ਉਤਪਤ 14:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਅੱਤ ਮਹਾਨ ਪਰਮੇਸ਼ੁਰ ਦੀ ਮਹਿਮਾ ਹੋਵੇ,ਜਿਸ ਨੇ ਤੇਰੇ ਅਤਿਆਚਾਰੀਆਂ ਨੂੰ ਤੇਰੇ ਹੱਥ ਵਿਚ ਕਰ ਦਿੱਤਾ ਹੈ!” ਅਬਰਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ।+ ਉਤਪਤ 28:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਅਤੇ ਜੋ ਯਾਦਗਾਰ ਮੈਂ ਖੜ੍ਹੀ ਕੀਤੀ ਹੈ, ਉਹ ਪਰਮੇਸ਼ੁਰ ਦਾ ਘਰ ਬਣੇਗੀ।+ ਹੇ ਪਰਮੇਸ਼ੁਰ, ਤੂੰ ਮੈਨੂੰ ਜੋ ਵੀ ਦੇਵੇਂਗਾ, ਮੈਂ ਉਸ ਦਾ ਦਸਵਾਂ ਹਿੱਸਾ ਤੈਨੂੰ ਦਿਆਂਗਾ।” ਗਿਣਤੀ 18:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਮੈਂ ਲੇਵੀ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਬਦਲੇ ਇਜ਼ਰਾਈਲ ਵਿਚ ਪੈਦਾ ਹੋਣ ਵਾਲੀ ਹਰ ਚੀਜ਼ ਦਾ ਦਸਵਾਂ ਹਿੱਸਾ+ ਵਿਰਾਸਤ ਵਿਚ ਦਿੰਦਾ ਹਾਂ। ਗਿਣਤੀ 18:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “ਤੂੰ ਲੇਵੀਆਂ ਨੂੰ ਕਹਿ, ‘ਇਜ਼ਰਾਈਲੀ ਆਪਣੀਆਂ ਚੀਜ਼ਾਂ ਦਾ ਜੋ ਦਸਵਾਂ ਹਿੱਸਾ ਦਿੰਦੇ ਹਨ, ਉਹ ਮੈਂ ਤੁਹਾਨੂੰ ਵਿਰਾਸਤ ਵਿਚ ਦਿੰਦਾ ਹਾਂ।+ ਤੁਸੀਂ ਉਸ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰੋ।+ ਬਿਵਸਥਾ ਸਾਰ 14:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਤੁਸੀਂ ਹਰ ਸਾਲ ਆਪਣੇ ਖੇਤ ਦੀ ਪੈਦਾਵਾਰ ਦਾ ਦਸਵਾਂ ਹਿੱਸਾ ਜ਼ਰੂਰ ਦਿਓ।+ 2 ਇਤਿਹਾਸ 31:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਹ ਹੁਕਮ ਜਾਰੀ ਹੁੰਦਿਆਂ ਹੀ ਇਜ਼ਰਾਈਲੀਆਂ ਨੇ ਬਹੁਤ ਵੱਡੀ ਮਾਤਰਾ ਵਿਚ ਅਨਾਜ, ਨਵੇਂ ਦਾਖਰਸ, ਤੇਲ,+ ਸ਼ਹਿਦ ਅਤੇ ਖੇਤ ਦੀ ਸਾਰੀ ਪੈਦਾਵਾਰ ਦਾ ਪਹਿਲਾ ਫਲ ਦਿੱਤਾ;+ ਉਹ ਹਰ ਚੀਜ਼ ਦਾ ਦਸਵਾਂ ਹਿੱਸਾ ਭਰਪੂਰ ਮਾਤਰਾ ਵਿਚ ਲੈ ਕੇ ਆਏ।+ ਨਹਮਯਾਹ 13:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਸਾਰਾ ਯਹੂਦਾਹ ਅਨਾਜ, ਨਵੇਂ ਦਾਖਰਸ ਅਤੇ ਤੇਲ ਦਾ ਦਸਵਾਂ ਹਿੱਸਾ+ ਭੰਡਾਰਾਂ ਵਿਚ ਲਿਆਇਆ।