-
ਕੂਚ 29:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “ਤੂੰ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨ ਲਈ ਇਸ ਤਰ੍ਹਾਂ ਪਵਿੱਤਰ ਕਰੀਂ: ਇਕ ਜਵਾਨ ਬਲਦ ਅਤੇ ਦੋ ਭੇਡੂ ਲਈਂ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 2 ਨਾਲੇ ਬੇਖਮੀਰੀਆਂ ਰੋਟੀਆਂ, ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਲਈਂ ਜੋ ਤੇਲ ਵਿਚ ਗੁੰਨ੍ਹ ਕੇ ਬਣਾਈਆਂ ਗਈਆਂ ਹੋਣ ਅਤੇ ਕੜਕ ਪਤਲੀਆਂ ਰੋਟੀਆਂ ਵੀ ਲਈਂ ਜੋ ਬੇਖਮੀਰੀਆਂ ਅਤੇ ਤੇਲ ਨਾਲ ਚੋਪੜੀਆਂ ਹੋਣ।+ ਤੂੰ ਇਹ ਰੋਟੀਆਂ ਮੈਦੇ ਦੀਆਂ ਬਣਾਈਂ 3 ਅਤੇ ਇਹ ਸਾਰੀਆਂ ਰੋਟੀਆਂ ਟੋਕਰੀ ਵਿਚ ਪਾ ਕੇ ਮੇਰੇ ਸਾਮ੍ਹਣੇ ਲਿਆਈਂ।+ ਨਾਲੇ ਬਲਦ ਤੇ ਦੋਵੇਂ ਭੇਡੂ ਵੀ ਲਿਆਈਂ।
-
-
ਲੇਵੀਆਂ 6:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਅਨਾਜ ਦੇ ਚੜ੍ਹਾਵੇ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹਾਰੂਨ ਦੇ ਪੁੱਤਰ ਵੇਦੀ ਦੇ ਸਾਮ੍ਹਣੇ ਯਹੋਵਾਹ ਅੱਗੇ ਇਹ ਚੜ੍ਹਾਵਾ ਪੇਸ਼ ਕਰਨ। 15 ਉਨ੍ਹਾਂ ਵਿੱਚੋਂ ਇਕ ਜਣਾ ਅਨਾਜ ਦੇ ਚੜ੍ਹਾਵੇ ਵਿੱਚੋਂ ਮੁੱਠੀ ਭਰ ਤੇਲ ਵਾਲਾ ਮੈਦਾ ਅਤੇ ਅਨਾਜ ਦੇ ਚੜ੍ਹਾਵੇ ਉੱਤੇ ਰੱਖਿਆ ਸਾਰਾ ਲੋਬਾਨ ਲੈ ਕੇ ਨਿਸ਼ਾਨੀ* ਦੇ ਤੌਰ ਤੇ ਵੇਦੀ ʼਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+
-