-
ਕੂਚ 29:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਬੈਠ ਕੇ ਭੇਡੂ ਦਾ ਮਾਸ ਅਤੇ ਟੋਕਰੀ ਵਿੱਚੋਂ ਰੋਟੀਆਂ ਲੈ ਕੇ ਖਾਣਗੇ।+
-
-
ਲੇਵੀਆਂ 6:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਅਨਾਜ ਦੇ ਚੜ੍ਹਾਵੇ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹਾਰੂਨ ਦੇ ਪੁੱਤਰ ਵੇਦੀ ਦੇ ਸਾਮ੍ਹਣੇ ਯਹੋਵਾਹ ਅੱਗੇ ਇਹ ਚੜ੍ਹਾਵਾ ਪੇਸ਼ ਕਰਨ।
-
-
ਲੇਵੀਆਂ 10:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਬਾਕੀ ਜੀਉਂਦੇ ਪੁੱਤਰਾਂ ਅਲਆਜ਼ਾਰ ਤੇ ਈਥਾਮਾਰ ਨੂੰ ਕਿਹਾ: “ਯਹੋਵਾਹ ਲਈ ਅੱਗ ਵਿਚ ਚੜ੍ਹਾਏ ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚਿਆ ਹੈ, ਉਸ ਦੀਆਂ ਬੇਖਮੀਰੀਆਂ ਰੋਟੀਆਂ ਬਣਾ ਕੇ ਵੇਦੀ ਕੋਲ ਖਾਓ+ ਕਿਉਂਕਿ ਇਹ ਅੱਤ ਪਵਿੱਤਰ ਹੈ।+ 13 ਤੁਸੀਂ ਇਸ ਨੂੰ ਪਵਿੱਤਰ ਜਗ੍ਹਾ* ʼਤੇ ਖਾਓ+ ਕਿਉਂਕਿ ਇਹ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਏ ਚੜ੍ਹਾਵਿਆਂ ਵਿੱਚੋਂ ਤੇਰਾ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੈ, ਮੈਨੂੰ ਇਹੀ ਹੁਕਮ ਦਿੱਤਾ ਗਿਆ ਹੈ।
-