29 “ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਵੀ ਯਹੋਵਾਹ ਨੂੰ ਸ਼ਾਂਤੀ-ਬਲ਼ੀ ਚੜ੍ਹਾਉਂਦਾ ਹੈ, ਉਹ ਸ਼ਾਂਤੀ-ਬਲ਼ੀ ਦਾ ਕੁਝ ਹਿੱਸਾ ਯਹੋਵਾਹ ਕੋਲ ਲਿਆਵੇ।+ 30 ਉਹ ਆਪਣੇ ਹੱਥਾਂ ʼਤੇ ਜਾਨਵਰ ਦੀ ਚਰਬੀ+ ਅਤੇ ਸੀਨਾ ਰੱਖ ਕੇ ਯਹੋਵਾਹ ਅੱਗੇ ਅੱਗ ਵਿਚ ਸਾੜਨ ਲਈ ਲਿਆਵੇ ਅਤੇ ਇਸ ਨੂੰ ਹਿਲਾਉਣ ਦੀ ਭੇਟ+ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।