-
ਲੇਵੀਆਂ 8:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਫਿਰ ਮੂਸਾ ਨੇ ਉਨ੍ਹਾਂ ਦੇ ਹੱਥਾਂ ਤੋਂ ਉਹ ਚੀਜ਼ਾਂ ਲਈਆਂ ਅਤੇ ਉਨ੍ਹਾਂ ਨੂੰ ਹੋਮ-ਬਲ਼ੀ ਵਜੋਂ ਕੁਰਬਾਨ ਕੀਤੇ ਪਹਿਲੇ ਭੇਡੂ ਦੇ ਉੱਪਰ ਰੱਖ ਕੇ ਵੇਦੀ ਉੱਤੇ ਸਾੜ ਦਿੱਤਾ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਭੇਟ ਪੁਜਾਰੀਆਂ ਵਜੋਂ ਉਨ੍ਹਾਂ ਦੀ ਨਿਯੁਕਤੀ ਵੇਲੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਗਈ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਈ।
-
-
ਗਿਣਤੀ 6:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “‘ਨਜ਼ੀਰ ਵਜੋਂ ਸੇਵਾ ਕਰਨ ਸੰਬੰਧੀ ਇਹ ਨਿਯਮ ਹੈ: ਜਦ ਉਸ ਦੇ ਨਜ਼ੀਰ ਵਜੋਂ ਸੇਵਾ ਕਰਨ ਦੇ ਦਿਨ ਪੂਰੇ ਹੋ ਜਾਣ,+ ਤਾਂ ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ।
-
-
ਗਿਣਤੀ 6:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਜਦੋਂ ਉਹ ਆਪਣੇ ਲੰਬੇ ਵਾਲ਼ਾਂ ਦੀ ਹਜਾਮਤ ਕਰ ਲੈਂਦਾ ਹੈ ਜੋ ਕਿ ਉਸ ਦੇ ਨਜ਼ੀਰ ਹੋਣ ਦੀ ਨਿਸ਼ਾਨੀ ਹੈ, ਤਾਂ ਪੁਜਾਰੀ ਭੇਡੂ ਦਾ ਰਿੰਨ੍ਹਿਆ ਹੋਇਆ+ ਮੋਢਾ, ਟੋਕਰੀ ਵਿੱਚੋਂ ਇਕ ਛੱਲੇ ਵਰਗੀ ਬੇਖਮੀਰੀ ਰੋਟੀ ਅਤੇ ਇਕ ਬੇਖਮੀਰੀ ਕੜਕ ਪਤਲੀ ਰੋਟੀ ਲੈ ਕੇ ਉਸ ਨਜ਼ੀਰ ਦੇ ਹੱਥਾਂ ਉੱਤੇ ਰੱਖੇ।
-