-
ਕੂਚ 39:19-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਉਨ੍ਹਾਂ ਨੇ ਸੋਨੇ ਦੇ ਦੋ ਛੱਲੇ ਬਣਾਏ ਅਤੇ ਉਨ੍ਹਾਂ ਨੂੰ ਸੀਨੇਬੰਦ ਦੇ ਹੇਠਲੇ ਦੋਵੇਂ ਸਿਰਿਆਂ ʼਤੇ ਅੰਦਰਲੇ ਪਾਸੇ ਲਾਇਆ ਜੋ ਏਫ਼ੋਦ ਵੱਲ ਹੈ।+ 20 ਇਸ ਤੋਂ ਬਾਅਦ ਉਨ੍ਹਾਂ ਨੇ ਸੋਨੇ ਦੇ ਦੋ ਹੋਰ ਛੱਲੇ ਬਣਾ ਕੇ ਉਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ, ਮੋਢਿਆਂ ਤੋਂ ਹੇਠਾਂ ਅਤੇ ਬੁਣੀਆਂ ਹੋਈਆਂ ਵੱਧਰੀਆਂ ਤੋਂ ਉੱਪਰ ਲਾਇਆ। 21 ਅਖ਼ੀਰ ਵਿਚ ਉਨ੍ਹਾਂ ਨੇ ਸੀਨੇਬੰਦ ਦੇ ਹੇਠਲੇ ਸਿਰੇ ʼਤੇ ਲੱਗੇ ਛੱਲਿਆਂ ਵਿਚ ਨੀਲੀ ਡੋਰੀ ਪਾ ਕੇ ਇਨ੍ਹਾਂ ਨੂੰ ਏਫ਼ੋਦ ʼਤੇ ਲੱਗੇ ਛੱਲਿਆਂ ਨਾਲ ਬੰਨ੍ਹ ਦਿੱਤਾ ਤਾਂਕਿ ਸੀਨਾਬੰਦ ਬੁਣੀਆਂ ਹੋਈਆਂ ਵੱਧਰੀਆਂ ਤੋਂ ਉੱਪਰ ਏਫ਼ੋਦ ਉੱਤੇ ਟਿਕਿਆ ਰਹੇ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
-