-
ਲੇਵੀਆਂ 27:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 “‘ਜ਼ਮੀਨ ਦੀ ਪੈਦਾਵਾਰ ਦਾ ਦਸਵਾਂ ਹਿੱਸਾ+ ਯਹੋਵਾਹ ਦਾ ਹੈ, ਚਾਹੇ ਫ਼ਸਲ ਦਾ ਹੋਵੇ ਜਾਂ ਦਰਖ਼ਤਾਂ ਦੇ ਫਲਾਂ ਦਾ। ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ।
-
-
ਨਹਮਯਾਹ 10:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਨਾਲੇ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਦੇ ਭੰਡਾਰਾਂ*+ ਵਿਚ ਪੁਜਾਰੀਆਂ ਕੋਲ ਆਪਣੀ ਪਹਿਲੀ ਫ਼ਸਲ ਦੇ ਦਾਣਿਆਂ ਦਾ ਮੋਟਾ ਆਟਾ,+ ਆਪਣੇ ਦਾਨ, ਹਰ ਤਰ੍ਹਾਂ ਦੇ ਦਰਖ਼ਤ ਦਾ ਫਲ,+ ਨਵਾਂ ਦਾਖਰਸ ਅਤੇ ਤੇਲ+ ਲਿਆਵਾਂਗੇ। ਅਸੀਂ ਆਪਣੀ ਜ਼ਮੀਨ ਦਾ ਦਸਵਾਂ ਹਿੱਸਾ ਵੀ ਲੇਵੀਆਂ ਲਈ ਲਿਆਵਾਂਗੇ+ ਕਿਉਂਕਿ ਲੇਵੀ ਸਾਡੇ ਖੇਤੀ-ਬਾੜੀ ਵਾਲੇ ਸਾਰੇ ਸ਼ਹਿਰਾਂ ਵਿੱਚੋਂ ਦਸਵਾਂ ਹਿੱਸਾ ਇਕੱਠਾ ਕਰਦੇ ਹਨ।
-
-
ਨਹਮਯਾਹ 12:44ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
44 ਉਸ ਦਿਨ ਪਹਿਲੇ ਫਲਾਂ,+ ਦਾਨ+ ਅਤੇ ਦਸਵੇਂ ਹਿੱਸੇ+ ਲਈ ਬਣਾਏ ਭੰਡਾਰਾਂ ਦੀ ਨਿਗਰਾਨੀ ਲਈ ਆਦਮੀ ਠਹਿਰਾਏ ਗਏ।+ ਇਨ੍ਹਾਂ ਭੰਡਾਰਾਂ ਵਿਚ ਉਨ੍ਹਾਂ ਨੇ ਸ਼ਹਿਰਾਂ ਦੇ ਖੇਤਾਂ ਵਿੱਚੋਂ ਉਹ ਹਿੱਸੇ ਲਿਆਉਣੇ ਸਨ ਜੋ ਮੂਸਾ ਦੇ ਕਾਨੂੰਨ ਵਿਚ ਪੁਜਾਰੀਆਂ ਅਤੇ ਲੇਵੀਆਂ ਲਈ ਠਹਿਰਾਏ ਗਏ ਸਨ।+ ਸੇਵਾ ਕਰ ਰਹੇ ਪੁਜਾਰੀਆਂ ਅਤੇ ਲੇਵੀਆਂ ਕਰਕੇ ਯਹੂਦਾਹ ਵਿਚ ਬਹੁਤ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ।
-