁੰਡੀਆਂ ਸੋਨੇ ਦੀਆਂ ਹੋਣ। ਇਨ੍ਹਾਂ ਥੰਮ੍ਹਾਂ ਨੂੰ ਖੜ੍ਹਾ ਕਰਨ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਬਣਾਈਆਂ ਜਾਣ।
-