26 ਜੇ ਅਸੀਂ ਸੱਚਾਈ ਦਾ ਸਹੀ ਗਿਆਨ ਲੈਣ ਤੋਂ ਬਾਅਦ ਵੀ ਜਾਣ-ਬੁੱਝ ਕੇ ਪਾਪ ਕਰਦੇ ਰਹੀਏ,+ ਤਾਂ ਫਿਰ ਸਾਡੇ ਪਾਪਾਂ ਲਈ ਕੋਈ ਬਲੀਦਾਨ ਬਾਕੀ ਨਹੀਂ ਬਚਦਾ,+ 27 ਸਗੋਂ ਸਾਡੇ ਲਈ ਪਰਮੇਸ਼ੁਰ ਦੇ ਖ਼ੌਫ਼ਨਾਕ ਨਿਆਂ ਦੀ ਉਡੀਕ ਬਾਕੀ ਰਹਿ ਜਾਂਦੀ ਹੈ ਅਤੇ ਸਾਡੇ ਉੱਤੇ ਉਸ ਦੇ ਗੁੱਸੇ ਦੀ ਅੱਗ ਭੜਕੇਗੀ ਜੋ ਉਸ ਦੇ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।+