+ ਮਲਾਕੀ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤੁਸੀਂ ਸਾਰੇ ਦਸਵਾਂ ਹਿੱਸਾ ਮੰਦਰ* ਵਿਚ ਲਿਆਓ+ ਤਾਂਕਿ ਮੇਰੇ ਘਰ ਵਿਚ ਭੋਜਨ ਹੋਵੇ;+ ਇਸ ਗੱਲ ਵਿਚ ਮੈਨੂੰ ਪਰਖੋ ਅਤੇ ਫਿਰ ਦੇਖਿਓ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ+ ਤੁਹਾਡੇ ʼਤੇ ਬਰਕਤਾਂ ਦਾ ਇੰਨਾ ਮੀਂਹ ਵਰ੍ਹਾਵਾਂਗਾ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਕਮੀ ਨਹੀਂ ਹੋਵੇਗੀ।”+ ਲੂਕਾ 11:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਲਾਹਨਤ ਹੈ ਤੁਹਾਡੇ ʼਤੇ ਫ਼ਰੀਸੀਓ! ਕਿਉਂਕਿ ਤੁਸੀਂ ਪੁਦੀਨੇ, ਹਰਮਲ* ਅਤੇ ਹੋਰ ਸਾਰੀਆਂ ਸਬਜ਼ੀਆਂ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੋ,+ ਪਰ ਤੁਸੀਂ ਪਰਮੇਸ਼ੁਰ ਵਾਂਗ ਨਿਆਂ ਅਤੇ ਪਿਆਰ ਨਹੀਂ ਕਰਦੇ! ਦਸਵਾਂ ਹਿੱਸਾ ਤਾਂ ਦੇਣਾ ਹੀ ਹੈ, ਪਰ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ।+ ਇਬਰਾਨੀਆਂ 7:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਹ ਸੱਚ ਹੈ ਕਿ ਪੁਜਾਰੀਆਂ ਵਜੋਂ ਨਿਯੁਕਤ ਕੀਤੇ ਗਏ ਲੇਵੀ ਦੇ ਪੁੱਤਰਾਂ+ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਲੋਕਾਂ ਤੋਂ ਯਾਨੀ ਆਪਣੇ ਭਰਾਵਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਹੈ,+ ਭਾਵੇਂ ਉਹ ਲੋਕ ਅਬਰਾਹਾਮ ਦੀ ਔਲਾਦ ਹਨ।
20 ਅੱਤ ਮਹਾਨ ਪਰਮੇਸ਼ੁਰ ਦੀ ਮਹਿਮਾ ਹੋਵੇ,ਜਿਸ ਨੇ ਤੇਰੇ ਅਤਿਆਚਾਰੀਆਂ ਨੂੰ ਤੇਰੇ ਹੱਥ ਵਿਚ ਕਰ ਦਿੱਤਾ ਹੈ!” ਅਬਰਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ।+
22 ਅਤੇ ਜੋ ਯਾਦਗਾਰ ਮੈਂ ਖੜ੍ਹੀ ਕੀਤੀ ਹੈ, ਉਹ ਪਰਮੇਸ਼ੁਰ ਦਾ ਘਰ ਬਣੇਗੀ।+ ਹੇ ਪਰਮੇਸ਼ੁਰ, ਤੂੰ ਮੈਨੂੰ ਜੋ ਵੀ ਦੇਵੇਂਗਾ, ਮੈਂ ਉਸ ਦਾ ਦਸਵਾਂ ਹਿੱਸਾ ਤੈਨੂੰ ਦਿਆਂਗਾ।”
