-
ਲੇਵੀਆਂ 5:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “‘ਜੇ ਉਸ ਕੋਲ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਚੜ੍ਹਾਉਣ ਦੀ ਗੁੰਜਾਇਸ਼ ਨਹੀਂ ਹੈ, ਤਾਂ ਉਹ ਆਪਣੇ ਪਾਪ ਲਈ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ*+ ਪਾਪ-ਬਲ਼ੀ ਵਜੋਂ ਚੜ੍ਹਾਵੇ। ਉਹ ਉਸ ਵਿਚ ਤੇਲ ਨਾ ਮਿਲਾਵੇ ਜਾਂ ਉਸ ਉੱਤੇ ਲੋਬਾਨ ਨਾ ਰੱਖੇ ਕਿਉਂਕਿ ਇਹ ਪਾਪ-ਬਲ਼ੀ ਹੈ। 12 ਉਹ ਇਸ ਨੂੰ ਪੁਜਾਰੀ ਕੋਲ ਲਿਆਵੇ ਅਤੇ ਪੁਜਾਰੀ ਉਸ ਵਿੱਚੋਂ ਥੋੜ੍ਹਾ ਜਿਹਾ ਮੈਦਾ ਲੈ ਕੇ ਨਿਸ਼ਾਨੀ* ਦੇ ਤੌਰ ਤੇ ਵੇਦੀ ʼਤੇ ਪਏ ਯਹੋਵਾਹ ਦੇ ਚੜ੍ਹਾਵਿਆਂ ਉੱਪਰ ਰੱਖ ਕੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਪਾਪ-ਬਲ਼ੀ ਹੈ।
-