-
ਗਿਣਤੀ 7:6-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਲਈ ਮੂਸਾ ਨੇ ਗੱਡੇ ਅਤੇ ਬਲਦ ਕਬੂਲ ਕੀਤੇ ਅਤੇ ਲੇਵੀਆਂ ਨੂੰ ਦਿੱਤੇ। 7 ਉਸ ਨੇ ਗੇਰਸ਼ੋਨ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਕੰਮ+ ਅਨੁਸਾਰ ਦੋ ਗੱਡੇ ਅਤੇ ਚਾਰ ਬਲਦ ਦਿੱਤੇ; 8 ਉਸ ਨੇ ਮਰਾਰੀ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਚਾਰ ਗੱਡੇ ਅਤੇ ਅੱਠ ਬਲਦ ਦਿੱਤੇ। ਇਹ ਸਾਰੇ ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ ਦੀ ਨਿਗਰਾਨੀ ਅਧੀਨ ਸਨ।+ 9 ਪਰ ਉਸ ਨੇ ਕਹਾਥ ਦੇ ਪੁੱਤਰਾਂ ਨੂੰ ਕੁਝ ਨਹੀਂ ਦਿੱਤਾ ਕਿਉਂਕਿ ਪਵਿੱਤਰ ਸਥਾਨ ਦੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਸੀ+ ਅਤੇ ਉਹ ਇਹ ਪਵਿੱਤਰ ਚੀਜ਼ਾਂ ਆਪਣੇ ਮੋਢਿਆਂ ʼਤੇ ਚੁੱਕਦੇ ਸਨ।+
-
-
1 ਇਤਿਹਾਸ 15:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਸ ਸਮੇਂ ਦਾਊਦ ਨੇ ਕਿਹਾ: “ਲੇਵੀਆਂ ਤੋਂ ਛੁੱਟ ਹੋਰ ਕੋਈ ਵੀ ਸੱਚੇ ਪਰਮੇਸ਼ੁਰ ਦਾ ਸੰਦੂਕ ਨਾ ਚੁੱਕੇ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਚੁਣਿਆ ਹੈ ਕਿ ਉਹ ਯਹੋਵਾਹ ਦਾ ਸੰਦੂਕ ਚੁੱਕਣ ਅਤੇ ਹਮੇਸ਼ਾ ਉਸ ਦੀ ਸੇਵਾ ਕਰਨ।”+
-