6 ਪਰ ਜਦੋਂ ਉਹ ਨਾਕੋਨ ਦੇ ਪਿੜ ਕੋਲ ਆਏ, ਤਾਂ ਊਜ਼ਾਹ ਨੇ ਆਪਣਾ ਹੱਥ ਸੱਚੇ ਪਰਮੇਸ਼ੁਰ ਦੇ ਸੰਦੂਕ ਵੱਲ ਵਧਾ ਕੇ ਇਸ ਨੂੰ ਫੜ ਲਿਆ+ ਕਿਉਂਕਿ ਬਲਦ ਇਸ ਨੂੰ ਡੇਗਣ ਲੱਗੇ ਸਨ। 7 ਉਸ ਵੇਲੇ ਯਹੋਵਾਹ ਦਾ ਗੁੱਸਾ ਊਜ਼ਾਹ ʼਤੇ ਭੜਕਿਆ ਅਤੇ ਸੱਚੇ ਪਰਮੇਸ਼ੁਰ ਨੇ ਉਸ ਦੇ ਨਿਰਾਦਰ ਭਰੇ ਕੰਮ ਕਰਕੇ ਉਸ ਨੂੰ ਮਾਰਿਆ+ ਤੇ ਉਹ ਸੱਚੇ ਪਰਮੇਸ਼ੁਰ ਦੇ ਸੰਦੂਕ ਕੋਲ ਉੱਥੇ ਹੀ ਮਰ ਗਿਆ।