-
ਕੂਚ 29:38-42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 “ਤੂੰ ਵੇਦੀ ʼਤੇ ਇਹ ਭੇਟਾਂ ਚੜ੍ਹਾਈਂ: ਰੋਜ਼ ਇਕ-ਇਕ ਸਾਲ ਦੇ ਦੋ ਭੇਡੂ।+ 39 ਤੂੰ ਸਵੇਰੇ ਇਕ ਭੇਡੂ ਅਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਇਕ ਹੋਰ ਭੇਡੂ ਚੜ੍ਹਾਈਂ।+ 40 ਪਹਿਲੇ ਭੇਡੂ ਨਾਲ ਇਕ ਏਫਾ* ਮੈਦੇ ਦਾ ਦਸਵਾਂ ਹਿੱਸਾ ਜਿਸ ਵਿਚ ਇਕ-ਚੌਥਾਈ ਹੀਨ* ਜ਼ੈਤੂਨ ਦਾ ਸ਼ੁੱਧ ਤੇਲ ਮਿਲਿਆ ਹੋਵੇ ਅਤੇ ਪੀਣ ਦੀ ਭੇਟ ਵਜੋਂ ਇਕ-ਚੌਥਾਈ ਹੀਨ ਦਾਖਰਸ ਚੜ੍ਹਾਈਂ। 41 ਤੂੰ ਸਵੇਰ ਵਾਂਗ ਸ਼ਾਮ* ਨੂੰ ਵੀ ਦੂਜੇ ਭੇਡੂ ਨਾਲ ਇਹੀ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈਂ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 42 ਤੁਹਾਡੀਆਂ ਪੀੜ੍ਹੀਆਂ ਸਦਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਹ ਹੋਮ-ਬਲ਼ੀ ਯਹੋਵਾਹ ਸਾਮ੍ਹਣੇ ਚੜ੍ਹਾਉਣ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋ ਕੇ ਤੇਰੇ ਨਾਲ ਗੱਲ ਕਰਾਂਗਾ।+
-
-
ਗਿਣਤੀ 28:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਉਨ੍ਹਾਂ ਨੂੰ ਕਹਿ, ‘ਤੁਸੀਂ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਇਹ ਚੜ੍ਹਾਵਾ ਚੜ੍ਹਾਓ: ਤੁਸੀਂ ਰੋਜ਼ ਹੋਮ-ਬਲ਼ੀ ਵਜੋਂ ਇਕ-ਇਕ ਸਾਲ ਦੇ ਦੋ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+
-