21 “ਮੈਂ ਲੇਵੀ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਬਦਲੇ ਇਜ਼ਰਾਈਲ ਵਿਚ ਪੈਦਾ ਹੋਣ ਵਾਲੀ ਹਰ ਚੀਜ਼ ਦਾ ਦਸਵਾਂ ਹਿੱਸਾ+ ਵਿਰਾਸਤ ਵਿਚ ਦਿੰਦਾ ਹਾਂ।
26 “ਤੂੰ ਲੇਵੀਆਂ ਨੂੰ ਕਹਿ, ‘ਇਜ਼ਰਾਈਲੀ ਆਪਣੀਆਂ ਚੀਜ਼ਾਂ ਦਾ ਜੋ ਦਸਵਾਂ ਹਿੱਸਾ ਦਿੰਦੇ ਹਨ, ਉਹ ਮੈਂ ਤੁਹਾਨੂੰ ਵਿਰਾਸਤ ਵਿਚ ਦਿੰਦਾ ਹਾਂ।+ ਤੁਸੀਂ ਉਸ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰੋ।+
5 ਇਹ ਹੁਕਮ ਜਾਰੀ ਹੁੰਦਿਆਂ ਹੀ ਇਜ਼ਰਾਈਲੀਆਂ ਨੇ ਬਹੁਤ ਵੱਡੀ ਮਾਤਰਾ ਵਿਚ ਅਨਾਜ, ਨਵੇਂ ਦਾਖਰਸ, ਤੇਲ,+ ਸ਼ਹਿਦ ਅਤੇ ਖੇਤ ਦੀ ਸਾਰੀ ਪੈਦਾਵਾਰ ਦਾ ਪਹਿਲਾ ਫਲ ਦਿੱਤਾ;+ ਉਹ ਹਰ ਚੀਜ਼ ਦਾ ਦਸਵਾਂ ਹਿੱਸਾ ਭਰਪੂਰ ਮਾਤਰਾ ਵਿਚ ਲੈ ਕੇ ਆਏ।+
10 ਤੁਸੀਂ ਸਾਰੇ ਦਸਵਾਂ ਹਿੱਸਾ ਮੰਦਰ* ਵਿਚ ਲਿਆਓ+ ਤਾਂਕਿ ਮੇਰੇ ਘਰ ਵਿਚ ਭੋਜਨ ਹੋਵੇ;+ ਇਸ ਗੱਲ ਵਿਚ ਮੈਨੂੰ ਪਰਖੋ ਅਤੇ ਫਿਰ ਦੇਖਿਓ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ+ ਤੁਹਾਡੇ ʼਤੇ ਬਰਕਤਾਂ ਦਾ ਇੰਨਾ ਮੀਂਹ ਵਰ੍ਹਾਵਾਂਗਾ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਕਮੀ ਨਹੀਂ ਹੋਵੇਗੀ।”+
42 ਲਾਹਨਤ ਹੈ ਤੁਹਾਡੇ ʼਤੇ ਫ਼ਰੀਸੀਓ! ਕਿਉਂਕਿ ਤੁਸੀਂ ਪੁਦੀਨੇ, ਹਰਮਲ* ਅਤੇ ਹੋਰ ਸਾਰੀਆਂ ਸਬਜ਼ੀਆਂ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੋ,+ ਪਰ ਤੁਸੀਂ ਪਰਮੇਸ਼ੁਰ ਵਾਂਗ ਨਿਆਂ ਅਤੇ ਪਿਆਰ ਨਹੀਂ ਕਰਦੇ! ਦਸਵਾਂ ਹਿੱਸਾ ਤਾਂ ਦੇਣਾ ਹੀ ਹੈ, ਪਰ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ।+
5 ਇਹ ਸੱਚ ਹੈ ਕਿ ਪੁਜਾਰੀਆਂ ਵਜੋਂ ਨਿਯੁਕਤ ਕੀਤੇ ਗਏ ਲੇਵੀ ਦੇ ਪੁੱਤਰਾਂ+ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਲੋਕਾਂ ਤੋਂ ਯਾਨੀ ਆਪਣੇ ਭਰਾਵਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਹੈ,+ ਭਾਵੇਂ ਉਹ ਲੋਕ ਅਬਰਾਹਾਮ ਦੀ ਔਲਾਦ ਹਨ।