-
ਕੂਚ 28:26-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਤੂੰ ਸੋਨੇ ਦੇ ਦੋ ਛੱਲੇ ਬਣਾਈਂ ਅਤੇ ਉਨ੍ਹਾਂ ਨੂੰ ਸੀਨੇਬੰਦ ਦੇ ਹੇਠਲੇ ਦੋਵੇਂ ਸਿਰਿਆਂ ʼਤੇ ਅੰਦਰਲੇ ਪਾਸੇ ਲਾਈਂ ਜੋ ਏਫ਼ੋਦ ਵੱਲ ਹੈ।+ 27 ਤੂੰ ਸੋਨੇ ਦੇ ਦੋ ਹੋਰ ਛੱਲੇ ਬਣਾਈਂ ਅਤੇ ਉਨ੍ਹਾਂ ਨੂੰ ਉੱਥੇ ਲਾਈਂ ਜਿੱਥੇ ਏਫ਼ੋਦ ʼਤੇ ਬੁਣੀਆਂ ਹੋਈਆਂ ਵੱਧਰੀਆਂ ਲੱਗੀਆਂ ਹਨ ਯਾਨੀ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ, ਮੋਢਿਆਂ ਤੋਂ ਹੇਠਾਂ ਅਤੇ ਵੱਧਰੀਆਂ ਤੋਂ ਉੱਪਰ।+ 28 ਸੀਨੇਬੰਦ ਦੇ ਹੇਠਲੇ ਸਿਰੇ ʼਤੇ ਲੱਗੇ ਛੱਲਿਆਂ ਵਿਚ ਨੀਲੀ ਡੋਰੀ ਪਾ ਕੇ ਇਨ੍ਹਾਂ ਨੂੰ ਏਫ਼ੋਦ ʼਤੇ ਲੱਗੇ ਛੱਲਿਆਂ ਨਾਲ ਬੰਨ੍ਹਿਆ ਜਾਵੇ। ਇਸ ਨਾਲ ਸੀਨਾਬੰਦ ਵੱਧਰੀਆਂ ਤੋਂ ਉੱਪਰ ਏਫ਼ੋਦ ਉੱਤੇ ਟਿਕਿਆ ਰਹੇਗਾ।
-