-
ਗਿਣਤੀ 16:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ। 2 ਉਹ ਹੋਰ 250 ਇਜ਼ਰਾਈਲੀ ਆਦਮੀਆਂ ਨਾਲ ਰਲ਼ ਕੇ ਮੂਸਾ ਦੇ ਵਿਰੁੱਧ ਖੜ੍ਹੇ ਹੋਏ। ਇਹ ਮੰਨੇ-ਪ੍ਰਮੰਨੇ ਆਦਮੀ ਮੰਡਲੀ ਦੇ ਮੁਖੀ ਅਤੇ ਚੁਣੇ ਹੋਏ ਅਧਿਕਾਰੀ ਸਨ।
-
-
ਗਿਣਤੀ 25:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੋਆਬੀ ਕੁੜੀਆਂ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਜਦੋਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਬਲ਼ੀਆਂ ਚੜ੍ਹਾਈਆਂ ਜਾਣ,+ ਤਾਂ ਉਹ ਵੀ ਉੱਥੇ ਆਉਣ। ਉਹ ਉੱਥੇ ਗਏ ਅਤੇ ਚੜ੍ਹਾਈਆਂ ਚੀਜ਼ਾਂ ਖਾਣ ਲੱਗੇ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਟੇਕਣ ਲੱਗੇ।+ 3 ਇਸ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਨਾਲ ਮਿਲ ਕੇ ਪਿਓਰ ਦੇ ਬਆਲ ਦੀ ਭਗਤੀ ਕਰਨ ਲੱਗੇ,*+ ਇਸ ਲਈ ਯਹੋਵਾਹ ਦਾ ਗੁੱਸਾ ਇਜ਼ਰਾਈਲੀਆਂ ਉੱਤੇ ਭੜਕ ਉੱਠਿਆ।
-