-
ਗਿਣਤੀ 3:36, 37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਮਰਾਰੀ ਦੇ ਪੁੱਤਰਾਂ ਦੀ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੀ: ਡੇਰੇ ਦੇ ਚੌਖਟੇ,*+ ਇਸ ਦੇ ਡੰਡੇ,+ ਥੰਮ੍ਹ,+ ਸੁਰਾਖ਼ਾਂ ਵਾਲੀਆਂ ਚੌਂਕੀਆਂ ਅਤੇ ਇਸ ਦਾ ਸਾਰਾ ਸਾਮਾਨ।+ ਮਰਾਰੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।+ 37 ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਵਿਹੜੇ ਦੀ ਵਾੜ ਦੇ ਥੰਮ੍ਹਾਂ, ਉਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਕਿੱਲੀਆਂ ਅਤੇ ਰੱਸੀਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ।
-
-
ਗਿਣਤੀ 4:31-33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਉਨ੍ਹਾਂ ਨੂੰ ਮੰਡਲੀ ਦੇ ਤੰਬੂ ਦੀਆਂ ਇਨ੍ਹਾਂ ਚੀਜ਼ਾਂ ਨੂੰ ਚੁੱਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ:+ ਤੰਬੂ ਦੇ ਚੌਖਟੇ,*+ ਇਨ੍ਹਾਂ ਦੇ ਡੰਡੇ,+ ਥੰਮ੍ਹ,+ ਸੁਰਾਖ਼ਾਂ ਵਾਲੀਆਂ ਚੌਂਕੀਆਂ;+ 32 ਵਿਹੜੇ ਦੀ ਵਾੜ ਦੇ ਥੰਮ੍ਹ,+ ਉਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਕਿੱਲੀਆਂ,+ ਰੱਸੀਆਂ ਅਤੇ ਉਨ੍ਹਾਂ ਦਾ ਸਾਰਾ ਸਾਜ਼-ਸਾਮਾਨ। ਉਹ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨਗੇ। ਤੂੰ ਉਨ੍ਹਾਂ ਵਿੱਚੋਂ ਹਰੇਕ ਨੂੰ ਉਸ ਦਾ ਨਾਂ ਲੈ ਕੇ ਦੱਸੀਂ ਕਿ ਉਸ ਨੇ ਕਿਹੜਾ ਸਾਮਾਨ ਚੁੱਕਣਾ ਹੈ। 33 ਮਰਾਰੀ ਦੇ ਪੁੱਤਰਾਂ ਦੇ ਪਰਿਵਾਰ+ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਇਹ ਕੰਮ ਕਰਨਗੇ ਅਤੇ ਉਹ ਇਹ ਜ਼ਿੰਮੇਵਾਰੀਆਂ ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ ਦੀ ਨਿਗਰਾਨੀ ਅਧੀਨ ਨਿਭਾਉਣਗੇ।”+
-