9 ਉਹ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਚਰਬੀ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਵੇ।+ ਉਹ ਜਾਨਵਰ ਦੀ ਰੀੜ੍ਹ ਦੀ ਹੱਡੀ ਕੋਲੋਂ ਚਰਬੀ ਵਾਲੀ ਮੋਟੀ ਪੂਛ ਵੱਢ ਕੇ ਦੇਵੇ। ਨਾਲੇ ਉਹ ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ, 10 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ ਅਤੇ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ।+