-
ਬਿਵਸਥਾ ਸਾਰ 1:34-38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 “ਉਦੋਂ ਯਹੋਵਾਹ ਤੁਹਾਡੀ ਬੁੜ-ਬੁੜ ਸੁਣਦਾ ਰਿਹਾ ਅਤੇ ਕ੍ਰੋਧ ਨਾਲ ਭਰ ਗਿਆ ਅਤੇ ਉਸ ਨੇ ਸਹੁੰ ਖਾਧੀ,+ 35 ‘ਇਸ ਦੁਸ਼ਟ ਪੀੜ੍ਹੀ ਦਾ ਇਕ ਵੀ ਆਦਮੀ ਉਹ ਵਧੀਆ ਦੇਸ਼ ਨਹੀਂ ਦੇਖੇਗਾ ਜਿਸ ਨੂੰ ਦੇਣ ਦੀ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 36 ਸਿਰਫ਼ ਯਫੁੰਨਾਹ ਦਾ ਪੁੱਤਰ ਕਾਲੇਬ ਹੀ ਉਹ ਦੇਸ਼ ਦੇਖੇਗਾ ਅਤੇ ਮੈਂ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਉਹ ਜ਼ਮੀਨ ਦਿਆਂਗਾ ਜਿਸ ਉੱਤੇ ਉਸ ਨੇ ਪੈਰ ਰੱਖਿਆ ਸੀ ਕਿਉਂਕਿ ਉਹ ਪੂਰੇ ਦਿਲ ਨਾਲ* ਯਹੋਵਾਹ ਦੇ ਪਿੱਛੇ-ਪਿੱਛੇ ਤੁਰਿਆ।+ 37 (ਤੁਹਾਡੇ ਕਰਕੇ ਯਹੋਵਾਹ ਮੇਰੇ ਨਾਲ ਵੀ ਗੁੱਸੇ ਹੋ ਗਿਆ ਅਤੇ ਉਸ ਨੇ ਕਿਹਾ, “ਤੂੰ ਵੀ ਉਸ ਦੇਸ਼ ਵਿਚ ਨਹੀਂ ਜਾਵੇਂਗਾ।+ 38 ਨੂਨ ਦਾ ਪੁੱਤਰ ਯਹੋਸ਼ੁਆ ਜੋ ਤੇਰਾ ਸੇਵਾਦਾਰ ਹੈ,*+ ਉਸ ਦੇਸ਼ ਵਿਚ ਜਾਵੇਗਾ।+ ਉਸ ਨੂੰ ਤਕੜਾ ਕਰ*+ ਕਿਉਂਕਿ ਉਹ ਉਸ ਦੇਸ਼ ਉੱਤੇ ਕਬਜ਼ਾ ਕਰਨ ਵਿਚ ਇਜ਼ਰਾਈਲ ਦੀ ਅਗਵਾਈ ਕਰੇਗਾ।”)
-