-
ਲੇਵੀਆਂ 3:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਫਿਰ ਪੁਜਾਰੀ ਇਹ ਸਭ ਕੁਝ ਵੇਦੀ ਉੱਤੇ ਅੱਗ ਵਿਚ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇਗੀ। ਭੋਜਨ* ਦਾ ਇਹ ਹਿੱਸਾ ਪਰਮੇਸ਼ੁਰ ਵਾਸਤੇ ਹੈ। ਸਾਰੀ ਚਰਬੀ ਦਾ ਹੱਕਦਾਰ ਯਹੋਵਾਹ ਹੈ।+
17 “‘ਤੁਸੀਂ ਚਰਬੀ ਜਾਂ ਖ਼ੂਨ ਬਿਲਕੁਲ ਨਾ ਖਾਣਾ।+ ਤੁਸੀਂ ਜਿੱਥੇ ਕਿਤੇ ਵੀ ਰਹੋ, ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।’”
-
-
ਲੇਵੀਆਂ 4:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “‘ਫਿਰ ਉਹ ਪਾਪ-ਬਲ਼ੀ ਦੇ ਬਲਦ ਦੀ ਸਾਰੀ ਚਰਬੀ ਲਾਹੇ: ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ, 9 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਲਾਹੇ।+ 10 ਬਲਦ ਦੀ ਸਾਰੀ ਚਰਬੀ ਉਸੇ ਤਰ੍ਹਾਂ ਲਾਹੀ ਜਾਵੇ ਜਿਸ ਤਰ੍ਹਾਂ ਸ਼ਾਂਤੀ-ਬਲ਼ੀ ਦੇ ਬਲਦ ਦੀ ਲਾਹੀ ਜਾਂਦੀ ਹੈ।+ ਫਿਰ ਪੁਜਾਰੀ ਇਹ ਸਭ ਕੁਝ ਹੋਮ-ਬਲ਼ੀ ਦੀ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।
-
-
1 ਸਮੂਏਲ 2:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਦ ਉਹ ਆਦਮੀ ਉਸ ਨੂੰ ਕਹਿੰਦਾ: “ਪਹਿਲਾਂ ਉਨ੍ਹਾਂ ਨੂੰ ਚਰਬੀ ਸਾੜਨ ਦੇ ਤਾਂਕਿ ਉਸ ਦਾ ਧੂੰਆਂ ਉੱਠੇ,+ ਫਿਰ ਜੋ ਤੈਨੂੰ ਚੰਗਾ ਲੱਗੇ ਆਪਣੇ ਲਈ ਲੈ ਲਈਂ,” ਤਾਂ ਉਹ ਜਵਾਬ ਦਿੰਦਾ ਸੀ: “ਨਹੀਂ, ਮੈਨੂੰ ਹੁਣੇ ਦੇ; ਜੇ ਤੂੰ ਨਹੀਂ ਦਿੱਤਾ, ਤਾਂ ਮੈਂ ਜ਼ਬਰਦਸਤੀ ਲੈ ਲਵਾਂਗਾ!” 17 ਇਸ ਤਰ੍ਹਾਂ ਸੇਵਾਦਾਰਾਂ ਨੇ ਯਹੋਵਾਹ ਅੱਗੇ ਘੋਰ ਪਾਪ ਕੀਤਾ+ ਕਿਉਂਕਿ ਉਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਚੜ੍ਹਾਈਆਂ ਭੇਟਾਂ ਦਾ ਨਿਰਾਦਰ ਕੀਤਾ।
-