-
ਲੇਵੀਆਂ 23:27-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “ਪਰ ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਪਾਪ ਮਿਟਾਉਣ ਦਾ ਦਿਨ* ਹੋਵੇਗਾ।+ ਤੁਸੀਂ ਪਵਿੱਤਰ ਸਭਾ ਰੱਖੋ ਅਤੇ ਆਪਣੇ ਆਪ ਨੂੰ ਕਸ਼ਟ* ਦਿਓ+ ਅਤੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। 28 ਤੁਸੀਂ ਇਸ ਖ਼ਾਸ ਦਿਨ ʼਤੇ ਕੋਈ ਕੰਮ ਨਾ ਕਰੋ ਕਿਉਂਕਿ ਇਹ ਤੁਹਾਡੇ ਪਾਪ ਮਿਟਾਉਣ ਦਾ ਦਿਨ ਹੈ+ ਅਤੇ ਇਸ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਅੱਗੇ ਤੁਹਾਡੇ ਪਾਪ ਮਿਟਾਏ ਜਾਣਗੇ। 29 ਇਸ ਦਿਨ ਜਿਹੜਾ ਆਪਣੇ ਆਪ ਨੂੰ ਕਸ਼ਟ* ਨਹੀਂ ਦੇਵੇਗਾ, ਉਸ ਨੂੰ ਮੌਤ ਦੀ ਸਜ਼ਾ ਮਿਲੇਗੀ।+ 30 ਜਿਹੜਾ ਇਸ ਦਿਨ ਕੋਈ ਵੀ ਕੰਮ ਕਰੇਗਾ, ਮੈਂ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ। 31 ਤੁਸੀਂ ਕੋਈ ਕੰਮ ਨਾ ਕਰੋ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ।
-