11 ‘ਉਸ ਦਿਨ ਮੈਂ ਦਾਊਦ ਦੇ ਡਿਗੇ ਹੋਏ ਘਰ ਨੂੰ ਮੁੜ ਬਣਾਵਾਂਗਾ,+
ਮੈਂ ਇਸ ਦੀਆਂ ਦਰਾੜਾਂ ਭਰਾਂਗਾ
ਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ;
ਮੈਂ ਇਸ ਨੂੰ ਦੁਬਾਰਾ ਉਸ ਤਰ੍ਹਾਂ ਦਾ ਬਣਾਵਾਂਗਾ ਜਿਵੇਂ ਇਹ ਬਹੁਤ ਸਮਾਂ ਪਹਿਲਾਂ ਹੁੰਦਾ ਸੀ+
12 ਤਾਂਕਿ ਅਦੋਮ ਦਾ ਜੋ ਕੁਝ ਵੀ ਬਚਿਆ ਹੈ, ਉਹ ਉਸ ʼਤੇ ਕਬਜ਼ਾ ਕਰਨ,+
ਨਾਲੇ ਮੇਰੇ ਨਾਂ ਤੋਂ ਜਾਣੀਆਂ ਜਾਂਦੀਆਂ ਸਾਰੀਆਂ ਕੌਮਾਂ ʼਤੇ ਵੀ,’ ਯਹੋਵਾਹ ਕਹਿੰਦਾ ਹੈ ਜੋ ਇਹ ਸਭ ਕੁਝ ਕਰ ਰਿਹਾ ਹੈ।